ਕੋਰੋਨਾਵਾਇਰਸ: 'ਮੈਨੂੰ ਟੀਵੀ ਦੀਆਂ ਖ਼ਬਰਾਂ ਤੋਂ ਪਤਾ ਲੱਗਾ ਕਿ ਮੈਨੂੰ ਇਹ ਬਿਮਾਰੀ ਹੋ ਗਈ ਹੈ'

    • ਲੇਖਕ, ਸਵਾਮੀਨਾਥਨ ਨਟਰਾਜਨ
    • ਰੋਲ, ਬੀਬੀਸੀ ਪੱਤਰਕਾਰ

"ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ। ਜਦੋਂ ਮੈਂ ਡਾਕਟਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਕੁਝ ਠੀਕ ਹੈ।"

ਕੇਰਲ ਦੀ ਰਹਿਣ ਵਾਲੀ 20 ਸਾਲਾ ਮੈਡੀਕਲ ਵਿਦਿਆਰਥਣ ਭਾਰਤ ਦੀ ਪਹਿਲੀ ਕੋਰੋਨਾਵਾਇਰਸ ਪੀੜਤ ਹੈ।

ਰਾਫ਼ੀਆ (ਬਦਲਿਆ ਹੋਇਆ ਨਾਂ) ਨੇ ਆਪਣੀ ਪੂਰੀ ਕਹਾਣੀ ਬੀਬੀਸੀ ਨੂੰ ਦੱਸੀ।

ਉਸ ਨੂੰ ਚਾਰ ਹੋਰ ਲੋਕਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ।

ਉਹ ਕਹਿੰਦੀ ਹੈ, "ਪਰ ਮੇਰੀ ਰਿਪੋਰਟ ਲਟਕਦੇ ਰਹੇ। ਕੋਈ ਵੀ ਮੈਨੂੰ ਕੁਝ ਨਹੀਂ ਦੱਸ ਰਿਹਾ ਸੀ।"

ਟੀਵੀ ਨਿਊਜ਼ ਨਾਲ ਹੋਇਆ ਖੁਲਾਸਾ

ਉਹ ਇੱਕ ਆਈਸੋਲੇਸ਼ਨ ਵਾਰਡ ਵਿੱਚ ਉਡੀਕ ਕਰ ਰਹੀ ਸੀ ਜਦੋਂ ਉਸ ਦੇ ਫੋਨ ਤੇ ਇੱਕ ਮੈਸੇਜ ਆਇਆ।

"ਮੇਰੀ ਇੱਕ ਦੋਸਤ ਨੇ ਵਟਸਐੱਪ ਰਾਹੀ ਇੱਕ ਟੀਵੀ ਨਿਊਜ਼ ਦੀ ਕਲਿੱਪ ਭੇਜੀ ਸੀ।"

ਰਿਪੋਰਟ ਇੱਕ ਮੈਡੀਕਲ ਵਿਦਿਆਰਥਣ ਬਾਰੇ ਸੀ ਜੋ ਵੁਹਾਨ ਤੋਂ ਆਈ ਸੀ ਅਤੇ ਉਹ ਕੋਰੋਨਾਵਾਇਰਸ ਤੋਂ ਪਾਜ਼ੀਟਿਵ ਪਾਈ ਗਈ ਸੀ।

ਰਾਫ਼ੀਆ ਨੂੰ ਆਸਾਨੀ ਨਾਲ ਪਤਾ ਲੱਗ ਗਿਆ ਕਿ ਰਿਪੋਰਟ ਅਸਲ ਵਿੱਚ ਉਸ ਬਾਰੇ ਹੀ ਸੀ।

ਇਹ ਵੀ ਪੜ੍ਹੋ:

ਉਹ ਦੱਸਦੀ ਹੈ, "ਮੈਨੂੰ ਟੀਵੀ ਵਿਊਜ਼ ਤੋਂ ਪਤਾ ਲੱਗਾ ਕਿ ਮੈਨੂੰ ਕੋਰੋਨਾਵਾਇਰਸ ਹੋਇਆ ਹੈ।"

