World Cancer Day: ਨੌਜਵਾਨਾਂ 'ਚ ਕੈਂਸਰ ਵਧਣ ਦੇ ਇਹ ਨੇ ਕਾਰਨ

ਨਿਧੀ
ਤਸਵੀਰ ਕੈਪਸ਼ਨ, "ਕੈਂਸਰ ਦਾ ਪਤਾ ਲੱਗਦਿਆ ਹੀ ਮੈਂ ਸੋਚ ਲਿਆ ਸੀ ਕਿ ਇਸ ਨਾਲ ਲੜਨਾ ਹੈ ਤੇ ਇਸ ਵਿੱਚੋਂ ਬਾਹਰ ਆਉਣਾ ਹੈ"

ਇੱਕ ਨਿਜੀ ਕੰਪਨੀ ਵਿੱਚ ਕੰਮ ਕਰਨ ਵਾਲੀ ਨਿਧੀ ਨੇ ਫ਼ੈਸਲਾ ਕੀਤਾ ਸੀ ਕਿ ਉਹ ਕੈਂਸਰ ਨੂੰ ਆਪਣੀ ਜ਼ਿੰਦਗੀ ਨਹੀਂ ਬਣਨ ਦੇਵੇਗੀ। ਉਹ ਇਸ ਵਿੱਚੋਂ ਨਿਕਲ ਕੇ ਰਹੇਗੀ।

ਨਿਧੀ ਕਪੂਰ ਬਹੁਤ ਆਰਾਮ ਨਾਲ ਇਹ ਗੱਲ ਕਹਿੰਦੇ ਹਨ। 38 ਸਾਲ ਦੀ ਉਮਰ ਵਿੱਚ, ਨਿਧੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਥਾਇਰਾਇਡ ਕੈਂਸਰ ਹੈ।

ਉਹ ਕਹਿੰਦੇ ਹਨ ਕਿ ਜਦੋਂ ਜਾਂਚ ਵਿੱਚ ਪਤਾ ਲੱਗਿਆ ਕਿ ਕੈਂਸਰ ਪਹਿਲੇ ਪੜਾਅ 'ਤੇ ਹੈ, ਮੈਂ ਉਸੇ ਵੇਲੇ ਸੋਚ ਲਿਆ ਕਿ ਇਸ ਨਾਲ ਕਿਵੇਂ ਲੜਨਾ ਹੈ।

News image

ਨਿਧੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਤੀ ਅਤੇ ਪਰਿਵਾਰ ਦਾ ਪੂਰਾ ਸਮਰਥਨ ਮਿਲਿਆ। ਪਰ ਜਦੋਂ ਉਨ੍ਹਾਂ ਨੇ ਆਪਣੀ ਦੇਵਰਾਣੀ ਦੇ ਛਾਤੀ ਦੇ ਕੈਂਸਰ ਬਾਰੇ ਦੱਸਿਆ ਤਾਂ ਉਹ ਭਾਵੁਕ ਹੋ ਗਏ।

ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਦੇਵਰਾਣੀ ਗਰਭਵਤੀ ਸੀ, ਤਾਂ ਉਨ੍ਹਾਂ ਨੂੰ ਆਪਣੇ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ। ਉਹ ਆਖਰੀ ਪੜਾਅ ਦਾ ਕੈਂਸਰ ਸੀ ਅਤੇ ਬੱਚਾ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ।

ਉਸ ਸਮੇਂ ਨਿਧੀ ਦੀ ਦੇਵਰਾਣੀ ਸਿਰਫ਼ 29 ਸਾਲਾਂ ਦੀ ਸੀ। ਛੋਟੀ ਉਮਰ ਵਿੱਚ, ਕੈਂਸਰ ਹੁਣ ਆਮ ਹੋ ਗਿਆ ਹੈ ਪਰ ਕੀ ਇਹ ਸੱਚ ਹੈ?

ਇਹ ਵੀ ਪੜ੍ਹੋ:

ਤੰਬਾਕੂ

ਤਸਵੀਰ ਸਰੋਤ, Pacific Press

ਤਸਵੀਰ ਕੈਪਸ਼ਨ, 40% ਕੈਂਸਰ ਦੇ ਮਾਮਲੇ ਤੰਬਾਕੂ ਸੰਬੰਧੀ ਕੈਂਸਰ (ਟੀਆਰਸੀ) ਦੇ ਹੁੰਦੇ ਹਨ

ਨੌਜਵਾਨਾਂ ਵਿੱਚ ਕੈਂਸਰ

ਪਿਛਲੇ ਦਸ ਸਾਲਾਂ ਵਿੱਚ ਕੈਂਸਰ ਦੇ ਕੇਸਾਂ ਵਿੱਚ 28% ਵਾਧਾ ਹੋਇਆ ਹੈ। ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਵਿੱਚ ਵੀ 20% ਦਾ ਵਾਧਾ ਹੋਇਆ ਹੈ।

