ਨਾਗਰਿਕਤਾ ਸੋਧ ਬਿੱਲ ਹੋਇਆ ਰਾਜ ਸਭਾ ਵਿੱਚ ਪਾਸ

ਮੋਦੀ

ਤਸਵੀਰ ਸਰੋਤ, Reuters

ਨਾਗਰਿਕਤਾ ਸੋਧ ਬਿੱਲ, 2019 ਉੱਤੇ ਬੁੱਧਵਾਰ ਦੇਰ ਸ਼ਾਮ ਭਾਰਤੀ ਸੰਸਦ ਦੇ ਉੱਪਰਲੇ ਸਦਨ ਰਾਜ ਸਭਾ ਨੇ ਵੀ ਆਪਣੀ ਮੋਹਰ ਲਾ ਦਿੱਤੀ।

ਇਹ ਬਿੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਪਹਿਰ 12 ਵਜੇ ਰਾਜ ਸਭਾ ਵਿੱਚ ਪੇਸ਼ ਕਰਦਿਆਂ ਇਸ ਉੱਤੇ ਚਰਚਾ ਦੀ ਸ਼ੁਰੂਆਤ ਕੀਤੀ।

ਭਾਵੇਂ ਕਿ ਸੱਤਾ ਤੇ ਵਿਰੋਧੀ ਧਿਰ ਦੀ ਸਹਿਮਤੀ ਨਾਲ 6 ਘੰਟੇ ਬਹਿਸ ਲਈ ਰੱਖੇ ਸਨ ਪਰ ਕਰੀਬ ਦਸ ਘੰਟੇ ਦੀ ਗਰਮਾ ਗਰਮ ਬਹਿਸ ਤੋਂ ਬਾਅਦ ਹੋਈ ਵੋਟਿੰਗ ਦੌਰਾਨ ਇਸ ਬਿੱਲ ਦੇ ਪੱਖ ਵਿੱਚ 125 ਅਤੇ ਇਸ ਦੇ ਖ਼ਿਲਾਫ਼ 105 ਵੋਟਾਂ ਪਈਆਂ।

ਬਿੱਲ ਨੂੰ ਇੱਕ ਵਿਸ਼ੇਸ਼ ਕਮੇਟੀ ਨੂੰ ਭੇਜਣ ਦਾ ਮਤਾ ਵੀ ਲਿਆਂਗਾ ਗਿਆ ਪਰ ਪਾਸ ਨਾ ਹੋ ਸੱਕਿਆ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਇੱਕ ਇਤਿਹਾਸਕ ਦਿਨ ਦੱਸਿਆ ਪਰ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆਂ ਗਾਂਧੀ ਨੇ ਇਸ ਨੂੰ ਭਾਰਤੀ ਸੰਵਿਧਾਨ ਲਈ 'ਕਾਲਾ ਦਿਨ' ਕਰਾਰ ਦਿੱਤਾ।

'ਕੋਈ ਮੁਸਲਮਾਨ ਤੁਹਾਡੇ ਤੋਂ ਨਹੀਂ ਡਰਦਾ'

ਕਾਂਗਰਸ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਦੇ ਜ਼ਰੀਏ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।

ਰਾਜ ਸਭਾ ਵਿੱਚ ਬਿੱਲ 'ਤੇ ਚਰਚਾ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਤਿਹਾਸ ਕਿੱਥੋਂ ਪੜ੍ਹਿਆ ਹੈ, 'ਟੂ ਨੇਸ਼ਨ ਥਿਊਰੀ' ਕਾਂਗਰਸ ਦੀ ਨਹੀਂ ਹੈ।

ਇਹ ਵੀ ਪੜ੍ਹੋ:-

ਸਿੱਬਲ ਨੇ ਇਲਜ਼ਾਮ ਲਗਾਇਆ ਕਿ 2014 ਤੋਂ ਭਾਜਪਾ ਇੱਕ ਖਾਸ ਮਕਸੱਦ ਨੂੰ ਲੇ ਕੇ ਕੰਮ ਕਰ ਰਹੀ ਹੈ। ਕਦੇ ਲਵ ਜਿਹਾਦ, ਕਦੇ ਐਨਆਰਸੀ ਤੇ ਕਦੇ ਨਾਗਰਿਕਤਾ ਸੋਧ ਬਿੱਲ।