30 ਜਨਵਰੀ ਨੂੰ ਉਸ ਨੂੰ ਭਾਰਤ ਵਿੱਚ ਕੋਰੋਨਾਵਾਇਰਨ ਨਾਲ ਪੀੜਤ ਹੋਣ ਵਾਲੀ ਪਹਿਲੀ ਮਰੀਜ਼ ਵਜੋਂ ਐਲਾਨਿਆ ਗਿਆ।

ਇਹ ਵੀ ਦੇਖੋ:

ਕੋਰੋਨਾਵਾਇਰਸ: ਬੀਬੀਸੀ ਪੱਤਰਕਾਰ ਦੀ ਨਜ਼ਰ ਤੋਂ ਦੇਖੋ ਕੁਝ ਇੰਝ ਸੁੰਨਾ ਹੋਇਆ ਬੀਜਿੰਗ

ਸਕਾਰਾਤਮਕ ਬਣੇ ਰਹਿਣਾ

ਕੁਝ ਘੰਟਿਆਂ ਬਾਅਦ ਡਾਕਟਰਾਂ ਨੇ ਆ ਕੇ ਉਸ ਨੂੰ ਦੱਸਿਆ ਕਿ ਉਸ ਨੂੰ ਕੋਰੋਨਾਵਾਇਰਸ ਹੈ। ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਜ਼ਿਆਦਾ ਸਮੇਂ ਲਈ ਰੁਕਣਾ ਪਵੇਗਾ।

ਉਹ ਦੱਸਦੀ ਹੈ ਕਿ ਇਹ ਸੁਣ ਕੇ ਉਹ ਘਬਰਾਈ ਨਹੀਂ।

ਉਸ ਨੇ ਕਿਹਾ, "ਮੈਨੂੰ ਠੀਕ ਹੀ ਲੱਗ ਰਿਹਾ ਸੀ ਕਿਉਂਕਿ ਉਸ ਵੇਲੇ ਤੱਕ ਕਈ ਕੋਰੋਨਾਵਾਇਰਸ ਨਾਲ ਪੀੜਤ ਲੋਕ ਠੀਕ ਵੀ ਹੋ ਰਹੇ ਸੀ। ਮੈਨੂੰ ਪਤਾ ਸੀ ਕਿ ਇਹ ਵਾਇਰਸ ਜ਼ਿਆਦਾ ਤਰ ਬਜ਼ੁਰਗਾਂ ਤੇ ਸਾਹ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਵੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਸੀ। ਇਸ ਕਰਕੇ ਮੈਂ ਸ਼ਾਂਤ ਤੇ ਸਕਾਰਾਤਮਕ ਰਹੀ।"

ਅਧਿਕਾਰੀ ਹਰਕਤ ਵਿੱਚ ਆ ਗਏ ਤੇ ਉਨ੍ਹਾਂ ਨੇ ਉਸ ਨੂੰ ਉਨ੍ਹਾਂ ਸਾਰੇ ਲੋਕਾਂ ਦੇ ਨਾਂ ਦੇਣ ਨੂੰ ਕਿਹਾ ਜਿਨ੍ਹਾਂ ਨਾਲ ਉਹ 25 ਜਨਵਰੀ ਨੂੰ ਭਾਰਤ ਵਿੱਚ ਆ ਕੇ ਸੰਪਰਕ ਵਿੱਚ ਆਈ।

ਇਹ ਵੀ ਪੜ੍ਹੋ:

ਇੱਕਲਾਪਨ

ਉਸ ਦੇ ਪਰਿਵਾਰ ਨੂੰ ਵੀ ਇਸ ਦੇ ਨਤੀਜੇ ਤੁਰੰਤ ਭੁਗਤਨੇ ਪਏ।

ਉਸਦੀ ਮਾਂ ਨੂੰ ਵੀ ਥਰੀਸੂਰ ਮੈਡੀਕਲ ਕਾਲਜ਼ ਹਸਪਤਾਲ ਵਿੱਚ ਆਈਸੋਲੇਸ਼ਨ ਵਿੱਚ ਇੱਕ ਵੱਕਰੇ ਵਾਰਡ ਵਿੱਚ ਰੱਖਿਆ ਗਿਆ। ਇਹ ਉਹ ਹੀ ਥਾਂ ਹੈ ਰਾਫ਼ੀਆ ਨੂੰ ਵੀ ਭਰਤੀ ਕੀਤਾ ਗਿਆ ਸੀ।

