ਚੀਨ 'ਚ ਕੋਰੋਨਾਵਾਇਰਸ ਤੋਂ ਡਰੀ ਭਾਰਤੀ ਕੁੜੀ ਨੇ ਮੰਗੀ ਮਦਦ- 'ਜੇ ਮੈਨੂੰ ਇੱਥੇ ਇਨਫੈਕਸ਼ਨ ਹੋ ਗਿਆ ਤਾਂ...'

ਜੋਤੀ ਅੰਨੇਮ
ਤਸਵੀਰ ਕੈਪਸ਼ਨ, ਜੋਤੀ ਅੰਨੇਮ ਵੁਹਾਨ ਟਰੇਨਿੰਗ ਲਈ ਗਈ ਸੀ ਪਰ ਹੁਣ ਉੱਥੇ ਫਸ ਚੁੱਕੀ ਹੈ

ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਚੀਨ ਦੇ ਵੁਹਾਨ ਸ਼ਹਿਰ ਵਿੱਚ ਫ਼ਸੀ ਇੱਕ ਭਾਰਤੀ ਔਰਤ ਨੇ ਵੀਡੀਓ ਜਾਰੀ ਕਰਕੇ ਆਪਣੇ ਹਾਲਾਤ ਬਿਆਨ ਕੀਤੇ ਹਨ।

ਜੋਤੀ ਅੰਨੇਮ ਨਾਮ ਦੀ ਔਰਤ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ ਅਤੇ ਦੱਸਿਆ ਕਿ ਲਗਾਤਾਰ 7ਵੇਂ ਦਿਨ ਏਅਰ ਏਅਰ ਇੰਡੀਆ ਦੀ ਉਡਾਣ ਤੋਂ ਉਸ ਨੂੰ ਭਾਰਤ ਆਉਣ ਨਹੀਂ ਦਿੱਤਾ ਗਿਆ।

ਜੋਤੀ ਦਾ ਕਹਿਣਾ ਹੈ ਕਿ ਅਜਿਹਾ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ ਦੇ ਡਰ ਕਾਰਨ ਕੀਤਾ ਜਾ ਰਿਹਾ ਹੈ ਜਦੋਂਕਿ ਹਾਲੇ ਤੱਕ ਇੱਕ ਵਾਰੀ ਵੀ ਟੈਸਟ ਕਰਕੇ ਇਸ ਦੀ ਪੁਸ਼ਟੀ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ।

ਵੀਡੀਓ ਵਿੱਚ ਜੋਤੀ ਕਹਿੰਦੀ ਹੈ, "ਮੈਂ ਹੁਣ ਤੱਕ ਹਰ ਰੋਜ਼ ਭਾਰਤੀ ਦੂਤਾਵਾਸ ਨਾਲ ਗੱਲ ਕਰਦੀ ਰਹੀ ਅਤੇ ਪੁੱਛਦੀ ਰਹੀ ਕਿ ਘਰ ਕਦੋਂ ਜਾ ਸਕਾਂਗੀ। ਮੈਨੂੰ ਕਿਹਾ ਜਾਂਦਾ ਰਿਹਾ ਹੈ ਕਿ ਚੀਨੀ ਅਧਿਕਾਰੀਆਂ ਨਾਲ ਗੱਲ ਹੋ ਰਹੀ ਹੈ ਅਤੇ ਉਹ ਸਕਾਰਾਤਮਕ ਰੁਖ ਨਹੀਂ ਦਿਖਾ ਰਹੇ।"

ਜੋਤੀ ਅੰਨੇਮ ਪਿਛਲੇ ਸਾਲ ਅਗਸਤ ਤੋਂ ਹੀ ਕੰਮ ਦੇ ਸਿਲੇਸਲੇ ਵਿੱਚ ਚੀਨ ਦੇ ਸ਼ਹਿਰ ਵੁਹਾਨ ਵਿੱਚ ਹੈ ਅਤੇ ਹੁਣ ਉੱਥੇ ਹੀ ਫਸ ਗਈ ਹੈ। ਉਹ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਕੋਇਲਕੁੰਤਲ ਮੰਡਲ ਦੇ ਬਿਜਿਨਾਵੇਮੁਲਾ ਪਿੰਡ ਦੀ ਰਹਿਣ ਵਾਲੀ ਹੈ।

News image

ਇਹ ਵੀ ਪੜ੍ਹੋ:

ਪਿਛਲੇ ਸਾਲ ਵੁਹਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਦੀ ਮੰਗਣੀ ਹੋਈ ਸੀ ਅਤੇ ਉਸ ਦਾ ਵਿਆਹ ਅਗਲੇ ਮਹੀਨੇ ਹੋਣਾ ਹੈ।

