ਗੁਲਾਬੋ ਸਿਤਾਬੋ ਫਿਲਮ ਦੇ ਕੋਰੋਨਾਵਾਇਰਸ ਕਾਰਨ ਲੌਕਡਾਊਨ ਕਰਕੇ ਥਿਏਟਰ 'ਚ ਨਾ ਰਿਲੀਜ਼ ਹੋਣ ਦੇ ਕੀ ਮਾਅਨੇ ਹਨ

ਗੁਾਲਾਬੋ

ਤਸਵੀਰ ਸਰੋਤ, AMAZON PRIME VIDEO/FB

ਤਸਵੀਰ ਕੈਪਸ਼ਨ, ਐਮਾਜਾਨ ਪ੍ਰਾਈਮ 'ਤੇ ਫਿਲਮ 'ਗੁਲਾਬੋ ਸਿਤਾਬੋ' ਰਿਲੀਜ਼ ਹੋ ਗਈ ਹੈ
    • ਲੇਖਕ, ਮਧੂ ਪਾਲ
    • ਰੋਲ, ਮੁੰਬਈ ਤੋਂ, ਬੀਬੀਸੀ ਲਈ

ਅਮਿਤਾਭ ਬਚਨ ਅਤੇ ਆਯੁਸ਼ਮਾਨ ਖੁਰਾਣਾ ਦੀ ਸੁਜੀਤ ਸਰਕਾਰ ਨਿਰਦੇਸ਼ਿਤ ਫਿਲਮ 'ਗੁਲਾਬੋ ਸਿਤਾਬੋ' ਸਿਨੇਮਾਘਰਾਂ ਦੀ ਬਜਾਏ ਸਿੱਧੇ ਓਟੀਟੀ ਯਾਨੀ ਓਵਰ ਦ ਟੌਪ ਪਲੇਟਫਾਰਮ ਐਮਾਜਾਨ ਪ੍ਰਾਈਮ 'ਤੇ ਰਿਲੀਜ਼ ਹੋ ਗਈ ਹੈ।

ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਕਾਰਨ ਸਿਨੇਮਾ ਘਰਾਂ 'ਤੇ ਤਾਲਾ ਲਗਿਆ ਹੈ। ਇਸ ਕਾਰਨ ਸਿਨੇਮਾਂ ਘਰਾਂ ਦੇ ਮਾਲਿਕਾਂ ਦੀ ਜਿੱਥੇ ਬੀਤੇ ਦੋ ਮਹੀਨਿਆਂ ਤੋਂ ਕੋਈ ਕਮਾਈ ਨਹੀਂ ਹੋ ਰਹੀ ਹੈ, ਉੱਥੇ ਹੀ ਹੁਣ ਉਹਨਾਂ ਨੂੰ ਇੱਕ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Sorry, your browser cannot display this map

ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹੀ ਕਾਰਨ ਹੈ ਕਿ ਸਿਨੇਮਾਂ ਘਰਾਂ ਦੇ ਮਾਲਿਕਾਂ ਨੂੰ ਇਹ ਡਰ ਲੱਗ ਰਿਹਾ ਹੈ ਕਿ ਜੇ ਨਵੀਆਂ ਫਿਲਮਾਂ ਸਿੱਧੇ ਓਟੀਟੀ ਪਲੇਟਫਾਰਮ 'ਤੇ ਲੱਗਣਗੀਆਂ ਤਾਂ ਇਹਨਾਂ ਸਿਨੇਮਾ ਘਰਾਂ ਨੂੰ ਬੰਦ ਕਰਨ ਦੀ ਨੌਬਤ ਆ ਸਕਦੀ ਹੈ।

ਫਿਲਮ ਗੁਲਾਬੋ ਸਿਤਾਬੋ ਤੋਂ ਇਲਾਵਾ ਵਿੱਦਿਆ ਬਾਲਨ ਦੀ ਫਿਲਮ 'ਸ਼ੰਕੁਲਤਾ' ਵੀ ਐਮਾਜਾਨ ਪ੍ਰਾਈਮ 'ਤੇ ਰਿਲੀਜ਼ ਕੀਤੀ ਜਾ ਰਹੀ ਹੈ। ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਦੇ ਇਸ ਫੈਸਲੇ ਤੋਂ ਸਿਨੇਮਾ ਮਾਲਿਕਾਂ ਅਤੇ ਫਿਲਮ ਐਗਜੀਬਿਟਰਜ਼ ਵਿੱਚ ਭਾਰੀ ਨਾਰਾਜਗੀ ਹੈ।

