You’re viewing a text-only version of this website that uses less data. View the main version of the website including all images and videos.
21 ਤੋਂ 17: ਭਾਜਪਾ ਦੇ ਪੈਰਾਂ ਹੇਠੋਂ ਖਿਸਕ ਰਹੀ ਹੈ ਜ਼ਮੀਨ
- ਲੇਖਕ, ਸ਼ਾਦਾਬ ਨਜ਼ਮੀ
- ਰੋਲ, ਬੀਬੀਸੀ ਪੱਤਰਕਾਰ
ਮਾਰਚ 2018 ਤੱਕ ਭਾਜਪਾ 21 ਸੂਬਿਆਂ ਵਿੱਚ ਸੱਤਾ ਉੱਤੇ ਕਾਬਜ਼ ਸੀ, ਫਿਰ ਚਾਹੇ ਉਹ ਖੁਦ ਹੋਵੇ ਜਾਂ ਫਿਰ ਗਠਜੋੜ ਦੇ ਰੂਪ ਵਿੱਚ। ਸਾਲ 2019 ਵਿੱਚ ਜੰਮੂ-ਕਸ਼ਮੀਰ ਨੂੰ ਦੋ ਸੂਬਿਆਂ ਵਿੱਚ ਵੰਡੇ ਜਾਣ ਤੱਕ ਭਾਰਤ ਵਿੱਚ 28 ਸੂਬੇ ਸਨ।
ਮਹਾਰਾਸ਼ਟਰ ਵਿੱਚ ਤਾਜ਼ਾ ਸਿਆਸੀ ਉਥਲ-ਪੁਥਲ ਦੌਰਾਨ ਐਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਵਲੋਂ ਬਹੁਮਤ ਸਾਬਤ ਕਰਨ ਅਤੇ ਸਰਕਾਰ ਬਣਾਉਣ ਦਾ ਫੈਸਲਾ ਕਰਨ ਤੋਂ ਬਾਅਦ ਭਾਜਪਾ ਨੇ ਇੱਕ ਹੋਰ ਸੂਬਾ ਗੁਆ ਦਿੱਤਾ ਹੈ।
ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਨੂੰ ਗੁਆਉਣ ਤੋਂ ਬਾਅਦ ਇਹ ਭਾਜਪਾ ਲਈ ਇੱਕ ਹੋਰ ਝਟਕਾ ਹੈ।
ਪਿਛਲੀ ਵਾਰ 25 ਸਾਲ ਪਹਿਲਾਂ ਹੀ ਕਿਸੇ ਸਿਆਸੀ ਪਾਰਟੀ ਨੇ ਆਪਣੀ ਅਜਿਹੀ ਛਾਪ ਛੱਡੀ ਸੀ। ਸਾਲ 1993 ਦੇ ਅੰਤ ਤੱਕ ਕਾਂਗਰਸ 26 ਵਿੱਚੋਂ 16 'ਤੇ ਰਾਜ ਕਰ ਰਹੀ ਸੀ - 15 ਆਪਣੇ ਦਮ 'ਤੇ ਅਤੇ ਇੱਕ ਗਠਜੋੜ ਵਿੱਚ।
ਮੋਦੀ ਸਰਕਾਰ ਦੇ ਆਮ ਚੋਣਾਂ ਜਿੱਤਣ ਅਤੇ ਕੇਂਦਰ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਪਾਰਟੀ ਦੀ ਸਿਰਫ਼ ਸੱਤ ਸੂਬਿਆਂ ਵਿੱਚ ਹੀ ਸਰਕਾਰ ਸੀ। ਮਾਰਚ 2018 ਤੱਕ ਭਾਜਪਾ ਦੇ 21 ਸੂਬੇ ਸਨ ਜੋ ਕਿ ਪਹਿਲਾਂ ਨਾਲੋਂ ਤਿੰਨ ਗੁਣਾ ਸਨ।
ਇਹ ਵੀ ਪੜ੍ਹੋ:
ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਵੱਲ ਕਦਮ ਵਧਾਉਂਦਿਆਂ ਭਾਜਪਾ ਨੇ ਸਾਲ 2015 ਵਿੱਚ ਸਰਕਾਰ ਬਣਾਉਣ ਲਈ ਜੰਮੂ-ਕਸ਼ਮੀਰ ਵਿੱਚ ਪੀਡੀਪੀ ਨਾਲ ਹੱਥ ਮਿਲਾਇਆ।
87 ਸੀਟਾਂ ਵਿੱਚੋਂ ਪੀਡੀਪੀ ਨੇ 28, ਭਾਜਪਾ ਨੇ 25, ਐਨਸੀ ਨੇ 15 ਅਤੇ ਕਾਂਗਰਸ ਨੇ 12 ਸੀਟਾਂ ਜਿੱਤੀਆਂ ਸਨ। ਇਹ ਪਹਿਲੀ ਵਾਰੀ ਸੀ ਜਦੋਂ ਭਾਜਪਾ ਅਤੇ ਇਸ ਦੀਆਂ ਗਠਜੋੜ ਪਾਰਟੀਆਂ ਪੰਜਾਬ ਨੂੰ ਛੱਡ ਕੇ ਪੂਰੇ ਉੱਤਰ ਭਾਰਤ 'ਤੇ ਰਾਜ ਕਰ ਰਹੀਆਂ ਸਨ।
