ਹਾਈ ਕੋਰਟ ਨੇ ਪੰਜਾਬ ਨੂੰ ਪੁੱਛਿਆ, ਕੇਂਦਰ ਸਰਕਾਰ ਨੇ ਅਪਾਹਜਾਂ ਲਈ 2016 ਤੋਂ ਬਾਅਦ ਕਿੰਨਾ ਫੰਡ ਦਿੱਤਾ -5 ਅਹਿਮ ਖ਼ਬਰਾਂ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਜਾਣਕਾਰੀ ਮੰਗੀ ਹੈ ਕਿ ਸਾਲ 2016 ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬੇ ਨੂੰ ਅਪਾਹਜਾਂ ਦੇ ਖਰਚ ਲਈ ਕਿੰਨਾ ਪੈਸਾ ਦਿੱਤਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਅਨੁਸਾਰ ਪੰਜਾਬ ਵਿੱਚ ਫਾਈਨੈਂਸ਼ੀਅਲ ਅਸਿਸਟੈਂਟ ਟੂ ਡਿਸਏਬਲਡ ਪਰਸਨ (ਐੱਫਏਡੀਪੀ) ਸਕੀਮ ਤਹਿਤ ਸਿਰਫ਼ 28 ਫੀਸਦ ਅਪਾਹਜ ਲੋਕਾਂ ਨੂੰ ਹੀ 750 ਰੁਪਏ ਮਹੀਨਾ ਮਿਲ ਰਿਹਾ ਹੈ।

ਪਿਛਲੇ ਮਹੀਨੇ ਇੱਕ ਹਲਫਨਾਮੇ 'ਚ ਸਮਾਜਿਕ ਸੁਰੱਖਿਆ ਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ ਨੇ ਦੱਸਿਆ ਸੀ ਕਿ ਸੂਬੇ ਵਿੱਚ ਕਰੀਬ 6 ਲੱਖ ਸਰੀਰਕ ਤੌਰ 'ਤੇ ਅਪਾਹਜ ਲੋਕ ਹਨ, ਜਦਕਿ ਸਾਲ 2011 ਮਰਦਮਸ਼ੁਮਾਰੀ ਮੁਤਾਬਕ 6.54 ਲੱਖ ਲੋਕ ਹਨ।

ਇਹ ਵੀ ਪੜ੍ਹੋ-

SC/ST ਕਮਿਸ਼ਨ ਮੁਖੀ: 'ਜਗਮੇਲ ਦੇ ਪਰਿਵਾਰ ਨੂੰ ਧਮਕੀਆਂ ਮਿਲਣ ਦੀ ਗੱਲ ਸਾਡੇ ਕੋਲ ਆਈ ਹੈ'

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਤਿੰਨ ਮੈਂਬਰੀ ਵਫ਼ਦ ਵੱਲੋਂ ਬੀਤੇ ਦਿਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਵਿੱਚ ਮ੍ਰਿਤਕ ਜਗਮੇਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ।

ਕਮਿਸ਼ਨ ਦੇ ਚੇਅਰਮੈਨ ਪ੍ਰੋ. ਰਾਮ ਸ਼ੰਕਰ ਕਥੇਰੀਆ ਦੀ ਅਗਵਾਈ ਹੇਠ ਹੋਰ ਅਧਿਕਾਰੀਆਂ ਨੇ ਪਿੰਡ ਦਾ ਦੌਰਾ ਕਰਕੇ ਜ਼ਿਲ੍ਹੇ ਦੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਤੋਂ ਘਟਨਾ ਸਬੰਧੀ ਵੇਰਵੇ ਇਕੱਠੇ ਕੀਤੇ।