ਅਮਿਤਾਭ ਬਚਨ

ਤਸਵੀਰ ਸਰੋਤ, UNIVERSAL PR

ਤਸਵੀਰ ਕੈਪਸ਼ਨ, ਸਿਨੇਮਾਂ ਘਰਾਂ ਦੇ ਮਾਲਿਕਾਂ ਨੂੰ ਇਹ ਡਰ ਲੱਗ ਰਿਹਾ ਹੈ ਕਿ ਜੇ ਨਵੀਆਂ ਫਿਲਮਾਂ ਸਿੱਧੇ ਓਟੀਟੀ ਪਲੇਟਫਾਰਮ 'ਤੇ ਲੱਗਣਗੀਆਂ ਤਾਂ ਇਹਨਾਂ ਸਿਨੇਮਾ ਘਰਾਂ ਨੂੰ ਬੰਦ ਕਰਨ ਦੀ ਨੌਬਤ ਆ ਸਕਦੀ ਹੈ

ਕਿਸਨੇ ਕੀ ਕਿਹਾ?

ਸਿਨੇਮਾ ਐਂਡ ਐਗਜੀਬਿਟਜ਼ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਨਿਤਿਨ ਦਾਤਾਰ ਨੇ ਦੱਸਿਆ, "ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਕਿ ਫਿਲਮਾਂ ਸਿੱਧੇ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ। ਜੇ ਉਹਨਾਂ ਨੂੰ ਇਸ ਤਰ੍ਹਾਂ ਦਾ ਕਦਮ ਚੁੱਕਣਾ ਵੀ ਸੀ ਤਾਂ ਪਹਿਲਾਂ ਸਾਡੇ ਨਾਲ ਵਿਚਾਰ ਵਿਟਾਂਦਰਾ ਕਰ ਲੈਂਦੇ। ਇਸ ਤਰ੍ਹਾਂ ਬਿਨ੍ਹਾਂ ਦੱਸੇ ਫੈਸਲਾ ਨਹੀਂ ਲੈਣਾ ਚਾਹੀਦਾ ਸੀ।"

"ਜਿਸ ਤਰ੍ਹਾਂ ਫਿਲਮ ਨਿਰਮਾਤਾਵਾਂ ਦਾ ਫਿਲਮਾਂ 'ਤੇ ਪੈਸਾ ਲੱਗਿਆ ਹੋਇਆ ਹੈ, ਐਗਜੀਬਿਟਰਜ਼ ਨੇ ਵੀ ਸਿਨੇਮਾਘਰਾਂ ਵਿੱਚ ਕਾਫੀ ਨਿਵੇਸ਼ ਕੀਤਾ ਹੋਇਆ ਹੈ। ਕੋਈ ਵੀ ਵੱਡਾ ਫੈਸਲਾ ਕਰਨ ਨਾਲੋਂ ਚੰਗਾ ਹੁੰਦਾ ਜੇਕਰ ਉਹ ਸਭ ਦੀ ਪਰੇਸ਼ਾਨੀ ਨੂੰ ਸਮਝਦੇ ਫਿਰ ਭਾਵੇਂ ਪੈਸੇ ਨੂੰ ਲੈ ਕੇ ਹੈ ਜਾਂ ਕੋਈ ਹੋਰ ਵਜ੍ਹਾ। ਪਹਿਲਾਂ ਇਸ ਬਾਰੇ ਚਰਚਾ ਕਰਦੇ, ਫਿਰ ਕੋਈ ਫੈਸਲਾ ਲੈਂਦੇ।"

