ਕੋਰੋਨਾਵਾਇਰਸ: ਪੁਲਿਸ ਵਾਲੇ 'ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਹੁਣ ਇਸ ਦਾ ਸੱਚ ਵੀ ਜਾਣ ਲਵੋ - ਫੈਕਟ ਚੈੱਕ

ਕੋਰੋਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲਜ਼ਾਮ ਹਨ ਕਿ ਤਬਲੀਗ਼ੀ ਜਮਾਤ ਦੇ ਲੋਕਾਂ ਨੇ ਪੁਲਿਸ 'ਤੇ ਥੁੱਕ ਕੇ ਫਿਨਫੈਕਸ਼ਨ ਫੈਲਾਉਣ ਦੀ ਕੋਸ਼ਿਸ਼ ਕੀਤੀ
    • ਲੇਖਕ, ਕੀਰਤੀ ਦੁਬੇ
    • ਰੋਲ, ਬੀਬੀਸੀ ਪੱਤਰਕਾਰ

ਤਬਲੀਗ਼ੀ ਜਮਾਤ ਦੇ ਮਾਰਚ ਮਹੀਨੇ ਵਿੱਚ ਦਿੱਲੀ ਵਿੱਚ ਹੋਏ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਏ ਲੋਕਾਂ ਵਿੱਚ ਕੋਵਿਡ-19 ਦੇ ਇਨਫੈਕਸ਼ਨ ਤੋਂ ਬਾਅਦ ਦੇਸ ਵਿੱਚ ਕੁੱਲ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।

ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲੇ 62 ਲੋਕਾਂ ਵਿਚੋਂ 15 ਲੋਕ ਜਮਾਤ ਨਾਲ ਸਬੰਧਤ ਸਨ। ਕੁੱਲ 2300 ਕੋਵਿਡ-19 ਨਾਲ ਪੀੜਤ ਲੋਕਾਂ ਵਿਚੋਂ 400 ਲੋਕ ਤਕਬੀਗ਼ੀ ਜਮਾਤ ਜੁੜੇ ਹੋਏ ਹਨ।

ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਹੋਰ ਦਾਅਵੇ ਵੀ ਕੀਤਾ ਜਾ ਰਹੇ ਹਨ।

ਅਜਿਹਾ ਹੀ ਇੱਕ ਵੀਡੀਓ ਹੈ, ਜਿਸ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਮਾਤ ਵਿੱਚ ਸ਼ਾਮਲ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਨੇ ਪੁਲਿਸ 'ਤੇ ਥੁੱਕਿਆ ਤਾਂ ਜੋ ਉਨ੍ਹਾਂ ਵਿੱਚ ਇਨਫੈਕਸ਼ਨ ਫੈਲ ਸਕੇ।

ਵੀਰਵਾਰ ਸ਼ਾਮ ਨੂੰ ਟਵਿੱਟਰ ਹੈਂਡਲ 'ਤੇ ਇੱਕ ਯੂਜ਼ਰ ਨੇ 27 ਸੈਕੰਡ ਦੇ ਇਸ ਵੀਡੀਓ ਨੂੰ ਟਵੀਟ ਕਰਦਿਆਂ ਹੋਇਆ ਲਿਖਿਆ, "ਜਿਨ੍ਹਾਂ ਨੂੰ ਸਬੂਤ ਚਾਹੀਦਾ ਹੈ ਉਹ ਇਹ ਵੀਡੀਓ ਦੇਖ ਲੈਣ।"

ਇਸ ਵੀਡੀਓ ਨੂੰ ਟਵਿੱਟਰ 'ਤੇ ਹਜ਼ਾਰਾਂ ਵਾਰ ਦੇਖਿਆ ਗਿਆ ਹੈ ਅਤੇ ਕਰੀਬ ਕਈ ਹਜ਼ਾਰ ਲੋਕਾਂ ਨੇ ਰਿਟਵੀਟ ਕੀਤਾ ਹੈ, ਹਾਲਾਂਕਿ, ਇਹ ਟਵੀਟ ਹੁਣ ਡਿਲੀਟ ਕਰ ਦਿੱਤਾ ਗਿਆ ਹੈ।

