ਵਿਸ਼ਵ ਮੋਟਾਪਾ ਦਿਵਸ: ਮੋਟਾਪੋ ਨਾਲ ਜੁੜੇ 7 ਭੁਲੇਖੇ ਜੋ ਤੁਹਾਨੂੰ ਹੈਰਾਨ ਕਰ ਸਕਦੇ ਹਨ

    • ਲੇਖਕ, ਫਰਨਾਂਡੋ ਡੂਆਰਟੇ
    • ਰੋਲ, ਬੀਬੀਸੀ ਵਰਲਡ ਸਰਵਿਸ

ਵਿਸ਼ਵ ਸਿਹਤ ਸੰਗਠਨ (ਡਲਬਿਊਐਚਓ) ਦੇ ਤਾਜ਼ਾ ਅੰਕੜਿਆਂ ਮੁਤਾਬਕ 1975 ਤੋਂ ਲੈ ਕੇ ਹੁਣ ਤੱਕ ਵਿਸ਼ਵ ਦਾ ਮੋਟਾਪਾ ਕਰੀਬ ਤਿੰਨ ਗੁਣਾ ਹੋ ਗਿਆ ਹੈ।

ਸੰਯੁਕਤ ਰਾਸ਼ਟਰ ਏਜੰਸੀ ਦਾ ਅੰਦਾਜ਼ਾ ਹੈ ਕਿ ਸਾਲ 2016 ਤੱਕ 190 ਕਰੋੜ ਬਾਲਗ਼ਾਂ ਦਾ ਭਾਰ ਵੱਧ ਸੀ, ਇਨ੍ਹਾਂ ਵਿਚੋਂ 65 ਕਰੋੜ ਮੋਟੇ ਸਨ।

ਇਸ ਤੋਂ ਪਤਾ ਲਗਦਾ ਹੈ ਕਿ ਕਿਉਂ ਮੋਟਾਪੇ ਨੂੰ ਇਕ ਮਹਾਮਾਰੀ ਕਿਹਾ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਹਰ ਸਾਲ 30 ਲੱਖ ਲੋਕਾਂ ਦੀ ਮੌਤ ਮੋਟਾਪੇ ਕਾਰਨ ਹੁੰਦੀ ਹੈ।

ਅਮਰੀਕੀ ਮੈਨੇਜਮੈਂਟ ਕੰਸਲਟਿੰਗ ਫਰਮ ਮੈਕਕਿਨਸੀ (McKinsey) ਦੇ 2014 ਦੇ ਇੱਕ ਅੰਦਾਜ਼ਾ ਅਨੁਸਾਰ ਇਨ੍ਹਾਂ ਮੌਤਾਂ ਕਰਕੇ ਸਾਲਾਨਾ 2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ।

ਵਿਗਿਆਨੀ ਅਤੇ ਨੀਤੀਆਂ ਬਣਾਉਣ ਵਾਲਿਆਂ ਨੇ ਚਿਤਾਵਨੀ ਦਿੱਤੀ ਹੈ ਕਿ ਗ਼ਲਤ ਧਾਰਨਾਵਾਂ ਅਤੇ ਪਹਿਲਾਂ ਤੋਂ ਹੀ ਬਣਾਏ ਗਏ ਅੰਦਾਜ਼ਿਆਂ ਕਰਕੇ ਮੋਟਾਪੇ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਅਸਫ਼ਲ ਹੁੰਦੀਆਂ ਹਨ।

ਪਰ ਹੁਣ ਤੱਕ ਇਸ ਲੜਾਈ 'ਚ ਕੀ ਗ਼ਲਤ ਹੈ ਤੇ ਕੀ ਸਹੀ ਇਸ ਬਾਰੇ ਚਰਚਾ ਕਰਾਂਗੇ।

ਜਵਾਬ ਤੁਹਾਨੂੰ ਹੈਰਾਨ ਕਰ ਸਕਦੇ ਹਨ।

"ਮੋਟਾਪਾ ਬਿਮਾਰੀ ਨਹੀਂ ਹੈ"

ਅਮਰੀਕਾ ਮੋਟਾਪੇ ਦੀ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸਾਂ ਵਿਚੋਂ ਇੱਕ ਹੈ। ਅਮਰੀਕੀ ਸਿਹਤ ਅਧਿਕਾਰੀਆਂ ਦਾ ਅੰਦਾਜ਼ਾ ਹੈ 36 ਫੀਸਦ ਤੋਂ ਵੱਧ ਦੀ ਆਬਾਦੀ ਮੋਟਾਪੇ ਨਾਲ ਜੂਝ ਰਹੀ ਹੈ।

