ਪੰਜਾਬ 'ਚ ਪੈਟਰੋਲ, ਡੀਜ਼ਲ ਤੇ ਵੀਆਈਪੀ ਨੰਬਰ ਪਲੇਟਾਂ ਹੋਣਗੀਆਂ ਮਹਿੰਗੀਆਂ - 5 ਅਹਿਮ ਖ਼ਬਰਾਂ

ਤਸਵੀਰ ਸਰੋਤ, AFP
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਪੈਟਰੋਲ, ਡੀਜ਼ਲ, ਵੈਨਿਟੀ ਨੰਬਰ ਪਲੇਟਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਦਰਅਸਲ ਪੰਜਾਬ ਵਿਧਾਨ ਸਭਾ ਨੇ ਪੰਜਾਬ ਸ਼ਹਿਰੀ ਟਰਾਂਸਪੋਰਟ ਫੰਡ ਬਿਲ, 2019 ਪਾਸ ਕਰ ਦਿੱਤਾ ਹੈ।
ਇਸ ਬਿਲ ਦੇ ਤਹਿਤ ਸ਼ਹਿਰੀ ਖੇਤਰਾਂ ਵਿੱਚ ਪੈਟਰੋਲ ਤੇ ਡੀਜ਼ਲ 'ਤੇ 10 ਪੈਸੇ ਪ੍ਰਤੀ ਲੀਟਰ ਵਾਧੂ ਟੈਕਸ ਲਾਇਆ ਜਾਵੇਗਾ। ਇਸ ਦੇ ਨਾਲ ਹੀ ਨੀਲਾਮ ਕੀਤੀਆਂ ਜਾਣ ਵਾਲੀਆਂ ਨੰਬਰ ਪਲੇਟਾਂ ਦੀ ਕੀਮਤ 'ਤੇ ਵੀ 10 ਫੀਸਦ ਟੈਕਸ ਲਾਇਆ ਜਾਵੇਗਾ।
ਵੈਨਿਟੀ ਨੰਬਰ ਪਲੇਟਾਂ ਜਾਂ 'ਸਿੰਗਲ ਡਿਜਟ' ਵਾਲੀਆਂ ਗੱਡੀਆਂ ਲਈ 25000 ਰੁਪਏ ਵਾਧੂ ਦੇਣੇ ਪੈਣਗੇ।
ਇਹ ਵੀ ਪੜ੍ਹੋ:
ਸੁਸ਼ਮਾ ਸਵਰਾਜ ਦਾ ਦੇਹਾਂਤ, ਉਨ੍ਹਾਂ ਬਾਰੇ 7 ਗੱਲਾਂ
ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ 6 ਅਗਸਤ ਨੂੰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਈਂਸਜ਼ (AIIMS) ਵਿੱਚ ਦਾਖਲ ਕਰਵਾਇਆ ਗਿਆ ਸੀ।

ਤਸਵੀਰ ਸਰੋਤ, PTI
ਉਨ੍ਹਾਂ ਦੀ ਮੌਤ ਕਾਰਡੀਐਕ ਅਰੈਸਟ (ਦਿਲ ਦਾ ਦੌਰਾ) ਕਾਰਨ ਹੋਈ ਹੈ। ਅੱਜ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ਨੂੰ ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਹੋਇਆ।
ਉਨ੍ਹਾਂ ਦਾ ਵਿਆਹ 13 ਜੁਲਾਈ 1975 ਨੂੰ ਸਵਰਾਜ ਕੌਸ਼ਲ ਨਾਲ ਹੋਇਆ। ਉਨ੍ਹਾਂ ਦੀ ਇੱਕ ਧੀ ਹੈ ਬਾਂਸੁਰੀ ਸਵਰਾਜ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਕਾਰਡੀਐਕ ਅਰੈਸਟ ਕੀ ਹੈ ਜਿਸ ਕਾਰਨ ਸੁਸ਼ਮਾ ਸਵਰਾਜ ਦੀ ਮੌਤ ਹੋਈ
ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ 6 ਅਗਸਤ ਨੂੰ ਦੇਰ ਸ਼ਾਮ ਕਾਰਡੀਐਕ ਅਰੈਸਟ ਕਾਰਨ ਦੇਹਾਂਤ ਹੋ ਗਿਆ।
ਕਾਰਡੀਐਕ ਅਰੈਸਟ ਕੀ ਹੁੰਦਾ ਹੈ, ਮਨੁੱਖ ਦੇ ਸਰੀਰ ਲਈ ਇਹ ਇੰਨਾ ਖ਼ਤਰਨਾਕ ਕਿਉਂ ਹੈ ਅਤੇ ਦਿਲ ਦੇ ਦੌਰੇ ਨਾਲੋਂ ਇਹ ਵੱਖਰਾ ਕਿਵੇਂ ਹੈ?

ਤਸਵੀਰ ਸਰੋਤ, iStock
ਹਾਰਟ ਮੁਤਾਬਕ ਕਾਰਡੀਐਕ ਅਰੈਸਟ ਅਚਾਨਕ ਹੁੰਦਾ ਹੈ ਅਤੇ ਸਰੀਰ ਵਲੋਂ ਕੋਈ ਚਿਤਾਵਨੀ ਨਹੀਂ ਦਿੱਤੀ ਜਾਂਦੀ।
ਆਮ ਤੌਰ 'ਤੇ ਇਹ ਦਿਲ ਵਿੱਚ ਹੋਣ ਵਾਲੀ ਇਲੈਕਟ੍ਰੀਕਲ ਗੜਬੜ ਕਰ ਕੇ ਹੁੰਦਾ ਹੈ ਜਿਸ ਵਿੱਚ ਧੜਕਣ ਦਾ ਤਾਲਮੇਲ ਵਿਗੜ ਜਾਂਦਾ ਹੈ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਆਰਟੀਕਲ 370 ਖ਼ਤਮ ਹੋਣ ਤੋਂ ਬਾਅਦ ਮਹਿਬੂਬਾ ਦੀ ਧੀ ਨੇ ਕੀ ਕਿਹਾ
ਮਹਿਬੂਬਾ ਮੁਫ਼ਤੀ ਦੀ ਧੀ ਸਨਾ ਮੁਫ਼ਤੀ ਨਾਲ 'ਵੋਆਇਸ ਨੋਟਸ' ਜ਼ਰੀਏ ਬੀਬੀਸੀ ਪੱਤਰਕਾਰ ਕੁਲਦੀਪ ਮਿਸ਼ਰ ਨੇ ਗੱਲ ਕੀਤੀ।
ਜਦੋਂ ਮਹਿਬੂਬਾ ਮੁਫ਼ਤੀ ਨੂੰ ਸ਼੍ਰੀਨਗਰ ਸਥਿਤ ਉਨ੍ਹਾਂ ਦੇ ਘਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਸਨਾ ਉਨ੍ਹਾਂ ਨਾਲ ਘਰ ਵਿੱਚ ਹੀ ਮੌਜੂਦ ਸੀ।
ਸਨਾ ਮੁਫ਼ਤੀ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹੀ ਕਸ਼ਮੀਰੀ ਆਗੂਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾਵੇਗਾ।

ਤਸਵੀਰ ਸਰੋਤ, Sana Mufti/EPA
ਉਨ੍ਹਾਂ ਨੇ ਦੱਸਿਆ, "ਸਭ ਤੋਂ ਪਹਿਲਾਂ ਉਮਰ (ਅਬਦੁੱਲਾ) ਸਾਬ੍ਹ ਨੇ ਟਵੀਟ ਕੀਤਾ। ਸੋਮਵਾਰ ਸ਼ਾਮ ਤੱਕ ਉਹ ਨਜ਼ਰਬੰਦ ਸੀ। ਫਿਰ ਸ਼ਾਮ 6 ਵਜੇ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਰੱਖਿਆ ਜਾਵੇਗਾ। ਲਗਭਗ 7 ਵਜੇ 4-5 ਅਧਿਕਾਰੀ ਆਏ, ਜ਼ਿਲ੍ਹਾ ਅਧਿਕਾਰੀ ਵੀ ਆਈ। ਉਨ੍ਹਾਂ ਨੇ ਮੇਰੀ ਮਾਂ ਨੂੰ ਇੱਕ ਕਾਗਜ਼ ਦਿੱਤਾ ਅਤੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿੱਤਾ ਕਿ ਉਹ ਜ਼ਰੂਰਤ ਦਾ ਸਮਾਨ ਨਾਲ ਲੈ ਸਕਣ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਧਾਰਾ 370 'ਤੇ ਬੋਲੇ ਇਮਰਾਨ ਖ਼ਾਨ, 'ਇਹ ਗੱਲ ਇੰਨੀ ਅੱਗੇ ਜਾਵੇਗੀ ਕਿ ਸਾਰਿਆਂ ਨੂੰ ਨੁਕਸਾਨ ਹੋਵੇਗਾ'
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਸਰਕਾਰ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤਿੱਖੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੀ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੇ ਕੌਮਾਂਤੀਰ ਕਾਨੂੰਨਾਂ ਦੀਆਂ ਧੱਜੀਆਂ ਉਡਾਆਈਆਂ ਹਨ।

ਤਸਵੀਰ ਸਰੋਤ, Getty Images
ਇਮਰਾਨ ਖ਼ਾਨ ਨੇ ਕਿਹਾ, ''ਭਾਰਤ ਦੇ ਇਸ ਕਦਮ ਨੂੰ ਅਸੀਂ ਦੁਨੀਆਂ ਦੇ ਹਰ ਮੰਚ ਜਿਵੇਂ ਕਿ ਸੰਯੁਕਤ ਰਾਸ਼ਟਰ ਸਕਿਊਰਿਟੀ ਕਾਊਂਸਿਲ ਵਿੱਚ ਗੱਲ ਚੁੱਕਾਂਗੇ। ਕਸ਼ਮੀਰੀਆਂ ਦੇ ਨਾਲ ਪਾਕਿਸਤਾਨ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਮੁਸਲਮਾਨਾਂ ਦੀ ਆਵਾਜ਼ ਹੈ।'
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3