YouTuber ਬਣਨ - ਸਣੇ 5 ਅਜਿਹੇ ਕਰੀਅਰ ਜਿਸ ਨਾਲ ਹੋ ਸਕਦੀ ਹੈ ਚੰਗੀ ਆਮਦਨ- Career Café

ਕਰੀਅਰ

ਤਸਵੀਰ ਸਰੋਤ, Anshita juneja/instgram

ਤਸਵੀਰ ਕੈਪਸ਼ਨ, ਅੰਸ਼ਿਤਾ ਜੁਨੇਜਾ ਫੈਸ਼ਨ ਬਲੌਗਰ ਹੈ

ਜੇ ਤੁਸੀਂ 9 ਤੋਂ 5 ਵਾਲੀ ਨੌਕਰੀ ਕਰਨਾ ਪਸੰਦ ਨਹੀਂ ਕਰਦੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਕਰੀਅਰ ਬਣਾਉਣ ਲਈ ਕਈ ਬਦਲ ਮੌਜੂਦ ਹਨ। ਅਜਿਹੇ ਹੀ ਪੰਜ ਕਰੀਅਰ ਓਪਸ਼ਨਜ਼ ਬਾਰੇ ਤੁਹਾਨੂੰ ਦੱਸਦੇ ਹਾਂ। ਜੇਕਰ ਇਨ੍ਹਾਂ ਵਿੱਚ ਤੁਹਾਡਾ ਸ਼ੌਂਕ ਹੈ ਤਾਂ ਤੁਸੀਂ ਇਸ ਵਿਚ ਕਰੀਅਰ ਬਣਾ ਸਕਦੇ ਹੋ।

1. YouTuber

ਪਹਿਲਾ ਬਦਲ ਹੈ ਯੂਟਿਊਬਰ ਬਣਨ ਦਾ ਜਿਸਦਾ ਅੱਜ-ਕੱਲ੍ਹ ਕਾਫ਼ੀ ਪਸਾਰ ਹੋ ਰਿਹਾ ਹੈ। ਇਸ ਡਿਜਿਟਲ ਪਲੈਟਫਾਰਮ ਤੋਂ ਪੈਸਾ ਵੀ ਕਮਾਇਆ ਜਾ ਸਕਦਾ ਹੈ ਤੇ ਨਾਮ ਵੀ।

ਇਸ ਲਈ ਘੱਟੋ-ਘੱਟ 1000 ਸਬਸਕਰਾਈਬਰ ਹੋਣੇ ਚਾਹੀਦੇ ਹਨ ਅਤੇ ਇੱਕ ਸਾਲ ਵਿਚ 4000 ਪਬਲਿਕ 'ਵਾਚ ਆਵਰਜ਼' ਚਾਹੀਦੇ ਹਨ।

ਵਾਚ ਆਵਰਜ਼ ਦਾ ਮਤਲਬ ਹੈ ਕਿ ਤੁਹਾਡਾ ਵੀਡੀਓ ਕਿੰਨੀ ਦੇਰ ਦੇਖਿਆ ਗਿਆ ਹੈ। ਇਸ ਤੋਂ ਬਾਅਦ ਹੀ ਤੁਸੀਂ ਯੂਟਿਊਬ ਪਾਰਟਨਰ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਯੂਟਿਊਬ ਦੇ ਤੈਅ ਮਾਪਦੰਡਾਂ ਨੂੰ ਪੂਰਾ ਕਰਕੇ ਹੀ ਯੂਟਿਊਬ ਦੇ ਪਾਰਟਨਰ ਪ੍ਰੋਗਰਾਮ ਦਾ ਹਿੱਸਾ ਬਣਿਆ ਜਾ ਸਕਦਾ ਹੈ। ਇਸ ਤੋਂ ਬਾਅਦ ਹੀ ਵੀਡੀਓਜ਼ ਤੇ ਐਡਜ਼ ਮਿਲਣੀਆਂ ਸ਼ੁਰੂ ਹੁੰਦੀਆਂ ਹਨ ਅਤੇ ਇਸ ਤਰ੍ਹਾਂ ਤੁਸੀਂ ਆਪਣੇ ਚੈਨਲ ਦੇ ਵੀਡੀਓਜ਼ ਤੋਂ ਐਡਜ਼ ਰਾਹੀਂ ਪੈਸਾ ਕਮਾ ਸਕਦੇ ਹੋ।

