ਕਠੂਆ ਰੇਪ ਕੇਸ: 3 ਦੋਸ਼ੀਆਂ ਨੂੰ ਮੌਤ ਤੱਕ ਉਮਰ ਕੈਦ ਤੇ 3 ਪੁਲਿਸ ਮੁਲਾਜ਼ਮਾਂ ਨੂੰ 5 ਸਾਲ ਕੈਦ ਦੀ ਸਜ਼ਾ

ਕਠੂਆ ਗੈਂਗ ਰੇਪ

ਤਸਵੀਰ ਸਰੋਤ, GURPREET SINGH CHAWLA /BBC

ਤਸਵੀਰ ਕੈਪਸ਼ਨ, ਦੀਪਕ ਖਜੂਰੀਆ, ਸਾਂਝੀ ਰਾਮ ਅਤੇ ਪ੍ਰਵੇਸ਼ ਕੁਮਾਰ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ।

ਸਰਕਾਰੀ ਵਕੀਲ ਭੁਪਿੰਦਰ ਸਿੰਘ ਸਮਰਾ ਮੁਤਾਬਕ ਕਠੂਆ ਗੈਂਗਰੇਪ ਮਾਮਲੇ ਵਿੱਚ ਪਠਾਨਕੋਟ ਦੀ ਅਦਾਲਤ ਨੇ 6 ਦੋਸ਼ੀਆਂ ਵਿੱਚੋਂ ਤਿੰਨ ਨੂੰ ਉਮਰ ਕੈਦ ਅਤੇ ਤਿੰਨ ਨੂੰ 5 ਸਾਲ ਕੈਦ ਸਜ਼ਾ ਸੁਣਾਈ ਹੈ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੇ ਦੱਸਿਆ ਕਿ ਸਰਕਾਰੀ ਵਕੀਲ ਮੁਤਾਬਕ ਕਠੂਆ ਗੈਂਗਰੇਪ ਮਾਮਲੇ ਵਿਚ ਅਦਾਲਤ ਨੇ ਦੀਪਕ ਖਜੂਰੀਆ, ਸਾਂਝੀ ਰਾਮ ਅਤੇ ਪ੍ਰਵੇਸ਼ ਕੁਮਾਰ ਨੂੰ ਉਮਰ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਪੁਲਿਸ ਮੁਲਾਜ਼ਮ ਅਨੰਦ ਦੱਤਾ, ਤਿਲਕ ਰਾਜ ਅਤੇ ਸੁਰਿੰਦਰ ਨੂੰ 5 ਸਾਲ ਸਜ਼ਾ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ

ਪਠਾਨਕੋਟ ਦੇ ਜ਼ਿਲ੍ਹਾ ਅਟਾਰਨੀ ਜਰਵਿੰਦਰ ਚੋਪੜਾ ਨੇ ਅਦਾਲਤੀ ਕੰਪਲੈਕਸ ਵਿਚ ਮੀਡੀਆ ਨੂੰ ਦੱਸਿਆ ਕਿ ਦੀਪਕ ਖਜੂਰੀਆ , ਪਰਵੇਸ਼ ਕੁਮਾਰ ਤੇ ਸਾਂਝੀ ਰਾਮ ਨੂੰ ਅਦਾਲਤ ਨੇ ਧਾਰਾ 302, 120-ਬੀ (ਸਾਜ਼ਿਸ਼) 376-ਡੀ (ਗੈਂਗਰੇਪ),376,511( ਬਲਾਤਕਾਰ ਦੀ ਕੋਸ਼ਿਸ਼),328 (ਨਸ਼ਾ ਦੇਣ),363(ਅਗਵਾ)201 (ਸਬੂਤ ਮਿਟਾਉਣੇ) ਅਤੇ 343(ਬੰਦੀ ਬਣਾਉਣ) ਤਹਿਤ ਦੋਸ਼ੀ ਮੰਨਿਆ ਗਿਆ।

ਇਸ ਮਾਮਲੇ ਵਿੱਚ 8 ਲੋਕਾਂ ਤੇ ਇਲਜ਼ਾਮ ਲੱਗੇ ਸਨ। ਇੰਨਾਂ ਵਿੱਚੋਂ ਇੱਕ ਨਾਬਾਲਿਗ ਸੀ ਅਤੇ ਉਸ ਦੀ ਸੁਣਵਾਈ ਬਾਲ ਅਦਾਲਤ ਵਿੱਚ ਹੋਵੇਗੀ।

