ਤੁਰਕੀ ਸੀਰੀਆ ਜੰਗ: ਹਮਲੇ ਜਾਰੀ ਰਹਿਣ ਕਾਰਨ 1ਲੱਖ ਲੋਕਾਂ ਨੇ ਕੀਤੀ ਹਿਜਰਤ - 5 ਅਹਿਮ ਖ਼ਬਰਾਂ

ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਉੱਤਰੀ ਸੀਰੀਆ 'ਚ ਲਗਭਗ ਇੱਕ ਲੱਖ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਹਨ ਕਿਉਂਕਿ ਨੇ ਤੁਰਕੀ ਨੇ ਸਰਹੱਦ ਪਾਰ ਕੁਰਦਾਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਹਮਲਾ ਕਰ ਦਿੱਤਾ ਹੈ।

ਤੁਰਕੀ ਨੇ ਇਹ ਕਾਰਵਾਈ ਬੁੱਧਵਾਰ ਨੂੰ ਕੀਤੀ ਜਦੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਫੌਜ ਨੂੰ ਇਲਾਕੇ ਵਿਚੋਂ ਵਾਪਿਸ ਬੁਲਾ ਲਿਆ ਸੀ।

ਤਿੰਨ ਦਿਨ ਪਹਿਲਾਂ ਕੁਰਦ ਇਲਾਕਿਆਂ ਦੇ ਖ਼ਿਲਾਫ਼ ਸ਼ੁਰੂ ਹੋਏ ਤੁਰਕੀ ਦੇ ਹਮਲੇ ਵਿੱਚ ਘੱਟੋ-ਘੱਟ 11 ਨਾਗਰਿਕਾਂ ਅਤੇ ਦਰਜਨਾਂ ਕੁਰਦਾਂ ਲੜਾਕਿਆਂ ਦੀ ਮੌਤ ਹੋ ਗਈ ਹੈ।

ਕਈ ਲੋਕਾਂ ਨੇ ਅਲ ਹਾਸਕਾ ਅਤੇ ਤਲ ਤਾਮੇਰ ਸ਼ਹਿਰ ਦੇ ਸਕੂਲਾਂ ਅਤੇ ਇਮਾਰਤਾਂ ਵਿੱਚ ਸ਼ਰਨ ਲਈ ਹੈ।

ਇਹ ਵੀ ਪੜ੍ਹੋ-

ਹਰਿਆਣਾ ਚੋਣਾਂ: ਗਰੈਜੂਏਟ ਨੂੰ 7000 ਤੇ ਪੋਸਟ ਗੈਰਜੂਏਟ ਨੂੰ 10 ਹਜ਼ਾਰ ਮਹੀਨੇ ਭੱਤੇ ਦਾ ਕਾਂਗਰਸ ਦਾ ਵਾਅਦਾ

ਹਰਿਆਣਾ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਔਰਤਾਂ ਨੂੰ ਸਰਕਾਰੀ ਤੇ ਨਿੱਜੀ ਖੇਤਰ ਵਿੱਚ 33 ਫੀਸਦ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਹੈ।

ਪੀਟੀਆਈ ਅਨੁਸਾਰ ਕਾਂਗਰਸ ਨੇ ਹਰਿਆਣਾ ਵਿਧਾਨਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕੀਤਾ। ਇਸ ਮੈਨੀਫੈਸਟੋ ਨੂੰ ਜਾਰੀ ਕਰਨ ਵੇਲੇ ਕੁਮਾਰੀ ਸ਼ੈਲਜਾ, ਗੁਲਾਮ ਨਬੀ ਆਜ਼ਾਦ ਸਣੇ ਕਾਂਗਰਸ ਦੇ ਹੋਰ ਆਗੂ ਮੌਜੂਦ ਸਨ।

ਕਾਂਗਰਸ ਵੱਲੋਂ ਔਰਤਾਂ ਨੂੰ ਹਰਿਆਣਾ ਦੀਆਂ ਰੋਡਵੇਜ਼ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ।

