ਜਾਮੀਆ, ਸ਼ਾਹੀਨ ਬਾਗ਼ ਦਾ ਅੱਖੀਂ-ਡਿੱਠਾ: 'ਗੋਲੀ ਮਾਰਨ ਵਾਲਾ ਜੇ ਕਪਿਲ ਨਾ ਹੋ ਕੇ ਸ਼ਾਦਾਬ ਹੁੰਦਾ ਤਾਂ...'

ਜਾਮੀਆ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜਾਮੀਆ ’ਚ ਗੋਲੀ ਚਲਾਉਣ ਤੋਂ ਪਹਿਲਾਂ ਇਹ ਸ਼ਖ਼ਸ ਫੇਸਬੁੱਕ ’ਤੇ ਲਗਾਤਾਰ ਅਪਡੇਟ ਕਰ ਰਿਹਾ ਸੀ
    • ਲੇਖਕ, ਮਾਨਸੀ ਦਾਸ਼
    • ਰੋਲ, ਬੀਬੀਸੀ ਪੱਤਰਕਾਰ, ਜਾਮੀਆ ਅਤੇ ਸ਼ਾਹੀਨ ਬਾਗ਼ ਤੋਂ

30 ਜਨਵਰੀ ਦੀ ਦੁਪਹਿਰ ਨੂੰ, ਇੱਕ ਹਮਲਾਵਰ ਨੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਮੁਜ਼ਾਹਰਾਕਾਰੀਆਂ ਉੱਤੇ ਦਿਨ-ਦਿਹਾੜੇ ਗੋਲੀ ਚਲਾਈ। ਇਸ ਹਾਦਸੇ ਵਿੱਚ ਸ਼ਾਦਾਬ ਫਾਰੂਕ ਨਾਮ ਦਾ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ।

1 ਫਰਵਰੀ ਨੂੰ ਕਪਿਲ ਗੁੱਜਰ ਨਾਮ ਦੇ ਵਿਅਕਤੀ ਨੇ ਸ਼ਾਹੀਨ ਬਾਗ ਵਿੱਚ ਮੁਜ਼ਾਹਰੇ ਵਾਲੀ ਥਾਂ ਨੇੜੇ ਗੋਲੀਆਂ ਚਲਾ ਦਿੱਤੀਆਂ। ਜਦੋਂ ਪੁਲਿਸ ਨੇ ਇਸ ਵਿਅਕਤੀ ਨੂੰ ਫੜਿਆ ਤਾਂ ਉਹ ਨਾਅਰਾ ਲਗਾ ਰਿਹਾ ਸੀ, "ਸਾਡੇ ਦੇਸ਼ ਵਿੱਚ ਕਿਸੇ ਹੋਰ ਦੀ ਨਹੀਂ ਚੱਲੇਗੀ, ਸਿਰਫ਼ ਹਿੰਦੂਆਂ ਦੀ ਚੱਲੇਗੀ।"

ਇਸ ਤੋਂ ਬਾਅਦ, 2 ਫਰਵਰੀ ਦੇਰ ਸ਼ਾਮ ਨੂੰ, ਜਾਮੀਆ ਮਿਲਿਆ ਇਸਲਾਮੀਆ 'ਚ ਵਿਦਿਆਰਥੀਆਂ ਦੇ ਵਿਰੋਧ ਦੇ ਸਥਾਨ ਨੇੜੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ। ਦੱਸਿਆ ਜਾ ਰਿਹਾ ਹੈ ਕਿ ਦੋ-ਪਹੀਆ ਵਾਹਨ 'ਤੇ ਸਵਾਰ ਦੋ ਵਿਅਕਤੀਆਂ ਨੇ ਹਵਾ ਵਿੱਚ ਫ਼ਾਇਰ ਕੀਤੇ ਸਨ।

News image

8 ਫਰਵਰੀ ਨੂੰ ਦਿੱਲੀ ਵਿੱਚ ਵੋਟਿੰਗ ਹੋ ਰਹੀ ਹੈ, ਪਰ ਰਾਸ਼ਟਰੀ ਰਾਜਧਾਨੀ ਵਿੱਚ ਵਾਰ ਵਾਰ ਹੋ ਰਹੀ ਗੋਲੀਬਾਰੀ ਇਹ ਸਵਾਲ ਖੜ੍ਹੇ ਕਰ ਰਹੀ ਹੈ ਕਿ ਗ੍ਰਹਿ ਮੰਤਰਾਲੇ ਦੀ ਚੂਕ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ। ਜਾਂ ਇਸ ਸਮੇਂ ਕਾਨੂੰਨ ਵਿਵਸਥਾ ਨਾਲ ਜੁੜੀ ਕੋਈ ਵੀ ਘਟਨਾ ਹੋਵੇਗੀ ਉਸ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੋਵੇਗੀ।