ਆਪਣੇ ਵੀਡੀਓ ਵਿੱਚ ਜੋਤੀ ਨੇ ਵੁਹਾਨ ਵਿੱਚ ਕੋਰੋਨਾਵਾਇਰਸ ਤੋਂ ਹੋਣ ਵਾਲੇ ਇਨਫੈਕਸ਼ਨ ਦੇ ਖ਼ਤਰੇ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਦਾ ਵੀਜ਼ਾ 19 ਫਰਵਰੀ ਨੂੰ ਖ਼ਤਮ ਹੋ ਰਿਹਾ ਹੈ।

ਮਾਸਕ. ਚੀਨ

ਤਸਵੀਰ ਸਰੋਤ, Getty Images

ਉਸ ਨੇ ਇਲਜ਼ਾਮ ਲਾਇਆ ਹੈ ਕਿ ਚੀਨ ਦੇ ਪ੍ਰਸ਼ਾਸਨ ਨੇ ਹਾਲੇ ਤੱਕ ਉਨ੍ਹਾਂ ਦਾ ਟੈਸਟ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

ਜੋਤੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਇਸ ਸੰਕਟ ਨੂੰ ਲੈ ਕੇ ਜ਼ਿੰਮੇਵਾਰੀ ਨਹੀਂ ਦਿਖਾਈ ਹੈ। ਉਹ ਕਹਿੰਦੀ ਹੈ ਕਿ ਵੁਹਾਨ ਵਿੱਚ ਹਾਲੇ ਵੀ ਹੋਸਟਲ ਵਿੱਚ ਹੀ ਰਹਿ ਰਹੀ ਹੈ।

ਵੀਡਿਓ ਵਿੱਚ ਜੋਤੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਆਪਣੇ ਦੇਸ ਵਾਪਸ ਲਿਆਂਦਾ ਜਾਵੇ। ਉਹ ਕਹਿੰਦੀ ਹੈ ਕਿ ਜੇ ਭਾਰਤੀ ਪ੍ਰਸ਼ਾਸਨ ਨੇ ਉਸ ਨੂੰ ਉੱਥੋਂ ਕੱਢ ਲਿਆ ਤਾਂ ਘੱਟੋ-ਘੱਟ ਵੱਖ ਰੱਖ ਕੇ ਉਸ ਦਾ ਟੈਸਟ ਕੀਤਾ ਜਾ ਸਕਦਾ ਹੈ ਕਿ ਉਸ ਨੂੰ ਵਾਇਰਸ ਤੋਂ ਇਨਫੈਕਸ਼ਨ ਹੈ ਜਾਂ ਨਹੀਂ।

ਵੁਹਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੁਹਾਨ ਤੋਂ ਹੋਈ ਸੀ ਕੋਰੋਨਾਵਾਇਰਸ ਫੈਲਣ ਦੀ ਸ਼ੁਰੂਆਤ

ਭਾਰਤ ਨੇ ਵੁਹਾਨ 'ਚੋਂ 645 ਲੋਕਾਂ ਨੂੰ ਬਾਹਰ ਕੱਢਿਆ ਹੈ ਅਤੇ ਫਿਰ ਦਿੱਲੀ ਦੇ ਬਾਹਰੀ ਖੇਤਰ ਵਿੱਚ ਉਨ੍ਹਾਂ ਨੂੰ ਇਕੱਲੇ ਰੱਖਿਆ ਹੈ। ਇੱਥੇ ਰੋਜ਼ਾਨਾ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਹਾਲੇ ਤੱਕ ਕੋਰੋਨਾਵਾਇਰਸ ਤੋਂ ਪੀੜਤ ਨਹੀਂ ਪਾਇਆ ਗਿਆ ਹੈ।

ਬੀਬੀਸੀ ਨੇ ਵੁਹਾਨ ਵਿੱਚ ਭਾਰਤੀ ਐਂਬੇਸੀ ਨਾਲ ਸੰਪਰਕ ਕੀਤਾ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਜੋ ਭਾਰਤੀ ਦੇਸ ਵਾਪਸੀ ਲਈ ਏਅਰ ਇੰਡੀਆ ਦੀ ਉਡਾਣ ਨਹੀਂ ਲੈ ਸਕੇ, ਉਨ੍ਹਾਂ ਲਈ ਕੀ ਕੀਤਾ ਜਾ ਰਿਹਾ ਹੈ।

ਹਾਲੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ ਅਤੇ ਜਿਵੇਂ ਹੀ ਕੋਈ ਜਵਾਬ ਆਏਗਾ, ਅਸੀਂ ਇਸ ਰਿਪੋਰਟ ਵਿੱਚ ਸ਼ਾਮਲ ਕਰਾਂਗੇ।

ਜੋਤੀ ਦੇ ਪਰਿਵਾਰ ਨੇ ਬੀਬੀਸੀ ਤੇਲਗੂ ਨਾਲ ਗੱਲ ਕੀਤੀ

ਬੀਬੀਸੀ ਤੇਲਗੂ ਪੱਤਰਕਾਰ ਹਰੁਦਿਆ ਵਿਹਾਰੀ ਬਾਂਦੀ ਨੇ ਆਂਧਰ ਪ੍ਰਦੇਸ਼ ਵਿੱਚ ਜੋਤੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਜੋਤੀ ਦੇ ਪਰਿਵਾਰ ਨੂੰ ਫਿਕਰ ਹੈ ਕਿ ਉਨ੍ਹਾਂ ਦੀ ਧੀ ਦੀ ਪਰੇਸ਼ਾਨੀ ਨੂੰ ਸੁਣਨ ਵਾਲਾ ਕੋਈ ਨਹੀਂ ਹੈ। ਹਾਲਾਂਕਿ ਪਰਿਵਾਰ ਲਗਾਤਾਰ ਫੋਨ ਉੱਤੇ ਜੋਤੀ ਦੇ ਸੰਪਰਕ ਵਿੱਚ ਹੈ।

ਇਹ ਵੀ ਪੜ੍ਹੋ:

ਜੋਤੀ ਦੀ ਮਾਂ ਪ੍ਰਮਿਲਾ ਦੇਵੀ ਨੇ ਬੀਬੀਸੀ ਨੂੰ ਕਿਹਾ, "ਜੋਤੀ ਨੂੰ ਉਸਦੀ ਕੰਪਨੀ ਨੇ ਅਗਸਤ 2019 ਵਿੱਚ ਤਿੰਨ ਮਹੀਨੇ ਦੀ ਟਰੇਨਿੰਗ ਲਈ ਵੁਹਾਨ ਭੇਜਿਆ ਸੀ ਪਰ ਬਾਅਦ ਵਿੱਚ ਟਰੇਨਿੰਗ ਦਾ ਸਮਾਂ ਵਧਾ ਕੇ ਛੇ ਮਹੀਨੇ ਕਰ ਦਿੱਤਾ ਗਿਆ ਸੀ।"

"ਅਸੀਂ ਧੀ ਦੀ ਨੌਕਰੀ ਲਈ ਖੁਸ਼ ਸੀ। ਚੀਨ ਜਾਣ ਤੋਂ ਪਹਿਲਾਂ ਉਸ ਦੀ ਮੰਗਣੀ ਵੀ ਹੋਈ ਸੀ। ਮਾਰਚ ਵਿੱਚ ਉਸ ਦਾ ਵਿਆਹ ਵੀ ਹੋਣਾ ਹੈ। ਜੋਤੀ ਨੂੰ ਟਰੇਨਿੰਗ ਪੂਰੀ ਕਰਨ ਤੋਂ ਬਾਅਜ ਫਰਵਰੀ ਦੇ ਪਹਿਲੇ ਹਫ਼ਤੇ ਵਿੱਚ ਘਰ ਪਰਤਣਾ ਸੀ ਪਰ ਮੈਨੂੰ ਜ਼ਰਾ ਵੀ ਡਰ ਨਹੀਂ ਸੀ ਕਿ ਉਹ ਉੱਥੇ ਫਸ ਜਾਵੇਗੀ।"

ਜੋਤੀ ਦੀ ਮਾਂ
ਤਸਵੀਰ ਕੈਪਸ਼ਨ, ਜੋਤੀ ਦੀ ਮਾਂ ਪ੍ਰਮਿਲਾ ਨੇ ਦੱਸਿਆ ਕਿ ਚੀਨ ਜਾਣ ਤੋਂ ਪਹਿਲਾਂ ਹੀ ਉਸ ਦੀ ਮੰਗਣੀ ਹੋਈ ਸੀ

