ਕੋਰੋਨਾਵਾਇਰਸ: ਪੰਜ ਵੈਕਸੀਨਾਂ ਜਿਨ੍ਹਾਂ 'ਤੇ ਹੋ ਰਿਹਾ ਹੈ ਤੇਜ਼ੀ ਨਾਲ ਕੰਮ ਅਤੇ ਕੀ ਹਨ ਚੁਣੌਤੀਆਂ- ਪੰਜ ਅਹਿਮ ਖ਼ਬਰਾਂ

ਕਿਸੇ ਵੈਕਸੀਨ ਦੇ ਵਿਕਾਸ ਵਿੱਚ ਸਾਲਾਂ ਨਹੀਂ ਸਗੋਂ ਦਹਾਕਿਆਂ ਦਾ ਸਮਾਂ ਲੱਗ ਸਕਦਾ ਹੈ। ਉਸ ਹਿਸਾਬ ਨਾਲ ਕੋਰੋਨਾਵਾਇਰਸ ਦੇ ਵੈਕਸੀਨ ਦੀ ਭਾਲ ਬਹੁਤ ਤੇਜੀ ਨਾਲ ਹੋ ਰਹੀ ਹੈ।

ਮਿਸਾਲ ਵਜੋਂ ਹਾਲ ਹੀ ਵਿੱਚ ਈਬੋਲਾ ਬੀਮਾਰੀ ਦੀ ਜਿਸ ਵੈਕਸੀਨ ਨੂੰ ਮਾਨਤਾ ਮਿਲੀ, ਉਸ ਦੇ ਵਿਕਾਸ ਵਿੱਚ 16 ਸਾਲ ਦਾ ਸਮਾਂ ਲੱਗਿਆ ਸੀ।

ਦੁਨੀਆਂ ਭਰ ਵਿੱਚ ਸਾਇੰਸਦਾਨਾਂ ਦੀਆਂ ਕਈ ਟੀਮਾਂ ਕੋਵਿਡ-19 ਦਾ ਵੈਕਸੀਨ ਬਣਾਉਣ ਵਿੱਚ ਜੁਟੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਅਮਰੀਕਾ, ਯੂਕੇ ਅਥੇ ਚੀਨ ਤੱਕ ਪੰਜ ਵੈਕਸੀਨਾਂ ਉੱਥੇ ਕੰਮ ਚੱਲ ਰਿਹਾ ਹੈ।

ਪੜ੍ਹੋ ਕਿਹੜੀਆਂ ਹਨ ਇਹ ਵੈਕਸੀਨਾਂ ਤੇ ਕੀ ਹਨ ਦਰਪੇਸ਼ ਚੁਣੌਤੀਆਂ।

ਭਾਰਤ ਵਿੱਚ ਕਈ ਪੱਤਰਕਾਰ ਕਿਉਂ ਵਾਇਰਸ ਦਾ ਸ਼ਿਕਾਰ ਹੋਏ

ਭਾਰਤ ਵਿੱਚ ਪੱਤਰਕਾਰਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਣ ਦੇ ਕਈ ਕਾਰਨ ਹਨ। ਜਿਵੇਂ- ਇਸ ਸਮੇਂ ਦੇਸ ਵਿੱਚ ਦੁਨੀਆਂ ਦਾ ਸਭ ਤੋਂ ਸਖ਼ਤ ਲੌਕਡਾਊਨ ਹੈ।

ਇਸ ਲਈ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਹੈ। ਜ਼ਿਆਦਾਤਰ ਦੁਕਾਨਾਂ ਅਤੇ ਫੈਕਟਰੀਆਂ ਬੰਦ ਹਨ। ਕਾਰੋਬਾਰ ਰੁਕਿਆ ਹੋਇਆ ਹੈ।

ਪਰ ਕਈ ਪੱਤਰਕਾਰ, ਖ਼ਾਸਕਰ ਜਿਹੜੇ ਕਿਸੇ ਨਿਊਜ਼ ਨੈਟਵਰਕ ਵਿੱਚ ਕੰਮ ਕਰਨ ਵਾਲੇ ਘਰੋਂ ਬਾਹਰ ਨਿਕਲ ਕੇ ਕੰਮ ਕਰ ਰਹੇ ਹਨ। ਇਸੇ ਕਰਕੇ ਉਹ ਬਿਮਾਰੀ ਦਾ ਸ਼ਿਕਾਰ ਵੀ ਹੋ ਰਹੇ ਹਨ।

ਪੜ੍ਹੋ ਹੋਰ ਕਿਹੜੇ ਕਾਰਨਾਂ ਕਰ ਕੇ ਭਾਰਤ ਦੇ ਕਈ ਪੱਤਰਕਾਰ ਇਸ ਜਾਨਲੇਵਾ ਬੀਮਾਰੀ ਦੇ ਸ਼ਿਕਾਰ ਬਣੇ।

ਕੋਵਿਡ-19 ਦਾ ਡਰ ਲੱਗਿਆ ਰਹਿੰਦਾ ਹੈ ਤਾਂ ਇਹ ਪੜ੍ਹੋ

ਹੁਣ ਜਿਵੇਂ-ਜਿਵੇਂ ਦੁਨੀਆਂ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਆਪਣੇ ਮਨ ਨੂੰ ਸ਼ਾਂਤ ਰੱਖਣਾ ਹੋਰ ਵੀ ਮਹੱਤਵਪੂਰਣ ਹੈ ਅਤੇ ਇੱਕ ਚੁਣੌਤੀ ਵੀ ਹੈ।

