ਮੁਸਲਮਾਨ ਇੰਝ ਕਰ ਰਹੇ ‘NRC ਤੋਂ ਬਚਾਅ ਦੀ ਤਿਆਰੀ’, ਖ਼ੌਫ਼ ਨੇ ਖੜ੍ਹਾਇਆ ਕਤਾਰਾਂ ’ਚ

ਰੇਹਾਨਬੀ
ਤਸਵੀਰ ਕੈਪਸ਼ਨ, ਅਸੀਂ ਰੇਹਨਾਬੀ ਮੁਨਸਬ ਖ਼ਾਨ ਨੇ ਆਪਣੇ ਤੇ ਸਹੁਰੇ ਦੇ ਜਨਮ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਹੈ
    • ਲੇਖਕ, ਮਯੂਰੇਸ਼ ਕੌਨੂਰ
    • ਰੋਲ, ਬੀਬੀਸੀ ਪੱਤਰਕਾਰ

ਜਨਵਰੀ ਦੀ ਠੰਢ ਦੀ ਇੱਕ ਸਵੇਰ ਦੇ 10 ਵੱਜੇ ਹਨ।

ਨਾਸਿਕ ਜ਼ਿਲ੍ਹੇ ਵਿਚ ਅਸੀਂ ਮਾਲੇਗਾਓਂ ਕੋਰਪੋਰੇਸ਼ਨ ਦੀ ਬਾਹਰਲੀ ਗਲੀ 'ਚ ਖੜ੍ਹੇ ਹਾਂ ਜੋ ਕਿ ਇੱਕ ਪੁਰਾਣੇ ਕਿਲ੍ਹੇ ਦੇ ਨੇੜੇ ਹੈ।

ਰੋਜ਼ਾਨਾ ਦੀ ਹਫ਼ੜਾ-ਦਫ਼ੜੀ ਅਜੇ ਸ਼ੁਰੂ ਨਹੀਂ ਹੋਈ ਹੈ ਪਰ ਜਨਮ ਤੇ ਮੌਤ ਦੀ ਰਜਿਸਟਰੇਸ਼ਨ ਕਰਨ ਵਾਲੀ ਖਿੜਕੀ ਦੇ ਬਾਹਰ ਇੱਕ ਲੰਬੀ ਲਾਈਨ ਹੈ।

News image

ਇਹ ਵੀ ਪੜ੍ਹੋ:

ਦਰਵਾਜ਼ੇ ਦੇ ਨਾਲ ਵਾਲੀ ਗਲੀ ’ਚ ਭੀੜ ਹੈ। ਲੋਕ ਏਜੰਟਾਂ ਦੇ ਮੇਜ਼ ਦੁਆਲੇ ਇਕੱਠੇ ਹੋਏ ਹਨ ਜੋ ਫਾਰਮ ਭਰਨ ਵਿੱਚ ਮਦਦ ਕਰਦੇ ਹਨ। ਭੀੜ ਪਰੇਸ਼ਾਨ ਲਗਦੀ ਹੈ।

ਇਹ ਸਾਫ਼ ਹੈ ਕਿ ਲਗਭਗ ਸਾਰੇ ਬਿਨੇਕਾਰ ਮੁਸਲਮਾਨ ਹਨ। ਮਾਲੇਗਾਓਂ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਹੈ। ਸ਼ਹਿਰ ਵਿੱਚ ਤਕਰੀਬਨ 80% ਆਬਾਦੀ ਮੁਸਲਮਾਨ ਹੈ।

ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਲਾਈਨ ਵਿੱਚ ਸਾਰੇ ਮੁਸਲਮਾਨ ਹਨ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਪਿਛਲੇ ਚਾਰ ਮਹੀਨਿਆਂ ਤੋਂ ਇਸ ਦਫ਼ਤਰ ਦੇ ਬਾਹਰ ਲਗਾਤਾਰ ਭੀੜ ਹੈ।