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਨਿਤਿਨ ਦਾਤਾਰ ਕਹਿੰਦੇ ਹਨ," ਐਗਜੀਬਟਰਜ਼ ਅਤੇ ਫਿਲਮ ਇੰਡਸਟਰੀ ਨੂੰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ। ਛੋਟੇ ਬਜਟ ਦੀਆਂ ਫਿਲਮਾਂ ਵਿੱਚ ਅਸੀਂ ਨਿਰਮਾਤਾ ਨੂੰ ਕਮਾਈ ਦਾ ਪੰਜਾਹ ਫੀਸਦੀ ਹਿੱਸਾ ਦਿੰਦੇ ਹਾਂ। ਅਸੀਂ ਨਿਰਮਾਤਾਵਾਂ ਦਾ ਇੰਨਾ ਸਾਥ ਦਿੱਤਾ ਹੈ। ਹੁਣ ਜਦੋਂ ਨਿਰਮਾਤਾਵਾਂ ਦੇ ਸਾਥ ਦੇਣ ਦਾ ਵੇਲਾ ਹੈ ਤਾਂ ਉਹ ਜੇ ਇਸ ਤਰ੍ਹਾਂ ਦਾ ਕੰਮ ਕਰਨਗੇ ਤਾਂ ਸਾਨੂੰ ਬਹੁਤ ਨੁਕਸਾਨ ਹੋਏਗਾ।"

ਉਹਨਾਂ ਨੇ ਕਿਹਾ, "ਜਿੱਥੇ ਉਹ ਦੋ ਮਹੀਨੇ ਰੁਕੇ ਸੀ ਤਾਂ ਕੀ ਦੋ ਮਹੀਨੇ ਹੋਰ ਨਹੀਂ ਰੁਕ ਸਕਦੇ ਸੀ, ਇਸ ਤਰ੍ਹਾਂ ਦੇ ਫੈਸਲੇ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ ਕਿਉਂਕਿ ਥਿਏਟਰ ਵਿੱਚ ਚੇਨ ਸਿਸਟਮ ਚਲਦਾ ਹੈ, ਜਿਵੇਂ ਖਾਣੇ ਵਿੱਚ ਕੰਟੀਨ ਅੰਦਰ ਕੰਮ ਕਰਨ ਵਾਲੇ, ਪਾਰਕਿੰਗ, ਸਫਾਈ ਕਰਮਚਾਰੀ, ਸੁਰੱਖਿਆਕਰਮੀ ਆਦਿ ਕਈ ਲੋਕ ਜੁੜੇ ਹਨ ਜੇ ਇਹੀ ਹਾਲ ਰਿਹਾ ਤਾਂ ਬੇਰੁਜ਼ਗਾਰੀ ਵਧੇਗੀ।"

ਕੋਰੋਨਾਵਾਇਰਸ
ਕੋਰੋਨਾਵਾਇਰਸ

ਨਿਤਿਨ ਦਾਤਾਰ ਕਹਿੰਦੇ ਹਨ, "ਦੂਜੀ ਚੀਜ਼ ਜੋ ਮੈਨੂੰ ਲਗਦੀ ਹੈ ਉਹ ਹੈ ਬਿਨ੍ਹਾਂ ਸੈਂਸਰ ਦੇ ਫਿਲਮਾਂ ਓਟੀਟੀ ਪਲੇਟਫਾਰਮ 'ਤੇ ਆ ਜਾਣਗੀਆਂ ਜਿਵੇਂ ਵੈਬ ਸੀਰੀਜ਼ ਆਉਂਦੀਆਂ ਹਨ। ਅਸੀਂ ਮਿਲ ਕੇ ਸਰਕਾਰ ਤੋਂ ਇਸ ਦਾ ਹੱਲ ਕਢਵਾ ਸਕਦੇ ਹਾਂ ਕਿ ਥਿਏਟਰ ਕਦੋਂ ਤੋਂ ਸ਼ੁਰੂ ਹੋ ਸਕਦੇ ਹਨ। ਦੀਵਾਲੀ ਤੋਂ ਬਾਅਦ ਤਾਂ ਦੀਵਾਲੀ ਤੋਂ ਬਾਅਦ ਹੀ ਸਹੀ, ਜਾਂ ਫਿਰ ਹੋਰ ਇੰਤਜਾਰ ਕਰਨਾ ਪਵੇਗਾ। ਇਹਨਾਂ ਸਾਰੀਆਂ ਗੱਲਾਂ 'ਤੇ ਸਰਕਾਰ ਨਾਲ ਗੱਲ ਕੀਤੀ ਜਾ ਸਕਦੀ ਸੀ ਜੋ ਕਿ ਨਹੀਂ ਹੋਇਆ।"

