ਟਰੰਪ ਮਹਾਦੋਸ਼ ਮਾਮਲਾ 'ਚ ਸਾਹਮਣੇ ਆਇਆ ਇੱਕ ਹੋਰ ਵਿਸਲਬਲੋਅਰ - 5 ਅਹਿਮ ਖ਼ਬਰਾਂ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਮਾਮਲੇ ਵਿੱਚ ਪਹਿਲੇ ਵਿਸਲਬਲੋਅਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਇੱਕ ਹੋਰ ਵਿਸਲਬਲੋਅਰ ਸਾਹਮਣੇ ਆਇਆ ਹੈ।

ਮਾਰਕ ਜ਼ੈਡ ਨੇ ਏਬੀਸੀ ਨਿਊਜ਼ ਨੂੰ ਦੱਸਿਆ ਹੈ ਕਿ ਦੂਜਾ ਵਿਅਕਤੀ ਵੀ ਇੱਕ ਖ਼ੂਫ਼ੀਆ ਅਧਿਕਾਰੀ ਸੀ। ਦੂਜੇ ਵਿਸਲਬਲੋਅਰ ਦੇ ਦਾਅਵਿਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।

ਵ੍ਹਾਈਟ ਹਾਊਸ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਈ ਵਾਰ ਆਪਣੇ ਉੱਤੇ ਲੱਗੇ ਇਲਜ਼ਾਮਾਂ ਦਾ ਖ਼ੰਡਨ ਕੀਤਾ ਹੈ।

ਜ਼ੈਡ ਨੇ ਦੱਸਿਆ ਹੈ ਕਿ ਦੂਜੇ ਵਿਸਲਬਲੋਅਰ ਕੋਲ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਟਰੰਪ ਵੱਲੋਂ 25 ਜੁਲਾਈ 'ਚ ਕੀਤੇ ਗਏ ਫੋਨ ਕਾਲ ਨਾਲ ਜੁੜੇ ਇਲਜ਼ਾਮਾਂ ਸਬੰਧੀ ਪੁਖ਼ਤਾ ਜਾਣਕਾਰੀਆਂ ਹਨ।

ਇਹ ਵੀ ਪੜ੍ਹੋ-

ਆਰੇ ਕਲੌਨੀ ਰੁੱਖ ਕਟਾਈ: ਅੱਜ ਹੋਵੇਗੀ ਸੁਪਰੀਮ ਕੋਰਟ 'ਚ ਸੁਣਵਾਈ

ਸੁਪਰੀਮ ਕੋਰਟ ਨੇ ਮੁੰਬਈ ਦੀ ਆਰੇ ਕਲੌਨੀ ਇਲਾਕੇ ਵਿੱਚ ਕੱਟੇ ਜਾ ਰਹੇ ਰੁੱਖਾਂ ਦੇ ਮਾਮਲੇ ਵਿੱਚ ਖ਼ੁਦ ਨੋਟਿਸ ਲੈਂਦਿਆਂ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਇਹ 6 ਮੈਂਬਰੀ ਬੈਂਚ ਸੋਮਵਾਰ ਨੂੰ ਸੁਣਵਾਈ ਕਰੇਗੀ। ਵਿਦਿਆਰਥੀਆਂ ਵੱਲੋਂ ਚੀਫ ਜਸਟਿਸ ਨੂੰ ਲਿਖੀ ਗਈ ਇੱਕ ਚਿੱਠੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਆਰੇ ਕਲੌਨੀ 'ਚ ਮੈਟਰੋ ਸ਼ੈੱਡ ਲਈ ਮੁੰਬਈ ਪੁਲਿਸ, ਮੈਟਰੋ ਰੇਲ ਕਾਰਪੋਰੇਸ਼ਨ ਅਤੇ ਗ੍ਰੇਟਰ ਮੁੰਬਈ ਮਿਊਨਸੀਪਲ ਕਾਰਪੋਰੇਸ਼ਨ 2700 ਦਰਖ਼ਤਾਂ ਨੂੰ ਕੱਟ ਰਹੀ ਹੈ।

ਮੈਟਰੋ ਪ੍ਰੋਜੈਕਟ ਲਈ ਇਸ ਇਲਾਕੇ ਵਿੱਚ ਕਾਰ ਸ਼ੈੱਡ ਬਣਾਉਣ ਦਾ ਪਹਿਲਾਂ ਤੋਂ ਹੀ ਵਿਰੋਧ ਹੋ ਰਿਹਾ ਸੀ। ਇਸ ਨੂੰ ਲੈ ਕੇ ਹਾਈ ਕੋਰਟ ਵਿੱਚ ਕਈ ਪਟੀਸ਼ਨਾਂ ਵੀ ਪਾਈਆਂ ਗਈਆਂ ਸਨ ਪਰ ਸ਼ੁੱਕਰਵਾਰ ਨੂੰ ਅਦਾਲਤ ਨੇ ਉਨ੍ਹਾਂ ਸਾਰੀਆਂ ਨੂੰ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਸੀ।

ਇਹ ਵੀ ਪੜ੍ਹੋ-

ਪਾਕ ਸ਼ਾਸਿਤ ਕਸ਼ਮੀਰ 'ਚੋ ਸੈਂਕੜੇ ਲੋਕਾਂ ਨੇ LoC ਤੋਂ ਪਹਿਲਾਂ ਰੋਕਿਆ 'ਆਜ਼ਾਦੀ ਮੋਰਚਾ'

ਪਾਕਿਸਤਾਨ ਸ਼ਾਸਿਤ ਕਸ਼ਮੀਰ ਤੋਂ ਹਜ਼ਾਰਾਂ ਲੋਕ ਆਜ਼ਾਦੀ ਦੇ ਨਾਅਰੇ ਲਗਾਉਂਦੇ ਹੋਏ ਐੱਲਓਸੀ ਵੱਲ ਵੱਧ ਰਹੇ ਹਨ। ਪ੍ਰਦਰਸ਼ਨਕਾਰੀ ਐੱਲਓਸੀ ਪਾਰ ਕਰ ਭਾਰਤ-ਸ਼ਾਸਿਤ ਕਸ਼ਮੀਰ 'ਚ ਦਾਖ਼ਲ ਹੋਣਾ ਚਾਹੁੰਦੇ ਹਨ। ਪਾਕਿਸਤਾਨੀ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਰਾਹ 'ਚ ਹੀ ਰੋਕ ਲਿਆ ਹੈ।

ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਵੱਲੋਂ ਬੁਲਾਇਆ ਗਿਆ ਇਹ ਮਾਰਚ ਤਿੰਨ ਦਿਨ ਪਹਿਲਾਂ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਤੋਂ ਸ਼ੁਰੂ ਹੋਇਆ ਸੀ।

ਭਾਰਤ ਨੇ ਦੋ ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਕੇ ਭਾਰਤ ਸ਼ਾਸਿਤ ਕਸ਼ਮੀਰ 'ਚ ਸਖ਼ਤ ਪਾਬੰਦੀਆਂ ਲਗਾਈਆਂ ਹਨ। ਇਹ ਮਾਰਚ ਇਸੇ ਵਿਰੋਧ ਵਿੱਚ ਕੱਢਿਆ ਜਾ ਰਿਹਾ ਸੀ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੋਕਾਂ ਨੂੰ ਐੱਲਓਸੀ ਪਾਰ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਹਾਂਗ-ਕਾਂਗ 'ਚ ਮਾਸਕ 'ਤੇ ਪਾਬੰਦੀ ਨੂੰ ਲੈ ਕੇ ਹੋਏ ਪ੍ਰਦਰਸ਼ਨ, ਇਰਾਕ 'ਚ ਵੀ ਪ੍ਰਦਰਸ਼ਨ ਜਾਰੀ

ਮਾਸਕ 'ਤੇ ਪਾਬੰਦੀ ਲਗਾਉਣ ਦੀ ਕਾਰਵਾਈ ਦੇ ਖ਼ਿਲਾਫ਼ ਹਾਂਗ-ਕਾਂਗ 'ਚ ਮੌਲੇਧਾਰ ਮੀਂਹ ਪੈਣ ਦੇ ਬਾਵਜੂਦ ਸਰਕਾਰ ਵਿਰੋਧੀ ਹਜ਼ਾਰਾਂ ਪ੍ਰਦਰਸ਼ਕਾਰੀ ਮਾਰਚ ਲਈ ਇੱਕਠੇ ਹੋਏ।

ਪਾਬੰਦੀ ਦਾ ਜਵਾਬ ਦੇਣ ਲਈ ਮਿਲੀ-ਜੁਲੀ ਪ੍ਰਤੀਕਿਰਿਆ ਤਹਿਤ ਕਈ ਲੋਕਾਂ ਨੇ ਆਪਣੇ ਚਿਹਰਿਆਂ ਨੂੰ ਢੱਕਿਆ ਹੋਇਆ ਸੀ।

ਹਾਈ ਕੋਰਟ ਨੇ ਐਤਵਾਰ ਨੂੰ ਮਾਸਕ 'ਤੇ ਲੱਗੀਆਂ ਪਾਬੰਦੀਆਂ ਨੂੰ ਬਰਕਰਾਰ ਰੱਖਿਆ ਸੀ।

ਚੀਨੀ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਮੈਟਰੋ ਸੇਵਾ ਸ਼ੁਰੂ ਹੋ ਗਈ ਹੈ, ਜਿਸ 'ਤੇ ਸ਼ੁੱਕਰਵਾਰ ਨੂੰ ਦੰਗਾਕਾਰੀਆਂ ਨੇ ਹਮਲਾ ਵੀ ਕੀਤਾ ਸੀ।

ਹਾਲ ਦੇ ਮਹੀਨਿਆਂ ਵਿੱਚ ਮਾਸਕ ਲੋਕਤੰਤਰ ਸਮਰਥਕ ਪ੍ਰਦਰਸ਼ਕਾਰੀਆਂ ਲਈ ਇੱਕ ਮੁੱਖ ਮੁੱਦਾ ਬਣ ਗਿਆ ਹੈ।