ਸਤੰਬਰ ਤੋਂ ਲੈ ਕੇ ਮਾਲੇਗਾਓਂ ਕਾਰਪੋਰੇਸ਼ਨ ਨੂੰ ਜਨਮ ਸਰਟੀਫਿਕੇਟ ਲਈ 50 ਹਜ਼ਾਰ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। ਕਾਰਨ? ਸੀਏਏ ਅਤੇ ਐਨਆਰਸੀ ਬਾਰੇ ਹੋ ਰਹੀ ਚਰਚਾ ਕਾਰਨ ਮੁਸਲਿਮ ਭਾਈਚਾਰਾ ਚਿੰਤਤ ਹੈ।

ਮਾਲੇਗਾਓਂ ਵਿੱਚ ਮੁਸਲਮਾਨ ਕਿਉਂ ਲੱਗੇ ਲਾਈਨਾਂ ਵਿੱਚ

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਸੰਬਰ ’ਚ ਪਾਸ ਕੀਤਾ ਗਿਆ ਸੀ ਪਰ ਚਰਚਾ ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਅਸਾਮ ਵਿੱਚ ਵਾਪਰੀਆਂ ਘਟਨਾਵਾਂ ਦੇ ਕਾਰਨ ਐੱਨਆਰਸੀ ਦੇਸ ਭਰ ਵਿੱਚ ਚਰਚਾ ਦਾ ਕੇਂਦਰ ਬਣਿਆ।

ਵੀਡੀਓ: ਮੁਲਸਮਾਨਾਂ ਦੇ ਡਰ ਦਾ ਆਧਾਰ, ਸਮਝੋ ਬੋਲਚਾਲ ਦੀ ਭਾਸ਼ਾ 'ਚ

ਮਾਲੇਗਾਓਂ ਕਾਰਪੋਰੇਸ਼ਨ ਦੇ ਕਮਿਸ਼ਨਰ ਦਾ ਕਹਿਣਾ ਹੈ, "ਪਿਛਲੇ ਚਾਰ ਮਹੀਨਿਆਂ ਤੋਂ ਕਾਰਪੋਰੇਸ਼ਨ ਵਿੱਚ ਲਾਈਨਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ।”

“ਇਸ ਦੌਰਾਨ ਸਾਨੂੰ 50,000 ਤੋਂ ਵੱਧ ਅਰਜ਼ੀਆਂ ਮਿਲੀਆਂ ਹਨ। ਆਮ ਤੌਰ 'ਤੇ ਅਜਿਹੀ ਸਥਿਤੀ ਨਹੀਂ ਹੁੰਦੀ ਪਰ ਅਸੀਂ ਪਿਛਲੇ ਚਾਰ ਮਹੀਨਿਆਂ ਤੋਂ ਇਹ ਦੇਖ ਰਹੇ ਹਾਂ। ਕਾਰਨ ਸੀਏਏ ਅਤੇ ਐਨਆਰਸੀ ਨੂੰ ਲੈ ਕੇ ਮਾਹੌਲ ਹੈ।"

ਮੁਸਲਮਾਨ ਭਾਈਚਾਰੇ ਨੂੰ ਡਰ ਹੈ ਕਿ ਉਨ੍ਹਾਂ ਨੂੰ ਆਪਣੇ ਕਾਗਜ਼ਾਤ ਤਿਆਰ ਰੱਖਣੇ ਪੈਣਗੇ।

ਉਹ ਆਪਣੇ ਖੁਦ ਦੇ ਸਰਟੀਫਿਕੇਟ ਅਤੇ ਪੁਰਾਣੀ ਪੀੜ੍ਹੀ ਦੇ ਪਰਿਵਾਰਕ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਇਕੱਠੇ ਕਰ ਰਹੇ ਹਨ। ਜਿਵੇਂ ਸਕੂਲ ਛੱਡਣ ਦੇ ਸਰਟੀਫਿਕੇਟ ਵਿੱਚ ਜਨਮ ਸਥਾਨ ਨੋਟ ਕੀਤਾ ਜਾਂਦਾ ਹੈ, ਉਹ ਉਸ ਸਰਟੀਫਿਕੇਟ ਦੀ ਵੀ ਭਾਲ ਕਰ ਰਹੇ ਹਨ।

