ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਪੂਰੀ ਪ੍ਰਕਿਰਿਆ ਬਾਰੇ ਜਾਣੋ 5 ਬਿੰਦੂਆਂ 'ਚ

ਫਾਂਸੀ ਦੀ ਸਜ਼ਾ

ਤਸਵੀਰ ਸਰੋਤ, DELHI POLICE

ਤਸਵੀਰ ਕੈਪਸ਼ਨ, ਨਿਰਭਿਆ ਦੇ ਦੋਸ਼ੀਆਂ ਨੂੰ ਇੱਕ ਫਰਵਰੀ ਜਨਵਰੀ ਨੂੰ ਫਾਂਸੀ ਹੋਵੇਗੀ
    • ਲੇਖਕ, ਗੁਰਪ੍ਰੀਤ ਸੈਨੀ
    • ਰੋਲ, ਬੀਬੀਸੀ ਪੱਤਰਕਾਰ

16 ਦਸੰਬਰ 2012, ਦੇਸ ਦੇ ਲਗਭਗ ਹਰੇਕ ਜ਼ਹਿਨ 'ਚ ਦਰਜ ਇਹ ਉਹੀ ਤਰੀਕ ਹੈ, ਜਦੋਂ ਨਿਰਭਿਆ ਦੇ ਨਾਲ ਗੈਂਗਰੇਪ ਹੋਇਆ ਅਤੇ ਬਾਅਦ ਵਿੱਚ ਉਸਦੀ ਮੌਤ ਹੋ ਗਈ।

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੋਸ਼ੀਆਂ ਦੀ ਫਾਂਸੀ ਦੀ ਨਵੀਂ ਤਰੀਕ ਤੈਅ ਕੀਤੀ ਹੈ ਅਤੇ ਡੈੱਥ ਵਾਰੰਟ ਜਾਰੀ ਕੀਤਾ ਹੈ। ਹੁਣ ਫਾਂਸੀ 3 ਮਾਰਚ ਨੂੰ ਸਵੇਰੇ 6 ਵਜੇ ਹੋਵੇਗੀ।

News image

ਇਹ ਵੀ ਪੜ੍ਹੋ-

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਮੁਲਜ਼ਮਾਂ ਨੂੰ ਉਸੇ ਸੂਬੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ, ਜਿੱਥੇ ਉਨ੍ਹਾਂ ਨੇ ਅਪਰਾਧ ਕੀਤਾ ਹੋਵੇ, ਇਸ ਲਈ ਕਿਹਾ ਜਾ ਰਿਹਾ ਹੈ ਕਿ ਨਿਰਭਿਆ ਦੇ ਦੋਸ਼ੀਆਂ ਨੂੰ ਦਿੱਲੀ ਵਿੱਚ ਹੀ ਫਾਂਸੀ ਦਿੱਤੀ ਜਾਵੇਗੀ।

ਦਿੱਲੀ ਦੀ ਤਿਹਾੜ ਜੇਲ੍ਹ ਨੰਬਰ-3 ਵਿੱਚ ਫਾਂਸੀ ਦਿੱਤੀ ਜਾਂਦੀ ਹੈ। ਦੇਸ ਦੇ ਦੂਜੇ ਹਿੱਸਿਆਂ ਵਿੱਚ ਹੋਰ ਵੀ ਕਈ ਜੇਲ੍ਹਾਂ ਅਜਿਹੀਆਂ ਹਨ, ਜਿੱਥੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਂਦੀ ਹੈ।

ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰ ਅਤੇ ਦਿੱਲੀ ਸੈਂਟਰ ਆਨ ਦਿ ਡੈੱਥ ਪੈਨਲਟੀ ਦੇ ਡਾਇਰੈਕਟਰ ਅਨੂਪ ਸੁਰੇਂਦਰਨਾਥ ਮੁਤਾਬਕ ਭਾਰਤ ਦੀਆਂ 30 ਤੋਂ ਵੱਧ ਜੇਲ੍ਹਾਂ ਵਿੱਚ ਫਾਂਸੀ ਦਾ ਤਖ਼ਤਾ ਹੈ ਯਾਨਿ ਇੱਥੇ ਫਾਂਸੀ ਦੇਣ ਦਾ ਇੰਤਜ਼ਾਮ ਹੈ।