ਇਹ ਵੀ ਪੜ੍ਹੋ-

ਸਾਲ 2013 ਵਿੱਚ ਅਮਰੀਕਨ ਮੈਡੀਕਲ ਐਸੋਸੀਏਸ਼ਨ ਵੱਲੋਂ ਮੋਟਾਪੇ ਨੂੰ ਬਿਮਾਰੀ ਵਾਂਗ ਸਮਝਿਆ ਜਾਂਦਾ ਸੀ।

ਸਾਲ 2018 ਵਿੱਚ ਨਿਊਜ਼ ਪੋਰਟਲ ਮੈਡਸਕੇਪ ਵੱਲੋਂ ਇੱਕ ਪੋਲ ਕਰਵਾਏ ਗਏ ਸਨ ਜਿਸ ਵਿੱਚ 36 ਫੀਸਦ ਡਾਕਟਰਾਂ ਅਤੇ 46 ਫੀਸਦ ਨਰਸਾਂ ਦੀ ਸੋਚ ਕਿਸੇ ਹੋਰ ਤੱਥ ਵੱਲ ਇਸ਼ਾਰ ਕਰਦੀ ਹੈ।

80 ਫੀਸਦ ਡਾਕਟਰਾਂ ਦਾ ਕਹਿਣਾ ਸੀ ਕਿ ਜ਼ਿੰਦਗੀ ਜਿਉਣ ਦਾ ਅੰਦਾਜ਼ 'ਹਮੇਸ਼ਾ ਤੇ ਅਕਸਰ' ਮੋਟਾਪੇ ਦਾ ਮੁੱਖ ਕਾਰਨ ਹੈ।

ਪਰ ਸਤੰਬਰ ਦੇ ਆਖ਼ਿਰ ਵਿੱਚ ਬਰਤਾਨਵੀ ਸਾਈਕੌਲਜੀਕਲ ਸੁਸਾਇਟੀ ਵੱਲੋਂ ਜਾਰੀ ਹੋਈ ਰਿਪੋਰਟ ਨੇ ਐਲਾਨ ਕੀਤਾ ਕਿ 'ਮੋਟਾਪਾ ਕੋਈ ਚੋਣ ਨਹੀਂ ਹੁੰਦਾ।'

ਰਿਪੋਰਟ ਮੁਤਾਬਕ, " ਜੈਵਿਕ ਅਤੇ ਮਨੋਵਿਗਿਆਨਕ ਕਾਰਕਾਂ ਦੇ ਇੱਕ ਗੁੰਝਲਦਾਰ ਸੁਮੇਲ ਦੇ ਨਤੀਜੇ ਵਜੋਂ ਲੋਕਾਂ ਦਾ ਭਾਰ ਵਧ ਜਾਂਦਾ ਹੈ ਜਾਂ ਉਹ ਮੋਟੇ ਹੋ ਜਾਂਦੇ ਹਨ।"

ਇਸ ਵਿੱਚ ਵਾਤਾਵਰਣ ਤੇ ਸਮਾਜ ਦੀ ਭੂਮਿਕਾ ਵੀ ਹੁੰਦੀ ਹੈ। ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ ਮੋਟਾਪਾ ਕੇਵਲ ਇੱਛਾ ਸ਼ਕਤੀ ਦੀ ਘਾਟ ਕਰਕੇ ਹੀ ਨਹੀਂ ਹੁੰਦਾ।

"ਇਹ ਜੈਨੇਟਿਕ ਨਹੀਂ ਹੈ"