ਫਿਟਨੈੱਸ ਦੇ ਵੀਡੀਓਜ਼ ਬਣਾਉਣ ਵਾਲੇ ਗੌਰਵ ਤਨੇਜਾ, ਤਕਨੀਕੀ ਵੀਡੀਓਜ਼ ਬਣਾਉਣ ਵਾਲੇ ਗੌਰਵ ਚੌਧਰੀ ਜੋ ਕਿ ਟੈਕਨੀਕਲ ਗੁਰੂਜੀ ਵਜੋਂ ਜਾਣੇ ਜਾਂਦੇ ਹਨ, ਮੋਟਰਸਾਈਕਲ ਤੇ ਟਰੈਵਲਿੰਗ ਦੀਆਂ ਵੀਡੀਓਜ਼ ਬਣਾ ਕੇ ਪ੍ਰਭਜੋਤ ਜੱਟ ਨੇ ਯੂਟਿਊਬਰ ਵਜੋਂ ਕਾਫ਼ੀ ਨਾਮਣਾ ਖੱਟਿਆ ਹੈ।

ਇਹ ਵੀ ਪੜ੍ਹੋ:

ਅਦਿਤੀ ਮਿੱਤਲ

ਤਸਵੀਰ ਸਰੋਤ, Aditi Mittal/FB

ਤਸਵੀਰ ਕੈਪਸ਼ਨ, ਅਦਿਤੀ ਮਿੱਤਲ ਸਟੈਂਡਅਪ ਕਾਮੇਡੀਅਨ ਹੈ

2. ਸਟੈਂਡਅਪ ਕਾਮੇਡੀਅਨਜ਼

ਜੇ ਤੁਸੀਂ ਲੋਕਾਂ ਨੂੰ ਹਸਾ ਸਕਦੇ ਹੋ ਤਾਂ ਸਟੈਂਡਅਪ ਕਾਮੇਡੀਅਨ ਵਜੋਂ ਵੀ ਆਪਣਾ ਕਰੀਅਰ ਬਣਾ ਸਕਦੇ ਹੋ। ਇਸ ਲਈ ਤਾਂ ਕਿਸੇ ਤਰ੍ਹਾਂ ਦੇ ਕੋਈ ਕੋਰਸ ਕਰਨ ਦੀ ਵੀ ਲੋੜ ਨਹੀਂ ਹੈ।

ਸਟੈਂਡਅਪ ਕਾਮੇਡੀਅਨ ਕਈ ਕਾਮੇਡੀ ਕਲੱਬਜ਼ ਦਾ ਹਿੱਸਾ ਬਣ ਸਕਦੇ ਹਨ ਜੋ ਕਿ ਕਾਮੇਡੀ ਸ਼ੋਅਜ਼ ਦਾ ਪ੍ਰਬੰਧ ਕਰਦੇ ਹਨ। ਆਪਣਾ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ ਜਾ ਸਕਦਾ ਹੈ।

ਜਸਪ੍ਰੀਤ ਸਿੰਘ, ਕਨਨ ਗਿੱਲ ਤੇ ਅਦਿਤੀ ਮਿੱਤਲ ਕੁਝ ਅਜਿਹੇ ਹਾਸ ਕਲਾਕਾਰ ਹਨ ਜਿਨ੍ਹਾਂ ਨੇ ਸਟੈਂਡਅਪ ਕਾਮੇਡੀਅਨ ਵਜੋਂ ਨਾਮ ਕਮਾਇਆ।

3. ਫ਼ੈਸ਼ਨ ਬਲਾਗਰ

ਬਲੌਗਿੰਗ ਵਿਚ ਫੈਸ਼ਨ ਬਲੋਗਰ ਵਜੋਂ ਕਰੀਅਰ ਬਣਾਇਆ ਜਾ ਸਕਦਾ ਹੈ। ਡਿਜੀਟਲ ਪਲੈਟਫਾਰਮ ਦੇ ਪਸਾਰ ਦੇ ਨਾਲ ਹੀ ਫ਼ੈਸ਼ਨ ਬਲੋਗਰਜ਼ ਲਈ ਵੀ ਕਈ ਰਾਹ ਖੁੱਲ੍ਹ ਗਏ ਹਨ। ਇਸ ਪਲੈਟਫਾਰਮ ਤੋਂ ਆਮਦਨ ਲਈ ਜ਼ਰੂਰੀ ਹੈ ਕਿ ਚੰਗੇ ਫੋਲੋਅਰਜ਼ ਹੋਣ, ਕੰਟੈਂਟ ਦੂਜਿਆਂ ਨਾਲੋਂ ਵੱਖਰਾ ਹੋਵੇ।

ਲੋਕਾਂ ਨੂੰ ਗਾਈਡ ਕਰ ਸਕਦੇ ਹੋ ਕਿ ਫੈਸ਼ਨ ਨੂੰ ਆਪਣੀ ਜ਼ਿੰਦਗੀ ਵਿਚ ਕਿਵੇਂ ਅਪਣਾ ਸਕਦੇ ਹੋ ਜਾਂ ਬਜਟ ਵਿਚ ਰਹਿ ਕੇ ਫੈਸ਼ਨ ਸ਼ੋਪਿੰਗ ਕਿਵੇਂ ਸੰਭਵ ਹੈ। ਇਸ ਤੋਂ ਇਲਾਵਾ ਵੀ ਤੁਸੀਂ ਫੈਸ਼ਨ ਤੇ ਬਿਊਟੀ ਨਾਲ ਸਬੰਧਤ ਕਈ ਚੀਜ਼ਾਂ ਪੋਸਟ ਕਰ ਸਕਦੇ ਹੋ।

ਇਸ ਲਈ ਫੇਸਬੁੱਕ, ਇੰਸਟਾਗਰਾਮ, ਟਵਿੱਟਰ ਤੇ ਯੂਟਿਊਬ ਦੀ ਵਰਤੋਂ ਕਰ ਸਕਦੇ ਹੋ।

fashion blogger

ਤਸਵੀਰ ਸਰੋਤ, Bhavya Monga/Instagram

ਤਸਵੀਰ ਕੈਪਸ਼ਨ, ਭਵਿਆ ਮੋਂਗਾ ਫੈਸ਼ਨ ਬਲੌਗਰ ਹੈ ਜੋ ਕਿ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਤੋਂ ਫੈਸ਼ਨ ਟਿਪਜ਼ ਦਿੰਦੀ ਹੈ

ਤਸਵੀਰਾਂ ਪੋਸਟ ਕਰਨ ਦੇ ਲਈ ਧਿਆਨ ਰੱਖੋ ਕਿ ਫੋਟੋ ਚੰਗੀ ਕੁਆਲਿਟੀ ਦੀ ਹੋਵੇ ਭਾਵੇਂ ਇਹ ਮੋਬਾਈਲ ਤੋਂ ਹੀ ਕਿਉਂ ਨਾ ਖਿੱਚੀ ਗਈ ਹੋਵੇ। ਜ਼ਰੂਰੀ ਨਹੀਂ ਕਿ ਕਿਸੇ ਪ੍ਰੋਫੈਸ਼ਨਲ ਕੈਮਰੇ ਤੋਂ ਹੀ ਖਿੱਚੀ ਗਈ ਹੋਵੇ।

ਵੀਡੀਓਜ਼ ਬਣਾਉਣ ਵੇਲੇ ਕੁਆਲਿਟੀ ਦਾ ਧਿਆਨ ਤਾਂ ਰੱਖਣਾ ਹੀ ਪਏਗਾ। ਇਸ ਦੇ ਨਾਲ ਹੀ ਇਹ ਟਿਪਜ਼ ਦੇਣ ਲੱਗਿਆਂ ਇਹ ਧਿਆਨ ਰੱਖੋ ਕਿ ਤੁਸੀਂ ਜੋ ਵੀ ਕਹਿ ਰਹੇ ਹੋ ਉਹ ਸਹੀ ਹੋਵੇ ਕਿਉਂਕਿ ਜੋ ਤੁਸੀਂ ਕਹੋਗੇ ਉਸ 'ਤੇ ਤੁਹਾਡੇ ਫੋਲੋਅਰਜ਼ ਭਰੋਸਾ ਕਰਨਗੇ ਅਤੇ ਹੋਰ ਲੋਕਾਂ ਨੂੰ ਫੋਲੋ ਕਰਨ ਲਈ ਕਹਿਣਗੇ।

ਅੰਸ਼ਿਤਾ ਜੁਨੇਜਾ, ਦੇਵੀਨਾ ਮਲਹੋਤਰਾ, ਭਵਿਆ ਮੋਂਗਾ ਕੁਝ ਮਸ਼ਹੂਰ ਫੈਸ਼ਨ ਬਲੌਗਰਜ਼ ਹਨ ਜਿਨ੍ਹਾਂ ਦੇ ਚੰਗੇ ਫੋਲੋਅਰਜ਼ ਹਨ ਤੇ ਇਹ ਬਲੌਗਰਜ਼ ਕਈ ਫੈਸ਼ਨ ਪ੍ਰੋਡਕਟਜ਼ ਨੂੰ ਆਪਣੇ ਸੋਸ਼ਲ ਅਕਾਊਂਟਜ਼ ਤੋਂ ਪ੍ਰਮੋਟ ਕਰਕੇ ਜਾਂ ਫਿਰ ਇੰਫਲੂਐਂਸਰ ਜਾਂ ਐਫੀਲੀਏਟ ਪ੍ਰੋਗਰਾਮਜ਼ ਦਾ ਹਿੱਸਾ ਬਣ ਕੇ ਪ੍ਰਮੋਟ ਕਰਦੇ ਹਨ ਤੇ ਉੱਥੋਂ ਪੈਸੇ ਕਮਾਉਂਦੇ ਹਨ।

4. ਫੂਡ ਸਟਾਇਲਿਸਟ

ਚੌਥਾ ਕਰੀਅਰ ਹੈ ਫੂਡ ਸਟਾਈਲਿਸਟ! ਫੂਡ ਸਟਾਇਲਿਸਟ ਫੂਡ ਦੀ ਸਟਾਇਲਿੰਗ ਕਰਦੇ ਹਨ ਜੋ ਕਿ ਫੋਟੋ ਖਿੱਚਣ ਲਈ ਬਿਲਕੁਲ ਸਹੀ ਹੋਵੇ। ਇਹ ਫੂਡ ਫੋਟੋਗਰਾਫਰ ਨਾਲੋਂ ਵੱਖਰੇ ਹੁੰਦੇ ਹਨ।

ਫੂਡ ਸਟਾਇਲਿਸਟ ਕ੍ਰਿਏਟਿਵ ਤਰੀਕੇ ਨਾਲ ਖਾਣੇ ਨੂੰ ਸਜਾਉਂਦਾ ਹੈ। ਫਿਰ ਉਸ ਦੀ ਫੋਟੋ ਫੂਡ ਫੋਟੋਗਰਾਫ਼ਰ ਖਿੱਚਦਾ ਹੈ।

