ਹਰਿਆਣਾ ਚੋਣਾਂ: ਗਰੈਜੂਏਟ ਨੂੰ 7000 ਤੇ ਪੋਸਟ ਗੈਰਜੂਏਟ ਨੂੰ 10 ਹਜ਼ਾਰ ਮਹੀਨੇ ਭੱਤੇ ਦਾ ਕਾਂਗਰਸ ਦਾ ਵਾਅਦਾ

ਹਰਿਆਣਾ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਔਰਤਾਂ ਨੂੰ ਸਰਕਾਰੀ ਤੇ ਨਿੱਜੀ ਖੇਤਰ ਵਿੱਚ 33 ਫੀਸਦ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਹੈ।

ਪੀਟੀਆਈ ਅਨੁਸਾਰ ਕਾਂਗਰਸ ਨੇ ਹਰਿਆਣਾ ਵਿਧਾਨਸਭਾ ਚੋਣਾਂ ਲਈ ਮੈਨੀਫੈਸਟੋ ਜਾਰੀ ਕੀਤਾ। ਇਸ ਮੈਨੀਫੈਸਟੋ ਨੂੰ ਜਾਰੀ ਕਰਨ ਵੇਲੇ ਕੁਮਾਰੀ ਸੈਲਜਾ, ਗੁਲਾਮ ਨਬੀ ਆਜ਼ਾਦ ਸਣੇ ਕਾਂਗਰਸ ਦੇ ਆਗੂ ਮੌਜੂਦ ਸਨ।

ਕਾਂਗਰਸ ਵੱਲੋਂ ਔਰਤਾਂ ਨੂੰ ਹਰਿਆਣਾ ਦੀਆਂ ਰੋਡਵੇਜ਼ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ।

ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ।

ਇਹ ਵੀ ਪੜ੍ਹੋ:

ਕਾਂਗਰਸ ਦੇ ਸੰਕਲਪ ਪੱਤਰ ਦੀਆਂ ਮੁੱਖ ਗੱਲਾਂ:

  • ਜੇ ਕਾਂਗਰਸ ਦੀ ਸਰਕਾਰ ਸੂਬੇ ਵਿੱਚ ਆਉਂਦੀ ਹੈ ਤਾਂ ਸਰਕਾਰ ਬਣਨ ਦੇ 24 ਘੰਟਿਆਂ ਦੇ ਅੰਦਰ ਹੀ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ।
  • ਨਿੱਜੀ ਖੇਤਰ ਦੀਆਂ ਕੰਪਨੀਆਂ ਵਿੱਚ ਹਰਿਆਣਾ ਦੇ ਨੌਜਵਾਨਾਂ ਲਈ 75 ਫੀਸਦ ਰਾਖਵਾਂਕਰਨ ਦਿੱਤਾ ਜਾਵੇਗਾ।
  • ਔਰਤਾਂ ਵਾਸਤੇ ਪੰਚਾਇਤਾਂ, ਨਗਰ ਨਿਗਮਾਂ, ਕਾਰਪੋਰੇਸ਼ਨਾਂ ਤੇ ਸਿਟੀ ਕੌਂਸਲਾਂ ਵਿੱਚ ਔਰਤਾਂ ਲਈ 50 ਫੀਸਦ ਰਾਖਵਾਂਕਰਨ ਦਿੱਤਾ ਜਾਵੇਗਾ।
  • ਵਿਧਵਾ ਔਰਤਾਂ, ਅਪਾਹਜ ਤੇ ਕੁਆਰੀਆਂ ਕੁੜੀਆਂ ਲਈ 5100 ਰੁਪਏ ਮਹੀਨੇ ਦਾ ਭੱਤਾ ਦਿੱਤਾ ਜਾਵੇਗਾ।
  • ਗਰਭਵਤੀ ਔਰਤਾਂ ਨੂੰ ਤੀਜੇ ਮਹੀਨੇ ਤੋਂ ਹਰ ਮਹੀਨੇ 3100 ਰੁਪਏ ਭੱਤਾ ਦਿੱਤਾ ਜਾਵੇਗਾ।
  • ਗ੍ਰੈਜੁਏਟ ਬੇਰੁਜ਼ਗਾਰ ਨੌਜਵਾਨਾਂ ਨੂੰ 7,000 ਰੁਪਏ ਤੇ ਪੋਸਟ ਗ੍ਰੈਜੁਏਟ ਬੇਰੁਜ਼ਗਾਰਾਂ ਨੂੰ 10,000 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ।
  • ਜੇ ਜਾਇਦਾਦ ਦੀ ਮਾਲਿਕ ਔਰਤ ਹੋਵੇਗੀ ਤਾਂ 50 ਫੀਸਦ ਹਾਊਸ ਟੈਕਸ ਮਾਫ਼ ਹੋਵੇਗਾ।
  • ਜਮਾਤ ਪਹਿਲੀ ਤੋਂ ਦਸਵੀਂ ਦੇ ਵਿਦਿਆਰਥੀਆਂ ਨੂੰ 12,000 ਹਜ਼ਾਰ ਰੁਪਏ ਦਾ ਸਾਲਾਨਾ ਵਜੀਫ਼ਾ ਤੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 15,000 ਰੁਪਏ ਸਾਲਾਨਾ ਵਜੀਫ਼ਾ ਦਿੱਤਾ ਜਾਵੇਗਾ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)