You’re viewing a text-only version of this website that uses less data. View the main version of the website including all images and videos.
ਦਿੱਲੀ ਹਿੰਸਾ ਦੀ ਕਵਰੇਜ ਕਰਨ ਵਾਲੇ ਦੋ ਮਲਿਆਲੀ ਨਿਊਜ਼ ਚੈਨਲਾਂ 'ਤੇ ਲੱਗੀ ਰੋਕ-5 ਅਹਿਮ ਖ਼ਬਰਾਂ
ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਦੋ ਮਲਿਆਲੀ ਨਿਊਜ਼ ਚੈਨਲਾਂ 'ਤੇ ਹਿੰਸਾ ਦੀ ਭੜਕਾਊ ਕਵਰੇਜ ਕਾਰਨ ਰੋਕ ਲਾ ਦਿੱਤੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੰਤਰਾਲੇ ਦਾ ਤਰਕ ਹੈ ਕਿ ਇਸ ਕਵਰੇਜ ਨਾਲ ਹਿੰਸਾ ਭੜਕ ਸਕਦੀ ਸੀ।
ਮੰਤਰਾਲੇ ਮੁਤਾਬਕ ਕਵਰੇਜ 'ਚ 'ਆਰਐੱਸਐੱਸ ਤੇ ਦਿੱਲੀ ਪੁਲਿਸ ਦੀ ਆਲੋਚਨਾ ਕੀਤੀ ਗਈ ਸੀ ਅਤੇ ਇੱਕ ਭਾਈਚਾਰੇ ਦਾ ਪੱਖ ਲਿਆ।'
ਸ਼ੁੱਕਰਵਾਰ ਸ਼ਾਮ ਸਾਢੇ ਸੱਤ ਵਜੇ ਤੋਂ ਹੀ ਏਸ਼ੀਆਨੈੱਟ ਤੇ ਮੀਡੀਆ ਵਨ ਚੈਨਲਾਂ ਦਾ ਪ੍ਰਸਾਰਣ ਰੋਕ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:
ਦਿ ਨਿਊਜ਼ ਮਿੰਟ ਦੀ ਖ਼ਬਰ ਮੁਤਾਬਕ ਜਾਫ਼ਰਾਬਾਦ ਤੋਂ ਰਿਪੋਰਟ ਕਰਦੇ ਹੋਏ ਏਸ਼ੀਆਨੈੱਟ ਦੇ ਪੱਤਰਕਾਰ ਪੀਆਰ ਸੁਨੀਲ ਨੇ ਕਿਹਾ ਸੀ ਕੀ ਪੁਲਿਸ ਹੱਥ ਤੇ ਹੱਥ ਧਰ ਕੇ ਦੇਖ ਰਹੀ ਹੈ।
ਜਦਕਿ ਨਿਊਜ਼ ਵਨ ਨੂੰ ਉਸਦੇ ਪੱਤਰਕਾਰ ਹਸਨੁਉੱਲਾ ਬਨਾ ਨੇ ਫ਼ੋਨ ਤੇ ਦੱਸਿਆ ਸੀ ਕਿ ਸੀਏਏ ਦੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆਂ ਜਾ ਰਿਹਾ ਸੀ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਦੰਗਾਈਆਂ ਨੂੰ ਰੋਕ ਨਹੀਂ ਰਹੀ ਸੀ।
ਮਿੰਟ ਮੁਤਾਬਕ ਹੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਏਸ਼ੀਆਨੈੱਟ ਨੇ ਦਿਖਾਇਆ ਕਿ ਰਾਹਗ਼ੀਰਾਂ ਨੂੰ ਰੋਕ ਕੇ ਧਰਮ ਦੇ ਅਧਾਰ ’ਤੇ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਧਰਮ ਵਿਸ਼ੇਸ਼ ਦੇ ਸਥਾਨਾਂ 'ਤੇ ਹਮਲਾ ਕੀਤਾ ਜਾਣਾ ਵੀ ਦਿਖਾਇਆ ਜਿਸ ਨਾਲ ਹਿੰਸਾ ਭੜਕ ਸਕਦੀ ਸੀ।
'ਯੈੱਸ ਬੈਂਕ ਦੇ ਗਾਹਕਾਂ ਦਾ ਪੈਸਾ ਮਹਿਫ਼ੂਜ਼'
ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਯੈੱਸ ਬੈਂਕ ਵਿੱਚ ਪਿਆ ਗਾਹਕਾਂ ਦਾ ਪੈਸਾ ਮਹਿਫ਼ੂਜ਼ ਹੈ ਤੇ ਸਰਕਾਰ ਉਨ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਵੇਗੀ।
ਉਹ ਸ਼ੁੱਕਰਵਾਰ ਨੂੰ ਬੈਂਕ ਦੇ ਸੰਕਟ ਵਿੱਚ ਘਿਰੇ ਹੋਣ ਦੀ ਖ਼ਬਰ ਆਉਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਬੋਲ ਰਹੇ ਸਨ।
ਉਨ੍ਹਾਂ ਨੇ ਕਿਹਾ, "ਮੈਂ ਭਰੋਸਾ ਦਵਾਉਣਾ ਚਾਹੁੰਦੀ ਹਾਂ ਕਿ ਯੈੱਸ ਬੈਂਕ ਦੇ ਹਰ ਜਮਾਂਕਰਤਾ ਦਾ ਪੈਸਾ ਮਹਿਫ਼ੂਜ਼ ਹੈ। ਰਿਜ਼ਰਵ ਬੈਂਕ ਨੇ ਮੈਨੂੰ ਭੋਰਸਾ ਦਿਵਾਇਆ ਹੈ ਕਿ ਯੈੱਸ ਬੈਂਕ ਦੇ ਕਿਸੇ ਵੀ ਗਾਹਕ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।"
ਉਨ੍ਹਾਂ ਨੇ ਕਿਹਾ ਕਿ ਬੈਂਕ ਦੀ ਸਥਿਤੀ ਤੇ ਸਰਕਾਰ ਤੇ ਰਿਜ਼ਰਵ ਬੈਂਕ ਗੰਭੀਰਤਾ ਨਾਲ ਨਿਗਰਾਨੀ ਰੱਖ ਰਹੇ ਹਨ। ਇਸ ਸੰਬੰਧੀ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਬੈਂਕ ਦੇ ਮੁਲਾਜ਼ਾਮਾਂ ਨੂੰ ਇੱਕ ਸਾਲ ਤੱਕ ਤਨਖ਼ਾਹ 'ਤੇ ਨੌਕਰੀ ਦੀ ਫ਼ਿਕਰ ਕਰਨ ਦੀ ਲੋੜ ਨਹੀਂ।
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਯੈੱਸ ਬੈਂਕ ਦੇ ਮੋਢੀ ਰਾਣਾ ਕਪੂਰ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਆਈਡੀ ਨੇ ਉਨ੍ਹਾਂ ਦੇ ਪੱਛਮੀ ਮੁੰਬਈ ਵਿਚਲੇ ਘਰ 'ਤੇ ਛਾਪਾ ਵੀ ਮਾਰਿਆ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਕਾਰਨ ਇਟਲੀ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਮੌਤਾਂ
ਕੋਰੋਨਾਵਾਇਸ ਕਾਰਨ ਇਟਲੀ ਵਿੱਚ ਮਰਨ ਵਾਲਿਆਂ ਦੀ ਗਿਣਤੀ 197 ਹੋ ਗਈ ਹੈ। ਅਧਿਕਾਰੀਆਂ ਮੁਤਾਬਕ 24 ਘੰਟਿਆ ਅੰਦਰ ਦੇਸ ਵਿੱਚ 49 ਲੋਕਾਂ ਦੀ ਮੌਤ ਹੋਈ ਹੈ ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਦਾ ਅੰਕੜਾ ਹੈ।
ਇਟਲੀ ਵਿੱਚ 4600 ਤੋਂ ਵੱਧ ਕੇਸਾਂ ਦੀ ਪੁਸ਼ਟੀ ਹੋਈ ਹੈ। ਦੁਨੀਆਂ ਭਰ ਵਿੱਚ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 3000 ਪਾਰ ਕਰ ਗਈ ਹੈ। ਜਿਨ੍ਹਾਂ ਵਿੱਚੋਂ ਬਹੁਤੀਆਂ ਚੀਨ ਵਿੱਚ ਹੋਈਆਂ ਹਨ।
