5G, AI ਤੇ ਫ਼ੋਲਡ ਹੋਣ ਵਾਲਾ ਫ਼ੋਨ! ਤਕਨੀਕ ਪੱਖੋਂ 2020 ਵਿੱਚ ਕੀ-ਕੀ ਹੋਵੇਗਾ

ਤਸਵੀਰ ਸਰੋਤ, Getty Images
- ਲੇਖਕ, ਸਾਈਰਾਮ ਜੈਰਾਮ
- ਰੋਲ, ਬੀਬੀਸੀ ਪੱਤਰਕਾਰ
ਜਦੋਂ ਵੀ ਨਵਾਂ ਸਾਲ ਆਉਂਦਾ ਹੈ ਤਾਂ ਮੁੱਖ ਤੌਰ 'ਤੇ ਵੱਡੀਆਂ ਕੰਪਨੀਆਂ ਵੱਲੋਂ ਲੌਂਚ ਕੀਤੇ ਜਾਂਦੇ ਮੋਬਾਈਲਾਂ ਦੀ ਗੱਲ ਹੁੰਦੀ ਹੈ। ਪਰ ਹੁਣ ਗੱਲ ਹੋ ਰਹੀ ਹੈ ਕਿ 5G ਤਕਨੀਕ ਭਾਰਤ ’ਚ ਕਦੋਂ ਆਵੇਗੀ ਅਤੇ ਇਸ ਦੀ ਕੀਮਤ ਤੇ ਰਫ਼ਤਾਰ ਕਿੰਨੀ ਹੋਵੇਗੀ।
ਅਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ।
5G ਸਪੀਡ ਕਿੰਨੀ ਹੋਵੇਗੀ
5G ਇੰਟਰਨੈੱਟ ਦੀ ਉਹ ਤਕਨੀਕ ਹੈ ਜੋ 5ਵੀਂ ਜੈਨਰੇਸ਼ਨ ਦੇ ਮੋਬਾਈਲਾਂ ਜਾਂ ਹੋਰਨਾਂ ਯੰਤਰਾਂ 'ਤੇ ਆਧਾਰਿਤ ਹੈ। 5G ਦੀ ਸਪੀਡ ਜਾਣਨ ਤੋਂ ਪਹਿਲਾਂ ਅਸੀਂ ਇਹ ਜਾਣ ਲਈਏ ਕਿ ਭਾਰਤ ਵਿੱਚ 4G ਦੀ ਔਸਤਨ ਸਪੀਡ ਕੀ ਹੈ।
ਇੰਟਰਨੈਸ਼ਨਲ ਵਾਇਰਲੈੱਸ ਇੰਟਰਨੈੱਟ ਸਪੀਡ ਰਿਸਰਚ ਕੰਪਨੀ ਕਹਿੰਦੀ ਹੈ ਕਿ ਸਿੰਗਾਪੁਰ 4G ਕਨੈਕਸ਼ਨਾਂ ਦੇ ਮਾਮਲੇ 'ਚ 44 mbps ਦੀ ਔਸਤਨ ਸਪੀਡ ਦੇ ਨਾਲ ਸਭ ਤੋਂ ਵੱਧ 4G ਸਪੀਡ ਵਾਲਾ ਮੁਲਕ ਹੈ।

ਤਸਵੀਰ ਸਰੋਤ, Getty Images
ਭਾਰਤ ਵਿੱਚ ਔਸਤਨ 4G ਸਪੀਡ 9.31 mbps ਹੈ। ਦੁਨੀਆਂ ਦੀ ਵੱਡੀ ਸਮਾਰਟਫ਼ੋਨ ਚਿੱਪ ਬਣਾਉਣ ਵਾਲੀ ਕੰਪਨੀ ਕੁਆਲਕੋਮ ਮੁਤਾਬਕ 5G ਇੰਟਰਨੈੱਟ ਵਿੱਚ ਅਸੀਂ ਡਾਊਨਲੋਡ ਸਪੀਡ 7 gbps ਅਤੇ ਅਪਲੋਡ ਸਪੀਡ 3 gbps ਦੀ ਉਮੀਦ ਰੱਖ ਸਕਦੇ ਹਾਂ।
5G ਭਾਰਤ ਆਵੇਗੀ?
ਮੋਬਾਈਲ ਤਕਨੀਕ ਦੇ ਮਾਮਲੇ ਵਿੱਚ ਅਮਰੀਕਾ, ਚੀਨ, ਦੱਖਣੀ ਕੋਰੀਆ, ਬ੍ਰਿਟੇਨ ਅਤੇ ਜਰਮਨੀ 'ਚ 5G ਤਕਨੀਕ 2019 ਵਿੱਚ ਹੀ ਆ ਗਈ ਸੀ।
ਭਾਰਤ ਵਿੱਚ ਮੋਬਾਈਲ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਦੁਨੀਆਂ ਵਿੱਚ ਦੂਜੇ ਨੰਬਰ 'ਤੇ ਹੈ। ਭਾਰਤ ਵਿੱਚ 5G ਨੂੰ ਲੈ ਕੇ ਮੁੱਢਲਾ ਕੰਮ 2017 'ਚ ਹੀ ਸ਼ੁਰੂ ਹੋ ਗਿਆ ਸੀ ਪਰ ਅਜੇ ਵੀ ਬਹੁਤਾ ਕੰਮ ਕਾਗਜ਼ਾਂ 'ਚ ਬਾਕੀ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਦੁਨੀਆਂ ਦੀਆਂ ਮੋਹਰੀ ਕੰਪਨੀਆਂ ਕੁਆਲਕੋਮ, ਨੋਕੀਆ, ZTE ਅਤੇ ਹੁਆਈ ਨੂੰ ਅਮਰੀਕਾ ਵਿੱਚ ਕਾਰੋਬਾਰ ਕਰਨ ਦੀ ਪਾਬੰਦੀ ਹੈ ਅਤੇ ਇਹ ਕੰਪਨੀਆਂ ਵੀ ਭਾਰਤ ਵਿੱਚ 5G ਦੇ ਵਿਕਾਸ ਨੂੰ ਲੈ ਕੇ ਕੰਮ ਕਰ ਰਹੀਆਂ ਹਨ।
ਕਈ ਲੇਖ਼ ਇਸ ਗੱਲ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਕੁਆਲਕੋਮ ਦੇ ਵਾਈਸ-ਪ੍ਰੈਜ਼ੀਡੇਂਟ ਨੇ 5G ਨੂੰ ਭਾਰਤ ਵਿੱਚ ਲਿਆਉਣ ਦੇ ਮਕਸਦ ਨਾਲ ਕੁਆਲਕੋਮ ਅਤੇ ਐਮੇਜ਼ੋਨ, ਫਲਿਪਕਾਰਟ ਅਤੇ ਜੀਓ ਵਰਗੀਆਂ ਕੰਪਨੀਆਂ ਨਾਲ ਸਾਂਝ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ 2019 ਵਿੱਚ ਭਾਰਤ ਦੀਆਂ ਮੁੱਖ ਮੋਬਾਈਲ ਸੇਵਾ ਕੰਪਨੀਆਂ ਏਅਰਟੈੱਲ, ਵੋਡਾਫ਼ੋਨ-ਆਈਡੀਆ ਨੂੰ ਦੂਜੀ ਤਿਮਾਹੀ ਵਿੱਚ ਵੱਡਾ ਨੁਕਸਾਨ ਹੋਇਆ। ਇਹ ਨੁਕਸਾਨ ਕਿਸੇ ਹੋਰ ਲੰਘੇ ਸਾਲ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਸੀ। 2019 ਦਾ ਇਹ ਮਾਲੀ ਨੁਕਸਾਨ 70 ਹਜ਼ਾਰ ਕਰੋੜ ਤੋਂ ਵੀ ਉੱਤੇ ਰਿਹਾ। ਇਸੇ ਕਰਕੇ ਇਨ੍ਹਾਂ ਕੰਪਨੀਆਂ ਸਣੇ ਜੀਓ ਨੇ ਆਪਣੀਆਂ ਮੋਬਾਈਲ ਸੇਵਾ ਦੀਆਂ ਕੀਮਤਾਂ ਦਸੰਬਰ 2019 'ਚ 40 ਫੀਸਦੀ ਤੱਕ ਵਧਾ ਦਿੱਤੀਆਂ। ਇਨ੍ਹਾਂ 'ਚ 4G ਇੰਟਰਨੈੱਟ ਵੀ ਸ਼ਾਮਿਲ ਸੀ।

