ਅਜੀਤ ਪਵਾਰ ਨੇ ਜਨਤਾ ਨੂੰ ਟਿਕਾਊ ਸਰਕਾਰ ਦੇਣ ਲਈ ਚੰਗਾ ਫ਼ੈਸਲਾ ਲਿਆ: ਦੇਵੇਂਦਰ ਫਡਣਵੀਸ

ਤਸਵੀਰ ਸਰੋਤ, ANI
ਸ਼ਨਿੱਚਰਵਾਰ ਸ਼ਾਮ ਨੂੰ ਮਹਾਰਾਸ਼ਟਰ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਨਵੇਂ ਬਣੇ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।
ਉਨ੍ਹਾਂ ਕਿਹਾ, “ਮੈਂ ਮੇਰੇ ਸਾਰੇ ਵਿਧਾਇਕਾਂ ਦਾ ਧੰਨਵਾਦੀ ਹਾਂ। ਸਾਡੇ ਸਾਰੇ ਸਹਿਯੋਗੀ ਸਾਡੇ ਨਾਲ ਹਨ। ਸਿਰਫ਼ ਇੱਕ ਸਹਿਯੋਗੀ (ਸ਼ਿਵ ਸੈਨਾ) ਸਾਨੂੰ ਛੱਡ ਗਿਆ ਹੈ।"
"ਅਜੀਤ ਪਵਾਰ ਨੇ ਜਨਤਾ ਨੂੰ ਟਿਕਾਊ ਸਰਕਾਰ ਦੇਣ ਲਈ ਚੰਗਾ ਫ਼ੈਸਲਾ ਲਿਆ ਹੈ। ਉਨ੍ਹਾਂ ਦੀ ਹਮਾਇਤ ਵਿੱਚ ਅਸੀਂ ਟਿਕਾਊ ਤੇ ਮਜ਼ਬੂਤ ਸਰਕਾਰ ਦੇਵਾਂਗੇ, ਜੋ ਮਹਾਰਾਸ਼ਟਰ ਦੇ ਵਿਕਾਸ ਲਈ ਕੰਮ ਕਰੇਗੀ।”
ਉਨ੍ਹਾਂ ਦੇ ਇਸ ਸੰਬੋਧਨ ਦੌਰਾਨ ਪਾਰਟੀ ਦੇ ਹੋਰ ਵੀ ਕਈ ਵੱਡੇ ਆਗੂ ਮੌਜੂਦ ਸਨ। ਇਸ ਮੌਕੇ ਪਾਰਟੀ ਵਰਕਰਾਂ ਨੇ ਪਟਾਕੇ ਚਲਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਸ਼ਨਿੱਚਰਵਾਰ ਦਾ ਸਾਰਾ ਦਿਨ ਹੀ ਸੂਬੇ ਦੀ ਸਿਆਸਤ ਵਿੱਚ ਗਹਿਮਾ-ਗਹਿਮੀ ਵਾਲਾ ਤੇ ਬਿਆਨਬਾਜ਼ੀਆਂ ਨਾਲ ਭਰਿਆ ਰਿਹਾ। ਆਓ ਦੇਖਦੇ ਹਾਂ ਕਿ ਪੂਰੇ ਦਿਨ ਵਿੱਚ ਕਿਸ ਨੇ ਕੀ ਕਿਹਾ—
ਪ੍ਰਧਾਨ ਮੰਤਰੀ ਨਰਿੰਦਰ ਨੇ ਟਵੀਟ ਰਾਹੀਂ ਦੋਹਾਂ ਨੂੰ ਵਧਾਈ ਦਿੱਤੀ ਤੇ ਉਮੀਦ ਜ਼ਾਹਰ ਕੀਤੀ ਕਿ ਦੋਵੇਂ ਸੂਬੇ ਦੇ ਰੌਸ਼ਨ ਭਵਿੱਖ ਲਈ ਮਿਲ ਕੇ ਕੰਮ ਕਰਨਗੇ।
ਬਹੁਮਤ ਸਾਡੇ ਕੋਲ ਹੈ - ਸ਼ਰਦ ਪਵਾਰ
ਐੱਨਸੀਪੀ ਮੁਖੀ ਸ਼ਰਦ ਪਵਾਰ ਤੇ ਸ਼ਿਵ ਸੈਨਾ ਮੁਖੀ ਉੱਧਵ ਠਾਕਰੇ ਨੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ, "ਕਾਂਗਰਸ, ਐੱਨਸੀਪੀ ਤੇ ਸ਼ਿਵ ਸੈਨਾ ਦੇ ਗਠਜੋੜ ਕੋਲ ਜ਼ਰੂਰੀ ਬਹੁਮਤ ਹੈ। ਸਾਨੂੰ ਕਈ ਆਜ਼ਾਦ ਵਿਧਾਇਕਾਂ ਦੀ ਹਮਾਇਤ ਵੀ ਹਾਸਿਲ ਹੈ ਜਿਨ੍ਹਾਂ ਨੂੰ ਜੋੜ ਕੇ ਵਿਧਾਇਕਾਂ ਦੀ ਕੁੱਲ ਗਿਣਤੀ 170 ਤੋਂ ਵੱਧ ਹੈ।"
"ਅਜੀਤ ਪਵਾਰ ਦਾ ਫ਼ੈਸਲਾ ਪਾਰਟੀ ਲਾਈਨ ਤੋਂ ਪਰੇ ਹੈ ਤੇ ਇਹ ਅਨੁਸ਼ਾਸਨਹੀਣਤਾ ਹੈ। ਐੱਨਸੀਪੀ ਦੇ ਨੇਤਾ ਜਾਂ ਵਰਕਰ ਐੱਨਸੀਪੀ-ਭਾਜਪਾ ਦੇ ਗਠਜੋੜ ਦੇ ਹੱਕ ਵਿੱਚ ਨਹੀਂ ਹਨ।"
ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਪਾਰਟੀ ਵੱਲੋਂ ਅੱਜ ਵਿਧਾਇਕ ਦਲ ਦਾ ਨਵਾਂ ਨੇਤਾ ਚੁਣਿਆ ਜਾਵੇਗਾ।
ਸ਼ਰਦ ਪਵਾਰ ਨੇ ਅੱਗੇ ਕਿਹਾ, "ਸਾਰੀਆਂ ਪਾਰਟੀਆਂ ਕੋਲ ਵਿਧਾਇਕਾਂ ਦੇ ਦਸਤਖ਼ਤ ਕੀਤੀਆਂ ਲਿਸਟਾਂ ਮੌਜੂਦ ਹੁੰਦੀਆਂ ਹਨ। ਅਜੀਤ ਪਵਾਰ ਵਿਧਾਇਕ ਦਲ ਦੇ ਨੇਤਾ ਸਨ ਇਸ ਲਈ ਉਨ੍ਹਾਂ ਕੋਲ ਵੀ ਅਜਿਹੀਆਂ ਲਿਸਟਾਂ ਸਨ।"
"ਮੈਨੂੰ ਲਗਦਾ ਹੈ ਕਿ ਇਹ ਹੋ ਸਕਦਾ ਹੈ ਕਿ ਉਹੀ ਲਿਸਟ ਅਜੀਤ ਪਵਾਰ ਨੇ ਜਮਾ ਕੀਤੀ ਹੈ। ਮੈਨੂੰ ਭਰੋਸਾ ਹੈ ਕਿ ਗਵਰਨਰ ਬਹੁਮਤ ਸਾਬਿਤ ਕਰਨ ਦਾ ਜਦੋਂ ਉਨ੍ਹਾਂ ਨੂੰ ਮੌਕੇ ਦੇਣਗੇ ਤਾਂ ਉਹ ਸਾਬਿਤ ਨਹੀਂ ਕਰ ਸਕਣਗੇ। ਫਿਰ ਅਸੀਂ ਤਿਨੋਂ ਪਾਰਟੀਆਂ ਮਿਲ ਕੇ ਸਰਕਾਰ ਬਣਾਵਾਂਗੇ।"

ਤਸਵੀਰ ਸਰੋਤ, ANI
“ਮੈਨੂੰ ਤਾਂ ਨਹੀਂ ਲਗਦਾ ਚੋਣਾਂ ਦੀ ਕੋਈ ਲੋੜ ਰਹਿ ਗਈ ਹੈ”
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਧਵ ਠਾਕਰੇ ਨੇ ਕਿਹਾ, "ਪਹਿਲਾਂ ਈਵੀਐੱਮ ਦਾ ਖੇਡ ਚੱਲ ਰਿਹਾ ਸੀ ਤੇ ਹੁਣ ਉਹ ਨਵੀਂ ਖੇਡ ਸ਼ੁਰੂ ਹੋ ਗਈ ਹੈ।"
"ਹੁਣ ਤੋਂ ਬਾਅਦ ਮੈਨੂੰ ਤਾਂ ਨਹੀਂ ਲਗਦਾ ਚੋਣਾਂ ਦੀ ਕੋਈ ਲੋੜ ਰਹਿ ਗਈ ਹੈ। ਸਾਰਿਆਂ ਨੂੰ ਪਤਾ ਹੈ ਕਿ ਜਦੋਂ ਸ਼ਿਵਾ ਜੀ ਨੂੰ ਧੋਖਾ ਮਿਲਿਆ ਤੇ ਪਿੱਛੋਂ ਵਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਕੀ ਕੀਤਾ ਸੀ।"
ਉੱਧਵ ਠਾਕਰੇ ਨੇ ਅੱਗੇ ਕਿਹਾ, "ਉਨ੍ਹਾਂ ਨੂੰ ਸ਼ਿਵ ਸੈਨਾ ਦੇ ਵਿਧਾਇਕ ਤੋੜ ਲੈਣ ਦਿਓ, ਮਹਾਰਾਸ਼ਟਰ ਸੁੱਤਾ ਨਹੀਂ ਰਹੇਗਾ।"

ਤਸਵੀਰ ਸਰੋਤ, ANI
ਭਾਜਪਾ ਨੂੰ ਭਰੋਸੇ ਦੇ ਮਤ ਵਿੱਚ ਹਰਾਉਣ ਲਈ ਕਾਂਗਰਸ, ਐੱਨਸੀਪੀ ਤੇ ਸ਼ਿਵ ਸੈਨਾ ਤਿਆਰ
ਕਾਂਗਰਸ ਪਾਰਟੀ ਦੀ ਸੂਬਾਈ ਇਕਾਈ ਵੱਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਵਿੱਚ ਅਹਿਮਦ ਪਟੇਲ ਨੇ ਕਿਹਾ,"ਅੱਜ ਸਵੇਰੇ-ਸਵੇਰੇ ਨਾ ਬੈਂਡ ਨਾ ਬਾਜਾ ਨਾ ਬਰਾਤ। ਜਿਸ ਤਰ੍ਹਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਸਹੁੰ ਚੁਕਾਈ ਗਈ ਉਹ ਘਟਨਾ ਮਹਾਂਰਾਸ਼ਟਰ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖੀ ਜਾਵੇਗੀ।"
ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਸਮੇਂ ਸੰਵਿਧਾਨਿਕ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਤੇ ਰਾਜਪਾਲ ਨੇ ਕਾਂਗਰਸ ਨੂੰ ਮੌਕਾ ਨਹੀਂ ਦਿੱਤਾ।
ਇਸ ਤੋਂ ਇਲਵਾ ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕ ਇਕਜੁੱਟ ਹਨ ਤੇ ਨਵੀਂ ਸਰਕਾਰ ਜਦੋਂ ਵੀ ਭਰੋਸੇ ਦਾ ਮਤ ਵਿਧਾਨ ਸਭਾ ਵਿੱਚ ਲੈ ਕੇ ਆਵੇਗੀ ਤਾਂ ਉਸ ਨੂੰ ਹਰਾਉਣ ਲਈ ਤਿਆਰ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਨਵੇਂ ਆਗੂ ਜਾਂ ਵਿੱਪ੍ਹ ਤੈਅ ਕਰਨ ਬਾਰੇ ਤੇ ਹੋਰ ਅਗਲੀ ਰਣਨੀਤੀ ਸ਼ਨਿੱਚਰਵਾਰ ਸ਼ਾਮ ਨੂੰ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਭਰੋਸੇ ਦੇ ਮਤ ਵਿੱਚ ਹਰਾਉਣ ਲਈ ਕਾਂਗਰਸ, ਐੱਨਸੀਪੀ ਤੇ ਸ਼ਿਵ ਸੈਨਾ ਤਿਆਰ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3