ਹਿਮਾ ਦਾਸ 5ਵਾਂ ਗੋਲਡ ਜਿੱਤੀ, ਮੋਦੀ ਤੇ ਸਚਿਨ ਨੇ ਕਿਹਾ, ‘ਦੌੜਦੇ ਰਹੋ’

ਤਸਵੀਰ ਸਰੋਤ, Getty Images
ਭਾਰਤੀ ਸੰਪਰਿਟ ਰਨਰ ਹਿਮਾ ਦਾਸ ਨੇ ਸ਼ਨੀਵਾਰ ਨੂੰ ਇੱਕ ਹੋਰ ਗੋਲਡ ਮੈਡਲ ਆਪਣੇ ਨਾਮ ਕਰ ਲਿਆ। ਉਨ੍ਹਾਂ ਨੇ ਚੈੱਕ ਗਣਰਾਜ ਵਿੱਚ ਨੌਵੇਂ ਮੇਸਟੋ ਨਾਡ ਮੇਟੁਜੀ ਗ੍ਰਾਂ ਪ੍ਰੀ ਵਿੱਚ ਔਰਤਾਂ ਦੀ 400 ਮੀਟਰ ਰੇਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਹਿਮਾ ਦਾ ਇਸ ਮਹੀਨੇ ਦਾ ਇਹ ਕੁੱਲ ਪੰਜਵਾਂ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2 ਜੁਲਾਈ ਨੂੰ ਯੂਰਪ ਵਿੱਚ, ਸੱਤ ਜੁਲਾਈ ਨੂੰ ਕੁੰਟੋ ਐਥਲੇਟਿਕਸ ਮੀਟ ਵਿੱਚ, 13 ਜੁਲਾਈ ਨੂੰ ਚੈੱਕ ਗਣਰਾਜ ਵਿੱਚ ਹੀ ਅਤੇ 17 ਜੁਲਾਈ ਨੂੰ ਗ੍ਰਾਂ ਪ੍ਰੀ ਵਿੱਚ ਵੱਖ-ਵੱਖ ਰੇਸਾਂ ਵਿੱਚ ਗੋਲਡ ਮੈਡਲ ਜਿੱਤਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮਾਸਟਰ-ਬਲਾਸਟਰ ਸਚਿਨ ਤੇਂਦੁਲਕਰ ਨੇ ਟਵੀਟ ਕਰਕੇ ਹਿਮਾ ਦੀ ਤਾਰੀਫ਼ ਕੀਤੀ ਹੈ।
ਇਹ ਵੀ ਪੜ੍ਹੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ,''ਭਾਰਤ ਨੂੰ ਹਿਮਾ ਦੀਆਂ ਪਿਛਲੇ ਕੁਝ ਦਿਨਾਂ ਦੀਆਂ ਉਪਲਬਧੀਆਂ 'ਤੇ ਬਹੁਤ ਮਾਣ ਹੈ। ਹਰ ਕੋਈ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿ ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਪੰਜ ਮੈਡਲ ਜਿੱਤੇ। ਉਨ੍ਹਾਂ ਨੂੰ ਵਧਾਈ ਅਤੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁਭਕਾਮਨਾਵਾਂ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਿਖਿਆ,''ਤਿੰਨ ਹਫ਼ਤਿਆਂ ਅੰਦਰ ਪੰਜਵਾਂ ਗੋਲਡ ਮੈਡਲ ਜਿੱਤਣ 'ਤੇ ਹਿਮਾ ਨੂੰ ਵਧਾਈ। ਅਜਿਹਾ ਹੀ ਪ੍ਰਦਰਸ਼ਨ ਕਰਦੇ ਰਹੋ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਸਚਿਨ ਤੇਂਦੁਲਕਰ ਲਿਖਦੇ ਹਨ,''ਬੀਤੇ 19 ਦਿਨਾਂ ਵਿੱਚ ਤੁਸੀਂ ਜਿਸ ਅੰਦਾਜ਼ ਵਿੱਚ ਯੂਰਪੀਅਨ ਸਰਕਿਟ ਵਿੱਚ ਦੌੜ ਰਹੀ ਹੋ। ਉਹ ਬਹੁਤ ਲਾਜਵਾਬ ਹੈ। ਜਿੱਤ ਪ੍ਰਤੀ ਤੁਹਾਡੀ ਭੁੱਖ ਅਤੇ ਜ਼ਿੱਦ ਨੌਜਵਾਨਾਂ ਲਈ ਇੱਕ ਪ੍ਰੇਰਨਾ ਹੈ। 5 ਮੈਡਲ ਜਿੱਤਣ ਲਈ ਵਧਾਈ ਅਤੇ ਭਵਿੱਖ ਦੀਆਂ ਰੇਸਾਂ ਲਈ ਸ਼ੁਭਕਾਮਨਾਵਾਂ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਭਾਰਤ ਨੂੰ ਲਗਾਤਾਰ ਮਾਣ ਹਾਸਲ ਕਰਵਾਉਣ ਲਈ ਹਿਮਾ ਦੀ ਅਸਲ ਜ਼ਿੰਦਗੀ ਕਿਹੋ ਜਿਹੀ ਹੈ ਅਤੇ ਰਨਰ ਬਣਨ ਤੋਂ ਪਹਿਲਾਂ ਉਨ੍ਹਾਂ ਨੂੰ ਕਿਹੜੀ ਚੀਜ਼ ਦਾ ਸ਼ੌਕ ਸੀ। ਇਸ ਬਾਰੇ ਉਨ੍ਹਾਂ ਦੇ ਕੋਚ ਨਿਪੁਣ ਦਾਸ ਨਾਲ ਬੀਬੀਸੀ ਨੇ ਗੱਲਬਾਤ ਕੀਤੀ। ਉਨ੍ਹਾਂ ਦੇ ਕੋਚ ਨਾਲ ਇਹ ਗੱਲਬਾਤ ਪਿਛਲੇ ਸਾਲ ਕੀਤੀ ਗਈ ਸੀ।
ਅਸਾਮ ਹੜ੍ਹ ਪੀੜਤਾਂ ਨੂੰ ਤਨਖ਼ਾਹ ਕੀਤੀ ਦਾਨ
ਹਿਮਾ ਦਾਸ ਨੇ ਅਸਾਮ ਹੜ੍ਹ ਪੀੜਤਾਂ ਲਈ ਆਪਣੀ ਅੱਧੀ ਤਨਖ਼ਾਹ ਦਾਨ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਵੀ ਦਾਨ ਕਰਨ ਲਈ ਅਪੀਲ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਪਹਿਲਾਂ ਫੁੱਟਬਾਲ ਦੀ ਸ਼ੌਕੀਨ ਸੀ ਹਿਮਾ
ਨਿਪੁਣ ਦਾਸ ਦੇ ਕੋਲ ਹਿਮਾ ਸਾਲ 2017 ਜਨਵਰੀ ਮਹੀਨੇ 'ਚ ਆਈ ਸੀ, ਅਸਾਮ ਦੇ ਨੌਗਾਓਂ ਜ਼ਿਲੇ ਦੀ ਰਹਿਣ ਵਾਲੀ ਹਿਮਾ ਰਾਜਧਾਨੀ ਗੁਹਾਟੀ 'ਚ ਇੱਕ ਕੈਂਪ 'ਚ ਹਿੱਸਾ ਲੈਣ ਆਈ ਸੀ। ਜਦੋਂ ਨਿਪੁਣ ਦੀ ਨਜ਼ਰ ਉਸ 'ਤੇ ਪਈ।
