ਜਲ੍ਹਿਆਂਵਾਲਾ ਬਾਗ ਸੋਧ ਬਿੱਲ ਪਾਸ, ਕੇਂਦਰ ਸਰਕਾਰ ਦੀ ਕੀ ਹੈ ਮੰਸ਼ਾ? - 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਲੋਕ ਸਭਾ ਨੇ 214 ਦੇ ਮੁਕਾਬਲੇ 30 ਵੋਟਾਂ ਨਾਲ ਜਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ (ਸੋਧ) ਬਿਲ 2019 ਪਾਸ ਕਰ ਦਿੱਤਾ ਹੈ। ਵੋਟਿੰਗ ਤੋਂ ਪਹਿਲਾਂ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਸਦਨ 'ਚੋਂ ਵਾਕ ਆਊਟ ਕਰ ਦਿੱਤਾ ਸੀ।
ਵਿਰੋਧੀ ਧਿਰ ਦਾ ਕਹਿਣਾ ਸੀ ਕਿ ਸਰਕਾਰ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਕਰ ਰਹੀ ਹੈ। ਸਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਸੋਧ ਪਿੱਛੇ ਸਰਕਾਰ ਦਾ ਮਕਸਦ ਇਸ ਇਤਿਹਾਸਕ ਸਥਾਨ ਨੂੰ "ਕੌਮੀ ਯਾਦਗਾਰ ਰੱਖਣਾ ਹੈ ਨਾ ਕਿ ਸਿਆਸੀ ਯਾਦਗਾਰ।"
ਸੋਧ ਬਿਲ ਮੁਤਾਬਕ ਕਾਂਗਰਸ ਪਾਰਟੀ ਪ੍ਰਧਾਨ ਜਲ੍ਹਿਆਂਵਾਲਾ ਬਾਗ ਯਾਦਗਾਰਟਰੱਸਟ ਦਾ ਅਹੁਦੇ ਵਜੋਂ ਟਰੱਸਟੀ ਨਹੀਂ ਰਹੇਗਾ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਜਾਂ ਸਭ ਤੋਂ ਵੱਡੀ ਵਿਰੋਧੀ ਪਾਰਟੀ ਦਾ ਆਗੂ ਉਸਦੀ ਥਾਂ ਟਰੱਸਟੀ ਹੋਵੇਗਾ।
ਇਸ ਦੇ ਨਾਲ ਹੀ ਬਿਲ ਕੇਂਦਰ ਸਰਕਾਰ ਨੂੰ ਅਖ਼ਤਿਆਰ ਦਿੰਦਾ ਹੈ ਕਿ ਉਹ ਕਿਸੇ ਵੀ ਟਰੱਸਟੀ ਨੂੰ ਬਿਨਾਂ ਕੋਈ ਕਾਰਨ ਦੱਸੇ, ਕਿਸੇ ਵੀ ਸਮੇਂ ਟਰੱਸਟੀ ਦੇ ਅਹੁਦੇ ਤੋਂ ਹਟਾ ਸਕਦੀ ਹੈ।
ਇਸ ਦੌਰਾਨ ਸਦਨ ਵਿੱਚ ਆਮ ਆਦਮੀ ਪਾਰਟੀ ਦੇ ਸਾਂਸਦ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਵਿਚਾਲੇ ਤਿੱਖੀ ਬਹਿਸ ਵੀ ਹੋਈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, ANI
ਕਸ਼ਮੀਰ ਦਾ ਡੂੰਘਾ ਹੁੰਦਾ ਸੰਕਟ
ਭਾਰਤ ਪ੍ਰਸਾਸ਼ਿਤ ਕਸ਼ਮੀਰ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਤੋਂ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ।
