ਤਾਜ ਮਹਿਲ ਤੋਂ ਵੱਧ ਸੈਲਾਨੀ ਇਨ੍ਹਾਂ ਝੁੱਗੀਆਂ ਨੂੰ ਵੇਖਣ ਕਿਉਂ ਆਉਂਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਪੂਜਾ ਛਾਬੜੀਆ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ ਮੁੰਬਈ ਦੇ ਧਾਰਾਵੀ ਝੁੱਗੀਆਂ ਦੀ ਯਾਤਰਾ ਤੋਂ ਬਾਅਦ ਇਸ ਨੂੰ ਇੱਕ ਚੰਗਾ ਤਜ਼ਰਬਾ ਦੱਸਣ ਵਾਲੇ ਇੱਕ ਸੈਲਾਨੀ ਨੇ ਕਿਹਾ, "ਸਾਰੇ ਹੀ ਦੋਸਤ ਸਨ, ਕੋਈ ਵੀ ਭੀਖ ਮੰਗਣ ਵਾਲਾ ਨਹੀਂ ਸੀ।"
ਇਹ ਪੂਰੀ ਦੁਨੀਆਂ ਦੇ ਉਨ੍ਹਾਂ ਹਜ਼ਾਰਾਂ ਸੈਲਾਨੀਆਂ ਵਿਚੋਂ ਇੱਕ ਹਨ, ਜਿਨ੍ਹਾਂ ਨੇ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਝੁੱਗੀਆਂ-ਝੌਪੜੀਆਂ ਦੀਆਂ ਤੰਗ ਗਲੀਆਂ 'ਚ ਜਾਣਾ ਕੀਤਾ ਅਤੇ 'ਸਲਮ ਟੂਰਿਜ਼ਮ' ਜਾਂ 'ਗਰੀਬ ਸੈਰ-ਸਪਾਟੇ' ਨੂੰ ਵਧਾਉਣ ਲਈ ਆਪਣਾ ਯੋਗਦਾਨ ਪਾਇਆ।
ਦਰਅਸਲ ਸੈਰ-ਸਪਾਟੇ ਵਿੱਚ ਇਹ ਇੱਕ ਨਵਾਂ ਟਰੈਂਡ ਹੈ, ਜਿਸ ਦੌਰਾਨ ਸੈਲਾਨੀ ਗੁਆਂਢੀ ਮੁਲਕਾਂ ਦੇ ਗਰੀਬ ਇਲਾਕਿਆਂ ਵਿੱਚ ਜਾਂਦੇ ਹਨ ਤਾਂ ਜੋ ਗਰੀਬ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖ ਸਕਣ।
ਟਰਿਪਐਡਵਾਈਜ਼ਰ, ਟਰੈਵਲ ਚੁਆਇਸ ਐਵਾਰਡ ਦੀ ਸਾਈਟ ਮੁਤਾਬਕ ਅਜਿਹਾ ਹੀ ਦੌਰਾ ਮੁੰਬਈ ਦੀ ਬਸਤੀ ਵਿੱਚ ਹੋਇਆ ਜਿਸ ਨੂੰ ਭਾਰਤ 'ਚ ਸਭ ਤੋਂ ਪਸੰਦੀਦਾ ਸੈਰ-ਸਪਾਟੇ ਦੀ ਥਾਂ ਵਜੋਂ ਜਾਣਿਆ ਗਿਆ ਅਤੇ ਇਥੋਂ ਤੱਕ ਕਿ ਇਸ ਨੂੰ ਤਾਜ ਮਹਿਲ ਨੂੰ ਪਛਾੜ ਦਿੱਤਾ।
2005 ਵਿੱਚ ਟੂਰ ਐਂਡ ਟਰੈਵਲ ਕੰਪਨੀ ਦੇ ਸਹਿ-ਸੰਸਥਾਪਕ ਕ੍ਰਿਸ਼ਨਾ ਪੁਜਾਰੀ ਦਾ ਕਹਿਣਾ ਹੈ, "ਇਨ੍ਹਾਂ ਵਿੱਚ ਵਧੇਰੇ ਸੈਲਾਨੀ ਅਮਰੀਕਾ, ਬਰਤਾਨੀਆ ਅਤੇ ਆਸਟਰੇਲੀਆ ਤੋਂ ਆਉਂਦੇ ਹਨ।"
ਇਹ ਵੀ ਪੜ੍ਹੋ-
ਇਹ ਉਨ੍ਹਾਂ ਕੰਪਨੀਆਂ ਵਿਚੋਂ ਇੱਕ ਹੈ ਜੋ ਸਿਰਫ਼ ਧਾਰਾਵੀ ਸਲਮ ਲਈ ਦੌਰਿਆਂ ਦਾ ਪ੍ਰਬੰਧ ਕਰਦੀ ਹੈ।
ਕ੍ਰਿਸ਼ਨਾ ਦਾ ਕਹਿਣਾ ਹੈ, "ਜਦੋਂ ਮੇਰੇ ਸਹਿ-ਸੰਸਥਾਪਕ ਅਤੇ ਬਰਤਾਨਵੀ ਦੋਸਤ ਕ੍ਰਿਸਟ ਵੇਅ ਨੇ ਸਲਮ ਟੂਰੀਜ਼ਮ ਬਾਰੇ ਸੁਝਾਇਆ ਤਾਂ ਮੈਂ ਉਲਝਣ 'ਚ ਸੀ ਕਿ ਕੋਈ ਝੁੱਗੀ-ਝੌਂਪੜੀਆਂ ਨੂੰ ਕਿਉਂ ਦੇਖਣ ਜਾਵੇਗਾ? ਪਰ ਮੈਨੂੰ ਅਹਿਸਾਸ ਹੋਇਆ ਕਿ ਕਈ ਲੋਕ ਹਨ ਜੋ ਉੱਥੇ ਜਾਣਾ ਚਾਹੁੰਦੇ ਹਨ ਤੇ ਕੁਝ ਸਿੱਖਣਾ ਚਾਹੁੰਦੇ ਹਨ।"

ਤਸਵੀਰ ਸਰੋਤ, Getty Images
ਧਾਰਾਵੀ ਮੁੰਬਈ ਦੇ ਵਿੱਚੋ-ਵਿੱਚ ਅਹਿਮ (ਪ੍ਰਾਈਮ ਪ੍ਰੋਪਰਟੀ) ਥਾਂ 'ਤੇ ਵਸੀ ਹੋਈ ਹੈ। ਇੱਥੇ ਬੇਹੱਦ ਤੰਗ ਗਲੀਆਂ, ਵਰਕਸ਼ਾਪ ਅਤੇ ਖੰਡਰ ਘਰਾਂ 'ਚ ਕਰੀਬ 10 ਲੱਖ ਲੋਕ ਰਹਿੰਦੇ ਹਨ।
ਉੱਥੇ ਜਨਤਕ ਬਾਥਰੂਮ ਅਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਹਨ ਪਰ ਗਲੀਆਂ 'ਚ ਖੁੱਲ੍ਹੇ ਸੀਵਰਾਂ ਸਣੇ ਸਾਫ਼-ਸਫਾਈ ਨਹੀਂ ਹੈ।
ਕਈ ਲੋਕ ਛੋਟੇ ਉਦਯੋਗਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚ ਕੱਪੜਿਆਂ ਦੀ ਕਢਾਈ, ਚਮੜੇ ਦੀਆਂ ਚੀਜ਼ਾਂ, ਭਾਂਡੇ ਬਣਾਉਣ ਅਤੇ ਪਲਾਸਟਿਕ ਨਾਲ ਜੁੜੇ ਹੋਏ ਹਨ।
ਇਸ ਵਪਾਰ ਦਾ ਸਾਲਾਨਾ ਟਰਨ-ਓਵਰ ਕਰੀਬ 35 ਕਰੋੜ ਪਾਊਂਡ ਹੈ। ਪਰ ਇਸ ਦੇ ਨਾਲ ਹੀ ਇੱਥੇ ਕੂੜਾ ਚੁੱਕਣ ਵਾਲੇ, ਟੈਕਸੀ ਡਰਾਈਵਰ, ਮਜ਼ਦੂਰ ਅਤੇ ਹੋਰ ਕਈ ਲੋਕ ਰਹਿੰਦੇ ਹਨ।
ਇਹ ਲੋਕ ਰੋਜ਼ ਆਪਣੇ ਰੋਜ਼ਾਨਾ ਕੰਮਾਂ 'ਤੇ ਜਾਂਦੇ ਹਨ।
ਤਜ਼ਰਬੇ ਦੀ ਭਾਲ 'ਚ
ਅਜਿਹੇ ਵਿੱਚ ਸੈਰ-ਸਪਾਟਾ ਜਾਂ ਘੁੰਮਣ ਆਉਣ ਵਾਲੇ ਸੈਲਾਨੀਆਂ ਨੂੰ ਅਜਿਹਾ ਕੀ ਹੈ ਜੋ ਇੱਥੇ ਖਿੱਚ ਲਿਆਉਂਦਾ ਹੈ?
ਸਾਲ 2016, ਧਾਰਾਵੀ ਟੂਰ ਦੌਰਾਨ 6 ਘੰਟੇ ਉੱਥੇ ਬਿਤਾਉਣ ਵਾਲੀ ਮੈਲੀਸ਼ਾ ਨਿਸਬੈਟ ਦਾ ਕਹਿਣਾ ਹੈ, "ਅਸੀਂ ਵਿਕਟੋਰੀਅਨ ਯੁੱਗ ਤੋਂ ਹੀ ਝੁੱਗੀ-ਝੋਂਪੜੀਆਂ ਵਿੱਚ ਜਾਂਦੇ ਹਾਂ, ਪਹਿਲਾਂ ਮਨੋਰੰਜਨ ਲਈ ਜਾਂਦੇ ਸੀ ਪਰ ਬਾਅਦ ਵਿੱਚ ਸਮਾਜਿਕ ਸੁਧਾਰ ਲਈ।"
ਉਹ ਕਈ ਵੱਡੇ ਪੱਧਰ 'ਤੇ ਸੰਗਠਿਤ ਕੀਤੇ ਜਾਣ ਵਾਲੇ ਦੌਰਿਆਂ ਵਿੱਚੋਂ ਆਪਣਾ ਦੌਰਾ ਚੁਣਦੀ ਹੈ, ਜੋ ਹੁਣ ਧਾਰਾਵੀ ਵਿੱਚ ਕੰਮ ਕਰਦੀ ਹੈ।
ਇਹ ਪੈਸੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨਾ ਕੁ ਲਗਾ ਸਕਦੇ ਹੋ, ਕਈ ਟੂਰ ਤੁਹਾਡੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਅਜਿਹੀਆਂ ਗੱਡੀਆਂ ਦਾ ਇੰਤਜ਼ਾਮ ਵੀ ਕਰਦੇ ਹਨ।
ਮੁੰਬਈ ਅੰਦਰ ਹੋਰ ਲੋਕ ਵੀ ਹਨ, ਜੋ "ਸੱਭਿਆਚਾਰ ਦੇ ਵਟਾਂਦਰੇ ਵਜੋਂ" ਝੁੱਗੀ-ਝੋਪੜੀਆਂ ਵਿੱਚੋਂ ਕਿਸੇ ਇੱਕ ਘਰ ਵਿੱਚ ਖਾਣ ਦਾ ਪ੍ਰਬੰਧ ਵੀ ਕਰਦੇ ਹਨ।

ਤਸਵੀਰ ਸਰੋਤ, Reality Tour & Travel
ਮੈਲੀਸ਼ਾ ਦਾ ਮੰਨਣਾ ਹੈ ਕਿ ਸੈਰ-ਸਪਾਟੇ ਦਾ ਨਵਾਂ ਤਰੀਕਾ ਟਰੈਂਡ ਵਿੱਚ ਹੈ, ਜਿਸ ਵਿੱਚ "ਪੂਰੀ ਦੁਨੀਆਂ ਤੋਂ ਲੋਕ ਉੱਤਰ ਤੋਂ ਦੱਖਣ ਤੱਕ ਗਰੀਬ ਭਾਈਚਾਰੇ ਨੂੰ ਦੇਖਣ ਜਾਂਦੇ ਹਨ।"
ਅਸਲ ਵਿੱਚ, ਭਾਰਤ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਦੇ ਮੁਕਾਬਲੇ ਇਸ ਟਰੈਂਡ ਵਿੱਚ ਨਵਾਂ ਹੈ।