ਆਮ ਤੌਰ 'ਤੇ ਫੂਡ ਸਟਾਇਲਿਸਟ ਤੇ ਫੂਡ ਫੋਟੋਗਰਾਫ਼ਰ ਮਿਲ ਕੇ ਕੰਮ ਕਰਦੇ ਹਨ।

food styling

ਤਸਵੀਰ ਸਰੋਤ, Getty Images

ਇਸ ਦੇ ਲਈ ਫੂਡ ਸਟਾਇਲਿੰਗ ਜਾਂ ਕਿਉਲੀਨਰੀ ਆਰਟਜ਼ ਦੀ ਬੈਚਲਰਜ਼ ਡਿਗਰੀ ਕੀਤੀ ਜਾ ਸਕਦੀ ਹੈ।

ਅੱਜ-ਕੱਲ੍ਹ ਫੂਡ ਸਟਾਇਲਿਸਟ ਲਈ ਫੂਡ ਪੈਕੇਜਿੰਗ, ਐਡ ਫਿਲਮਜ਼, ਪ੍ਰਿੰਟ ਐਡਜ਼, ਕੁਕ ਬੁੱਕਜ਼, ਮੈਗਜ਼ੀਨਜ਼, ਐਡ ਏਜੰਸੀਆਂ, ਹੋਟਲ, ਰੈਸਟੋਰੈਂਟਜ਼ ਵਿਚ ਨੌਕਰੀ ਦੇ ਮੌਕੇ ਹਨ।

ਸ਼ਿਵੇਸ਼ ਭਾਟੀਆ, ਇੰਦਰਾਨੀ ਦਾਸਗੁਪਤਾ, ਕੰਕਨਾ ਸਕਸੇਨਾ, ਅਨਿਕੇਤ ਗੁਲਾਬਨੀ, ਮਾਈਕਲ ਸਵਾਮੀ ਕੁਝ ਮਸ਼ਹੂਰ ਫੂਡ ਸਟਾਇਲਿਸਟ ਹਨ।

5. ਫੋਟੋਗਰਾਫ਼ੀ

ਫੋਟੋਗਰਾਫ਼ੀ ਅਜਿਹਾ ਕਰੀਅਰ ਹੈ ਜਿਸ ਲਈ ਜ਼ਜਬਾ ਤੇ ਸ਼ੌਂਕ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਸਟਿਲ ਫੋਟੋਗਰਾਫ਼ੀ ਜਾਂ ਵੀਡੀਓਗਰਾਫ਼ੀ ਵਿਚ ਆਪਣਾ ਕਰੀਅਰ ਬਣਾ ਸਕਦੇ ਹੋ।

ਫ਼ੋਟੋਗਰਾਫ਼ੀ

ਤਸਵੀਰ ਸਰੋਤ, Getty Images

ਇਸ ਲਈ ਕਈ ਇੰਸਟੀਚਿਊਟ ਹਨ ਜੋ ਕਿ ਡਿਪਲੋਮਾ, ਸਰੀਫਿਕੇਟ ਤੇ ਡਿਗਰੀ ਕੋਰਸ ਕਰਵਾਉਂਦੇ ਹਨ। ਇਸ ਲਈ ਕੈਮਰੇ ਬਾਰੇ ਜਾਣਕਾਰੀ ਹੋਣ ਦੇ ਨਾਲ-ਨਾਲ ਤੁਹਾਡੀ ਆਪਣੀ ਕ੍ਰਿਏਟਿਵਿਟੀ ਬਹੁਤ ਮਾਇਨੇ ਰੱਖਦੀ ਹੈ।

ਫੈਸ਼ਨ ਕੈਮਰਾਪਰਸਨ, ਪ੍ਰੋਡਕਟ ਸ਼ੂਟ, ਵੀਡੀਓ ਸ਼ੂਟ-ਮਿਊਜ਼ਿਕ ਤੇ ਫਿਲਮਜ਼ ਜਾਂ ਫਿਰ ਆਪਣਾ ਖ਼ੁਦ ਦਾ ਫੋਟੋ ਸਟੂਡੀਓ ਖੋਲ੍ਹ ਸਕਦੇ ਹੋ।

ਡੱਬੂ ਰਤਨਾਨੀ, ਰੋਨਿਕਾ ਕੰਧਾਰੀ, ਵਿਕਰਮ ਬਾਵਾ ਕੁਝ ਮਸ਼ਹੂਰ ਫੋਟੋਗਰਾਫ਼ਰ ਹਨ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)