ਇਸ ਮਸਲੇ 'ਤੇ ਜੀ7 ਮਲਟੀਪਲੇਕਸ ਐਂਡ ਮਰਾਠਾ ਮੰਦਿਰ ਸਿਨੇਮਾ ਦੇ ਐਗਜਿਕਿਉਟਿਵ ਡਾਇਰੈਕਟਰ ਮਨੋਜ ਦੇਸਾਈ ਦਾ ਕਹਿਣਾ ਹੈ, "ਵੱਡੇ ਬਜਟ ਦੀਆਂ ਫਿਲਮਾਂ ਦੇ ਨਾਲ-ਨਾਲ ਛੋਟੇ ਬਜਟ ਦੀਆਂ ਫਿਲਮਾਂ ਵੀ ਸਿੰਗਲ ਥਿਏਟਰ ਵਿੱਚ ਚੱਲ ਜਾਇਆ ਕਰਦੀਆਂ ਸੀ।”

“ਪਰ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਭਾਰੀ ਹੋਵੇਗਾ। ਮਹਾਰਾਸ਼ਟਰ ਵਿੱਚ ਕੋਰੋਨਾ ਦੇ ਸਭ ਤੋਂ ਜਿਆਦਾ ਮਾਮਲੇ ਹਨ। ਇਸ ਲਈ ਇੱਥੇ ਥਿਏਟਰ ਕਦੋਂ ਖੁੱਲ੍ਹਣਗੇ, ਕੀ ਪਤਾ। ਇਸ ਲਈ ਜਿਨ੍ਹਾਂ ਨਿਰਦੇਸ਼ਕਾਂ ਦੀਆਂ ਫਿਲਮਾਂ ਪੂਰੀ ਤਰ੍ਹਾਂ ਤਿਆਰ ਹਨ ਰਿਲੀਜ਼ ਲਈ ਉਹ ਕਿਉਂ ਆਪਣਾ ਨੁਕਸਾਨ ਕਰਨਗੇ, ਉਹ ਤਾਂ ਰਿਲੀਜ਼ ਕਰਨਗੇ ਹੀ।"

ਅਮਿਤਾਭ ਬਚਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਟੀਪਲੇਕਸ ਚੇਨ ਆਈਨਾਕਸ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਹੈ, "ਇਸ ਮੁਸ਼ਕਿਲ ਘੜੀ ਵਿੱਚ ਇਹ ਬੇਹਦ ਦੁਖਦ ਹੈ ਕਿ ਸਾਡੇ ਇੱਕ ਸਹਿਯੋਗੀ ਦੀ ਪ੍ਰਪੰਰਿਕ ਰੂਪ ਨਾਲ ਲਾਭਕਾਰੀ ਰਿਸ਼ਤੇ ਨੂੰ ਜਾਰੀ ਰੱਖਣ ਵਿੱਚ ਦਿਲਚਸਪੀ ਨਹੀਂ ਹੈ।”

ਮੁਸ਼ਕਿਲ ਦੀ ਘੜੀ ਵਿੱਚ

ਉਹਨਾਂ ਨੇ ਕਿਹਾ, "ਅਕਸ਼ੇ ਕੁਮਾਰ ਦੀ 'ਸੁਰਿਯਾਵੰਸ਼ੀ' ਫਿਲਮ ਆ ਰਹੀ ਹੈ। ਇਸ ਉੱਤੇ ਬਹੁਤ ਖ਼ਰਚ ਹੋਇਆ ਹੈ। ਉਹ ਫਿਲਮ ਓਟੀਟੀ ਪਲੇਟਫਾਰਮ 'ਤੇ ਨਹੀਂ ਜਾਏਗੀ। ਉਹ ਜ਼ਰੂਰ ਰੁਕੇਗੀ ਥਿਏਟਰ ਖੁੱਲ੍ਹਣ ਤੱਕ ਕਿਉਂਕਿ ਅਜਿਹੀਆਂ ਫਿਲਮਾਂ ਵੱਡੀ ਸਕ੍ਰੀਨ 'ਤੇ ਹੀ ਦੇਖੀਆਂ ਜਾਣੀਆਂ ਚਾਹੀਦੀਆਂ ਹਨ।”

