ਮੁਜ਼ੱਫਰਪੁਰ: ਮੋਦੀ ਦੀ ਆਯੁਸ਼ਮਾਨ ਭਾਰਤ ਯੋਜਨਾ ਨਾਲ ਕਿਉਂ ਨਹੀਂ ਬਚ ਰਹੀ ਬੱਚਿਆਂ ਦੀ ਜਾਨ

ਤਸਵੀਰ ਸਰੋਤ, Getty Images
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਬਿਹਾਰ ਵਿੱਚ ਦਿਮਾਗੀ ਬੁਖ਼ਾਰ ਕਾਰਨ 100 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਹ ਆਏ ਦਿਨ ਅੰਕੜਾ ਵਧਦਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਵਿੱਚ ਮੁਜ਼ੱਫਰਪੁਰ ਦੇ ਮਾੜੇ ਪ੍ਰਬੰਧ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ।
ਹਸਪਤਾਲਾਂ ਦੀ ਕਮੀ, ਬਿਨਾਂ ਡਾਕਟਰਾਂ ਦੇ ਵਾਰਡ, ਬਿਨਾਂ ਟ੍ਰੇਨਿੰਗ ਵਾਲਾ ਸਟਾਫ਼ ਅਤੇ ਫੰਡ ਦਾ ਵੱਡਾ ਸੰਕਟ।
ਦੇਰੀ ਨਾਲ ਹੀ ਸਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਦਿੱਲੀ ਵਿੱਚ ਆਪਣੇ ਸਰਕਾਰੀ ਪ੍ਰੋਗਰਾਮਾਂ ਅਤੇ ਬੈਠਕਾਂ ਤੋਂ ਮੁਕਤੀ ਪਾ ਕੇ ਮੌਤ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਦੋ ਹਫ਼ਤੇ ਬਾਅਦ ਮੁਜ਼ੱਫਰਪੁਰ ਪਹੁੰਚੇ ਜਿੱਥੇ ਉਨ੍ਹਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ ਦੇਰ ਰਾਤ ਉਨ੍ਹਾਂ ਨੇ ਆਪਣੇ ਘਰ 'ਤੇ ਐਕਿਊਟ ਇੰਸੈਫਿਲਾਈਟਿਸ ਸਿੰਡਰੋਮ (AES) 'ਤੇ ਸਮੀਖਿਆ ਬੈਠਕ ਬੁਲਾਈ ਸੀ ਅਤੇ ਮੁੱਖ ਮੰਤਰੀ ਰਾਹਤ ਕੋਸ਼ ਤੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ।
ਬਿਹਾਰ ਦੇ ਮੁਜ਼ੱਫਰਪੁਰ ਵਿੱਚ ਮਰਨ ਵਾਲੇ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਬੜੇ ਹੀ ਗ਼ਰੀਬ ਤਬਕੇ ਨਾਲ ਸਬੰਧ ਰੱਖਦੇ ਹਨ।
ਇਹ ਉਹੀ ਤਬਕਾ ਹੈ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਸ਼ੁਰੂਆਤ ਕੀਤੀ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਆਯੁਸ਼ਮਾਨ ਭਾਰਤ ਕੀ ਹੈ?