ਮੋਟਾਪੇ ਦਾ ਜੈਨੇਟਿਕ ਲਿੰਕ ਬਾਰੇ ਵਿਗਿਆਨੀ ਖੋਜ 1990ਵਿਆਂ ਵਿੱਚ ਆਈ।

ਨਾਰਵੇ ਦੀ ਸਾਇੰਸ ਅਤੇ ਤਕਨੀਕੀ ਯੂਨੀਵਰਸਿਟੀ ਦੀ ਖੋਜ ਟੀਮ ਨੇ ਪਿਛਲੀ ਜੁਲਾਈ ਵਿੱਚ ਦੇਖਿਆ ਕਿ ਜੈਨੇਟਿਕ ਤੌਰ 'ਤੇ ਪਰੇਸ਼ਾਨ ਰਹਿਣ ਵਾਲੇ ਲੋਕਾਂ ਨੂੰ ਐਲੀਵੇਟਿਡ ਬਾਡੀ ਮਾਸ ਇੰਡੈਕਸ (ਬੀਐੱਮਆਈ) ਦਾ ਵਧੇਰੇ ਖ਼ਤਰਾ ਹੁੰਦਾ ਹੈ ਅਤੇ ਹਾਲ ਦੇ ਦਹਾਕਿਆਂ ਵਿਚ ਇਹ ਵਧਿਆ ਹੈ।

ਬੀਐੱਮਆਈ ਇੱਕ ਪ੍ਰਕਿਰਿਆ ਹੈ ਜਿਸ ਨਾਲ ਕਦ ਅਤੇ ਭਾਰ ਨੂੰ ਮਾਪਿਆ ਜਾਂਦਾ ਹੈ ਤੇ ਸਰੀਰ ਦੇ ਕਦ ਨਾਲ ਸਹੀ ਭਾਰ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

ਇਸ ਟੀਮ ਨੇ ਨੌਰਵੇ ਦੀ ਕਰੀਬ 119000 ਲੋਕਾਂ ਦੇ ਸੈਂਪਲ ਇਕੱਠੇ ਕੀਤੇ, ਜਿਨ੍ਹਾਂ ਦਾ ਬੀਐਮਆਈ ਵਾਰ-ਵਾਰ ਕੀਤਾ ਜਾਂਦਾ ਸੀ।

ਉਨ੍ਹਾਂ ਨੇ ਦੇਖਿਆ ਕਿ ਨੌਰਵੇ ਦੇ ਲੋਕਾਂ ਦਾ ਬੀਐਮਆਈ ਨੇ ਕੁਝ ਦਹਾਕਿਆਂ ਵਿੱਚ ਕਾਫੀ ਭਾਰ ਵਧਾਇਆ ਹੈ ਪਰ ਜੈਨੇਟਿਕ ਨੇ ਕੁਝ ਲੋਕਾਂ ਦੇ ਮੋਟੇ ਹੋਣ ਦਾ ਕਾਰਨ ਸੀ।

ਇਹ ਵੀ ਪੜ੍ਹੋ-

"ਵਧੇਰੇ ਭਾਰ ਹਮੇਸ਼ਾ ਤੰਦੁਰਸ ਨਹੀਂ ਰਹਿਣ ਦਿੰਦਾ"

ਵਧੇਰੇ ਭਾਰ ਅਤੇ ਸਿਹਤ ਦੀਆਂ ਸਮੱਸਿਆਵਾਂ ਵਿਚਕਾਰ ਸਬੰਧ ਚੰਗੀ ਤਰ੍ਹਾਂ ਉਜਾਗਰ ਤੇ ਸਾਬਤ ਹੁੰਦਾ ਹੈ।

ਪਰ ਖੋਜ ਦਾ ਵਧਦਾ ਦਾਇਰਾ ਪ੍ਰਸ਼ਨ ਕਰ ਰਿਹਾ ਹੈ ਕਿ ਕੀ ਵਧੇਰੇ ਭਾਰ ਜਾਂ ਮੋਟਾਪਾ ਕਿਸੇ ਦੀ ਸਿਹਤ ਲਈ ਹਮੇਸ਼ਾ ਖ਼ਤਰਨਾਕ ਹੁੰਦਾ ਹੈ।

ਸਾਲ 2012 ਵਿੱਚ ਯੂਰਪੀਅਨ ਸੁਸਾਇਟੀ ਆਫ ਕਾਰਡੀਓਲਾਜੀ ਨੇ "ਮੋਟਾਪਾ ਵਿਗਾੜ" ਨੂੰ ਪੇਸ਼ ਕਰਨ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਐਨ ਪ੍ਰਕਾਸ਼ਤ ਕੀਤਾ।

