You’re viewing a text-only version of this website that uses less data. View the main version of the website including all images and videos.
ਨਨਕਾਣਾ ਸਾਹਿਬ ਪਥਰਾਅ: ਪਾਕਿਸਤਾਨ ਵੱਲੋਂ ਸ਼੍ਰੋਮਣੀ ਕਮੇਟੀ ਵਫ਼ਦ ਨੂੰ ਵੀਜ਼ਾ ਦੇਣੋਂ ਨਾਂਹ, ਲੌਂਗੋਵਾਲ ਕਰਨਗੇ ਮੁੜ ਕੋਸ਼ਿਸ਼ – 5 ਅਹਿਮ ਖ਼ਬਰਾਂ
ਪਾਕਿਸਤਾਨ ਸਰਕਾਰ ਨੇ ਨਨਕਾਣਾ ਸਾਹਿਬ ਵਿਖੇ ਵਾਪਰੀ ਪਥਰਾਅ ਦੀ ਘਟਨਾ ਦੀ ਜਾਂਚ ਲਈ ਜਾਣ ਵਾਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਵੀਜ਼ਾ ਦੇਣ ਤੋਂ “ਮਨ੍ਹਾਂ ਕਰ ਦਿੱਤਾ ਹੈ”।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਸਫ਼ਾਰਤਖ਼ਾਨੇ ਨਾਲ ਇਸ ਬਾਰੇ ਸੰਪਰਕ ਕਰ ਕੇ ਇਸ ਵਿਸ਼ੇ ਵਿੱਚ ਮੁੜ ਵਿਚਾਰ ਕਰਨ ਲਈ ਕਹਿਣਗੇ।
ਜਨਵਰੀ ਮਹੀਨੇ ਦੇ ਸ਼ੁਰੂ ਵਿਚ ਗੁਰਦੁਆਰਾ ਜਨਮ ਅਸਥਾਨ ਦੇ ਬਾਹਰ ਮੁਜ਼ਾਹਰੇ ਦੌਰਾਨ ਪੱਥਰਬਾਜ਼ੀ ਹੋਈ। ਭੀੜ ਨੇ ਗੁਰਦੁਆਰੇ ਅੱਗੇ ਇਕੱਠੇ ਹੋ ਸਥਾਨਕ ਪ੍ਰਸਾਸ਼ਨ ਤੇ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ।
ਉਨ੍ਹਾਂ ਨੇ ਕਿਹਾ ਕਿ ਕਮੇਟੀ ਪਾਕਿਸਤਾਨ ਵਫ਼ਦ ਭੇਜਣਾ ਚਾਹੁੰਦੀ ਹੈ ਤਾਂ ਕਿ ਉੱਥੇ ਵਸਦੇ ਸਿੱਖਾਂ ਨੂੰ ਹੌਸਲਾ ਦਿੱਤਾ ਜਾ ਸਕੇ।
ਇਹ ਵੀ ਜ਼ਰੂਰ ਪੜ੍ਹੋ:
ਢੀਂਡਸਾ ਪਿਓ-ਪੁੱਤਰ ਨੂੰ ਅਕਾਲੀ ਦਲ 'ਚੋਂ ਇਹ ਕਹਿ ਕੇ ਕੀਤਾ ਮੁਅੱਤਲ
ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਹਾਲ ਵੀ ਵਿਚ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾ 'ਚੋਂ ਪਾਰਟੀ ਆਗੂ ਵਜੋਂ ਅਸਤੀਫ਼ਾ ਦਿੱਤਾ ਸੀ। ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਚਾਹੁੰਦੇ ਸੀ ਕਿ ਅਕਾਲੀ ਦਲ ਬੇਅਦਬੀ ਮਾਮਲੇ ਤੇ ਅਕਾਲ ਤਖ਼ਤ ਸਾਹਿਬ 'ਤੇ ਮਾਫ਼ੀ ਮੰਗੇ। ਪੜ੍ਹੋ ਪੂਰੀ ਖ਼ਬਰ।
ਆਪਣੀ ਯੂਨੀਵਰਸਿਟੀ ਵਿੱਚ ਹਿੰਸਾ ਬਾਰੇ ਜੇਐੱਨਯੂ ਵੀਸੀ ਦਾ ਪੱਖ