ਇਸ ਯੋਜਨਾ ਤਹਿਤ ਹਰ ਸਾਲ ਗਰੀਬ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਸਿਹਤ ਬੀਮਾ ਦੇਣ ਦੀ ਗੱਲ ਕਹੀ ਗਈ ਹੈ।
ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ 10 ਕਰੋੜ ਪਰਿਵਾਰ ਯਾਨਿ 50 ਕਰੋੜ ਤੋਂ ਵੱਧ ਲੋਕਾਂ ਨੂੰ ਫਾਇਦਾ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਤਾਬਕ ਪੰਜ ਲੱਖ ਦੀ ਰਾਸ਼ੀ ਵਿੱਚ ਸਾਰੀ ਜਾਂਚ, ਦਵਾਈ, ਹਸਪਤਾਲ ਵਿੱਚ ਭਰਤੀ ਦਾ ਖਰਚਾ ਸ਼ਾਮਲ ਹੈ। ਇਸ ਵਿੱਚ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਸਮੇਤ 1300 ਬਿਮਾਰੀਆਂ ਸ਼ਾਮਲ ਕੀਤੀਆਂ ਗਈਆਂ ਹਨ।
ਆਯੁਸ਼ਮਾਨ ਭਾਰਤ ਦੇ ਤਹਿਤ ਪਰਿਵਾਰ ਦੇ ਆਕਾਰ ਜਾਂ ਉਮਰ 'ਤੇ ਕੋਈ ਸੀਮਾ ਨਹੀਂ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਹਰ ਕਿਸੇ ਦਾ ਮੁਫ਼ਤ ਇਲਾਜ ਤੈਅ ਹੈ।
ਹੁਣ ਜਦੋਂ ਮੁਜ਼ੱਫਰਪੁਰ ਵਿੱਚ ਬੱਚਿਆਂ ਦੀ ਮੌਤ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤਾਂ ਆਯੁਸ਼ਮਾਨ ਭਾਰਤ ਯੋਜਨਾ 'ਤੇ ਸਵਾਲ ਉੱਠ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਲੋਕ ਕਹਿ ਰਹੇ ਹਨ ਕਿ ਅਜਿਹੀ ਯੋਜਨਾ ਦਾ ਕੀ ਫਾਇਦਾ ਜਿਹੜੀ ਬੱਚਿਆਂ ਨੂੰ ਬਚਾ ਨਹੀਂ ਸਕੀ।

AES ਅਤੇ ਆਯੁਸ਼ਮਾਨ ਭਾਰਤ
ਇਸ ਯੋਜਨਾ ਦੇ ਪ੍ਰਚਾਰ ਵਿੱਚ ਅਕਸਰ ਇੱਕ ਲਾਈਨ ਲਿਖੀ ਜਾਂਦੀ ਹੈ -''ਹੁਣ ਨਹੀਂ ਰਿਹਾ ਕੋਈ ਲਾਚਾਰ, ਬਿਮਾਰ ਨੂੰ ਮਿਲ ਰਿਹਾ ਹੈ ਮੁਫ਼ਤ ਇਲਾਜ।''
ਇੱਕ ਪਾਸੇ ਆਯੁਸ਼ਮਾਨ ਭਾਰਤ ਦੇ ਅਧਿਕਾਰਤ ਟਵਿੱਟਰ 'ਤੇ ਇਹ ਨਾਅਰਾ ਲਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਸੱਚਾਈ ਇਹ ਹੈ ਕਿ ਮੁਜ਼ੱਫਰਪੁਰ ਵਿੱਚ ਐਕਿਊਟ ਇੰਸੈਫਿਲਾਈਟਿਸ ਸਿੰਡਰੋਮ (AES) ਦੇ ਸਿਰਫ਼ 32 ਲਾਭਪਾਤਰੀ ਹੀ ਸਾਹਮਣੇ ਆਏ ਹਨ।
ਬੀਬੀਸੀ ਨਾਲ ਗੱਲਬਾਤ ਦੌਰਾਨ ਆਯੁਸ਼ਮਾਨ ਭਾਰਤ ਦੇ ਡਿਪਟੀ ਸੀਈਓ ਡਾ. ਦਿਨੇਸ਼ ਅਰੋੜਾ ਨੇ ਦੱਸਿਆ ਐਕਿਊਟ ਇੰਸੈਫਿਲਾਈਟਿਸ ਸਿੰਡਰੋਮ (AES) ਅਤੇ ਵਾਇਰਸ ਇੰਸੈਫਿਲਾਈਟਿਸ ਦੋਵੇਂ ਹੀ ਬਿਮਾਰੀਆਂ ਆਯੁਸ਼ਮਾਨ ਭਾਰਤ ਯੋਜਨਾ ਦੇ ਵਿੱਚ ਕਵਰ ਹਨ। ਯਾਨਿ ਯੋਜਨਾ ਦੇ ਤਹਿਤ ਜੇਕਰ ਤੁਸੀਂ ਆਯੁਸ਼ਮਾਨ ਭਾਰਤ ਦੇ ਲਾਭਪਾਤਰੀ ਹੋ ਤਾਂ ਦੋਵਾਂ ਹੀ ਬਿਮਾਰੀਆਂ ਦਾ ਮੁਫ਼ਤ ਇਲਾਜ ਹੋਵੇਗਾ।

ਤਸਵੀਰ ਸਰੋਤ, NHA
ਇਹ ਵੀ ਪੜ੍ਹੋ:
ਇੱਕ ਸਾਲ 'ਚ ਆਯੁਸ਼ਮਾਨ ਭਾਰਤ ਦਾ ਕਿੰਨਿਆਂ ਨੂੰ ਫਾਇਦਾ?