ਇਸ ਵਿੱਚ ਦੇਖਿਆ ਗਿਆ ਕਿ ਕੁਝ ਲੋਕ ਭਾਰੀ ਹੋ ਸਕਦੇ ਹਨ ਪਰ ਨਾਲ ਹੀ ਸਿਹਤਮੰਦ ਵੀ ਹੁੰਦੇ ਹਨ। ਉਨ੍ਹਾਂ ਨੂੰ ਕਿਸੇ ਦਿਲ ਸਬੰਧੀ ਰੋਗ, ਕੈਂਸਰ ਜਾਂ ਕਿਸੇ ਹੋਰ ਤਰ੍ਹਾਂ ਦੇ ਜੋਖ਼ਮ ਦਾ ਕੋਈ ਖ਼ਤਰਾ ਨਹੀਂ ਹੁੰਦਾ।

"ਸਾਰੀਆਂ ਕੈਲੋਰੀਜ਼ ਬਰਾਬਰ ਹਨ"

ਲੋੜ ਤੋਂ ਵੱਧ ਖਾਣਾ ਭਾਰ ਦੇ ਨੂੰ ਸਹੀ ਰੱਖਣ ਦਾ ਕੋਈ ਚੰਗਾ ਨਿਯਮ ਨਹੀਂ ਹੈ ਪਰ ਕੀ ਭੋਜਨ ਵਿੱਚ ਮਾਤਰਾ ਦੀ ਬਜਾਇ ਕੈਲੇਰੀ ਦੀ ਗੁਣਵਤਾ ਨਹੀਂ ਹੋਣੀ ਚਾਹੀਦੀ?

ਵਿਸ਼ਵ ਸਿਹਤ ਸੰਗਠਨ ਮੁਤਾਬਕ ਬਾਲਗ਼ ਨੂੰ ਰੋਜ਼ਾਨਾ 2 ਹਜ਼ਾਰ ਕੈਲੋਰੀਜ਼ ਲੈਣੀ ਚਾਹੀਦੀ ਹੈ ਪਰ ਏਜੰਸੀ ਦਾ ਮੰਨਣਾ ਹੈ ਕਿ 30 ਫੀਸਦ ਊਰਜਾ ਵਸਾ ਤੋਂ ਮਿਲਦੀ ਹੈ।

ਸਾਲ 2011 ਵਿੱਚ ਹਾਰਵਰਡ ਯੂਨੀਵਰਸਿਟੀ ਨੇ ਦੱਸਿਆ, "ਇੱਕ ਕੈਲੋਰੀ ਇੱਕ ਕੈਲੋਰੀ ਨਹੀਂ" ਅਤੇ ਕੁਝ ਖਾਣੇ ਲੰਬੇ ਸਮੇਂ ਤੱਕ ਭਾਰ ਵਧਾਉਂਦੇ ਹਨ।

ਖੋਜਕਾਰਾਂ ਨੇ 20 ਸਾਲਾਂ ਤੱਕ 120000 ਤੰਦਰੁਸਤ ਔਰਤਾਂ ਅਤੇ ਮਰਦਾਂ 'ਤੇ ਅਧਿਐਨ ਕੀਤਾ ਅਤੇ 4 ਸਾਲਾਂ ਦੇ ਗੇੜਾਂ ਵਿੱਚ ਉਨ੍ਹਾਂ ਦਾ ਸਰਵੇਖਣ ਕੀਤਾ।

ਔਸਤਨ ਪ੍ਰਤੀਭਾਗੀ ਨੇ ਹਰੇਕ 4 ਸਾਲ ਵਿੱਚ 1.36 ਕਿਲੋਗਰਾਮ ਭਾਰ ਵਧਾਇਆ ਅਤੇ 20 ਸਾਲਾਂ ਵਿੱਚ ਭਾਰ 7.6 ਕਿਲੋਗਰਾਮ ਵਧਿਆ।

ਸਟਾਰਚ, ਰਿਫਾਇਨਡ ਅਨਾਜ, ਵਸਾ ਅਤੇ ਸ਼ੱਕਰ ਵਿਚ ਵਧੇਰੇ ਪ੍ਰੋਸੈਸਡ ਕੀਤਾ ਖਾਣਾ ਭਾਰ ਵਧਾ ਸਕਦਾ ਹੈ। ਫਰੈਂਚ ਫਰਾਈਸ ਇਕੱਲੇ ਹੀ ਚਾਰ ਸਾਲਾਂ ਵਿੱਚ 1.5 ਕਿਲੋਗਰਾਮ ਭਾਰ ਵਧਾ ਸਕਦੇ ਹਨ ਤੇ ਉੱਥੇ ਹੀ ਸਬਜ਼ੀਆਂ 0.09 ਕਿਲੋਗਰਾਮ।

