ਪੰਜਾਬ ਦੀਆਂ ਖਿਡਾਰਨਾਂ : ਮੈਡਲ ਜਿੱਤ ਕੇ ਵੀ ਮੋਗੇ ਦੇ ਖੇਤਾਂ 'ਚ ਝੋਨਾ ਲਾ ਰਹੀਆਂ ਕੁੜੀਆਂ

ਅਰਸ਼ਪ੍ਰੀਤ ਕੌਰ

ਤਸਵੀਰ ਸਰੋਤ, Surindermaan/bbc

ਤਸਵੀਰ ਕੈਪਸ਼ਨ, ਅਰਸ਼ਪ੍ਰੀਤ ਕੌਰ 68, 69, 70 ਤੇ 72 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ ਜਿੱਤੇ ਹਨ
    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

"ਪੰਜਾਬ ਪੱਧਰ 'ਤੇ ਕੁਸ਼ਤੀ ਕਰਕੇ 10 ਵਾਰ ਸੋਨ ਤਮਗੇ ਜਿੱਤੇ ਹਨ। ਪੰਜ ਵਾਰ ਕੌਮੀ ਪੱਧਰ ਦੀ ਕੁਸ਼ਤੀ ਲੜ ਕੇ ਕਾਂਸੀ ਮੈਡਲ ਜਿੱਤ ਚੁੱਕੀ ਹਾਂ। ਹਰ ਰੋਜ਼ ਪ੍ਰੈਕਟਿਸ ਕਰਦੀ ਹਾਂ ਪਰ ਖੁਰਾਕ ਲਈ ਪੈਸੇ ਨਹੀਂ ਹਨ। ਦੋ ਡੰਗ ਦੀ ਰੋਟੀ ਲਈ ਮਾਂ-ਬਾਪ ਖੇਤਾਂ 'ਚ ਮਜ਼ਦੂਰੀ ਕਰਦੇ ਹਨ। ਉਹ ਮੈਨੂੰ ਵਾਜਬ ਖੁਰਾਕ ਨਹੀਂ ਦੇ ਸਕਦੇ। ਇਸ ਲਈ ਮੈਂ ਵੀ ਹਰ ਰੋਜ਼ ਖੇਤਾਂ 'ਚ ਕੰਮ ਕਰਦੀ ਹਾਂ ਤੇ ਦਿਹਾੜੀ ਦੇ ਪੈਸਿਆਂ ਨਾਲ ਖੁਰਾਕ ਖਾਂਦੀ ਹਾਂ।"

ਇਹ ਕਹਿਣਾ ਹੈ ਦਸਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਦਾ।

ਅਰਸ਼ਪ੍ਰੀਤ ਕੌਰ ਨੇ 7 ਸਾਲ ਪਹਿਲਾਂ ਤੇ ਬਾਰਵੀਂ ਪਾਸ ਕਰ ਚੁੱਕੀ ਸੰਦੀਪ ਕੌਰ ਨੇ 6 ਸਾਲ ਪਹਿਲਾਂ ਕੁਸ਼ਤੀਆਂ ਲੜਣ ਦੀ ਮੁਹਾਰਤ ਹਾਸਲ ਕਰਨੀ ਸ਼ੁਰੂ ਕੀਤੀ ਸੀ।

ਭਲਵਾਨੀ ਕਰਨ ਵਾਲੀਆਂ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਰਣਸੀਂਹ ਕਲਾਂ ਦੀਆਂ ਵਸਨੀਕ ਅਰਸ਼ਪ੍ਰੀਤ ਕੌਰ ਤੇ ਸੰਦੀਪ ਕੌਰ 53 ਕਿਲੋਗ੍ਰਾਮ ਭਾਰ ਵਰਗ ਤੋਂ ਲੈ ਕੇ 72 ਕਿਲੋਗ੍ਰਾਮ ਭਾਰ ਵਰਗ ਤੱਕ ਦੀਆਂ ਕੁਸ਼ਤੀਆਂ ਲੜ ਕੇ ਮੈਡਲ ਜਿੱਤ ਚੁੱਕੀਆਂ ਹਨ।

