You’re viewing a text-only version of this website that uses less data. View the main version of the website including all images and videos.

Take me to the main website

ਕੋਰੋਨਾਵਾਇਰਸ: ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਏਗੀ ਭਾਰਤ ਸਰਕਾਰ, ਮੰਗਲਵਾਰ ਨੂੰ ਪਰਵਾਸੀਆਂ ਨੂੰ ਲੈ ਕੇ ਜਲੰਧਰ ਤੋਂ ਰਵਾਨਾ ਹੋਏਗੀ ਟਰੇਨ

ਰੂਸ 'ਚ ਲਗਾਤਾਰ ਵੱਧ ਰਹੇ ਮਾਮਲਿਆਂ ਨੇ ਚਿੰਤਾ ਵਧਾਈ, ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ 35 ਲੱਖ ਤੋਂ ਪਾਰ।

ਲਾਈਵ ਕਵਰੇਜ

  1. ਅਸੀਂ ਇਹ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। 5 ਮਈ ਦੇ ਲਾਈਵ ਅਪਡੇਟਸ ਲਈ ਇੱਥੇ ਕਲਿੱਕ ਕਰੋ

  2. ਜਲੰਧਰ ਰੇਲਵੇ ਸਟੇਸ਼ਨ ਤੋਂ ਮੰਗਲਵਾਰ ਸ਼ਾਮ ਨੂੰ 1200 ਯਾਤਰੀਆਂ ਦੀ 'ਸ਼੍ਰਮਿਕ ਐਕਸਪ੍ਰੈਸ' ਹੋਵੇਗੀ ਰਵਾਨਾ, ਬੀਬੀਸੀ ਪੰਜਾਬੀ ਸਹਿਯੋਗੀ ਪਾਲ ਸਿੰਘ ਨੌਲੀ ਦੀ ਰਿਪੋਰਟ

    ਆਪਣੇ ਸੂਬਿਆਂ ਨੂੰ ਵਾਪਿਸ ਜਾਣ ਦੇ ਚਾਹਵਾਨ ਪਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਪਹਿਲੀ 'ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀ ਮੰਗਲਵਾਰ ਦੀ ਸ਼ਾਮ ਨੂੰ ਝਾਰਖੰਡ ਦੇ ਡਾਲਟਨਗੰਜ ਲਈ ਰਵਾਨਾ ਹੋਵੇਗੀ।

    ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

    ਉਨ੍ਹਾਂ ਕਿਹਾ ਕਿ 1200 ਯਾਤਰੀਆਂ ਦੀ ਸਮੱਰਥਾ ਵਾਲੀ ਇਸ ਰੇਲ ਗੱਡੀ ਰਾਹੀਂ ਉਹੀ ਯਾਤਰੀ ਜਾ ਸਕਣਗੇ ਜਿਨਾਂ ਨੇ ਆਪਣੇ ਆਪ ਨੂੰ ਸੂਬਾ ਸਰਕਾਰ ਦੇ ਪੋਰਟਲ 'ਤੇ ਰਜਿਸਟਰਡ ਕਰਵਾਇਆ ਹੈ ਅਤੇ ਉਨਾਂ ਨੂੰ ਅੱਜ ਦੇਰ ਰਾਤ ਜਾਂ ਮੰਗਲਵਾਰ ਦੀ ਸਵੇਰੇ ਨੂੰ ਮੋਬਾਇਲ 'ਤੇ ਐਸ.ਐਮ.ਐਸ. ਪ੍ਰਾਪਤ ਹੋਇਆ ਹੈ।

    ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇ ਕੋਈ ਦੂਸਰਾ ਵਿਅਕਤੀ ਜਲੰਧਰ ਰੇਲਵੇ ਸਟੇਸ਼ਨ 'ਤੇ ਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ਼ ਕਰਫ਼ਿਊ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