ਭਾਰਤ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਕੇਸ ਸਾਹਮਣੇ ਆਉਣ ਨਾਲ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ 31 ਹੋ ਗਈ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਦਿੱਲੀ ਵਿੱਚ ਕੇਂਦਰੀ ਸਿਹਤ ਮੰਤਰਾਲਾ ਦੇ ਸਕੱਤਰ ਸੰਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ ਵਿੱਚ (ਉੱਤਮ ਨਗਰ) ਜਿਸ ਵਿਅਕਤੀ ਵਿੱਚ ਕੋਰੋਨਾਵਾਇਰਸ ਦਾ ਟੈਸਟ ਪੌਜ਼ਟਿਵ ਮਿਲਿਆ ਹੈ। ਉਹ ਹਾਲ ਹੀ ਵਿੱਚ ਥਾਈਲੈਂਡ ਤੇ ਮਲੇਸ਼ੀਆ ਦੀ ਯਾਤਰਾ ਤੋਂ ਆਇਆ ਹੈ।
ਇਸ ਤੋਂ ਪਹਿਲਾਂ ਜਿਸ ਵਿਅਕਤੀ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਸੀ ਉਹ ਇਟਲੀ ਤੋਂ ਪਰਤਿਆ ਸੀ। ਉਹ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ।
ਕੋਰੋਨਾਵਾਇਰਸ ਕਾਰਨ ਅਟਾਰੀ-ਵਾਹਗਾ ਸਰਹੱਦ 'ਤੇ ਬੀਟਿੰਗ ਰਿਟ੍ਰੀਟ ਸੈਰੇਮਨੀ ਵਿੱਚ ਲੋਕਾਂ ਦੀ ਸ਼ਮੂਲੀਅਤ 'ਤੇ ਵੀ ਰੋਕ ਲਾ ਦਿੱਤੀ ਗਈ ਹੈ।
ਦਿੱਲੀ ਹਿੰਸਾ ਵਿੱਚ ਘਰ ਉੱਜੜਿਆ, ਵਿਆਹ ਟੁੱਟਿਆ ਪਰ...ਕੋਈ ਮਿਲ ਗਿਆ
ਕਹਿੰਦੇ ਹਨ ਕਿ ਅਜੀਬ ਸਮੇਂ ’ਤੇ ਅਜੀਬ ਗੱਲਾਂ ਹੋ ਜਾਂਦੀਆਂ ਹਨ। ਦਿੱਲੀ ਹਿੰਸਾ ਤੋਂ ਪਹਿਲਾਂ ਰੁਖ਼ਸਾਰ ਦਾ ਵਿਆਹ ਪੱਕਾ ਕੀਤਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ਨੂੰ ਗੋਵਿੰਦ ਨਗਰ ਇਲਾਕੇ ਤੋਂ ਬਚਾਅ ਕੇ ਕੱਢਿਆ ਗਿਆ।
ਜਦੋਂ ਲਾੜੇ ਨੂੰ ਪਤਾ ਲੱਗਿਆ ਕਿ ਰੁਖ਼ਸਾਰ ਦੇ ਪਰਿਵਾਰ ਦਾ ਹਿੰਸਾ ਵਿੱਚ ਸਭ ਕੁਝ ਰੁਲ ਗਿਆ ਹੈ ਤਾਂ ਉਸ ਨੇ ਵਿਆਹ ਤੋਂ ਮਨ੍ਹਾਂ ਕਰ ਦਿੱਤਾ।
ਅਜਿਹੇ ਵਿੱਚ ਰੁਖ਼ਸਾਰ ਦੇ ਪਿਤਾ ਨੇ ਉਸ ਦੇ ਚਾਚੇ ਨਾਲ ਵੱਡੇ ਮੁੰਡੇ (ਫ਼ਿਰੋਜ਼) ਦੇ ਰੁਖ਼ਸਾਰ ਨਾਲ ਵਿਆਹ ਦੀ ਗੱਲ ਕੀਤੀ। ਉਹ ਪਹਿਲਾਂ ਤਾਂ ਸ਼ਸ਼ੋਪੰਜ ਵਿੱਚ ਪਿਆ ਪਰ ਬਾਅਦ ਵਿੱਚ ਪਰਿਵਾਰ ਦੀ ਇਜ਼ਤ ਦਾ ਖ਼ਿਆਲ ਕਰਕੇ ਉਹ ਮੰਨ ਗਿਆ।
ਰੁਖ਼ਸਾਰ ਲਈ ਵੀ ਇਹ ਸੌਖਾ ਨਹੀਂ ਸੀ ਆਪਣੇ ਕਜ਼ਨ ਨੂੰ ਪਤੀ ਵਜੋਂ ਦੇਖਣਾ ਦੂਜੇ ਪਾਸੇ ਉਸ ਦਾ ਪਤੀ ਫਿਰੋਜ਼ ਵੀ ਜ਼ਿੰਦਗੀ ਵਿੱਚ ਆਏ ਇਸ ਅਣਕਿਆਸੇ ਮੋੜ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।
ਇਹ ਵੀ ਪੜ੍ਹੋ
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
ਵੀਡੀਓ: ਕੋਰੋਨਾਵਾਇਰਸ ਮੌਤ ਦਾ ਡਰ ਤੇ ਇਲਾਜ ਦਾ ਸੱਚ
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