ਪ੍ਰਮਿਲਾ ਦਾ ਕਹਿਣਾ ਹੈ, "ਨਵੇਂ ਭੂਗੋਲਿਕ ਹਲਾਤ ਅਤੇ ਨਵਾਂ ਖਾਣਾ ਮੇਰੀ ਧੀ ਲਈ ਠੀਕ ਨਹੀਂ ਹੈ। ਕੰਮ ਦੇ ਬੋਝ ਅਤੇ ਨਵੇਂ ਖਾਣੇ ਦਾ ਵੀ ਸ਼ਾਇਦ ਉਸ ਦੀ ਸਿਹਤ 'ਤੇ ਅਸਰ ਹੋਇਆ ਹੈ। ਪਰ ਉਸ ਨੂੰ ਬਿਨਾਂ ਕਿਸੇ ਕਾਰਨ ਹੀ ਰੋਕਿਆ ਗਿਆ ਹੈ।"

ਇਸ ਦੇ ਨਾਲ ਹੀ ਜੋਤੀ ਦੇ ਭਰਾ ਅਮਰਨਾਥ ਨੇ ਬੀਬੀਸੀ ਤੇਲਗੂ ਨੂੰ ਦੱਸਿਆ, "ਜਿੱਥੇ ਜੋਤੀ ਰਹਿੰਦੀ ਹੈ, ਉਹ ਖ਼ੇਤਰ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਣ ਕਾਰਨ ਕਾਫ਼ੀ ਸੰਵੇਦਨਸ਼ੀਲ ਹੈ। ਉੱਥੇ ਰਹਿਣਾ ਖ਼ਤਰਨਾਕ ਹੈ। ਉਹ ਉੱਥੇ ਕਿਵੇਂ ਰਹਿ ਸਕਦੀ ਹੈ? ਜੇ ਉਸ ਨੂੰ ਬੁਖਾਰ ਹੈ ਤਾਂ ਉਸਦਾ ਖੂਨ ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਹਾਲੇ ਤੱਕ ਕੋਈ ਟੈਸਟ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਟੈਸਟ ਦੀ ਪੁਸ਼ਟੀ ਕੀਤੀ ਹੈ। ਇਸਦਾ ਮਤਲਬ ਕੀ ਹੈ?"

ਜੋਤੀ ਦੇ ਪਰਿਵਾਰ ਨੇ ਸਥਾਨਕ ਵਿਧਾਇਕ ਕਟਾਸਨੀ ਰਾਮਭੂਪਾਲ ਰੈਡੀ ਅਤੇ ਕੁਰਨੂਲ ਦੇ ਕਲੈਕਟਰ ਵੀਰਪਾਂਡਯਨ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਧੀ ਨੂੰ ਘਰ ਲਿਆਂਦਾ ਜਾਵੇ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਚੀਨ ਦਾ ਕੀ ਕਹਿਣਾ ਹੈ?

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ 4 ਫਰਵਰੀ ਨੂੰ ਚੀਨ ਦੀ ਸੀਨੀਅਰ ਲੀਡਰਸ਼ਿਪ ਨੇ ਮੰਨਿਆ ਕਿ ਮਾਰੂ ਕੋਰੋਨਾਵਾਇਰਸ ਦੇ ਫੈਲਣ ਕਾਰਨ ਦੇਸ ਦੇ ਹਰਕਤ ਵਿੱਚ ਆਉਣ ਨੂੰ ਲੈ ਕੇ ਕੁਝ 'ਕਮੀਆਂ' ਰਹੀਆਂ ਹਨ।

ਚੀਨ ਦੀ ਪੋਲਿਤ ਬਿਊਰੋ ਕਮੇਟੀ ਵੱਲੋਂ ਵੀ ਕਬੂਲਨਾਮਾ ਆਇਆ ਸੀ ਜਿਸ ਨੇ ਚੀਨ ਦੀ ਐਮਰਜੈਂਸੀ ਪ੍ਰਬੰਧਨ ਪ੍ਰਣਾਲੀ ਵਿਚ ਸੁਧਾਰਾਂ ਦੀ ਗੱਲ ਕੀਤੀ ਸੀ।

ਚੀਨ ਦੇ ਵੁਹਾਨ ਵਿੱਚ ਮੈਡੀਕਲ ਉਪਕਰਣਾਂ ਦੀ ਵੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਚੀਨ ਦੇ ਵੁਹਾਨ ਵਿੱਚ ਮੈਡੀਕਲ ਉਪਕਰਣਾਂ ਦੀ ਵੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ

ਉਸ ਨੇ ਜੰਗਲੀ ਜੀਵਾਂ ਦੇ ਗੈਰ-ਕਾਨੂੰਨ ਬਜ਼ਾਰਾਂ 'ਤੇ ਸਖ਼ਤੀ ਦਾ ਵੀ ਹੁਕਮ ਦਿੱਤਾ ਸੀ ਜਿੱਥੋਂ ਇਹ ਵਾਇਰਸ ਫੈਲਿਆ ਹੈ।

