ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ: ਹੁਣ ਤੁਹਾਨੂੰ ਜ਼ਿਆਦਾ ਸਾਵਧਾਨ ਹੋਣ ਦੀ ਲੋੜ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ

ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ, ਜਿਸ ਵਿਚ ਭਾਰਤ ਵੀ ਸ਼ਾਮਲ ਹੈ।

ਅਸੀਂ ਮੁੜ ਸਮਾਜਕ ਵਾਤਾਵਰਨ ਤੇ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਾਂ ਜਿਸ ਕਰਕੇ ਕੋਰੋਨਾਵਾਇਰਸ ਹੋਣ ਦਾ ਖ਼ਤਰਾ ਵੱਧ ਸਕਦਾ ਹੈ।

ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।

ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ਼ ਤੇ ਵੈਕਸੀਨ ਆਉਣ ਵਿੱਚ ਅਜੇ ਵੀ ਸਮਾਂ ਹੈ। ਕੀ ਇਸ ਦੌਰਾਨ ਅਸੀਂ ਸੁਰੱਖਿਅਤ ਹਾਂ?

ਕੋਰੋਨਾਵਾਇਰਸ
ਕੋਰੋਨਾਵਾਇਰਸ

ਕੀ ਸਾਨੂੰ ਆਪਣੇ ਗੁਆਂਢੀ ਜਾਂ ਹੋਰਨਾਂ ਲੋਕਾਂ ਦੇ ਖੰਘਣ ਜਾਂ ਨਿੱਛਾਂ ਮਾਰਨ ਦੀ ਚਿੰਤਾ ਕਰਨੀ ਚਾਹੀਦੀ ਹੈ?

ਸਾਨੂੰ ਕੋਰੋਨਾ ਦਾ ਸਭ ਤੋਂ ਵੱਧ ਖ਼ਤਰਾ ਕਿੱਥੇ ਹੈ? ਦਫ਼ਤਰ, ਪਾਰਕ ... ਜਾਂ ਫਿਰ ਆਪਣੇ ਹੀ ਘਰ।

ਕੋਵਿਡ-19 ਦੇ ਲਾਗ ਤੋਂ ਬੱਚਣ ਦੇ ਤਰੀਕਿਆਂ ਬਾਰੇ ਇਮੂਨੋਲੋਜਿਸਟ ਅਤੇ ਜੀਵ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਐਰਿਨ ਬ੍ਰੋਮੇਜ ਨੇ ਬੀਬੀਸੀ ਨਾਲ ਗੱਲਬਾਤ ਕੀਤੀ।

ਉਹ ਅਮਰੀਕਾ ਦੀ ਮੈਸਾਚੂਸੈਟਸ ਡਾਰਟਮਾਉਥ ਯੂਨੀਵਰਸਿਟੀ ਵਿੱਚ ਐਪੀਡੈਮੋਲੋਜੀ ਆਫ਼ ਇੰਫੈਕਸ਼ਿਅਸ ਡਿਸੀਸਸ ਦਾ ਕੋਰਸ ਕਰਵਾਉਂਦੇ ਹਨ।

ਉਹ ਸ਼ੁਰੂ ਤੋਂ ਹੀ ਕੋਰੋਨਾਵਾਇਰਸ ਬਾਰੇ ਪੜ੍ਹ ਰਹੇ ਹਨ।

ਇਸ ਬਿਮਾਰੀ ਦੇ ਮਾਹਰ ਨਾਲੋਂ ਜ਼ਿਆਦਾ, ਉਹ ਆਪਣੇ ਆਪ ਨੂੰ ਵਿਗਿਆਨਕ ਜਾਣਕਾਰੀ ਸਾੰਝੀ ਕਰਨ ਵਾਲਾ ਸਮਝਦੇ ਹਨ। ਉਨ੍ਹਾਂ ਨੇ ਕੋਰੋਨਾਵਾਇਰਸ 'ਤੇ ਇੱਕ ਬਲਾਗ ਵੀ ਲਿਖਿਆ ਹੈ ਜੋ 160 ਲੱਖ ਵਾਰ ਪੜ੍ਹਿਆ ਜਾ ਚੁੱਕਾ ਹੈ।

ਲੌਕਡਾਊਨ ਖੁੱਲ੍ਹਣ ਮਗਰੋਂ ਰੋਜ਼ਾਨਾ ਜ਼ਿੰਦਗੀ ਵਿੱਚ ਮੁੜ ਤੋਂ ਪੈਰ ਰੱਖਣ ਵਾਲਿਆਂ ਨੂੰ ਬ੍ਰੋਮੇਜ ਇਵੇਂ ਸਲਾਹ ਦਿੰਦੇ ਹਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, MERS ਅਤੇ SARS ਦੇ ਅਧਿਐਨ ਦੇ ਅਧਾਰ 'ਤੇ, ਕੁਝ ਅਨੁਮਾਨ ਲਾਏ ਗਏ ਹਨ।

ਲੋਕ ਕਿੱਥੇ ਬਿਮਾਰ ਹੁੰਦੇ ਹਨ?

ਡਾ. ਬ੍ਰੋਮੇਜ ਦਾ ਕਹਿਣਾ ਹੈ ਕਿ ਬਹੁਤੇ ਲੋਕ ਆਪਣੇ ਘਰ ਵਿੱਚ ਹੀ ਪਰਿਵਾਰਕ ਮੈਂਬਰ ਦੁਆਰਾ ਇਨਫੈਕਟ ਹੁੰਦੇ ਹਨ। ਇਹ ਬਿਮਾਰੀ ਉਨ੍ਹਾਂ ਨੂੰ ਫੈਲਦੀ ਹੈ ਜੋ ਵਾਇਰਸ ਨਾਲ ਪੀੜਤ ਸ਼ਖ਼ਸ ਦੇ ਲਗਾਤਾਰ ਸੰਪਰਕ ਵਿੱਚ ਹੋਣ।

ਪਰ ਘਰ ਦੇ ਬਾਹਰ ਕੀ ਹੋ ਸਕਦਾ ਹੈ? ਕੀ ਸਾਨੂੰ ਰੋਜ਼ਾਨਾ ਪਾਰਕ ਵਿੱਚ ਜਾਣ ਵਿੱਚ ਖ਼ਤਰਾ ਹੈ? ਕੀ ਕੋਈ ਬਿਨਾਂ ਮਾਸਕ ਵਾਲਾ ਆਦਮੀ ਤੁਹਾਨੂੰ ਵੀ ਲਾਗ ਲੈ ਸਕਦਾ ਹੈ?

