You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਜਾਣੋ ਕਿਹੜੇ ਜ਼ੋਨ ਵਿੱਚ ਕੀ-ਕੀ ਰਿਆਇਤਾਂ ਮਿਲ ਰਹੀਆਂ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਦੀ ਰੋਕਥਾਮ ਲਈ ਮਾਰਚ ਦੇ ਅੰਤਿਮ ਦਿਨਾਂ ਤੋਂ ਲਾਗੂ ਕੀਤਾ ਗਿਆ ਦੇਸ਼ ਪੱਧਰੀ ਲੌਕਡਾਊਨ ਦਾ ਤੀਜਾ ਗੇੜ ਸੋਮਵਾਰ 4 ਮਈ ਤੋਂ ਸ਼ੁਰੂ ਹੋ ਗਿਆ ਹੈ।
ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਜ਼ਿਲ੍ਹਿਆਂ ਨੂੰ ਤਿੰਨ ਜ਼ੋਨਾਂ 'ਚ ਵੰਡਦਿਆਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਈ ਛੋਟਾਂ ਦਿੱਤੀਆਂ ਹਨ।
ਇਹ ਜ਼ਿਲ੍ਹੇ ਗਰੀਨ, ਓਰੈਂਜ ਅਤੇ ਰੈੱਡ ਜ਼ੋਨਾਂ 'ਚ ਵੰਡੇ ਗਏ ਹਨ।
ਪੂਰੇ ਦੇਸ਼ ਵਿੱਚ ਕਿੱਥੇ-ਕਿੱਥੇ ਪਾਬੰਦੀ ਬਰਕਾਰ
- ਹਵਾਈ ਅਤੇ ਰੇਲ ਯਾਤਰਾ
- ਇੱਕ ਸੂਬੇ ਤੋਂ ਦੂਜੇ ਸੂਬੇ ਜਾਣ ਵਾਸਤੇ ਬੱਸ ਆਵਾਜਾਈ
- ਮੈਟਰੋ ਅਤੇ ਰੇਲ ਗੱਡੀਆਂ (ਡਾਕਟਰੀ ਅਤੇ ਸੁਰੱਖਿਆ ਦੇ ਉਦੇਸ਼ਾਂ ਨੂੰ ਛੱਡ ਕੇ)
- ਸਾਰੇ ਵਿੱਦਿਅਕ ਅਦਾਰੇ
- ਧਾਰਮਿਕ ਸਥਾਨ
- ਹੋਟਲ
- ਮੂਵੀ ਥੀਏਟਰ
- ਮਾਲ
- ਜਿੰਮ
- ਸਵੀਮਿੰਗ ਪੂਲ ਅਤੇ ਬਾਰ
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਕਰਫ਼ਿਊ ਲਾਗੂ ਹੈ ਤੇ ਇਸ ਦੌਰਾਨ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਰਹੇਗਾ।
ਕੰਟੇਨਮੈਂਟ ਜ਼ੋਨਾਂ 'ਚ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ।
ਫਿਲਹਾਲ ਰੈੱਡ ਜ਼ੋਨ 'ਚ ਪੰਜਾਬ ਦੇ ਤਿੰਨ ਜ਼ਿਲ੍ਹੇ ਹਨ
- ਜਲੰਧਰ
- ਲੁਧਿਆਣਾ
- ਪਟਿਆਲਾ
- ਚੰਡੀਗੜ੍ਹ ਵੀ ਰੈੱਡ ਜ਼ੋਨ ਵਿਚ ਹੈ
ਰੈੱਡ ਜ਼ੋਨ: ਕੀ ਖੁੱਲ੍ਹਿਆ, ਕੀ ਬੰਦ?
- ਸਾਈਕਲ ਤੇ ਆਟੋ ਰਿਕਸ਼ਾ ਬੰਦ
- ਟੈਕਸੀ ਅਤੇ ਕੈਬ ਬੰਦ
- ਜਨਤਕ ਆਵਾਜਾਈ ਬੰਦ
- ਨਾਈ ਦੀਆਂ ਦੁਕਾਨਾਂ, ਸਪਾ ਅਤੇ ਸੈਲੂਨ ਬੰਦ
- ਚਾਰ ਪਹੀਆ ਵਾਹਨ 'ਚ ਚਾਲਕ ਤੋਂ ਇਲਾਵਾ ਦੋ ਯਾਤਰੀ
- ਦੋ ਪਹੀਆ ਵਾਹਨ ਇਕੋ ਸਵਾਰੀ ਯਾਨਿ ਚਾਲਕ
- ਦਫ਼ਤਰ ਖੋਲ੍ਹੇ ਜਾ ਸਕਦੇ ਹਨ ਪਰ 30 ਫੀਸਦ ਸਟਾਫ਼ ਨਾਲ
- ਜ਼ਰੂਰੀ ਸੇਵਾਵਾਂ ਵਾਲੇ ਦਫ਼ਤਰ ਜਿਵੇਂ ਪੁਲਿਸ ਤੇ ਹਸਪਤਾਲ ਖੁੱਲ੍ਹੇ ਰਹਿਣਗੇ
- ਈ-ਕਾਮਰਸ ਸਬੰਧਤ ਜ਼ਰੂਰੀ ਸੇਵਾਵਾਂ ਖੋਲ੍ਹੀਆਂ ਗਈਆਂ
- ਸ਼ਰਾਬ ਦੀਆਂ ਦੁਕਾਨਾਂ ਸਣੇ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ, ਸੋਸ਼ਲ ਡਿਸਟੈਂਸਿੰਗ ਜ਼ਰੂਰੀ
ਓਰੈਂਜ ਜ਼ੋਨ ਵਿੱਚ ਪੰਜਾਬ ਦੇ ਜ਼ਿਲ੍ਹੇ
- ਮੋਹਾਲੀ
- ਪਠਾਨਕੋਟ
- ਮਾਨਸਾ
- ਤਰਨ ਤਾਰਨ
- ਅੰਮ੍ਰਿਤਸਰ
- ਕਪੂਰਥਲਾ
- ਹੁਸ਼ਿਆਰਪੁਰ
- ਫ਼ਰੀਦਕੋਟ
- ਸੰਗਰੂਰ
- ਨਵਾਂ ਸ਼ਹਿਰ
- ਫ਼ਿਰੋਜਪੁਰ
- ਮੁਕਤਸਰ
- ਮੋਗਾ
- ਗੁਰਦਾਸਪੁਰ
- ਬਰਨਾਲਾ
ਹਰਿਆਣਾ ਦੇ ਇਹ ਜ਼ਿਲ੍ਹੇ ਓਰੈਂਜ ਜ਼ੋਨ ਵਿਚ ਹਨ
- ਗੁਰੂਗ੍ਰਾਮ
- ਨੂੰਹ
- ਪਾਣੀਪਤ
- ਪੰਚਕੂਲਾ
- ਪਲਵਲ
- ਰੋਹਤਕ
- ਹਿਸਾਰ
- ਅੰਬਾਲਾ
- ਝੱਜਰ
- ਭਿਵਾਨੀ
- ਕੈਥਲ
- ਕੁਰੂਕਸ਼ੇਤਰ
- ਕਰਨਾਲ
- ਜੀਂਦ
- ਸਿਰਸਾ
- ਯਮੁਨਾ ਨਗਰ
- ਫ਼ਤਿਹਾਬਾਦ
- ਚਰਖੀ ਦਾਦਰੀ
ਰੈੱਡ ਜ਼ੋਨ ਵਿਚ ਦਿੱਤੀਆਂ ਗਈਆਂ ਸਾਰੀਆਂ ਰਿਆਇਤਾਂ ਓਰੈਂਜ ਜ਼ੋਨ ਵਿੱਚ ਵੀ ਹਨ ਅਤੇ ਇੱਥੇ ਟੈਕਸੀਆਂ ਨੂੰ ਚਲਾਉਣ ਦੀ ਵੀ ਆਗਿਆ ਦਿੱਤੀ ਗਈ ਹੈ ਪਰ ਬੱਸਾਂ ਚਲਾਉਣ ਦੀ ਆਗਿਆ ਨਹੀਂ ਹੋਵੇਗੀ।
ਗਰੀਨ ਜ਼ੋਨ ਵਿੱਚ ਕੀ ਰਿਆਇਤਾਂ ਮਿਲੀਆਂ?
ਗਰੀਨ ਜ਼ੋਨ ਵਿੱਚ ਪੰਜਾਬ ਦੇ ਜ਼ਿਲ੍ਹੇ ਰੋਪੜ, ਫ਼ਤਿਹਗੜ੍ਹ ਸਾਹਿਬ, ਬਠਿੰਡਾ ਅਤੇ ਫ਼ਾਜ਼ਿਲਕਾ ਹਨ।
ਗਰੀਨ ਜ਼ੋਨ ਵਿਚ ਸਭ ਤੋਂ ਵੱਧ ਛੋਟ ਦਿੱਤੀ ਗਈ ਹੈ। ਰੈੱਡ ਤੇ ਓਰੈਂਜ ਜ਼ੋਨ ਵਿਚ ਦਿੱਤੀਆਂ ਗਈ ਸਾਰੀਆਂ ਰਿਆਇਤਾਂ ਤੋਂ ਇਲਾਵਾ ਕੇਵਲ 50 ਫੀਸਦ ਬੱਸਾਂ ਇੰਨੀ ਹੀ ਸਮਰੱਥਾ ਨਾਲ ਚੱਲ ਸਕਦੀਆਂ ਹਨ
ਇੱਥੇ ਦੇਸ਼ ਭਰ ਵਿਚ ਵਰਜਿਤ ਪਾਬੰਦੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੋਵੇਗੀ। ਜਿਵੇਂ ਕਿ ਸ਼ੌਪਿੰਗ ਮਾਲ, ਰੇਲਵੇ, ਥਿਏਟਰ ਆਦਿ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਅਖ਼ਤਿਆਰ ਹੈ ਕਿ ਉਹ ਆਪਣੇ ਜ਼ਿਲ੍ਹੇ ਵਿਚ ਕਿਸੇ ਹੋਰ ਤਰ੍ਹਾਂ ਦੀ ਪਾਬੰਦੀਆਂ ਜਾਂ ਛੋਟ ਦੇ ਸਕਦੇ ਹਨ।
ਇਸ ਲਈ ਬਾਹਰ ਜਾਣ ਤੋਂ ਪਹਿਲਾਂ ਯਾਦ ਰਹੇ ਇਹ ਜ਼ੋਨ ਸਥਾਈ ਨਹੀਂ ਹਨ ਤੇ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਨੂੰ ਵੇਖਦੇ ਹੋਏ ਬਦਲੇ ਜਾ ਸਕਦੇ ਹਨ।