2 ਫਰਵਰੀ ਨੂੰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ, ਚੋਣ ਕਮਿਸ਼ਨ ਨੇ ਤੁਰੰਤ ਪ੍ਰਭਾਵ ਨਾਲ ਦੱਖਣੀ-ਪੂਰਬੀ ਦਿੱਲੀ ਦੇ ਡੀਸੀਪੀ ਚਿੰਨਮਾਈ ਬਿਸਵਾਲ ਨੂੰ ਹਟਾ ਦਿੱਤਾ ਸੀ। ਰਾਜੇਂਦਰ ਪ੍ਰਸਾਦ ਮੀਨਾ ਨੂੰ ਉਨ੍ਹਾਂ ਦੀ ਜਗ੍ਹਾ 'ਤੇ ਡੀਸੀਪੀ ਬਣਾਇਆ ਗਿਆ।

ਇਹ ਵੀ ਪੜ੍ਹੋ

ਜਾਮੀਆ
ਤਸਵੀਰ ਕੈਪਸ਼ਨ, ਜਾਮੀਆ ’ਚ ਅੰਦਰ ਆਉਣ ਵਾਲੀ ਥਾਂ ’ਤੇ ਪੁਲਿਸ ਦੀ ਬੈਰਿਕੇਡਿੰਗ

ਕਿਸ ਤਰ੍ਹਾਂ ਦਾ ਹੈ ਇਹ ਇਲਾਕਾ?

ਜਾਮੀਆ ਅਤੇ ਸ਼ਾਹੀਨ ਬਾਗ਼ ਵਿੱਚ ਸੁਰੱਖਿਆ ਪ੍ਰਬੰਧਾਂ ਦੀਆਂ ਕਮੀਆਂ ਨੂੰ ਦੋ ਪੱਧਰਾਂ 'ਤੇ ਸਮਝਿਆ ਜਾ ਸਕਦਾ ਹੈ। ਇਹ ਇਲਾਕਾ ਜਾਮੀਆ ਨਗਰ ਥਾਣੇ ਅਤੇ ਸ਼ਾਹੀਨ ਬਾਗ ਥਾਣੇ ਅਧੀਨ ਆਉਂਦਾ ਹੈ।

ਦੋ ਸੜਕਾਂ ਜੋ ਅੱਗੇ ਇਕ ਦੂਜੇ ਨਾਲ ਜੁੜਦੀਆਂ ਹਨ ਤੁਹਾਨੂੰ ਜਾਮੀਆ ਤੱਕ ਲੈ ਜਾ ਸਕਦੀਆਂ ਹਨ। ਇਸ ਸੜਕ ਦੇ ਅੱਗੇ, ਤੁਸੀਂ ਸ਼ਾਹੀਨ ਬਾਗ ਪਹੁੰਚਦੇ ਹੋ, ਜੋ ਤੰਗ ਗਲੀਆਂ ਨਾਲ ਭਰੀ ਹੋਈ ਇੱਕ ਜਗ੍ਹਾ ਹੈ।

ਸ਼ਾਹੀਨ ਬਾਗ਼ ਇੱਕ ਸੜਕ ਦੇ ਨਾਲ ਲਗਦੀ ਹੈ, ਜੋ ਦੂਜੇ ਪਾਸੇ ਤੋਂ ਦਿੱਲੀ ਅਤੇ ਨੋਇਡਾ ਨੂੰ ਜੋੜਦੀ ਹੈ। ਇਹ ਸੜਕ ਇਸ ਸਮੇਂ ਔਰਤਾਂ ਦੇ ਮੁਜ਼ਾਹਰੇ (50 ਦਿਨਾਂ ਤੋਂ) ਦੇ ਕਾਰਨ ਬੰਦ ਹੈ। ਪੁਲਿਸ ਨੇ ਵਿਰੋਧ ਸਥਾਨ ਤੋਂ ਥੋੜ੍ਹੀ ਦੂਰ ਦੋਵੇਂ ਪਾਸਿਓ ਬੈਰੀਕੇਡ ਲਗਾ ਕੇ ਸੜਕ ਬੰਦ ਕਰ ਦਿੱਤੀ।