"ਨਿਰਾਸ਼ਾ ਤੋਂ ਛੁੱਟ ਸਾਨੂੰ ਭਾਰ ਘਟਾਉਣ ਦੀ ਟੀਚਾ ਮਿਥਣਾ ਚਾਹੀਦਾ ਹੈ"

ਉੱਚੀਆਂ ਉਮੀਦਾਂ ਤੋਂ ਪਰਹੇਜ਼ ਕਰਨਾ ਜ਼ਿੰਦਗੀ ਲਈ ਚੰਗਾ ਨਿਯਮ ਹੋ ਸਕਦਾ ਹੈ।

ਹਾਲਾਂਕਿ ਅਧਿਐਨ ਤੋਂ ਪਤਾ ਲਗਦਾ ਹੈ ਕਿ ਮਹੱਤਵਪੂਰਣ ਟੀਚਿਆਂ ਅਤੇ ਭਾਰ ਘਟਾਉਣ ਵਿਚਾਲੇ ਕੋਈ ਨਕਾਰਾਤਮਕ ਸਬੰਧ ਨਹੀਂ ਹੈ।

ਸਾਲ 2017 ਵਿੱਚ ਅਮਰੀਕੀ ਐਕੇਡਮੀ ਆਫ ਨਿਊਟ੍ਰੀਸ਼ਨ ਤੇ ਡਾਇਟੇਟਿਕਸ ਦੇ ਜਰਨਲ ਵਿੱਚ ਛਪਿਆ ਇੱਕ ਤਜਰਬਾ ਵਿਖਾਇਆ ਕਰਦਾ ਹੈ ਕਿ ਭਾਰ ਘਟਾਉਣ ਦੀਆਂ ਵਧੇਰੇ ਉਮੀਦਾਂ ਕਾਰਨ ਗੰਭੀਰ ਮੋਟਾਪੇ ਵਾਲੇ 88 ਲੋਕਾਂ ਦੇ ਸਮੂਹ ਵਿੱਚ ਵਧੀਆ ਨਤੀਜੇ ਨਿਕਲਦੇ ਹਨ।

7. ਮੋਟਪਾ ਸਿਰਫ਼ ਅਮੀ ਦੇਸਾਂ ਦੀ ਦਿੱਕਤ ਹੈ"

ਕਈ ਵਿਕਸਿਤ ਦੇਸਾਂ ਵਿੱਚ ਸੱਚਮੁੱਚ ਮੋਟਾਪੇ ਦੀ ਦਰ ਵਧੇਰੇ ਹੈ, ਤੁਸੀਂ ਵਿਸ਼ਵ ਦੀ ਰੈਂਕਿੰਗ ਦੇਖ ਕੇ ਹੈਰਾਨ ਹੋਵੋਗੇ।

ਵਧੇਰੇ ਮੋਟਾਪੇ ਦੇ ਮਾਮਲੇ 'ਚ ਸਭ ਤੋਂ ਪ੍ਰਭਾਵਿਤ ਦੇਸ਼ ਪੈਸੀਫਿਕ ਟਾਪੂ ਹਨ ਜਿਵੇਂ ਅਮਰੀਕੀ ਦੇ ਸਮੋਆ ਟਾਪੂ 'ਚ ਲਗਭਗ 75% ਆਬਾਦੀ ਨੂੰ ਮੋਟਾ ਮੰਨਿਆ ਜਾਂਦਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਮਿਸਰ ਅਤੇ ਤੁਰਕੀ ਵਿੱਚ ਆਬਾਦੀ ਦਾ 32 ਫੀਸਦ ਹਿੱਸਾ ਮੋਟਾਪੇ 'ਚ ਆਉਂਦਾ ਹੈ।

ਅਸਲ 'ਚ ਇੱਥ ਅਧਿਐਨ ਤੋਂ ਪਤਾ ਲੱਗਾ ਹੈ ਕਿ ਘੱਟ ਆਮਦਨੀ ਵਾਲੇ ਲੋਕ ਮੋਟਾਪੇ ਦਾ ਵਧੇਰੇ ਸ਼ਿਕਾਰ ਹੁੰਦੇ ਹਨ।