ਇਹ ਗੱਲ ਮੈਡੀਕਲ ਜਰਨਲ ਓਨਕੋਲੋਜੀ ਦੁਆਰਾ ਸਾਲ 1990 ਤੋਂ 2016 ਦੇ ਵਿਚਕਾਰ ਕਰਵਾਏ ਅਧਿਐਨ ਵਿੱਚ ਸਾਹਮਣੇ ਆਈ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਕੈਂਸਰ ਦੁਨੀਆ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵਧ ਲੋਕ ਮਰ ਰਹੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਵਧਦੀ ਉਮਰ ਵਿੱਚ ਹੋਣ ਵਾਲੀ ਇੱਕ ਬਿਮਾਰੀ ਹੈ, ਪਰ ਅੱਜ-ਕੱਲ੍ਹ ਇਹ ਬਿਮਾਰੀ ਜ਼ਿਆਦਾ ਨੌਜਵਾਨਾਂ ਵਿੱਚ ਹੋ ਰਹੀ ਹੈ।

ਏਮਜ਼ ਹਸਪਤਾਲ ਦੇ ਸਰਜੀਕਲ ਓਨਕੋਲੋਜੀ ਵਿਭਾਗ ਵਿੱਚ ਪ੍ਰੋਫੈਸਰ ਐਸਵੀਐਸ ਦੇਓ ਦਾ ਕਹਿਣਾ ਹੈ ਕਿ 40 ਫੀਸਦ ਅਜਿਹੇ ਮਾਮਲੇ ਹਨ ਜੋ ਤੰਬਾਕੂ ਸੰਬੰਧੀ ਕੈਂਸਰ (ਟੀਆਰਸੀ) ਦੇ ਹੁੰਦੇ ਹਨ।

ਉਨ੍ਹਾਂ ਨੇ ਕਿਹਾ, "ਹੁਣ ਇਹ ਬਿਮਾਰੀ 20-25 ਸਾਲਾਂ ਦੇ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।"

ਤੰਬਾਕੂ ਖਿਲਾਫ਼ ਜਾਗਰੁਕਤਾ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਤੰਬਾਕੂ ਖਾਣ ਕਾਰਨ ਲੋਕ ਓਰਲ, ਪੈਨਕ੍ਰੀਟਿਕ, ਸਰਵਾਈਕਲ, ਓਵਰੀ, ਫੇਫੜੇ ਅਤੇ ਛਾਤੀ ਦੇ ਕੈਂਸਰ ਹੁੰਦੇ ਹਨ

ਜੀਵਨਸ਼ੈਲੀ ਦੇ ਕਾਰਨ...

ਡਾਕਟਰ ਐਸਵੀਐਸ ਦੇਓ ਦੱਸਦੇ ਹਨ, "ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ 10-20 ਸਾਲਾਂ ਵਿੱਚ ਹੀ ਕੈਂਸਰ ਉਨ੍ਹਾਂ ਦਾ ਪਤਾ ਲੱਗ ਜਾਂਦਾ ਹੈ। ਸਾਡੇ ਕੋਲ ਬਹੁਤ ਪੇਂਡੂ ਨੌਜਵਾਨ ਆਉਂਦੇ ਹਨ ਜੋ ਸਿਗਰੇਟ ਤੋਂ ਬਿਨਾਂ, ਪਾਨ, ਤੰਬਾਕੂ, ਖੈਨੀ, ਗੁਟਕਾ ਆਦਿ ਦੀ ਵਰਤੋਂ ਕਰਦੇ ਹਨ।

"ਇਹ ਨੌਜਵਾਨ ਬਹੁਤ ਛੋਟੀ ਉਮਰ ਵਿੱਚ ਹੀ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਉਹ ਇਨ੍ਹਾਂ ਚੀਜ਼ਾਂ ਦੇ ਨੁਕਸਾਨ ਨਹੀਂ ਜਾਣਦੇ। ਇਸ ਕਰਕੇ ਸਾਡੇ ਕੋਲ 22-25 ਸਾਲਾਂ ਦੇ ਨੌਜਵਾਨ ਕੈਂਸਰ ਹੋਣ 'ਤੇ ਇਲਾਜ਼ ਕਰਵਾਉਣ ਆ ਰਹੇ ਹਨ।"