ਅਸੀਂ ਲਗਾਤਾਰ ਇਸ ਭੈਅ ਵਿੱਚ ਰਹਿ ਰਹੇ ਹਾਂ ਕਿ ਕਿਤੇ ਮੈਨੂੰ ਲਾਗ ਨਾ ਲੱਗ ਜਾਵੇ। ਅਸੀਂ ਮੁੜ-ਮੁੜ ਹੱਥ ਧੋ ਰਹੇ ਹਾਂ ਪਰ ਜੇ ਸਾਡੀ ਇਹ ਆਦਤ ਇੱਕ ਹੱਦ ਤੋਂ ਟੱਪ ਜਾਵੇ ਤਾਂ ਆਪਣੇ-ਆਪ ਵਿੱਚ ਹੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

ਇਸ ਸਥਿਤੀ ਨਾਲ ਨਜੱਠ ਵਿੱਚ ਪੀਟਰ ਗੋਫਿਨ ਦਾ ਅਨੁਭਵ ਸਾਡੇ ਅਤੇ ਸਾਡੇ ਆਲੇ-ਦੁਆਲੇ ਦੇ ਲੋਕਾਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਪੜ੍ਹੋ ਉਨ੍ਹਾਂ ਦੇ ਸ਼ਬਦਾਂ ਵਿੱਚ।

ਵਿਸ਼ੇਸ਼ ਆਰਥਿਕ ਪੈਕੇਜ ‘ਚ ਮੋਦੀ ਸਰਕਾਰ ਨੇ ਕੀ ਦਿੱਤਾ?

ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਨੇ ਮੱਧਮ ਅਤੇ ਛੋਟੇ ਉਦਯੋਗਾਂ ਲਈ 3 ਲੱਖ ਕਰੋੜ ਦੇ ਬਿਨਾਂ ਗਾਰੰਟੀ ਵਾਲੇ ਲੋਨ ਦਿੱਤੇ ਜਾਣਗੇ।

ਮੰਗਲਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ। ਉਸ ਦੇ ਵਿਸਥਾਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਐਲਾਨ ਕੀਤੇ।

ਕਿਹੜੇ ਖੇਤਰ ਨੂੰ ਕੀ ਮਿਲਿਆ, ਪੂਰੀ ਖ਼ਬਰ ਪੜ੍ਹੋ

ਨਿਊ ਯਾਰਕ ਦੇ ਇਸ ਸਿਹਤ ਕਰਮਚਾਰੀ ਦਾ ਤਜ਼ਰਬਾ

ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿੱਚ ਇੱਕ ਸੀਨੀਅਰ ਪੈਰਾ ਮੈਡੀਕਲ ਕਰਮਚਾਰੀ ਹੋਣ ਦੇ ਨਾਤੇ ਐਂਥਨੀ ਅਲਮੋਜੇਰਾ ਦੇ ਸਾਹਮਣੇ ਅਕਸਰ ਮੌਤਾਂ ਹੁੰਦੀਆਂ ਰਹਿੰਦੀਆਂ ਹਨ, ਪਰ ਉਸਦੇ 17 ਸਾਲਾਂ ਦੇ ਕਰੀਅਰ ਵਿੱਚ ਉਸਨੂੰ ਕੁਝ ਵੀ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਕਰ ਸਕਿਆ।

ਇੱਥੇ ਹੁਣ ਤੱਕ ਕਿਸੇ ਇੱਕ ਦੇਸ਼ ਦੀ ਤੁਲਨਾ ਵਿੱਚ ਕੋਰੋਨਾਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

ਐਂਥਨੀ ਹੁਣ ਆਪਣੇ ਉਨ੍ਹਾਂ ਸਹਿਯੋਗੀਆਂ ਜਿਹੜੇ ਆਪਣੇ ਪਰਿਵਾਰਾਂ ਅਤੇ ਆਪਣੀ ਜ਼ਿੰਦਗੀ ਕਾਰਨ ਇਸ ਤੋਂ ਡਰ ਰਹੇ ਹਨ, ਉਨ੍ਹਾਂ ਦੀ ਮਦਦ ਕਰਦੇ ਹੋਏ ਸ਼ਹਿਰ ਦੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ 16 ਘੰਟੇ ਕੰਮ ਕਰ ਰਹੇ ਹਨ। ਪੜ੍ਹੋ ਨਿਊ ਯਾਰਕ ਦੇ ਇਸ ਪੈਰਾਮੈਡੀਕ ਦਾ ਤਜ਼ਰਬਾ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)