ਪ੍ਰੋਫੈਸਰ ਕਹਿੰਦੇ ਹਨ, "ਸ਼ਾਇਦ ਨਹੀਂ”

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਬਾਹਰ ਸਾਹ ਲੈਣ ਵੇਲੇ ਹਵਾ ਬਹੁਤ ਤੇਜ਼ੀ ਨਾਲ ਫੈਲਦੀ ਹੈ।”

ਪ੍ਰੋਫੈਸਰ ਆਪਣੇ ਬਲਾਗ ਵਿੱਚ ਲਿਖਦੇ ਹਨ ਕਿ ਕੋਵਿਡ-19 ਨਾਲ ਪੀੜਤ ਹੋਣ ਵਾਲੇ ਕੋਰੋਨਾ ਇਨਫੈਕਸ਼ਨ ਨਾਲ ਥੋੜ੍ਹੇ ਜ਼ਿਆਦਾ ਸਮੇਂ ਲਈ ਸੰਪਰਕ ਵਿੱਚ ਆਉਂਦੇ ਹਨ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

"ਇਸ ਦਾ ਭਾਵ ਹੈ ਕਿ ਤੁਸੀਂ ਤੇਜ਼ੀ ਨਾਲ ਬਦਲਦੀ ਹਵਾ ਵਿੱਚ ਬਹੁਤ ਘੱਟ ਸਮੇਂ ਲਈ ਵਾਇਰਸ ਦੀ ਚਪੇਟ ਵਿੱਚ ਆਉਂਦੇ ਹੋ, ਜਿਸ ਕਰਕੇ ਬਿਮਾਰੀ ਨਹੀਂ ਹੁੰਦੀ।”

ਇਸਦਾ ਮਤਲਬ ਇਹ ਹੈ ਕਿ ਵਾਇਰਸ ਨਾਲ ਪੀੜਤ ਹੋਣ ਵਾਲੇ ਥੋੜ੍ਹੇ ਜ਼ਿਆਦਾ ਸਮੇਂ ਲਈ ਵਾਇਰਸ ਦੇ ਸੰਪਰਕ ਵਿੱਚ ਆਉਂਦੇ ਹਨ।

MERS ਅਤੇ SARS ਦੇ ਅਧਿਐਨ ਦੇ ਅਧਾਰ 'ਤੇ, ਕੁਝ ਅਨੁਮਾਨ ਲਾਏ ਗਏ ਹਨ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਇਸ ਅਨੁਸਾਰ ਲਾਗ ਲੱਗਣ ਲਈ ਘੱਟੋ-ਘੱਟ 1000 SARS -CoV 2 ਵਾਇਰਲ ਕਣਾਂ ਦੀ ਜ਼ਰੂਰਤ ਹੁੰਦੀ ਹੈ।

ਹਲਾਂਕਿ ਕਣਾਂ ਦੀ ਇਹ ਗਿਣਤੀ ਬਹਿਸ ਦਾ ਵਿਸ਼ਾ ਹੈ, ਅਤੇ ਇਸ ਨੂੰ ਪ੍ਰਯੋਗਾਂ ਦੁਆਰਾ ਨਿਰਧਾਰਤ ਕਰਨ ਦੀ ਜ਼ਰੂਰਤ ਹੈ।

ਪਰ ਅੰਕੜੇ ਇਹ ਦਰਸਾਉਣ ਵਿੱਚ ਲਾਭਦਾਇਕ ਹਨ ਕਿ ਲਾਗ ਕਿਵੇਂ ਹੋ ਸਕਦੀ ਹੈ।

ਉਹ ਦੱਸਦੇ ਹਨ, "ਇੱਥੇ ਮੁੱਖ ਗੱਲ ਇਹ ਹੈ ਕਿ ਤੁਸੀਂ ਇਸ ਲਾਗ ਕਰਵਾਉਣ ਵਾਲੀ ਗਿਣਤੀ 'ਤੇ ਕਿਸੇ ਵੀ ਤਰੀਕੇ ਨਾਲ ਪਹੁੰਚ ਸਕਦੇ ਹੋ। ਸ਼ਇਦ ਇੱਕ ਸਾਹ ਵਿੱਚ ਤੁਸੀਂ ਇਹ ਕਣ ਅੰਦਰ ਲਵੋ ਜਾਂ ਫਿਰ 10 ਸਾਹਾਂ ਵਿੱਚ। ਇਨ੍ਹਾਂ ਵਿੱਚੋਂ ਕੋਈ ਵੀ ਸਥਿਤੀ ਵਿੱਚ ਲਾਗ ਲੱਗ ਸਕਦੀ ਹੈ"

ਇਸਦਾ ਅਰਥ ਇਹ ਹੈ ਕਿ ਉਦਾਹਰਣ ਵੱਜੋਂ ਪਾਰਕ ਵਿੱਚ ਮੌਜੂਦ ਸ਼ਖ਼ਸ ਥੋੜ੍ਹੇ ਸਮੇਂ ਲਈ ਮਿਲਿਆ, ਕੋਈ ਵੀ ਸ਼ਖ਼ਸ ਤੁਹਾਨੂੰ ਉਸ ਵੇਲੇ ਤੱਕ ਇਨਫੈਕਟ ਨਹੀਂ ਕਰ ਸਕਦਾ ਜਦੋਂ ਤੱਕ ਬਿਮਾਰੀ ਕਰਨ ਜੋਗੇ ਕਣ ਅੰਦਰ ਨਾ ਗਏ ਹੋਣ।

ਤਾਂ ਫਿਰ ਸਾਨੂੰ ਕਿਨ੍ਹਾਂ ਹਾਲਾਤਾਂ ਬਾਰੇ ਚਿੰਤਤ ਹੋਣਾ ਚਾਹੀਦਾ ਹੈ?

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਹੁਤੀਆਂ ਬੂੰਦਾਂ ਵੱਡੀਆਂ ਤੇ ਭਾਰੀਆਂ ਹੋਣ ਕਰਕੇ ਤੇਜ਼ੀ ਨਾਲ ਜ਼ਮੀਨ 'ਤੇ ਡਿੱਗ ਜਾਂਦੀਆਂ ਹਨ। ਪਰ ਹੋਰ ਛੋਟੀਆਂ ਬੂੰਦਾਂ ਹਵਾ ਵਿੱਚ ਕਾਫ਼ੀ ਦੇਰ ਤੱਕ ਬਣੀਆਂ ਰਹਿੰਦੀਆਂ ਹਨ ਤੇ ਅੱਗੇ ਫੈਲਦੀਆਂ ਹਨ।

ਬਿਮਾਰੀ ਦੇ ਲੱਛਣਾਂ ਵਾਲੇ ਲੋਕ

ਖੰਘ ਅਤੇ ਛਿੱਕ ਨਾਲ ਵੱਖੋ-ਵੱਖਰੇ ਦਰ ‘ਤੇ ਬਿਮਾਰੀਆਂ ਫੈਲਦੀਆਂ ਹਨ।

ਡਾ. ਬ੍ਰੋਮੇਜ ਅਨੁਸਾਰ, ਇੱਕ ਖੰਘ ਵਿੱਚ ਲਗਭਗ 80 ਕਿਲੋਮੀਟਰ ਪ੍ਰਤੀ ਘੰਟਾ ਦੇ ਹਿਸਾਬ ਨਾਲ 3,000 ਬੂੰਦਾਂ ਫੈਲਦੀਆਂ ਹਨ।

ਬਹੁਤੀਆਂ ਬੂੰਦਾਂ ਵੱਡੀਆਂ ਤੇ ਭਾਰੀਆਂ ਹੋਣ ਕਰਕੇ ਤੇਜ਼ੀ ਨਾਲ ਜ਼ਮੀਨ 'ਤੇ ਡਿੱਗ ਜਾਂਦੀਆਂ ਹਨ। ਪਰ ਹੋਰ ਛੋਟੀਆਂ ਬੂੰਦਾਂ ਹਵਾ ਵਿੱਚ ਕਾਫ਼ੀ ਦੇਰ ਤੱਕ ਬਣੀਆਂ ਰਹਿੰਦੀਆਂ ਹਨ ਤੇ ਅੱਗੇ ਫੈਲਦੀਆਂ ਹਨ।

ਪਰ ਜੇ ਤੁਹਾਡੇ ਨਾਲ ਲਿਫ਼ਟ ਵਿੱਚ ਮੌਜੂਦ ਵਿਅਕਤੀ ਖੰਘ ਦੀ ਬਜਾਏ, ਛਿੱਕ ਦੇਵੇ ਤਾਂ ਤੁਹਾਡੀਆਂ ਮੁਸ਼ਕਲਾਂ ਦਸ ਗੁਣਾ ਵੱਧ ਜਾਂਦੀਆਂ ਹਨ।

ਡਾ. ਬ੍ਰੋਮੇਜ ਕਹਿੰਦੇ ਹਨ ਕਿ ਇੱਕ ਛਿੱਕ ਵਿੱਚ ਲਗਭਗ 30,000 ਬੂੰਦਾਂ ਨਿਕਲਦੀਆਂ ਹਨ ਤੇ ਇਨ੍ਹਾਂ ਵਿੱਚੋਂ ਜ਼ਿਆਦਾ ਤਰ ਬੂੰਦਾਂ ਬਹੁਤ ਛੋਟੀਆਂ ਹੁੰਦੀਆਂ ਹਨ।

“320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਫੈਲ੍ਹਣ ਵਾਲੀਆਂ ਇਹ ਬੂੰਦਾਂ ਕਾਫ਼ੀ ਦੇਰ ਹਵਾ ਵਿੱਚ ਬਣੀਆਂ ਰਹਿੰਦੀਆਂ ਹਨ।”

ਉਹ ਲਿਖਦੇ ਹਨ, "ਕੋਰੋਨਾਵਾਇਰਸ ਨਾਲ ਪੀੜਤ ਵਿਅਕਤੀ ਜਦੋਂ ਖੰਘਦਾ ਜਾਂ ਛਿੱਕ ਮਾਰਦਾ ਹੈ ਤਾਂ ਉਸ ਵਿੱਚ 20 ਕਰੋੜ ਵਾਇਰਸ ਦੇ ਕਣ ਸ਼ਾਮਲ ਹੋ ਸਕਦੇ ਹਨ।”