ਪਰ ਉਹ ਇੱਕ-ਦੂਜੇ ਨੂੰ ਮਿਲ ਨਹੀਂ ਸੀ ਸਕਦੇ। ਉਸ ਦੇ ਭਰਾ ਤੇ ਪਿਤਾ ਨੂੰ ਵੀ ਘਰ ਵਿੱਚ ਬਾਕੀਆਂ ਤੋਂ ਵੱਖਰਾ ਰੱਖਿਆ ਗਿਆ।

ਰਾਫ਼ੀਆ ਅਨੁਸਾਰ, "ਆਈਸੋਲੇਸ਼ਨ ਵਿੱਚ ਰਹਿਣਾ ਬਿਮਾਰੀ ਫੈਲਾਉਣ ਨਾਲੋਂ ਕੀਤੇ ਚੰਗਾ ਸੀ।"

ਉਸ ਨੂੰ ਰੋਜ਼ ਆਮ ਖਾਣਾ ਹੀ ਦਿੱਤਾ ਜਾਂਦਾ ਸੀ ਤੇ ਕਮਰਾ ਦੋ ਵਾਰ ਸਾਫ਼ ਕੀਤਾ ਜਾਂਦਾ ਸੀ। ਉਹ ਦੱਸਦੀ ਹੈ ਕਿ ਨਰਸ,ਾਂ ਤੇ ਡਾਕਟਰਾਂ ਨੇ ਉਸ ਨਾਲ ਬਿਨਾਂ ਕਿਸੇ ਹੀਚਕਚਾਹਟ ਤੋਂ ਗੱਲ ਕੀਤੀ।

"ਉਹ ਮੈਨੂੰ ਚੈੱਕ ਕਰਨ ਵੇਲਿਆਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਢੱਕ ਕੇ ਆਉੰਦੇ ਸੀ। ਉਹ ਸਾਰੇ ਬਹੁਤ ਹੀ ਚੰਗੇ ਸਨ।"

ਵੁਹਾਨ ਤੋਂ ਸਫ਼ਰ

ਰਾਫ਼ੀਆ ਵੁਹਾਨ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਮੈਡੀਸਨ ਦੀ ਪੜ੍ਹਾਈ ਕਰ ਰਹੀ ਸੀ।

" ਸਾਡੀਆਂ ਜਨਵਰੀ ਤੱਕ ਕਲਾਸਾਂ ਸੀ ਤੇ ਪੇਪਰ ਹੋ ਰਹੇ ਸਨ। ਅਸੀਂ ਸਾਰੇ ਆਉਣ ਵਾਲੀ ਇੱਕ ਮਹੀਨੇ ਦੀ ਛੁੱਟੀ ਦਾ ਇੰਤਜ਼ਾਰ ਕਰ ਰਹੇ ਸੀ।"

ਪਰ ਜਨਵਰੀ ਮਹੀਨੇ ਵਿੱਚ ਹੀ ਕੋਰੋਨਾਵਾਇਰਸ ਕਰਕੇ ਹਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਗਈ ਤੇ ਅਫ਼ਵਾਹਾਂ ਤੇਜ਼ੀ ਨਾਲ ਫੈਲਣ ਲੱਗੀਆਂ।

"20 ਜਨਵਰੀ ਨੂੰ ਸਾਨੂੰ ਪਤਾ ਲੱਗਿਆ ਕਿ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਕਰਕੇ ਅਸੀਂ ਨਿਕਲਣ ਦਾ ਫੈਸਲਾ ਕੀਤਾ ਤੇ ਆਪਣੀ ਫਲਾਇਟ ਬੂਕ ਕਰਵਾ ਲਈ।"