ਵੀਡੀਓ ਕੈਪਸ਼ਨ, ਕਠੂਆ ਰੇਪ ਕੇਸ ਦਾ ਫੈਸਲਾ

ਕਿਹੜੀਆਂ ਧਾਰਾਵਾਂ ਤਹਿਤ ਹੋਈ ਸਜ਼ਾ

ਅਦਾਲਤ ਨੇ 302 ਤਹਿਤ ਉਮਰ ਕੈਦ ਤੇ ਇੱਕ ਲੱਖ ਰੁਪਏ ਜੁਰਮਾਨਾ, 120-ਬੀ ਉਮਰ ਕੈਦ ਤੇ 50 ਹਜ਼ਾਰ ਜੁਰਮਾਨਾ, 376-ਡੀ ਤਹਿਤ 25 ਸਾਲ ਦੀ ਸਜ਼ਾ 50 ਹਜ਼ਾਰ ਜੁਰਮਾਨਾ, 238 ਤਹਿਤ 10 ਸਾਲ ਕੈਦ 50 ਹਜ਼ਾਰ ਜੁਰਮਾਨਾ, 363 ਤਹਿਤ 7 ਸਾਲ ਸਜ਼ਾ ਇੱਕ ਲੱਖ ਰੁਪਏ ਜੁਰਮਾਨਾ, 201 ਤਹਿਤ 5 ਸਾਲ ਕੈਦ 50 ਹਜ਼ਾਰ ਜੁਰਮਾਨਾ ਅਤੇ 343 ਤਹਿਤ 2 ਸਾਲ ਕੈਦ ਅਤੇ 20 ਹਜ਼ਾਰ ਜੁਰਮਾਨ ਦੀ ਸਜ਼ਾ ਸੁਣਾਈ ਹੈ। ਇਹ ਸਾਰੀਆਂ ਸਜ਼ਾਵਾਂ ਨਾਲੋਂ-ਨਾਲ ਚੱਲ਼ਣਗੀਆ।

ਇਹ ਵੀ ਜ਼ਰੂਰ ਪੜ੍ਹੋ:

ਇਨ੍ਹਾਂ ਤਿੰਨਾ ਮੁਲਜ਼ਮਾਂ ਵਿਚੋਂ ਪਰਵੇਸ਼ ਕੁਮਾਰ ਨੂੰ ਧਾਰਾ 376,511( ਬਲਾਤਕਾਰ ਦੀ ਕੋਸ਼ਿਸ਼)ਤਹਿਤ ਵਾਧੂ 10 ਕੈਦ ਤੇ 50 ਹਜ਼ਾਰ ਦੀ ਸਜ਼ਾ ਸੁਣਾਈ ਗਈ ਹੈ।

ਸਰਕਾਰੀ ਵਕੀਲ ਮੁਤਾਬਕ ਤਿੰਨੇ ਪੁਲਿਸ ਅਫ਼ਸਰਾਂ ਨੂੰ ਸਬੂਤ ਮਿਟਾਉਣ ਲਈ ਧਾਰਾ 302 ਤਹਿਤ ਦੋਸ਼ੀ ਮੰਨਦਿਆਂ 5-5 ਸਾਲ ਕੈਦ ਅਤੇ 10-10 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਕਠੂਆ ਗੈਂਗ ਰੇਪ

ਤਸਵੀਰ ਸਰੋਤ, GURPREET SINGH CHAWLA/BBC

ਤਸਵੀਰ ਕੈਪਸ਼ਨ, ਸੋਮਵਾਰ ਸਵੇਰੇ ਅਦਾਲਤ ਨੇ 7 ਵਿੱਚੋਂ 6 ਮੁਲਜ਼ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ

ਸਰਕਾਰੀ ਵਕੀਲ ਮੁਤਾਬਕ ਵਿਸ਼ਾਲ ਵਿਜੋਗਤਾ ਨੂੰ ਬਰੀ ਕੀਤੇ ਜਾਣ ਖ਼ਿਲਾਫ਼ ਅਤੇ ਦੋਸ਼ੀਆਂ ਦੀ ਸਜ਼ਾ ਹੋਰ ਸਖ਼ਤ ਕਰਵਾਉਣ ਲਈ ਉੱਤ ਅਦਾਲਤ ਵਿਚ ਅਪੀਲ ਕੀਤੀ ਜਾਵੇਗੀ

ਸੋਮਵਾਰ ਸਵੇਰੇ ਠਹਿਰਾਇਆ ਸੀ ਦੋਸ਼ੀ

ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਅਦਾਲਤ ਨੇ 7 ਵਿੱਚੋਂ 6 ਮੁਲਜ਼ਮਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ।

ਪੀੜਤਾ ਦੇ ਵਕੀਲ ਮੁਬੀਨ ਫਾਰੁਕੀ ਮੁਤਾਬਕ 6 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ, "ਸਾਂਝੀ ਰਾਮ, ਆਨੰਦ ਦੱਤਾ, ਦੀਪਕ ਖਜੁਰੀਆ, ਤਿਲਕ ਰਾਜ, ਸੁਰਿੰਦਰ ਅਤੇ ਪਰਵੇਸ਼ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਾਂਝੀ ਰਾਮ ਦੇ ਬੇਟੇ ਵਿਸ਼ਾਲ ਨੂੰ ਬਰੀ ਕਰ ਦਿੱਤਾ ਗਿਆ ਹੈ।"

