ਸੁਪਰੀਮ ਕੋਰਟ ਨੇ ਕਿਹਾ, ਬਾਬਾ ਨਾਨਕ ਦੇ ਅਯੁੱਧਿਆ ਦੌਰੇ ਤੋਂ ਰਾਮ ਜਨਮ ਭੂਮੀ ਹੋਣ ਦੇ ਸਬੂਤ - 5 ਅਹਿਮ ਖ਼ਬਰਾਂ

ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ ਦੇ ਫ਼ੈਸਲੇ ਦੌਰਾਨ 1510-11 ਈਸਵੀ ਵਿੱਚ ਕੀਤਾ ਗੁਰੂ ਨਾਨਕ ਦੇਵ ਦੀ ਅਯੁੱਧਿਆ ਦਾ ਯਾਤਰਾ ਦਾ ਜ਼ਿਕਰ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਦਾਲਤ ਨੇ ਕਿਹਾ ਹੈ ਕਿ ਜਨਮ ਸਾਖੀਆਂ 'ਚ ਇਸ ਗੱਲ ਦਾ ਜ਼ਿਕਰ ਹੈ ਕਿ ਗੁਰੂ ਨਾਨਕ ਦੇਵ ਜੀ ਅਯੁੱਧਿਆ ਗਏ ਸਨ, ਜਿੱਥੇ ਉਨ੍ਹਾਂ ਨੇ ਭਗਵਾਨ ਰਾਮ ਦੇ ਜਨਮ ਅਸਥਾਨ ਦੇ ਦਰਸ਼ਨ ਕੀਤੇ ਸਨ।

ਇੱਕ ਜੱਜ ਨੇ ਕਿਹਾ ਕਿ ਭਾਵੇਂ ਕਿ ਰਾਮ ਜਨਮ ਭੂਮੀ ਹੋਣ ਦੇ ਕੋਈ ਪੱਕੇ ਸਬੂਤ ਨਹੀਂ ਹਨ ਪਰ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾਣ ਤੋਂ ਸਾਬਿਤ ਹੁੰਦਾ ਹੈ ਕਿ 1528 ਈਸਵੀ ਤੋਂ ਪਹਿਲਾਂ ਸ਼ਰਧਾਲੂ ਉੱਥੇ ਭਗਵਾਨ ਰਾਮ ਦੀ ਜਨਮ ਭੂਮੀ ਦੇ ਦਰਸ਼ਨ ਕਰਨ ਜਾਂਦੇ ਸਨ।

ਇਹ ਵੀ ਪੜ੍ਹੋ-

ਮੁਸਲਮਾਨਾਂ ਨੂੰ ਇੱਕ ਮਸਜਿਦ ਨਾਲੋਂ ਆਪਣੀ ਸੁਰੱਖਿਆ ਬਾਰੇ ਜ਼ਿਆਦਾ ਫ਼ਿਕਰ- ਸ਼ਿਵਮ ਵਿਜ

ਪਿਛਲੇ ਸਾਲਾਂ ਦੌਰਾਨ ਮੁਸਲਮਾਨਾਂ ਨੂੰ ਮਿਲਦਾ ਰਿਹਾ ਹਾਂ ਜੋ ਚਾਹੁੰਦੇ ਸਨ ਕਿ ਅਯੁੱਧਿਆ ਵਿੱਚ ਮੰਦਿਰ ਬਣ ਜਾਵੇ ਤਾਂ ਕਿ ਮੁੱਦੇ ਤੋਂ ਉਨ੍ਹਾਂ ਦਾ ਖਹਿੜਾ ਛੁੱਟੇ।

ਯਾਦ ਰਹੇ ਕਿ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਭਾਰਤ ਵਿੱਚ ਦੰਗੇ ਹੋਏ ਸਨ। ਮੁਸਲਮਾਨਾਂ ਨੂੰ ਇੱਕ ਮਸਜਿਦ ਨਾਲੋਂ ਆਪਣੀ ਸੁਰੱਖਿਆ ਦਾ ਵਧੇਰੇ ਫ਼ਿਕਰ ਹੈ।