ਇਹ ਵੀ ਪੜ੍ਹੋ-

ਅਰਸ਼ਪ੍ਰੀਤ ਕੌਰ ਤੇ ਸੰਦੀਪ ਕੌਰ

ਤਸਵੀਰ ਸਰੋਤ, Surindermaan/bbc

ਤਸਵੀਰ ਕੈਪਸ਼ਨ, ਅਰਸ਼ਪ੍ਰੀਤ ਕੌਰ ਤੇ ਸੰਦੀਪ ਕੌਰ 53 ਕਿਲੋਗ੍ਰਾਮ ਭਾਰ ਵਰਗ ਤੋਂ ਲੈ ਕੇ 72 ਕਿਲੋਗ੍ਰਾਮ ਭਾਰ ਵਰਗ ਤੱਕ ਦੀਆਂ ਕੁਸ਼ਤੀਆਂ ਲੜ ਕੇ ਮੈਡਲ ਜਿੱਤ ਚੁੱਕੀਆਂ ਹਨ।

ਕੁਸ਼ਤੀਆਂ ਲੜ ਕੇ ਦੇਸ ਭਰ 'ਚ ਨਮਣਾ ਖੱਟਣ ਵਾਲੀਆਂ ਕੁੜੀਆਂ ਨੂੰ ਸਰਕਾਰਾਂ ਦੀ ਸਵੱਲੀ ਨਜ਼ਰ ਦੀ ਉਡੀਕ ਹੈ।

ਕਿਸ ਗੱਲ ਦਾ ਝੋਰਾ

ਖੇਤਾਂ 'ਚ ਦਿਹਾੜੀ ਕਰਕੇ ਹੀ ਸਹੀ, ਪਰ ਇਹ ਪਹਿਲਵਾਨ ਕੁੜੀਆਂ ਦਿਨ-ਰਾਤ ਮਿਹਨਤ ਕਰਕੇ ਆਪਣੇ ਹੁਨਰ ਨੂੰ ਹੋਰ ਚਮਕਾਉਣ 'ਚ ਲੱਗੀਆਂ ਹੋਈਆਂ ਹਨ।

ਆਪਣੇ ਮਾਪਿਆਂ ਨਾਲ ਖੇਤਾਂ ਵਿੱਚ ਦਿਹਾੜੀ 'ਤੇ ਪਨੀਰੀ ਪੁੱਟਦੀਆਂ ਤੇ ਝੋਨਾਂ ਲਾਉਂਦੀਆਂ ਇਨਾਂ ਕੁੜੀਆਂ ਨੂੰ ਇਸ ਗੱਲ ਦਾ ਝੋਰਾ ਹੈ ਕਿ ਗੋਲਡ ਤੇ ਬਰਾਊਨ ਮੈਡਲ ਜਿੱਤਣ ਦੇ ਬਾਵਜੂਦ ਉਨਾਂ ਦੀ ਆਰਥਿਕ ਦਸ਼ਾ ਅਜਿਹੀ ਨਹੀਂ ਕਿ ਉਹ ਚੰਗੀ ਖੁਰਾਕ ਖਾ ਕੇ ਆਪਣੀ ਤਾਕਤ ਨੂੰ ਵਧਾ ਸਕਣ।

ਅਰਸ਼ਪ੍ਰੀਤ ਕੌਰ

ਤਸਵੀਰ ਸਰੋਤ, Surindermaan/bbc

ਤਸਵੀਰ ਕੈਪਸ਼ਨ, ਖਿਡਾਰਨਾਂ ਆਪਣੇ ਮਾਪਿਆਂ ਨਾਲ ਖੇਤਾਂ ਵਿੱਚ ਦਿਹਾੜੀ 'ਤੇ ਪਨੀਰੀ ਪੁੱਟਦੀਆਂ ਤੇ ਝੋਨਾਂ ਲਾਉਂਦੀਆਂ ਹਨ