ਇਹ ਵੀ ਪੜ੍ਹੋ:

ਡਾ. ਐਸਵੀਐਸ ਦੇਓ ਨੇ ਇਹ ਵੀ ਦੱਸਿਆ ਕਿ ਏਮਜ਼ ਵਿੱਚ ਸਿਰ ਅਤੇ ਗਰਦਨ, ਕੋਲੋਨ ਅਤੇ ਛਾਤੀ ਦੇ ਕੈਂਸਰ ਦੇ 30 ਫੀਸਦ ਕੇਸ ਆ ਰਹੇ ਹਨ ਤੇ ਪੀੜਤਾਂ ਦੀ ਉਮਰ 35 ਸਾਲ ਤੋਂ ਘੱਟ ਹੈ।

ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ਵਿਖੇ ਸੈਂਟਰ ਫਾਰ ਕੈਂਸਰ ਐਪੀਡਿਮੋਲੋਜੀ ਦੇ ਡਾਇਰੈਕਟਰ ਪ੍ਰੋਫੈਸਰ ਰਾਜੇਸ਼ ਦੀਕਸ਼ਿਤ ਤੰਬਾਕੂ ਕੈਂਸਰ ਨੂੰ ਜੀਵਨ ਸ਼ੈਲੀ ਨਾਲ ਜੋੜਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਯੂਰਪ ਅਤੇ ਅਮਰੀਕਾ ਨੇ ਤੰਬਾਕੂ ਦੇ ਸੇਵਨ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਹਨ। ਇਸ ਤੋਂ ਬਾਅਦ ਉੱਥੇ ਤੰਬਾਕੂ ਕਾਰਨ ਕੈਂਸਰ ਦੇ ਹੋਣ ਵਾਲੇ ਮਾਮਲਿਆਂ ਵਿੱਚ ਕਮੀ ਆਈ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਤੰਬਾਕੂ ਖਾਣ ਕਾਰਨ ਲੋਕ ਓਰਲ, ਪੈਨਕ੍ਰੀਟਿਕ, ਸਰਵਾਈਕਲ, ਓਵਰੀ, ਫੇਫੜੇ ਅਤੇ ਛਾਤੀ ਦੇ ਕੈਂਸਰ ਤੋਂ ਪੀੜਤ ਹੋ ਰਹੇ ਹਨ। ਜੇ ਆਮ ਲੋਕ, ਸਰਕਾਰਾਂ ਅਤੇ ਮੀਡੀਆ ਇਸ 'ਤੇ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਤਾਂ ਇਸ ਕੈਂਸਰ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੁਪੋਸ਼ਣ ਨਾਲ ਜੁੜੀਆਂ ਬਿਮਾਰੀਆਂ

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਕੈਂਸਰ ਨਾਲ ਹੋਣ ਵਾਲੀਆਂ ਇੱਕ ਤਿਹਾਈ ਮੌਤਾਂ ਦਾ ਕਾਰਨ, ਸਰੀਰ ਦੀ ਲੰਬਾਈ ਨਾਲੋਂ ਵਧ ਭਾਰ ਹੈ। ਉਨ੍ਹਾਂ ਅਨੁਸਾਰ, ਘੱਟ ਸਬਜ਼ੀਆਂ ਅਤੇ ਫਲ ਖਾਣਾ, ਕਸਰਤ ਨਾ ਕਰਨਾ, ਤੰਬਾਕੂ ਅਤੇ ਸ਼ਰਾਬ ਪੀਣਾ ਵੀ ਕੈਂਸਰ ਦਾ ਕਾਰਨ ਹਨ।

ਸਾਲ 2018 ਵਿੱਚ ਕੈਂਸਰ ਦੇ ਵੱਧ ਰਹੇ ਮਾਮਲਿਆਂ ਬਾਰੇ ਲੋਕ ਸਭਾ ਵਿੱਚ ਪ੍ਰਸ਼ਨਕਾਲ ਦੌਰਾਨ ਇੱਕ ਸਵਾਲ ਚੁਕਿਆ ਗਿਆ ਸੀ।

ਉਸਦਾ ਜਵਾਬ ਦਿੰਦੇ ਹੋਏ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦੱਸਿਆ ਸੀ ਕਿ ਭਾਰਤ ਵਿੱਚ ਕੈਂਸਰ ਦੇ 15.86 ਲੱਖ ਮਾਮਲੇ ਹਨ।

ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਦੇ ਇਲਾਜ ਅਤੇ ਸਰਜਰੀ, ਰੇਡੀਓਥੈਰੇਪੀ, ਕੀਮੋਥੈਰੇਪੀ ਅਤੇ ਗਠੀਏ ਦੀ ਦੇਖਭਾਲ ਲਈ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਭਾਰਤ ਵਿੱਚ ਕੈਂਸਰ ਦੇ ਵੱਧ ਰਹੇ ਕੇਸਾਂ ਦਾ ਕਾਰਨ ਜੀਵਨ ਸ਼ੈਲੀ, ਮੋਟਾਪਾ ਵੱਧਣਾ, ਔਸਤ ਉਮਰ ਵਿੱਚ ਵਾਧਾ ਅਤੇ ਜ਼ਿਆਦਾ ਜਾਂਚ ਦੀਆਂ ਸਹੂਲਤਾਂ ਦੱਸਿਆ ਜਾਂਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਜਿੱਥੇ ਆਜ਼ਾਦੀ ਸਮੇਂ ਭਾਰਤ ਵਿੱਚ ਔਸਤ ਉਮਰ 40-45 ਹੁੰਦੀ ਸੀ, ਹੁਣ 65-70 ਹੋ ਗਈ ਹੈ। ਪਹਿਲਾਂ, ਕੁਪੋਸ਼ਣ ਅਤੇ ਸੰਕਰਮਣ ਸੰਬੰਧੀ ਬਿਮਾਰੀਆਂ ਦੇ ਮਾਮਲੇ ਸਾਹਮਣੇ ਆਉਂਦੇ ਸਨ। ਹੁਣ ਉਨ੍ਹਾਂ 'ਤੇ ਕਾਫ਼ੀ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਅਬਾਦੀ ਵਧਣ ਦੇ ਨਾਲ, ਕੈਂਸਰ ਦੇ ਮਾਮਲਿਆਂ ਦੀ ਜਾਂਚ ਅਤੇ ਸਹੂਲਤਾਂ ਵਿੱਚ ਵੀ ਵਾਧਾ ਹੋਇਆ ਹੈ।

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਭਾਰਤ ਵਿੱਚ ਕੈਂਸਰ ਦਾ ਇਤਿਹਾਸ

ਭਾਰਤ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ਼ ਆਯੁਰਵੇਦ ਵਿੱਚ ਮਿਲਦਾ ਹੈ।

ਗਲੋਬਲ ਓਨਕੋਲੋਜੀ ਦੇ ਜਰਨਲ ਦੇ ਅਨੁਸਾਰ, ਭਾਰਤ ਦੇ ਮੱਧਯੁਗੀ ਸਾਹਿਤ ਵਿੱਚ ਕੈਂਸਰ ਦਾ ਹਵਾਲਾ ਘੱਟ ਦਿਖਾਈ ਦਿੰਦਾ ਹੈ। ਪਰ ਕੈਂਸਰ ਦੇ ਮਾਮਲਿਆਂ ਦੀਆਂ ਰਿਪੋਰਟਾਂ 17ਵੀਂ ਸਦੀ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਸਨ।

ਸਾਲ 1860 ਅਤੇ 1910 ਦੇ ਵਿਚਕਾਰ, ਭਾਰਤੀ ਡਾਕਟਰਾਂ ਦੁਆਰਾ ਟੈਸਟਾਂ ਅਤੇ ਕੈਂਸਰ ਦੇ ਮਾਮਲਿਆਂ ਦੀ ਜਾਂਚ ਦੀਆਂ ਰਿਪੋਰਟਾਂ ਦੀ ਲੜੀ ਵੀ ਪ੍ਰਕਾਸ਼ਤ ਕੀਤੀ ਗਈ।

ਭਾਰਤ ਵਿੱਚ ਔਰਤਾਂ ਵਿੱਚ ਸਭ ਤੋਂ ਵੱਧ ਛਾਤੀ ਦੇ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ

ਤਸਵੀਰ ਸਰੋਤ, Breast cancer

ਤਸਵੀਰ ਕੈਪਸ਼ਨ, ਭਾਰਤ ਵਿੱਚ ਔਰਤਾਂ ਵਿੱਚ ਸਭ ਤੋਂ ਵੱਧ ਛਾਤੀ ਦੇ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ

ਔਰਤਾਂ ਵਿਚ ਕੈਂਸਰ

'ਦਿ ਗਲੋਬਲ ਬਰਡਨ ਆਫ਼ ਡਿਜ਼ੀਜ਼ ਸਟੱਡੀ' (1990-2016) ਦੇ ਅਨੁਸਾਰ, ਭਾਰਤ ਵਿੱਚ ਔਰਤਾਂ ਵਿੱਚ ਸਭ ਤੋਂ ਵੱਧ ਛਾਤੀ ਦੇ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ।

