GDP: ਭਾਰਤ ਵਿੱਚ ‘ਵਿਕਾਸ’ ਹੋਰ ਵੀ ਸੁਸਤ ਹੋਇਆ, ਦਰ 5% ਤੋਂ ਹੇਠਾਂ ਡਿੱਗੀ

ਭਾਰਤੀ ਅਰਥਚਾਰਾ ਹੁਣ ਹੋਰ ਵੀ ਮੱਧਮ ਗਤੀ ਨਾਲ ਵੱਧ ਰਿਹਾ ਹੈ, ਜਿਸ ਪਿੱਛੇ ਦੋ ਵੱਡੇ ਤੱਥ ਜ਼ਰੂਰੀ ਹਨ: ਸਰਕਾਰੀ ਖ਼ਰਚਾ ਵਧਿਆ ਹੈ ਤੇ ਨਿੱਜੀ ਖ਼ਰਚਾ ਹੇਠਾਂ ਆਇਆ ਹੈ।

ਇਸ ਸਾਲ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਦੌਰਾਨ ਭਾਰਤੀ ਅਰਥਚਾਰੇ ਦੀ ਵਿਕਾਸ ਦਰ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 4.5 ਫ਼ੀਸਦੀ ਹੈ। ਇਸ ਤੋਂ ਪਿਛਲੀ ਤਿਮਾਹੀ ’ਚ ਦਰ 5 ਫ਼ੀਸਦੀ ਸੀ।

ਸਾਲ 2018 ਦੀ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਦੌਰਾਨ ਵਿਕਾਸ ਦਰ 7.1 ਫ਼ੀਸਦੀ ਸੀ। ਭਾਰਤੀ ਅਰਥਚਾਰੇ ਲਈ ਪਿਛਲੇ 6 ਸਾਲਾਂ ਦੌਰਾਨ ਇਹ ਸਭ ਤੋਂ ਮੱਧਮ ਹੈ।

ਵੀਡੀਓ ਰਾਹੀਂ ਜਾਣੋ ਕੁਝ ਕਾਰਨ:

ਇਹ ਵੀ ਜ਼ਰੂਰਪੜ੍ਹੋ:

ਇਸੇ ਤਿਮਾਹੀ (ਜੁਲਾਈ ਤੋਂ ਸਤੰਬਰ) ਦੌਰਾਨ ਸਰਕਾਰੀ ਖਰਚਾ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 15.6 ਫ਼ੀਸਦੀ ਜ਼ਿਆਦਾ ਹੈ।

ਨਿੱਜੀ ਖੇਤਰ ਵਿੱਚ ਖਰਚਾ ਪਿਛਲੇ ਸਾਲ ਦੀ ਇਸੇ ਪਿਛਲੀ ਤਿਮਾਹੀ ਦੇ ਮੁਕਾਬਲੇ 6 ਫ਼ੀਸਦੀ ਘਟਿਆ ਹੈ।

ਇਹ ਵੀਡੀਓ ਵੀ ਜ਼ਰੂਰਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)