You’re viewing a text-only version of this website that uses less data. View the main version of the website including all images and videos.
ਕੋਰਨਾਵਾਇਰਸ: ਪੰਜਾਬ ਵਿੱਚ 18 ਮਈ ਤੋਂ ਕਰਫਿਊ ਨਹੀਂ, ਟਰਾਂਸਪੋਰਟ ਸ਼ੁਰੂ ਕੀਤਾ ਜਾਵੇਗਾ, ਜਾਣੋ ਕੈਪਟਨ ਅਮਰਿੰਦਰ ਦੇ ਮੁੱਖ ਐਲਾਨ
ਪੰਜਾਬ ਵਿੱਚ 18 ਮਈ ਤੋਂ ਕਰਫਿਊ ਨਹੀਂ ਹੋਵੇਗਾ, ਪਰ ਲੌਕਡਾਊਨ 31 ਮਈ ਤੱਕ ਜਾਰੀ ਰਹੇਗਾ। ਲੌਕਡਾਊਨ ਵਿੱਚ ਕਾਫੀ ਖੇਤਰਾਂ ਵਿੱਚ ਢਿੱਲ ਦਿੱਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਇਹ ਮੁੱਖ ਗੱਲਾਂ ਕਹੀਆਂ:-
- 18 ਤਰੀਕ ਤੋਂ ਪੰਜਾਬ ਟਰਾਂਸਪੋਰਟ ਸ਼ੁਰੂ ਕਰਾਂਗੇ
- ਛੋਟੇ ਵਪਾਰੀਆਂ ਨੂੰ ਦਿੱਤੀ ਜਾਵੇਗੀ ਰਾਹਤ, ਵੱਧ ਤੋਂ ਵੱਧ ਛੋਟ ਦੇਣ ਦੀ ਕਰਾਂਗੇ ਕੋਸ਼ਿਸ਼
- ਪੰਦਾਬ ਵਿੱਚ ਹਰੇ ਤੇ ਲਾਲ ਜ਼ੋਨ ਨਹੀਂ ਹੋਣਗੇ, ਕਨਫਾਈਨਮੈਂਟ ਤੇ ਨਾਨ-ਕਨਫਾਈਨਮੈਂਟ ਜ਼ੋਨ ਹੋਣਗੇ
- ਨਾਨ-ਕਨਫਾਈਨਮੈਂਟ ਜ਼ੋਨ 'ਚ ਵੀ ਖੁੱਲ੍ਹਣਗੀਆਂ ਹਿਦਾਇਤਾਂ ਨਾਲ ਫੈਕਟਰੀਆਂ
- ਨਾਨ-ਕਨਫਾਈਨਮੈਂਟ ਜ਼ੋਨ ਵਿੱਚ ਵੱਧ ਤੋਂ ਵੱਧ ਦੁਕਾਨਾਂ ਖੋਲ੍ਹੀਆਂ ਜਾਣਗੀਆਂ
- ਆਰਥਿਕਤਾ ਤੇ ਰੁਜ਼ਗਾਰ ਵਧਾਉਣ 'ਤੇ ਜੋਰ
- ਸਕੂਲ ਅਜੇ ਬੰਦ ਰੱਖਣੇ ਪੈਣਗੇ ਜਦੋਂ ਤੱਕ ਕੋਈ ਇਲਾਜ ਨਹੀਂ ਮਿਲਦਾ
- 10 ਜੂਨ ਤੋਂ ਸ਼ੁਰੂ ਕੀਤੀ ਜਾਵੇ ਝੋਨੇ ਦੀ ਬਿਜਾਈ, ਪਹਿਲਾਂ ਬਿਜਾਈ ਸ਼ੁਰੂ ਕੀਤੀ ਤਾਂ ਆਉਣਗੀਆਂ ਮੁਸ਼ਕਲਾਂ
- ਜੋ ਲੋਕ ਬਾਹਰੋਂ ਪੰਜਾਬ ਆਉਣਗੇ ਉਨ੍ਹਾਂ ਨੂੰ 14 ਦਿਨ ਕੁਆਰੰਟੀਨ ਕੀਤਾ ਜਾਵੇਗਾ
- 80 ਹਜ਼ਾਰ ਦੇ ਕਰੀਬ ਪੰਜਾਬੀ ਬਾਹਰੋਂ ਸੂਬੇ ਵਿੱਚ ਆਉਣਾ ਚਾਹੁੰਦੇ ਹਨ
- ਸਕੂਲ ਆਪਣੀ ਫੀਸ ਇਸ ਸਾਲ ਨਹੀਂ ਵਧਾ ਸਕਣਗੇ ਨਾ ਹੀ ਫੀਸ ਤੋਂ ਇਲਾਵਾ ਕੋਈ ਹੋਰ ਚਾਰਜ ਲੇ ਸਕਣਗੇ
ਕੈਪਟਨ ਅਮਰਿੰਦਰ ਨੇ ਹੋਰ ਕੀ ਕਿਹਾ
ਕੈਪਟਨ ਅਮਰਿੰਦਰ ਨੇ ਕਿਹਾ, "ਪੰਜਾਬ ਵਿੱਚ 44 ਦਿਨਾਂ ਬਾਅਦ ਮਰੀਜ਼ ਦੁੱਗਣੇ ਹੋ ਰਹੇ ਹਨ। ਜਦਕਿ ਮਹਾਂਰਾਸ਼ਟਰ ਵਿੱਚ 11 ਦਿਨਾਂ ਬਾਅਦ ਤੇ ਤਾਮਿਲਨਾਡੂ ਵਿੱਚ 9 ਦਿਨਾਂ ਬਾਅਦ ਹੋ ਰਹੀ ਹੈ।"
"ਮਹਾਂਰਾਸ਼ਟਰ ਦੇਖ ਲਓ ਕਿੰਨੀ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਉੱਥੇ 19,100 ਮਰੀਜ਼ ਹਨ ਤੇ 1066 ਮੌਤਾਂ ਹੋਈਆਂ ਹਨ। ਗਿਆਰਾਂ ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ।"
"ਇਸ ਤਰ੍ਹਾਂ ਪੰਜਾਬ ਵਿੱਚ ਇਹ ਆਂਕੜੇ ਬਹੁਤ ਸਹੀ ਆ ਰਹੇ ਹਨ। ਇਹ ਸਭ ਹੋਇਆ ਤੁਹਾਡੀ ਮਿਹਨਤ ਨਾਲ ਹੈ। ਮੈਂ ਤਾਂ ਤੁਹਾਨੂੰ ਕਹਿ ਸਕਦੇ ਹਾਂ। ਅੰਤ ਵਿੱਚ ਤਾਂ ਤੁਸੀਂ ਹੀ ਕਰਨੀਆਂ ਹਨ।"