ਨਿਪੁਣ ਇਸ ਮੁਲਾਕਾਤ ਬਾਰੇ ਦੱਸਦੇ ਹਨ, "ਉਹ ਜਨਵਰੀ ਦਾ ਮਹੀਨਾ ਸੀ ਹਿਮਾ ਇੱਕ ਸਥਾਨਕ ਕੈਂਪ ਵਿੱਚ ਹਿੱਸਾ ਲੈਣ ਰਾਜਧਾਨੀ ਗੁਹਾਟੀ ਆਈ ਸੀ, ਉਹ ਜਿਸ ਤਰ੍ਹਾਂ ਟਰੈਕ 'ਤੇ ਦੌੜ ਰਹੀ ਸੀ, ਮੈਨੂੰ ਲਗਿਆ ਕਿ ਇਸ ਕੁੜੀ ਵਿੱਚ ਅੱਗੇ ਤੱਕ ਜਾਣ ਦੀ ਕਾਬਲੀਅਤ ਹੈ।"
ਇਸ ਤੋਂ ਬਾਅਦ ਨਿਪੁਣ ਹਿਮਾ ਦੇ ਪਿੰਡ ਉਨ੍ਹਾਂ ਦੇ ਮਾਤਾ ਪਿਤਾ ਨਾਲ ਮਿਲਣ ਗਏ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਹਿਮਾ ਨੂੰ ਬਿਹਤਰ ਕੋਚਿੰਗ ਲਈ ਗੁਹਾਟੀ ਭੇਜ ਦੇਣ।

ਤਸਵੀਰ ਸਰੋਤ, facebook/hima das
ਹਿਮਾ ਦੇ ਮਾਤਾ-ਪਿਤਾ ਗੁਹਾਟੀ ਵਿੱਚ ਉਨ੍ਹਾਂ ਦੇ ਰਹਿਣ ਦਾ ਖਰਚ ਨਹੀਂ ਚੁੱਕ ਸਕਦੇ ਹਨ ਪਰ ਬੇਟੀ ਨੂੰ ਅੱਗੇ ਵਧਦੇ ਹੋਏ ਵੀ ਦੇਖਣਾ ਚਾਹੁੰਦੇ ਸਨ। ਇਸ ਮੁਸ਼ਕਿਲ ਸਥਿਤੀ ਵਿੱਚ ਨਿਪੁਣ ਨੇ ਹੀ ਇੱਕ ਰਸਤਾ ਕੱਢਿਆ।
ਉਹ ਦੱਸਦੇ ਹਨ, "ਮੈਂ ਹਿਮਾ ਦੇ ਮਾਤਾ-ਪਤਾ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਹਿਮਾ ਦੇ ਗੁਹਾਟੀ ਵਿੱਚ ਰਹਿਣ ਦਾ ਖਰਚ ਮੈਂ ਖ਼ੁਦ ਚੁੱਕਾਂਗਾ, ਬਸ ਤੁਸੀਂ ਉਸ ਨੂੰ ਜਾਣ ਦੀ ਮਨਜ਼ੂਰੀ ਦੇ ਦਿਉ। ਇਸ ਤੋਂ ਬਾਅਦ ਉਹ ਹਿਮਾ ਨੂੰ ਬਾਹਰ ਭੇਜਣ ਲਈ ਤਿਆਰ ਹੋ ਗਏ।"
ਸ਼ੁਰੂਆਤ ਵਿੱਚ ਹਿਮਾ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਸੀ, ਉਹ ਆਪਣੇ ਪਿੰਡ ਜਾਂ ਜ਼ਿਲ੍ਹੇ ਦੇ ਕੋਲ ਛੋਟੇ-ਵੱਡੇ ਫੁੱਟਬਾਲ ਮੈਚ ਖੇਡ ਕੇ 100-200 ਰੁਪਏ ਜਿੱਤ ਲੈਂਦੀ ਸੀ।
ਫੁੱਟਬਾਲ ਵਿੱਚ ਬਹੁਤ ਦੌੜਨਾ ਪੈਂਦਾ ਸੀ, ਇਸੇ ਕਾਰਨ ਹਿਮਾ ਦਾ ਸਟੈਮਿਨਾ ਚੰਗਾ ਬਣਦਾ ਰਿਹਾ, ਜਿਸ ਕਾਰਨ ਉਹ ਟਰੈਕ 'ਤੇ ਵਧੀਆ ਪ੍ਰਦਰਸ਼ਨ ਕਰਨ ਵਿੱਚ ਕਾਮਯਾਬ ਰਹੀ।