ਸ਼ੁੱਕਰਵਾਰ ਸੱਤ ਫਰਵਰੀ ਤੱਕ ਚੀਨ ਵਿੱਚ ਕੋਰੋਨਾ ਵਾਇਰਸ ਨਾਲ 31,198 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 637 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਭਾਰਤ ਵਿੱਚ ਕੀ ਹੈ ਹਾਲਾਤ

ਸੱਤ ਫਰਵਰੀ ਤੱਕ ਭਾਰਤ ਵਿੱਚ ਕੋਰੋਨਾਵਾਇਰਸ ਦੇ ਤਿੰਨ ਕੇਸ ਪਾਏ ਗਏ ਹਨ। ਇਹ ਦੱਖਣੀ ਸੂਬੇ ਕੇਰਲ ਵਿੱਚ ਮਿਲੇ ਹਨ ਜਿੱਥੇ ਇਸ ਨੂੰ ਸੰਕਟ ਐਲਾਨ ਦਿੱਤਾ ਗਿਆ ਸੀ।

ਤਿੰਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਨਫੈਕਸ਼ਨ ਹੋਇਆ ਹੈ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਬੈਂਗਲੁਰੂ ਵਿੱਚ ਕੋਰੋਨਾਵਾਇਰਸ ਦੀ ਨਿਗਰਾਨੀ ਲਈ ਬਣਿਆ ਇੱਕ ਸਿਹਤ ਕੇਂਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੈਂਗਲੁਰੂ ਵਿੱਚ ਕੋਰੋਨਾਵਾਇਰਸ ਦੀ ਨਿਗਰਾਨੀ ਲਈ ਬਣਿਆ ਇੱਕ ਸਿਹਤ ਕੇਂਦਰ

6 ਫਰਵਰੀ ਨੂੰ ਭਾਰਤ ਨੇ ਕਿਹਾ ਸੀ ਕਿ 1265 ਉਡਾਣਾਂ ਦੇ 1,38,750 ਯਾਤਰੀਆਂ ਨੂੰ ਕੋਰੋਨਾਵਾਇਰਸ ਲਈ ਜਾਂਚਿਆ ਗਿਆ ਸੀ ਅਤੇ ਅਜੇ ਤੱਕ ਇੱਕ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।

ਵੁਹਾਨ ਤੋਂ ਹਟਾਏ ਗਏ ਸਾਰੇ 645 ਲੋਕਾਂ ਵਿੱਚ ਕੋਰੋਨਾਵਾਇਰਸ ਨਹੀਂ ਮਿਲਿਆ ਹੈ।

ਭਾਰਤ ਵਿੱਚ ਸਫ਼ਰ ਕਰਨ ਲਈ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਚੀਨ ਤੋਂ ਭਾਰਤ ਆਉਣਾ ਚਾਹ ਰਹੇ ਵਿਦੇਸ਼ੀ ਨਾਗਰਿਕਾਂ ਲਈ ਪਹਿਲਾਂ ਤੋਂ ਹੀ ਜਾਰੀ ਕੀਤੇ ਗਏ ਵੀਜ਼ੇ (ਈ-ਵੀਜ਼ਾ ਵੀ) ਜਾਇਜ਼ ਨਹੀਂ ਹੋਣਗੇ।

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਪਹਿਲਾਂ ਇੱਕ ਐਡਵਾਇਜ਼ਰੀ ਜਾਰੀ ਕਰਕੇ ਲੋਕਾਂ ਨੂੰ ਚੀਨ ਦਾ ਸਫ਼ਰ ਕਰਨ ਤੋਂ ਬਚਨ ਦੀ ਸਲਾਹ ਦਿੱਤੀ ਗਈ ਸੀ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਚੀਨ ਤੋਂ ਪਰਤਣ ਵਾਲੇ ਲੋਕਾਂ ਨੂੰ ਵੱਖਰਾ ਰੱਖਿਆ ਜਾਵੇਗਾ ਅਤੇ ਜਾਂਚ ਕੀਤੀ ਜਾਵੇਗੀ।

ਭਾਰਤ ਦੇ ਸਾਰੇ 21 ਕੌਮਾਂਤਰੀ ਹਵਾਈ ਅੱਡਿਆਂ, ਕੌਮਾਂਰੀ ਬੰਦਰਗਾਹਾਂ ਅਤੇ ਭਾਰਤ ਦੀਆਂ ਸਰਹੱਦਾਂ 'ਤੇ ਕੋਰੋਨਾਵਾਇਰਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)