Abhijit Banerjee: ਨੋਬਲ ਪੁਰਸਕਾਰ ਜਿੱਤਣ ਵਾਲੇ ਇਹ ਅਰਥ ਸ਼ਾਸ਼ਤਰੀ ਕੌਣ ਹਨ, ਕੀ ਹੈ ਇਨ੍ਹਾਂ ਦਾ JNU ਕਨੈਕਸ਼ਨ

ਤਸਵੀਰ ਸਰੋਤ, Nobel prize
ਅਭਿਜੀਤ ਵਿਨਾਇਕ ਬੈਨਰਜੀ ਨੂੰ ਅਸਥਰ ਡੁਫਲੋ ਅਤੇ ਮਾਈਕਲ ਕਰੇਮਰ ਦੇ ਨਾਲ 'ਆਲਮੀ ਗ਼ੁਰਬਤ ਨੂੰ ਖ਼ਤਮ ਕਰਨ ਬਾਬਤ ਕੀਤੇ ਖੋਜ' ਕਾਰਜ ਲਈ ਅਰਥਸ਼ਾਸਤਰ ਦੇ ਨੋਬਲ ਇਨਾਮ-2019 ਨਾਲ ਸਨਮਾਨ ਕੀਤੇ ਜਾਣ ਦਾ ਐਲਾਨ ਹੋ ਗਿਆ ਹੈ।
ਅਭੀਜੀਤ ਵਿਨਾਇਕ ਬੈਨਰਜੀ ਦੀ ਪੜ੍ਹਾਈ ਯੂਨੀਵਰਸਿਟੀ ਆਫ਼ ਕਲਕੱਤਾ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਹੋਈ ਹੈ।
ਇਸ ਵੇਲੇ ਉਹ ਐੱਮ.ਆਈ.ਟੀ. ਵਿੱਚ ਫੋਰਡ ਫਾਉਂਡੇਸ਼ਨ ਇੰਟਰਨੈਸ਼ਨਲ ਪ੍ਰੌਫ਼ੈਸਰ ਆਫ਼ ਇਕਨੌਮਿਕਸ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਅਭਿਜੀਤ ਬੈਨਰਜੀ ਦੇ ਹੀ ਇੱਕ ਅਧਿਐਨ ਉੱਤੇ ਭਾਰਤ ਵਿਚ ਸਰੀਰਕ ਤੌਰ ਉੱਤੇ ਅਪੰਗ ਬੱਚਿਆਂ ਦੀ ਸਕੂਲੀ ਸਿੱਖਿਆ ਦੇ ਪ੍ਰਬੰਧ ਨੂੰ ਬਿਹਤਰ ਬਣਾਇਆ ਗਿਆ।ਇਸ ਨਾਲ ਕਰੀਬ 50 ਲੱਖ ਬੱਚਿਆਂ ਨੂੰ ਫਾਇਦਾ ਮਿਲਿਆ।
ਅਸਥਰ ਡੁਫਲੋ ਇਸ ਵੇਲੇ ਐੱਮ.ਆਈ.ਟੀ. ਦੇ ਅਰਥਸ਼ਾਸਤਰ ਵਿਭਾਗ ਵਿੱਚ ਅਬਦੁੱਲ ਲਤੀਫ਼ ਪ੍ਰੌਫ਼ੈਸਰ ਆਫ਼ ਪੌਬਰਟੀ ਐਲੀਵੇਸ਼ਨ ਐਂਡ ਡਿਬੈਲਪਮੈਂਟ ਇਕਨੌਮਿਕਸ (Abdul Latif Jameel Professor of Poverty Alleviation and Development Economics) ਹਨ।
ਅਸਥਰ ਡੁਫਲੋ ਅਤੇ ਅਭੀਜੀਤ ਬੈਨਰਜੀ ਦੀ ਸਾਂਝੀ ਕਿਤਾਬ ਪੂਅਰ ਇਕਨੌਮਿਕਸ, ਏ ਰੈਡੀਕਲ ਰੀਥਿੰਕਿੰਗ ਆਫ਼ ਦ ਵੇਅ ਟੂ ਫਾਇਟ ਗਲੋਬਲ ਪੌਵਰਟੀ (Poor Economics: A Radical Rethinking of the Way to Fight Global Poverty) ਇਸ ਵਿਸ਼ੇ ਉੱਤੇ ਆਲਮੀ ਪੱਧਰ ਉੱਤੇ ਅਹਿਮ ਕਿਤਾਬ ਮੰਨੀ ਗਈ ਹੈ।
ਇਸ ਨੂੰ 2011 ਵਿੱਚ ਫਾਈਨੈਂਸ਼ੀਅਲ ਟਾਈਮਜ਼ ਐਂਡ ਗੋਲਡਮੈਨ ਸੱਚਸ ਬਿਜਨਸ ਬੁੱਕ ਆਫ਼ ਦ ਈਅਰ (Financial Times and Goldman Sachs Business Book of the Year Award) ਨਾਲ ਸਨਮਾਨਿਆ ਗਿਆ ਸੀ।
ਕੌਣ ਹੈ ਅਭਿਜੀਤ ਬੈਨਰਜੀ