ਇਸਦਾ ਅਰਥ ਇਹ ਹੈ ਕਿ ਇਥੇ ਪਹੁੰਚਣ ਲਈ, ਸਿਰਫ਼ ਜਾਮੀਆ ਵਿਚੋਂ ਦੀ ਲੰਘਦੀ ਸੜਕ ਲਈ ਜਾ ਸਕਦੀ ਹੈ। ਪਰ ਖੁੱਲਾ ਇਲਾਕਾ ਹੋਣ ਕਾਰਨ, ਕੋਈ ਵੀ ਤੰਗ ਲੇਨ ਤੋਂ ਸ਼ਾਹੀਨ ਬਾਗ਼ ਵਿੱਚ ਦਾਖਲ ਹੋਇਆ ਜਾ ਸਕਦਾ ਹੈ।

ਜਾਮੀਆ ਦੀ ਗੱਲ ਕਰੀਏ ਤਾਂ ਇਥੇ ਗੇਟ 2 ਦੇ ਸਾਹਮਣੇ ਵਿਦਿਆਰਥੀ 57 ਦਿਨਾਂ ਤੋਂ ਨਿਰੰਤਰ ਮੁਜ਼ਾਹਰਾ ਕਰ ਰਹੇ ਹਨ। ਇੱਥੇ ਸੜਕ ਇੱਕ ਪਾਸੇ ਬੰਦ ਕਰ ਦਿੱਤੀ ਗਈ ਹੈ ਜਦੋਂ ਕਿ ਅੱਧੀ ਸੜਕ ਖੁੱਲ੍ਹੀ ਹੈ ਅਤੇ ਟ੍ਰੈਫ਼ਿਕ ਦੀ ਆਵਾਜਾਈ ਆਮ ਦਿਨਾਂ ਵਾਂਗ ਹੀ ਹੈ।

ਜਾਮੀਆ
ਤਸਵੀਰ ਕੈਪਸ਼ਨ, ਜਾਮੀਆ ’ਚ ਇੱਕ ਪਾਸੇ ਸੜਕ ਬੰਦ ਹੈ ਜਦਕਿ ਦੂਜੇ ਪਾਸੇ ਆਵਾਜਾਈ ਆਮ ਦਿਨਾਂ ਵਾਂਗ ਹੀ ਹੈ

ਕੋਈ ਸੁਰੱਖਿਆ ਨਹੀਂ

ਜਾਮੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਸੜਕ 'ਤੇ ਪੁਲਿਸ ਦੇ ਮਾਮੂਲੀ ਬੈਰੀਕੇਡਸ ਦਿਖਾਈ ਦਿੱਤੇ। ਪੁਲਿਸ ਅਧਿਕਾਰੀ ਵੀ ਉਥੇ ਮੌਜੂਦ ਸਨ, ਪਰ ਉਨ੍ਹਾਂ ਨੂੰ ਮੁਸਤੈਦ ਆਖਣਾ ਸਹੀ ਨਹੀਂ ਹੋਵੇਗਾ।