ਉਹ ਕਹਿੰਦੀ ਹੈ, "ਧਾਰਾਵੀ ਟੂਰ ਦੌਰਾਨ ਮੈਂ ਦੇਖਿਆ ਹੋਰ ਵੀ ਕਈ ਸੈਲਾਨੀ ਝੁੱਗੀ-ਝੋਂਪੜੀਆਂ ਦੀ ਅਸਲ ਜ਼ਿੰਦਗੀ ਨੂੰ ਦੇਖਣ ਦੇ ਮਕਸਦ ਨਾਲ ਹੀ ਇੱਥੇ ਆਏ ਹਨ।" ਪਰ ਉਸ ਨੇ ਜੋ ਦੇਖਿਆ ਤੇ ਸੁਣਿਆ ਉਸ ਨਾਲ ਉਹ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ-
ਗਰੀਬੀ 'ਰੁਮਾਂਸਵਾਦ'
ਉਹ ਕਹਿੰਦੀ ਹੈ, "ਝੁੱਗੀਆਂ-ਝੋਪੜੀਆਂ ਦੀ ਪ੍ਰੇਸ਼ਾਨੀਆਂ ਨੂੰ ਇੰਝ ਦਰਸਾਇਆ ਜਾਂਦਾ ਹੈ ਕਿ ਜਿਵੇਂ ਉਹ ਹੋਣ ਹੀ ਨਾ। ਇਸ ਨੂੰ ਸਹਿਜ ਅਤੇ ਕੁਦਰਤੀ ਸ਼ੈਅ ਵਜੋਂ ਪੇਸ਼ ਕੀਤਾ ਜਾਂਦਾ ਹੈ ਪਰ ਕਈ ਵਾਰ ਤਾਂ ਰੁਮਾਨੀ ਦਰਸਾਇਆ ਜਾਂਦਾ ਹੈ।"
"ਸਾਨੂੰ ਸਥਾਨਕ ਲੋਕਾਂ ਨਾਲ ਗੱਲ ਕਰਨ ਲਈ ਉਤਸ਼ਾਹਤ ਨਹੀਂ ਕੀਤਾ ਜਾਂਦਾ ਹੈ, ਇਸ ਲਈ ਉਨ੍ਹਾਂ ਦੀਆਂ ਭਾਵਨਾਵਾਂ ਦਾ ਅੰਦਾਜ਼ਾ ਲਗਾਉਣਾ ਔਖਾ ਹੋ ਜਾਂਦਾ ਹੈ। ਉਹ ਆਪਣੇ ਰੋਜ਼ ਦੇ ਕੰਮਾਂ ਵਿੱਚ ਰੁੱਝੇ ਹੁੰਦੇ ਹਨ ਅਤੇ ਸਾਡੇ ਵੱਲ ਧਿਆਨ ਵੀ ਨਹੀਂ ਦਿੰਦੇ ਹਨ।"
ਮੈਲੀਸ਼ਾ ਵਾਪਸ ਗਈ ਅਤੇ ਇਸ ਬਾਰੇ ਹੋਰ ਸਮਝਣ ਲਈ ਟਰੈਵਲ ਸਾਈਟ ਟਰਿਪਐਡਵਾਈਜ਼ਰ 'ਤੇ ਪਏ ਸੈਂਕੜੇ ਪੋਸਟਾਂ ਦਾ ਰਿਵੀਊ ਕੀਤਾ।
ਉਸ ਨੇ ਦੇਖਿਆ ਸਾਰਿਆਂ ਨੇ ਗਰੀਬੀ ਬਾਰੇ ਆਪਣੀ ਚਿੰਤਾ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਟੂਰ ਸ਼ੁਰੂ ਕੀਤੇ ਪਰ ਅਖ਼ਿਰ ਉਨ੍ਹਾਂ ਦੀ ਇਹ ਯਾਤਰਾ ਇਸ ਮੁੱਦੇ 'ਤੇ ਖ਼ਤਮ ਹੋਈ ਕਿ ਇਹ ਕੋਈ ਸਮੱਸਿਆ ਨਹੀਂ ਹੈ।
ਉਸ ਨੇ ਕਿਹਾ, "ਮੈਨੂੰ ਲਗਦਾ ਹੈ ਕੁਝ ਗ਼ਲਤ ਹੈ। ਜੇਕਰ ਅਜਿਹਾ ਹੈ ਤਾਂ ਲੋਕ ਝੁੱਗੀ-ਝੋਪੜੀਆਂ ਤੋਂ ਵਾਪਸ ਆਉਣ ਵੇਲੇ ਕੀ ਸੋਚਦੇ ਹਨ।"
"ਇਸ ਦੌਰੇ ਦਾ ਉਦੇਸ਼ ਸੀ ਕਿ ਝੁੱਗੀ-ਝੋਂਪੜੀ ਇੱਕ ਅਰਥਿਕ ਪਾਵਰ ਹਾਊਸ ਹਨ ਪਰ ਉਨ੍ਹਾਂ ਨੇ ਇਸ ਤੱਥ ਨੂੰ ਵਿਸਾਰ ਦਿੱਤਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕਾਂ ਨਾਲ ਵਿਤਕਰਾ ਹੁੰਦਾ ਹੈ ਜਿਸ ਦਾ ਕਾਰਨ ਜਾਤ ਹੈ ਅਤੇ ਉਨ੍ਹਾਂ ਨੂੰ ਬਿਜਲੀ ਦੀ ਮੁਕੰਮਲ ਸਪਲਾਈ ਤੇ ਸਾਫ ਪਾਣੀ ਵਰਗੀਆਂ ਬੁਨਿਆਦੀ ਚੀਜ਼ਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ।"
ਮੈਲੀਸ਼ਾ ਤਸਵੀਰਾਂ ਖਿੱਚਣ ਦੀ ਮਨਜ਼ੂਰੀ ਦੇਣ ਵਾਲੇ ਹੋਰਨਾਂ ਟੂਰ ਪ੍ਰਬੰਧਕਾਂ ਨੂੰ ਯਾਦ ਕਰਦੀ ਹੈ ਤੇ ਸੋਚਦੀ ਹੈ ਇਸ ਨਾਲ ਸਥਾਨਕ ਲੋਕ ਸਹਿਜ ਮਹਿਸੂਸ ਕਰਦੇ ਹੋਣਗੇ।

ਤਸਵੀਰ ਸਰੋਤ, Getty Images
ਆਬਜ਼ਰਵੇਸ਼ਨ ਰਿਸਰਚ ਫਾਊਂਡੇਸ਼ਨ ਵਿੱਚ ਅਧਿਐਨ ਕਰਨ ਵਾਲੀ ਅਦਿਤੀ ਰਾਓ ਦਾ ਕਹਿਣਾ ਹੈ, "ਸਥਾਨਕ ਵਾਸੀਆਂ ਦੀ ਜ਼ਿੰਦਗੀ 'ਚ ਦਿਲਚਸਪੀ ਰੱਖਣ ਵਾਲੇ ਐਨੇ ਸਾਰੇ ਸੈਲਾਨੀਆਂ ਦੇ ਆਉਣ ਨਾਲ ਉਹ ਆਪਣੇ-ਆਪ ਨੂੰ ਥੋੜ੍ਹਾ ਵੱਖ ਸਮਝਣ ਲਗਦੇ ਅਤੇ ਘਬਰਾ ਜਾਂਦੇ ਹਨ।"
"ਕੁਝ ਸਥਾਨਕ ਵਾਸੀਆਂ ਨੇ ਇਨ੍ਹਾਂ ਦੌਰਿਆਂ ਨਾਲ ਇਸ ਨੂੰ ਸਿੱਧਾ ਅਰਥਿਕ ਲਾਭ ਜਾਂ ਰੁਜ਼ਗਾਰ ਜ਼ਰੀਆ ਦੱਸਿਆ ਹੈ ਅਤੇ ਇਸ ਨਾਲ ਜੋ ਵੀ ਸਕਾਰਾਤਮਕ ਨਤੀਜੇ ਨਿਕਲਦੇ ਹਨ ਉਹ ਥੋੜ੍ਹੇ ਚਿਰ ਲਈ ਜਾਂ ਨਿਗੂਣੇ ਹੁੰਦੇ ਹਨ।"
ਪਰ ਕ੍ਰਿਸ਼ਨਾ ਪੁਜਾਰੀ ਇਸ ਨਾਲ ਸਹਿਮਤ ਨਹੀਂ ਹਨ।
ਉੱਦਮੀਪਣ