ਅਰਸ਼ਪ੍ਰੀਤ ਕੌਰ ਦੇ ਸ਼ਬਦ, "ਖੇਲੋ ਇੰਡੀਆ 'ਚ ਮੈਂ ਕਾਂਸੀ ਮੈਡਲ ਜਿੱਤਿਆ ਸੀ। ਇਸ ਵੇਲੇ ਐਲਾਨ ਹੋਇਆ ਸੀ ਕਿ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਖਿਡਾਰੀਆਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਪਰ ਇਸ ਐਲਾਨ ਨੂੰ ਵੀ ਹਾਲੇ ਤੱਕ ਬੂਰ ਨਹੀਂ ਪਿਆ।"

"ਇਕੱਲਾ ਝੋਨਾ ਹੀ ਨਹੀਂ, ਸਗੋਂ ਮੈਂ ਤਾਂ ਮੱਕੀ ਵੀ ਵੱਢੀ ਹੈ। ਹਰ ਸਾਲ ਆਪਣੇ ਮਾਪਿਆਂ ਨਾਲ ਕਣਕ ਵੱਢਣ ਵੀ ਜਾਂਦੀ ਹਾਂ। ਮਜ਼ਬੂਰੀ ਹੈ ਕੀ ਕਰਾਂ। ਘਰ ਦੀ ਗੁਰਬਤ ਕਰਕੇ ਪ੍ਰੈਕਟਿਸ ਵੀ ਸਵੇਰੇ 4 ਵਜੇ ਉੱਠ ਕੇ ਕਰਦੀ ਹਾਂ। ਦਿਨ-ਭਰ ਖੇਤਾਂ 'ਚ ਕੰਮ ਕਰਕੇ ਥੱਕ-ਹਾਰ ਜਾਂਦੀ ਹਾਂ ਪਰ ਸ਼ਾਮ ਨੂੰ 7 ਵਜੇ ਪ੍ਰੈਕਟਿਸ ਕਰਨ ਲਈ ਫਿਰ ਅਖ਼ਾੜੇ ਜਾਂਦੀ ਹਾਂ।"

ਇਹ ਵੀ ਪੜ੍ਹੋ-

ਅਰਸ਼ਪ੍ਰੀਤ ਕੌਰ ਦੀ ਮਾਂ

ਤਸਵੀਰ ਸਰੋਤ, Surindermaan/bbc

ਤਸਵੀਰ ਕੈਪਸ਼ਨ, ਅਰਸ਼ਪ੍ਰੀਤ ਦਾ ਕਹਿਣਾ ਹੈ ਮਜਬੂਰੀ ਵੱਸ ਧੀ ਨੂੰ ਖੇਤਾਂ ਵਿੱਚ ਲੈ ਕੇ ਜਾਣਾ ਪੈਂਦਾ ਹੈ

ਅਰਸ਼ਪ੍ਰੀਤ ਦਾ ਕਹਿਣਾ ਹੈ, "ਮੈਂ 5 ਸਾਲ ਪਹਿਲਾਂ 65 ਕਿਲੋਗ੍ਰਾਮ ਭਾਰ 'ਚ ਕੁਸ਼ਤੀ ਲੜ ਕੇ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂ 68, 69, 70 ਤੇ 72 ਕਿਲੋਗ੍ਰਾਮ ਭਾਰ ਵਰਗ 'ਚ ਗੋਲਡ ਮੈਡਲ ਜਿੱਤ ਚੁੱਕੀ ਹਾਂ। ਮੈਂ ਉਲੰਪਿਕ ਜਿੱਤਣ ਦਾ ਇਰਾਦਾ ਰਖਦੀ ਹਾਂ। ਡਰ ਇਸ ਗੱਲ ਦਾ ਹੈ ਕਿ ਕਿਤੇ ਘਰ ਦੀ ਗਰੀਬੀ ਮੇਰੇ ਇਸ ਟੀਚੇ ਦੇ ਰਾਹ ਦਾ ਰੋੜਾ ਨਾ ਬਣ ਜਾਵੇ।"

ਦਿਹਾੜੀ 'ਤੇ ਲਿਜਾਉਣ ਦੀ ਮਜਬੂਰੀ

ਖੇਤਾਂ 'ਚ ਝੋਨਾ ਲਾਉਂਦੀ ਹੋਈ ਅਰਸ਼ਪ੍ਰੀਤ ਕੌਰ ਦੀ ਮਾਂ ਪਰਮਜੀਤ ਕੌਰ ਕਹਿੰਦੀ ਹੈ, "ਮੇਰੀ ਧੀ ਨਾਲੇ ਤਾਂ ਖੇਡਦੀ ਹੈ ਫਿਰ ਸਾਡੇ ਨਾਲ ਖੇਤਾਂ 'ਚ ਝੋਨਾ ਲਾਉਣ ਜਾਂਦੀ ਹੈ। ਅਰਸ਼ਪ੍ਰੀਤ ਸਵਖ਼ਤੇ ਉੱਠਦੀ ਹੈ। ਪਹਿਲਾਂ ਆਪਣੀ ਖੇਡ ਖੇਡਦੀ ਹੈ ਫਿਰ ਗਰੀਬੀ ਕਰਕੇ ਚਾਰ ਛਿੱਲੜ ਕਮਾਉਣ ਚਲੀ ਜਾਂਦੀ ਹੈ। ਦਿਲ ਤਾਂ ਨਹੀਂ ਕਰਦਾ ਕਿ ਅਸੀਂ ਆਪਣੀ ਹੋਣਹਾਰ ਧੀ ਨੂੰ ਖੇਤਾਂ 'ਚ ਦਿਹਾੜੀ ਲੈ ਕੇ ਜਾਈਏ ਪਰ ਮਜਬੂਰੀ ਹੈ।"

ਸੰਦੀਪ ਕੌਰ ਵੀ ਰਣਸੀਂਹ ਖੁਰਦ 'ਚ ਦਿਹਾੜੀਆਂ ਕਰਕੇ ਆਪਣੇ ਲਈ ਖੁਰਾਕ ਜੋਗੇ ਪੈਸੇ ਜੋੜਦੀ ਹੈ। ਬਾਰਾਂ ਜਮਾਤਾਂ ਪਾਸ ਕਰਕੇ ਉਹ ਕੁਸ਼ਤੀ 'ਚ ਹੀ ਆਪਣਾ ਭਵਿੱਖ ਦੇਖਦੀ ਹੈ।

ਸੰਦੀਪ ਕੌਰ

ਤਸਵੀਰ ਸਰੋਤ, Surindermaan/bbc

ਤਸਵੀਰ ਕੈਪਸ਼ਨ, ਸੰਦੀਪ ਕੌਰ 53 ਕਿਲੋਗ੍ਰਾਮ ਭਾਰ ਵਰਗ ਦੀ ਕੁਸ਼ਤੀ ਲੜਦੀ ਹਾਂ

ਸੰਦੀਪ ਕਹਿੰਦੀ ਹੈ, "ਮੈਂ 53 ਕਿਲੋਗ੍ਰਾਮ ਭਾਰ ਵਰਗ ਦੀ ਕੁਸ਼ਤੀ ਲੜਦੀ ਹਾਂ। ਨੈਸ਼ਨਲ ਪੱਧਰ ਦੇ ਮੁਕਾਬਲਿਆਂ 'ਚ ਮੈਂ ਦੋ ਵਾਰ ਕਾਂਸੀ ਦੇ ਤਮਗੇ ਤੇ ਪੰਜਾਬ ਪੱਧਰ ਦੀ ਕੁਸ਼ਤੀ 'ਚ ਮੈਂ ਤਿੰਨ ਵਾਰ ਗੋਲਡ ਮੈਡਲ ਜਿੱਤਿਆ ਹੈ।"