“ਅਸੀਂ ਵੀ ਇੰਤਜਾਰ ਕਰ ਰਹੇ ਹਾਂ ਸਾਰੀਆਂ ਵੱਡੀਆਂ ਫਿਲਮਾਂ ਦੇ ਥਿਏਟਰ ਵਿੱਚ ਰਿਲੀਜ਼ ਹੋਣ ਦੀ ਅਤੇ ਖੁਦ ਅਕਸ਼ੇ ਕੁਮਾਰ ਨੇ ਮੈਨੂੰ ਕਿਹਾ ਹੈ ਕਿ ਆਪਣੀ ਫਿਲਮ 'ਲਕਸ਼ਮੀ ਬੌਂਬ' ਨੂੰ ਲਿਆਉਂਗਾ ਓਟੀਟੀ ਪਲੇਟਫਾਰਮ 'ਤੇ ਪਰ 'ਸੂਰਿਯਾਵੰਸ਼ੀ' ਲਈ ਅਸੀਂ ਇੰਤਜਾਰ ਕਰਾਂਗੇ ਥਿਏਟਰ ਖੁੱਲ੍ਹਣ ਦਾ ਫਿਰ ਭਾਵੇਂ ਉਹ ਕਦੋਂ ਵੀ ਸ਼ੁਰੂ ਹੋਣ। ਬਾਕੀ ਵੱਡੀਆਂ ਫਿਲਮਾਂ ਵੀ ਇੰਤਜਾਰ ਕਰ ਰਹੀਆਂ ਹਨ।"

ਮਲਟੀਪਲੇਕਸ ਚੇਨ ਆਈਨਾਕਸ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਹੈ, "ਇਸ ਮੁਸ਼ਕਿਲ ਘੜੀ ਵਿੱਚ ਇਹ ਬੇਹਦ ਦੁਖਦ ਹੈ ਕਿ ਸਾਡੇ ਇੱਕ ਸਹਿਯੋਗੀ ਦੀ ਪ੍ਰਪੰਰਿਕ ਰੂਪ ਨਾਲ ਲਾਭਕਾਰੀ ਰਿਸ਼ਤੇ ਨੂੰ ਜਾਰੀ ਰੱਖਣ ਵਿੱਚ ਦਿਲਚਸਪੀ ਨਹੀਂ ਹੈ।”

“ਉਹ ਵੀ ਉਦੋਂ, ਜਦੋਂ ਸਾਨੂੰ ਮੋਢੇ ਨਾਲ ਮੋਢਾ ਮਿਲਾ ਕੇ ਲੜਣ ਅਤੇ ਫਿਲਮ ਇੰਡਸਟਰੀ ਨੂੰ ਮੁੜ ਜੀਵਿਤ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੇ ਕੰਮ ਆਪਸੀ ਸਹਿਯੋਗ ਦੇ ਮਾਹੌਲ ਨੂੰ ਪ੍ਰਦੂਸ਼ਿਤ ਕਰਦੇ ਹਨ ਅਤੇ ਇਹ ਕੰਟੈਂਟ ਪ੍ਰੋਡਿਊਸਰ ਹਮੇਸ਼ਾ ਸਾਥ ਨਿਭਾਉਣ ਵਾਲੇ ਸਹਿਯੋਗੀ ਦੀ ਬਜਾਏ ਮੁਸ਼ਕਿਲ ਦੀ ਘੜੀ ਵਿੱਚ ਸਾਥ ਨਾ ਦੇਣ ਵਾਲਿਆਂ ਦੇ ਅਕਸ ਨੂੰ ਪੇਸ਼ ਕਰਦੇ ਹਨ।"