ਅਧਿਐਨ ਦੇ ਅਨੁਸਾਰ, ਛਾਤੀ ਦੇ ਕੈਂਸਰ ਤੋਂ ਬਾਅਦ ਸਰਵਾਈਕਲ ਕੈਂਸਰ, ਕੋਲੋਨ ਕੈਂਸਰ, ਅਤੇ ਗੁਦੇ ਅਤੇ ਬੁੱਲ੍ਹਾਂ ਦੇ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ।

ਦਿੱਲੀ ਸਥਿਤ ਰਾਜੀਵ ਗਾਂਧੀ ਕੈਂਸਰ ਇੰਸਟੀਚਿਊਟ ਐਂਡ ਰਿਸਰਚ ਸੈਂਟਰ ਵਿਖੇ ਫੇਫੜੇ ਅਤੇ ਬ੍ਰੈਸਟ ਰੇਡੀਏਸ਼ਨ ਸਰਵਿਸਿਜ਼ ਦੇ ਮੁਖੀ, ਡਾ ਕੁੰਦਨ ਸਿੰਘ ਚੁਫਾਲ ਕਹਿੰਦੇ ਹਨ, "ਪਿੰਡਾਂ ਅਤੇ ਸ਼ਹਿਰਾਂ ਵਿਚਾਲੇ ਤੁਲਣਾ ਕੀਤੀ ਜਾਵੇ ਤਾਂ, ਪਿੰਡਾਂ ਵਿੱਚ ਸਰਵਾਈਕਲ ਦੇ ਅਤੇ ਸ਼ਹਿਰਾਂ ਵਿੱਚ ਛਾਤੀ ਕੈਂਸਰ ਦੇ ਮਾਮਲੇ ਸਾਹਮਣੇ ਆਉਂਦੇ ਹਨ।"

"ਪਰ ਪੂਰੇ ਭਾਰਤ ਵਿੱਚ ਛਾਤੀ ਦਾ ਕੈਂਸਰ ਸਭ ਤੋਂ ਪਹਿਲਾਂ ਨੰਬਰ 'ਤੇ ਆਉਂਦਾ ਹੈ। ਇਸ ਦੇ ਮੁੱਖ ਕਾਰਨ ਦੇਰ ਨਾਲ ਵਿਆਹ, ਗਰਭ ਅਵਸਥਾ ਵਿੱਚ ਦੇਰੀ, ਬੱਚੇ ਨੂੰ ਘੱਟ ਛਾਤੀ ਤੋਂ ਦੁੱਧ ਪਿਲਾਉਣਾ, ਜੀਵਨਸ਼ੈਲੀ ਅਤੇ ਮੋਟਾਪਾ ਹੈ।"

ਡਾਕਟਰ ਰਾਜੇਸ਼ ਦੀਕਸ਼ਿਤ ਦਾ ਕਹਿਣਾ ਹੈ ਕਿ ਮੋਟਾਪਾ, ਖ਼ਾਸਕਰ ਪੇਟ 'ਤੇ ਚਰਬੀ ਜਮ੍ਹਾਂ ਹੋਣ ਕਾਰਨ, ਗਾਲ ਬਲੈਡਰ, ਬ੍ਰੈਸਟ ਕੈਂਸਰ ਅਤੇ ਕੋਲਨ ਕੈਂਸਰ ਦੇ ਕੇਸ ਵੀ ਸਾਹਮਣੇ ਆ ਰਹੇ ਹਨ।

ਪ੍ਰਦੂਸ਼ਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਦੂਸ਼ਣ ਵੀ ਕੈਂਸਰ ਦਾ ਕਾਰਨ ਬਣ ਸਕਦਾ ਹੈ?

ਪ੍ਰਦੂਸ਼ਣ ਦੇ ਕਾਰਨ ...

ਪਿਛਲੇ ਸਾਲ, ਦਿੱਲੀ ਦੇ ਗੰਗਾ ਰਾਮ ਹਸਪਤਾਲ ਦੇ ਚੈਸਟ ਸਰਜਨ ਅਤੇ ਲੰਗ ਕੇਅਰ ਫਾਉਂਡੇਸ਼ਨ ਦੇ ਪ੍ਰਧਾਨ, ਡਾ. ਅਰਵਿੰਦ ਕੁਮਾਰ ਨੇ 28 ਸਾਲਾ ਔਰਤ ਵਿੱਚ ਕੈਂਸਰ ਹੋਣ ਦੀ ਜਾਣਕਾਰੀ ਦਿੱਤੀ ਸੀ।