ਪਹਿਲਾਂ ਉਹ ਇਹ ਪਤਾ ਲਗਾਉਣ ਲਈ ਨਿਗਮ ਵਿੱਚ ਬਿਨੈ-ਪੱਤਰ ਦਾਇਰ ਕਰਦੇ ਹਨ ਕਿ ਉਨ੍ਹਾਂ ਦਾ ਜਨਮ ਰਜਿਸਟਰਡ ਹੈ ਜਾਂ ਨਹੀਂ। ਜੇ ਕੋਈ ਰਜਿਸਟਰੇਸ਼ਨ ਨਹੀਂ ਹੈ ਤਾਂ ਉਨ੍ਹਾਂ ਨੂੰ ਅਦਾਲਤ ਵਿੱਚ ਹਲਫ਼ਨਾਮਾ ਦਾਖਲ ਕਰਨਾ ਪਏਗਾ।

ਉਨ੍ਹਾਂ ਨੂੰ ਅਖ਼ਬਾਰਾਂ ਵਿੱਚ ਛਪਵਾ ਕੇ ਪੁੱਛਣਾ ਪੈਂਦਾ ਹੈ ਕਿ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈ। ਇਸ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਜਨਮ ਸਰਟੀਫਿਕੇਟ ਲਈ ਦੁਬਾਰਾ ਅਰਜ਼ੀ ਦੇਣੀ ਪਏਗੀ। ਕਈਆਂ ਨੇ ਇਸ ਪ੍ਰਕਿਰਿਆ ਨਾਲ ਸ਼ੁਰੂਆਤ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਇਹ ਸਰਟੀਫ਼ਿਕੇਟ ਵੀ ਦਿਖਾਉਣੇ ਪੈਣਗੇ।

ਮੁਸਲਮਾਨ

ਖ਼ਬਰਾਂ ਸੁਣ ਕੇ ਘਬਰਾਏ ਲੋਕ

ਅਸੀਂ ਰਿਹਾਨਬੀ ਮੁਨਸਬ ਖ਼ਾਨ ਨੂੰ ਮਿਲੇ ਜੋ ਲਾਈਨ ਵਿਚ ਖੜ੍ਹੀ ਹੈ। ਉਹ ਮਾਲੇਗਾਓਂ ਦੀ ਗਾਂਧੀ ਨਗਰ ਕਲੋਨੀ ਵਿੱਚ ਰਹਿੰਦੀ ਹੈ ਅਤੇ ਇੱਕ ਮਜ਼ਦੂਰ ਹੈ। ਆਪਣੇ ਅਤੇ ਸਹੁਰੇ ਦੇ ਜਨਮ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਹੈ। ਉਸ ਨੂੰ ਇੰਨੇ ਸਾਲਾਂ ਤੋਂ ਇਸ ਦੀ ਲੋੜ ਨਹੀਂ ਸੀ ਤਾਂ ਉਹ ਹੁਣ ਇਸ ਸਰਟੀਫ਼ਿਕੇਟ ਲਈ ਅਰਜ਼ੀ ਕਿਉਂ ਦੇ ਰਹੀ ਹੈ?

"ਅਸੀਂ ਇਹ ਐੱਨਆਰਸੀ ਲਈ ਕਰ ਰਹੇ ਹਾਂ। ਲੋਕ ਇਹ ਕਹਿ ਰਹੇ ਹਨ। ਅਸੀਂ ਸੁਣਦੇ ਹਾਂ ਕਿ ਲੋਕ ਕੀ ਕਹਿ ਰਹੇ ਹਨ ਅਤੇ ਅਸੀਂ ਉਹ ਕਰ ਰਹੇ ਹਾਂ ਜੋ ਹੋਰ ਲੋਕ ਕੀ ਕਰ ਰਹੇ ਹਨ।"