"ਇਸ ਲਈ ਜੇ ਤੁਸੀਂ ਕਿਸੇ ਕੋਰੋਨਾ ਪੌਜ਼ਿਟਿਵ ਵਿਅਕਤੀ ਨਾਲ ਆਹਮੋ-ਸਾਹਮਣੇ ਗੱਲਬਾਤ ਕਰ ਰਹੇ ਹੋ ਅਤੇ ਉਹ ਵਿਅਕਤੀ ਛਿੱਕ ਜਾਂ ਖੰਘ ਕਰਦਾ ਹੈ, ਤਾਂ ਇਨ੍ਹਾਂ ਹਾਲਾਤਾਂ ਵਿੱਚ ਤੁਸੀਂ ਆਸਾਨੀ ਨਾਲ 1000 ਵਾਇਰਸ ਦੇ ਕਣ ਸਾਹ ਰਾਹੀਂ ਅੰਦਰ ਲੈ ਸਕਦੇ ਹੋ।”

"ਇਸ ਨਾਲ ਤੁਹਾਨੂੰ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।"

ਭਾਵੇਂ ਤੁਸੀਂ ਅਸਲ ਵਿੱਚ ਖੰਘ ਜਾਂ ਛਿੱਕ ਵੇਲੇ ਮੌਜੂਦ ਵੀ ਨਾ ਹੋਵੋ, ਫਿਰ ਵੀ ਤੁਸੀਂ ਸੁਰੱਖਿਅਤ ਨਹੀਂ ਹੋ।

ਕਈ ਛੋਟੀਆਂ ਬੂੰਦਾਂ ਕੁਝ ਮਿੰਟਾਂ ਲਈ ਹਵਾ ਵਿੱਚ ਬਣੀਆਂ ਰਹਿੰਦੀਆਂ ਹਨ। ਜੇਕਰ ਤੁਸੀਂ ਇਸ ਸਮੇਂ ਦੌਰਾਨ ਕਮਰੇ ਵਿੱਚ ਦਾਖ਼ਲ ਹੁੰਦੇ ਹੋ ਤਾਂ ਤੁਸੀਂ ਸੰਭਾਵਤ ਤੌਰ 'ਤੇ ਸਾਹ ਲੈਣ ਸਮੇਂ ਤੁਸੀਂ ਲਾਗ ਦਾ ਸ਼ਿਕਾਰ ਹੋ ਸਕਦੇ ਹੋ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾ. ਬ੍ਰੋਮੇਜ ਮੁਤਾਬਕ, "ਸਾਹ ਲੈਣ ਵੇਲੇ 50-50,000 ਕਣ ਹਵਾ ਵਿੱਚ ਫੈਲਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਣ ਜ਼ਮੀਨ 'ਤੇ ਡਿੱਗ ਜਾਂਦੇ ਹਨ।"

ਬਿਨ੍ਹਾਂ ਲੱਛਣਾਂ ਵਾਲੇ ਲੋਕ

ਕਈ ਲੋਕ ਕੋਰੋਨਾ ਪੌਜ਼ਿਟਿਵ ਹੋਣ ਦੇ ਬਾਵਜੂਦ ਵੀ, ਪੰਜ ਦਿਨਾਂ ਬਾਅਦ ਹੀ ਬਿਮਾਰੀ ਦੇ ਲੱਛਣ ਦਿਖਾਉਂਦੇ ਹਨ। ਤੇ ਕਈਆਂ ਵਿੱਚ ਤਾਂ ਇਹ ਲੱਛਣ ਬਿਲਕੁਲ ਵੀ ਨਹੀਂ ਦਿਖਦੇ

ਸਾਹ ਲੈਣ ਨਾਲ ਵੀ ਵਾਇਰਸ ਦੇ ਨਕਲ ਵਾਲੇ ਕਣ ਹਵਾ ਵਿੱਚ ਫੈਲਦੇ ਹਨ।

ਡਾ. ਬ੍ਰੋਮੇਜ ਮੁਤਾਬਕ, "ਇੱਕ ਵੇਲੇ ਸਾਹ ਲੈਂਦਿਆਂ 50-50,000 ਕਣ ਹਵਾ ਵਿੱਚ ਫੈਲਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਣ ਜ਼ਮੀਨ 'ਤੇ ਡਿੱਗ ਜਾਂਦੇ ਹਨ।”

"ਪਰ ਜੇ ਅਸੀਂ ਨੱਕ ਨਾਲ ਸਾਹ ਲਈਏ ਤਾਂ ਇਨ੍ਹਾਂ ਕਣਾਂ ਦੀ ਗਿਣਤੀ ਘੱਟ ਜਾਂਦੀ ਹੈ।”

ਜ਼ਿਆਦਾ ਜ਼ੋਰ ਨਾਲ ਸਾਹ ਨਾ ਛੱਡਣ ਕਰਕੇ, ਸਾਡੇ ਸਾਹ ਪ੍ਰਣਾਲੀ ਦੇ ਕੁਝ ਹਿੱਸਿਆਂ ਵਿੱਚ ਵਾਇਰਸ ਦੇ ਕਣ ਫਸੇ ਰਹਿੰਦੇ ਹਨ। ਇਨ੍ਹਾਂ ਥਾਵਾਂ 'ਤੇ ਹੀ ਕੋਰੋਨਾਵਾਇਰਸ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਮੌਜੂਦ ਹੁੰਦਾ ਹੈ।”

ਹਾਲਾਂਕਿ ਸਾਨੂੰ ਪੱਕੇ ਤੌਰ 'ਤੇ ਨਹੀਂ ਪਤਾ ਕਿ SARS-CoV2 ਦੇ ਕਿੰਨੇ ਕਣ ਸਾਹ ਲੈਣ ਵੇਲੇ ਹਵਾ ਵਿੱਚ ਫੈਲਦੇ ਹਨ।

ਪਰ ਡਾ. ਬ੍ਰੋਮੇਜ ਇੱਕ ਅਧਿਐਨ ਦਾ ਹਵਾਲਾ ਦਿੰਦੇ ਹਨ ਜਿਸ ਅਨੁਸਾਰ ਇੰਫਲੂਐਂਜ਼ਾ ਨਾਲ ਪੀੜਤ ਮਰੀਜ਼ ਹਰ ਮਿੰਟ ਸਾਹ ਲੈਣ ਵੇਲੇ 3-20 ਵਾਇਰਸ ਦੇ RNA ਹਵਾ ਵਿੱਚ ਛੱਡਦਾ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ

ਜੇ ਇਹ ਅੰਕੜਾ ਕੋਰੋਨਾਵਾਇਰਸ ਲਈ ਵਰਤਿਆ ਜਾਵੇ, ਤਾਂ ਇੱਕ ਲਾਗ ਵਾਲਾ ਵਿਅਕਤੀ ਵਾਤਾਵਰਨ ਵਿੱਚ ਪ੍ਰਤੀ ਮਿੰਟ 20 ਵਾਇਰਸ ਦੇ ਨਕਲ ਵਾਲੇ ਕਣ ਛੱਡਦਾ ਹੈ।

ਬਿਮਾਰੀ ਵਾਸਤੇ ਲਾਜ਼ਮੀ ਘੱਟੋ-ਘੱਟ 1000 ਵਾਇਰਸ ਦੇ ਕਣ ਅੰਦਰ ਲੈਣ ਲਈ, ਤੁਹਾਨੂੰ ਇਹੋ-ਜਿਹਾ ਹਰ ਕਣ ਲਗਾਤਾਰ 50 ਮਿੰਟ ਲਈ ਅੰਦਰ ਖਿੱਚਣ ਦੀ ਲੋੜ ਹੋਵੇਗੀ। (ਇਹ ਅੰਕੜਾ ਸਿਰਫ਼ ਇੱਕ ਹਵਾਲੇ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ ਅਤੇ ਸਹੀ ਅੰਕੜਾ ਅਜੇ ਵੀ ਨਿਰਧਾਰਤ ਕਰਨ ਦੀ ਜ਼ਰੂਰਤ ਹੈ)

ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਇੱਕੋ ਕਮਰੇ ਵਿੱਚ ਹੋਣ ਦੇ ਬਾਵਜੂਦ ਬਿਮਾਰੀ ਦੇ ਫੈਲਣ ਦੀ ਬਹੁਤ ਘੱਟ ਸੰਭਾਵਨਾ ਹੋਏਗੀ, ਜਦੋਂ ਤੱਕ ਲਾਗ ਵਾਲਾ ਸ਼ਖ਼ਸ ਖੰਘ ਜਾਂ ਛਿੱਕ ਨਹੀਂ ਮਾਰਦਾ।

ਗਾਉਣ ਅਤੇ ਚੀਕਣ ਨਾਲ ਹਵਾ ਵਿੱਚ ਬੂੰਦਾਂ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਜਦੋ ਕੋਈ ਚੀਕਾਂ ਮਾਰਦਾ ਹੈ ਜਾਂ ਗਾਉਂਦਾ ਹੈ, ਤਾਂ ਬੂੰਦਾਂ ਤੇਜ਼ੀ ਨਾਲ ਹਵਾ ਵਿੱਚ ਫੈਲਦੀਆਂ ਹਨ। ਇਸ ਦੌਰਾਨ ਇਹ ਬੂੰਦਾਂ ਫੇਫੜਿਆਂ ਦੀ ਡੂੰਘਾਈ ਵਿੱਚੋਂ ਨਿਕਲਦੀਆਂ ਹਨ ਕਿਉਂਕਿ ਅਸੀਂ ਜ਼ੋਰ ਨਾਲ ਗਾਉਂਦੇ ਜਾਂ ਚੀਕ ਰਹੇ ਹੁੰਦੇ ਹਾਂ"

ਇਹ ਬੂੰਦਾਂ ਫੇਫੜਿਆਂ ਦੇ ਉਨ੍ਹਾਂ ਹਿਸਿਆਂ ਵਿੱਚੋਂ ਨਿਕਲਦੀਆਂ ਹਨ, ਜਿੱਥੇ ਬਿਮਾਰੀ ਦੇ ਜ਼ਿਆਦਾ ਹੋਣ ਦੀ ਸੰਭਾਵਨਾ ਹੁੰਦੀ ਹੈ।

ਪਰ ਇਸ ਤਰੀਕੇ ਨਾਲ ਲਾਗ ਹੋਣਾ ਬਹੁਤ ਔਖਾ ਹੈ।

ਇੱਕ ਅਧਿਐਨ ਅਨੁਸਾਰ ਅੰਦਾਜ਼ਾ ਲਾਇਆ ਗਿਆ ਹੈ ਕਿ ਜ਼ਿਆਦਾਤਰ ਬਿਮਾਰੀ, ਘਰ ਦੇ ਬਾਹਰ, ਉਨ੍ਹਾਂ ਲੋਕਾਂ ਤੋਂ ਫੈਲਦੀ ਹੈ ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਹੁੰਦੇ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਅਧਿਐਨ ਅਨੁਸਾਰ ਅੰਦਾਜ਼ਾ ਲਾਇਆ ਗਿਆ ਹੈ ਕਿ ਜ਼ਿਆਦਾਤਰ ਬਿਮਾਰੀ, ਘਰ ਦੇ ਬਾਹਰ, ਉਨ੍ਹਾਂ ਲੋਕਾਂ ਤੋਂ ਫੈਲਦੀ ਹੈ ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਹੁੰਦੇ।

ਕਿਹੜਾ ਵਾਤਾਵਰਨ ਖ਼ਤਰਨਾਕ ਹੋ ਸਕਦੇ ਹਨ?