ਇਸ ਫ਼ੈਸਲਾ ਨੇ ਉਨ੍ਹਾਂ ਦੇ ਹਾਸ਼ੀਆਕਰਨ ਅਤੇ ਦੂਜੇ ਦਰਜੇ ਦੇ ਸ਼ਹਿਰੀ ਹੋਣ 'ਤੇ ਕਾਨੂੰਨੀ ਮੋਹਰ ਲਾ ਦਿੱਤੀ ਹੈ। ਹਾਲਾਂਕਿ ਮਸਲਾ ਸਾਰਾ ਇੱਕ ਸਮਜਿਦ ਦਾ ਹੈ। ਭਾਰਤੀ ਮੁਲਮਾਨਾਂ ਦੇ ਇਸ ਸਮੇਂ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ ਵਰਗੇ ਵੱਡੇ ਖ਼ਤਰੇ ਦਰਪੇਸ਼ ਹਨ।

ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਸਿਸਟਮ ਤੋਂ ਨਿਆਂ ਨਹੀਂ ਮਿਲੇਗਾ ਉਹ ਆਪਣੀ ਭਾਰਤੀ ਨਾਗਿਰਕਤਾ ਸਾਬਤ ਕਰਨ ਲਈ ਆਪਣੇ ਪਿਓ-ਦਾਦਿਆਂ ਦੇ ਕਾਗਜ਼ਾਤ ਦੀ ਭਾਲ ਵਿੱਚ ਲੱਗੇ ਹੋਏ ਹਨ। ਸ਼ਿਵਮ ਵਿਜ ਦੇ ਵਿਚਾਰ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਮਰਾਨ ਖ਼ਾਨ ਨੇ ਕਿਹਾ, 'ਮੋਦੀ ਕਸ਼ਮੀਰੀਆਂ ਨੂੰ ਇਨਸਾਫ ਦੇਣ, ਸਾਨੂੰ ਇਸ ਮਸਲੇ ਤੋਂ ਨਿਜਾਤ ਦੇਣ'

9 ਨਵੰਬਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ।

ਭਾਰਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ 'ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਾਂਘੇ ਦਾ ਉਦਘਾਟਨ ਕੀਤਾ ਹੈ।

ਜਿਸ ਤੋਂ ਬਾਅਦ ਡੇਰਾ ਬਾਬਾ ਨਾਨਕ ਤੋਂ ਅਕਾਲ ਤਖ਼ਤ ਦੇ ਜੱਥੇਦਾਰ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਪਹਿਲਾ ਜਥਾ ਕਰਤਾਰਪੁਰ ਸਾਹਿਬ ਨਤਮਸਕ ਹੋਣ ਗਿਆ।

ਇਸ ਦੌਰਾਨ ਇਮਰਾਨ ਖ਼ਾਨ ਨੇ ਇਕੱਠ ਨੂੰ ਸੰਬੋਧਿਤ ਕਰਦਿਆਂ ਕਿਹਾ, "ਮੈਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਕਰਤਾਰਪੁਰ ਦੀ ਸਿੱਖ ਭਾਈਚਾਰੇ ਵਿਚ ਕਿੰਨੀ ਅਹਿਮੀਅਤ ਹੈ। ਫਿਰ ਮੈਨੂੰ ਸਮਝ ਆਇਆ ਤੇ ਮੈਂ ਆਪਣੀ ਕੌਮ ਨੂੰ ਸਮਝਾਇਆ ਜਿਵੇਂ ਮਦੀਨੇ ਤੋਂ 5 ਕਿਲੋਮੀਟਰ ਦੂਰ ਹੀ ਖੜ੍ਹੇ ਹਾਂ ਪਰ ਉੱਥੇ ਜਾ ਨਾ ਸਕੀਏ।"

ਉਨ੍ਹਾਂ ਨੇ ਕਸ਼ਮੀਰ ਬਾਰੇ ਗੱਲ ਕਰਦਿਆਂ ਕਿਹਾ, "ਸਾਡਾ ਇੱਕ ਮਸਲਾ ਸੀ ਕਸ਼ਮੀਰ ਦਾ, ਅਸੀਂ ਹਮਸਾਇਆਂ ਦੀ ਤਰ੍ਹਾਂ ਉਹ ਮਸਲਾ ਖ਼ਤਮ ਕਰ ਸਕਦੇ ਸੀ। ਜੇ ਕਸ਼ਮੀਰ ਦਾ ਮੁੱਦਾ ਪਹਿਲਾਂ ਹੀ ਹੱਲ ਹੋ ਜਾਂਦਾ ਤਾਂ ਸਾਡੇ ਰਿਸ਼ਤੇ ਬਿਹਤਰ ਹੁੰਦੇ। ਮੋਦੀ ਕਸ਼ਮੀਰੀਆਂ ਨੂੰ ਇਨਸਾਫ ਦੇਣ, ਸਾਨੂੰ ਇਸ ਮਸਲੇ ਤੋਂ ਨਿਜਾਦ ਦੇਣ।" ਵਿਸਥਾਰ 'ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਕਰਤਾਰਪੁਰ ਸਾਹਿਬ: ਉਦਘਾਟਨ ਦਾ ਦਿਨ ਪਾਕਿਸਤਾਨ ਵਾਲੇ ਪਾਸੇ ਕਿਵੇਂ ਰਿਹਾ

ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਸ਼ਮਾਇਲਾ ਜਾਫਰੀ ਨੇ ਦੱਸਿਆ ਕਿ ਕਿਵੇਂ ਦਹਾਕਿਆਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇੱਕ ਸਿੱਖ ਵਫ਼ਦ ਬਿਨਾ ਵੀਜ਼ਾ ਦੇ ਕਰਤਾਰਪੁਰ ਸਾਹਿਬ ਪਹੁੰਚਿਆ।

ਜਿਸ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਸਣੇ ਕਈ ਹੋਰ ਲੋਕ ਵੀ ਆਗੂ ਸ਼ਾਮਿਲ ਸਨ।

ਇਸ ਦੌਰਾਨ ਪਹੁੰਚੇ ਸਿੱਖ ਸ਼ਰਧਾਲੂ ਵਿੱਚ ਇੱਕ ਖੁਸ਼ੀ ਦੀ ਲਹਿਰ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲਾਂਘਾ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਹੈ। ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।

ਅਯੁੱਧਿਆ ਵਿਵਾਦ: ਸੁੰਨੀ ਵਕਫ ਬੋਰਡ ਫੈਸਲੇ ਤੋਂ ਸੰਤੁਸ਼ਟ ਨਹੀਂ

ਭਾਰਤੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਯੁੱਧਿਆ ਦੀ ਵਿਵਾਦਿਤ ਜ਼ਮੀਨ ਜਿਸ ਉੱਤੇ ਬਾਬਰੀ ਮਸਜਿਦ ਖੜ੍ਹੀ ਸੀ, ਉਸ ਨੂੰ ਹਿੰਦੂਆਂ ਨੂੰ ਦਿੱਤਾ ਜਾਵੇ ਅਤੇ ਮਸਜਿਦ ਲਈ ਮੁਸਲਮਾਨਾਂ ਨੂੰ ਵੱਖ ਤੋਂ ਪੰਜ ਏਕੜ ਜ਼ਮੀਨ ਦਿੱਤੀ ਜਾਵੇ।

ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਸਾਰਿਆਂ ਨੂੰ ਸਬਰ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਅਤੇ 'ਝਗੜਾ ਵਿਵਾਦ' ਖ਼ਤਮ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਇਸ ਨੂੰ ਹਾਰ-ਜਿੱਤ ਵਜੋ ਨਹੀਂ ਵੇਖਣਾ ਚਾਹੀਦਾ ਹੈ।

ਉਧਰ ਸੁੰਨੀ ਵਕਫ ਬੋਰਡ ਲਈ ਸੀਨੀਅਰ ਵਕੀਲ ਜ਼ਫ਼ਰਯਾਬ ਜਿਲਾਨੀ ਨੇ ਕਿਹਾ ਫ਼ੈਸਲੇ ਤੋਂ ਬਾਅਦ ਰਿਪੋਰਟਰਾਂ ਨਾਲ ਗੱਲਬਾਤ ਵਿੱਚ ਕਿਹਾ, "ਅਸੀਂ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹਾਂ। ਅਸੀਂ ਫ਼ੈਸਲੇ ਦਾ ਸਨਮਾਨ ਕਰਦੇ ਹਾਂ। ਅਸੀਂ ਫ਼ੈਸਲੇ ਦੀ ਕਾਪੀ ਪੜ੍ਹਨ ਤੋਂ ਬਾਅਦ ਅੱਗੇ ਦੀ ਨੀਤੀ ਬਾਰੇ ਫੈਸਲਾ ਲਵਾਂਗੇ।" ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)