ਸਰਕਾਰ ਨੇ ਸੂਬੇ ਵਿੱਚ ਮੌਜੂਦ ਸੈਲਾਨੀਆਂ ਤੇ ਅਮਰਨਾਥ ਯਾਤਰਾ ਕਰ ਰਹੇ ਤੀਰਥ ਯਾਤਰੀਆਂ ਨੂੰ ਕਸ਼ਮੀਰ ਛੱਡਣ ਲਈ ਕਿਹਾ ਹੈ।
ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਰਿਹਾਇਸ਼ ’ਤੇ ਹੋਈ ਐਮਰੈਂਸੀ ਬੈਠਕ ਵਿੱਚ ਘਾਟੀ ਦੇ ਹਾਲਾਤ ਬਾਰੇ ਚਰਚਾ ਕੀਤੀ ਗਈ।
ਬੈਠਕ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਹਰ ਕੋਈ ਡਰਿਆ ਹੋਇਆ ਹੈ ਤੇ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਘਾਟੀ ਵਿੱਚ ਹਾਲਾਤ ਸੁਧਰੇ ਹਨ ਤਾਂ ਸੁਰੱਖਿਆ ਦਸਤਿਆਂ ਦੀ ਨਫ਼ਰੀ ਵਧਾਈ ਕਿਉਂ ਜਾ ਰਹੀ ਹੈ।
ਉਨ੍ਹਾਂ ਕਿਹਾ, ''ਇਸ ਤਰ੍ਹਾਂ ਦੀਆਂ ਅਫ਼ਵਾਹਾਂ ਹਨ ਕਿ ਸਰਕਾਰ ਆਰਟੀਕਲ 35-ਏ ਅਤੇ ਵਿਸ਼ੇਸ਼ ਸੂਬੇ ਦੇ ਦਰਜੇ ਵਿੱਚ ਬਦਲਾਅ ਕਰਨ ਜਾ ਰਹੀ। ਇਸਲਾਮ ਵਿੱਚ ਹੱਥ ਜੋੜਨ ਦੀ ਇਜਾਜ਼ਤ ਨਹੀੰ ਹੈ ਪਰ ਫਿਰ ਵੀ ਮੈਂ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਅਜਿਹਾ ਨਾ ਕਰਨ।"

ਤਸਵੀਰ ਸਰੋਤ, Reuters
ਮੈਸੀ 'ਤੇ ਤਿੰਨ ਮਹੀਨਿਆਂ ਦੀ ਰੋਕ
ਅਰਜਨਟੀਨਾ ਦੇ ਫੁੱਟਬਾਲ ਕੈਪਟਨ ਲਿਓਨੇਲ ਮੈਸੀ ਉੱਪਰ ਕੌਮਾਂਤਰੀ ਫੁੱਟਬਾਲ ਖੇਡਣ ਤੋਂ ਤਿੰਨ ਮਹੀਨਿਆਂ ਲਈ ਰੋਕ ਲਾਈ ਗਈ ਹੈ।
ਰੋਕ ਤੋਂ ਇਲਾਵਾ ਦੱਖਣੀ ਅਮਰੀਕਾ ਫੁੱਟਬਾਲ ਐਸੋਸੀਏਸ਼ਨ, ਕੋਨਮੈਬਲ ਨੇ ਉਨ੍ਹਾਂ ਉੱਪਰ 50,000 ਡਾਲਰ ਦਾ ਜੁਰਮਾਨਾ ਵੀ ਕੀਤਾ ਹੈ।
ਇਹ ਰੋਕ ਉਨ੍ਹਾਂ ਉੱਪਰ ਸ਼ਨੀਵਾਰ ਨੂੰ ਚਿਲੀ ਤੇ ਅਰਜਨਟੀਨਾ ਦੇ ਨਾਲ ਕੋਪਾ ਅਮੈਰੀਕਾ ਟੂਰਨਾਮੈਂਟ ਮੁਕਾਬਲੇ ਮਗਰੋਂ ਕੋਨਮੈਬਲ ਦੀ ਆਲੋਚਨਾ ਕਰਨ ਬਦਲੇ ਲਾਇਆ ਗਿਆ ਹੈ। ਟੂਰਨਾਮੈਂਟ ਬਰਾਜ਼ੀਲ ਨੇ ਜਿੱਤਿਆ ਸੀ।
ਮੁਕਾਬਲੇ ਮਗਰੋਂ ਅਰਜਨਟੀਨਾ ਨੇ ਰੈਫਰੀਆਂ ਦੀ ਸਖ਼ਤ ਨੁਕਤਾਚੀਨੀ ਕੀਤੀ ਸੀ। ਹਾਲਾਂਕਿ ਅਰਜਨਟੀਨਾ ਮੈਚ ਜਿੱਤ ਗਈ ਸੀ ਸੀ ਪਰ ਮੈਸੀ ਇਨਾਮ ਵੰਡ ਸਮਾਗਮ ਵਿੱਚ ਸ਼ਾਮ ਨਹੀੰ ਹੋਏ ਸਨ। ਉਨ੍ਹਾਂ ਨੂੰ ਮੈਚ ਦੇ 37ਵੇਂ ਮਿੰਟ ਵਿੱਚ ਲਾਲ ਕਾਰਡ ਦਿਖਾਇਆ ਗਿਆ ਸੀ।