ਬੀਤੇ ਕੁਝ ਦਿਨਾਂ ਵਿੱਚ ਦਿੱਲੀ 'ਚ ਸਥਿਤ JNU ਦੀ ਚਰਚਾ ਦੇਸ ਭਰ ਵਿੱਚ ਹੋ ਰਹੀ ਹੈ। ਜਨਵਰੀ 5 ਨੂੰ ਨਕਾਬਪੋਸ਼ ਲੋਕਾਂ ਦੁਆਰਾ ਹਮਲੇ ਤੋਂ ਬਾਅਦ ਮਾਮਲਾ ਭਖਿਆ ਹੋਇਆ ਹੈ।
ਇਨ੍ਹਾਂ ਸਾਰੀਆਂ ਗਤੀਵਿਧਿਆਂ ਬਾਰੇ ਕੀ ਕਹਿਣਾ ਹੈ JNU ਦੇ ਵਾਇਸ ਚਾਂਸਲਰ ਜਗਦੀਸ਼ ਕੁਮਾਰ ਦਾ।
ਕੈਨੇਡਾ ਦੇ ਉਹ ਲੋਕ ਜੋ ਈਰਾਨ ਦੀ 'ਭੁੱਲ' ਦੀ ਭੇਂਟ ਚੜ੍ਹ ਗਏ
ਯੂਕਰੇਨ ਦਾ ਯਾਤਰੀ ਜਹਾਜ਼ PS752 ਬੁੱਧਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਈਰਾਨ 'ਚ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਲੋਕ ਮਾਰੇ ਗਏ ਸਨ।
ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ "ਗੈਰ-ਇਰਾਦਤਨ" ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ।
ਇਸ ਉਡਾਣ ਵਿੱਚ 11 ਯੂਕਰੇਨ, 10 ਸਵੀਡਨ, 4 ਅਫ਼ਗਾਨਿਸਤਾਨ, 3 ਯੂਕੇ ਤੇ 3 ਜਰਮਨੀ ਦੇ, ਭਾਵ ਕੁੱਲ 7 ਦੇਸ਼ਾਂ ਦੇ ਬਾਸ਼ਿੰਦੇ ਸਨ। ਇਨ੍ਹਾਂ ਵਿੱਚ ਇੱਕ ਨਵਾਂ ਵਿਆਹਿਆ ਜੋੜਾ ਵੀ ਸੀ, ਜੋ ਵਿਆਹ ਕਰਾ ਕੇ ਕੈਨੇਡਾ ਵਾਪਸ ਜਾ ਰਿਹਾ ਸੀ। ਪੜ੍ਹੋ ਪੂਰੀ ਖ਼ਬਰ।
'ਮੇਰਾ ਚਿਹਰਾ ਸੜਿਆ ਹੈ, ਤਾਕਤ ਨਹੀਂ'
ਮੁੰਬਈ ਦੀ ਦੌਲਤਬੀ ਖ਼ਾਨ 'ਤੇ 10 ਸਾਲ ਪਹਿਲਾਂ ਉਸ ਦੇ ਜੀਜੇ ਨੇ ਹੀ ਪਰਿਵਾਰਕ ਝਗੜੇ ਕਾਰਨ ਤੇਜ਼ਾਬ ਸੁੱਟ ਦਿੱਤਾ ਸੀ।
5 ਸਾਲਾਂ ਦੀ ਅਦਾਲਤੀ ਲੜਾਈ ਤੋਂ ਬਾਅਦ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਪਰ 4 ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਇਸ ਤੋਂ ਇਲਾਵਾ ਤੇਜ਼ਾਬ ਪੀੜਤਾਂ ਦੀ ਮਦਦ ਲਈ ਦੌਲਤਬੀ ਨੇ ਫਾਊਂਡੇਸ਼ਨ ਦੀ ਵੀ ਸਥਾਪਨਾ ਕੀਤੀ, ਜੋ ਤਹਿਤ ਪੀੜਤਾਂ ਨੂੰ ਆਰਥਿਕ, ਮੈਡੀਕਲ ਸਹਾਇਤ ਦੇ ਨਾਲ-ਨਾਲ ਪੀੜਤਾਂ ਦੇ ਵਿਆਹ ਦਾ ਪ੍ਰਬੰਧ ਵੀ ਕਰਦੀ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: