ਸ਼੍ਰੀਨਗਰ ਏਅਰਪੋਰਟ ਤੋਂ ਵਾਪਸ ਭੇਜੇ ਗਏ ਰਾਹੁਲ ਗਾਂਧੀ ਨੇ ਕੀ ਕਿਹਾ?

ਰਾਹੁਲ ਗਾਂਧੀ

ਤਸਵੀਰ ਸਰੋਤ, ANI

ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅਤੇ ਵਿਰੋਧੀ ਧਿਰ ਦੇ ਕਈ ਆਗੂਆਂ ਦਾ ਇੱਕ ਵਫ਼ਦ ਸ਼ਨੀਵਾਰ ਨੂੰ ਭਾਰਤ -ਸ਼ਾਸਿਤ ਕਸ਼ਮੀਰ ਦੇ ਸ੍ਰੀਨਗਰ ਪਹੁੰਚਿਆ ਪਰ ਇਨ੍ਹਾਂ ਆਗੂਆਂ ਨੂੰ ਏਅਰਪੋਰਟ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ।

ਰਾਹੁਲ ਗਾਂਧੀ ਦੇ ਇਸ ਦੌਰੇ ਤੋਂ ਪਹਿਲਾਂ ਜੰਮੂ-ਕਸ਼ਮੀਰ ਪ੍ਰਸ਼ਾਸਨ ਦਾ ਇਹ ਬਿਆਨ ਆਇਆ ਸੀ ਕਿ ਇਹ ਨੇਤਾ ਕਸ਼ਮੀਰ ਨਾ ਆਉਣ ਤੇ ਸਹਿਯੋਗ ਕਰਨ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਵਿਰੋਧੀ ਧਿਰ ਦੇ ਵਫਦ ਵਿੱਚ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦਾ, ਆਨੰਦ ਸ਼ਰਮਾ, ਕੇਸੀ ਵੇਣੂਗੋਪਾਲ, ਸੀਪੀਏਐੱਮ ਦੇ ਸੀਤਾਰਾਮ ਯੇਚੁਰੀ, ਡੀਐੱਮਕੇ ਆਗੂ ਤਿਰੂਚੀ ਸ਼ਿਵਾ, ਸ਼ਰਦ ਯਾਦਵ ਸ਼ਾਮਿਲ ਸਨ।

ਕਸ਼ਮੀਰ ਤੋਂ ਵਾਪਸ ਆਏ ਰਾਹੁਲ ਗਾਂਧੀ ਨੇ ਕਿਹਾ, "ਮੈਨੂੰ ਰਾਜਪਾਲ ਨੇ ਕਸ਼ਮੀਰ ਆਉਣ ਦਾ ਸੱਦਾ ਦਿੱਤਾ ਸੀ। ਮੈਂ ਉਨ੍ਹਾਂ ਦਾ ਸੱਦਾ ਕਬੂਲ ਕੀਤਾ। ਉਨ੍ਹਾਂ ਨੇ ਕਿਹਾ ਸੀ ਕਿ ਉੱਥੇ ਸਭ ਕੁਝ ਆਮ ਵਰਗਾ ਹੈ।"

"ਉਨ੍ਹਾਂ ਨੇ ਕਿਹਾ ਸੀ ਕਿ ਉਹ ਮੇਰੇ ਲਈ ਇੱਕ ਹਵਾਈ ਜਹਾਜ਼ ਭੇਜਣਗੇ। ਮੈਂ ਧੰਨਵਾਦ ਕਹਿੰਦਿਆਂ ਹਵਾਈ ਜਹਾਜ਼ ਲੈਣ ਤੋਂ ਮਨਾ ਕਰ ਦਿੱਤਾ ਸੀ।"

"ਮੈਂ ਜਦੋਂ ਵਿਰੋਧੀ ਧਿਰ ਦੇ ਸੀਨੀਅਰ ਆਗੂਆਂ ਨਾਲ ਉੱਥੇ ਗਿਆ। ਅਸੀਂ ਉੱਥੇਂ ਲੋਕਾਂ ਨੂੰ ਮਿਲਣਾ ਚਾਹੁੰਦੇ ਸੀ। ਲੋਕ ਕਿਹੜੇ ਹਾਲਾਤ ਤੋਂ ਗੁਜ਼ਰ ਰਹੇ ਹਨ, ਇਹ ਵੀ ਜਾਣਨਾ ਚਾਹੁੰਦੇ ਸੀ ਤੇ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਸੀ।"

"ਪਰ ਅਫ਼ਸੋਸ ਸਾਨੂੰ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਸਾਡੇ ਨਾਲ ਜੋ ਮੀਡੀਆ ਗਿਆ, ਉਸ ਨਾਲ ਵੀ ਮਾੜਾ ਵਤੀਰਾ ਕੀਤਾ ਗਿਆ। ਇਸ ਨਾਲ ਇਹ ਤਾਂ ਸਾਫ਼ ਹੈ ਕਿ ਜੰਮੂ-ਕਸ਼ਮੀਰ ਵਿੱਚ ਹਾਲਾਤ ਆਮ ਵਰਗੇ ਨਹੀਂ ਹਨ।"

ਇਹ ਵੀ ਪੜ੍ਹੋ-

ਕਸ਼ਮੀਰ ਤੋਂ ਵਾਪਸੀ ਤੋਂ ਬਾਅਦ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਉੱਥੋਂ ਦੇ ਹਾਲਾਤ ਠੀਕ ਨਹੀਂ ਹਨ।

ਸੀਤਾਰਾਮ ਯੇਚੁਰੀ ਨੇ ਕਿਹਾ ਕਿ ਸਾਨੂੰ ਇੱਕ ਆਡਰ ਦਾ ਹਵਾਲਾ ਦੇ ਕੇ ਰੋਕਿਆ ਗਿਆ। ਜਿਸ ਵਿੱਚ ਲਿਖਿਆ ਸੀ ਕਿ ਸਾਡੇ ਦੌਰੇ ਨਾਲ ਕਸ਼ਮੀਰ ਦਾ ਅਮਨ ਭੰਗ ਹੋ ਸਕਦਾ ਹੈ।

"ਅਸੀਂ ਆਰਡਰ ਦੀ ਕਾਪੀ ਮੰਗੀ ਪਰ ਉਨ੍ਹਾਂ ਨੇ ਨਹੀਂ ਦਿੱਤੀ। ਉਨ੍ਹਾਂ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਅਸੀਂ ਖਾਰਿਜ਼ ਕਰਦੇ ਹਾਂ। ਸਾਨੂੰ ਜਿਸ ਤਰੀਕੇ ਨਾਲ ਸ੍ਰੀਨਗਰ ਏਅਰਪੋਰਟ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਉਹ ਮੰਦਭਾਗਾ ਹੈ ਤੇ ਅਸੀਂ ਇਸ ਬਾਰੇ ਇਤਰਾਜ਼ ਪ੍ਰਗਟ ਕਰਦੇ ਹਾਂ।"

ਵਿਰੋਧੀ ਧਿਰ ਦੇ ਆਗੂਆਂ ਨੂੰ ਕਿਹੜੇ ਹਾਲਾਤ ਵਿੱਚ ਵਾਪਸ ਭੇਜਿਆ ਗਿਆ ਤੇ ਇਸ ਵੇਲੇ ਭਾਰਤ-ਸ਼ਾਸਿਤ ਜੰਮੂ ਕਸ਼ਮੀਰ ਵਿੱਚ ਕੀ ਹਾਲਾਤ ਹਨ, ਉਸ ਬਾਰੇ ਬੀਬੀਸੀ ਹਿੰਦੀ ਰੇਡੀਓ ਦੇ ਐਡੀਟਰ ਰਾਜੇਸ਼ ਜੋਸ਼ੀ ਨੇ ਕਸ਼ਮੀਰ ਵਿੱਚ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨਾਲ ਗੱਲਬਾਤ ਕੀਤੀ।

ਗੁਲਾਮ ਨਬੀ ਆਜ਼ਾਦ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਕਸ਼ਮੀਰ ਦੇ ਹਾਲਾਤ ਠੀਕ ਨਹੀਂ ਹਨ

ਜਦੋਂ ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਹੋਰ ਨੇਤਾ ਸ੍ਰੀਨਗਰ ਹਵਾਈ ਅੱਡੇ 'ਤੇ ਪਹੁੰਚੇ ਤਾਂ ਉਸ ਵੇਲੇ ਉੱਥੇ ਕੀ ਮਾਹੌਲ ਸੀ ਤੇ ਕਿਵੇਂ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ?

ਸਵੇਰੇ ਜਦੋਂ ਸਾਨੂੰ ਪਤਾ ਲਗਿਆ ਕਿ ਵਿਰੋਧੀ ਧਿਰ ਦਾ ਵਫ਼ਦ ਸ੍ਰੀਨਗਰ ਪਹੁੰਚ ਰਿਹਾ ਹੈ ਤਾਂ ਅਸੀਂ ਏਅਰਪੋਰਟ ਵੱਲ ਰਵਾਨਾ ਹੋਏ। ਅਸੀਂ ਰਸਤੇ ਵਿੱਚ ਵੇਖਿਆ ਕਿ ਸਾਰੇ ਪੱਤਰਕਾਰਾਂ ਤੇ ਹੋਰ ਲੋਕਾਂ ਨੂੰ ਏਅਰਪੋਰਟ ਤੋਂ ਪਹਿਲਾਂ ਹੀ ਰੋਕ ਲਿਆ ਸੀ।

ਉੱਥੇ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਸੀ। ਹਰ ਗੱਡੀ ਨੂੰ ਅੱਗੇ ਚੈਕ ਕਰਕੇ ਭੇਜਿਆ ਜਾ ਰਿਹਾ ਸੀ ਅਤੇ ਪੁੱਛ-ਗਿੱਛ ਵੀ ਕੀਤੀ ਜਾ ਰਹੀ ਸੀ।

ਜਦੋਂ ਅਸੀਂ ਜਾਣ ਲੱਗੇ ਤਾਂ ਸਾਨੂੰ ਪੁੱਛਿਆ ਕਿ ਕਿੱਥੇ ਜਾ ਰਹੇ ਹੋ। ਅਸੀਂ ਕਿਹਾ ਕਿ ਸਾਨੂੰ ਏਅਰਪੋਰਟ ਜਾਣਾ ਹੈ ਪਰ ਉਨ੍ਹਾਂ ਨੇ ਸਾਨੂੰ ਮਨਾ ਕਰ ਦਿੱਤਾ। ਉਹ ਕਹਿੰਦੇ ਕਿ ਸਾਨੂੰ ਕਿਸੇ ਵੀ ਪੱਤਰਕਾਰ ਨੂੰ ਅੱਗੇ ਨਾ ਜਾਣ ਦੇਣ ਦੇ ਹੁਕਮ ਦਿੱਤੇ ਹੋਏ ਹਨ।

ਅਸੀਂ ਉੱਥੇ ਕਰੀਬ ਦੋ ਘੰਟੇ ਬਿਤਾਏ। ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਅਸੀਂ ਇਹ ਪਤਾ ਕਰ ਸਕੀਏ ਕਿ, ਕੀ ਵਿਰੋਧੀ ਧਿਰ ਦੇ ਆਗੂਆਂ ਨੂੰ ਏਅਰਪੋਰਟ ਤੋਂ ਬਾਹਰ ਆਉਣ ਦਿੱਤਾ ਜਾਵੇਗਾ, ਉਸੇ ਵੇਲੇ ਅਸੀਂ ਕੁਝ ਪੱਤਰਕਾਰਾਂ ਨੂੰ ਏਅਰਪੋਰਟ ਤੋਂ ਆਉਂਦਿਆਂ ਵੇਖਿਆ।

ਲਾਈਨ

ਇਹ ਵੀ ਪੜ੍ਹੋ-

ਲਾਈਨ

ਉਨ੍ਹਾਂ ਨੇ ਦੱਸਿਆ ਕਿ ਉਹ ਉਸੇ ਫਲ਼ਾਈਟ ਵਿੱਚ ਸਨ ਜਿਸ ਵਿੱਚ ਵਿਰੋਧੀ ਧਿਰ ਦੇ ਆਗੂ ਪਹੁੰਚੇ ਸਨ। ਵਿਰੋਧੀ ਧਿਰ ਦੇ ਆਗੂਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।

ਸੁਰੱਖਿਆ ਮੁਲਾਜ਼ਮਾਂ ਵੱਲੋਂ ਪੱਤਰਕਾਰਾਂ ਨੂੰ ਏਅਰਪੋਰਟ ਤੋਂ ਬਾਹਰ ਭੇਜ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਨੇਤਾਵਾਂ ਨੂੰ ਉੱਥੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ।

ਜਿਸ ਤਰ੍ਹਾਂ ਪੱਤਰਕਾਰਾਂ ਨੂੰ ਏਅਰਪੋਰਟ ਤੋਂ ਬਾਹਰ ਕੱਢਿਆ ਗਿਆ ਤਾਂ ਕੀ ਉਨ੍ਹਾਂ ਨੇ ਵਿਰੋਧ ਨਹੀਂ ਕੀਤਾ? ਪੱਤਰਕਾਰਾਂ ਦਾ ਕੰਮ ਹੈ ਸੂਚਨਾ ਨੂੰ ਲੋਕਾਂ ਤੱਕ ਪਹੁੰਚਾਉਣਾ

ਕਸ਼ਮੀਰ ਵਿੱਚ ਬੀਤੇ ਕੁਝ ਹਫ਼ਤਿਆਂ ਤੋਂ ਪੱਤਰਕਾਰਾਂ 'ਤੇ ਪਾਬੰਦੀਆਂ ਕੁਝ ਜ਼ਿਆਦਾ ਹੀ ਵਧੀਆਂ ਹੋਈਆਂ ਹਨ।

ਰਾਹੁਲ ਗਾਂਧੀ

ਤਸਵੀਰ ਸਰੋਤ, ANI

ਅਸੀਂ ਜਦੋਂ ਵੀ ਕੋਈ ਕਲੈਸ਼ ਕਵਰ ਕਰਦੇ ਸੀ ਤਾਂ ਅਸੀਂ ਸੁਰੱਖਿਆ ਮੁਲਾਜ਼ਮਾਂ ਵਾਲੇ ਪਾਸੇ ਤੋਂ ਝੜਪ ਨੂੰ ਕਵਰ ਕਰਦੇ ਸੀ। ਜਦੋਂ ਤੋਂ ਭਾਰਤ-ਸ਼ਾਸਿਤ ਕਸ਼ਮੀਰ 'ਚੋਂ ਧਾਰਾ 370 ਖ਼ਤਮ ਕੀਤੀ ਗਈ ਹੈ, ਉਦੋਂ ਤੋਂ ਪੱਤਰਕਾਰਾਂ ਨੂੰ ਸੁਰੱਖਿਆ ਮੁਲਾਜ਼ਮਾਂ ਵਾਲੇ ਪਾਸੇ ਤੋਂ ਝੜਪ ਕਵਰ ਨਹੀਂ ਕਰਨ ਦਿੱਤੀ ਜਾਂਦੀ ਹੈ।

ਪੱਤਰਕਾਰਾਂ ਕੋਲ ਕੇਵਲ ਇੱਕੋ ਤਰੀਕਾ ਬਚਿਆ ਹੈ ਕਿ ਉਹ ਮੁਜ਼ਾਹਰਾਕਾਰੀਆਂ ਵਾਲੇ ਪਾਸਿਓਂ ਝੜਪਾਂ ਨੂੰ ਕਵਰ ਕਰਨ।

ਇਹ ਹਾਲ ਅਜੇ ਵੀ ਹੈ, ਪੱਤਰਕਾਰਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ। ਕਿਤੇ ਪੱਤਰਕਾਰਾਂ ਨੂੰ ਰੋਕਿਆ ਜਾਂਦਾ ਹੈ, ਕਰਫਿਊ ਪਾਸ ਮੰਗਿਆ ਜਾਂਦਾ ਹੈ ਤਾਂ ਕਿਤੇ ਕੁਝ ਹੋਰ।

ਇਸ ਵਾਰ ਵੀ ਅਜਿਹਾ ਹੋਇਆ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਆਖਿਰ ਉਨ੍ਹਾਂ ਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਉੱਥੇ ਮੌਜੂਦ ਅਫ਼ਸਰਾਂ ਦਾ ਕਹਿਣਾ ਸੀ ਕਿ ਸਾਨੂੰ ਇਸ ਦੇ ਹੁਕਮ ਹਨ। ਇੱਥੋਂ ਦੇ ਪੱਤਰਕਾਰ ਇਸ ਪੂਰੀ ਪ੍ਰਕਿਰਿਆ ਦੇ ਆਦੀ ਹੋ ਗਏ ਹਨ।

ਤੁਸੀਂ ਸ੍ਰੀਨਗਰ ਵਿੱਚ ਰਹਿ ਰਹੇ ਹੋ, ਸ੍ਰੀਨਗਰ ਦੇ ਡਾਊਟਾਊਨ ਇਲਾਕੇ ਦਾ ਕੀ ਹਾਲ ਹੈ?

ਸ੍ਰੀਨਗਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਹਿੱਸੇ ਨੂੰ ਸ੍ਰੀਨਗਰ ਅਪਟਾਊਨ ਕਹਿੰਦੇ ਹਨ। ਇੱਥੇ ਉੱਚ ਵਰਗ ਦੇ ਲੋਕ ਰਹਿੰਦੇ ਹਨ। ਇੱਥੇ ਘੱਟ ਝੜਪਾਂ ਹੀ ਵੇਖੀਆਂ ਜਾਂਦੀਆਂ ਹਨ।

ਦੂਜਾ ਇਲਾਕਾ ਡਾਉੂਨ ਟਾਊਨ ਹੈ ਜਿੱਥੇ ਪਤਲੀਆਂ ਗਲੀਆਂ ਹਨ। ਸੰਚਾਰ ਦੀ ਸਹੂਲਤ ਪੂਰੇ ਕਸ਼ਮੀਰ ਵਿੱਚ ਹੀ ਬੰਦ ਹੈ ਅਤੇ ਕੇਵਲ ਕੁਝ ਲੈਂਡਲਾਈਨ ਫੋਨ ਹੀ ਖੋਲ੍ਹੇ ਗਏ ਹਨ। ਇਹ ਫੋਨ ਅਪਟਾਊਨ ਦੇ ਸਿਵਿਲ ਲਾਈਨਜ਼ ਵਿੱਚ ਹੀ ਖੁੱਲ੍ਹੇ ਹਨ।

ਡਾਊਨਟਾਊਨ ਨਾ ਕਦੇ ਸ਼ਾਂਤ ਸੀ ਅਤੇ ਨਾ ਕਦੇ ਰਿਹਾ ਹੈ। ਸੁਰੱਖਿਆ ਮੁਲਾਜ਼ਮਾਂ ਨੇ ਕੁਝ ਰਿਆਇਤਾਂ ਦਿੱਤੀਆਂ ਹਨ, ਜਿਸ ਨਾਲ ਲੋਕਾਂ ਨੂੰ ਸੜਕਾਂ 'ਤੇ ਜਾਣ ਦੀ ਇਜਾਜ਼ਤ ਹੈ ਪਰ ਉਹ ਝੁੰਡ ਵਿੱਚ ਨਹੀਂ ਜਾ ਸਕਦੇ ਕਿਉਂਕਿ ਉੱਥੇ ਦਫ਼ਾ 144 ਲਾਗੂ ਹੈ।