1. ਕਿਵੇਂ ਦਿੱਤੀ ਜਾਂਦੀ ਹੈ ਫਾਂਸੀ

ਹਰੇਕ ਸੂਬੇ ਦਾ ਆਪਣਾ ਵੱਖਰਾ ਜੇਲ੍ਹ ਮੈਨੂਅਲ ਹੁੰਦਾ ਹੈ। ਦਿੱਲੀ ਦੇ ਜੇਲ੍ਹ ਮੈਨੂਅਲ ਮੁਤਾਬਕ-

ਬਲੈਕ ਵਾਰੰਟ ਸੀਪੀਸੀ (ਕੋਡ ਆਫ ਕ੍ਰਿਮੀਨਲ ਪ੍ਰੋਸੀਜਰ) ਦੇ ਦੀ ਤਜਵੀਜ਼ ਤਹਿਤ ਇਹ ਜਾਰੀ ਕੀਤਾ ਜਾਂਦਾ ਹੈ।

ਫਾਂਸੀ ਦੀ ਸਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੀਆਂ 30 ਵੱਧ ਜੇਲ੍ਹਾਂ ਵਿੱਚ ਫਾਂਸੀ ਦਾ ਤਖ਼ਤਾ ਹੈ

ਇਸ ਵਿੱਚ ਫਾਂਸੀ ਦੀ ਤਰੀਕ ਅਤੇ ਥਾਂ ਲਿਖੀ ਹੁੰਦੀ ਹੈ। ਇਸ ਨੂੰ ਬਲੈਕ ਵਾਰੰਟ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਚਾਰੇ ਪਾਸੇ ਕਾਲੇ ਰੰਗ ਦਾ ਬਾਰਡਰ ਬਣਿਆ ਹੁੰਦਾ ਹੈ।

ਫਾਂਸੀ ਤੋਂ ਪਹਿਲਾਂ ਮੁਲਜ਼ਮ ਨੂੰ 14 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ, ਤਾਂ ਜੋ ਉਹ ਚਾਹੇ ਤਾਂ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਲਵੇ ਅਤੇ ਮਾਨਸਿਕ ਤੌਰ 'ਤੇ ਆਪਣੇ ਆਪ ਨੂੰ ਤਿਆਰ ਕਰ ਲਏ। ਜੇਲ੍ਹ ਵਿੱਚ ਉਨ੍ਹਾਂ ਦੀ ਕਾਊਂਸਲਿਗ ਵੀ ਕੀਤੀ ਜਾਂਦੀ ਹੈ।

ਜੇਕਰ ਕੈਦੀ ਆਪਣੀ ਵਿਲ ਤਿਆਰ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਉਸ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ। ਇਸ ਵਿੱਚ ਆਪਣੀ ਅੰਤਮ ਇੱਛਾ ਵੀ ਲਿਖ ਸਕਦਾ ਹੈ।

ਜੇਕਰ ਮੁਲਜ਼ਮ ਚਾਹੁੰਦਾ ਹੈ ਕਿ ਉਸ ਦੀ ਫਾਂਸੀ ਵੇਲੇ ਉੱਥੇ ਪੰਡਿਤ, ਮੌਲਵੀ ਜਾਂ ਪਾਦਰੀ ਮੌਜੂਦ ਹੋਵੇ ਤਾਂ ਜੇਲ੍ਹ ਸੁਪਰੀਡੈਂਟ ਇਸ ਦਾ ਇੰਤਜ਼ਾਮ ਕਰ ਸਕਦੇ ਹਨ। ਕੈਦੀ ਨੂੰ ਇੱਕ ਸਪੈਸ਼ਲ ਵਾਰਡ ਦੀ ਸੈੱਲ ਵਿੱਚ ਅਲਗ ਰੱਖਿਆ ਜਾਂਦਾ ਹੈ।

ਫਾਂਸੀ ਦੀ ਸਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਂਸੀ ਤੋਂ ਪਹਿਲਾਂ ਮੁਲਜ਼ਮ ਨੂੰ ਆਪਣੇ ਪਰਿਵਾਰ ਨਾਲ ਮਿਲਣ ਅਤੇ ਵਿੱਲ ਤਿਆਰ ਕਰਨ ਲਈ 14 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ

2. ਜੱਲਾਦ ਦੋ ਦਿਨ ਪਹਿਲਾਂ ਹੀ ਆ ਜਾਂਦਾ ਹੈ

ਫਾਂਸੀ ਦੀ ਤਿਆਰੀ ਦੀ ਜ਼ਿੰਮੇਵਾਰੀ ਸੁਪਰੀਟੇਂਡੈਂਟ ਦੀ ਹੁੰਦੀ ਹੈ। ਉਹ ਯਕੀਨੀ ਬਣਾਉਂਦਾ ਹੈ ਕਿ ਫਾਂਸੀ ਦਾ ਤਖ਼ਤਾ, ਰੱਸੀ, ਨਕਾਬ ਸਣੇ ਸਾਰੀਆਂ ਚੀਜ਼ਾਂ ਤਿਆਰ ਹੋਣ।

ਉਨ੍ਹਾਂ ਨੇ ਦੇਖਣਾ ਹੁੰਦਾ ਹੈ ਕਿ ਫਾਂਸੀ ਦਾ ਤਖ਼ਤਾ ਠੀਕ ਲੱਗਿਆ ਹੋਇਆ ਹੈ, ਲੀਵਰ 'ਚ ਤੇਲ ਪਿਆ ਹੈ, ਸਫਾਈ ਕਰਵਾਉਣੀ ਹੁੰਦੀ ਹੈ, ਰੱਸੀ ਠੀਕ ਹਾਲਤ ਵਿੱਚ ਹੈ।

ਫਾਂਸੀ ਤੋਂ ਇੱਕ ਦਿਨ ਪਹਿਲਾਂ ਦੀ ਸ਼ਾਮ, ਫਾਂਸੀ ਦੇ ਤਖ਼ਤੇ ਅਤੇ ਰੱਸੀਆਂ ਦੀ ਮੁੜ ਜਾਂਚ ਕੀਤੀ ਜਾਂਦੀ ਹੈ। ਰੱਸੀ 'ਤੇ ਰੇਤ ਦੇ ਬੋਰੇ ਨੂੰ ਲਟਕਾ ਦੇ ਦੇਖਿਆ ਜਾਂਦਾ ਹੈ, ਜਿਸ ਦਾ ਭਾਰ ਕੈਦੀ ਦੇ ਭਾਰ ਤੋਂ ਡੇਢ ਗੁਣਾ ਵੱਧ ਹੁੰਦਾ ਹੈ।

ਜੱਲਾਦ ਦੋ ਦਿਨ ਪਹਿਲਾਂ ਹੀ ਜੇਲ੍ਹ 'ਚ ਆ ਜਾਂਦਾ ਹੈ ਅਤੇ ਉੱਥੇ ਹੀ ਰਹਿੰਦਾ ਹੈ।

ਇਹ ਵੀ ਪੜ੍ਹੋ-

3. ਫਾਂਸੀ ਦੇਣ ਦਾ ਸਮਾਂ

ਫਾਂਸੀ ਹਮੇਸ਼ਾ ਸਵੇਰੇ-ਸਵੇਰੇ ਹੀ ਦਿੱਤੀ ਜਾਂਦੀ ਹੈ। ਪਰ ਇਸ ਕੇਸ ਵਿੱਚ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ।

  • ਨਵੰਬਰ ਤੋਂ ਫਰਵਰੀ- ਸਵੇਰੇ 8 ਵਜੇ
  • ਮਾਰਚ-ਅਪ੍ਰੈਲ ਤੇ ਸਤੰਬਰ-ਅਕਤੂਬਰ 'ਚ- ਸਵੇਰੇ 7 ਵਜੇ
  • ਮਈ ਤੋਂ ਅਗਸਤ- ਸਵੇਰੇ 6 ਵਜੇ
ਫਾਂਸੀ ਦੀ ਸਜ਼ਾ

ਤਸਵੀਰ ਸਰੋਤ, Getty Images

ਸੁਪਰੀਡੈਂਟ ਅਤੇ ਡਿਪਟੀ ਸੁਪਰੀਡੈਂਟ ਫਾਂਸੀ ਦੇ ਤੈਅ ਵਕਤ ਤੋਂ ਕੁਝ ਮਿੰਟ ਪਹਿਲਾਂ ਦੀ ਕੈਦੀ ਦੀ ਜੇਲ੍ਹ ਵਿੱਚ ਜਾਂਦੇ ਹਨ।