‘ਆਈ ਥਿੰਕ ਦੇਅਰਫੋਰ ਆਈ ਈਟ’ ਕਿਤਾਬ ਦੇ ਲੇਖਕ ਮਾਰਟਿਨ ਕੋਹੇਨ ਦਾ ਕਹਿਣਾ ਹੈ, "ਮੋਟਾਪਾ ਸਮਾਜਿਕ ਅਸਮਾਨਤਾ ਦਾ ਉਤਪਾਦ ਹੈ। ਅਮਰੀਕਾ ਵਿੱਚ ਸਭ ਤੋਂ "ਮੋਟੀ" ਸਟੇਟ ਅਰਕਾਂਸਸ ਹੈ ਅਤੇ ਇਸ ਦੇ ਨਾਲ ਹੀ ਇਕ ਚੌਥੀ ਗਰੀਬ ਸਟੇਟ ਵੀ ਹੈ। ਇਸੇ ਤਰ੍ਹਾਂ ਹੋਰ ਗਰੀਬ ਸੂਬਾ ਮਿਸੀਸਿਪੀ ਵੀ ਤੀਜੇ ਨੰਬਰ ਦੀ ਮੋਟਾਪੇ ਵਾਲਾ ਸੂਬਾ ਹੈ।"

ਯੂਕੇ ਵਿੱਚ ਨੈਸ਼ਨਲ ਹੈਲਥ ਸਰਵਿਸ ਦੇ 2015-16 ਦੇ ਡਾਟਾ ਮੁਤਾਬਕ ਸਭ ਤੋਂ ਪਛੜੇ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਵਿੱਚ ਮੋਟਾਪਾ ਘੱਟ ਪਛੜੇ ਇਲਾਕਿਆਂ ਦੇ ਬੱਚਿਆਂ ਨਾਲੋਂ ਦੁਗਣਾ ਹੈ।

ਮਾਹਿਰ ਕਹਿੰਦੇ ਹਨ ਕਿ ਇਸ ਅਸਮਾਨਤਾ ਦਾ ਮੁੱਖ ਕਾਰਨ ਇਹ ਹੈ ਕਿ ਸਿਹਤਮੰਦ ਭੋਜਨ ਵਧੇਰੇ ਮਹਿੰਗਾ ਹੈ।

"ਦੁੱਧ ਚੁੰਘਾਉਣਾ ਮੋਟਾਪੇ ਨਾਲ ਸਬੰਧਤ ਨਹੀਂ ਹੈ"

ਪਿਛਲੇ ਕੁਝ ਦਹਾਕਿਆਂ ਤੋਂ ਫਾਰਮੂਲਾ ਮਿਲਕ ਮਾਂ ਦੁੱਧ ਦੇ ਬਦਲ ਵਜੋਂ ਵਧੇਰੇ ਪ੍ਰਚਲਿਤ ਹੋ ਰਿਹਾ ਹੈ।

ਪਰ ਪਿਛਲੀ ਅਪਰੈਲ ਵਿੱਚ ਵਿਸ਼ਵ ਸਹਿਤ ਸੰਗਠਨ ਦੇ ਵੱਡੇ ਅਧਿਐਨ ਦਾ ਡਾਟਾ ਦਰਸਾਉਂਦਾ ਹੈ ਕਿ ਮਾਂ ਦਾ ਦੁੱਧ ਬੱਚੇ ਦੇ ਮੋਟਾਪੇ ਦੀ ਸੰਭਾਵਨਾ ਨੂੰ ਵੀ ਘਟਾ ਸਕਦਾ ਹੈ।

ਵਿਗਿਆਨੀਆਂ ਦੇ 16 ਯੂਰਪੀ ਦੇਸਾਂ ਦੇ 30000 ਬੱਚਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਦੇਖਿਆ ਕਿ ਜਿਨ੍ਹਾਂ ਨੇ ਮਾਂ ਦਾ ਦੁੱਧ ਨਹੀਂ ਪੀਤਾ 22 ਫੀਸਦ ਵੱਧ ਮੋਟੇ ਹਨ।

ਇੱਕ ਸੀਨੀਅਰ ਲੇਖਕ ਦਾ ਕਹਿਣਾ ਹੈ ਕਿ "ਮਾਂ ਦਾ ਦੁੱਧ ਵਧੇਰੇ ਸੁਰੱਖਿਆਤਮਕ ਹੈ। ਇਸ ਦੇ ਸਬੂਤ ਮੌਜੂਦ ਹਨ। ਨਤੀਜੇ ਬੇਹੱਦ ਸ਼ਾਨਦਾਰ ਹਨ ਅਤੇ ਲੋਕਾਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)