ਓਲਿੰਪਕ ਜਿੱਤਣ ਦਾ ਸੁਪਨਾ

ਉਹ ਕਹਿੰਦੀ ਹੈ, "ਅਸੀਂ ਦਲਿਤ ਵਰਗ ਨਾਲ ਸਬੰਧਤ ਹਾਂ। ਮਜ਼ਦੂਰੀ ਕਰਨੀ ਹੀ ਪੈਂਦੀ ਹੈ। ਘਰ ਦੀ ਗਰੀਬੀ ਹੈ। ਹੁਣ ਝੋਨਾ ਲਾ ਰਹੀ ਹਾਂ। ਝੋਨੇ ਤੋਂ ਪਹਿਲਾਂ ਦਿਨ ਵੇਲੇ ਮੰਮੀ-ਪਾਪਾ ਨਾਲ ਦਿਹਾੜੀ ਜਾ ਕੇ ਚਾਰ ਪੈਸੇ ਕਮਾਏ ਸਨ, ਜਿਸ ਨਾਲ ਹੁਣ ਖੁਰਾਕ ਦਾ ਪ੍ਰਬੰਧ ਹੋਇਆ ਹੈ। ਜੇ ਸਰਕਾਰ ਸਾਨੂੰ ਇਕੱਲੀ ਖੁਰਾਕ ਦਾ ਹੀ ਪ੍ਰਬੰਧ ਕਰ ਦੇਵੇ ਤਾਂ ਅਸੀਂ ਏਸ਼ੀਆ ਤਾਂ ਕੀ ਉਲੰਪਿਕ ਵੀ ਜਿੱਤ ਸਕਦੀਆਂ ਹਾਂ।"

ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਕਹਿੰਦੇ ਹਨ, "ਪੰਜਾਬ ਸਰਕਾਰ ਦੀ ਖੇਡ ਨੀਤੀ ਬਣੀ ਹੋਈ ਹੈ। ਇਸ ਨੀਤੀ ਮੁਤਾਬਕ ਜਿਹੜਾ ਵੀ ਖਿਡਾਰੀ ਜਿਸ ਤਰ੍ਹਾਂ ਦਾ ਮੈਡਲ ਜਿੱਤਦਾ ਹੈ, ਉਸ ਨੂੰ ਉਸੇ ਤਰ੍ਹਾਂ ਦਾ ਨਕਦ ਇਨਾਮ ਦਿੱਤਾ ਜਾ ਰਿਹਾ ਹੈ।"

"ਸਰਕਾਰੀ ਸਪੋਰਟਸ ਵਿੰਗ 'ਚ ਦਿਨ ਵੇਲੇ ਪ੍ਰੈਕਟਿਸ ਕਰਲ ਵਾਲੇ ਖਿਡਾਰੀਆਂ ਨੂੰ ਪ੍ਰਤੀ ਦਿਨ ਪ੍ਰਤੀ ਖਿਡਾਰੀ 100 ਰੁਪਏ ਖੁਰਾਕ ਲਈ ਦਿੱਤੇ ਜਾਂਦੇ ਹਨ ਜਦੋਂ ਕਿ ਰਿਹਾਇਸ਼ੀ ਵਿੰਗ 'ਚ ਪ੍ਰਤੀ ਖਿਡਾਰੀ ਇਹ ਰਾਸ਼ੀ 200 ਰੁਪਏ ਹੈ। ਰਣਸੀਂਹ ਖੁਰਦ ਦੀਆਂ ਕੁੜੀਆਂ ਪੰਜਾਬ ਦਾ ਮਾਣ ਹਨ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)