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਕੰਪਨੀ ਉੱਦਮੀਪਣ ਨੂੰ ਦਿਖਾ ਕੇ ਝੁੱਗੀ-ਝੋਪੜੀਆਂ ਦੀ ਧਾਰਨਾ ਬਦਲਣ ਵਿੱਚ ਵਿਸ਼ਵਾਸ਼ ਕਰਦੀ ਹੈ।
ਉਹ ਕਹਿੰਦੇ ਹਨ, "ਅਸੀਂ ਆਪਣੇ ਟੂਰ ਦੌਰਾਨ ਮੁਕੰਮਲ ਸੱਚਾਈ ਪੇਸ਼ ਕਰਦੇ ਹਾਂ ਅਤੇ ਲੋਕਾਂ ਦੀ ਉਸ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਜਿਨ੍ਹਾਂ ਮੁਤਾਬਕ ਝੁੱਗੀ-ਝੋਂਪੜੀਆਂ ਸਿਰਫ਼ ਗਰੀਬਾਂ, ਖ਼ਤਰੇ ਜਾਂ ਭਿਖਾਰੀਆਂ ਦੀ ਹੈ। ਸਾਡੇ ਮਹਿਮਾਨ ਇਸ ਗੱਲ ਦੇ ਗਵਾਹ ਬਣ ਸਕਦੇ ਹਨ।"
"ਸਾਡੀ ਕੰਪਨੀ ਤਸਵੀਰਾਂ ਖਿੱਚਣ ਦੀ ਸੀਮਤ ਮਨਜ਼ੂਰੀ ਦਿੰਦੀ ਹੈ। ਅਸੀਂ 'ਨੋ-ਕੈਮਰਾ' ਪੌਲਿਸੀ ਜਾ ਸਖ਼ਤੀ ਨਾਲ ਪਾਲਣ ਕਰਦੇ ਹਾਂ।"
ਪੁਜਾਰੀ ਕਹਿੰਦੇ ਹਨ ਉਨ੍ਹਾਂ ਦੀ ਕੰਪਨੀ ਵੱਲੋਂ ਚੈਰਿਟੀ ਵਿੰਦ ਵੱਲੋਂ ਝੁੱਗੀ ਝੋਂਪੜੀਆਂ ਵਿੱਚ ਰਹਿਣ ਵਾਲਿਆਂ ਲਈ ਕਈ ਪ੍ਰੋਗਰਾਮ ਚਲਾਏ ਜਾਂਦੇ ਹਨ।
ਉਨ੍ਹਾਂ ਮੁਤਾਬਕ ਸੈਰ-ਸਪਾਟੇ ਵਿਚੋਂ ਮਿਲੇ ਲਾਭ ਦੇ ਕੁਝ ਹਿੱਸੇ ਨਾਲ ਇਹ ਕੀਤਾ ਜਾਂਦਾ ਹੈ।
ਇਹ ਇੱਕ ਸ਼ੁਰੂਆਤ ਹੈ ਪਰ ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਦੇਸ ਵਿੱਚ 6.5 ਕਰੋੜ ਲੋਕ ਝੁੱਗੀਆਂ-ਝੋਪੜੀਆਂ ਵਿੱਚ ਰਹਿ ਰਹੇ ਹਨ।

ਤਸਵੀਰ ਸਰੋਤ, Getty Images
ਸਲਮ ਟੂਰ ਦੇ ਇੱਕ ਹੋਰ ਪ੍ਰਬੰਧਕ ਮੁਹੰਮਦ ਕਹਿਣਾ ਹੈ ਕਿ ਸੈਲਾਨੀ ਇਥੋਂ ਲੋਕਾਂ ਦੀਆਂ ਮੁਸ਼ਕਲਾਂ ਦੇ ਗਵਾਹ ਹੋਣਗੇ। "ਇਨ੍ਹਾਂ ਨੂੰ ਅਣਗੌਲਿਆਂ ਕਰਨਾ ਮਨੁੱਖਤਾ ਦੇ ਖ਼ਿਲਾਫ਼ ਅਸਲ ਵਿੱਚ ਅਪਰਾਧ ਹੈ।"