ਇਹ ਮੈਸੀ ਦੇ 14 ਸਾਲਾਂ ਦੇ ਸਮੁੱਚੇ ਖੇਡ ਜੀਵਨ ਦਾ ਦੂਸਰਾ ਲਾਲ ਕਾਰਡ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਚਿਲੀ ਦੇ ਖਿਡਾਰੀ ਗੈਰੀ ਮੇਡੇਲ ਨਾਲ ਝੜਪ ਹੋ ਗਈ ਤੇ ਗੈਰੀ ਨੂੰ ਵੀ ਮੈਚ ਚੋਂ ਕੱਢ ਦਿੱਤਾ ਗਿਆ।
ਮੁਕਾਬਲੇ ਤੋਂ ਬਾਅਦ ਮੈਸੀ ਨੇ ਕਿਹਾ, "ਭਰਿਸ਼ਟਾਚਾਰ ਤੇ ਰੈਫਰੀ ਲੋਕਾਂ ਨੂੰ ਖੇਡ ਦਾ ਆਨੰਦ ਨਹੀਂ ਲੈਣ ਦਿੰਦੇ।"

ਤਸਵੀਰ ਸਰੋਤ, @MAGSAYSAYAWARD
ਕੌਣ ਸਨ ਰੇਮਨ ਮੈਗਸੇਸੇ
ਭਾਰਤ ਦੇ ਸੀਨੀਅਰ ਹਿੰਦੀ ਪੱਤਰਕਾਰ ਰਵੀਸ਼ ਕੁਮਾਰ ਨੂੰ 2019 ਦਾ ਰੇਮਨ ਮੈਗਸੇਸੇ ਐਵਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਵਾਰਡ ਏਸ਼ੀਆ ਵਿਚ ਹੌਸਲੇ ਅਤੇ ਬਦਲਾਅਕੁੰਨ ਅਗਵਾਈ ਲਈ ਦਿੱਤਾ ਜਾਂਦਾ ਹੈ।
ਐਵਾਰਡ ਦੇਣ ਵਾਲੀ ਸੰਸਥਾ ਨੇ ਕਿਹਾ ਹੈ ਕਿ ਰਵੀਸ਼ ਕੁਮਾਰ ਆਪਣੀ ਪੱਤਰਕਾਰਿਤਾ ਰਾਹੀਂ ਉਨ੍ਹਾਂ ਲੋਕਾਂ ਦੀ ਅਵਾਜ਼ ਨੂੰ ਮੁੱਖ ਧਾਰਾ ਵਿੱਚ ਲੈ ਆਏ, ਜਿਨ੍ਹਾਂ ਨੂੰ ਹਮੇਸ਼ਾ ਅਣਗੌਲ਼ਿਆ ਕੀਤਾ ਗਿਆ।
ਰੇਮਨ ਡੈਲ ਫਿਰੇਰੋ ਮੈਗਸੇਸੇ ਫਿਲਪੀਨੋ ਆਗੂ ਸਨ, ਜੋ ਫਿਲਪੀਨਜ਼ ਦੇ ਸੱਤਵੇਂ ਰਾਸ਼ਟਰਪਤੀ ਸਨ। ਉਹ 30 ਦਸੰਬਰ 1953 ਨੂੰ ਇੱਕ ਹਵਾਈ ਹਾਦਸੇ ਵਿੱਚ ਹੋਈ ਆਪਣੀ ਮੌਤ ਤੱਕ ਅਹੁਦੇ ਉੱਤੇ ਰਹੇ। ਰੇਮਨ ਮੈਗਸੇਸੇ ਬਾਰੇ ਹੋਰ ਪੜ੍ਹੋ।

ਤਸਵੀਰ ਸਰੋਤ, Getty Images
ਆਪਣੇ ਬੱਚੇ ਨੂੰ ਦੁੱਧ ਨਾ ਚੁੰਘਾ ਸਕਣ ਬਾਰੇ ਇੱਕ ਮਾਂ ਦਾ ਤਜ਼ਰਬਾ
ਬੱਚੇ ਨੂੰ ਆਪਣਾ ਦੁੱਧ ਚੁੰਘਾਉਣ ਦੇ ਬੱਚੇ ਤੇ ਮਾਂ ਦੋਹਾਂ ਲਈ ਬਹੁਤ ਸਾਰੇ ਫ਼ਾਇਦੇ ਹਨ। ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਜੇ ਸਾਰੀ ਦੁਨੀਆਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਸ਼ੁਰੂ ਕਰ ਦੇਣ ਤਾਂ ਹਰ ਸਾਲ 800,000 ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ।
ਬੀਬੀਸੀ ਨੂੰ ਇੱਕ ਮਾਂ ਨੇ ਆਪਣੀਆਂ ਯਾਦਾਂ ਵਿੱਚੋਂ ਬੱਚੇ ਨੂੰ ਦੁੱਧ ਚੁੰਘਾਉਣ ਦੇ ਫਾਇਦਿਆਂ ਬਾਰੇ ਦੱਸਿਆ। ਪੜ੍ਹੋ ਉਸ ਮਾਂ ਦਾ ਕੀ ਅਨੁਭਵ ਰਿਹਾ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