ਸਿੱਬਲ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ।

ਸਿੱਬਲ ਨੇ ਕਿਹਾ, "ਭਾਰਤ ਵਿੱਚ ਕੋਈ ਮੁਸਲਮਾਨ ਤੁਹਾਡੇ ਤੋਂ ਨਹੀਂ ਡਰਦਾ। ਮੈਂ ਨਹੀਂ ਡਰਦਾ ਹਾਂ, ਨਾਂ ਹੀ ਇਸ ਦੇਸ ਦੇ ਨਾਗਰਿਕ ਡਰਦੇ ਹਨ।"

ਨਾਗਰਿਕਤਾ ਸੋਧ ਬਿੱਲ

ਤਸਵੀਰ ਸਰੋਤ, ANI

ਉਨ੍ਹਾਂ ਨੇ ਕਿਹਾ, "ਜੇ ਅਸੀਂ ਡਰਦੇ ਹਾਂ ਤੇ ਸੰਵਿਧਾਨ ਤੋਂ ਡਰਦੇ ਹਾਂ ਜਿਸ ਦੀਆਂ ਤੁਸੀਂ ਧੱਜੀਆਂ ਉਡਾ ਰਹੇ ਹੋ।"

ਰਾਜ ਸਭਾ ਵਿਚ ਬਹਿਸ ਸ਼ੁਰੂ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, 'ਤਿੰਨਾਂ ਗੁਆਂਢੀ ਮੁਲਕਾਂ ਦੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਹੈ। ਭਾਰਤੀ ਸਰਹੱਦ ਨਾਲ ਲੱਗਦੇ ਪਾਕਿਸਤਾਨ, ਅਫ਼ਗਾਨਿਸਤਾਨ ਤੇ ਬੰਗਲਾ ਦੇਸ ਦੇ ਜਿਹੜੇ ਲੋਕ ਘੱਟ ਗਿਣਤੀਆਂ (ਹਿੰਦੂ, ਜੈਨ,ਬੋਧੀ, ਸਿੱਖ, ਪਾਰਸੀ ਤੇ ਈਸਾਈ) ਦੇ ਹਨ'।

ਗ੍ਰਹਿ ਮੰਤਰੀ ਮੁਤਾਬਕ ਉੱਤਰ-ਪੂਰਬ ਦੇ ਸੂਬਿਆਂ ਦੇ ਲੋਕਾਂ ਨੂੰ ਸੁਰੱਖਿਆ ਦੇਣ ਅਤੇ ਉਨ੍ਹਾਂ ਦੀ ਭਾਸ਼ਾ ਤੇ ਪਛਾਣ ਦੇ ਖਤਰਿਆਂ ਦਾ ਹੱਲ ਕਰਨ ਦਾ ਵਾਅਦਾ ਕੀਤਾ ਸੀ

'ਇਹੀ ਦੋ ਕਾਰਨ ਹੈ, ਕਿ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਜੋ ਵਾਅਦਾ ਕੀਤਾ ਸੀ। ਜਿਸ ਲਈ ਲੋਕਾਂ ਨੇ ਫਤਵਾ ਦਿੱਤਾ ਹੈ, ਸਰਕਾਰ ਇਸ ਵਾਅਦੇ ਨੂੰ ਪੂਰਾ ਕਰ ਰਹੀ ਹੈ।'

ਵਿਰੋਧ ਸਿਆਸੀ ਨਹੀਂ ਸੰਵਿਧਾਨਕ - ਅਨੰਦ ਸ਼ਰਮਾ

ਵਿਰੋਧੀ ਧਿਰ ਵਲੋਂ ਬਹਿਸ ਦੀ ਸ਼ੁਰੂਆਤ ਕਰਦਿਆਂ ਅਨੰਦ ਸ਼ਰਮਾ ਨੇ ਕਿਹਾ ਕਿ 2006 ਵਿਚ ਇਹ ਬਿੱਲ ਲਿਆਂਦਾ ਗਿਆ ਸੀ ਅਤੇ ਜੋ ਬਦਲਾਅ ਕੀਤੇ ਗਏ ਉਨ੍ਹਾਂ ਬਾਰੇ ਦੂਜਿਆਂ ਨਾਲ ਚਰਚਾ ਨਹੀਂ ਕੀਤੀ। ਸਰਕਾਰ ਕਿਸੀ ਜਲਦਬਾਜ਼ੀ ਹੈ, ਜਿਵੇਂ ਮੁਲਕ ਉੱਤੇ ਕੋਈ ਬਿਪਤਾ ਹੋਵੇ।

'ਅਸੀਂ ਇਸ ਬਿੱਲ ਦਾ ਵਿਰੋਧ ਸਿਆਸੀ ਕਾਰਨਾਂ ਕਰਕੇ ਨਹੀਂ ਬਲਕਿ ਇਹ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ ਅਤੇ ਬੁਨਿਆਦੀ ਖਾਸੇ ਦੇ ਖ਼ਿਲਾਫ਼ ਹੈ'।

'ਲੋਕਾਂ ਨੂੰ ਨਾਗਰਿਕਤਾ ਦੇਣ ਸਮੇਂ ਸੰਵਿਧਾਨ ਵਿਚ ਕਿਸੇ ਕਿਸਮ ਦਾ ਭੇਦ ਨਹੀਂ ਹੈ। ਵੰਡ ਤੋਂ ਬਾਅਦ ਉਜਾੜੇ ਕਾਰਨ ਇੱਧਰ ਆਏ ਸਨ, ਉਨ੍ਹਾਂ ਨੂੰ ਸਨਮਾਨ ਦਿੱਤਾ ਗਿਆ। ਡਾਕਟਰ ਮਨਮੋਹਨ ਸਿੰਘ ਤੇ ਇੰਦਰ ਕੁਮਾਰ ਗੁਜ਼ਰਾਲ ਦੋ ਪ੍ਰਧਾਨ ਮੰਤਰੀ ਵੀ ਬਣੇ।'

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਧਰਮ ਅਧਾਰਿਤ ਵੰਡ ਦਾ ਕਾਂਗਰਸੀ ਸਿਧਾਂਤ

ਅਨੰਦ ਸ਼ਰਮਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਲੋਕ ਸਭਾ ਵਿਚ ਕਾਂਗਰਸ ਉੱਤੇ ਦੇਸ ਦੀ ਵੰਡ ਧਰਮ ਅਧਾਰਿਤ ਕਰਵਾਉਣ ਦਾ ਦੋਸ਼ ਲਾਇਆ ਸੀ।

ਜਦਕਿ 1937 ਵਿਚ ਟੂ ਨੇਸ਼ਨ ਥਿਊਰੀ ਦਾ ਸਭ ਤੋਂ ਪਹਿਲਾਂ ਮਤਾ ਵਿਨਾਇਕ ਸਵਾਰਕਰ ਦੀ ਪ੍ਰਧਾਨਗੀ ਹੇਠ ਹੋਏ ਹਿੰਦੂ ਮਹਾਸਭਾ ਦੇ ਇਜਲਾਸ ਦੌਰਾਨ ਪਾਸ ਕੀਤਾ।

ਟੂ ਨੇਸ਼ਨ ਥਿਊਰੀ ਲਈ ਆਲ ਇੰਡੀਆ ਮੁਸਲਿਮ ਲੀਗ ਵੀ ਜਿੰਮੇਵਾਰ ਹੈ ਅਤੇ ਬ੍ਰਿਟੇਨ ਦੀ ਪਾਰਲੀਮੈਂਟ ਵਲੋਂ ਪਾਸ ਕੀਤੇ ਕਾਨੂੰਨ ਮੁਤਾਬਕ ਦੇਸ ਦੀ ਵੰਡ ਕਰਵਾਈ ਗਈ।

ਕਿਸੇ ਵੀ ਪਾਰਟੀ ਦਾ ਚੋਣ ਮਨੋਰਥ ਪੱਤਰ ਮੁਲਕ ਦੇ ਸੰਵਿਧਾਨ ਤੋਂ ਉੱਤੇ ਨਹੀਂ ਹੋ ਸਕਦਾ ਹੈ।

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਇਸ ਬਿੱਲ ਦੀ ਮੂਲ ਭਾਵਨਾ ਪਾਕਿਸਤਾਨ, ਬੰਗਲਾ ਦੇਸ ਤੇ ਅਫ਼ਗਾਨਿਸਤਾਨ ਦੀਆਂ ਘੱਟ ਗਿਣਤੀਆਂ ਧਾਰਮਿਕ ਤਸ਼ੱਸ਼ਦ ਕਾਰਨ ਹੋਏ ਉਜਾੜੇ ਦੇ ਸ਼ਿਕਾਰ ਲੋਕਾਂ ਨੂੰ ਨਾਗਰਿਕਤਾ ਦੇਣਾ ਹੈ। ਇਸ ਬਿੱਲ ਨਾਲ ਭਾਰਤ ਦੇ ਕਿਸੇ ਭਾਈਚਾਰੇ ਦੇ ਹੱਕਾਂ ਦਾ ਹਨਨ ਨਹੀਂ ਹੁੰਦਾ।

ਤ੍ਰਿਣਮੂਲ ਕਾਂਗਰਸ ਦਾ ਪੱਖ਼

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਦੇਰੇਕ ਓਬਰਾਇਨ ਨੇ ਕਿਹਾ ਮੋਦੀ ਸਰਕਾਰ ਵਾਅਦੇ ਕਰਨ ਵਿਚ ਜਿੰਨੀ 'ਚ ਵਧੀਆ ਹੈ ਉਸ ਤੋਂ ਵੀ ਵਧੀਆ ਇਨ੍ਹਾਂ ਨੂੰ ਤੋੜਨ ਵਿਚ ਹੈ। ਉਨ੍ਹਾਂ ਕਿਹਾ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬੇ ਤੋਂ ਤੋੜਨ ਤੋਂ ਬਾਅਦ ਸਰਕਾਰ ਭਾਰਤ ਦੇ ਲੋਕਾਂ ਨੂੰ ਮੁਲਕ ਤੋਂ ਤੋੜ ਰਹੀ ਹੈ।

ਭਾਜਪਾ ਦੀ ਉਮੀਦ

ਇਸ ਸਮੇਂ ਰਾਜ ਸਭਾ ਵਿਚ ਕੁੱਲ 240 ਮੈਂਬਰ ਹਨ। ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਉਸਨੂੰ 125- 130 ਮੈਂਬਰਾਂ ਦਾ ਸਮਰਥਨ ਮਿਲ ਜਾਵੇਗਾ। ਜਨਤਾ ਦਲ ਯੂ ਦੀਆਂ ਕੁਝ ਵਿਰੋਧੀ ਸੁਰਾਂ ਦੇ ਬਾਵਜੂਦ ਪਾਰਟੀ ਹੱਕ ਵਿਚ ਭੁਗਤਦੀ ਨਜ਼ਰ ਆ ਰਹੀ ਹੈ।

ਰਾਜ ਸਭਾ ਵਿਚ ਭਾਰਤੀ ਜਨਤਾ ਪਾਰਟੀ ਦੇ 83 ਮੈਂਬਰ ਹਨ, ਜਨਤਾ ਦਲ ਯੂ ਦੇ 6 ਅਤੇ ਅਕਾਲੀ ਦਲ ਤੇ 3 ਮੈਂਬਰ ਹਨ। ਭਾਜਪਾ ਨੂੰ ਉਮੀਦ ਹੈ ਕਿ ਲੋਕ ਸਭਾ ਵਾਂਗ ਉਸਨੂੰ ਟੀਡੀਪੀ, ਵਾਈਐੱਸਆਰਸੀਪੀ, ਬੀਜੇਡੀ, ਏਆਈਡੀਐਮਕੇ ਸਣੇ ਕੁਝ ਹੋਰ ਸੰਸਦ ਮੈਂਬਰਾਂ ਦਾ ਸਮਰਥਨ ਮਿਲ ਜਾਵੇਗਾ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਮੈਡਰਿਡ ਵਿਚ ਹਨ, ਭਾਜਪਾ ਦੇ ਅਨਿਲ ਬਲੂਨੀ ਦੀ ਤਬੀਅਤ ਖਰਾਬ ਹੈ ਅਤੇ ਅਮਰ ਸਿੰਘ ਵੀ ਤੰਦਰੁਸਤ ਨਹੀਂ ਹਨ। ਸਮਝਿਆ ਜਾ ਰਿਹਾ ਹੈ ਕਿ ਦੋਵੇਂ ਵੋਟਿੰਗ ਦੌਰਾਨ ਗੈਰਹਾਜ਼ਰ ਰਹਿ ਸਕਦੇ ਹਨ।

ਇਹ ਵੀ ਪੜ੍ਹੋ:-

ਵਿਰੋਧੀ ਧਿਰ ਦੀ ਪੁਜੀਸ਼ਨ

ਜੇਕਰ ਵੋਟਿੰਗ ਦੌਰਾਨ ਕੁਝ ਮੈਂਬਰ ਵਾਕ ਆਉਟ ਕਰ ਗਏ ਤਾਂ ਬਹੁਮਤ ਦਾ ਅੰਕੜਾ ਘਟ ਜਾਵੇਗਾ। ਕਾਂਗਰਸ ਦੇ ਮੋਤੀ ਲਾਲ ਵੋਹਰਾ ਵੀ ਬਿਮਾਰ ਹਨ, ਉਹ ਵੋਟਿੰਗ ਦੌਰਾਨ ਗੈਰ ਹਾਜ਼ਰ ਰਹਿ ਸਕਦੇ ਹਨ।

ਅੰਕੜਿਆਂ ਜੇ ਹਿਸਾਬ ਨਾਲ ਪਲਵਾ ਬਰਾਬਰ ਦਿਖ ਰਿਹਾ ਹੈ ਅਤੇ ਵੋਟਿੰਗ ਦੌਰਾਨ ਕਿਸੇ ਵੀ ਪਾਸੇ ਝੁਕ ਸਕਦਾ ਹੈ।

ਕਾਂਗਰਸ ਦੇ 46 ਮੈਂਬਰ ਹਨ , ਤ੍ਰਿਣਮੂਲ ਕਾਂਗਰਸ ਦੇ 13, ਸਮਾਜਵਾਦੀ ਪਾਰਟੀ ਦੇ 9, ਖੱਬੇਪੱਖੀਆਂ ਦੇ 6, ਟੀਆਰਐੱਸ ਦੇ 6, ਡੀਐੱਮਕੇ ਦੇ 5, ਆਰਜੇਡੀ ਦੇ 4, ਆਮ ਆਦਮੀ ਪਾਰਟੀ ਦੇ 3, ਬੀਐੱਸਪੀ ਦੇ 4 ਅਤੇ ਇਸ ਤੋਂ ਇਲਾਵਾ 21 ਮੈਂਬਰ ਹੋਰ ਹਨ, ਜੋ ਹੁਣ ਤੱਕ ਦੇ ਰੁਖ਼ ਮੁਤਾਬਕ ਬਿੱਲ ਦਾ ਵਿਰੋਧ ਕਰਨਗੇ।

ਇਹ ਵੀਡੀਓ ਵੀ ਦੇਖੋ:-

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

Skip YouTube post, 5
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 5

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)