ਸਾਲ 2018 ਵਿੱਚ ਸਮੀਕਰਨ ਬਦਲਣਾ ਸ਼ੁਰੂ ਹੋਇਆ ਜਦੋਂ ਕਾਂਗਰਸ ਗਠਜੋੜ ਦੁਆਰਾ ਕਰਨਾਟਕ ਵਿੱਚ ਨਵੀਂ ਬਣੀ ਸਰਕਾਰ ਥੋੜੇ ਸਮੇਂ ਬਾਅਦ ਹੀ ਡਿੱਗ ਗਈ।
ਭਾਜਪਾ ਇੱਕ ਵਾਰ ਫਿਰ ਮਜ਼ਬੂਤ ਹੋਣੀ ਸ਼ੁਰੂ ਹੋਈ ਅਤੇ ਬੀਐਸ ਯੇਦਯੁਰੱਪਾ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕਰਕੇ ਸਰਕਾਰ ਬਣਾਈ।
ਮਹਾਰਾਸ਼ਟਰ ਵਿੱਚ ਚੋਣਾਂ ਦੇ ਤਾਜ਼ਾ ਨਤੀਜਿਆਂ ਨਾਲ ਭਾਜਪਾ ਅਤੇ ਇਸ ਦੀਆਂ ਗਠਜੋੜ ਪਾਰਟੀਆਂ ਦੀ ਪਕੜ ਸੂਬਿਆਂ ਵਿੱਚ ਕਮਜ਼ੋਰ ਹੁੰਦੀ ਜਾਪਦੀ ਹੈ।
ਕਿਸੇ ਵੇਲੇ ਹਰ ਸੂਬੇ ਵਿੱਚ ਸੱਤਾ 'ਤੇ ਕਾਬਜ਼ ਹੋਣ ਵਾਲੀ ਪਾਰਟੀ, ਹੁਣ 17 ਸੂਬਿਆਂ ਤੱਕ ਹੀ ਮਿਸਟ ਕੇ ਰਹਿ ਗਈ ਹੈ।
ਇਨ੍ਹਾਂ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ, ਸਿੱਕਿਮ, ਅਸਮ, ਮੇਘਾਲਿਆ, ਮਣੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਅਰੁਣਾਚਲ ਪ੍ਰਦੇਸ਼, ਕਰਨਾਟਕ, ਗੋਆ ਅਤੇ ਗੁਜਰਾਤ ਸ਼ਾਮਲ ਹਨ।
ਆਬਾਦੀ ਤੇ ਵੋਟ ਫ਼ੀਸਦ
ਹਾਲਾਂਕਿ ਇੱਕ ਸਾਲ ਵਿੱਚ ਗੁਆਏ ਸੂਬਿਆਂ ਦੀ ਗਿਣਤੀ ਬਹੁਤ ਜ਼ਿਆਦਾ ਨਹੀਂ ਜਾਪਦੀ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ ਵਰਗੇ ਵੱਡੇ ਸੂਬਿਆਂ ਨੂੰ ਗੁਆ ਦਿੱਤਾ ਹੈ - ਜੋ ਕਿ ਕਿਸੇ ਵੇਲੇ ਭਾਜਪਾ ਅਤੇ ਇਸ ਦੇ ਗਠਜੋੜ ਲਈ ਸਭ ਤੋਂ ਵੱਡੀ ਪਕੜ ਹੁੰਦੇ ਸਨ।
ਇਸ ਨੂੰ ਸਮਝਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਨ੍ਹਾਂ ਸੂਬਿਆਂ ਦੀ ਆਬਾਦੀ ਦੇਖਣਾ।
ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਮਾਰਚ 2018 ਤੱਕ ਭਾਜਪਾ ਤੇ ਗਠਜੋੜ ਪਾਰਟੀਆਂ ਵਲੋਂ ਸ਼ਾਸਿਤ ਸੂਬਿਆਂ ਦੀ ਆਬਾਦੀ 849,825,030 ਸੀ, ਜੋ ਕਿ ਕੁੱਲ ਆਬਾਦੀ ਦੇ ਲਗਭਗ 70 ਫੀਸਦ ਦੇ ਨੇੜੇ ਸੀ।
ਇਹ ਵੀ ਪੜ੍ਹੋ:
ਮਹਾਰਾਸ਼ਟਰ (112 ਮਿਲੀਅਨ), ਮੱਧ ਪ੍ਰਦੇਸ਼ (72 ਮਿਲੀਅਨ), ਰਾਜਸਥਾਨ (68 ਮਿਲੀਅਨ) ਅਤੇ ਛੱਤੀਸਗੜ (25 ਮਿਲੀਅਨ) ਵਰਗੇ ਸੂਬਿਆਂ ਦੇ ਭਾਜਪਾ ਹੱਥੋਂ ਖਿਸਕ ਜਾਣ ਕਾਰਨ ਭਾਜਪਾ ਅਤੇ ਇਸ ਦੀਆਂ ਗਠਜੋੜ ਪਾਰਟੀਆਂ ਦੇ ਸ਼ਾਸਤ ਸੂਬਿਆਂ ਦੀ ਕੁੱਲ ਫ਼ੀਸਦ ਘੱਟ ਕੇ ਤਕਰੀਬਨ 47 ਹੋ ਗਈ ਹੈ। ਮਾਰਚ 2018 ਤੋਂ ਇਹ ਤਕਰੀਬਨ 23 ਫ਼ੀਸਦ ਦੀ ਗਿਰਾਵਟ ਹੈ।
ਇਹ ਵੀਡੀਓ ਵੀ ਦੇਖੋ: