ਮਹਾਰਾਸ਼ਟਰ: ਸ਼ਿਵ ਸੈਨਾ ਨਾਲ ‘ਦੋਸਤੀ’ ਅਤੇ ’ਦੁਸ਼ਮਣੀ’ ਦੀ ਦੁਵਿਧਾ ‘ਚ ਉਲਝੀ ਕਾਂਗਰਸ

ਤਸਵੀਰ ਸਰੋਤ, Getty Images
- ਲੇਖਕ, ਰਜਨੀਸ਼ ਕੁਮਾਰ
- ਰੋਲ, ਬੀਬੀਸੀ ਪੱਤਰਕਾਰ
ਸ਼ਿਵ ਸੈਨਾ ਨੇ ਸੋਮਵਾਰ ਨੂੰ ਮਹਾਰਾਸ਼ਟਰ ਦੇ 'ਸੈਨਾਪਤੀ' ਬਣਨ ਲਈ ਮੋਦੀ ਸਰਕਾਰ 'ਚ ਆਪਣੇ ਇਕਲੌਤੇ ਮੰਤਰੀ ਅਰਵਿੰਦ ਸਾਵੰਤ ਤੋਂ ਅਸਤੀਫਾ ਦਵਾ ਦਿੱਤਾ।
ਸ਼ਿਵ ਸੈਨਾ ਨੂੰ ਲੱਗਿਆ ਕਿ ਐਨਡੀਏ ਤੋਂ ਵੱਖ ਹੋਣ ਦੀ ਸ਼ਰਤ ਨੂੰ ਪੂਰਾ ਕਰਨ ਤੋਂ ਬਾਅਦ ਇਸ ਨੂੰ ਐਨਸੀਪੀ ਅਤੇ ਕਾਂਗਰਸ ਦਾ ਸਮਰਥਨ ਮਿਲੇਗਾ ਅਤੇ ਉਹ ਰਾਜ ਦੇ 'ਸੈਨਾਪਤੀ' ਬਣ ਜਾਵੇਗੀ।
ਅਰਵਿੰਦ ਸਾਵੰਤ ਦੇ ਅਸਤੀਫੇ ਤੋਂ ਬਾਅਦ, ਕਾਂਗਰਸ ਅਤੇ ਐਨਸੀਪੀ ਵੀ ਹਰਕਤ ਵਿਚ ਆ ਗਈ।
ਦੂਜੇ ਪਾਸੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਸ਼ਿਵ ਸੈਨਾ ਨੂੰ ਸੋਮਵਾਰ ਸ਼ਾਮ 7.30 ਵਜੇ ਤੱਕ ਬਹੁਮਤ ਵਾਲੀ ਚਿੱਠੀ ਸੌਂਪਣ ਦਾ ਸਮਾਂ ਦਿੱਤਾ ਸੀ।
ਸਮਾਂ ਸੀਮਾ ਲੰਘ ਰਹੀ ਸੀ, ਪਰ ਕਾਂਗਰਸ ਦਾ ਸਮਰਥਨ ਪੱਤਰ ਨਹੀਂ ਮਿਲ ਰਿਹਾ ਸੀ। ਗੱਲ ਚੱਲ ਰਹੀ ਸੀ ਕਿ ਉਧਵ ਠਾਕਰੇ ਖ਼ੁਦ ਮੁੱਖ ਮੰਤਰੀ ਬਣ ਜਾਣਗੇ। ਹਰ ਕਿਸੇ ਨੂੰ ਇੰਤਜ਼ਾਰ ਸੀ ਕਾਂਗਰਸ ਦੇ ਸਮਰਥਨ ਪੱਤਰ ਦਾ, ਪਰ ਨਹੀਂ ਮਿਲਿਆ।
ਸ਼ਿਵ ਸੈਨਾ ਨੇ ਰਾਜਪਾਲ ਨੂੰ ਸਮਾਂ ਵਧਾਉਣ ਦੀ ਅਪੀਲ ਕੀਤੀ ਪਰ ਉਥੇ ਵੀ ਨਿਰਾਸ਼ਾ ਮਿਲੀ।
ਇਹ ਵੀ ਪੜ੍ਹੋ-
ਆਦਿਤਿਆ ਠਾਕਰੇ ਚਾਹੁੰਦੇ ਸਨ ਕਿ ਉਹਨਾਂ ਨੂੰ ਹੋਰ ਦੋ ਦਿਨਾਂ ਦਾ ਸਮਾਂ ਮਿਲੇ। ਸ਼ਿਵ ਸੈਨਾ ਨੇਤਾ ਸੰਜੇ ਰਾਉਤ ਦੁਪਹਿਰ ਤੱਕ ਸ਼ਿਵ ਸੈਨਾ ਦਾ ਮੁੱਖ ਮੰਤਰੀ ਬਣਨ ਦਾ ਐਲਾਨ ਕਰਦੇ ਰਹੇ ਅਤੇ ਅਚਾਨਕ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਇਸ ਦੌਰਾਨ ਰਾਜਪਾਲ ਕੋਸ਼ਯਾਰੀ ਨੇ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਯਾਨੀ ਐਨਸੀਪੀ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ।
ਵਿਧਾਇਕਾਂ ਦੀ ਗਿਣਤੀ ਦੇ ਲਿਹਾਜ਼ ਨਾਲ ਐਨਸੀਪੀ ਰਾਜ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਹੈ।
ਭਾਵੇਂ, ਦੂਜੀ ਵੱਡੀ ਪਾਰਟੀ ਸ਼ਿਵ ਸੈਨਾ ਅਤੇ ਐਨਸੀਪੀ ਵਿੱਚ ਦੋ ਸੀਟਾਂ ਦਾ ਅੰਤਰ ਹੈ।
ਸ਼ਿਵ ਸੈਨਾ ਦੇ 56 ਵਿਧਾਇਕ ਹਨ ਅਤੇ ਐਨਸੀਪੀ ਕੋਲ 54, ਜਦਕਿ ਸਰਕਾਰ ਬਣਾਉਣ ਲਈ 145 ਵਿਧਾਇਕਾਂ ਦੀ ਜ਼ਰੂਰਤ ਹੈ, ਜੋ ਕਿਸੇ ਕੋਲ ਨਹੀਂ ਹੈ।

ਤਸਵੀਰ ਸਰੋਤ, Getty Images
ਰਾਜਪਾਲ ਤੋਂ ਸੱਦਾ ਮਿਲਣ ਤੋਂ ਬਾਅਦ, ਐਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ, "ਰਾਜਪਾਲ ਨੇ ਸਾਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਸਾਡੇ ਕੋਲ 24 ਘੰਟੇ ਹਨ। ਕਾਂਗਰਸ ਸਾਡੀ ਸਹਿਯੋਗੀ ਪਾਰਟੀ ਹੈ ਅਤੇ ਅਸੀਂ ਸਭ ਤੋਂ ਪਹਿਲਾਂ ਉਸ ਨਾਲ ਗੱਲ ਕਰਾਂਗੇ। ਇਸ ਤੋਂ ਬਾਅਦ ਹੀ ਅਸੀਂ ਕੁਝ ਫ਼ੈਸਲਾ ਲੈ ਸਕਾਂਗੇ।"
ਜੇਕਰ ਕੋਈ ਪਾਰਟੀ ਸਰਕਾਰ ਬਣਾਉਣ ਲਈ ਸਮਰਥ ਨਹੀਂ ਹੋਈ ਤਾਂ ਰਾਜਪਾਲ ਰਾਸ਼ਟਰਪਤੀ ਸ਼ਾਸਨ ਦੀ ਸਿਫ਼ਾਰਸ਼ ਕਰਨਗੇ।
ਰਾਜਪਾਲ ਤੋਂ ਹੋਰ ਸਮਾਂ ਨਹੀਂ ਮਿਲਿਆ ਤਾਂ ਆਦਿਤਿਆ ਠਾਕਰੇ ਨੇ ਕਿਹਾ, "ਸਾਨੂੰ ਰਾਜਪਾਲ ਦੀ ਇੱਕ ਚਿੱਠੀ ਮਿਲੀ ਜਿਸ ਵਿੱਚ ਪੁੱਛਿਆ ਗਿਆ ਕਿ ਕੀ ਸ਼ਿਵ ਸੈਨਾ ਸਰਕਾਰ ਬਣਾਉਣਾ ਚਾਹੁੰਦੀ ਹੈ। ਅਸੀਂ ਹਾਮੀ ਭਰੀ ਕਿ ਅਸੀਂ ਸਰਕਾਰ ਬਣਾਵਾਂਗੇ। ਅਸੀਂ ਕਾਂਗਰਸ ਅਤੇ ਐਨਸੀਪੀ ਨਾਲ ਗੱਲਬਾਤ ਕਰਨ ਲਈ ਦੋ ਦਿਨ ਹੋਰ ਚਾਹੁੰਦੇ ਸੀ ਪਰ ਨਹੀਂ ਮਿਲ ਸਕੇ।"
" ਭਾਵੇਂ, ਅਸੀਂ ਸਰਕਾਰ ਬਣਾਉਣ ਦਾ ਆਪਣਾ ਇਰਾਦਾ ਨਹੀਂ ਛੱਡਿਆ ਹੈ। ਅਸੀਂ ਦੋਵਾਂ ਧਿਰਾਂ ਦੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਹਾਂ। ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦੇ ਸਕਦਾ।"
ਸ਼ਿਵ ਸੈਨਾ ਵਿਚ ਸੈਨਾਪਤੀ ਬਣਨ ਦੀ ਇੱਛਾ ਅਤੇ ਐਨਸੀਪੀ-ਕਾਂਗਰਸ 'ਚ ਭਾਜਪਾ ਨੂੰ ਬਾਹਰ ਰੱਖਣ ਦੀ ਇੱਛਾ ਕਾਰਨ ਵਿਚਾਰਕ ਮਤਭੇਦ ਦੀ ਲਕੀਰ ਸੋਮਵਾਰ ਨੂੰ ਘੱਟਦੀ ਨਜ਼ਰ ਆਈ, ਪਰ ਆਖ਼ਰੀ ਸਮੇਂ ਕਾਂਗਰਸ ਨੇ ਬਾਜੀ ਪਲਟ ਦਿੱਤੀ।
ਕਾਂਗਰਸ ਵਰਕਿੰਗ ਕਮੇਟੀ ਦੀ ਇਕ ਬੈਠਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਹੋਈ, ਪਰ ਕੋਈ ਫ਼ੈਸਲਾ ਨਹੀਂ ਹੋਇਆ ਕਿ ਸ਼ਿਵ ਸੈਨਾ ਨੂੰ ਬਾਹਰੋਂ ਸਮਰਥਨ ਦੇਣਾ ਹੈ ਜਾਂ ਸਰਕਾਰ ਵਿਚ ਸ਼ਾਮਲ ਹੋਣਾ ਹੈ।
ਹੁਣ ਜੇ ਤਿੰਨੋਂ ਪਾਰਟੀਆਂ ਮਿਲ ਕੇ ਸਰਕਾਰ ਬਣਾਉਣਾ ਚਾਹੁੰਦੀਆਂ ਹਨ, ਤਾਂ ਫਿਰ ਬਹੁਤ ਹੀ ਥੋੜੇ ਸਮੇਂ ਵਿੱਚ, ਦਹਾਕਿਆਂ ਦੀ ਵਿਚਾਰਕ ਦੂਰੀਆਂ ਨੂੰ ਖ਼ਤਮ ਕਰਨਾ ਪਏਗਾ।
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, "ਮਹਾਰਾਸ਼ਟਰ 'ਤੇ ਕਾਂਗਰਸ ਵਰਕਿੰਗ ਕਮੇਟੀ ਵਿਚ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।"

ਤਸਵੀਰ ਸਰੋਤ, Getty Images
ਸੋਨੀਆ ਗਾਂਧੀ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਗੱਲਬਾਤ ਵੀ ਕੀਤੀ। ਪਾਰਟੀ ਹੁਣ ਐਨਸੀਪੀ ਨਾਲ ਹੋਰ ਗੱਲਬਾਤ ਕਰੇਗੀ।
ਸ਼ਿਵ ਸੈਨਾ ਮੁੱਖੀ ਉਧਵ ਠਾਕਰੇ ਅਤੇ ਸ਼ਰਦ ਪਵਾਰ ਵਿਚਕਾਰ ਵੀ ਗੱਲਬਾਤ ਹੋਈ ਪਰ ਕਾਂਗਰਸ ਸਮਰਥਨ ਦੇਣ ਬਾਰੇ ਫ਼ੈਸਲਾ ਨਹੀਂ ਕਰ ਸਕੀ।
ਭਾਵੇਂ ਕਿ, ਸ਼ਿਵ ਸੈਨਾ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਅਜੇ ਖ਼ਤਮ ਨਹੀਂ ਹੋਇਆ ਹੈ। ਜੇ ਕਾਂਗਰਸ ਅਤੇ ਐਨਸੀਪੀ ਚਾਹੁੰਦੇ ਹਨ ਤਾਂ ਉਹ ਹੁਣ ਵੀ ਸ਼ਿਵ ਸੈਨਾ ਦੇ ਉਮੀਦਵਾਰ ਨੂੰ ਸੀਐਮ ਬਣਾ ਸਕਦੇ ਹਨ।
ਕਾਂਗਰਸ ਦੇ ਅੰਦਰ ਇਸ ਗੱਲ 'ਤੇ ਸਹਿਮਤੀ ਨਹੀਂ ਹੈ ਕਿ ਉਹ ਬਾਹਰੋਂ ਸਮਰਥਨ ਦੇਣ ਜਾਂ ਸਰਕਾਰ ਵਿੱਚ ਸ਼ਾਮਲ ਹੋਣ।
ਕਿਹਾ ਜਾ ਰਿਹਾ ਹੈ ਕਿ ਸ਼ਿਵ ਸੈਨਾ ਚਾਹੁੰਦੀ ਹੈ ਕਿ ਕਾਂਗਰਸ ਸਰਕਾਰ ਦਾ ਹਿੱਸਾ ਬਣੇ। ਸ਼ਰਦ ਪਵਾਰ ਦੀ ਪਾਰਟੀ ਨੇ ਸਮਰਥਨ ਦਾ ਪੱਤਰ ਦੇ ਦਿੱਤਾ ਸੀ।
ਸ਼ਿਵ ਸੈਨਾ ਅਤੇ ਕਾਂਗਰਸ ਦੀ ਦੁਵਿਧਾ ਅਤੇ ਨੇੜਤਾ
ਸ਼ਿਵ ਸੈਨਾ ਅਤੇ ਕਾਂਗਰਸ ਕਦੇ ਵੀ ਸੱਤਾ ਵਿੱਚ ਇਕੱਠੇ ਨਹੀਂ ਰਹੇ, ਪਰ ਦੋਵੇਂ ਪਾਰਟੀਆਂ ਕਈ ਮੁੱਦਿਆਂ 'ਤੇ ਇਕੱਠੀਆਂ ਰਹੀਆਂ ਹਨ।
ਸ਼ਿਵ ਸੈਨਾ ਉਨ੍ਹਾਂ ਪਾਰਟੀਆਂ ਵਿਚੋਂ ਇਕ ਹੈ ਜਿਸ ਨੇ 1975 ਵਿੱਚ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਸਮਰਥਨ ਕੀਤਾ ਸੀ। ਉਦੋਂ ਬਾਲ ਠਾਕਰੇ ਨੇ ਕਿਹਾ ਸੀ ਕਿ ਐਮਰਜੈਂਸੀ ਰਾਸ਼ਟਰੀ ਹਿੱਤ ਵਿੱਚ ਹੈ।
ਐਮਰਜੈਂਸੀ ਖ਼ਤਮ ਹੋਣ ਤੋਂ ਬਾਅਦ ਜਦੋਂ ਮੁੰਬਈ ਨਗਰ ਨਿਗਮ ਦੀ ਚੋਣ ਹੋਈ, ਤਾਂ ਦੋਵਾਂ ਪਾਰਟੀਆਂ ਨੂੰ ਬਹੁਮਤ ਨਹੀਂ ਮਿਲਿਆ। ਇਸ ਦੇ ਬਾਅਦ, ਬਾਲ ਠਾਕਰੇ ਨੇ ਮੁਰਲੀ ਦੇਵੜਾ ਨੂੰ ਮੇਅਰ ਬਣਨ ਵਿੱਚ ਸਮਰਥਨ ਦੇਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ-
1980 ਵਿਚ ਕਾਂਗਰਸ ਨੂੰ ਇਕ ਵਾਰ ਫਿਰ ਸ਼ਿਵ ਸੈਨਾ ਦਾ ਸਮਰਥਨ ਮਿਲਿਆ। ਬਾਲ ਠਾਕਰੇ ਅਤੇ ਸੀਨੀਅਰ ਕਾਂਗਰਸੀ ਨੇਤਾ ਅਬਦੁੱਲ ਰਹਿਮਾਨ ਅੰਤੁਲਾਏ ਦੇ ਚੰਗੇ ਸਬੰਧ ਸਨ ਅਤੇ ਠਾਕਰੇ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਸਹਾਇਤਾ ਕੀਤੀ।
1980 ਦੇ ਦਹਾਕੇ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਦੋਵੇਂ ਇਕੱਠੇ ਆਏ ਤਾਂ ਬਾਲ ਠਾਕਰੇ ਖੁੱਲ੍ਹੇਆਮ ਘੱਟ ਹੀ ਕਾਂਗਰਸ ਦੇ ਸਮਰਥਨ ਵਿੱਚ ਆਏ ਪਰ 2007 ਵਿੱਚ ਇੱਕ ਵਾਰ ਫਿਰ ਰਾਸ਼ਟਰਪਤੀ ਦੀ ਕਾਂਗਰਸ ਉਮੀਦਵਾਰ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੂੰ ਸਮਰਥਨ ਦਿੱਤਾ, ਨਾ ਕਿ ਭਾਜਪਾ ਦੇ ਉਮੀਦਵਾਰ ਨੂੰ।
ਸ਼ਿਵ ਸੈਨਾ ਨੇ ਪ੍ਰਤਿਭਾ ਪਾਟਿਲ ਦੇ ਮਰਾਠੀ ਹੋਣ ਦੀ ਦਲੀਲ 'ਤੇ ਭਾਜਪਾ ਉਮੀਦਵਾਰ ਨੂੰ ਸਮਰਥਨ ਨਹੀਂ ਦਿੱਤਾ ਸੀ।
ਪੰਜ ਸਾਲ ਬਾਅਦ ਫਿਰ ਤੋਂ ਸ਼ਿਵ ਸੈਨਾ ਕਾਂਗਰਸ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਪ੍ਰਣਬ ਮੁਖਰਜੀ ਨੂੰ ਸਮਰਥਨ ਦਿੱਤਾ। ਬਾਲ ਠਾਕਰੇ ਸ਼ਰਦ ਪਵਾਰ ਨੂੰ ਪ੍ਰਧਾਨ ਮੰਤਰੀ ਬਣਾਉਣ ਵਿੱਚ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਸਨ।
ਅਛੂਤ ਵਾਲੀ ਸਥਿਤੀ ਨਹੀਂ
ਕਾਂਗਰਸ ਅਤੇ ਸ਼ਿਵ ਸੈਨਾ ਦੇ ਸੰਬੰਧ ਵਿਚ ਕੋਈ ਅਛੂਤ ਵਾਲੀ ਸਥਿਤੀ ਨਹੀਂ ਰਹੀ।
ਮੁਸਲਮਾਨਾਂ ਬਾਰੇ ਸ਼ਿਵ ਸੈਨਾ ਦੀ ਸੋਚ ਨੂੰ ਕਾਂਗਰਸ 'ਤੇ ਸਮਰਥਨ ਦੇਣ ਤੋਂ ਬਾਅਦ ਸਵਾਲ ਖੜ੍ਹੇ ਹੋ ਸਕਦੇ ਹਨ, ਪਰ ਕਾਂਗਰਸ ਸ਼ਿਵ ਸੈਨਾ ਤੋਂ ਸਮਰਥਨ ਲੈਂਦੀ ਰਹੀ ਹੈ। ਭਾਵੇਂ ਕਿ, ਕਾਂਗਰਸ ਇਹ ਦਲੀਲ ਵੀ ਦੇ ਸਕਦੀ ਹੈ ਕਿ ਧਰਮ ਨਿਰਪੱਖਤਾ ਲਈ ਭਾਜਪਾ ਨੂੰ ਸੱਤਾ ਤੋਂ ਦੂਰ ਰੱਖਣਾ ਜਿਆਦਾ ਜ਼ਰੂਰੀ ਨਾ ਕਿ ਸ਼ਿਵ ਸੈਨਾ ਦੀ ਸਰਕਾਰ ਨਾ ਬਣਨ ਦੇਣਾ।
ਭਾਵੇਂ ਕਿ, ਇਕ ਗੱਲ ਇਹ ਵੀ ਪੁੱਛੀ ਜਾ ਰਹੀ ਹੈ ਕਿ ਕੀ ਕਾਂਗਰਸ ਆਉਣ ਵਾਲੀਆਂ ਚੋਣਾਂ ਵਿਚ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਮਿਲ ਕੇ ਚੋਣ ਲੜੇਗੀ।

ਤਸਵੀਰ ਸਰੋਤ, Getty Images
ਫਿਰ ਸ਼ਿਵ ਸੈਨਾ ਦੀ ਹਿੰਦੂਤਵ ਵਾਲੀ ਪਾਰਟੀ ਦੀ ਪਛਾਣ ਦਾ ਕੀ ਬਣੇਗਾ? ਕੀ ਸ਼ਿਵ ਸੈਨਾ ਕਾਂਗਰਸ ਦੇ ਨਾਲ ਰਹਿ ਕੇ ਹਮਲਾਵਰ ਹਿੰਦੂਵਾਦੀ ਪਾਰਟੀ ਬਣੀ ਰਹਿ ਸਕਦੀ ਹੈ ਜਾਂ ਕਾਂਗਰਸ ਸ਼ਿਵ ਸੈਨਾ ਨਾਲ ਰਹਿ ਕੇ ਧਰਮ ਨਿਰਪੱਖ ਹੋਣ ਦਾ ਦਾਅਵਾ ਕਰ ਸਕਦੀ ਹੈ?
ਮੀਡੀਆ ਰਿਪੋਰਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਬਹੁਤੇ ਕਾਂਗਰਸੀ ਵਿਧਾਇਕ ਸ਼ਿਵ ਸੈਨਾ ਨਾਲ ਸਰਕਾਰ ਬਣਾਉਣ ਦੇ ਹੱਕ ਵਿੱਚ ਹਨ।
ਅਜਿਹੀ ਸਥਿਤੀ ਵਿੱਚ ਕਾਂਗਰਸ ਹਾਈ ਕਮਾਂਡ 'ਤੇ ਆਪਣੇ ਹੀ ਵਿਧਾਇਕਾਂ ਦਾ ਦਬਾਅ ਹੈ। ਸੋਮਵਾਰ ਨੂੰ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਆਪਣੇ ਵਿਧਾਇਕਾਂ ਨਾਲ ਗੱਲਬਾਤ ਕੀਤੀ। ਸੋਨੀਆ ਗਾਂਧੀ ਨੇ ਪਾਰਟੀ ਦੇ ਵਿਧਾਇਕਾਂ ਨਾਲ ਗੱਲਬਾਤ ਕੀਤੀ।
ਜੇ ਤਿੰਨੇ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਸਪੱਸ਼ਟ ਬਹੁਮਤ ਮਿਲੇਗਾ। ਅਜਿਹੀ ਹਾਲਤ ਵਿਚ ਭਾਜਪਾ ਰਾਜ ਦੀ ਸਭ ਤੋਂ ਵੱਡੀ ਪਾਰਟੀ ਹੋਕੇ ਵੀ ਵਿਰੋਧੀ ਧਿਰ ਵਿਚ ਬੈਠਣ ਲਈ ਮਜਬੂਰ ਹੋਵੇਗੀ। ਭਾਜਪਾ 105 ਵਿਧਾਇਕਾਂ ਨਾਲ ਰਾਜ ਦੀ ਸਭ ਤੋਂ ਵੱਡੀ ਪਾਰਟੀ ਹੈ।
ਚੋਣ ਨਤੀਜੇ ਆਉਣ ਨੂੰ 18 ਦਿਨ ਹੋ ਗਏ ਹਨ, ਪਰ ਕੋਈ ਸਰਕਾਰ ਨਹੀਂ ਬਣ ਸਕੀ। ਸ਼ਿਵ ਸੈਨਾ ਅਤੇ ਭਾਜਪਾ ਵਿਚ ਚੋਣਾਂ ਤੋਂ ਪਹਿਲਾਂ ਗਠਜੋੜ ਸੀ, ਪਰ ਚੋਣਾਂ ਤੋਂ ਬਾਅਦ ਦੋਵੇਂ ਵੱਖੋ ਵੱਖਰੇ ਸਿਰੇ 'ਤੇ ਖੜੇ ਹਨ।
ਸ਼ਿਵ ਸੈਨਾ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਉਸ ਵੇਲੇ ਤਿਆਰ ਹੋਵੇਗੀ, ਜਦੋਂ ਉਸ ਨੂੰ ਵੀ ਪੰਜ ਸਾਲ ਦੇ ਕਾਰਜਕਾਲ ਦੌਰਾਨ ਢਾਈ ਸਾਲਾਂ ਲਈ ਮੁੱਖ ਮੰਤਰੀ ਦਾ ਅਹੁਦਾ ਮਿਲੇਗਾ। ਭਾਜਪਾ ਇਸ ਲਈ ਤਿਆਰ ਨਹੀਂ ਹੈ।
ਕੀ ਸ਼ਿਵ ਸੈਨਾ ਦੀਆਂ ਉਮੀਦਾਂ ਅਜੇ ਬਾਕੀ ਹਨ?
ਸ਼ਿਵ ਸੈਨਾ ਨੇ ਮੁੱਖ ਮੰਤਰੀ ਬਣਨ ਦਾ ਸੁਪਨਾ ਲੈ ਕੇ 25 ਸਾਲ ਪੁਰਾਣੇ ਗੱਠਜੋੜ ਨੂੰ ਤੋੜ ਦਿੱਤਾ।

ਤਸਵੀਰ ਸਰੋਤ, Getty Images
ਸੈਨਾ ਦਾ ਤਰਕ ਹੈ ਕਿ ਜੇ ਭਾਜਪਾ ਜੰਮੂ-ਕਸ਼ਮੀਰ ਵਿਚ ਸਰਕਾਰ ਬਣਾਉਣ ਲਈ ਮਹਿਬੂਬਾ ਮੁਫਤੀ ਨਾਲ ਹੱਥ ਮਿਲਾ ਸਕਦੀ ਹੈ, ਤਾਂ ਫਿਰ ਉਸ ਨੂੰ ਕਾਂਗਰਸ ਅਤੇ ਐਨਸੀਪੀ ਤੋਂ ਕਿਉ ਪਰਹੇਜ਼ ਹੋਣਾ ਚਾਹੀਦਾ।
ਕਾਂਗਰਸ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਨੇ ਕਿਹਾ ਹੈ ਕਿ ਰਾਜ ਭਵਨ ਨੇ ਸ਼ਿਵ ਸੈਨਾ ਦੇ ਦਾਅਵਿਆਂ ਤੋਂ ਇਨਕਾਰ ਨਹੀਂ ਕੀਤਾ ਹੈ ਅਤੇ ਉਨ੍ਹਾਂ ਦੀ ਪਾਰਟੀ ਐਨਸੀਪੀ ਨਾਲ ਹਮਾਇਤ ਕਰਨ ਲਈ ਤਿਆਰ ਹੈ।
ਪਾਂਡੇ ਨੇ ਟਾਈਮਜ਼ ਆਫ਼ ਇੰਡੀਆ ਨੂੰ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਸਾਰੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇ। ਸਾਨੂੰ ਅਜੇ ਵੀ ਉਮੀਦ ਹੈ ਕਿ ਮਹਾਰਾਸ਼ਟਰ ਵਿਚ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੀ ਸਰਕਾਰ ਬਣੇਗੀ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਮਹਾਰਾਸ਼ਟਰ ਦੀ ਰਾਜਨੀਤੀ ਨੂੰ ਸਮਝਣ ਵਾਲੇ ਪੱਤਰਕਾਰ ਨਿਖਿਲ ਵਾਗਲੇ ਨੇ ਟਵੀਟ ਕਰ ਕਿਹਾ ਹੈ, "ਮਹਾਰਾਸ਼ਟਰ ਵਿੱਚ ਵਿਰੋਧੀ ਧਿਰ ਕੋਲ ਗੈਰ-ਭਾਜਪਾ ਸਰਕਾਰ ਬਣਾਉਣ ਦਾ ਮੌਕਾ ਹੈ। ਜੇ ਵਿਰੋਧੀ ਧਿਰ ਇਸ ਮੌਕੇ ਦਾ ਲਾਭ ਲੈਣ ਵਿੱਚ ਅਸਫਲ ਰਹਿੰਦੀ ਹੈ ਤਾਂ ਕੋਈ ਵੀ ਬਚਾ ਨਹੀਂ ਸਕਦਾ।"
"ਸ਼ਿਵ ਸੈਨਾ ਕਾਂਗਰਸ ਅਤੇ ਐਨਸੀਪੀ ਤੋਂ ਖੁਸ਼ ਨਹੀਂ ਹੈ। ਹਾਲਾਂਕਿ ਪਵਾਰ ਨੇ ਦੇਰ ਰਾਤ ਉੱਧਵ ਠਾਕਰੇ ਨੂੰ ਭਰੋਸਾ ਦਿੱਤਾ ਹੈ। ਪਰ ਨੁਕਸਾਨ ਹੋ ਚੁੱਕਿਆ ਹੈ। ਲੋਕ ਹੁਣ ਪੂਰੀ ਘਟਨਾ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਹਨ। ਬੀਜੇਪੀ ਨੂੰ ਸੱਤਾ ਦੀ ਖੇਡ ਵਿਚ ਹਰਾਉਣਾ ਸੌਖਾ ਨਹੀਂ ਹੈ। ਇਸਦੇ ਲਈ ਇਕ ਠੋਸ ਯੋਜਨਾ ਦੀ ਲੋੜ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਨਿਖਿਲ ਵਾਗਲੇ ਨੇ ਆਪਣੇ ਅਗਲੇ ਟਵੀਟ ਵਿੱਚ ਲਿਖਿਆ ਹੈ, "ਹੁਣ ਕਾਂਗਰਸ ਅਤੇ ਐਨਸੀਪੀ ਦਾ ਕਹਿਣਾ ਹੈ ਕਿ ਉਹ ਸ਼ਿਵ ਸੈਨਾ ਤੋਂ ਸੱਤਾ ਦੇ ਵਿੱਚ ਹਿੱਸੇਦਾਰੀ ਨੂੰ ਲੈਕੇ ਗੱਲ ਕਰਨਾ ਚਾਹੁੰਦੀ ਹੈ। ਪਰ ਉਹ ਰਾਜਪਾਲ ਨੂੰ ਸਮਰਥਨ ਪੱਤਰ ਸੌਂਪ ਕੇ ਵੀ ਇਹ ਕਰ ਸਕਦੀ ਹੈ। ਮਸਲਾ ਕੀ ਹੈ? ਕੁਝ ਤਾਂ ਗੜਬੜ ਹੈ।"
"ਬੇਸ਼ੱਕ ਮਹਾਰਾਸ਼ਟਰ ਦੇ ਰਾਜਪਾਲ ਨੇ ਭਾਜਪਾ ਅਤੇ ਹੋਰ ਪਾਰਟੀਆਂ ਨੂੰ ਸਮਾਂ ਦੇਣ ਵਿੱਚ ਵਿਤਕਰਾ ਕੀਤਾ ਹੈ। ਰਾਜਪਾਲ ਨੇ ਭਾਜਪਾ ਨੂੰ 72 ਘੰਟੇ ਦਾ ਸਮਾਂ ਦਿੱਤਾ ਜਦਕਿ ਸ਼ਿਵ ਸੈਨਾ ਅਤੇ ਐਨਸੀਪੀ ਨੂੰ 24-24 ਘੰਟੇ ਮਿਲੇ। ਭਾਵੇਂ ਕਿ, ਰਾਜਪਾਲ ਤੋਂ ਨਿਰਪੱਖਤਾ ਦੀ ਉਮੀਦ ਕਰਨਾ ਹੀ ਬੇਕਾਰ ਹੈ।"
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