ਉੱਥੇ ਹੀ ਫੇਸਬੁੱਕ 'ਤੇ ਵੀ ਇਸ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਮੇਧਰਾਜ ਚੌਧਰੀ ਨਾਮ ਦੇ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ, ਜਿਸ ਨੂੰ ਦੋ ਲੱਖ ਲੋਕਾਂ ਨੇ ਦੇਖਿਆ ਹੈ।

ਇਸ ਵੀਡੀਓ ਵਿੱਚ ਇੱਕ ਸ਼ਖ਼ਸ ਬੈਠਿਆ ਹੈ, ਜਿਸ ਦੇ ਆਲੇ-ਦੁਆਲੇ ਅਤੇ ਸਾਹਮਣੇ ਪੁਲਿਸ ਵਾਲੇ ਬੈਠੇ ਹਨ। ਸ਼ਖ਼ਸ ਸਾਹਮਣੇ ਪੁਲਿਸ ਵਾਲੇ 'ਤੇ ਥੁੱਕਦਾ ਹੈ। ਇਸ ਤੋਂ ਬਾਅਦ ਪੁਲਿਸ ਵਾਲੇ ਉੱਠ ਕੇ ਉਸ ਨੂੰ ਮਾਰਨ ਲਗ ਪੈਂਦੇ ਹਨ।

ਬੈਕਗਰਾਊਂਡ ਵਿੱਚ ਕਾਫੀ ਰੌਲਾ-ਰੱਪਾ ਸੁਣਾਈ ਦਿੰਦਾ ਹੈ ਅਤੇ ਵੀਡੀਓ ਇੱਥੇ ਹੀ ਖ਼ਤਮ ਹੋ ਜਾਂਦਾ ਹੈ। ਇਸ ਵੀਡੀਓ ਨੂੰ ਨਿਜ਼ਾਮੁੱਦੀਨ ਦੇ ਤਬਲੀਗ਼ੀਆਂ ਨਾਲ ਜੋੜਿਆ ਜਾ ਰਿਹਾ ਹੈ।

ਦਰਅਸਲ ਬੁੱਧਵਾਰ ਨੂੰ ਸਾਹਮਣੇ ਆਈ ਸਮਾਚਾਰ ਏਜੰਸੀ ਪੀਟੀਆਈ ਅਤੇ ਏਐੱਨਆਈ ਦੀ ਰਿਪੋਰਟ ਮੁਤਾਬਕ ਤਬਲੀਗ਼ੀ ਜਮਾਤ ਦੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ 167 ਲੋਕਾਂ ਨੂੰ ਤੁਗ਼ਲਕਾਬਾਦ ਵਿੱਚ ਰੇਲਵੇ ਦੇ ਕੁਆਰੰਟੀਨ ਸੈਂਟਰ ਵਿੱਚ ਰੱਖਿਆ ਗਿਆ।

ਜਿੱਥੇ ਉਨ੍ਹਾਂ ਨੇ ਸਿਰਫ਼ ਡਾਕਟਰਾਂ ਸਣੇ ਸਿਹਤ ਕਰਮਚਾਰੀਆ ਨਾਲ ਨਾ ਸਿਰਫ਼ ਬਦਸਲੂਕੀ ਕੀਤੀ ਬਲਕਿ ਥੁੱਕਿਆ ਵੀ। ਵਾਇਰਲ ਵੀਡੀਓ ਨੂੰ ਇਸ ਖ਼ਬਰ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੋਰੋਨਾਵਾਇਰਸ
ਕੋਰੋਨਾਵਾਇਰਸ

ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖ਼ਿਰ ਇਹ ਘਟਨਾ ਕਦੋਂ ਹੋਈ ਅਤੇ ਕੀ ਵੀਡੀਓ ਅਤੇ ਇਸ ਦੇ ਨਾਲ ਕੀਤਾ ਜਾਣ ਵਾਲਾ ਦਾਅਵਾ ਸਹੀ ਹੈ?

ਇਸ ਵੀਡੀਓ 'ਤੇ ਪਹਿਲਾ ਸ਼ੱਕ ਇਸ ਲਈ ਵੀ ਹੁੰਦਾ ਹੈ ਕਿਉਂਕਿ ਤਬਲੀਗ਼ੀ ਜਮਾਤ ਦੇ ਲੋਕਾਂ ਨੂੰ ਹਸਪਤਾਲ ਡੀਟੀਸੀ ਦੀਆਂ ਬੱਸਾਂ ਵਿੱਚ ਲੈ ਕੇ ਗਏ ਸਨ ਪਰ ਵੀਡੀਓ ਵਿੱਚ ਨਜ਼ਰ ਆ ਰਹੀ ਗੱਡੀ ਪੁਲਿਸ ਦੀ ਵੈਨ ਵਰਗੀ ਲਗਦੀ ਹੈ।

ਸ਼ਖ਼ਸ ਪੁਲਿਸ ਨਾਲ ਘਿਰਿਆ ਹੋਇਆ ਹੈ, ਜੇਕਰ ਇਹ ਮੈਡੀਕਲ ਜਾਂਚ ਲਈ ਜਾ ਰਿਹਾ ਹੈ ਤਾਂ ਕੋਈ ਮੈਡੀਕਲ ਸਟਾਫ ਗੱਡੀ ਵਿੱਚ ਕਿਉਂ ਨਹੀਂ ਹੈ?

ਇਸ ਵੀਡੀਓ ਦੇ ਕੀ-ਫਰੇਮ ਦੀ ਵਰਤੋਂ ਕਰਕੇ ਅਸੀਂ ਰਿਵਰਸ ਸਰਚ ਕੀਤਾ ਤਾਂ ਸਾਨੂੰ ਟਾਈਮਸ ਆਫ ਇੰਡੀਆ ਦੀ ਵੈਬਸਾਈਟ 'ਤੇ ਇੱਕ ਵੀਡੀਓ ਮਿਲਿਆ।

ਦੋ ਮਾਰਚ, 2020 ਨੂੰ ਪਬਲਿਸ਼ ਹੋਏ ਇਸ ਵੀਡੀਓ ਮੁਤਾਬਕ, "ਇੱਕ ਅੰਡਰਟ੍ਰਾਇਲ ਕੈਦੀ ਨੇ ਆਪਣੇ ਨਾਲ ਜਾ ਰਹੇ ਪੁਲਿਸ ਵਾਲਿਆਂ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ 'ਤੇ ਥੁੱਕਿਆ। ਦਰਅਸਲ ਇਹ ਸ਼ਖ਼ਸ ਪੁਲਿਸ ਵਾਲਿਆਂ ਨਾਲ ਇਸ ਗੱਲੋਂ ਨਾਰਾਜ਼ ਸੀ ਕਿਉਂਕਿ ਉਸ ਨੂੰ ਉਹ ਖਾਣਾ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜੋ ਉਸ ਦੇ ਘਰ ਵਾਲੇ ਉਸ ਲਈ ਲੈ ਕੇ ਆਏ ਸਨ।"

ਅਸੀਂ ਜਦੋਂ ਇਸ ਵੀਡੀਓ ਨੂੰ ਹੋਰ ਸਰਚ ਕੀਤਾ ਤਾਂ ਸਾਨੂੰ ਮਹਾਰਾਸ਼ਟਰ ਟਾਈਮਸ ਅਤੇ ਮੁੰਬਈ ਮਿਰਰ 'ਤੇ ਵੀ ਇਹ ਵੀਡੀਓ ਮਿਲਿਆ।

