ਹਨੀਪ੍ਰੀਤ: ਡੇਰਾ ਮੁਖੀ ਦੀ ਖਾਸਮ-ਖਾਸ ਦਾ ਕੀ ਹੈ ਪਿਛੋਕੜ

ਤਸਵੀਰ ਸਰੋਤ, COURTESY: HONEYPREET INSAN
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਪੰਚਕੂਲਾ ਅਦਾਲਤ ਨੇ ਜ਼ਮਾਨਤ ਮਿਲਣ ਤੋਂ ਬਾਅਦ ਅੰਬਾਲਾ ਦੀ ਕੇਂਦਰੀ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ।
ਹਰਿਆਣਾ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਹਨੀਪ੍ਰੀਤ ਨੂੰ ਸ਼ਾਮੀ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ। ਉਸ ਨੂੰ ਖਾਸ ਸੁਰੱਖਿਆ ਪ੍ਰਬੰਧ ਹੇਠ ਜੇਲ੍ਹ ਤੋਂ ਉਨ੍ਹਾਂ ਦੇ ਘਰ ਤੱਕ ਭਿਜਵਾਇਆ ਗਿਆ।
ਇਸੇ ਦੌਰਾਨ ਸਿਰਸਾ ਵਿਚ ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨਾਲ ਗੱਲ ਕਰਦਿਆਂ ਡੇਰੇ ਦੇ ਨੁੰਮਾਇਦੇ ਰੇਸ਼ਮ ਨੇ ਹਨੀਪ੍ਰੀਤ ਨੂੰ ਜ਼ਮਾਨਤ ਮਿਲਣ ਉੱਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ:
ਹਨੀਪ੍ਰੀਤ ਖਿਲਾਫ਼ ਦੇਸ਼ਧ੍ਰੋਹ ਤੇ ਭੀੜ ਨੂੰ ਹਿੰਸਾ ਲਈ ਉਕਸਾਉਣ ਦੇ ਇਲਜ਼ਾਮ ਹਨ। ਉਸ ਖਿਲਾਫ਼ ਇਲਜ਼ਾਮ ਇਹ ਹੈ ਕਿ 25 ਅਗਸਤ 2017 ਨੂੰ ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ ਰੇਪ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਤਾਂ ਹਨੀਪ੍ਰੀਤ ਨੇ ਫ਼ੈਸਲੇ ਖ਼ਿਲਾਫ ਲੋਕਾਂ ਨੂੰ ਹਿੰਸਾ ਕਰਨ ਲਈ ਭੜਕਾਇਆ ਸੀ।
ਹਨੀਪ੍ਰੀਤ ਦੇ ਵਕੀਲ ਏਪੀ ਸਿੰਘ ਦਾ ਕਹਿਣਾ ਹੈ, "ਅਦਾਲਤ ਨੇ ਪੰਚਕੁਲਾ ਹਿੰਸਾ ਭੜਕਾਉਣ ਦੇ ਮਾਮਲੇ ਵਿਚ ਦੇਸ਼ਧ੍ਰੋਹ ਦਾ ਮਾਮਲਾ ਹਟਾ ਦਿੱਤਾ ਸੀ। ਇਸ ਲਈ ਉਸ ਨੂੰ ਜ਼ਮਾਨਤ ਮਿਲੀ ਹੈ। ਉਸ ਖਿਲਾਫ਼ ਛੋਟੇ-ਮੋਟੇ ਮਾਮਲੇ ਹਨ ਜੋ ਕਿ ਦੋ ਸਾਲਾਂ ਦੀ ਨਿਆਇਕ ਹਿਰਾਸਤ ਦੌਰਾਨ ਨਿਪਟ ਚੁੱਕੇ ਹਨ।"

ਤਸਵੀਰ ਸਰੋਤ, TWITTER
ਡੇਰੇ ਵਲੋਂ ਸਵਾਗਤ
ਡੇਰਾ ਸੱਚਾ ਸੌਦਾ ਦੇ ਨੁੰਮਾਇਦੇ ਰੇਸ਼ਮ ਸਿੰਘ ਨੇ ਹਨੀਪ੍ਰੀਤ ਨੂੰ ਜ਼ਮਾਨਤ ਮਿਲਣ ਦਾ ਮਿਲਣ ਦਾ ਸਵਾਗਤ ਕੀਤਾ ਹੈ।
ਸਿਰਸਾ ਵਿਚ ਬੀਬੀਸੀ ਸਹਿਯੋਗੀ ਪ੍ਰਭੂਦਿਆਲ ਨਾਲ ਗੱਲਬਾਤ ਦੌਰਾਨ ਰੇਸ਼ਮ ਸਿੰਘ ਨੇ ਕਿਹਾ, ਸਾਨੂੰ ਖ਼ੁਸ਼ੀ ਹੈ ਕਿ ਉਸ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਉਹ ਆਪਣੇ ਘਰ ਵਾਪਸ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸਾਰੇ ਹੀ ਪੈਰੋਕਾਰ ਕਾਨੂੰਨ ਅਤੇ ਅਦਾਲਤ ਦਾ ਸਨਮਾਨ ਕਰਦੇ ਹਨ।
'ਪਹਿਲਾਂ ਜਦੋਂ ਦੇਸ਼ਧ੍ਰੋਹ ਦੀਆਂ ਧਾਰਾਵਾਂ ਲਾਈਆਂ ਗਈਆਂ ਸਨ ਉਦੋਂ ਵੀ ਅਸੀਂ ਸਨਮਾਨ ਨਾਲ ਕਾਨੂੰਨੀ ਲੜਾਈ ਲੜੀ। ਹੁਣ ਜਦੋਂ ਅਦਾਲਤ ਵਿਚ ਦੇਸਧ੍ਰੋਹ ਦੇ ਦੋਸ਼ ਸਾਬਿਤ ਨਹੀਂ ਹੋਏ ਤੇ ਜਮਾਨਤ ਮਿਲੀ ਹੈ ਤਾਂ ਵੀ ਅਸੀਂ ਅਦਾਲਤ ਦਾ ਧੰਨਵਾਦ ਕਰਦੇ ਹਾਂ।'
ਕੌਣ ਹੈ ਹਨੀਪ੍ਰੀਤ
ਹਰਿਆਣਾ ਪੁਲਿਸ ਵੱਲੋਂ ਹਨੀਪ੍ਰੀਤ ਖ਼ਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਿਛਲੇ ਹਫ਼ਤੇ ਹਨੀਪ੍ਰੀਤ ਸਣੇ ਹੋਰਾਂ ਤੋਂ ਇਹ ਇਲਜ਼ਾਮ ਪੁਲਿਸ ਨੇ ਵਾਪਸ ਲੈ ਲਏ ਸਨ।
ਇਲਜ਼ਾਮ ਸੀ ਕਿ ਉਸਨੇ 25 ਅਗਸਤ ਨੂੰ ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ ਰੇਪ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਤਾਂ ਹਨੀਪ੍ਰੀਤ ਨੇ ਫ਼ੈਸਲੇ ਖ਼ਿਲਾਫ ਲੋਕਾਂ ਨੂੰ ਹਿੰਸਾ ਕਰਨ ਲਈ ਭੜਕਾਇਆ ਸੀ।
ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਜੇਲ੍ਹ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਹਨੀਪ੍ਰੀਤ ਨੂੰ ਆਪਣੀ ਗੋਦ ਲਈ ਹੋਈ ਧੀ ਦੱਸਦੇ ਰਹੇ ਹਨ।