ਇਹ ਭਾਰਤ ਸਰਕਾਰ ਵਲੋਂ ਲੋਕਾਂ ਨੂੰ ਚੀਨ ਤੋਂ ਬਚਾਉਣ ਲਈ ਸ਼ੁਰੂ ਕੀਤੀਆਂ ਫਲਾਇਟਾਂ ਤੋਂ ਪਹਿਲਾਂ ਹੋਇਆ।

ਇਹ ਵੀ ਦੇਖੋ:

ਵੀਡਿਓ: ਕੋਰੋਨਾਵਾਇਰਸ ਬਾਰੇ 5 ਅਹਿਮ ਤੱਥ: ਪੀੜਤ ਹੋਣ ਦੀ ਕਿੰਨੀ ਸੰਭਾਵਨਾ ਤੇ ਬਚਾਅ ਦੇ ਕੀ ਹਨ ਤਰੀਕੇ

ਰਾਫ਼ੀਆ ਵੁਹਾਨ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਤੋਂ ਪਹਿਲਾਂ ਉੱਥੋਂ ਨਿਕਲ ਗਈ ਸੀ।

ਉਹ ਭਾਰਤ ਵਿੱਚ ਪਹਿਲਾਂ ਕੋਲਕਤਾ ਵਿੱਚ ਪਹੁੰਚੀ ਤੇ ਫਿਰ ਉੱਤੋਂ ਦੂਜਾ ਜਹਾਜ਼ ਲੈ ਕੇ ਕੋਚੀਨ ਪਹੁੰਚੀ।

ਕੋਈ ਲੱਛਣ ਨਹੀਂ

ਉਹ ਦੱਸਦੀ ਹੈ, "ਮੈਂ ਕੋਲਕਤਾ ਤੇ ਕੋਚੀਨ ਏਅਰਪੋਰਟ 'ਤੇ ਥਰਮਲ ਸਕਿਰਨਿੰਗ ਕਰਵਾਈ। ਪਰ ਮੇਰਾ ਵਿੱਚ ਇਸ ਬਿਮਾਰੀ ਦੇ ਕੋਈ ਲੱਛਣ ਨਹੀਂ ਸਨ।"

ਅਲਗੇ ਦਿਨ ਉਸ ਨੂੰ ਬਿਜਿੰਗ ਦੀ ਭਾਰਤੀ ਐਂਮਬਸੀ ਤੋਂ ਮੈਸਿਜ ਆਇਆ ਕਿ ਉਸ ਨੂੰ ਚੀਨ ਤੋਂ ਪਰਤੇ ਬਾਕੀ ਲੋਕਾਂ ਵਾਂਗ ਮੈਡੀਕਲ ਟੈਸਟ ਕਰਵਾਉਣੇ ਪੈਣਗੇ।

ਉਸ ਨੇ ਜ਼ਿਲੇ ਦੇ ਸਹਿਤ ਅਧਿਕਾਰੀਆਂ ਨੂੰ ਸੰਪਰਕ ਕੀਤਾ ਤੇ ਟੈਸਟਾਂ ਵਿੱਚ ਕੁਝ ਵੀ ਗਲਤ ਨਹੀਂ ਆਇਆ।

ਪਰ ਦੋ ਦਿਨਾਂ ਬਾਅਦ, 27 ਜਨਵਰੀ ਨੂੰ ਉਸ ਦੀ ਗਲਾ ਖ਼ਰਾਬ ਹੋ ਗਿਆ ਤੇ ਉਸ ਨੂੰ ਲੱਗਾ ਕਿ ਕੁਝ ਗੜਬੜ ਹੈ।

ਉਹ ਹਸਪਤਾਲ ਵਿੱਚ ਦਾਖਲ ਹੋ ਗਈ ਤੇ ਉਸ ਦਾ ਟੈਸਟ ਵੀ ਪਾਜ਼ਟਿਵ ਆਇਆ।

ਆਪਣੇ ਇਮਿਊਨ ਸਿਸਟਮ 'ਤੇ ਯਕੀਨ

ਰਾਫ਼ੀਆ 20 ਦਿਨਾਂ ਲਈ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਰਹੀ ਤੇ ਉਹ ਸਾਰੀ ਦੁਨੀਆ ਇੱਕ ਖਿੜਕੀ ਵਿੱਚੋਂ ਹੀ ਦੇਖਦੀ ਸੀ।

" ਮੈਨੂੰ ਆਪਣੇ ਇਮਿਊਨ ਸਿਸਟਮ ਉੱਤੇ ਯਕੀਨ ਸੀ ਕਿ ਉਹ ਇਸ ਵਾਇਰਸ ਨਾਲ ਲੜ ਸਕੇਗਾ।"

ਰਾਫ਼ੀਆ ਆਪਣੇ ਪਰਿਵਾਰ ਸਮੇਤ ਅਜੇ ਵੀ ਘਰ ਵਿੱਚ ਬੰਦ ਹੈ ਤੇ ਉਹ ਆਉਣ ਵਾਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਰਹਿਣਗੇ।

"ਇਹ ਮੇਰੇ ਲਈ ਇੱਕ ਨਵਾਂ ਤਜ਼ਰਬਾ ਸੀ। ਮੈਨੂੰ ਆਪਣੇ ਨਾਲੋਂ ਆਫਮੇ ਪਰਿਵਾਰ ਤੇ ਦੋਸਤਾਂ ਦੀ ਜ਼ਿਆਦਾ ਚਿੰਤਾ ਸੀ।"

ਅਜੇ ਤੱਕ ਕੋਰੋਨਾਵਾਇਰਸ 50 ਨਾਲੋਂ ਜ਼ਿਆਦਾ ਦੇਸਾਂ ਵਿੱਚ ਫੈਲ ਚੁੱਕਾ ਹੈ ਤੇ ਇਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 3000 ਦੇ ਨੇੜੇ ਹੈ। ਇਸ ਬਿਮਾਰੀ ਨਾਲ ਸਭ ਤੋਂ ਵਧ ਮੌਤਾਂ ਚੀਨ ਵਿੱਚ ਹੋਈਆਂ ਹਨ।

ਰਾਫ਼ੀਆ ਕਹਿੰਦੀ ਹੈ, "ਜਦੋਂ ਹਾਲਾਤ ਸਧਾਰਨ ਹੋ ਜਾਣਗੇ ਤਾਂ ਮੈਂ ਵਾਪਸ ਵੁਹਾਨ ਚਲੀ ਜਾਵਾਂਗੀ ਤੇ ਆਪਣਾ 6 ਸਾਲਾਂ ਦਾ ਕੋਰਸ ਪੂਰਾ ਕਰਾਂਗੀ।"

ਇੱਕ ਮੈਡੀਕਲ ਦੀ ਵਿਦਿਆਰਥੂ ਹੋਣ ਦੇ ਨਾਤੇ ਉਸ ਨੇ ਇੱਕ ਵੱਡਾ ਤਜ਼ਰਬਾ ਕੀਤਾ ਹੈ।

ਉਹ ਕਹਿੰਦੀ ਹੈ ਕਿ ਜਦੋਂ ਉਹ ਡਾਕਟਰ ਬਣੇਗੀ ਤਾਂ ਸਭ ਤੋਂ ਪਹਿਲਾਂ ਮਰੀਜ਼ ਨੂੰ ਉਸ ਦੀ ਬਿਮਾਰੀ ਬਾਰੇ ਦੱਸੇਗੀ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਦਿੱਲੀ ਹਿੰਸਾ: ਇਸ ਫੋਟੇ ਵਾਲੇ ਮੁਹੰਮਦ ਜ਼ੁਬੈਰ ਦੀ ਹੱਡਬੀਤੀ

ਵੀਡਿਓ: Delhi Violence: ਦੰਗਿਆਂ ਦੌਰਾਨ ਕਿਹੋ ਜਿਹਾ ਸੀ ਮੰਜ਼ਰ ਤੇ ਕਿਵੇਂ 'ਮੈਨੇਜ' ਕਰ ਰਹੇ ਸੀ ਦੰਗਾਕਾਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)