ਮੁੰਬਈ ਮਿਰਰ ਨੇ ਇਸ ਵੀਡੀਓ ਨੂੰ 29 ਫਰਵਰੀ, 2020 ਨੂੰ ਸ਼ੇਅਰ ਕੀਤਾ ਹੈ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇਸ ਦੀ ਰਿਪੋਰਟ ਮੁਤਾਬਕ ਇਸ ਸਖ਼ਸ ਦਾ ਨਾਮ ਮੁਹੰਮਦ ਸੁਹੈਲ ਸ਼ੌਕਤ ਅਲੀ ਹੈ, ਜਿਸ ਦੀ ਉਮਰ 26 ਸਾਲ ਹੈ।

ਇਸ ਨੂੰ ਮੁੰਬਈ ਕੋਰਟ ਸੁਣਲਾਈ ਲਈ ਲਿਆਂਦਾ ਗਿਆ ਸੀ। ਜਿੱਥੇ ਉਸ ਦਾ ਪਰਿਵਾਰ ਉਸ ਲਈ ਘਰ ਦਾ ਖਾਣਾ ਲੈ ਕੇ ਆਇਆ ਸੀ ਪਰ ਪੁਲਿਸ ਨੇ ਉਸ ਨੂੰ ਖਾਣਾ ਨਹੀਂ ਖਾਣ ਨਹੀਂ ਦਿੱਤਾ।

ਇਸ ਤੋਂ ਨਾਰਾਜ਼ ਉਸ ਨੇ ਪੁਲਿਸ ਵਾਲਿਆਂ ਝਗੜਾ ਕੀਤਾ ਅਤੇ ਉਨ੍ਹਾਂ 'ਤੇ ਥੁੱਕਿਆ। ਜਿਸ ਤੋਂ ਬਾਅਦ ਪੁਲਿਸ ਨੇ ਸ਼ੌਕਤ ਅਲੀ ਦੀ ਪਿਟਾਈ ਕੀਤੀ।

ਦਰਅਸਲ, ਇਹ ਵੀਡੀਓ ਇੱਕ ਮਿੰਟ 25 ਸੈਕੰਡ ਦਾ ਹੈ, ਜਿਸ ਵਿੱਚ ਸ਼ੌਕਤ ਅਲੀ ਨਾਮ ਦੇ ਇਸ ਸ਼ਖ਼ਸ ਨੂੰ ਪੁਲਿਸ ਨਾਲ ਬਹਿਸ ਕਰਦਿਆਂ ਹੋਇਆ ਤੇ ਉਨ੍ਹਾਂ ਗਾਲਾਂ ਕੱਢਦਿਆਂ ਵੀ ਸੁਣਿਆ ਜਾ ਸਕਦਾ ਹੈ।

ਪਰ ਵੀਰਵਾਰ ਨੂੰ ਇਸ ਵੀਡੀਓ ਦਾ 27 ਸੈਕੰਡ ਦਾ ਹਿੱਸਾ ਵਾਇਰਸ ਹੋ ਰਿਹਾ ਹੈ ਅਤੇ ਇਸ ਨੂੰ ਨਿਜ਼ਾਮੁੱਦੀਨ ਵਿਖੇ ਤਬਲੀਗ਼ੀ ਜਮਾਤ ਨਾਲ ਜੋੜਿਆ ਜਾ ਰਿਹਾ ਹੈ।

ਬੀਬੀਸੀ ਨੇ ਆਪਣੀ ਜਾਂਚ ਵਿੱਚ ਦੇਖਿਆ ਹੈ ਕਿ ਇਹ ਦਿੱਲੀ ਦਾ ਨਹੀਂ ਬਲਿਕ ਮੁੰਬਈ ਦਾ ਪੁਰਾਣਾ ਵੀਡੀਓ ਹੈ, ਜਿਸ ਦਾ ਤਬਲੀਗ਼ੀ ਜਮਾਤ ਜਾਂ ਕੋਰੋਨਾ ਵਾਇਰਸ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ।

ਇਸ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ।

ਕੋਰੋਨਾਵਾਇਰਸ ਹੈਲਪਲਾਈਨ

ਤਸਵੀਰ ਸਰੋਤ, MoHFW_INDIA

ਕੋਰੋਨਾਵਾਇਰਸ
Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)