ਆਰੇ: 'ਦੇਰ ਰਾਤ ਨੂੰ ਹੀ ਕਿਉਂ ਦਰਖ਼ਤ ਕੱਟੇ ਜਾ ਰਹੇ ਹਨ' - ਸੋਸ਼ਲ

ਮੁੰਬਈ ਦੀ ਗੋਰੇਗਾਂਵ ਸਥਿਤ ਕਲੋਨੀ ਵਿੱਚ ਮੈਟਰੋ ਕਾਰ ਸ਼ੈੱਡ ਲਈ ਤਕਰੀਬਨ 2700 ਦਰਖ਼ਤ ਕੱਟਣ ਦਾ ਕੰਮ ਸ਼ੁੱਕਰਵਾਰ ਦੇਰ ਰਾਤ ਸ਼ੁਰੂ ਹੋ ਗਿਆ।

ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਹੀ ਆਰੇ ਕਲੋਨੀ ਨਾਲ ਜੁੜੀ ਐਨਜੀਓ ਅਤੇ ਵਾਤਾਵਰਨ ਕਾਰਕੁਨਾਂ ਦੀਆਂ ਚਾਰ ਪਟੀਸ਼ਨਾਂ ਰੱਦ ਕਰ ਦਿੱਤੀਆਂ ਸਨ। ਆਰੇ ਕਲੋਨੀ ਨੂੰ ਜੰਗਲ ਮੰਨਣ ਤੋਂ ਇਨਕਾਰ ਕਰ ਦਿੱਤਾ।

ਰਾਤ ਵਿੱਚ ਦਰਖ਼ਤ ਕੱਟਣ ਦਾ ਕੰਮ ਸ਼ੁਰੂ ਹੋਇਆ ਤਾਂ ਲੋਕਾਂ ਸਣੇ ਵਾਤਾਵਰਨ ਪ੍ਰੇਮੀ ਤੇ ਬਾਲੀਵੁੱਡ ਨਾਲ ਜੁੜੀਆਂ ਹਸਤੀਆਂ ਨੇ ਨਰਾਜ਼ਗੀ ਜ਼ਾਹਿਰ ਕੀਤੀ।

ਇਹ ਵੀ ਪੜ੍ਹੋ:

ਆਲਿਆ ਭੱਟ ਨੇ ਟਵੀਟ ਕੀਤਾ, "ਵਿਕਾਸ ਅਤੇ ਸੰਭਾਲ ਵਿੱਚ ਹਮੇਸ਼ਾਂ ਟਕਰਾਅ ਰਿਹਾ ਹੈ। ਹਾਂ, ਵੱਧ ਰਹੀ ਅਬਾਦੀ ਲਈ ਸ਼ਹਿਰ ਵਿੱਚ ਉਸਾਰੀ ਦੀ ਲੋੜ ਹੈ। ਪਰ ਸ਼ਹਿਰ ਨੂੰ ਦਰਖਤਾਂ, ਪਾਰਕਾਂ ਅਤੇ ਹਰਿਆਲੀ ਦੀ ਵੀ ਜ਼ਰੂਰਤ ਹੈ। ਸਾਨੂੰ ਕੁਦਰਤ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੀਵਨ ਇਸ 'ਤੇ ਨਿਰਭਰ ਕਰਦਾ ਹੈ।

ਨਿਮਰਤ ਕੌਰ ਨੇ ਵਿਅੰਗ ਕਰਦਿਆਂ ਟਵੀਟ ਕੀਤਾ, "ਆਰੇ ਜੰਗਲ ਨਹੀਂ ਹੈ ਤੇ ਅਸੀਂ ਬਹੁਮੁੱਲੇ ਮਨੁੱਖ ਹਾਂ।"

ਰਿਚਾ ਚੱਢਾ ਨੇ ਵੀ ਦੇਰ ਰਾਤ ਦਰਖਤ ਕੱਟੇ ਜਾਣ ਦੀ ਨਿੰਦਾ ਕੀਤੀ। ਉਨ੍ਹਾਂ ਟਵੀਟ ਕੀਤਾ, "ਦੇਰ ਰਾਤ ਨੂੰ ਹੀ ਕਿਉਂ ਦਰਖ਼ਤ ਕੱਟੇ ਜਾ ਰਹੇ ਹਨ? ਇਸ ਮੈਟਰੋ ਸ਼ੈੱਡ ਕਾਰਨ ਕੌਣ ਅਮੀਰ ਹੋ ਰਿਹਾ ਹੈ? ਇਸ ਬਾਰੇ ਹਰੇਕ ਚੀਜ਼ ਧੁੰਦਲੀ ਹੈ।"

ਫਰਹਾਨ ਅਖ਼ਤਰ ਨੇ ਵੀ ਟਵੀਟ ਕੀਤਾ, "ਰਾਤ ਨੂੰ ਦਰਖਤ ਕੱਟਣੇ ਇੱਕ ਮੰਦਭਾਗੀ ਕੋਸ਼ਿਸ਼ ਹੈ ਜੋ ਬਸ ਇਸ ਕੰਮ ਨੂੰ ਕਰਨਾ ਚਾਹੁੰਦੇ ਹਨ, ਇੱਥੋਂ ਤੱਕ ਕਿ ਉਹ ਵੀ ਜੋ ਲੋਕ ਜਾਣਦੇ ਹਨ ਇਹ ਗਲਤ ਹੈ।"

ਦੀਆ ਮਿਰਜ਼ਾ ਨੇ ਦਰਖ਼ਤ ਕੱਟੇ ਜਾਣ ਦੀ ਨਿੰਦਾ ਕਰਦਿਆਂ ਉਨ੍ਹਾਂ ਲੋਕਾਂ ਦੀ ਵੀ ਸ਼ਲਾਘਾ ਕੀਤੀ ਜੋ ਕੁਦਰਤ ਨਾਲ ਪਿਆਰ ਕਾਰਨ ਇੱਕਜੁੱਟ ਹਨ।

ਉਨ੍ਹਾਂ ਟਵੀਟ ਕੀਤਾ, "ਦੇਰ ਰਾਤ ਨੂੰ 400 ਦਰਖਤ ਕੱਟ ਦਿੱਤੇ ਗਏ। ਜਿਵੇਂ ਕਿ ਲੋਕਾਂ ਨੇ ਇੱਕਜੁੱਟ ਹੋ ਕੇ ਗਾਇਆ ਅਤੇ ਏਕਤਾ ਵਿੱਚ ਹੱਥ ਮਿਲਾਏ ਤਾਂ ਕਿ ਇਹ ਕਤਲੇਆਮ ਰੁੱਕ ਜਾਵੇ। ਕੀ ਤੁਸੀਂ ਨਹੀਂ ਦੇਖ ਸਕਦੇ ਕਿ ਉਹ ਪਿਆਰ ਨਾਲ ਇਕਜੁੱਟ ਹਨ! ਕੁਦਰਤ ਲਈ ਪਿਆਰ। ਸਾਡੇ ਬੱਚਿਆਂ ਅਤੇ ਆਪਣੇ ਭਵਿੱਖ ਲਈ ਪਿਆਰ।"

ਸਿਧਾਰਤ ਮਲਹੋਤਰਾ ਨੇ ਟਵੀਟ ਕੀਤਾ, "ਬੀਤੀ ਰਾਤ ਆਰੇ ਜੰਗਲ ਕੱਟੇ ਜਾਣ ਦੀ ਭਿਆਨਕ ਖ਼ਬਰ ਬਾਰੇ ਸੁਣਿਆ! ਇਸ ਕਾਰਨ ਵਾਤਾਵਰਨ ਅਸੰਤੁਲਨ ਹੋ ਸਕਦਾ ਹੈ, ਉਹ ਕਾਬੂ ਤੋਂ ਬਾਹਰ ਹੈ ਅਤੇ ਇਸ ਨੂੰ ਰੋਕਣਾ ਲਾਜ਼ਮੀ ਹੈ। ਮੈਂ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਆਰੇ ਨੂੰ ਬਚਾ ਲਓ, ਜੇ ਸਾਡੇ ਲਈ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ।"

ਯੂ-ਟਿਊਬ ਸਟਾਰ ਧਰੁਵ ਰਾਠੀ ਨੇ ਵੀ ਆਰੇ ਦੇ ਸਮਰਥਨ ਵਿੱਚ ਇੱਕ ਟਵਿੱਟਰ ਯੂਜ਼ਰ ਨੂੰ ਜਵਾਬ ਦਿੱਤਾ।

ਜਦੋਂ ਇੱਕ ਟਵਿੱਟਰ ਯੂਜ਼ਰ ਨੇ ਦਾਅਵਾ ਕੀਤਾ ਕੀ ਫੜਨਵੀਸ ਸਰਕਾਰ ਨੇ ਤਿੰਨ ਸਾਲਾਂ ਵਿੱਚ 24 ਕਰੋੜ ਦਰਖ਼ਤ ਲਾਏ ਹਨ ਤਾਂ ਧਰੁਵ ਰਾਠੀ ਨੇ ਟਵੀਟ ਕਰਦਿਆਂ ਕਿਹਾ, "ਕੀ ਤੁਸੀਂ ਜਾਣਦੇ ਹੋ 24 ਕਰੋੜ ਵਿੱਚ ਕਿੰਨੇ ਜ਼ੂਰੇ ਹੁੰਦੇ ਹਨ। ਜੇ ਇੰਨੇ ਦਰਖ਼ਤ ਅਸਲ ਵਿੱਚ ਲਾਏ ਗਏ ਹਨ ਤਾਂ ਇਹ ਸੈਟੇਲਾਈਟ ਰਾਹੀਂ ਤਸਵੀਰਾਂ ਵਿੱਚ ਨਜ਼ਰ ਆ ਜਾਣਾ ਸੀ। ਕਿਰਪਾ ਕਰਕੇ ਉਨ੍ਹਾਂ ਥਾਵਾਂ ਦੀ ਪਹਿਲਾਂ ਅਤੇ ਬਾਅਦ ਦੀ ਤਸਵੀਰ ਦਿਖਾ ਦਿਓ ਜਿੱਥੇ ਦਰਖ਼ਤ ਲਾਏ ਗਏ ਹਨ।"

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)