ਸੁਪਰੀਡੈਂਟ ਪਹਿਲਾਂ ਕੈਦੀ ਦੀ ਪਛਾਣ ਕਰਦਾ ਹੈ ਹੈ ਉਹ ਉਹੀ ਹੈ, ਜਿਸ ਦਾ ਨਾਮ ਵਾਰੰਟ ਵਿੱਚ ਹੈ। ਫਿਰ ਉਹ ਕੈਦੀ ਨੂੰ ਉਸ ਦੀ ਮਾਂਬੋਲੀ ਵਿੱਚ ਵਾਰੰਟ ਪੜ੍ਹ ਕੇ ਸੁਣਾਉਂਦਾ ਹੈ।

ਉਸ ਤੋਂ ਬਾਅਦ ਸੁਪਰੀਡੈਂਟ ਦੀ ਹੀ ਮੌਜੂਦਗੀ ਵਿੱਚ ਮੁਲਜ਼ਮ ਦੀ ਵਿੱਲ ਰਿਕਾਰਡ ਕੀਤੀ ਜਾਂਦੀ ਹੈ। ਫਿਰ ਸੁਪਰੀਟੇਂਡੈਂਟ, ਜਿੱਥੇ ਫਾਂਸੀ ਦੇਣੀ ਹੁੰਦੀ ਹੈ, ਉੱਥੇ ਚਲੇ ਜਾਂਦੇ ਹਨ।

ਡਿਪਟੀ ਸੁਪਰੀਟੇਂਡੈਂਟ ਜੇਲ੍ਹ 'ਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਮੁਲਜ਼ਮ ਨੂੰ ਕਾਲੇ ਕੱਪੜੇ ਪਹਿਨਾ ਕੇ, ਉ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਜਾਂਦੇ ਹਨ। ਜੇਕਰ ਉਸ ਦੇ ਪੈਰਾਂ 'ਚ ਸੰਗਲ ਹਨ ਤਾਂ ਉਹ ਹਟਾ ਦਿੱਤੇ ਜਾਂਦੇ ਹਨ।

4. ਫਿਰ ਆਉਂਦਾ ਹੈ ਉਹ ਪਲ

ਫਿਰ ਉਸ ਨੂੰ ਫਾਂਸੀ ਦੇ ਤਖ਼ਤੇ ਵੱਲ ਲੈ ਕੇ ਜਾਂਦੇ ਹਨ। ਇਸ ਵੇਲੇ ਡਿਪਟੀ ਸੁਪਰੀਟੇਂਡੈਂਟ, ਹੈੱਡ ਵਾਰਡਨ ਅਤੇ 6 ਵਾਰਡਨ ਉਸ ਦੇ ਨਾਲ ਹੁੰਦੇ ਹਨ। ਦੋ ਵਾਰਡਨ ਪਿੱਛੇ ਤੁਰਦੇ ਹਨ, ਦੋ ਅੱਗੇ ਅਤੇ ਦੋ ਇੱਕ-ਇੱਕ ਪਾਸੇ ਮੁਲਜ਼ਮ ਦੀਆਂ ਬਾਂਹਾਂ ਫੜੀਆਂ ਹੁੰਦੀਆਂ ਹਨ।

ਫਾਂਸੀ ਦੀ ਸਜ਼ਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਾਂਸੀ ਹਮੇਸ਼ਾ ਸਵੇਰੇ-ਸਵੇਰੇ ਹੀ ਦਿੱਤੀ ਜਾਂਦੀ ਹੈ

ਮੁਲਜ਼ਮ ਫਾਂਸੀ ਵਾਲੀ ਥਾਂ ਪਹੁੰਚਦਾ ਹੈ। ਉਸ ਥਾਂ ਸੁਪਰੀਟੇਂਡੈਂਟ, ਮੈਜਿਸਟ੍ਰੇਟ ਅਤੇ ਮੈਡੀਕਲ ਅਫਸਰ ਪਹਿਲਾਂ ਹੀ ਮੌਜੂਦ ਹੁੰਦੇ ਹਨ।

ਸੁਪਰੀਡੈਂਟ, ਮੈਜਿਸਟ੍ਰੇਟ ਨੂੰ ਦੱਸਦਾ ਹੈ ਕਿ ਉਨ੍ਹਾਂ ਨੇ ਕੈਦੀ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਵਾਰੰਟ ਉਸ ਦੀ ਮਾਂਬੋਲੀ ਵਿੱਚ ਪੜ੍ਹ ਕੇ ਸੁਣਾ ਦਿੱਤਾ ਹੈ।