ਉਹਨਾਂ ਨੇ ਨਿਰਮਾਤਾਵਾਂ ਤੋਂ ਫਿਲਮਾਂ ਨੂੰ ਥਿਏਟਰ ਵਿੱਚ ਰਿਲੀਜ਼ ਕਰਨ ਦੀ ਅਪੀਲ ਕੀਤੀ।

ਅਮਿਤਾਭ ਬਚਨ

ਤਸਵੀਰ ਸਰੋਤ, SOPA IMAGES

ਤਸਵੀਰ ਕੈਪਸ਼ਨ, ਕਾਰਨੀਵਲ ਸਿਨੇਮਾ ਦੇ ਸੀਈਓ ਮੋਹਨ ਉਮਰੋਟਕਰ ਨੇ ਵੀ ਇਸ ਫੈਸਲੇ 'ਤੇ ਨਿਰਾਸ਼ਾ ਜਤਾਉਂਦਿਆਂ ਬੀਬੀਸੀ ਨੂੰ ਕਿਹਾ, ਹਰ ਫਿਲਮ ਮੇਕਰ ਕੋਲ ਇਹ ਫੈਸਲਾ ਲੈਣ ਦਾ ਹੱਕ ਹੈ ਕਿ ਉਹ ਆਪਣੀ ਫਿਲਮ ਸਿਨੇਮਾਘਰਾਂ ਜਾਂ ਓਟੀਟੀ 'ਤੇ ਰਿਲੀਜ਼ ਕਰੇ।”

ਓਟੀਟੀ 'ਤੇ ਪਹਿਲਾਂ ਵੀ ਰਿਲੀਜ਼ ਹੋਈਆਂ ਹਨ ਫਿਲਮਾਂ

ਉਧਰ ਕਾਰਨੀਵਲ ਸਿਨੇਮਾ ਦੇ ਸੀਈਓ ਮੋਹਨ ਉਮਰੋਟਕਰ ਨੇ ਵੀ ਇਸ ਫੈਸਲੇ 'ਤੇ ਨਿਰਾਸ਼ਾ ਜਤਾਉਂਦਿਆਂ ਕਿਹਾ, ਹਰ ਫਿਲਮ ਮੇਕਰ ਕੋਲ ਇਹ ਫੈਸਲਾ ਲੈਣ ਦਾ ਹੱਕ ਹੈ ਕਿ ਉਹ ਆਪਣੀ ਫਿਲਮ ਸਿਨੇਮਾਘਰਾਂ ਜਾਂ ਓਟੀਟੀ 'ਤੇ ਰਿਲੀਜ਼ ਕਰੇ। ਅਸੀਂ ਨਿਰਾਸ਼ ਹਾਂ, ਪਰ ਅਸੀਂ ਕੁਝ ਕਰ ਨਹੀਂ ਸਕਦੇ। ਅਸੀਂ ਨਿਰਾਸ਼ ਇਸ ਲਈ ਹਾਂ ਕਿਉਂਕਿ ਅਸੀਂ ਇਸ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਹੈ। ਫਿਲਮਾਂ ਜੇ ਓਟੀਟੀ ਵੱਲ ਮੁੜ ਜਾਣਗੀਆਂ ਤਾਂ ਸਾਡੇ ਤੇ ਇਸ ਦਾ ਵੱਡਾ ਅਸਰ ਹੋਏਗਾ।"

ਉਹ ਕਹਿੰਦੇ ਹਨ, "ਇਸ ਤੋਂ ਪਹਿਲਾਂ ਵੀ ਫਿਲਮਾਂ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਹੈ ਪਰ ਉਹਨਾਂ ਨੂੰ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ ਹੈ। ਜਿਨ੍ਹਾਂ ਨਿਰਮਾਤਾਵਾਂ ਦੀ ਫਿਲਮ ਦਾ ਬਜਟ ਬਹੁਤ ਵੱਡਾ ਹੈ ਜੇ ਉਹ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰਨਗੇ ਤਾਂ ਉਹਨਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਸਕਦਾ ਹੈ। ਉਮੀਦ ਹੈ ਜਲਦੀ ਸਭ ਠੀਕ ਹੋਵੇ ਅਤੇ ਫਿਲਮਾਂ ਥਿਏਟਰ ਵਿੱਚ ਹੀ ਰਿਲੀਜ਼ ਹੋਣ।"

ਅਮਿਤਾਭ ਬਚਨ

ਤਸਵੀਰ ਸਰੋਤ, IDHYAN PR

ਤਸਵੀਰ ਕੈਪਸ਼ਨ, ਮੁਕੇਸ਼ ਭੱਟ ਕਹਿੰਦੇ ਹਨ, "ਮਜਬੂਰੀ ਨੂੰ ਧਿਆਨ ਵਿੱਚ ਰੱਖ ਕੇ ਫਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰ ਦੇਣਾ ਚਾਹੀਦਾ ਹੈ।”