ਪੁਲਿਸ ਨੇ ਇਸ ਹਫ਼ਤੇ ਪ੍ਰਦਰਸ਼ਕਾਰੀਆਂ 'ਤੇ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਦੋ ਲੋਕ ਜਖ਼ਮੀ ਹੋ ਗਏ ਸਨ। ਜਿਸ ਕਾਰਨ ਲੋਕ ਹੋਰ ਰੋਹ ਵਿੱਚ ਆ ਗਏ ਹਨ।

ਦੂਜੇ ਪਾਸੇ ਇਰਾਕ ਵਿੱਚ ਵੀ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ ਅਤੇ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਇਸ ਬਾਰੇ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਬੇਮਤਲਬ ਲੋਕਾਂ ਦੀਆਂ ਜਾਨਾਂ ਜਾਣੀਆਂ ਰੁੱਕਣੀਆਂ ਚਾਹੀਦੀਆਂ ਹਨ।

ਟਿਕ ਟੌਕ ਤੇ ਫੇਸਬੁੱਕ ਵਿਚਾਲੇ ਦੌੜ ਦਾ ਤੁਹਾਡੇ ਉੱਤੇ ਕੀ ਅਸਰ ਹੋਵੇਗਾ

ਖ਼ਬਰ ਏਜੰਸੀ ਰਾਇਟਰਜ਼ ਤੋਂ ਹਾਸਿਲ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਦੇ ਮਾਲਕ ਬਾਈਟਡਾਂਸ ਨੇ ਸਾਲ ਦੇ ਪਹਿਲੇ ਅੱਧ ਵਿੱਚ 7 ਬਿਲੀਅਨ ਤੋਂ 8.4 ਬਿਲੀਅਨ ਡਾਲਰ ਵਿਚਕਾਰ ਕਮਾਈ ਕੀਤੀ ਹੈ।

ਜਦੋਂ ਕਿ ਪਹਿਲਾਂ ਇਹ ਘਾਟੇ ਦਾ ਸਾਹਮਣਾ ਕਰ ਰਹੇ ਸੀ ਪਰ ਇਹ ਜੂਨ ਵਿਚ ਮੁਨਾਫ਼ੇ ਵਿਚ ਤਬਦੀਲ ਹੋ ਗਿਆ ਅਤੇ ਸਾਲ ਦੇ ਦੂਜੇ ਅੱਧ ਵਿਚ ਮੁਨਾਫ਼ਾ ਜਾਰੀ ਰਹਿਣ ਦੀ ਉਮੀਦ ਵੀ ਹੈ।

ਜਦੋਂ ਵੀਵਰਕ, ਊਬਰ ਤੇ ਲਿਫ਼ਟ ਵਰਗੀਆਂ ਕੰਪਨੀਆਂ ਚੇਤਾਵਨੀ ਦੇ ਰਹੀਆਂ ਹਨ ਕਿ ਮੁਨਾਫ਼ੇ ਦਾ ਰਾਹ ਸੌਖਾ ਨਹੀਂ ਹੈ, ਕਾਫ਼ੀ ਲੰਮਾ ਤੇ ਅਨਿਸ਼ਚਿਤ ਹੈ। ਉਸ ਵੇਲੇ ਇੱਕ ਤਕਨੀਕੀ ਕੰਪਨੀ ਦਾ ਮੁਨਾਫ਼ਾ ਕਮਾਉਣਾ ਉਹ ਵੀ ਕੁਝ ਹੀ ਸਾਲਾਂ ਵਿੱਚ ਕਾਫ਼ੀ ਸ਼ਲਾਘਾਯੋਗ ਹੈ।

ਟਿਕਟੌਕ ਇੱਕ ਚੀਨੀ ਕੰਪਨੀ ਹੈ। ਜਦੋਂ ਲੰਡਨ ਦੇ ਇੱਕ ਫੈਸ਼ਨ ਸਟੋਰ ਦੇ ਬਾਹਰ ਨੌਜਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ ਤਾਂ ਉਹਨਾਂ ਨੇ ਇਸ ਨੂੰ 'ਮਜ਼ੇਦਾਰ', 'ਆਕਰਸ਼ਕ', 'ਮਜ਼ਾਕੀਆ', ਅਤੇ 'ਟਰੈਂਡੀ' ਦੱਸਿਆ।"

ਸ਼ਾਇਦ ਇਸ ਤਰ੍ਹਾਂ ਦੇ ਸ਼ਬਦ ਅੱਜਕੱਲ੍ਹ ਫੇਸਬੁੱਕ ਜਾਂ ਇੰਸਟਾਗਰਾਮ ਲਈ ਕੋਈ ਯੂਜ਼ਰ ਨਾ ਵਰਤੇ। ਇਸੇ ਕਾਰਨ ਸ਼ਾਇਦ ਮਾਰਕ ਜ਼ੁਕਰਬਰਗ ਵੀ ਚਿੰਤਤ ਹਨ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)