ਕੈਦੀ ਨੂੰ ਫਿਰ ਹੈਂਗਮੈਨ (ਜੱਲਾਦ) ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।

ਹੁਣ ਅਪਰਾਧੀ ਨੂੰ ਫਾਂਸੀ ਦੇ ਤਖ਼ਤੇ 'ਤੇ ਚੜਨਾ ਹੁੰਦਾ ਹੈ ਅਤ ਉਸ ਨੂੰ ਫਾਂਸੀ ਦੀ ਰੱਸੀ ਦੇ ਠੀਕ ਹੇਠਾਂ ਖੜ੍ਹਾ ਕੀਤਾ ਜਾਂਦਾ ਹੈ। ਇਸ ਵੇਲੇ ਤੱਕ ਵਾਰਡਨ ਉਸ ਦੀਆਂ ਬਾਂਹਾਂ ਫੜ੍ਹ ਕੇ ਹੀ ਰੱਖਦੇ ਹਨ।

ਇਸ ਤੋਂ ਬਾਅਦ ਜੱਲਾਦ ਉਸ ਦੇ ਦੋਵੇਂ ਪੈਰ ਟਾਈਟ ਕਰ ਕੇ ਬੰਨ੍ਹ ਦਿੰਦੇ ਹਨ ਅਤੇ ਉਸ ਦੇ ਚਿਹਰੇ 'ਤੇ ਨਕਾਬ ਪਾ ਦਿੰਦੇ ਹਨ, ਫਿਰ ਫਾਂਸੀ ਦਾ ਰੱਸਾ ਉਸ ਦੇ ਗਲ ਵਿੱਚ ਪਾ ਦਿੱਤਾ ਜਾਂਦਾ ਹੈ।

ਵਾਰਡਨ ਉਸ ਦੀਆਂ ਬਾਂਹਾਂ ਛੱਡ ਕੇ ਪਿੱਛੇ ਹੋ ਜਾਂਦੇ ਹਨ।

5. ਅੱਧੇ ਘੰਟੇ ਤੱਕ ਲਟਕਦਾ ਰਹਿੰਦਾ ਹੈ ਸਰੀਰ

ਫਿਰ ਜਿਵੇਂ ਹੀ ਜੇਲ੍ਹ ਸੁਪਰੀਡੈਂਟ ਇਸ਼ਾਰਾ ਕਰਦੇ ਹਨ, ਜੱਲਾਦ ਲੀਵਰ ਖਿੱਚ ਦਿੰਦਾ ਹੈ।

ਇਸ ਨਾਲ ਮੁਲਜ਼ਮ ਜਿਹੜੇ ਦੋ ਫੱਟਿਆਂ 'ਤੇ ਖੜ੍ਹ ਹੁੰਦਾ ਹੈ, ਉਹ ਹੇਠਾਂ ਟੋਏ ਵਿੱਚ ਡਿੱਗ ਜਾਂਦੇ ਹਨ ਅਤੇ ਮੁਲਜ਼ਮ ਫਾਂਸੀ ਨਾਲ ਲਟਕ ਜਾਂਦਾ ਹੈ।

ਰੱਸੀ ਨਾਲ ਮੁਲਜ਼ਮ ਦੀ ਗਰਦਨ ਜਕੜੀ ਜਾਂਦਾ ਹੈ ਅਤੇ ਹੌਲੀ-ਹੌਲੀ ਉਹ ਮਰ ਜਾਂਦਾ ਹੈ।

ਸਰੀਰ ਅੱਧੇ ਘੰਟੇ ਤੱਕ ਲਟਕਦਾ ਰਹਿੰਦਾ ਹੈ। ਅੱਧੇ ਘੰਟੇ ਬਾਅਦ ਡਾਕਟਰ ਉਸ ਨੂੰ ਮ੍ਰਿਤ ਐਲਾਨ ਦਿੰਦੇ ਹਨ।

ਉਸ ਤੋਂ ਬਾਅਦ ਉਸ ਦਾ ਸਰੀਰ ਉਤਾਰ ਲਿਆ ਜਾਂਦਾ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ।