ਇਸ ਦੌਰਾਨ ਕਥੇਰੀਆ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਨੇ ਧਮਕੀਆਂ ਮਿਲਣ ਅਤੇ ਜਾਨ ਨੂੰ ਖ਼ਤਰੇ ਦੀ ਗੱਲ ਕਮਿਸ਼ਨ ਨੂੰ ਕਹੀ ਹੈ ਅਤੇ ਇਸ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਅਤੇ ਇਲਾਜ ਵਿੱਚ ਅਣਗਹਿਲੀ ਵਰਤੀ ਗਈ ਹੈ, ਜਿਸ ਦੀ ਰਿਪੋਰਟ ਵੀ ਤਲਬ ਕੀਤੀ ਹੈ।

ਬੀਤੀ 7 ਨਵੰਬਰ ਨੂੰ ਪਿੰਡ ਚੰਗਾਲੀਵਾਲਾ ਨਾਲ ਸਬੰਧਿਤ ਦਲਿਤ ਨੌਜਵਾਨ ਜਗਮੇਲ ਸਿੰਘ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ 16 ਨਵੰਬਰ ਨੂੰ ਉਸ ਦੀ ਚੰਡੀਗੜ੍ਹ ਦੇ ਪੀਜੀਆਈ 'ਚ ਮੌਤ ਹੋ ਗਈ ਹੈ। ਪੂਰੀ ਖ਼ਬਰ ਵਿਸਥਾਰ 'ਤ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

Maharashtra: ਦੇਵੇਂਦਰ ਫਡਣਵੀਸ ਦੇ ਸਹੁੰ ਚੁੱਕਣ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

ਸ਼ਿਵ ਸੈਨਾ ਨੇ ਭਾਜਪਾ ਦੇ ਦੇਵੇਂਦਰ ਫਡਣਵੀਸ ਅਤੇ ਐੱਨਸੀਪੀ ਦੇ ਅਜੀਤ ਪਵਾਰ ਦੇ ਸਹੁੰ ਚੁੱਕਣ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।

ਸ਼ਨਿੱਚਰਵਾਰ ਸਵੇਰੇ ਦੇਵੇਂਦਰ ਫਡਣਵੀਸ ਮੁੱਖ ਮੰਤਰੀ ਵਜੋਂ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

ਇਹ ਘਟਨਾਕ੍ਰਮ ਉਸ ਵੇਲੇ ਹੋਇਆ ਹੈ ਜਦੋਂ ਇੱਕ ਦਿਨਾ ਪਹਿਲਾਂ ਹੀ ਸ਼ਿਵ ਸੇਨਾ, ਐੱਨਸੀਪੀ ਅਤੇ ਕਾਂਗਰਸ ਨੇ ਆਗੂਆਂ ਵਿਚਾਲੇ ਉੱਧਵ ਠਾਕਰੇ ਨੂੰ ਸੀਐੱਮ ਬਣਾਉਣ ਲਈ ਸਹਿਮਤੀ ਬਣੀ ਸੀ। ਸ਼ਰਦ ਪਵਾਰ ਨੇ ਸ਼ੁੱਕਰਵਾਰ ਨੂੰ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਸੀ। ਪੂਰੀ ਖ਼ਬਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਜੀਤ ਪਵਾਰ ਨੇ ਜਨਤਾ ਨੂੰ ਟਿਕਾਊ ਸਰਕਾਰ ਦੇਣ ਲਈ ਚੰਗਾ ਫ਼ੈਸਲਾ ਲਿਆ: ਦੇਵੇਂਦਰ ਫਡਣਵੀਸ

ਸ਼ਨਿੱਚਰਵਾਰ ਸ਼ਾਮ ਨੂੰ ਮਹਾਰਾਸ਼ਟਰ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਨਵੇਂ ਬਣੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਕਿਹਾ, "ਮੈਂ ਮੇਰੇ ਸਾਰੇ ਵਿਧਾਇਕਾਂ ਦਾ ਧੰਨਵਾਦੀ ਹਾਂ। ਸਾਡੇ ਸਾਰੇ ਸਹਿਯੋਗੀ ਸਾਡੇ ਨਾਲ ਹਨ। ਸਿਰਫ਼ ਇੱਕ ਸਹਿਯੋਗੀ (ਸ਼ਿਵ ਸੈਨਾ) ਸਾਨੂੰ ਛੱਡ ਗਿਆ ਹੈ।"

"ਅਜੀਤ ਪਵਾਰ ਨੇ ਜਨਤਾ ਨੂੰ ਟਿਕਾਊ ਸਰਕਾਰ ਦੇਣ ਲਈ ਚੰਗਾ ਫ਼ੈਸਲਾ ਲਿਆ ਹੈ। ਉਨ੍ਹਾਂ ਦੀ ਹਮਾਇਤ ਵਿੱਚ ਅਸੀਂ ਟਿਕਾਊ ਤੇ ਮਜ਼ਬੂਤ ਸਰਕਾਰ ਦੇਵਾਂਗੇ, ਜੋ ਮਹਾਰਾਸ਼ਟਰ ਦੇ ਵਿਕਾਸ ਲਈ ਕੰਮ ਕਰੇਗੀ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੁਲਜ਼ਮ ਸਾਹਮਣੇ ਪਿੱਜ਼ਾ ਆਰਡਰ ਕਰਨ ਦੇ ਬਹਾਨੇ ਇੱਕ ਔਰਤ ਨੇ ਕਿਵੇਂ ਖੁਦ ਨੂੰ ਬਚਾਇਆ

ਅਮਰੀਕਾ ਵਿੱਚ ਘਰੇਲੂ ਹਿੰਸਾ ਦੀ ਸਤਾਈ ਇੱਕ ਔਰਤ ਨੇ ਬਿਨਾ ਸ਼ੱਕ ਮੁਲਜ਼ਮ ਦੇ ਸਾਹਮਣੇ ਪਿੱਜ਼ਾ ਆਰਡਰ ਦਾ ਨਾਟਕ ਕਰਕੇ ਪੁਲਿਸ ਨੂੰ ਉੱਥੋਂ ਦੇ ਐਮਰਜੈਂਸੀ ਨੰਬਰ 911 'ਤੇ ਫੋਨ ਕੀਤਾ।

ਔਰੇਗਨ ਦੇ ਸ਼ਹਿਰ ਓਹੀਓ ਵਿੱਚ ਪੁਲਿਸ ਅਧਿਕਾਰੀ ਨੇ ਔਰਤ ਦੀ ਸ਼ਲਾਘਾ ਕੀਤੀ। ਉਸ ਔਰਤ ਇਸ ਤਰਕੀਬ ਨੂੰ ਬੇਹੱਦ ਸਾਵਧਾਨੀ ਤੇ ਨਾਟਕੀ ਅੰਦਾਜ਼ ਨਾਲ ਵਰਤ ਕੇ ਪੁਲਿਸ ਕੋਲੋਂ ਮਦਦ ਮੰਗੀ।

ਭਾਵੇਂ ਕਿ, ਪਹਿਲਾਂ ਪੁਲਿਸ ਵਾਲੇ ਨੂੰ ਲੱਗਾ ਉਸ ਔਰਤ ਨੇ ਗ਼ਲਤ ਨੰਬਰ ਮਿਲਾਇਆ ਹੈ ਪਰ ਬਾਅਦ 'ਚ ਉਸ ਨੂੰ ਅਹਿਸਾਸ ਹੋ ਗਿਆ ਇਹ ਮਦਦ ਲਈ ਆਇਆ ਫੋਨ ਹੈ। ਪਿੱਜ਼ਾ ਆਰਡਰ ਦੌਰਾਨ ਔਰਤਾ ਨੇ ਕਿਵੇਂ ਪੁਲਿਸ ਵਾਲੇ ਨਾਲ ਕਿਵੇਂ ਗੱਲ ਕੀਤੀ ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)