ਅਸੀਂ ਪੁੱਛਿਆ, "ਸਰਕਾਰ ਕਹਿ ਰਹੀ ਹੈ ਕਿ ਐਨਆਰਸੀ ਬਾਰੇ ਕੋਈ ਗੱਲ ਹੀ ਨਹੀਂ ਹੋਈ ਅਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਫਿਰ ਤੁਸੀਂ ਇਹ ਕਾਗਜ਼ਾਤ ਲੈਣ ਲਈ ਕਿਉਂ ਜੱਦੋਜਹਿਦ ਕਰ ਰਹੇ ਹੋ?"

ਲਾਈਨ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਲਾਈਨ

ਰਿਹਾਨਬੀ ਪਲਟ ਕੇ ਜਵਾਬ ਦਿੰਦੀ ਹੈ, "ਜੇ ਸਰਕਾਰ ਇਹ ਕਹਿ ਰਹੀ ਹੈ ਤਾਂ ਲੋਕ ਡਰ ਕਿਉਂ ਮਹਿਸੂਸ ਕਰ ਰਹੇ ਹਨ? ਉਹ ਸ਼ਾਇਦ ਅੱਜ ਕਹਿ ਸਕਦੇ ਹਨ ਕਿ ਅਜਿਹਾ ਨਹੀਂ ਹੋਵੇਗਾ ਪਰ ਜੇ ਉਹ ਕੱਲ੍ਹ ਨੂੰ ਅਜਿਹਾ ਕਰਦੇ ਹਨ ਤਾਂ? ਫਿਰ ਤੁਸੀਂ ਕੀ ਕਹੋਗੇ?"

ਅਨਵਰ ਹੁਸੈਨ ਪਿਛਲੇ 15 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ ਅਤੇ ਸਰਟੀਫਿਕੇਟ ਲਈ ਅਰਜ਼ੀਆਂ ਭਰ ਰਹੇ ਹਨ। "ਲੋਕ ਟੀਵੀ ਅਤੇ ਵੱਟਸਐਪ ਨੂੰ ਵੇਖਦੇ ਹਨ ਅਤੇ ਉਹ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਦੀਆਂ ਗੱਲਾਂ ਵਿਚਾਲੇ ਫ਼ਰਕ ਨੂੰ ਦੇਖ ਰਹੇ ਹਨ। ਖ਼ਬਰਾਂ ਦੇਖ ਕੇ ਲੋਕ ਦਹਿਸ਼ਤ ਮਹਿਸੂਸ ਕਰ ਰਹੇ ਹਨ ਅਤੇ ਉਹ ਇੱਥੇ ਆਉਂਦੇ ਹਨ।”

“ਇੰਨੇ ਸਾਲਾਂ ਵਿੱਚ ਮੈਂ ਕਦੇ ਇੰਨੀ ਭੀੜ ਨਹੀਂ ਦੇਖੀ। ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਲੋਕ ਇੱਥੇ ਵੱਡੀ ਗਿਣਤੀ ਵਿੱਚ ਆ ਰਹੇ ਹਨ।"

ਮਾਲੇਗਾਓਂ

ਭਵਿੱਖ ਬਾਰੇ ਬਹੁਤ ਸਾਰੇ ਸਵਾਲ ਹਨ ਪਰ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਨਾਲ ਡਰ ਹੋਰ ਵਧ ਗਿਆ ਹੈ।

ਸੀਏਏ ਅਤੇ ਐਨਆਰਸੀ ਕਾਰਨ ਦੇਸ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ। ਕੁਝ ਖ਼ੇਤਰਾਂ ਤੋਂ ਗੰਭੀਰ ਪ੍ਰਤੀਕਰਮ ਆਏ ਹਨ।