ਸਪੱਸ਼ਟ ਤੌਰ 'ਤੇ, ਉਹ ਲੋਕ ਜੋ ਕੋਰੋਨਾਵਾਇਰਸ ਦੇ ਮਰੀਜ਼ਾਂ ਨਾਲ ਸਿੱਧੇ ਤੌਰ 'ਤੇ ਸੰਪਰਕ ਵਿੱਚ ਹੁੰਦੇ ਹਨ, ਉਨ੍ਹਾਂ ਨੂੰ ਲਾਗ ਦਾ ਸਭ ਤੋਂ ਵੱਧ ਖ਼ਤਰਾ ਹੈ।

ਅਸੀਂ ਇਹ ਵੀ ਜਾਣਦੇ ਹਾਂ ਕਿ ਕੁਝ ਵਾਤਾਵਰਨ ਵੱਡੇ ਪੱਧਰ 'ਤੇ ਲਾਗ ਫੈਲਾਉਣ ਦਾ ਕਾਰਨ ਬਣਦੇ ਹਨ।

ਜਦਕਿ ਸਾਡੇ ਦਿਮਾਗ ਵਿੱਚ ਸਮੁੰਦਰੀ ਜਹਾਜ਼ ਸਭ ਤੋਂ ਪਹਿਲਾਂ ਆਉਂਦਾ ਹੈ, ਡਾ.ਬ੍ਰੋਮੇਜ ਇਸ ਸੂਚੀ ਵਿੱਚ ਦਫ਼ਤਰ, ਜਨਮਦਿਨ ਪਾਰਟੀ, ਸਸਕਾਰ, ਖੇਡਾਂ, ਆਦਿ ਵੀ ਜੋੜਦੇ ਹਨ।

ਇਨ੍ਹਾਂ ਸਥਿਤੀਆਂ ਵਿੱਚ, ਲੋਕਾਂ ਵਿੱਚ ਬਿਮਾਰੀ ਫੈਲਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।

ਉਹ ਕਹਿੰਦੇ ਹਨ, “ਭਾਵੇਂ ਅਸੀਂ ਦਫ਼ਤਰ ਵਿੱਚ ਇੱਕ ਦੂਜੇ ਤੋਂ 50 ਫੁੱਟ ਦੀ ਦੂਰੀ 'ਤੇ ਵੀ ਹੋਈਏ, ਹਵਾ ਵਿੱਚ ਇੱਕ ਵਾਇਰਸ ਦੀ ਛੋਟੀ ਜਿਹੀ ਮਾਤਰਾ ਵੀ ਖ਼ਤਰਨਾਕ ਹੋ ਸਕਦੀ ਹੈ। ਕਿਉਂਕਿ ਅਸੀਂ ਲੰਮੇ ਸਮੇਂ ਲਈ ਇਸ ਮਾਹੌਲ ਵਿੱਚ ਮੌਜੂਦ ਹੁੰਦੇ ਹਾਂ।”

ਇਸ ਤੋਂ ਇਲਾਵਾ ਕੁਝ ਮੁੱਖ ਪੇਸ਼ੇ ਦੇ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੋ ਸਕਦਾ ਹੈ।

ਉਹ ਦਫ਼ਤਰ ਜਿਹੜੇ ਬਿਨਾਂ ਕੈਬਿਨ ਵਾਲੇ ਹੁੰਦੇ ਹਨ ਤੇ ਜਿੱਥੇ ਤਾਜ਼ੀ ਹਵਾ ਦੇ ਵੀ ਬਹੁਤੇ ਸਰੋਤ ਨਹੀਂ ਹੁੰਦੇ, ਖਾਸ ਕਰਕੇ ਇਨ੍ਹਾਂ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ।

ਡਾ. ਬ੍ਰੋਮੇਜ ਨੇ ਦੱਖਣੀ ਕੋਰੀਆ ਦੇ ਇੱਕ ਦਫ਼ਤਰ ਦਾ ਉਦਹਾਰਣ ਕੀਤਾ ਹੈ ਜਿੱਥੇ ਵੱਡੀ ਖੁੱਲ੍ਹੀ ਜਗ੍ਹਾ 'ਤੇ ਬੈਠੇ 94 ਲੋਕ ਪੀੜਤ ਹੋ ਗਏ। 216 ਕਰਮਚਾਰੀਆਂ ਵਾਲੇ ਇਸ ਦਫ਼ਤਰ ਵਿੱਚ ਪੀੜਤ ਹੋਣ ਵਾਲੇ ਸਾਰੇ ਲੋਕ ਇਮਾਰਤ ਦੇ ਇੱਕੋ ਪਾਸੇ ਬੈਠੇ ਸਨ।

ਦੰਦਾਂ ਵਾਲੇ ਡਾਕਟਰਾਂ ਨੂੰ ਵੀ ਖ਼ਾਸ ਤੌਰ 'ਤੇ ਖ਼ਤਰਾ ਹੋ ਸਕਦਾ ਹੈ।

ਇਸ ਪੇਸ਼ੇ ਵਿੱਚ ਜ਼ਿਆਦਾਤਰ ਮੂੰਹ ਵਿੱਚੋਂ ਨਿਕਲੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਕਰਕੇ ਡਾਕਟਰਾਂ ਨੂੰ ਮਰੀਜ਼ਾਂ ਤੋਂ ਖ਼ਤਰਾ ਹੋ ਸਕਦਾ ਹੈ।

ਡਾ. ਬ੍ਰੋਮੇਜ ਮੁਤਾਬਕ, ਅਧਿਆਪਕਾਂ ਨੂੰ ਵੀ ਬਿਮਾਰੀ ਦਾ ਖ਼ਤਰਾ ਹੋ ਸਕਦਾ ਹੈ।

"ਜ਼ਿਆਦਾਤਰ ਅਧਿਆਪਕ ਅਤੇ ਪ੍ਰੋਫੈਸਰ ਵੱਡੀ ਉਮਰ ਦੇ ਹੁੰਦੇ ਹਨ ਤੇ ਇਹ ਕਈ ਨੌਜਵਾਨ ਵਿਦਿਆਰਥੀਆਂ ਨਾਲ ਭਰੇ ਕਮਰਿਆਂ ਵਿੱਚ ਪੜਾਉਂਦੇ ਹਨ।”

"ਇਨ੍ਹਾਂ ਕੰਮ-ਕਾਜ ਵਾਲੀਆਂ ਥਾਵਾਂ ਨੂੰ ਸੁਰੱਖਿਅਤ ਬਣਾਉਣ ਲਈ ਵਿਚਾਰ ਕਰਨ ਦੀ ਲੋੜ ਹੈ।”

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮਾਜਿਕ ਦੂਰੀ ਦੇ ਨਾਲ ਇੱਕ ਦੂਜੇ ਨਾਲ ਸੀਮਤ ਸੰਪਰਕ ਰੱਖ ਕੇ, ਅਸੀਂ ਬਿਮਾਰੀ ਦੇ ਖ਼ਤਰੇ ਨੂੰ ਘਟਾ ਸਕਦੇ ਹਾਂ।

ਅੰਦਰ ਅਤੇ ਬਾਹਰ

ਡਾ. ਬ੍ਰੋਮੇਜ ਦਾ ਕਹਿਣਾ ਹੈ ਕਿ ਬਾਹਰੀ ਵਾਤਾਵਰਨ ਨਾਲ ਸਬੰਧਿਤ ਬਹੁਤ ਘੱਟ ਬਿਮਾਰੀ ਦੇ ਕੇਸ ਸਾਹਮਣੇ ਆਏ ਹਨ।

ਬਾਹਰ ਹਵਾ ਨਾਲ ਵਾਇਰਸ ਦਾ ਭਾਰ ਘੱਟ ਜਾਂਦਾ ਹੈ ਤੇ ਇਹ ਜ਼ਮੀਨ 'ਤੇ ਡਿੱਗ ਜਾਂਦਾ ਹੈ।

ਇਸ ਤੋਂ ਇਲਾਵਾ ਧੁੱਪ, ਗਰਮੀ ਅਤੇ ਨਮੀ ਵੀ ਵਾਇਰਸ 'ਤੇ ਪ੍ਰਭਾਵ ਪਾਉਂਦੇ ਹਨ।

ਸਮਾਜਿਕ ਦੂਰੀ ਦੇ ਨਾਲ ਇੱਕ ਦੂਜੇ ਨਾਲ ਸੀਮਤ ਸੰਪਰਕ ਰੱਖ ਕੇ, ਅਸੀਂ ਬਿਮਾਰੀ ਦੇ ਖ਼ਤਰੇ ਨੂੰ ਘਟਾ ਸਕਦੇ ਹਾਂ।

ਪਰ ਬੰਦ ਕਮਰਿਆਂ ਵਿੱਚ ਲੋਕਾਂ ਦਾ ਸੰਪਰਕ ਖ਼ਤਰਨਾਕ ਹੋ ਸਕਦਾ ਹੈ।

ਗੱਲਾਂ ਕਰਨ, ਗਾਉਣ ਜਾਂ ਚੀਕਣ ਨਾਲ ਨਿਸ਼ਚਤ ਤੌਰ 'ਤੇ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ। ਬੰਦ ਥਾਵਾਂ ਜਾਂ ਕਮਰਿਆਂ ਵਿੱਚ ਸਮਾਜਿਕ ਦੂਰੀ ਵੀ ਬਹੁਤੀ ਪ੍ਰਭਾਵਸ਼ਾਲੀ ਨਹੀਂ ਰਹਿੰਦੀ।

ਸੀਮਿਤ ਹਵਾ ਦੇ ਬਦਲਾਅ ਜਾਂ ਰੀਸਾਈਕਲ ਹੋਈ ਹਵਾ ਵਾਲੀਆਂ ਥਾਵਾਂ ਵਿਸ਼ੇਸ਼ ਤੌਰ 'ਤੇ ਸਮੱਸਿਆਵਾਂ ਖੜੀਆਂ ਕਰ ਸਕਦੀਆਂ ਹਨ।

ਪਰ ਖਰੀਦਦਾਰੀ, ਘੱਟੋ ਘੱਟ ਇੱਕ ਗਾਹਕ ਲਈ, ਬਹੁਤੀ ਜੋਖ਼ਮ ਭਰੀ ਨਹੀਂ ਹੋਵੇਗੀ ਜੇਕਰ ਤੁਸੀਂ ਇੱਕੋ ਥਾਂ 'ਤੇ ਬਹੁਤਾ ਸਮਾਂ ਨਾ ਬਿਤਾਓ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਮਰਿਆਂ ਦੇ ਅੰਦਰ, ਜਿਸ ਜਗ੍ਹਾ 'ਤੇ ਤੁਸੀਂ ਜਾ ਰਹੇ ਹੋ, ਉੱਥੇ ਹਵਾ ਦੇ ਪ੍ਰਬੰਧ, ਲੋਕਾਂ ਦੀ ਗਿਣਤੀ ਅਤੇ ਤੁਸੀਂ ਕਿੰਨਾ ਸਮਾਂ ਬਿਤਾਓਗੇ, ਬਾਰੇ ਵਿਚਾਰ ਕਰੋ।

ਖ਼ਤਰੇ ਦਾ ਜਾਇਜ਼ਾ ਲੈਣਾ

ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ 'ਤੇ ਹਟਾਈਆਂ ਜਾ ਰਹੀਆਂ ਪਾਬੰਦੀਆੰ ਦੌਰਾਨ, ਡਾ. ਬ੍ਰੋਮੇਜ ਦਾ ਕਹਿਣਾ ਹੈ ਕਿ ਸਾਨੂੰ ਬਿਮਾਰੀ ਦੇ ਖ਼ਤਰੇ ਦੇ ਅਧਾਰ 'ਤੇ ਆਪਣੀਆਂ ਗਤੀਵਿਧੀਆਂ ਦਾ ਆਲੋਚਨਾਤਮਕ ਜਾਇਜ਼ਾ ਕਰਨਾ ਚਾਹੀਦਾ ਹੈ।