ਸਾਨੂੰ ਉਮੀਦ ਸੀ ਕਿ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਉੱਥੇ ਸਖ਼ਤ ਸੁਰੱਖਿਆ ਹੋਵੇਗੀ। ਪਰ ਨਾ ਤਾਂ ਮੈਟਲ ਡਿਟੈਕਟਰ ਸਨ ਅਤੇ ਨਾ ਹੀ ਹਥਿਆਰਬੰਦ ਸੁਰੱਖਿਆ ਕਰਮਚਾਰੀ। ਅਸੀਂ ਉਥੇ ਇਕ ਵੀ ਮਹਿਲਾ ਸੁਰੱਖਿਆ ਕਰਮਚਾਰੀ ਨੂੰ ਨਹੀਂ ਵੇਖਿਆ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਬੈਰੀਕੇਡਿੰਗ 'ਤੇ ਕਿਸੇ ਵਾਹਨ (ਬੱਸ, ਕਾਰ, ਸਕੂਟਰ, ਸਾਈਕਲ, ਈ-ਰਿਕਸ਼ਾ) ਦੀ ਕੋਈ ਜਾਂਚ ਨਹੀਂ ਹੋਈ ਅਤੇ ਨਾ ਹੀ ਕਿਸੇ ਦੇ ਸ਼ਨਾਖਤੀ ਕਾਰਡ ਨੂੰ ਦੇਖਿਆ ਜਾ ਰਿਹਾ ਸੀ। ਬਰੇਕ ਲਗਾਏ ਬਿਨਾਂ ਹਰ ਦੂਜੇ ਵਾਹਨ ਦੀ ਤਰ੍ਹਾਂ, ਅਸੀਂ ਵੀ ਜਾਮੀਆ ਦੇ ਵਿਚਕਾਰ ਸੜਕ 'ਤੇ ਅੱਗੇ ਵਧੇ। ਸ਼ਾਹੀਨ ਬਾਗ਼ ਦੇ ਸਾਹਮਣੇ, ਸੜਕ ਦੇ ਦੁਆਲੇ ਇੱਕ ਵੀ ਪੁਲਿਸ ਮੁਲਾਜ਼ਮ ਨਹੀਂ ਦਿਖਾਈ ਦਿੱਤਾ।

ਇਹ ਸਪੱਸ਼ਟ ਤੌਰ 'ਤੇ ਸਮਝਿਆ ਜਾ ਸਕਦਾ ਹੈ ਕਿ ਜਮਿਆ ਵਿੱਚ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚਣਾ ਕਿਸੇ ਲਈ ਵੀ ਬਹੁਤ ਅਸਾਨ ਹੈ ਅਤੇ ਹਥਿਆਰ ਲੁਕੋ ਕੇ ਲੈ ਜਾਣਾ ਵੀ ਸੰਭਵ ਹੈ।

ਜਾਮੀਆ ਅਤੇ ਸ਼ਾਹੀਨ ਬਾਗ਼ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਦਿੱਲੀ ਅਤੇ ਹੋਰ ਥਾਵਾਂ ਤੋਂ ਕਈ ਲੋਕ ਲਗਾਤਾਰ ਆ ਰਹੇ ਹਨ। ਪ੍ਰਦਰਸ਼ਨਕਾਰੀ ਖੁੱਲੇ ਦਿਲ ਨਾਲ ਉਨ੍ਹਾਂ ਦਾ ਸਵਾਗਤ ਕਰ ਰਹੇ ਹਨ।

ਇੱਥੇ ਕੋਈ ਨੇਤਾ ਨਹੀਂ ਹੈ ਅਤੇ ਨਾ ਹੀ ਕੋਈ ਸਮੂਹ ਜੋ ਸੁਰੱਖਿਆ ਪ੍ਰਣਾਲੀ ਉੱਤੇ ਨਜ਼ਰ ਰੱਖਦਾ ਹੈ। ਹਾਲਾਂਕਿ ਕੁਝ ਲੋਕ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਹਨ ਜੋ ਅੱਗੇ ਆਏ ਹਨ, ਪਰ ਉਹ ਖ਼ੁਦ ਮੰਨਦੇ ਹਨ ਕਿ ਉਨ੍ਹਾਂ ਲਈ ਕਿਸੇ 'ਤੇ ਵੀ ਸ਼ੱਕ ਕਰਨਾ ਮੁਸ਼ਕਲ ਹੈ।

ਇਸ ਸਾਰੇ ਮਾਹੌਲ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕੋਈ ਵੀ ਵਿਅਕਤੀ ਮੁਜ਼ਾਹਰਿਆਂ ਦਾ ਹਿੱਸਾ ਹੋ ਸਕਦਾ ਹੈ ਅਤੇ ਉਸ ਵਲੋਂ ਉਨ੍ਹਾਂ 'ਤੇ ਹਮਲਾ ਕਰਨਾ ਮੁਸ਼ਕਲ ਨਹੀਂ ਹੋਵੇਗਾ।

ਜਦੋਂ ਅਸੀਂ ਦੁਪਹਿਰ ਨੂੰ ਸ਼ਾਹੀਨ ਬਾਗ ਪਹੁੰਚੇ ਤਾਂ ਉੱਥੇ 100 ਤੋਂ ਵੱਧ ਔਰਤਾਂ ਸਨ। ਰਾਤ ਦੀ ਕਾਰਗੁਜ਼ਾਰੀ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਆਪਣੇ ਘਰਾਂ ਨੂੰ ਪਰਤੀਆਂ ਸਨ।