    ਯਾਤਰੀ ਆਪਣਾ ਖਾਣਾ-ਪੀਣਾ ਲਿਜਾ ਸਕਣਗੇ।

    ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਹੋਰ ਰੇਲ ਗੱਡੀਆਂ ਲਖਨਊ, ਵਾਰਾਣਸੀ, ਅਯੁੱਧਿਆ, ਗੋਰਖਪੁਰ, ਪਰਿਆਗ ਰਾਜ(ਇਲਾਹਾਬਾਦ), ਸੁਲਤਾਨਪੁਰ, ਕਟਨੀ (ਮੱਧ ਪ੍ਰਦੇਸ਼), ਝਾਰਖੰਡ ਅਤੇ ਹੋਰਨਾਂ ਸੂਬਿਆਂ ਨੂੰ ਚਲਾਈਆਂ ਜਾਣਗੀਆਂ।

  3. ਪੰਜਾਬ ’ਚੋਂ ਦੂਜੇ ਸੂਬਿਆਂ ’ਚ ਲੋਕਾਂ ਨੂੰ ਭੇਜਣ ਲਈ ਇਹ ਹੈ ਤਿਆਰੀ

  4. ਇਸ ਮੁੱਦੇ ਤੇ ਤੁਸੀਂ ਆਪਣੀ ਰਾਇ ਇਸ ਲਿੰਕ 'ਤੇ ਜਾ ਕੇ ਦੇ ਸਕਦੇ ਹੋ

  5. ਕੋਰੋਨਾਵਾਇਰਸ ਸੰਕਟ 'ਚ ਇਹ ਸ਼ਖਸ ਕਿਵੇਂ ਬਣਿਆ ਅਰਬਪਤੀ

    ਇਸ ਸਖਸ ਦਾ 8 ਵਾਰ ਅਮਰੀਕੀ ਵੀਜ਼ਾ ਰੱਦ ਹੋਇਆ, ਅੰਗਰੇਜ਼ੀ ਵਿੱਚ ਹੱਥ ਤੰਗ ਸੀ ਅਤੇ ਕਾਮਯਾਬੀ ਦੀ ਜੜ ਵਿੱਚ ਗਰਲਫਰੈਂਡ ਨਾਲ ਜੁੜਿਆ ਕਿੱਸਾ ਵੀ ਹੈ

    ਪੂਰੀ ਕਹਾਣੀ ਪੜ੍ਹਨ ਲਈ ਕਲਿੱਕ ਕਰੋ

  6. ਸ਼ਿਖਰ ਧਵਨ ਨੇ ‘‘ਕੁਆਰੰਟਾਇਨ ਲੁੱਕ’’, ਹਰਭਜਨ ਨੇ ਦਿੱਤਾ ਨਿਕਨੇਮ

    ਪਿਛਲੇ ਹਫ਼ਤੇ ਇੱਕ ਵੀਡੀਓ ਟਵੀਟ ਕਰਕੇ ਘਰੇਲੂ ਹਿੰਸਾ ਵਿਚ ਹੋਏ ਵਾਧੇ ਉੱਤੇ ਚਿੰਤਾ ਪ੍ਰਗਟਾਉਣ ਵਾਲੇ ਕ੍ਰਿਕਟਰ ਸ਼ਿਖਰ ਧਵਨ ਨੇ ਹੁਣ ਆਪਣੀ ਨਵੀਂ ਲੁੱਕ ਸ਼ੇਅਰ ਕੀਤੀ ਹੈ।

    ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੰਜਾਬੀ ਮੁੰਡਿਆਂ ਵਾਂਗ ਪਰਨਾ ਬੰਨ੍ਹ ਕੇ, ਮੁੱਛਾ ਨੂੰ ਵੱਟ ਚਾੜ੍ਹਦਿਆਂ ਤਸਵੀਰ ਪਾਈ ਹੈ।

    ਇਹ ਤਸਵੀਰ ਦੇਖ ਧਵਨ ਦੇ ਫੈਨਜ਼ ਕਾਫ਼ੀ ਖੁਸ਼ੀ ਤਾਂ ਪ੍ਰਗਟਾ ਹੀ ਰਹੇ ਹਨ, ਪਰ ਉਨ੍ਹਾਂ ਦੇ ਪੁਰਾਣੇ ਸਾਥੀ ਤੇ ਕ੍ਰਿਕਟਰ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਨਵਾਂ ਨਾਂ ‘ਬੱਬੂ’ ਦਿੱਤਾ ਹੈ।

  7. ਕੋਰੋਨਾਵਾਇਰਸ: ਕੀ ਲਸਣ ਖਾਣ ਜਾਂ ਪਾਣੀ ਪੀਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ

    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਕਾੜ੍ਹੇ ਨੂੰ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੇ ਦੱਸ ਰਹੇ ਹਨ।

    ਉੱਤਰੀ ਕੋਰੀਆਂ ਵਿਚ ਕਿਮ ਜੋਂਗ ਓਨ ਦੀ ਸਰਕਾਰ ਨੇ ਲੋਕਾਂ ਨੂੰ ਲਸਣ ਤੇ ਸ਼ਹਿਦ ਖਾਣ ਦੀ ਸਲਾਹ ਦਿੱਤੀ ਹੈ।

    ਇੱਕ ਜਪਾਨੀ ਡਾਕਟਰ ਹਰ 15 ਮਿੰਟ ਬਾਅਦ ਗਰਮ ਪਾਣੀ ਪੀਣ ਲਈ ਕਹਿ ਰਿਹਾ ਹੈ।

    ਹੋਰ ਵੀ ਬਹੁਤ ਸਾਰੀਆਂ ਸਲਾਹਾਂ ਹਨ, ਪਰ ਸਵਾਲ ਇਹ ਹੈ ਕਿ ਇਹ ਕਿੰਨੀਆਂ ਕੂ ਕਾਰਗਰ ਹਨ।

  8. ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਕਿਹੜੇ ਜ਼ੋਨ 'ਚ ਮਿਲੀ ਕਿੰਨੀ ਛੋਟ

  9. ਵਿਦੇਸ਼ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਵੇਗੀ ਭਾਰਤ ਸਰਕਾਰ

    ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਆਗਿਆ ਭਾਰਤ ਸਰਕਾਰ ਨੇ ਦੇ ਦਿੱਤੀ ਹੈ।

    ਇਨ੍ਹਾਂ ਲੋਕਾਂ ਨੂੰ ਫਲਾਈਟਾਂ ਅਤੇ ਪਾਣੀ ਦੇ ਜਹਾਜ਼ਾਂ ਰਾਹੀਂ ਲਿਆਂਦਾ ਜਾਵੇਗਾ।

    ਵਿਦੇਸ਼ ਮੰਤਰਾਲਾ ਅਤੇ ਅੰਬੈਸੀਆਂ ਅਜਿਹੇ ਲੋਕਾਂ ਦੀ ਸੂਚੀ ਤਿਆਰ ਕਰ ਰਹੀਆਂ ਹਨ। ਇਸ ਸੁਵਿਧਾ ਲਈ ਯਾਤਰੀਆਂ ਨੂੰ ਭੁਗਤਾਨ ਕਰਨਾ ਪਵੇਗਾ।

    ਉਡਾਨ ਤੋਂ ਪਹਿਲਾਂ ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾਵੇਗੀ। ਸਿਰਫ ਉਹੀ ਲੋਕ ਯਾਤਰਾ ਕਰ ਸਕਣਗੇ ਜਿਨ੍ਹਾਂ ਵਿੱਚ ਕੋਰੋਨਾ ਦੇ ਲੱਛਣ ਨਹੀਂ ਹੋਣਗੇ।

    ਵਾਪਸੀ ਤੋਂ ਬਾਅਦ ਮੁੜ ਜਾਂਚ ਹੋਵੇਗੀ ਅਤੇ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ। 14 ਦਿਨਾਂ ਮਗਰੋਂ ਕੋਵਿਡ-19 ਟੈਸਟ ਹੋਵੇਗਾ ਉਸ ਤੋਂ ਬਾਅਦ ਹੀ ਘਰ ਜਾਣ ਦੀ ਇਜਾਜ਼ਤ ਹੋਵੇਗੀ।

    ਇਹ ਕਾਰਵਾਈ 7 ਮਈ 2020 ਤੋਂ ਸ਼ੁਰੂ ਕੀਤੀ ਜਾਵੇਗੀ।

  10. ਕਰਫਿਊ ਦੀ ਉਲੰਘਣਾ ਕਰਨ 'ਤੇ ਗਾਇਕ ਸਿੱਧੂ ਮੂਸੇਵਾਲਾ ਖਿਲਾਫ਼ ਮਾਮਲਾ ਦਰਜ, ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਦੀ ਰਿਪੋਰਟ

    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਬਰਾਨਾਲਾ ਪੁਲਿਸ ਵੱਲੋਂ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਡੀਐਸਪੀ ਸਣੇ ਪੰਜ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਗਿਆ ਹੈ।

    ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਤਹਿਤ ਇਹ ਕਾਰਵਾਈ ਹੋਈ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਬੰਦੂਕ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

    ਵੀਡੀਓ ਵਿੱਚ ਕੁਝ ਪੁਲਿਸ ਵਾਲੇ ਵੀ ਦਿਖਾਈ ਦੇ ਰਹੇ ਹਨ।

    ਡੀਜੀਪੀ ਪੰਜਾਬ ਵੱਲੋਂ ਸੰਗਰੂਰ ਦੇ ਐੱਸਐੱਸਪੀ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ।

  11. ਤੁਹਾਡਾ ਇਲਾਕੇ ਕਿਹੜੇ ਜ਼ੋਨ ਵਿਚ ਆਉਂਦਾ ਹੈ ਤੇ ਉੱਥੇ ਕੀ ਕੰਮ ਹੋ ਸਕਦੇ ਹਨ ਕੀ ਨਹੀਂ

  12. ਇੰਟਰਨੈੱਟ ਦੇ ਸਪੀਡ ਵਧਾਉਣ ਦੇ ਕੁਝ ਨੁਕਤੇ

    ਜੇਕਰ ਲੌਕਡਾਊਨ ਕਾਰਨ ਤੁਸੀ ਇੰਟਰਨੈੱਟ ਨਾਲ ਜੂਝ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਕੰਮ ਦਾ ਹੈ ।

  13. ਕੇਜਰੀਵਾਲ ਦੀ ਚੇਤਾਵਨੀ : ਜਿਸ ਇਲਾਕੇ ਵਿਚ ਨਿਯਮਾਂ ਦੀ ਹੋਈ ਉਲੰਘਣਾ, ਉਹ ਕੀਤੇ ਜਾਣਗੇ ਮੁੜ ਸੀਲ

    ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੌਕਡਾਊਨ ਵਿਚ ਨਰਮੀ ਦੇ ਪਹਿਲੇ ਦਿਨ ਲੋਕਾਂ ਵਲੋਂ ਸਮਾਜਿਕ ਦੂਰੀ ਨਿਯਮ ਦੀ ਉਲੰਘਣਾ ਉੱਤੇ ਨਰਾਜ਼ਗੀ ਜਾਹਰ ਕੀਤੀ।

    ਕੇਜਰੀਵਾਲ ਨੇ ਕਿਹਾ ਕਿ ਕੁਝ ਥਾਵਾਂ ਉੱਤੇ ਨਿਯਮਾਂ ਦੀ ਉਲੰਘਣਾ ਦੇਖ ਕੇ ਦੁੱਖ ਹੋਇਆ। ਆਪਣੀ ਦੁਕਾਨ ਅੱਗੇ ਨਿਯਮਾਂ ਦੀ ਪਾਲਣਾ ਕਰਵਾਉਣਾ ਦੁਕਾਨਦਾਰਾਂ ਦੀ ਜ਼ਿੰਮੇਵਾਰੀ ਹੈ।

    ਮੁੱਖ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਸ ਇਲਾਕੇ ਵਿਚ ਉਲੰਘਣਾ ਦੀ ਰਿਪੋਰਟ ਆਈ, ਉਸ ਵਿਚੋਂ ਲੌਕਡਾਊਨ ਦੀ ਢਿੱਲ ਵਾਪਸ ਲੈ ਲਈ ਜਾਵੇਗੀ ਅਤੇ ਮੁੜ ਪਾਬੰਦੀਆਂ ਲਗਾ ਕੇ ਇਲਾਕਾ ਸੀਲ ਕਰ ਦਿੱਤਾ ਜਾਵੇਗਾ।