ਤਸਵੀਰ ਸਰੋਤ, Getty Images
ਇਕੋਨੌਮਿਕ ਟਾਈਮਜ਼ 'ਚ ਛਪੇ ਇੱਕ ਲੇਖ ਮੁਤਾਬਕ ਸੈਲੂਲਰ ਆਪਰੇਟਰਜ਼ ਅਸੋਸੀਏਸ਼ਨ ਆਫ਼ ਇੰਡੀਆ ਦੇ ਡਾਇਰਕੈਟਰ-ਜਨਰਲ ਰਾਜਨ ਮੈਥਿਊ ਨੇ ਜਾਣਕਾਰੀ ਦਿੱਤੀ ਹੈ ਕਿ ਮੋਬਾਈਲ ਸੇਵਾ ਕੰਪਨੀਆਂ ਦੇ ਨਜ਼ਰੀਏ ਤੋਂ ਭਾਰਤ ਵਿੱਚ 5G ਦੇ ਆਉਣ 'ਚ ਅਜੇ ਪੰਜ ਸਾਲ ਹੋਰ ਲੱਗਣਗੇ।
ਜੇ 5G ਪੰਜ ਸਾਲਾਂ ਬਾਅਦ ਭਾਰਤ ਵਿੱਚ ਆਉਂਦਾ ਹੈ ਤਾਂ ਹੋਰਨਾਂ ਮੁਲਕਾਂ ਦੇ ਮੁਕਾਬਲੇ ਇਸ ਦੀ ਕੀਮਤ ਘੱਟ ਹੋਵੇਗੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਫ਼ੋਲਡ ਹੋਣ ਵਾਲੇ ਸਮਾਰਫ਼ੋਨ ਦਾ ਕੀ ਅਸਰ ਹੋਵੇਗਾ?
ਹਰ ਸਾਲ ਨਵੇਂ ਤਰੀਕੇ ਦੇ ਸਮਾਰਟਫ਼ੋਨ ਲੌਂਚ ਹੁੰਦੇ ਹਨ। ਇਸ ਲੜੀ ਵਿੱਚ ਡਿਜ਼ਾਈਨ ਦੇ ਮਾਮਲੇ ਵਿੱਚ 2019 ਬਿਹਤਰੀਨ ਰਿਹਾ।
1973 ਵਿੱਚ ਆਏ ਮੋਟੋਰੋਲਾ ਦੇ ਕਰੀਬ ਇੱਕ ਕਿੱਲੋ ਭਾਰੇ ਮੋਬਾਈਲ ਫ਼ੋਨ ਬਾਰੇ ਸੋਚੀਏ ਤਾਂ ਲਗਦਾ ਹੈ ਕਿ ਵੱਡਾ ਬਦਲਾਅ ਆਇਆ ਹੈ। 2019 'ਚ ਉਮੀਦ ਤੋਂ ਪਰੇ, ਮੋੜੇ ਜਾਣ ਵਾਲੇ ਫ਼ੋਨ (Foldable Smartphones) ਵੀ ਬਾਜ਼ਾਰ ਵਿੱਚ ਆਏ।

ਤਸਵੀਰ ਸਰੋਤ, Getty Images
ਸੈਮਸੰਗ, ਹੁਆਈ ਤੇ ਰੋਓਲ ਨੇ ਆਪਣੇ ਪਹਿਲੇ ਫੋਲਡੇਬਲ ਸਮਾਰਟਫੋਨਜ਼ ਲੌਂਚ ਕੀਤੇ। ਡਿਜ਼ਾਈਨ ਕਰਕੇ ਕੀਮਤਾਂ ਜ਼ਿਆਦਾ ਸਨ। ਇਸ ਤੋਂ ਇਲਾਵਾ ਇਹ ਫ਼ੋਨ ਕਾਫ਼ੀ ਰਿਸਰਚ ਤੋਂ ਬਾਅਦ ਰੀਲੀਜ਼ ਕੀਤੇ ਗਏ, ਕੁਝ ਤਾਂ ਟੁੱਟ ਵੀ ਗਏ।
2020 ਦੀ ਸ਼ੁਰੂਆਤ ਵਿੱਚ ਹੀ ਮਾਈਕ੍ਰੋਸੋਫ਼ਟ ਅਤੇ ਮੋਟੋਰੋਲਾ ਆਪਣੇ ਪਹਿਲੇ ਫੋਲਡੇਬਲ ਸਮਾਰਟਫੋਨਜ਼ ਰੀਲੀਜ਼ ਕਰਨਗੇ। ਜਾਣਕਾਰੀ ਮੁਤਾਬਕ ਗੂਗਲ ਅਤੇ ਐਪਲ ਵਰਗੀਆਂ ਕੰਪਨੀਆਂ ਨੂੰ ਡਿਜ਼ਾਈਨਾਂ ਦੇ ਕਾਪੀਰਾਈਟ ਮਿਲ ਚੁੱਕੇ ਹਨ।
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ
ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦਾ ਮਨੁੱਖੀ ਗਤੀਵਿਧੀਆਂ 'ਤੇ ਵੱਡਾ ਪ੍ਰਭਾਵ ਪੈਣ ਦੀ ਉਮੀਦ ਹੈ।
2019 ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਧੀ ਹੈ। ਅਸੀਂ ਗੈਜੇਟ 'ਚ ਕੁਝ ਲਿਖਦੇ ਹਾਂ ਤਾਂ ਇਹ ਸ਼ਬਦ-ਜੋੜ ਠੀਕ ਕਰ ਦਿੰਦੇ ਹਨ।