ਤਸਵੀਰ ਸਰੋਤ, HONEYPREETINSAN.ME
ਪਰ ਹਨੀਪ੍ਰੀਤ ਦੇ ਤਲਾਕਸ਼ੁਦਾ ਪਤੀ ਵਿਸ਼ਵਾਸ ਗੁਪਤਾ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਰਾਮ ਰਹੀਮ ਹਨੀਪ੍ਰੀਤ ਨਾਲ ਧੀ ਵਾਂਗ ਨਹੀਂ ਸਗੋਂ ਪਤਨੀ ਵਾਂਗ ਪੇਸ਼ ਆਉਂਦਾ ਸੀ।
ਹਾਲਾਂਕਿ, ਹਨੀਪ੍ਰੀਤ ਨੇ ਸਾਰੇ ਦਾਅਵਿਆਂ ਨੂੰ ਖ਼ਾਰਿਜ ਕਰ ਦਿੱਤਾ ਸੀ।ਡੇਰਾ ਸੱਚਾ ਸੌਦਾ 'ਚ ਹਨੀਪ੍ਰੀਤ ਦੀ ਹੈਸੀਅਤ ਬਹੁਤ ਵੱਡੀ ਸੀ।
ਉਸ ਨੇ ਰਾਮ ਰਹੀਮ ਨਾਲ ਉਨ੍ਹਾਂ ਦੀਆਂ ਕਈ ਫ਼ਿਲਮਾਂ ਵਿਚ ਕੰਮ ਕੀਤਾ ਸੀ ਅਤੇ ਉਹ ਹਮੇਸ਼ਾਂ ਰਾਮ ਰਹੀਮ ਨਾਲ ਮੀਡੀਆ ਵਿਚ ਦਿਖਾਈ ਦਿੰਦੀ ਰਹੀ ਹੈ।
ਪ੍ਰਿਅੰਕਾ ਤਨੇਜਾ ਤੋਂ ਹਨੀਪ੍ਰੀਤ
- ਹਨੀਪ੍ਰੀਤ ਦੇ ਮਾਪਿਆਂ ਨੇ ਉਸ ਦਾ ਨਾਂ ਪ੍ਰਿਅੰਕਾ ਤਨੇਜਾ ਰੱਖਿਆ ਸੀ।
- ਉਸ ਦਾ ਜਨਮ 1975 'ਚ ਹਰਿਆਣਾ ਦੇ ਫਤੇਹਾਬਾਦ 'ਚ ਹੋਇਆ।
- ਰਾਮ ਰਹੀਮ ਨੇ ਹਨੀਪ੍ਰੀਤ ਨੂੰ 2009 'ਚ ਗੋਦ ਲਿਆ।
- ਹਨੀਪ੍ਰੀਤ ਦਾ ਅਸਲ ਨਾਮ ਪ੍ਰਿਅੰਕਾ ਤਨੇਜਾ ਸੀ।
- ਵਿਸ਼ਵਾਸ ਗੁਪਤਾ ਨਾਲ ਹਨੀਪ੍ਰੀਤ ਦਾ ਵਿਆਹ ਸਾਲ 1999 'ਚ ਹੋਇਆ।
- ਦੋਹਾਂ ਦੇ ਪਰਿਵਾਰ ਡੇਰੇ ਨਾਲ ਲੰਬੇ ਸਮੇਂ ਤੋਂ ਜੁੜੇਆ ਹੋਏ ਸੀ।
- 2011 'ਚ ਤਲਾਕ ਲਈ ਵਿਸ਼ਵਾਸ ਗੁਪਤਾ ਨੇ ਅਰਜ਼ੀ ਦਾਖ਼ਲ ਕੀਤੀ।
ਇਹ ਵੀਡੀਓਜ਼ ਤੁਹਾਨੂੰ ਪਸੰਦ ਆ ਸਕਦੇ ਨੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)