ਇਸ ਸਵਾਲ 'ਤੇ ਉਨ੍ਹਾਂ ਨੇ ਦੱਸਿਆ, "ਆਯੁਸ਼ਮਾਨ ਭਾਰਤ ਦੇ ਤਹਿਤ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਹੁਣ ਤੱਕ ਸਿਰਫ਼ 32 ਲੋਕਾਂ ਨੇ ਇਲਾਜ ਕਰਵਾਇਆ ਹੈ। ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ 31 ਲੋਕਾਂ ਦਾ ਇਲਾਜ ਚੱਲ ਰਿਹਾ ਹੈ।"
ਆਯੁਸ਼ਮਾਨ ਭਾਰਤ ਦੇ ਅਧਿਕਾਰਤ ਅੰਕੜਿਆਂ ਮੁਤਾਬਕ ਇਨ੍ਹਾਂ 32 ਬੱਚਿਆਂ ਦੇ ਇਲਾਜ ਲਈ ਸਰਕਾਰ ਨੇ ਬਿਹਾਰ ਵਿੱਚ ਹਸਪਤਾਲ ਨੂੰ ਤਕਰੀਬਨ ਪੰਜ ਲੱਖ ਰੁਪਏ ਦਿੱਤੇ ਹਨ।
ਐਨਾ ਹੀ ਨਹੀਂ ਆਯੁਸ਼ਮਾਨ ਭਾਰਤ ਦੇ ਡਿਪਟੀ ਸੀਈਓ ਮੁਤਾਬਕ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਇਸ ਬਾਰੇ ਚਿੱਠੀ ਲਿਖੀ ਹੈ ਕਿ ਹਸਪਤਾਲ ਪ੍ਰਸ਼ਾਸਨ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਸਾਰੇ ਮਰੀਜ਼ਾਂ ਨੂੰ ਦੇਵੇ ਜੋ ਐਕਿਊਟ ਇੰਸੈਫਿਲਾਈਟਿਸ ਸਿੰਡਰੋਮ ਨਾਲ ਪੀੜਤ ਹਨ।
ਪਰ ਇਨ੍ਹਾਂ ਵਿੱਚੋਂ ਆਖ਼ਰ ਕਿੰਨੇ ਲੋਕ ਸ਼੍ਰੀਕਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮਰੀਜ਼ ਹਨ? ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਹਸਪਤਾਲ ਇਲਾਕੇ ਦਾ ਸਭ ਤੋਂ ਵੱਡਾ ਹਸਪਤਾਲ ਹੈ। ਜ਼ਾਹਰ ਹੈ ਕਿ ਸਾਰੇ ਮਰੀਜ਼ ਇਸੇ ਹਸਪਤਾਲ ਵਿੱਚ ਜਾਂਦੇ ਹਨ।