ਤਸਵੀਰ ਸਰੋਤ, Getty Images
ਕੀ ਅਸੀਂ ਕੰਪਿਊਟਰ ਨਾਲ ਭਾਰਤੀ ਭਾਸ਼ਾਵਾਂ 'ਚ ਗੱਲ ਕਰ ਸਕਦੇ ਹਾਂ?
ਆਵਾਜ਼ ਰਾਹੀਂ ਅਸੀਂ ਪਹਿਲਾਂ ਹੀ ਗੂਗਲ, ਅਮੇਜ਼ਨ ਅਤੇ ਹੋਰਨਾਂ ਕੰਪਨੀਆਂ ਦੇ ਪਲੇਟਫਾਰਮ 'ਤੇ ਕਾਲ ਕਰਨ, ਟਾਈਪਿੰਗ ਅਤੇ ਗਾਣੇ ਚਲਾ ਰਹੇ ਹਾਂ। 2020 ਵਿੱਚ ਇਹ ਫੀਚਰ ਹੋਰਨਾਂ ਭਾਰਤੀ ਭਾਸ਼ਾਵਾਂ ਵਿੱਚ ਵੀ ਆਉਣਗੇ ਜਿਵੇਂ ਤਾਮਿਲ, ਮਰਾਠੀ ਤੇ ਤੇਲੁਗੂ।
ਨੈਚਰੁਲ ਲੈਂਗਵੇਜ ਪ੍ਰੋਸੈਸਿੰਗ ਤਕਨੀਕ ਦੀ ਵਰਤੋਂ ਹੋਵੇਗੀ, ਇਸ ਨਾਲ ਕੰਪਿਊਟਰ ਇਨਸਾਨਾਂ ਦੇ ਬੋਲਣ ਦੇ ਲਹਿਜੇ ਨੂੰ ਪ੍ਰੋਸੈਸ ਕਰਨਗੇ।

ਤਸਵੀਰ ਸਰੋਤ, Getty Images
ਮਾਨਸਿਕ ਅਤੇ ਸਰੀਰਕ ਸਮੱਸਿਆਂ ਨੂੰ ਤਕਨੀਕ ਘਟਾਵੇਗੀ
ਸਿਰਫ਼ ਕਾਲਿੰਗ ਲਈ ਸ਼ੁਰੂ ਹੋਏ ਮੋਬਾਈਲ ਫ਼ੋਨ ਟੀਵੀ ਬਣ ਗਏ ਹਨ।
ਬਹੁਤ ਸਮਾਂ ਸਮਾਰਟਫੋਨਜ਼ 'ਤੇ ਬਿਤਾਉਣ ਕਰਕੇ ਇਸ ਦਾ ਅਸਰ ਸਰੀਰਕ ਸਿਹਤ 'ਤੇ ਵੀ ਪੈਂਦਾ ਹੈ। ਜਾਣਕਾਰੀ ਮੁਤਾਬਕ 2018 ਵਿੱਚ ਇੱਕ ਔਸਤ ਯੂਜ਼ਰ ਸਵਾ ਤਿੰਨ ਘੰਟੇ ਸਮਾਰਟਫੋਨ 'ਤੇ ਬਿਤਾਉਂਦਾ ਹੈ।

ਤਸਵੀਰ ਸਰੋਤ, Getty Images
2019 ਵਿੱਚ ਸਕਰੀਨ ਟਾਈਮ ਦਾ ਪਤਾ ਲਗਾਉਣ ਲਈ ਸਮਾਰਫੋਨਜ਼ ਵਿੱਚ ਫੀਚਰ ਆਏ ਤਾਂ ਜੋ ਸਾਨੂੰ ਪਤਾ ਰਹੇ ਕਿ ਅਸੀਂ ਕਿੰਨਾ ਸਮਾਂ ਬਿਤਾ ਰਹੇ ਹਾਂ।
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2

End of YouTube post, 3

End of YouTube post, 4