ਪੰਜਾਬ 'ਚ ਖਾਲਿਸਤਾਨ ਕੋਈ ਮੁੱਦਾ ਹੀ ਨਹੀਂ : ਦਲਜੀਤ ਸਿੰਘ ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਖ਼ਾਲਿਸਤਾਨ ਹੁਣ ਕੋਈ ਮੁੱਦਾ ਨਹੀਂ ਹੈ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਚੀਮਾ ਨੇ ਪਾਕਿਸਤਾਨ ਦੀ ਖੁਫਿਆ ਏਜੰਸੀ ਆਈਐਸਆਈ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਹੋਰਾਂ ਦੇਸਾਂ 'ਚ ਕੁਝ ਵਿਅਕਤੀਆਂ ਦਾ ਸਮਰਥਨ ਕਰਕੇ ਇਸ ਮੁੱਦੇ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

ਦਲਜੀਤ ਸਿੰਘ ਚੀਮਾ ਨੇ 'ਸਿੱਖਸ ਫਾਰ ਜਸਟਿਸ' ਵੱਲੋਂ ਰੈਫਰੈਂਡਮ 2020 ਦਾ ਜ਼ਿਕਰ ਕਰਦਿਆਂ ਕਿਹਾ ਹੈ, "ਮੈਨੂੰ ਨਹੀਂ ਲਗਦਾ ਕਿ ਪੰਜਾਬ 'ਚ ਹੁਣ ਖ਼ਾਲਿਸਤਾਨ ਕੋਈ ਮੁੱਦਾ ਹੈ। ਜੇਕਰ ਤੁਸੀਂ ਕਿਸੇ ਨੂੰ ਪੁੱਛੋਗੇ ਕਿ ਉਹ ਖ਼ਾਲਿਸਤਾਨ ਚਾਹੁੰਦਾ ਹੈ ਤਾਂ ਉਹ ਕਹੇਗਾ ਨਹੀਂ।"

"ਅਜਿਹੇ ਕੁਝ ਲੋਕ ਹਨ ਜੋ ਦੂਜੇ ਦੇਸਾਂ ਵਿੱਚ ਬੈਠੇ ਹਨ ਤੇ ਅਜਿਹੀ ਖੇਡ ਖੇਡ ਰਹੇ ਹਨ ਅਤੇ ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਨੂੰ ਆਈਐਸਆਈ ਤੇ ਹੋਰ ਏਜੰਸੀਆਂ ਦਾ ਸਮਰਥਨ ਹਾਸਿਲ ਹੈ, ਜੋ ਭਾਰਤ ਦੇ ਖ਼ਿਲਾਫ਼ ਹਨ। ਪਰ ਜਿੱਥੋਂ ਤੱਕ ਪੰਜਾਬੀਆਂ ਦੀ ਗੱਲ ਹੈ ਉਹ ਖ਼ਾਲਿਸਤਾਨ ਨਹੀਂ ਚਾਹੁੰਦੇ।"

ਦਰਅਸਲ ਪਿਛਲੇ ਸਾਲ ਸਿੱਖਸ ਫਾਰ ਜਸਟਿਸ ਵੱਲੋਂ ਲੰਡਨ ਦੇ ਟ੍ਰੇਫਾਲਗਰ ਸੁਕੇਅਰ ਵਿੱਚ 'ਰੈਫਰੈਂਡਮ-2020' ਦੇ ਹੱਕ 'ਚ ਇਕੱਠ ਕੀਤਾ ਗਿਆ ਜਿਸ ਦੌਰਾਨ ਖ਼ਾਲਿਸਤਾਨ ਦੇ ਨਾਅਰਿਆਂ ਦੇ ਵਿੱਚ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਤੱਕ ਲੈ ਕੇ ਜਾਣ ਦਾ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਸਿੱਖਸ ਫਾਰ ਜਸਟਿਸ 'ਤੇ ਇਲਜ਼ਾਮ ਲਗਦੇ ਹਨ ਕਿ ਕਥਿਤ ਤੌਰ 'ਤੇ ਪਾਕਿਸਤਾਨ ਇੰਟਰ ਸਰਵਿਸਸ ਇੰਟੈਲੀਜੈਂਸ ਵੱਲੋਂ ਇਸ ਨੂੰ ਮਾਲੀ ਸਮਰਥਨ ਦਿੱਤਾ ਜਾਂਦਾ ਹੈ।

ਏਜੰਸੀ ਮੁਤਾਬਕ ਹਾਲ ਹੀ ਵਿੱਚ ਪਾਕਿਸਤਾਨ ਦੀ ਸਰਕਾਰ ਨੇ 'ਰੈਫਰੈਂਡਮ 2020' ਦੇ ਪ੍ਰਚਾਰਕਾਂ ਨੂੰ ਉਸ ਵੇਲੇ ਲਾਹੌਰ ਵਿੱਚ ਆਪਣਾ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਜਦੋਂ ਗੁਰੂ ਨਾਨਕ ਦੇਵ ਜੀ ਦੇ 549ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸਾਂ-ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਉੱਥੇ ਜਾ ਰਹੇ ਹਨ।

ਇੰਗਲੈਂਡ ਵਿੱਚ ਚੱਲ ਰਹੇ ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਦੌਰਾਨ ਜਦੋਂ ਭਾਰਤ-ਅਫ਼ਗਾਨਿਸਤਾਨ ਵਿਚਾਲੇ ਮੈਚ ਚੱਲ ਰਿਹਾ ਸੀ ਤਾਂ ਕੁਝ ਵੀਡੀਓ ਵਿੱਚ ਲੋਕਾਂ ਵੱਲੋਂ 'ਖ਼ਾਲਿਸਤਾਨ ਜ਼ਿੰਦਾਬਾਦ' ਤੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਸੁਣਾਈ ਦਿੱਤੇ ਸਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)