ਕਮਰਿਆਂ ਦੇ ਅੰਦਰ, ਜਿਸ ਜਗ੍ਹਾ 'ਤੇ ਤੁਸੀਂ ਜਾ ਰਹੇ ਹੋ, ਉੱਥੇ ਹਵਾ ਦੇ ਪ੍ਰਬੰਧ, ਲੋਕਾਂ ਦੀ ਗਿਣਤੀ ਅਤੇ ਤੁਸੀਂ ਕਿੰਨਾ ਸਮਾਂ ਬਿਤਾਓਗੇ, ਬਾਰੇ ਵਿਚਾਰ ਕਰੋ।

ਉਹ ਕਹਿੰਦੇ ਹਨ, "ਜੇ ਤੁਸੀਂ ਚੰਗੀ ਹਵਾਦਾਰ ਜਗ੍ਹਾ 'ਤੇ ਬੈਠੇ ਹੋ ਤੇ ਲੋਕ ਵੀ ਬਹੁਤੇ ਨਹੀਂ ਹਨ, ਤਾਂ ਖ਼ਤਰਾ ਘੱਟ ਹੁੰਦਾ ਹੈ।”

“ਜੇ ਤੁਸੀਂ ਖੁੱਲੇ ਫਲੋਰ ਵਾਲੇ ਦਫ਼ਤਰ ਵਿੱਚ ਹੋ, ਤਾਂ ਤੁਹਾਨੂੰ ਸੱਚਮੁੱਚ ਖ਼ਤਰੇ (ਲੋਕ ਅਤੇ ਹਵਾ ਦੇ ਪ੍ਰਬੰਧਾਂ) ਦਾ ਜਾਇਜ਼ਾ ਕਰਨ ਦੀ ਜ਼ਰੂਰਤ ਹੈ।

ਜੇ ਤੁਸੀਂ ਇਕ ਅਜਿਹੀ ਨੌਕਰੀ ਕਰ ਰਹੇ ਹੋ, ਜਿਸ ਵਿੱਚ ਆਹਮੋ-ਸਾਹਮਣੇ ਗੱਲ ਕਰਨੀ ਪਵੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਜਾਇਜ਼ਾ ਕਰਨ ਦੀ ਲੋੜ ਹੈ।”

"ਉਦਾਹਰਣ ਵਜੋਂ ਜੇ ਤੁਸੀ ਸ਼ੋਪਿੰਗ ਕਰਨ ਜਾ ਰਹੇ ਹੋ ਤਾਂ ਸਟੋਰ ਵਿੱਚ ਘੱਟ ਲੋਕਾਂ ਦਾ ਮੌਜੂਦ ਹੋਣਾ, ਜ਼ਿਆਦਾ ਹਵਾ ਦੀ ਮਾਤਰਾ ਦੇ ਨਾਲ ਹੀ ਸਟੋਰ ਵਿੱਚ ਬਿਤਾਇਆ ਪ੍ਰਤਿਬੰਧਿਤ ਸਮਾਂ, ਤੁਹਾਨੂੰ ਲਾਗ ਦੇ ਖ਼ਤਰੇ ਤੋਂ ਬਚਾ ਸਕਦਾ ਹੈ।”

"ਪਰ ਉਸੇ ਸਟੋਰ ਵਿੱਚ ਕੰਮ ਕਰਨ ਵਾਲੇ ਲਈ, ਜ਼ਿਆਦਾ ਸਮੇਂ ਲਈ ਉੱਥੇ ਰਹਿਣ ਕਰਕੇ ਬਿਮਾਰੀ ਦਾ ਖ਼ਤਰਾ ਹੋ ਸਕਦਾ ਹੈ।”

ਬਾਹਰ, ਲਾਗ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ ਕਿਉਂਕਿ ਬਿਮਾਰੀ ਵਾਲੇ ਕਣ ਜਲਦੀ ਖ਼ਤਮ ਹੋ ਜਾਂਦੇ ਹਨ। ਪਰ ਯਾਦ ਰੱਖੋ ਕਿ ਲਾਗ ਲੰਬੇ ਵਕਤ ਅਤੇ ਜ਼ਿਆਦਾ ਕਣਾਂ ਦੀ ਮੌਜੂਦਗੀ 'ਤੇ ਨਿਰਭਰ ਕਰਦੀ ਹੈ।

ਡਾ. ਬ੍ਰੋਮੇਜ ਲਿਖਦੇ ਹਨ, "ਹਮੇਸ਼ਾ ਯਾਦ ਰੱਖੋ ਕਿ ਬਿਮਾਰੀ ਦੇ ਕਣ ਹਵਾ ਵਿੱਚੋਂ ਹੁੰਦੇ ਹੋਏ ਕਿਸੇ ਥਾਂ 'ਤੇ ਜਾ ਕੇ ਹੀ ਡਿੱਗਦੇ ਹਨ।”

"ਇਸ ਕਰਕੇ ਆਪਣੇ ਹੱਥ ਵਾਰ-ਵਾਰ ਧੋਵੋ ਅਤੇ ਆਪਣੇ ਚਿਹਰੇ ਨੂੰ ਛੂਹਣਾ ਬੰਦ ਕਰੋ!"

ਤੁਹਾਨੂੰ ਸ਼ਾਇਦ ਉਸ ਜਨਮਦਿਨ ਦੇ ਕੇਕ 'ਤੇ ਲੱਗੀਆਂ ਮੋਮਬੱਤੀਆਂ ਬੁਝਾਉਣਾ ਵੀ ਬੰਦ ਕਰ ਦੇਣਾ ਚਾਹੀਦਾ ਹੈ।

ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)