58 ਸਾਲਾ ਅਭਿਜੀਤ ਬੈਨਰਜੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਹਨ। ਉਨ੍ਹਾਂ ਦਾ ਪਿਛੋਕੜ ਪੱਛਮੀ ਬੰਗਾਲ ਦੇ ਕੋਲਕਾਤਾ ਸ਼ਹਿਰ ਨਾਲ ਹੈ। ਅਰਥ ਸ਼ਾਸ਼ਤਰ ਪਿਤਾ ਤੇ ਮਾਤਾ ਦੇ ਪੁੱਤਰ ਅਭਿਜੀਤ ਬੈਨਰਜੀ ਨੇ ਸਾਲ 1981 ਵਿਚ ਕਲਕੱਤਾ ਯੂਨੀਵਰਸਿਟੀ ਤੋਂ ਗਰੈਜ਼ੂਏਸ਼ਨ ਕੀਤੀ।

ਤਸਵੀਰ ਸਰੋਤ, Getty Images
ਇਸ ਤੋਂ ਬਆਦ ਉਨ੍ਹਾਂ ਨੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਅਰਥਸ਼ਾਸ਼ਤਰ ਵਿਚ ਐਮਏ ਕੀਤੀ। ਇਸ ਤੋਂ ਬਾਅਦ ਉਹ ਪੜ੍ਹਨ ਲਈ ਹਾਵਰਡ ਯੂਨੀਵਰਸਿਟੀ ਅਮਰੀਕਾ ਚਲੇ ਗਏ ਅਤੇ ਇੱਥੋਂ ਉਨ੍ਹਾਂ 1988 ਵਿਚ ਪੀਐੱਚਡੀ ਕੀਤੀ।
ਡਾਕਟਰੇਟ ਕਰਨ ਤੋਂ ਬਆਦ ਬੈਨਰਜੀ ਕਈ ਵੱਕਾਰੀ ਅਦਾਰਿਆਂ ਵਿਚ ਫੈਲੋ ਰਹੇ ਅਤੇ ਉਨ੍ਹਾਂ ਨੂੰ ਕਈ ਸਨਮਾਨ ਮਿਲੇ।ਇਸ ਦੇ ਨਾਲ ਹੀ ਉਹ ਅਧਿਆਪਨ ਤੇ ਰਿਸਰਚ ਦਾ ਕੰਮ ਵੀ ਕਰਦੇ ਰਹੇ।
1988 ਵਿਚ ਉਨ੍ਹਾਂ ਨੇ ਪ੍ਰਿੰਸਟਨ ਯੂਨੀਵਰਸਿਟੀ ਵਿਚ ਪੜ੍ਹਾਉਣਾ ਸ਼ੁਰੂ ਕੀਤਾ ਤੇ ਫਿਰ 1992 ਵਿਚ ਉਹ ਹਾਵਰਡ ਵਿਚ ਪੜ੍ਹਾਉਣ ਲੱਗ ਪਏ. ਪਰ ਅਗਲੇ ਹੀ ਸਾਲ 1993 ਵਿਚ ਉਨ੍ਹਾਂ ਐਮਆਈਟੀ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਹੁਣ ਤੱਕ ਉਹ ਅਜੇ ਵੀ ਉੱਥੇ ਹੀ ਪੜ੍ਹਾ ਰਹੇ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਭਿਜੀਤ ਬੈਨਰਜੀ ਨੂੰ ਨੋਬਲ ਪੁਰਸਕਾਰ ਜਿੱਤਣ ਉੱਤੇ ਵਧਾਈ ਦਿੰਦੀਆਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਜੋ 'ਚੁਣੌਤੀ' ਮਾਡਲ ਸ਼ੁਰੂ ਕੀਤਾ ਗਿਆ, ਉਹ ਅਭਿਜੀਤ ਦੇ ਮਾਡਲ ਉੱਤੇ ਹੀ ਅਧਾਰਿਤ ਹੈ। ਦਿੱਲੀ ਸਰਕਾਰ ਦੇ ਇਸ ਸਿੱਖਿਆ ਤਜਰਬੇ ਨਾਲ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਲੱਖਾਂ ਬੱਚਿਆਂ ਨੂੰ ਫਾਇਦਾ ਮਿਲਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਕਾਂਗਰਸ ਪਾਰਟੀ ਨੇ ਵੀ ਟਵੀਟ ਕਰਕੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਂਗਰਸ ਦੀ 'ਨਿਆਂਏ ਸਕੀਮ' ਦੇ ਮੁੱਖ ਸਲਾਹਕਾਰਾਂ ਵਿਚੋਂ ਅਭਿਜੀਤ ਬੈਨਰਜੀ ਇੱਕ ਆਰਥਿਕ ਮਾਹਰ ਸਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਇਹ ਵੀਡੀਓਜ਼ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3