ਸ਼ਾਹੀਨ ਬਾਗ਼
ਤਸਵੀਰ ਕੈਪਸ਼ਨ, ਸ਼ਾਹੀਨ ਬਾਗ਼ ’ਚ ਚਲ ਰਿਹਾ ਮੁਜ਼ਾਹਰਾ

ਪੁਲਿਸ 'ਤੇ ਇਲਜ਼ਾਮ

ਜਾਮੀਆ ਅਤੇ ਸ਼ਾਹੀਨ ਬਾਗ਼ ਵਿੱਚ ਹੋ ਰਹੇ ਮੁਜ਼ਾਹਰਿਆਂ ਨਾਲ ਜੁੜੇ ਵਿਦਿਆਰਥੀ ਆਸਿਫ਼ ਮੁਜ਼ਤਬਾ ਦਾ ਕਹਿਣਾ ਹੈ ਕਿ ਮੁਜ਼ਾਹਰਿਆਂ ਲਈ ਹਰ ਰੋਜ਼ ਬਹੁਤ ਸਾਰੇ ਲੋਕ ਆ ਰਹੇ ਹਨ ਅਤੇ ਸੁਰੱਖਿਆ ਜਾਂਚ ਦੀ ਘਾਟ ਕਾਰਨ ਮੁਜ਼ਾਹਰਾਕਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਹ ਕਹਿੰਦੇ ਹਨ, "ਖ਼ਤਰਾ ਇਸ ਸਮੇਂ ਇਸ ਲਈ ਵੀ ਹੈ ਕਿਉਂਕਿ ਜਲਦੀ ਹੀ ਦਿੱਲੀ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਵਿਰੋਧੀ ਧਿਰਾਂ ਮੁਜ਼ਾਹਰਿਆਂ ਦੀ ਸਿਆਸੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਉਹ ਕਹਿੰਦੇ ਹਨ, "ਕੋਈ ਵੀ ਸ਼ੂਟਰ ਸੜਕ ਬੰਦ ਹੋਣ ਦੀ ਗੱਲ ਨਹੀਂ ਕਰ ਰਿਹਾ। ਉਹ ਨਫ਼ਰਤ ਭਰੇ ਨਾਅਰੇਬਾਜ਼ੀ ਕਰਦੇ ਹਨ, ਫਿਰ ਉਹ ਸੜਕ ਬੰਦ ਹੋਣ ਬਾਰੇ ਕਿਵੇਂ ਪਰੇਸ਼ਾਨ ਹਨ। ਇਹ ਸਾਫ਼ ਹੈ ਕਿ ਕੇਂਦਰ ਵਿੱਚ ਮੌਜੂਦ ਪਾਰਟੀ ਨਾਲ ਜੁੜ੍ਹੇ ਹੋਏ ਲੀਡਰ ਨਫ਼ਰਤ ਭਰੀਆਂ ਗੱਲਾਂ ਕਰਦੇ ਹਨ, ਤਾਂ ਉਸ ਦਾ ਅਸਰ ਸੜਕਾਂ 'ਤੇ ਦਿਖਾਈ ਦਿੰਦਾ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਆਸਿਫ਼ ਦਾ ਕਹਿਣਾ ਹੈ ਕਿ ਹੁਣ ਜੋ ਥੋੜੇ-ਬਹੁਤ ਪੁਲਿਸ ਮੁਲਾਜ਼ਮ ਦਿਖਾਈ ਦੇ ਰਹੇ ਹਨ, ਉਹ ਵੀ ਰਾਤ ਤੱਕ ਇਥੋਂ ਚਲੇ ਜਾਣਗੇ।

ਵਿਦਿਆਰਥੀ ਇਮਰਾਨ ਚੌਧਰੀ ਨੇ ਇਨ੍ਹਾਂ ਹਾਦਸਿਆਂ ਲਈ ਪੁਲਿਸ ਅਧਿਕਾਰੀਆਂ ਦੇ ਉਦਾਸੀਨ ਵਤੀਰੇ ਨੂੰ ਜ਼ਿੰਮੇਵਾਰ ਠਹਿਰਾਇਆ। ਉਹ ਕਹਿੰਦਾ ਹੈ, "2 ਫਰਵਰੀ ਦੀ ਰਾਤ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਹਜ਼ਾਰਾਂ ਵਿਦਿਆਰਥੀਆਂ ਨੇ ਜਾਮੀਆ ਨਗਰ ਥਾਣੇ ਦੀ ਘੇਰਾਬੰਦੀ ਕਰ ਲਈ। ਪੁਲਿਸ ਥਾਣੇ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ 3 ਫਰਵਰੀ ਤੱਕ ਹਮਲਾਵਰਾਂ ਨੂੰ ਫੜ ਲੈਣਗੇ, ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।"