ਸੀਤਾਰਾਮ ਯੇਚੁਰੀ

ਤਸਵੀਰ ਸਰੋਤ, ANI

ਪਰ ਉੱਥੇ ਕੋਈ ਜਨਤਕ ਆਵਾਜਾਈ ਦਾ ਸਾਧਨ ਨਹੀਂ ਹੈ ਤੇ ਕੋਈ ਦੁਕਾਨ ਅਜੇ ਤੱਕ ਨਹੀਂ ਖੁੱਲ੍ਹੀ ਹੈ। ਲੋਕ ਆਪਣੇ ਵਪਾਰਕ ਕੰਮਾਂ ਲਈ ਵੀ ਨਹੀਂ ਜਾ ਰਹੇ ਹਨ। ਸੁਰੱਖਿਆ ਮੁਲਾਜ਼ਮ ਤੇ ਬੈਰੀਕੇਡਿੰਗ ਅਜੇ ਵੀ ਉੱਥੇ ਉਸੇ ਤਰ੍ਹਾਂ ਹੈ।

ਇਹ ਬੈਰੀਕੇਡਿੰਗ ਕਿ ਹਰ ਗਲੀ ਵਿੱਚ ਕੀਤੀ ਗਈ ਹੈ?

ਡਾਊਟਟਾਊਨ ਵਿੱਚ ਹਰ ਗਲੀ 'ਤੇ ਬੈਰੀਕੇਡਿੰਗ ਕੀਤੀ ਗਈ ਹੈ ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ।

ਸੁਰੱਖਿਆ ਮੁਲਾਜ਼ਮ ਦੀ ਕੋਸ਼ਿਸ਼ ਹੈ ਕਿ ਜੋ ਕੋਈ ਵੀ ਉੱਥੇ ਰਹਿੰਦਾ ਹੈ, ਉਹ ਉੱਥੇ ਕਾਨੂੰਨ ਵਿਵਸਥਾ ਲਈ ਕੋਈ ਖ਼ਤਰਾ ਨਾ ਬਣਨ, ਹਰ ਗਲੀ ਦਾ ਇਹੀ ਹਾਲ ਹੈ।

ਉੱਥੋਂ ਦੀ ਸਥਾਨਕ ਮਸਜਿਦਾਂ ਵਿੱਚ ਕੀ ਲੋਕ ਆਉਂਦੇ ਹਨ, ਸੁੱਖ-ਦੁੱਖ ਵੰਡਦੇ ਹਨ?

ਮੇਨ ਮਸਜਿਦਾਂ ਵਿੱਚ ਤਾਂ ਨਮਾਜ਼ ਨਹੀਂ ਹੋ ਰਹੀ ਹੈ। ਛੋਟੀਆਂ-ਛੋਟੀਆਂ ਮਸਜਿਦਾਂ ਵਿੱਚ ਨਮਾਜ਼ਾਂ ਹੋਈਆਂ ਹਨ।

ਕੀ ਤੁਹਾਡੀ ਮੁਲਾਕਾਤ ਕਿਸੇ ਕਸ਼ਮੀਰੀ ਪੰਡਿਤ ਨਾਲ ਹੋਈ?

ਅਸੀਂ ਕਸ਼ਮੀਰੀ ਪੰਡਿਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਕੈਮਰੇ 'ਤੇ ਆਉਣ ਤੋਂ ਮਨਾ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਚੀਜ਼ਾਂ ਨੂੰ ਸਹੀ ਹੋਣ ਦਿਓ, ਫਿਰ ਅਸੀਂ ਗੱਲ ਕਰਾਂਗੇ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)