ਮੁਜ਼ੱਫਰਪੁਰ ਦੇ ਜਿਸ ਦੂਜੇ ਵੱਡੇ ਹਸਪਤਾਲ ਤੋਂ ਐਕਿਊਟ ਇੰਸੈਫਿਲਾਈਟਿਸ ਸਿੰਡਰੋਮ ਦੇ ਮਰੀਜ਼ ਸਾਹਮਣੇ ਆ ਰਹੇ ਹਨ, ਉਹ ਹੈ ਕੇਜਰੀਵਾਲ ਹਸਪਤਾਲ। ਹਾਲਾਂਕਿ ਇਹ ਹਸਪਤਾਲ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਨਹੀਂ ਰੱਖਿਆ ਗਿਆ ਹੈ।
ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ 28 ਹਸਪਤਾਲ ਆਯੁਸ਼ਮਾਨ ਭਾਰਤ ਨਾਲ ਰਜਿਸਟਰਡ ਹਨ। ਇਨ੍ਹਾਂ ਵਿੱਚ 18 ਪ੍ਰਾਈਵੇਟ ਹਸਪਤਾਲ ਹਨ ਅਤੇ ਸਿਰਫ਼ 10 ਸਰਕਾਰੀ ਹਸਪਤਾਲ ਹਨ। ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਅਤੇ ਹਸਪਤਾਲ ਉਨ੍ਹਾਂ ਵਿੱਚੋਂ ਇੱਕ ਹੈ।

ਤਸਵੀਰ ਸਰੋਤ, Getty Images
ਮੁਜ਼ੱਫਰਪੁਰ ਵਿੱਚ ਆਯੁਸ਼ਮਾਨ ਭਾਰਤ ਅਤੇ ਲਾਭਪਾਤਰੀ
ਮੁਜ਼ੱਫਰਪੁਰ ਦੇ ਐੱਸਕੇਐੱਮਸੀਐੱਚ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਅਸੀਂ ਆਯੁਸ਼ਮਾਨ ਯੋਜਨਾ ਬਾਰੇ ਪੁੱਛਿਆ।
ਜ਼ਿਲ੍ਹੇ ਦੇ ਰਾਘੋਪੁਰ ਪਿੰਡ ਦੇ ਗਾਏਘਾਟ ਬਲਾਕ ਦੀ ਕਬੂਤਰੀ ਦੇਵੀ ਅਤੇ ਗੋਰੀ ਰਾਇ ਆਪਣੇ 6 ਮਹੀਨੇ ਦੇ ਪੋਤੇ ਅਲੋਕ ਕੁਮਾਰ ਦੇ ਇਲਾਜ ਲਈ ਦੋਵਾਂ ਤੱਕ ਨਿੱਜੀ ਹਸਪਤਾਲ ਅਤੇ ਕਲੀਨਿਕ ਦੇ ਚੱਕਰ ਲਗਾਉਂਦੀ ਰਹੀ। ਉਨ੍ਹਾਂ ਕੋਲ ਆਯੁਸ਼ਮਾਨ ਕਾਰਡ ਨਹੀਂ ਹੈ ਅਤੇ ਨਿੱਜੀ ਹਸਪਤਾਲਾਂ ਤੇ ਕਲੀਨਿਕਾਂ ਵਿੱਚ ਇਲਾਜ 'ਚ ਉਨ੍ਹਾਂ ਨੂੰ 1000 ਰੁਪਏ ਖਰਚ ਕਰਨੇ ਪਏ।