ਨਿਪੁਣ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੇ ਹਿਮਾ ਨੂੰ ਫੁੱਟਬਾਲ ਤੋਂ ਐਥਲੈਟਿਕਸ ਵਿੱਚ ਆਉਣ ਲਈ ਤਿਆਰ ਕੀਤਾ ਤਾਂ ਸ਼ੁਰੂਆਤ ਵਿੱਚ 200 ਮੀਟਰ ਦੀ ਤਿਆਰੀ ਕਰਵਾਈ ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ 400 ਮੀਟਰ 'ਚ ਵਧੇਰੇ ਕਾਮਯਾਬ ਰਹੇਗੀ।
ਇਹ ਵੀ ਪੜ੍ਹੋ:
ਖੇਤਾਂ 'ਚ ਕੰਮ ਕਰਦੇ ਨੇ ਪਿਤਾ
ਹਿਮਾ ਇੱਕ ਸਾਂਝੇ ਪਰਿਵਾਰ ਨਾਲ ਸੰਬੰਧਤ ਹੈ। ਉਨ੍ਹਾਂ ਦੇ ਘਰ ਵਿੱਚ ਕੁੱਲ 16 ਮੈਂਬਰ ਹਨ।

ਤਸਵੀਰ ਸਰੋਤ, facebook/nipun das
ਨਿਪੁਣ ਇਸ ਬਾਰੇ ਦੱਸਦੇ ਹਨ, "ਹਿਮਾ ਦੇ ਘਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਵੀ ਨਹੀਂ ਹੈ, ਉਨ੍ਹਾਂ ਦੇ ਪਿਤਾ ਕਿਸਾਨ ਹਨ, ਖੇਤੀਬਾੜੀ ਕਰਦੇ ਹਨ, ਜਦਕਿ ਮਾਂ ਘਰ ਸੰਭਾਲਦੀ ਹੈ।"
ਹਿਮਾ ਜਿੱਥੇ ਰਹਿੰਦੀ ਹੈ ਉੱਥੇ ਅਕਸਰ ਹੜ੍ਹ ਵੀ ਆ ਜਾਂਦਾ ਹੈ, ਇਸ ਕਾਰਨ ਵੀ ਪਰਿਵਾਰ ਨੂੰ ਕਈ ਵਾਰ ਮਾਲੀ ਨੁਕਸਾਨ ਝੱਲਣਾ ਪੈਂਦਾ ਹੈ।
ਨਿਪੁਣ ਦੱਸਦੇ ਹਨ, "ਨੌਗਾਓਂ ਵਿੱਚ ਅਕਸਰ ਹੜ੍ਹ ਦੇ ਹਾਲਾਤ ਬਣ ਜਾਂਦੇ ਹਨ, ਉਹ ਥਾਂ ਬੇਹੱਦ ਵਿਕਸਿਤ ਨਹੀਂ ਨਹੀਂ ਹੈ, ਜਦੋਂ ਹਿਮਾ ਪਿੰਡ ਵਿੱਚ ਰਹਿੰਦੀ ਸੀ ਤਾਂ ਹੜ੍ਹ ਕਾਰਨ ਕਈ ਦਿਨਾਂ ਤੱਕ ਪ੍ਰੈਕਟਿਸ ਨਹੀਂ ਕਰ ਪਾਉਂਦੀ ਸੀ ਕਿਉਂਕਿ ਜਿਸ ਖੇਤ ਜਾਂ ਮੈਦਾਨ ਵਿੱਚ ਉਹ ਦੌੜਣ ਦੀ ਤਿਆਰੀ ਕਰਦੀ ਸੀ, ਹੜ੍ਹ ਦੌਰਾਨ ਉਹ ਪਾਣੀ ਦਾ ਤਾਲਾਬ ਬਣ ਜਾਂਦਾ। ਇਹੀ ਕਾਰਨ ਸੀ ਕਿ ਮੈਂ ਉਸ ਨੂੰ ਗੁਹਾਟੀ ਲੈ ਆਇਆ ਸੀ।"
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1

End of YouTube post, 2

End of YouTube post, 3