ਉਹ ਕਹਿੰਦਾ ਹੈ ਕਿ "ਚੋਣ ਜਿੱਤਣ ਲਈ, ਭਾਜਪਾ ਨੇਤਾ ਗੋਲੀ ਦੀ ਗੱਲ ਕਰਦੇ ਹਨ, ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ। ਪਰ ਅਸੀਂ ਸੰਵਿਧਾਨ ਨੂੰ ਬਚਾਉਣ ਲਈ ਨਿਕਲੇ ਹਾਂ, ਨਾ ਤਾਂ ਸਾਨੂੰ ਗੋਲੀ ਦਾ ਡਰ ਹੈ ਅਤੇ ਨਾ ਹੀ ਡੰਡੇ ਦਾ ਡਰ ਅਤੇ ਨਾ ਹੀ ਪੁਲਿਸ ਦਾ। "

ਇਸ ਮਾਮਲੇ ਵਿਚ, ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੋਂ ਕੋਈ ਗੋਲੀ ਨਹੀਂ ਮਿਲੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 307 ਅਤੇ ਆਰਮਜ਼ ਐਕਟ ਦੀ ਧਾਰਾ 27 ਦੇ ਤਹਿਤ ਜਾਮੀਆ ਨਗਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਪਰ ਜਾਮੀਆ ਪ੍ਰਦਰਸ਼ਨ ਵਿੱਚ ਸ਼ਾਮਲ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਪਸ਼ਟ ਤੌਰ 'ਤੇ ਪੁਲਿਸ ਨੂੰ ਕਿਹਾ ਹੈ ਕਿ ਉਹ ਹਮਲਾਵਰ ਦੀ ਪਛਾਣ ਕਰ ਸਕਦੇ ਹਨ, ਪਰ ਪੁਲਿਸ ਇਸ 'ਤੇ ਚੁੱਪ ਹੈ।

ਸ਼ਾਹੀਨ ਬਾਗ਼
ਤਸਵੀਰ ਕੈਪਸ਼ਨ, ਸ਼ਾਹੀਨ ਬਾਗ਼ ਪੁਲਿਸ ਸਟੇਸ਼ਨ

ਪੁਲਿਸ ਕੀ ਕਹਿੰਦੀ ਹੈ?

ਬੀਬੀਸੀ ਦੀ ਟੀਮ ਤਿੰਨ ਵਾਰ ਜਾਮੀਆ ਨਗਰ ਅਤੇ ਸ਼ਾਹੀਨ ਬਾਗ਼ ਥਾਣੇ ਗਈ। ਜਾਮੀਆ ਨਗਰ ਥਾਣੇ ਪਹੁੰਚਣ 'ਤੇ ਪਤਾ ਲੱਗਿਆ ਕਿ ਉੱਚ ਪੁਲਿਸ ਅਧਿਕਾਰੀਆਂ ਦੀ ਇਕ ਮੀਟਿੰਗ ਉਥੇ ਚੱਲ ਰਹੀ ਹੈ।

ਥਾਣੇ ਦੇ ਕਿਸੇ ਵੀ ਵਿਅਕਤੀ ਨੇ ਸਾਨੂੰ ਗੋਲੀਆਂ ਚਲਾਉਣ ਸੰਬੰਧੀ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਥਾਣੇ ਵਿੱਚ ਚਲ ਰਹੀ ਹਲਚਲ ਤੋਂ ਪਤਾ ਲੱਗਿਆ ਕਿ ਇਸ ਪੂਰੇ ਇਲਾਕੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਤਿਆਰੀਆਂ ਚੱਲ ਰਹੀਆਂ ਹਨ ਅਤੇ ਇਥੇ ਕਈ ਪਲਾਟੂਨ ਅਰਧ ਸੁਰੱਖਿਆ ਬਲ ਤਾਇਨਾਤ ਕੀਤੇ ਜਾ ਰਹੇ ਹਨ।