ਫਾਂਸੀ ਦੀ ਸਜ਼ਾ

ਤਸਵੀਰ ਸਰੋਤ, AFP/GETTY IMAGES

ਤਸਵੀਰ ਕੈਪਸ਼ਨ, ਜੱਲਾਦ ਦੋ ਦਿਨ ਪਹਿਲਾਂ ਹੀ ਜੇਲ੍ਹ 'ਚ ਆ ਜਾਂਦਾ ਹੈ ਅਤੇ ਉੱਥੇ ਹੀ ਰਹਿੰਦਾ ਹੈ

ਸੁਪਰੀਟੇਂਡੈਂਟ ਹੁਣ ਫਾਂਸੀ ਦਾ ਵਾਰੰਟ ਵਾਪਸ ਕਰ ਦਿੰਦਾ ਹੈ ਅਤੇ ਇਹ ਪੁਸ਼ਟੀ ਕਰਦਾ ਹੈ ਕਿ ਫਾਂਸੀ ਦੀ ਸਜ਼ਾ ਪੂਰੀ ਹੋਈ।

ਹਰ ਫਾਂਸੀ ਦੇ ਤੁਰੰਤ ਬਾਅਦ ਸੁਪਰੀਡੈਂਟ, ਇੰਸਪੈਕਟਰ ਜਨਰਲ ਨੂੰ ਰਿਪੋਰਟ ਦਿੰਦਾ ਹੈ ਅਤੇ ਫਿਰ ਉਹ ਵਾਰੰਟ ਉਸ ਕੋਰਟ ਨੂੰ ਵਾਪਸ ਦਿੰਦੇ ਹਨ, ਜਿਸ ਨੇ ਇਹ ਜਾਰੀ ਕੀਤਾ ਸੀ।

ਪੋਸਟਮਾਰਟਮ ਤੋਂ ਬਾਅਦ ਮੁਲਜ਼ਮ ਦਾ ਸਰੀਰ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ।

ਜੇਕਰ ਕੋਈ ਸੁਰੱਖਿਆ ਕਾਰਨ ਹੈ ਤਾਂ ਜੇਲ੍ਹ ਸੁਪਰੀਡੈਂਟ ਦੀ ਮੌਜੂਦਗੀ ਵਿੱਚ ਲਾਸ਼ ਨੂੰ ਜਲਾਇਆ ਜਾਂ ਦਫ਼ਨਾਇਆ ਜਾਂਦਾ ਹੈ।

ਇੱਥੇ ਇਹ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਫਾਂਸੀ ਦੀ ਸਜ਼ਾ ਪਬਲਿਕ ਹੋਲੀਡੇਅ ਯਾਨਿ ਸਰਕਾਰੀ ਛੁੱਟੀ ਵਾਲੇ ਦਿਨ ਨਹੀਂ ਦਿੱਤੀ ਜਾਂਦੀ।

(ਇਹ ਜਾਣਕਾਰੀ ਦਿੱਲੀ ਦੇ ਜੇਲ੍ਹ ਮੈਨੂਅਲ ਅਤੇ ਤਿਹਾੜ ਦੇ ਸਾਬਕਾ ਜੇਲਰ ਸੁਨਿਲ ਗੁਪਤਾ ਨਾਲ ਗੱਲਬਾਤ 'ਤੇ ਆਧਾਰਿਤ ਹੈ। ਸੁਨਿਲ ਗੁਪਤਾ ਦੇ ਸਾਹਮਣੇ 8 ਫਾਂਸੀਆਂ ਹੋਈਆਂ ਹਨ-ਰੰਗਾ-ਬਿੱਲਾ, ਕਰਤਾਰ ਸਿੰਘ-ਉਜਾਗਰ ਸਿੰਘ, ਸਤਵੰਤ ਸਿੰਘ-ਕੇਹਰ ਸਿੰਘ, ਮਕਬੂਲ ਭੱਟ, ਅਫ਼ਜਲ ਗੁਰੂ ਦੀ ਫਾਂਸੀ ਇਨ੍ਹਾਂ ਦੇ ਸਾਹਮਣੇ ਹੀ ਹੋਈ ਸੀ।)

ਇਹ ਵੀ ਪੜ੍ਹੋ-

ਇਹ ਵੀ ਦੇਖੋ

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)