ਉਨ੍ਹਾਂ ਨੇ ਹੈਰਾਨੀ ਜਤਾਈ ਸੀ ਕਿ ਕਿਵੇਂ ਇਸ ਔਰਤ ਨੂੰ ਬਿਨਾਂ ਕਦੇ ਤੰਬਾਕੂ ਲਏ ਵੀ ਚੌਥੀ ਸਟੇਜ ਦਾ ਫੇਫੜਿਆਂ ਦਾ ਕੈਂਸਰ ਸੀ।

ਜਦੋਂ ਡਾਕਟਰ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਕੀ ਇਸ ਦਾ ਕਾਰਨ ਦਿੱਲੀ ਪ੍ਰਦੂਸ਼ਣ ਨੂੰ ਮੰਨਿਆ ਜਾ ਸਕਦਾ ਹੈ।

ਇਸ ਉੱਤੇ ਉਨ੍ਹਾਂ ਨੇ ਕਿਹਾ ਕਿ ਇਸ ਔਰਤ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਕਦੇ ਤਮਾਕੂਨੋਸ਼ੀ ਨਹੀਂ ਕੀਤੀ। ਇਸ ਲਈ ਕੋਈ ਵੀ ਵਿਕਲਪ ਨਹੀਂ ਹੈ ਅਤੇ ਇਸ ਨੂੰ ਮੰਨਿਆ ਜਾਣਾ ਚਾਹੀਦਾ ਹੈ ਦਿੱਲੀ ਦਾ ਪ੍ਰਦੂਸ਼ਣ ਇਸ ਦਾ ਕਾਰਨ ਹੈ।

ਆਰਥਿਕਤਾ 'ਤੇ ਅਸਰ

ਲੈਂਸੈੱਟ ਜਰਨਲ ਦੇ ਅਨੁਸਾਰ, 2035 ਤੱਕ, ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ ਤੇ ਇਹ 10 ਲੱਖ ਤੋਂ 17 ਲੱਖ ਹੋ ਜਾਣਗੇ। ਕੈਂਸਰ ਕਾਰਨ ਹੋਣ ਵਾਈਆਂ ਮੌਤਾਂ ਦੀ ਗਿਣਤੀ ਵੀ ਸੱਤ ਤੋਂ ਵਧ ਕੇ 12 ਲੱਖ ਹੋ ਜਾਵੇਗੀ।

ਕਲੀਨਿਕਲ ਓਨਕੋਲੋਜੀ ਦੇ ਜਰਨਲ ਦੇ ਅਨੁਸਾਰ, ਭਾਰਤ ਵਿੱਚ ਕੈਂਸਰ ਦੇ 18 ਲੱਖ ਮਰੀਜ਼ਾਂ ਲਈ ਸਿਰਫ਼ 1600 ਮਾਹਰ ਹਨ। ਇਸ ਦਾ ਮਤਲਬ ਹੈ ਕਿ 1125 ਕੈਂਸਰ ਮਰੀਜ਼ਾਂ ਮਗਰ ਇੱਕ ਕੈਂਸਰ ਮਾਹਰ ਹੈ।

ਡਾ. ਨਰੇਸ਼ ਐਮ ਰਾਜਨ ਨਵਿਆ ਦੇ ਸੰਸਥਾਪਕ ਅਤੇ ਮੁੱਖ ਮੈਡੀਕਲ ਅਫ਼ਸਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਕੈਂਸਰ ਆਰਥਿਕਤਾ ਨੂੰ ਦੋ ਤਰੀਕਿਆਂ ਨਾਲ ਪ੍ਰਭਾਵਤ ਕਰਦਾ ਹੈ- ਇੱਕ ਮਰੀਜ਼ ਦੇ ਪਰਿਵਾਰ ਨੂੰ ਅਤੇ ਦੂਸਰਾ ਭਾਰਤ ਦੇ ਸਿਹਤ ਬਜਟ ਨੂੰ।

ਇਹ ਵੀ ਪੜ੍ਹੋ:

ਇਸ ਪ੍ਰਭਾਵ ਨੂੰ ਘਟਾਉਣ ਲਈ ਇੱਕ ਰਾਸ਼ਟਰੀ ਕੈਂਸਰ ਗਰਿੱਡ (ਐਨਸੀਜੀ) ਬਣਾਇਆ ਗਿਆ ਹੈ।

ਐਨਸੀਜੀ ਦੇਸ ਭਰ ਦੇ ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਦਾ ਸਮੂਹ ਹੈ। ਐਨਸੀਜੀ ਨੇ ਹੀ ਨਵਿਆ ਦਾ ਗਠਨ ਕੀਤਾ ਹੈ, ਜੋ ਮਾਹਰਾਂ ਨੂੰ ਮਰੀਜ਼ਾਂ ਤੱਕ ਪਹੁੰਚਾਉਦਾ ਹੈ।

ਡਾ. ਨਰੇਸ਼ ਐਮ ਰਾਜਨ ਦੱਸਦੇ ਹਨ ਕਿ ਬਹੁਤ ਸਾਰੇ ਅਧਿਐਨਾਂ ਅਨੁਸਾਰ ਜੇ ਪਰਿਵਾਰ ਦਾ ਕੋਈ ਵੀ ਮੈਂਬਰ ਕੈਂਸਰ ਨਾਲ ਪੀੜਤ ਹੋ ਜਾਂਦਾ ਹੈ, ਤਾਂ 40-50% ਲੋਕ ਇਲਾਜ ਲਈ ਕਰਜ਼ਾ ਲੈਂਦੇ ਹਨ ਜਾਂ ਮਕਾਨ ਵੇਚਦੇ ਹਨ।

ਨਾਲ ਹੀ, ਲੈਂਸੇਟ ਦੀ ਰਿਪੋਰਟ ਦੇ ਅਨੁਸਾਰ, ਤਕਰੀਬਨ 3-5 ਫੀਸਦ ਲੋਕ ਇਲਾਜ ਦੇ ਕਾਰਨ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਂਦੇ ਹਨ।

ਹਾਲਾਂਕਿ, ਡਾਕਟਰਾਂ ਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਦੀ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਦੀ ਸੂਚੀ ਵਿੱਚ ਕੈਂਸਰ ਦੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਨਾਲ ਮਰੀਜ਼ਾਂ ਨੂੰ ਸਹਾਇਤਾ ਮਿਲਣ ਦੀ ਉਮੀਦ ਹੈ।

ਡਾ ਨਰੇਸ਼

ਤਸਵੀਰ ਸਰੋਤ, dr naresh

ਸਰਕਾਰ ਵੱਲੋਂ ਆਯੁਸ਼ਮਾਨ ਯੋਜਨਾ ਸਾਲ 2018 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਬਿਮਾਰੀਆਂ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਸਹਾਇਤਾ ਦੀ ਰਕਮ ਵਿੱਚ ਕੈਂਸਰ ਦਾ ਇਲਾਜ ਵੀ ਸ਼ਾਮਲ ਹੈ। ਇਸ ਯੋਜਨਾ ਤਹਿਤ ਪੀੜਤ ਨੂੰ ਪੰਜ ਲੱਖ ਰੁਪਏ ਤੱਕ ਦੀ ਸਹਾਇਤਾ ਦੇਣ ਦਾ ਪ੍ਰਬੰਧ ਹੈ।

ਡਾ. ਨਰੇਸ਼ ਐਮ ਰਾਜਨ ਦੇ ਅਨੁਸਾਰ, "ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਇਲਾਜ ਲਈ ਵੱਡੇ ਸ਼ਹਿਰਾਂ ਵਿੱਚ ਨਾ ਆਉਣਾ ਪਵੇ, ਇਸ ਕਰਕੇ ਕਈ ਥਾਵਾਂ 'ਤੇ ਵਿਵਸਥਾ ਕੀਤੀ ਗਈ ਹੈ ਤਾਂ ਜੋ ਬਿਮਾਰੀ ਦਾ ਪਤਾ ਲੱਗਦਿਆਂ ਹੀ ਇਲਾਜ ਸ਼ੁਰੂ ਹੋ ਸਕੇ।"

"ਇਸ ਦੇ ਤਹਿਤ ਇੱਕ ਰਾਸ਼ਟਰੀ ਕੈਂਸਰ ਗਰਿਡ ਬਣਾਇਆ ਗਿਆ ਹੈ। ਇਸ ਗਰਿਡ ਵਿੱਚ 170 ਕੈਂਸਰ ਹਸਪਤਾਲ ਸ਼ਾਮਲ ਹਨ। ਇਨ੍ਹਾਂ ਡਾਕਟਰਾਂ ਨੇ ਮਰੀਜ਼ਾਂ ਲਈ ਜ਼ਰੂਰੀ ਸੁਚਨਾ 'ਤੇ ਅਦਾਰਤ ਇੱਕ ਕਿਤਾਬ ਤਿਆਰ ਕੀਤੀ ਹੈ।"

"ਇਸ ਸੂਚਨਾ ਮੁਤਾਬਕ ਭਾਵੇਂ ਤੁਸੀਂ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਹੋਵੋ, ਜੇ ਤੁਹਾਨੂੰ ਕਿਸੇ ਕਿਸਮ ਦਾ ਕੈਂਸਰ ਹੈ, ਤਾਂ ਤੁਹਾਨੂੰ ਇਹ ਟੈਸਟ ਕਰਵਾਉਣੇ ਪੈਣਗੇ ਅਤੇ ਇਸ ਤਰ੍ਹਾਂ ਦਾ ਇਲਾਜ ਕੀਤਾ ਜਾਏਗਾ।'

"ਨਾਲ ਹੀ, ਪਿਛਲੇ ਤਿੰਨ-ਚਾਰ ਸਾਲਾਂ ਵਿੱਚ, ਕੈਂਸਰ ਰਿਸਪਾਂਸ ਸਿਸਟਮ ਬਣਾਇਆ ਗਿਆ ਹੈ ਜਿਸ ਵਿੱਚ ਮਰੀਜ਼ ਅਤੇ ਡਾਕਟਰ ਜਿੱਥੇ ਵੀ ਹੁੰਦੇ ਹਨ, ਕੈਂਸਰ ਬਾਰੇ ਜਾਣਕਾਰੀ ਦੇ ਕੇ ਇਲਾਜ ਕੀਤਾ ਜਾ ਸਕਦਾ ਹੈ।"

"ਉਸਨੂੰ ਕਿਸੇ ਵੱਡੇ ਸ਼ਹਿਰ ਜਾਂ ਹਸਪਤਾਲ ਨਹੀਂ ਜਾਣਾ ਪਏਗਾ। ਇਸ ਗਰਿਡ ਵਿੱਚ ਆਯੂਸ਼ਮਾਨ ਯੋਜਨਾ ਵੀ ਸ਼ਾਮਲ ਕੀਤੀ ਗਈ ਹੈ। ਅਜਿਹੇ ਵਿੱਚ, ਜੋ ਮਰੀਜ਼ ਇਲਾਜ ਲਈ ਆਵੇਗਾ ਉਹ ਵੀ ਸਕੀਮ ਰਾਹੀਂ ਵਿੱਤੀ ਸਹਾਇਤਾ ਪ੍ਰਾਪਤ ਕਰ ਸਕੇਗਾ।"

ਡਾਕਟਰ ਐਸਵੀਐਸ ਦੇਓ ਦਾ ਇਹ ਵੀ ਕਹਿਣਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਆਯੁਸ਼ਮਾਨ ਯੋਜਨਾ ਨਾਲ ਲਾਭ ਮਿਲੇਗਾ। ਕੈਂਸਰ ਦੀਆਂ ਦਵਾਈਆਂ ਮਹਿੰਗੀਆਂ ਹੋਣ ਕਾਰਨ, ਸਰਕਾਰ ਦੀ ਨੈਸ਼ਨਲ ਫਾਰਮਾਸੂਟੀਕਲ ਪ੍ਰਾਈਸਿੰਗ ਅਥਾਰਟੀ ਨੇ ਕੈਂਸਰ ਦੇ ਮਰੀਜ਼ਾਂ ਲਈ ਦਵਾਈਆਂ ਦਾ ਮੁਆਫਜ਼ਾ 30 ਫੀਸਦ ਤੱਕ ਸੀਮਤ ਕਰ ਦਿੱਤਾ ਹੈ।

ਇਹ ਵੀ ਦੇਖੋ:

ਵੀਡਿਓ:Coronavirus: ਇਹ ਬਿਮਾਰੀ ਕੀ ਹੈ? ਤੁਹਾਨੂੰ ਇਸ ਤੋਂ ਕਿੰਨਾ ਖ਼ਤਰਾ ਹੈ?

Skip Facebook post

ਸਮੱਗਰੀ ਉਪਲਬਧ ਨਹੀਂ ਹੈ

ਹੋਰ ਦੇਖਣ ਲਈ Facebookਬਾਹਰੀ ਸਾਈਟਾਂ ਦੀ ਸਮਗਰੀ ਲਈ ਬੀਬੀਸੀ ਜ਼ਿੰਮੇਵਾਰ ਨਹੀਂ ਹੈ

End of Facebook post

ਵੀਡਿਓ: PGI ਲੰਗਰ ਬਾਬਾ ਨੂੰ ਪਦਮ ਸ੍ਰੀ: '35 ਏਕੜ ਜ਼ਮੀਨ ਵੇਚੀ... ਪਰ ਕੋਈ ਭੁੱਖਾ ਨਾ ਰਹੇ'

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)