ਪਰ ਕੀ ਅਜਿਹੀਆਂ ਯਾਤਰਾਵਾਂ ਨਿੱਜੀ ਲਾਭ ਤੋਂ ਪਰੇ ਹੋ ਕੇ ਬੁਨਿਆਦੀ ਢਾਂਚੇ ਦੇ ਬਦਲਾਅ ਨੂੰ ਹੁਲਾਰਾ ਦਿੰਦੀਆਂ ਹਨ।
ਲੀਸੈਸਟਰ ਦੀ ਯੂਨੀਵਰਸਿਟੀ ਵਿੱਚ ਲੈਕਚਰਾਰ ਫੈਬੀਆਂ ਫਰੈਂਜਲ ਦਾ ਕਹਿਣਾ ਹੈ ਕਿ ਇਹ ਕੋਸ਼ਿਸ਼ਾਂ ਗਰੀਬੀ ਦੇ ਵੱਡੇ ਪੱਧਰਾਂ ਅਤੇ ਔਖੇ ਮੁੱਦਿਆਂ ਨੂੰ ਸੰਬੋਧਨ ਨਹੀਂ ਕਰ ਸਕਦੀਆਂ।
"ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਦੌਰਿਆਂ ਦਾ ਸਕਾਰਾਤਮਕ ਅਸਰ ਹੈ ਕਿ ਉਹ ਝੁੱਗੀ-ਝੋਂਪੜੀਆਂ ਦੇ ਦ੍ਰਿਸ਼ ਨੂੰ ਦਰਸਾਉਂਦਾ ਹੈ।"
ਸਿਆਸੀ ਸਮਰੱਥਾ
ਮੌਜੂਦਾ ਦੌਰਿਆਂ ਦੇ ਬਿਰਤਾਂਤਾਂ ਵਿੱਚ ਇੱਕ-ਅਯਾਮੀ ਤਸਵੀਰ ਪੇਸ਼ ਕਰਨ ਦਾ ਖ਼ਦਸ਼ਾ ਹੋ ਸਕਦਾ ਹੈ ਪਰ ਫੈਬੀਆਂ ਇਸ ਨੂੰ ਰਾਜਨੀਤਿਕ ਅਤੇ ਸਮਾਜਿਕ ਚੇਤਨਾ ਦਾ ਰੂਪ ਦੇਣ ਦਾ ਇੱਕ ਮੌਕਾ ਸਮਝਦੀ ਹਨ।
"ਭਾਰਤ ਚੰਦਰਮਾ 'ਤੇ ਰਾਕਟ ਭੇਜ ਰਿਹਾ ਹੈ ਅਤੇ ਪਰ ਫਿਰ ਵੀ ਆਬਾਦੀ ਦੇ ਇੱਕ ਵੱਡੇ ਤਬਕੇ ਨੂੰ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਜਿਸ ਦੇ ਉਹ ਲਾਇਕ ਹਨ।"
"ਸਲਮ ਟੂਰਿਜ਼ਮ ਨਾਲ ਰਸੂਖ਼ਦਾਰੀ ਭਾਰਤੀਆਂ ਨੂੰ ਸ਼ਰਮਿੰਦਗੀ ਹੋ ਸਕਦੀ ਹੈ ਪਰ ਇਸ ਵਿੱਚ ਸਪੱਸ਼ਟ ਤੌਰ 'ਤੇ ਇਸ ਵਿੱਚ ਅਜਿਹੀ ਤਾਕਤ ਹੈ ਜੋ ਸਿਆਸੀ ਨੀਯਤ ਤੇ ਬੇਇਨਸਾਫ਼ੀ ਨੂੰ ਉਜਾਗਰ ਕਰ ਸਕਦੀ ਹੈ।”
ਇਹ ਵੀ ਪੜ੍ਹੋ :
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