ਇਹ ਅਨੁਮਾਨ ਲਗਾਉਣਾ ਮੁਸ਼ਕਲ ਨਹੀਂ ਸੀ ਕਿ ਜਿਵੇਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੀ ਤਾਰੀਖ਼ ਨੇੜੇ ਆ ਰਹੀ ਹੈ, ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੁਲਿਸ ਉੱਤੇ ਦਬਾਅ ਵਧਦਾ ਜਾ ਰਿਹਾ ਹੈ।

ਸ਼ਾਮ ਚਾਰ ਵਜੇ ਦੇ ਲਗਭਗ ਅਰਧ ਸੈਨਿਕ ਬਲਾਂ ਦੇ ਕੁਝ ਜਵਾਨ ਸ਼ਾਹੀਨ ਬਾਗ਼ ਨੇੜੇ ਵੇਖੇ ਗਏ ਪਰ ਜਾਮੀਆ ਵੱਲ ਕੋਈ ਤਿਆਰੀ ਨਹੀਂ ਹੋਈ। ਅਸੀਂ ਸ਼ਾਹੀਨ ਬਾਗ਼ ਥਾਣੇ 'ਚ ਵੀ ਕਿਸੇ ਨਾਲ ਗੱਲ ਨਹੀਂ ਕਰ ਸਕੇ।

ਬਾਅਦ ਵਿੱਚ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਧਿਕਾਰੀਆਂ ਦਾ ਰੁਝੇਵਾ ਕਾਫ਼ੀ ਵੱਧ ਗਿਆ ਹੈ। 2 ਫਰਵਰੀ ਦੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਿਸ਼ਾਨੇਬਾਜ਼ ਸਕੂਟੀ 'ਤੇ ਸਨ ਜਾਂ ਬਾਈਕ'ਤੇ। ਨਾਲ ਹੀ, ਇਹ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਗੋਲੀ ਚਲਾਈ ਗਈ ਸੀ ਜਾਂ ਇਹ ਸਿਰਫ਼ ਇਕ ਅਫ਼ਵਾਹ ਸੀ।

ਸ਼ਾਹੀਨ ਬਾਗ਼
ਤਸਵੀਰ ਕੈਪਸ਼ਨ, ਸ਼ਾਹੀਨ ਬਾਗ਼ ’ਚ ਰਹਿਣ ਵਾਲੀ ਗੁਲ ਬਾਨੋ ਮੁਜ਼ਾਹਰਿਆਂ 'ਚ ਸ਼ੁਰੂ ਤੋਂ ਹਿੱਸਾ ਲੈ ਰਹੀ ਹੈ

ਲੜਾਈ ਜਾਰੀ ਰੱਖਣ ਦੀ 'ਉਮੀਦ'

ਦੋ ਵਾਰ ਫਾਇਰਿੰਗ ਕਰਨ ਤੋਂ ਬਾਅਦ ਵੀ, ਦੁਪਹਿਰ ਨੂੰ ਜਾਮੀਆ ਦੇ ਵਿਰੋਧ ਸਥਾਨ 'ਤੇ ਦੋ ਸੌ ਤੋਂ ਵੱਧ ਵਿਦਿਆਰਥੀ ਸਨ। ਸ਼ਾਮ ਦੇ ਚਾਰ ਵਜੇ, ਭੀੜ ਵਧਣ ਲੱਗੀ।

ਉਸੇ ਸਮੇਂ, ਸ਼ਾਹੀਨ ਬਾਗ ਵਿੱਚ ਔਰਤਾਂ ਦੀ ਗਿਣਤੀ ਦੋ ਵਜੇ ਤੋਂ ਬਾਅਦ ਹੌਲੀ ਹੌਲੀ ਵਧਣ ਲੱਗੀ।

ਨਾ ਤਾਂ ਸ਼ਾਹੀਨ ਬਾਗ ਵਿਚ ਬੈਠੀਆਂ ਔਰਤਾਂ ਦੇ ਚਿਹਰਿਆਂ ਨੇ ਡਰ ਦਿਖਾਇਆ ਅਤੇ ਨਾ ਹੀ ਜਾਮੀਆ ਵਿੱਚ ਬੈਠੀ ਵਿਦਿਆਰਥੀਆਂ ਦੇ ਚਿਹਰੇ ਘਬਰਾਏ।

ਜਾਮੀਆ ਨੇੜੇ, 45 ਸਾਲ ਦੀ ਉਮਰ ਦਾ ਇੱਕ ਵਿਅਕਤੀ ਸਾਰੇ ਵਿਦਿਆਰਥੀਆਂ ਅਤੇ ਦਰਸ਼ਕਾਂ ਨੂੰ ਮੁਫ਼ਤ ਵਿੱਚ ਚਾਹ ਦੇ ਰਿਹਾ ਸੀ। ਉਨ੍ਹਾਂ ਦੇ ਬੱਚੇ ਜਾਮੀਆ ਵਿੱਚ ਪੜ੍ਹਦੇ ਹਨ ਅਤੇ ਉਹ ਲੋਕਾਂ ਤੋਂ ਦਾਨ ਇਕੱਤਰ ਕਰਦੇ ਹਨ ਅਤੇ ਸੌ ਤੋਂ ਵੱਧ ਲੋਕਾਂ ਨੂੰ ਹਰ ਰੋਜ਼ ਮੁਫ਼ਤ ਚਾਹ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਜੇ ਮੈਨੂੰ ਲੋਕਾਂ ਤੋਂ ਦਾਨ ਮਿਲ ਜਾਂਦਾ ਹੈ, ਤਾਂ ਮੈਂ ਵਿਦਿਆਰਥੀਆਂ ਨੂੰ ਚਾਹ ਪਿਆਉਂਦਾ ਹਾਂ, ਸਾਰੇ ਮੇਰੇ ਬੱਚਿਆਂ ਵਰਗੇ ਹਨ।

ਇਥੇ ਨਾਲ ਬਣੇ ਪਲੇਟਫਾਰਮ 'ਤੇ ਨਾਅਰਾ ਗੂੰਜ ਰਿਹਾ ਹੈ- "ਤੂੰ ਝੂਠ ਕਾ ਕਲਮਾ ਪੜ, ਹਮ ਹਿੰਦੁਸਤਾਨ ਕਾ ਗੀਤ ਗਾਏਂਗੇ, ਹਮ ਹਿੰਦੁਸਤਾਨੀ ਮੁਸਲਿਮ ਹੈ, ਹਮ ਹਿੰਦੁਸਤਾਨ ਕੋ ਬਚਾਏਂਗੇ।"

ਅਸੀਂ ਜਾਮੀਆ ਤੋਂ ਬਾਹਰ ਚਲੇ ਜਾਂਦੇ ਹਾਂ, ਰਸਤੇ ਵਿੱਚ ਚਾਰ-ਪੰਜ ਪੁਲਿਸ ਅਧਿਕਾਰੀ ਬੈਰੀਕੇਡ 'ਤੇ ਖੜੇ ਹਨ ਅਤੇ ਇਕ ਦੂਜੇ ਨਾਲ ਗੱਲਾਂ ਕਰਨ ਵਿੱਚ ਰੁੱਝੇ ਹੋਏ ਹਨ। ਸੁਨੇਹਾ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੀ ਸੁਰੱਖਿਆ ਲਈ ਜ਼ਿੰਮੇਵਾਰ ਖ਼ੁਦ ਹੀ ਹੋਣਾ ਚਾਹੀਦਾ ਹੈ।

ਇਕ ਪੂਰੇ ਦਿਨ ਵਿੱਚ, ਅਸੀਂ ਆਸਿਫ਼ ਮੁਜ਼ਤਬਾ ਦੇ ਇਸ ਸਵਾਲ ਦਾ ਜਵਾਬ ਨਹੀਂ ਲੱਭ ਸਕੇ, "ਇਤਫ਼ਾਕਨ, ਜੇ ਗੋਲੀ ਮਾਰਨ ਵਾਲੇ ਦਾ ਨਾਮ ਕਪਿਲ ਨਾ ਹੋ ਕੇ ਸ਼ਾਦਾਬ ਹੁੰਦਾ ਤਾਂ ਸੋਚੋ ਜ਼ਰਾ ਕਿ ਫਿਰ ਕੀ ਹੁੰਦਾ?"

ਇਹ ਵੀ ਪੜ੍ਹੋ

ਇਹ ਵੀ ਦੇਖੋ

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)