ਕਬੂਤਰੀ ਅਤੇ ਗੋਰੀ ਦੱਸਦੇ ਹਨ, "ਬੱਚਾ ਠੀਕ ਨਹੀਂ ਹੈ। ਡਾਕਟਰਾਂ ਮੁਤਾਬਕ ਅਸੀਂ ਬੱਚਿਆਂ ਨੂੰ ਲਿਆਉਣ ਵਿੱਚ ਦੇਰੀ ਕੀਤੀ ਹੈ। ਪਰ ਆਦਮੀ ਨੂੰ ਜੇਕਰ ਕੁਝ ਹੁੰਦਾ ਹੈ ਤਾਂ ਪਹਿਲਾਂ ਲੋਕਲ ਹਸਪਤਾਲ ਵਿੱਚ ਹੀ ਚੈੱਕ ਕਰਵਾਉਂਦਾ ਹੈ ਪਰ ਜਦੋਂ ਤੋਂ ਇੱਥੇ ਆਏ ਹਾਂ ਉਦੋਂ ਤੋਂ ਬਾਕੀ ਇਲਾਜ ਮੁਫ਼ਤ ਹੀ ਹੋਇਆ ਹੈ। ਸਾਨੂੰ ਆਯੁਸ਼ਮਾਨ ਕਾਰਡ ਬਾਰੇ ਪਤਾ ਨਹੀਂ ਹੈ।''
ਦੋ ਤਿੰਨ ਹੋਰ ਮਰੀਜ਼ਾਂ ਨਾਲ ਸਥਾਨਕ ਪੱਤਰਕਾਰ ਸੀਟੂ ਤਿਵਾਰੀ ਨੇ ਗੱਲਬਾਤ ਕੀਤੀ। ਉਨ੍ਹਾਂ ਮੁਤਾਬਕ ਸਰਕਾਰ ਹਸਪਤਾਲ ਵਿੱਚ ਇਲਾਜ ਲਈ ਪੈਸੇ ਤਾਂ ਨਹੀਂ ਲੱਗੇ, ਪਰ ਇਲਾਜ ਦੌਰਾਨ ਆਯੁਸ਼ਮਾਨ ਭਾਰਤ ਕਾਰਡ ਬਾਰੇ ਉਨ੍ਹਾਂ ਤੋਂ ਨਹੀਂ ਪੁੱਛਿਆ ਗਿਆ।

ਇਹ ਵੀ ਪੜ੍ਹੋ:
ਇਹੀ ਸਵਾਲ ਜਦੋਂ ਅਸੀਂ ਸ਼੍ਰੀ ਕਿਸ਼ਨ ਮੈਡੀਕਲ ਕਾਲਜ ਅਤੇ ਹਸਪਤਾਲ ਪ੍ਰਸ਼ਾਸਨ ਤੋਂ ਪੁੱਛਿਆ ਤਾਂ ਹਸਪਤਾਲ ਦੇ ਸੁਪਰੀਟੈਂਡੇਂਟ ਦਾ ਕਹਿਣਾ ਸੀ ਕਿ ਸਾਰੇ ਮਰੀਜ਼ਾਂ ਦਾ ਇਲਾਜ ਮੁਫ਼ਤ ਹੋ ਰਿਹਾ ਹੈ, ਆਯੁਸ਼ਮਾਨ ਅਤੇ ਗ਼ੈਰ-ਆਯੁਸ਼ਮਾਨ ਦਾ ਫਰਕ ਦਸਣਾ ਉਨ੍ਹਾਂ ਲਈ ਸੰਭਵ ਨਹੀਂ ਹੈ।
ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਲਾਜ ਉਨ੍ਹਾਂ ਹਸਪਤਾਲਾਂ ਵਿੱਚ ਹੋ ਰਿਹਾ ਹੈ ਜਿੱਥੇ ਸਹੂਲਤਾਂ ਦੀ ਵੱਡੀ ਘਾਟ ਹੈ ਅਤੇ ਇੱਥੋਂ ਜ਼ਿਆਦਾਤਰ ਬੱਚੇ ਮਰ ਕੇ ਵਾਪਿਸ ਜਾ ਰਹੇ ਹਨ।
ਆਖ਼ਰ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਸੰਖਿਆ ਐਨੀ ਜ਼ਿਆਦਾ ਹੈ ਅਤੇ ਆਯੁਸ਼ਮਾਨ ਭਾਰਤ ਦੇ ਤਹਿਤ ਇਲਾਜ ਕਰਵਾਉਣ ਵਾਲਿਆਂ ਦੀ ਸੰਖਿਆ ਇੱਕ ਤਿਹਾਈ ਵੀ ਨਹੀਂ? ਅਜਿਹਾ ਕਿਉਂ?
ਬੀਬੀਸੀ ਦੇ ਇਸ ਸਵਾਲ ਦੇ ਜਵਾਬ ਵਿੱਚ ਡਾ. ਦਿਨੇਸ਼ ਅਰੋੜਾ ਪੂਰੇ ਬਿਹਾਰ ਦੇ ਆਯੁਸ਼ਮਾਨ ਭਾਰਤ ਦੀ ਸੂਚੀ ਗਿਣਵਾਉਂਦੇ ਹਨ।
ਪੂਰੇ ਦੇਸ ਵਿੱਚ ਆਯੁਸ਼ਮਾਨ ਭਾਰਤ 'ਚ ਹੁਣ ਤੱਕ 3.72 ਕਰੋੜ ਤੋਂ ਵੱਧ ਈ-ਕਾਰਡ ਬਣ ਚੁੱਕੇ ਹਨ ਅਤੇ 12,408 ਲੋਕਾਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ। ਉੱਥੇ ਹੀ ਬਿਹਾਰ 'ਚ ਪਿਛਲੇ ਇੱਕ ਸਾਲ ਵਿੱਚ ਤਕਰੀਬਨ 16 ਲੱਖ ਲੋਕਾਂ ਦੇ ਈ-ਕਾਰਡ ਬਣ ਚੁੱਕੇ ਹਨ ਅਤੇ 45 ਹਜ਼ਾਰ ਲੋਕ ਇਸ ਯੋਜਨਾ ਦਾ ਫਾਇਦਾ ਲੈ ਰਹੇ ਹਨ।
ਡਾ. ਦਿਨੇਸ਼ ਅਰੋੜਾ ਆਯੁਸ਼ਮਾਨ ਭਾਰਤ ਦੇ ਲਾਭਪਾਤਰੀਆਂ ਅਤੇ ਐਕਿਊਟ ਇੰਸੈਫਿਲਾਈਟਿਸ ਸਿੰਡਰੋਮ ਦੇ ਮਰੀਜ਼ਾਂ ਵਿੱਚ ਇਸ ਗੈਪ ਦਾ ਦੂਜਾ ਕਾਰਨ ਦੱਸਦੇ ਹਨ। ਉਨ੍ਹਾਂ ਮੁਤਾਬਕ ਇਹ ਵੀ ਹੋ ਸਕਦਾ ਹੈ ਕਿ ਸਾਰੇ ਲੋਕ ਇਸ ਯੋਜਨਾ ਦੇ ਲਾਭਪਾਤਰੀ ਹੋਣ ਦੇ ਮਾਨਦੰਡ ਪੂਰੇ ਨਾ ਕਰਦੇ ਹੋਣ।
2016 ਵਿੱਚ ਸਾਇੰਸ ਡਾਇਰੈਕਟ ਨਾਮ ਦੀ ਇੱਕ ਮੈਗਜ਼ੀਨ 'ਚ AES 'ਤੇ ਇੱਕ ਰਿਸਰਚ ਪੇਪਰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੇਪਰ ਵਿੱਚ ਸਾਫ਼ ਲਿਖਿਆ ਗਿਆ ਹੈ ਕਿ AES ਨਾਲ ਮਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿੱਖਿਆ ਦਾ ਪੱਧਰ, ਕੰਮਕਾਜ, ਰਹਿਣ-ਸਹਿਣ ਸਭ ਪਿੱਛੜੇ ਇਲਾਕਿਆਂ ਦੇ ਲੋਕਾਂ ਵਰਗਾ ਸੀ। ਉਨ੍ਹਾਂ ਵਿੱਚੋਂ ਜ਼ਿਆਦਾਤਰ ਪਿੱਛੜੇ ਅਤੇ ਅਤਿ ਪਿੱਛੜੇ ਵਰਗ ਤੋਂ ਆਉਂਦੇ ਸਨ।
ਅਧਿਕਾਰਤ ਤੌਰ 'ਤੇ ਪੇਂਡੂ ਇਲਾਕਿਆਂ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭਪਾਤਰੀ ਉਹੀ ਹੋ ਸਕਦਾ ਹੈ ਜੋ 2011 ਵਿੱਚ ਬੀਪੀਐੱਲ ਸੂਚੀ ਦੇ ਤਹਿਤ ਆਉਂਦੇ ਹਨ। ਜੇਕਰ ਅਜਿਹੇ ਲੋਕਾਂ ਕੋਲ ਆਯੁਸ਼ਮਾਨ ਭਾਰਤ ਦਾ ਈ-ਕਾਰਡ ਵੀ ਨਹੀਂ ਹੈ ਤਾਂ ਵੀ ਉਹ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