ਗ੍ਰੈਜੁਏਟ ਬੇਰੁਜ਼ਗਾਰ ਨੌਜਵਾਨਾਂ ਨੂੰ 7,000 ਰੁਪਏ ਤੇ ਪੋਸਟ ਗ੍ਰੈਜੁਏਟ ਬੇਰੁਜ਼ਗਾਰਾਂ ਨੂੰ 10,000 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਜਮਾਤ ਪਹਿਲੀ ਤੋਂ ਦਸਵੀਂ ਦੇ ਵਿਦਿਆਰਥੀਆਂ ਨੂੰ 12,000 ਹਜ਼ਾਰ ਰੁਪਏ ਦਾ ਸਾਲਾਨਾ ਵਜੀਫ਼ਾ ਤੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 15,000 ਰੁਪਏ ਸਾਲਾਨਾ ਵਜੀਫ਼ਾ ਦਿੱਤਾ ਜਾਵੇਗਾ। ਚੋਣ ਮਨੋਰਥ ਪੱਤਰ ਦੀਆਂ ਹੋਰਨਾਂ ਮੁੱਖ ਗੱਲਾਂ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਸ਼ਮੀਰ ਵਿੱਚ ਤੁਹਾਡੀ ਯਾਤਰਾ ਲਈ ਮਾਹੌਲ ਕਿਵੇਂ ਹੈ

ਸ਼੍ਰੀਨਗਰ ਦੀ ਡਲ ਝੀਲ ਵਿੱਚ ਮੁਹੰਮਦ ਸੁਲਤਾਨ ਦੂਨੋ ਦੀ ਹਾਊਸਬੋਟ 5 ਅਗਸਤ ਤੋਂ ਹੀ ਬੰਦ ਹੈ। ਸੂਬੇ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਤੋਂ ਬਾਅਦ ਕਸ਼ਮੀਰ ਵਿਚ ਸੈਰ-ਸਪਾਟੇ ਦਾ ਲੱਕ ਟੁੱਟ ਗਿਆ ਹੈ।

ਹੁਣ ਸੈਲਾਨੀਆਂ ਲਈ ਯਾਤਰਾ ਦੀ ਚੇਤਾਵਨੀ ਹਟਾ ਲਈ ਗਈ ਹੈ ਪਰ ਸਥਾਨਕ ਲੋਕਾਂ ਨੂੰ ਲਗਦਾ ਹੈ ਕਿ ਇਸ ਤਰ੍ਹਾਂ ਹਾਲਾਤ ਆਮ ਨਹੀਂ ਹੋਣਗੇ।

ਉਹ ਕਹਿੰਦੇ ਹਨ, "ਪਿਛਲੇ ਦੋ ਮਹੀਨਿਆਂ ਤੋਂ ਅਸੀਂ ਇੱਕ ਰੁਪੱਈਆ ਵੀ ਨਹੀਂ ਕਮਾਇਆ। ਤੁਸੀਂ ਦੇਖ ਸਕਦੇ ਹੋ ਕਿ ਹਾਊਸਬੋਟ ਖਾਲੀ ਹਨ। ਮੌਜੂਦਾ ਹਾਲਾਤ ਕਾਰਨ ਗਾਹਕ ਇੱਥੇ ਨਹੀਂ ਆ ਰਹੇ। ਸਿਰਫ਼ ਪ੍ਰਮਾਤਮਾ ਜਾਣਦਾ ਹੈ ਕਿ ਅਸੀਂ ਇਸ ਮੁਸ਼ਕਿਲ ਸਮੇਂ ਵਿਚ ਕਿਵੇਂ ਜ਼ਿੰਦਾ ਰਹਿ ਰਹੇ ਹਾਂ।"

ਮੁਹੰਮਦ ਸੁਲਤਾਨ ਨੇ ਦੱਸਿਆ ਕਿ ਜਦੋਂ ਤੱਕ ਸੰਚਾਰ ਪ੍ਰਬੰਧ ਬਹਾਲ ਨਹੀਂ ਹੁੰਦਾ ਹੈ, ਇਹ ਸੰਭਵ ਨਹੀਂ ਹੈ ਕਿ ਸੈਰ-ਸਪਾਟੇ ਉਦਯੋਗ ਵਿੱਚ ਲੱਗੇ ਲੋਕ ਆਪਣਾ ਕਾਰੋਬਾਰ ਸੌਖਿਆਂ ਚਲਾ ਸਕਣਗੇ।

ਜੰਮੂ-ਕਸ਼ਮੀਰ ਸਰਕਾਰ ਨੇ ਸੱਤ ਅਕਤੂਬਰ ਨੂੰ ਐਲਾਨ ਕੀਤਾ ਸੀ ਕਿ 10 ਅਕਤੂਬਰ ਤੋਂ ਸਫ਼ਰ ਸਬੰਧੀ ਚੇਤਾਵਨੀ ਹਟਾ ਲਈ ਜਾਵੇਗੀ ਅਤੇ ਸੈਲਾਨੀ ਕਸ਼ਮੀਰ ਆ ਸਕਦੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਨਰਿੰਦਰ ਮੋਦੀ ਅਤੇ ਸ਼ੀ ਜਿਨਪਿੰਗ ਦੀ ਮਹਾਬਲੀਪੁਰਮ ਵਿੱਚ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਤਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਗੈਰ-ਰਸਮੀ ਬੈਠਕ ਕੀਤੀ। ਦੋਹਾਂ ਦੇਸਾਂ ਵਿਚਾਲੇ ਅਰਥਚਾਰੇ ਨੂੰ ਲੈ ਕੇ ਕਈ ਮਾਮਲਿਆਂ ਵਿੱਚ ਸਾਂਝ ਹੈ।

ਤਮਿਲ ਪਹਿਰਾਵੇ ਧੋਤੀ ਅਤੇ ਕੁੜਤੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਜਿਨਪਿੰਗ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ 'ਚ ਸ਼ਾਮਿਲ 16.5 ਵਰਗ ਕਿਲੋਮੀਟਰ 'ਚ ਸਥਿਤ ਇਸ ਪ੍ਰਾਚੀਨ ਵਿਰਾਸਤ ਦੀਆਂ ਪ੍ਰਸਿੱਧ ਥਾਵਾਂ ਦਿਖਾਈਆਂ। ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਜਾਣੋ।

ਵਿਸ਼ਵ ਮੋਟਾਪਾ ਦਿਵਸ: ਮੋਟਾਪੋ ਨਾਲ ਜੁੜੇ ਭੁਲੇਖੇ ਜੋ ਤੁਹਾਨੂੰ ਹੈਰਾਨ ਕਰ ਸਕਦੇ ਹਨ

ਵਿਸ਼ਵ ਸਿਹਤ ਸੰਗਠਨ (ਡਲਬਿਊਐਚਓ) ਦੇ ਤਾਜ਼ਾ ਅੰਕੜਿਆਂ ਮੁਤਾਬਕ 1975 ਤੋਂ ਬਾਅਦ ਵਿਸ਼ਵ ਦਾ ਮੋਟਪਾ ਕਰੀਬ ਤਿੰਨ ਗੁਣਾ ਹੋ ਗਿਆ।

ਸੰਯੁਕਤ ਰਾਸ਼ਟਰ ਏਜੰਸੀ ਦਾ ਅੰਦਾਜ਼ਾ ਹੈ ਕਿ ਸਾਲ 2016 ਤੱਕ 190 ਕਰੋੜ ਬਾਲਗ਼ਾਂ ਦਾ ਭਾਰ ਵੱਧ ਸੀ, ਇਨ੍ਹਾਂ ਵਿਚੋਂ 65 ਕਰੋੜ ਮੋਟੇ ਸਨ।

ਇਸ ਤੋਂ ਪਤਾ ਲਗਦਾ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚ "ਮੋਟਾਪਾ ਮਹਾਵਾਰੀ" ਵਾਂਗ ਕਿਉਂ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ 30 ਲੱਖ ਲੋਕਾਂ ਦੀ ਮੌਤ ਮੋਟਾਪੇ ਕਾਰਨ ਹੁੰਦੀ ਹੈ।

ਅਮਰੀਕਾ ਮੋਟਾਪੇ ਦੀ ਮਹਾਮਾਰੀ ਨਾਲ ਪ੍ਰਭਾਵਿਤ ਦੇਸਾਂ ਵਿਚੋਂ ਇੱਕ ਹੈ। ਅਮਰੀਕੀ ਸਿਹਤ ਅਧਿਕਾਰੀਆਂ ਦਾ ਅੰਦਾਜ਼ਾ ਹੈ 36 ਫੀਸਦ ਤੋਂ ਵੱਧ ਦੀ ਆਬਾਦੀ ਮੋਟਾਪੇ ਨਾਲ ਜੂਝ ਰਹੀ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਬਾਲਗ਼ ਨੂੰ ਰੋਜ਼ਾਨਾ 2 ਹਜ਼ਾਰ ਕੈਲੋਰੀਜ਼ ਲੈਣੀ ਚਾਹੀਦੀ ਹੈ ਪਰ ਏਜੰਸੀ ਦਾ ਮੰਨਣਾ ਹੈ ਕਿ 30 ਫੀਸਦ ਊਰਜਾ ਵਸਾ ਤੋਂ ਮਿਲਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)