  14. ਮਜ਼ਦੂਰਾਂ ਨੂੰ ਘਰਾਂ ਤੱਕ ਪਹੁੰਚਾਏਗੀ ਕਾਂਗਰਸ- ਸੋਨੀਆ ਗਾਂਧੀ

    ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਮਜ਼ਦੂਰਾਂ ਤੇ ਕਾਮਿਆਂ ਦੀ ਦਰਦ ਬਾਰੇ ਇੱਕ ਵੀਡੀਓ ਅਪੀਲ ਕੀਤੀ ਹੈ।

    ਇਸ ਦੌਰਾਨ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਕਾਂਗਰਸ ਪਾਰਟੀ ਦੇ ਸਾਰੇ ਸੂਬਾਈ ਯੂਨਿਟ ਮਦਦ ਕਰਨਗੇ।

    ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਨੀਆ ਗਾਂਧੀ ਦੀ ਅਪੀਲ ਨੂੰ ਸ਼ੇਅਰ ਕੀਤਾ ਹੈ।

  15. ਤਾਜ਼ਾ, ਰੂਸ 'ਚ ਮੱਚਿਆ ਹੜਕੰਪ, ਚੀਨ, ਈਰਾਨ ਤੇ ਤੁਰਕੀ ਤੋਂ ਵੀ ਵਧੇ ਮਾਮਲੇ

    ਰੂਸ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਚਿੰਤਾਜਨਕ ਹਾਲਾਤ ਵਿਚ ਵੱਧ ਰਹੇ ਹਨ।

    ਰੂਸ ਵਿਚ ਲਗਾਤਾਰ ਦੂਜੇ ਦਿਨ ਲਾਗ ਦੇ 10,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

    ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੂਸ ਵਿੱਚ ਪਿਛਲੇ 24 ਘੰਟਿਆਂ ਵਿੱਚ 10,581 ਨਵੇਂ ਕੇਸ ਸਾਹਮਣੇ ਆਏ ਹਨ।

    ਇਸ ਦੇ ਨਾਲਰੂਸ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਵਧ ਕੇ 145,268 ਹੋ ਗਏ ਹਨ।

    ਇਹ ਰੂਸ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਰੂਸ ਵਿੱਚ ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਲਾਗ ਦੇ 10,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

    ਰੂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਗ ਦੇ ਮਾਮਲੇ ਚੀਨ, ਤੁਰਕੀ ਅਤੇ ਈਰਾਨ ਤੋਂ ਵਧ ਗਏ ਹਨ।

    ਪਿਛਲੇ ਹਫ਼ਤੇ ਇਹ ਵੀ ਪੁਸ਼ਟੀ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੂਸ਼ੀਨ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ।

    ਰਾਸ਼ਟਰਪਤੀ ਪੁਤਿਨ ਨੇ ਦੇਸ਼ ਭਰ ਵਿਚ ਲੌਕਡਾਊਨ ਦੀ ਮਿਆਦ 11 ਮਈ ਤੱਕ ਵਧਾ ਦਿੱਤੀ ਹੈ।

  16. UPSC ਦੀ ਮੁੱਢਲੀ ਪ੍ਰੀਖਿਆ ਮੁਲਤਵੀ , 20 ਮਈ ਨੂੰ ਹੋਵੇਗਾ ਨਵਾਂ ਐਲਾਨ

    ਇਸ ਸਾਲ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਮੁੱਢਲੀ ਪ੍ਰੀਖਿਆ ਫਿਲਹਾਲ ਲਈ ਮੁਲਤਵੀ ਕਰ ਦਿੱਤੀ ਗਈ ਹੈ। ਪ੍ਰੀਖਿਆ ਲਈ ਅਗਲੀ ਤਰੀਕ ਦਾ ਐਲਾਨ 20 ਮਈ ਨੂੰ ਕੀਤਾ ਜਾਵੇਗਾ।

    ਇਸ ਤੋਂ ਪਹਿਲਾਂ ਪ੍ਰੀਖਿਆ ਲਈ 31 ਮਈ ਦੀ ਤਰੀਕ ਨਿਰਧਾਰਤ ਕੀਤੀ ਗਈ ਸੀ।ਕੋਰਨਾ ਵਾਇਰਸ ਦੀ ਲਾਗ ਕਾਰਨ ਮੁੱਢਲੀ ਜਾਂਚ ਨੂੰ ਮੁਲਤਵੀ ਕਰਨਾ ਪਿਆ।

  17. ਪੰਜਾਬ 'ਚ 67 ਫ਼ੀਸਦ ਕਣਕ ਖਰੀਦ ਮੁਕੰਮਲ

    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 19 ਦਿਨਾਂ ਵਿਚ 91 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕਰਨ ਦਾ ਦਾਅਵਾ ਕੀਤਾ ਹੈ।

    ਇੱਕ ਟਵੀਟ ਰਾਹੀ ਮੁੱਖ ਮੰਤਰੀ ਨੇ ਮੰਡੀਆਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

    ਮੁੱਖ ਮੰਤਰੀ ਨੇ ਕਿਹਾ ਖ਼ਰੀਦ ਦਾ 67 ਫ਼ੀਸਦ ਟੀਚਾ ਪੂਰਾ ਕਰ ਲਿਆ ਗਿਆ ਹੈ।

  18. ਕੀ ਚੰਗੀਆਂ ਸੁਵਿਧਾਵਾਂ ਦੇ ਹੁੰਦਿਆ ਹੋਇਆ ਕੋਰੋਨਾਵਾਇਰਸ ਦੇ ਨਾਲ ਲੜਨਾ ਹੋਵੇਗਾ ਆਸਾਨ?

  19. ਭਾਰਤ ਅਪਡੇਟ : ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਹੋ ਸਕਦੀ ਹੈ ਖ਼ਤਰਨਾਕ -ਸਿਹਤ ਮੰਤਰਾਲਾ

    ਕੇਂਦਰੀ ਗ੍ਰਹਿ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਲੌਕਡਾਊਨ ਦੀਆਂ ਪਾਬੰਦੀਆਂ ਵਿਚ ਨਰਮੀ ਦੌਰਾਨ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕੀਤੀ ਗਈ ਤਾਂ ਕੋਰੋਨਾ ਬਹੁਤ ਤੇਜ਼ੀ ਨਾ ਫ਼ੈਲ ਸਕਦਾ ਹੈ।

    ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1107 ਲੋਕ ਠੀਕ ਹੋਏ ਹਨ ਤੇ ਤੰਦਰੁਸਤ ਹੋਏ ਲੋਕਾਂ ਦੀ ਕੁੱਲ ਗਿਣਤੀ 11706 ਹੋ ਗਈ ਹੈ।

    ਭਾਰਤ ਦਾ ਰਿਕਵਰੀ ਰੇਟ 27 ਫ਼ੀਸਦ ਤੋਂ ਵੱਧ ਹੋ ਗਿਆ ਹੈ।

    ਮੁਲਕ ਵਿਚ ਕੁੱਲ ਪੌਜ਼ਿਟਿਵ ਕੇਸਾਂ ਦਾ ਅੰਕੜਾ 42533 ਹੋ ਗਿਆ ਹੈ, ਐਕਵਿਟ ਕੇਸ 29453 ਹਨ।

    ਮੁਲਕ ਵਿਚ ਮੌਤਾਂ ਦਾ ਕੁੱਲ ਅੰਕੜਾ 1373 ਹੋ ਗਿਆ ਹੈ।

  20. ਕੋਰੋਨਾਵਾਇਰਸ ਦਾ ਇਲਾਜ ਠੀਕ ਹੋਏ ਮਰੀਜ਼ਾਂ ਦੇ ਖ਼ੂਨ ’ਚੋਂ ਲੱਭਣ ਦੀ ਕੋਸ਼ਿਸ਼