ਸਿੱਕੇ ਦਾ ਦੂਜਾ ਪਹਿਲੂ

ਐਗਜੀਬਿਟਰਜ਼ ਅਤੇ ਸਿਨੇਮਾ ਮਾਲਿਕਾਂ ਦੀ ਨਰਾਜ਼ਗੀ ਨੂੰ ਦੇਖਦਿਆਂ ਪ੍ਰੋਡਿਊਸਰ ਗਿਲਡ ਆਫ ਇੰਡੀਆ ਦੇ ਸੀਨੀਅਰ ਮੈਂਬਰ ਮੁਕੇਸ਼ ਭੱਟ ਕਹਿੰਦੇ ਹਨ, "ਕੋਈ ਵੀ ਨਿਰਦੇਸ਼ਕ ਅਤੇ ਨਿਰਮਾਤਾ ਸ਼ੌਂਕ ਨਾਲ ਜਾਂ ਦਿਲੋਂ ਓਟੀਟੀ ਪਲੇਟਫਾਰਮ 'ਤੇ ਆਪਣੀ ਫਿਲਮ ਰਿਲੀਜ਼ ਨਹੀਂ ਕਰਨਾ ਚਾਹੁੰਦਾ ਹੋਵੇਗਾ। ਕੋਈ ਮਜਬੂਰੀ ਹੋਏਗੀ ਤਾਂ ਹੀ ਉਸ ਨੇ ਇਹ ਫੈਸਲਾ ਲਿਆ ਹੋਏਗਾ। ਪਿਕਚਰ ਬਣ ਕੇ ਤਿਆਰ ਹੈ, ਥਿਏਟਰ ਖੁੱਲ੍ਹਣ ਦੇ ਅਸਾਰ ਨਜ਼ਰ ਨਹੀਂ ਆ ਰਹੇ।"

ਉਹਨਾਂ ਨੇ ਕਿਹਾ, "ਜੇ ਛੇ ਮਹੀਨੇ ਬਾਅਦ ਥਿਏਟਰ ਖੁੱਲ੍ਹੇ ਵੀ ਤਾਂ ਕੀ ਗਾਰੰਟੀ ਹੈ ਕਿ ਕੋਈ ਆਏਗਾ? ਅਸੀਂ ਚਾਹੁੰਦੇ ਹਾਂ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਜਲਦੀ ਤੋਂ ਜਲਦੀ ਤਿਆਰ ਹੋ ਜਾਵੇ ਅਤੇ ਥਿਏਟਰ ਦੁਬਾਰਾ ਸ਼ੁਰੂ ਹੋ ਜਾਣ ਕਿਉਂਕਿ ਸਾਡੀ ਕਮਾਈ ਥਿਏਟਰ 'ਤੇ ਹੀ ਨਿਰਭਰ ਕਰਦੀ ਹੈ।”

“ਅਸੀਂ ਥਿਏਟਰ ਦੇ ਖਿਲਾਫ ਨਹੀਂ ਹਾਂ, ਪਰ ਜੇ ਕਿਸੇ ਪ੍ਰੋਡਿਊਸਰ ਨੇ ਲੋਨ ਲੈ ਰੱਖਿਆ ਹੈ ਅਤੇ ਉਸ ਦਾ ਵਿਆਜ਼ ਜਾ ਰਿਹਾ ਹੈ ਅਤੇ ਉਸ ਵਿੱਚ ਫਿਲਮ ਨੂੰ ਲੰਬੇ ਸਮੇਂ ਤੱਤ ਰੋਕੇ ਰੱਖਣ ਦੀ ਸਮਰਥਾ ਨਾ ਹੋਵੇ ਤਾਂ ਅਜਿਹੀ ਫਿਲਮ ਨੂੰ ਉਸ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰ ਦੇਣੀ ਚਾਹੀਦੀ ਹੈ।"

ਮੁਕੇਸ਼ ਭੱਟ ਕਹਿੰਦੇ ਹਨ, "ਮਜਬੂਰੀ ਨੂੰ ਧਿਆਨ ਵਿੱਚ ਰੱਖ ਕੇ ਫਿਲਮ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰ ਦੇਣਾ ਚਾਹੀਦਾ ਹੈ। ਇਸ ਨੂੰ ਲੈ ਕੇ ਕੋਈ ਝਗੜਾ ਹੋਣਾ ਹੀ ਨਹੀਂ ਚਾਹੀਦਾ ਬਲਕਿ ਸਾਨੂੰ ਸਭ ਨੂੰ ਇਕਜੁਟ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਉਪਜੀ ਇਸ ਸਮੱਸਿਆ ਨਾਲ ਲੜ ਸਕਾਂਗੇ।”

“ਹੁਣੇ ਹੀ ਇੱਕ ਦੂਜੇ ਨਾਲ ਲੜਨ ਲੱਗਾਂਗੇਂ, ਇੱਕ ਦੂਜੇ ਦਾ ਸਾਥ ਨਹੀਂ ਦੇਵਾਂਗੇ ਤਾਂ ਕਿਵੇਂ ਹੋਏਗਾ ਅੱਗੇ ਕੰਮ ਜਿਸ ਵਿੱਚ ਤਾਕਤ ਹੈ ਆਪਣੀਆਂ ਫਿਲਮਾਂ ਲੰਮੇਂ ਵੇਲੇ ਤੱਕ ਰੋਕਣ ਦੀ, ਤਾਂ ਸਹੀ ਹੈ ਪਰ ਜਿਸ ਵਿੱਚ ਤਾਕਤ ਨਹੀਂ ਹੈ ਅਤੇ ਤੁਸੀਂ ਉਹਨਾਂ ਨੂੰ ਕਹੋ ਵੀ ਭੁੱਖੇ ਮਰ ਜਾਓ।”

“ਇਹ ਸਾਡਾ ਸਵਾਰਥ ਹੈ ਥਿਏਟਰ ਦੇ ਕਾਰੋਬਾਰ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ। ਇਹ ਸੋਚਣਾ ਤਾਂ ਗਲਤ ਗੱਲ ਹੈ। ਨਿਰਦੇਸ਼ਕ ਅਤੇ ਨਿਰਮਾਤਾ ਨੇ ਜਦੋਂ ਪਿਕਚਰ ਬਣਾਈ ਹੋਏਗੀ ਅਮਿਤਾਭ ਅਤੇ ਆਯੂਸ਼ਮਾਨ ਦੇ ਨਾਲ ਤਾਂ ਥਿਏਟਰ ਲਈ ਹੀ ਬਣਾਈ ਹੋਏਗੀ ਅਤੇ ਉਸ ਦਾ ਨੁਕਸਾਨ ਤਾਂ ਹੋ ਹੀ ਚੁੱਕਾ ਹੈ ਅਤੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿ ਹੋਰ ਜਿਆਦਾ ਨੁਕਸਾਨ ਨਾ ਹੋਵੇ। ਉਹਨਾਂ ਦੇ ਮਜਬੂਰੀ ਨੂੰ ਦੇਖਦਿਆਂ ਉਹਨਾਂ ਨਾਲ ਹਮਦਰਦੀ ਦਿਖਾਓ ਨਾ ਕਿ ਉਹਨਾਂ ਨਾਲ ਝਗੜਾ ਕਰੋ।"

ਅਮਿਤਾਭ ਬਚਨ ਅਤੇ ਆਯੂਸ਼ਮਾਨ ਖੁਰਾਨਾ ਸਟਾਰਰ ਫਿਲਮ 'ਗੁਲਾਬੋ ਸਿਤਾਬੋ' 12 ਜੂਨ ਨੂੰ ਏਮਾਜਾਨ ਪ੍ਰਾਈਮ 'ਤੇ ਰਿਲੀਜ਼ ਹੋ ਰਹੀ ਹੈ।

ਕੋਰੋਨਾਵਾਇਰਸ
ਕੋਰੋਨਾਵਾਇਰਸ
ਹੈਲਪਲਾਈਨ ਨੰਬਰ
ਕੋਰੋਨਾਵਾਇਰਸ
ਕੋਰੋਨਾਵਾਇਰਸ

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)