ਕੇਂਦਰ ਸਰਕਾਰ ਲਗਾਤਾਰ ਸਪਸ਼ਟ ਕਰਦੀ ਰਹੀ ਹੈ ਕਿ ਸੀਏਏ ਦਾ ਭਾਰਤ ਦੇ ਮੌਜੂਦਾ ਨਾਗਰਿਕਾਂ ਨਾਲ ਕੋਈ ਸਬੰਧ ਨਹੀਂ ਹੈ, “ਇਹ ਉਨ੍ਹਾਂ ਲੋਕਾਂ ਨਾਲ ਸਬੰਧਤ ਹੈ ਜੋ ਨਵੇਂ ਸਿਰੇ ਤੋਂ ਨਾਗਰਿਕਤਾ ਲਈ ਅਰਜ਼ੀ ਦੇ ਰਹੇ ਹਨ”। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਜਨਤਕ ਰੈਲੀ ਵਿੱਚ ਕਿਹਾ ਹੈ ਕਿ ਐੱਨਆਰਸੀ ਬਾਰੇ ਕੋਈ ਵੀ ਚਰਚਾ ਨਹੀਂ ਕੀਤੀ ਹੈ।

commissioner
ਤਸਵੀਰ ਕੈਪਸ਼ਨ, ਮਾਲੇਗਾਓਂ ਕਾਰਪੋਰੇਸ਼ਨ ਦੇ ਕਮਿਸ਼ਨਰ ਦਾ ਕਹਿਣਾ ਹੈ ਕਿ ਸਤੰਬਰ ਤੋਂ ਲੈ ਕੇ ਕਾਰਪੋਰੇਸ਼ਨ ਵਿੱਚ ਉਨ੍ਹਾਂ ਨੂੰ 50 ਹਜ਼ਾਰ ਤੋਂ ਵੱਧ ਅਰਜ਼ੀਆਂ ਮਿਲੀਆਂ ਹਨ।

ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਵਿੱਚ ਇੱਕ ਬਹਿਸ ਵਿੱਚ ਜ਼ਿਕਰ ਕੀਤਾ ਸੀ ਕਿ ਐੱਨਆਰਸੀ ਸਾਰੇ ਦੇਸ ਵਿੱਚ ਲਾਗੂ ਕੀਤੀ ਜਾਏਗੀ।

ਇਸ ਲਈ ਇਸ ਮੁੱਦੇ 'ਤੇ ਭੰਬਲਭੂਸਾ ਪਿਆ ਹੈ। ਲੋਕਾਂ ਦੇ ਮਨਾਂ ਵਿੱਚ ਇਹ ਭੁਲੇਖੇ ਦੂਰ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ।

ਵੀਡੀਓ: NRC ਬਾਰੇ ਮੋਦੀ ਤੇ ਸ਼ਾਹ ਦੇ ਦਾਅਵਿਆਂ ਵਿਚਾਲੇ ਆਓ ਕਰੀਏ ਤੱਥਾਂ ਦੀ ਪੜਚੋਲ

ਕੁਝ ਨਾਮ ਸਹੀ ਕਰਨ ਲਈ ਅਰਜ਼ੀ ਦੇ ਰਹੇ ਹਨ।

ਸ਼ਕੀਲ ਅਹਿਮਦ ਜਾਨੀ ਬੇਗ ਸਾਬਕਾ ਕਾਰਪੋਰੇਟਰ ਹਨ। "ਅਸੀਂ ਇੱਥੇ ਕਈ ਪੀੜ੍ਹੀਆਂ ਤੋਂ ਰਹਿ ਰਹੇ ਹਾਂ। ਪਰ ਅਸਾਮ ਦੀ ਖ਼ਬਰ ਆਉਣ ਤੋਂ ਬਾਅਦ ਲੋਕ ਬੇਚੈਨ ਹੋ ਗਏ।”

“ਅਸੀਂ ਖ਼ਬਰਾਂ ਵਿੱਚ ਵੇਖਿਆ ਹੈ ਕਿ ਜੇ ਨਾਮ ਵਿੱਚ ਕੋਈ ਮਾਮੂਲੀ ਗਲਤੀ ਵੀ ਹੈ ਤਾਂ ਸਬੰਧਤ ਵਿਅਕਤੀ ਨੂੰ ਐੱਨਆਰਸੀ ਤੋਂ ਬਾਹਰ ਰੱਖਿਆ ਗਿਆ ਹੈ। ਇਸ ਲਈ ਲੋਕ ਸਾਵਧਾਨ ਰਹਿਣਾ ਚਾਹੁੰਦੇ ਹਨ।"

muslim

ਮਾਲੇਗਾਓਂ ਕੱਪੜਾ ਸਨਅਤ ਲਈ ਮਸ਼ਹੂਰ

ਮਾਲੇਗਾਓਂ ਕੱਪੜਾ ਸਨਅਤ ਦਾ ਇੱਕ ਕੇਂਦਰ ਰਿਹਾ ਹੈ। ਹੈਂਡਲੂਮ ਅਤੇ ਕੱਪੜੇ ਦੀਆਂ ਮਸ਼ੀਨਾਂ ਵੱਡੀ ਗਿਣਤੀ ਵਿੱਚ ਹਨ।

ਬਹੁਤ ਸਾਰੇ ਮੁਸਲਮਾਨ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਇਹ ਕਾਰੋਬਾਰ ਕਰ ਰਹੇ ਹਨ। ਕਾਫ਼ੀ ਮਜ਼ਦੂਰ ਅਤੇ ਕਾਰੀਗਰ ਉੱਤਰ ਤੋਂ ਆਏ ਹਨ ਅਤੇ ਇੱਥੇ ਵਸ ਗਏ ਹਨ। ਉਹ ਵੀ ਚਿੰਤਤ ਹਨ।

ਉਨ੍ਹਾਂ ਵਿੱਚੋਂ ਬਹੁਤ ਸਾਰੇ ਅੱਗੇ ਆ ਕੇ ਇਸ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹਨ। ਮਾਲੇਗਾਓਂ ਵਿੱਚ ਸੀਏਏ ਵਿਰੁੱਧ ਵੱਡੀਆਂ ਰੈਲੀਆਂ ਵੀ ਕੀਤੀਆਂ ਗਈਆਂ। ਇੱਕ ਰੈਲੀ ਵਿੱਚ ਸਿਰਫ਼ ਔਰਤਾਂ ਸ਼ਾਮਲ ਸਨ।

ਕਈਆਂ ਨੇ ਇਹ ਵੀ ਦਾਅਵਾ ਕੀਤਾ ਕਿ ਬਹੁਤ ਸਾਰੇ ਲੋਕਾਂ ਦੇ 1969 ਵਿੱਚ ਮਾਲੇਗਾਓਂ ਵਿੱਚ ਆਏ ਵੱਡੇ ਹੜ੍ਹ ’ਚ ਪੁਰਖਿਆਂ ਦੇ ਸਰਟੀਫਿਕੇਟ ਗੁੰਮ ਗਏ ਹਨ।

ਮਾਲੇਗਾਓਂ

ਇਹ ਵੀ ਪੜ੍ਹੋ:

ਮਾਲੇਗਾਓਂ ਸਿਆਸਤ ਅਤੇ ਸਮਾਜਿਕ ਤੌਰ 'ਤੇ ਸੰਵੇਦਨਸ਼ੀਲ ਖੇਤਰ ਰਿਹਾ ਹੈ। ਦੰਗਿਆਂ ਅਤੇ ਬੰਬ ਧਮਾਕਿਆਂ ਦੀਆਂ ਖ਼ਬਰਾਂ ਕਾਰਨ ਸੁਰਖੀਆਂ ਵਿੱਚ ਰਿਹਾ ਹੈ।

ਪਰ ਹਾਲ ਦੀਆਂ ਲਾਈਨਾਂ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ। ਜਦੋਂ ਤੱਕ ਅਨਿਸ਼ਚਤਤਾ ਘੱਟ ਨਹੀਂ ਜਾਂਦੀ, ਲਾਈਨਾਂ ਨਹੀਂ ਮਿਟਦੀਆਂ।

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)