ਉਨ੍ਹਾਂ ਅੱਗੇ ਕਿਹਾ ਕਿ ਸਜ਼ਾ ਦੇ ਐਲਾਨ ਅਜੇ ਹੋਣਾ ਹੈ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਾਂਝੀ ਰਾਮ ਨੇ ਮਾਰਚ 20 ਨੂੰ ਆਤਮ-ਸਮਰਪਣ ਕੀਤਾ।

ਸਾਂਝੀ ਰਾਮ ਦਾ ਭਤੀਜਾ ਜੋ ਨਾਬਾਲਿਗ ਹੈ ਵੀ ਕੇਸ ਵਿੱਚ ਇੱਕ ਮੁਲਜ਼ਮ ਹੈ। ਦੀਪਕ ਖਜੂਰੀਆ ਅਤੇ ਸੁਰਿੰਦਰ ਵਰਮਾ ਸਪੈਸ਼ਲ ਪੁਲਿਸ ਅਫ਼ਸਰ ਸਨ।

ਹੈਡ ਕਾਂਸਟੇਬਲ ਤਿਲਕ ਰਾਜ ਅਤੇ ਸਬ-ਇੰਸਪੈਕਟਰ ਆਨੰਦ ਦੱਤਾ 'ਤੇ ਸਬੂਤ ਮਿਤਾਉਣ ਦੇ ਇਲਜ਼ਾਮ ਲੱਗੇ ਸਨ।

ਕੇਸ ਕਾਰਨ ਭਾਜਪਾ ਅਤੇ ਪੀਡੀਪੀ ਦੇ ਗੱਠਜੋੜ ਵਿੱਚ ਵੀ ਦਰਾਰ ਪਈ ਜਦੋਂ ਭਾਜਪਾ ਦੇ ਆਗੂ ਚੌਧਰੀ ਲਾਲ ਸਿੰਘ ਅਤੇ ਪ੍ਰਕਾਸ਼ ਗੰਗਾ ਮੁਲਜ਼ਮਾਂ ਦੇ ਹੱਕ ਵਿੱਚ ਹੋਈ ਰੈਲੀ ਵਿੱਚ ਸ਼ਾਮਿਲ ਹੋਏ।

ਕਠੂਆ ਗੈਂਗ ਰੇਪ

ਤਸਵੀਰ ਸਰੋਤ, Gurpreet Chawla/BBC

ਜੰਮੂ-ਕਸ਼ਮੀਰ ਦਾ ਕੇਸ ਪੰਜਾਬ ਕਿਉਂ ਗਿਆ?

ਮਈ 2018 ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਲਈ ਇਸ ਨੂੰ ਪੰਜਾਬ ਲਿਜਾਇਆ ਜਾਵੇ ਕਿਉਂਕਿ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਪੀੜਤਾਂ ਦੇ ਪਰਿਵਾਰ, ਗਵਾਹਾਂ ਅਤੇ ਜ਼ਰੂਰੀ ਕਾਗਜ਼ਾਂ ਨੂੰ ਪ੍ਰਭਾਵਿਤ ਕੀਤੇ ਜਾਣ ਦਾ ਖ਼ਦਸ਼ਾ ਸੀ।

ਸੁਪਰੀਮ ਕੋਰਟ ਦੇ ਵਕੀਲ ਰਾਜੀਵ ਸ਼ਰਮਾ ਨੇ ਦੱਸਿਆ ਸੀ ਇਸ ਮਾਮਲੇ ਦਾ ਟਰਾਂਸਫਰ ਕੀਤੇ ਜਾਣਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਤੇ ਵੱਡਾ ਕਦਮ ਸੀ।

ਇਸ ਮੁਕੱਦਮੇ ਦੀ ਸੁਣਵਾਈ ਆਈਪੀਸੀ ਨਹੀਂ ਆਰਪੀਸੀ ਦੀਆਂ ਧਾਰਾਵਾਂ ਦੇ ਤਹਿਤ ਹੋਈ।

ਆਰਪੀਸੀ ਮਤਲਬ ਰਨਬੀਰ ਪੀਨਲ ਕੋਡ। ਆਈਪੀਸੀ ਯਾਨਿ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਤਹਿਤ ਦਿੱਤੀ ਜਾਣ ਵਾਲੀ ਸਜ਼ਾ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ ਦੇ ਬਾਕੀ ਸਾਰੇ ਸੂਬਿਆਂ ਵਿੱਚ ਲਾਗੂ ਹੁੰਦੀ ਹੈ।

ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ - ਪੀੜਤਾ ਦੀ ਮਾਂ

ਪੀੜਤਾ ਦੀ ਮਾਂ ਨੇ ਸਾਂਝੀ ਰਾਮ ਅਤੇ ਦੀਪਕ ਖਜੁਰੀਆ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।

ਅਦਾਲਤ ਦੇ ਫਾਸਲੇ ਤੋਂ ਪਹਿਲਾਂ, ਬੀਬੀਸੀ ਸਹਿਯੋਗੀ ਮਾਜਿਦ ਜਗਾਂਹੀਰ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸੀ, ''ਜੋ ਅੱਜ ਸਾਡੇ ਕੋਲ ਨਹੀਂ ਹੈ ਉਹ ਹੈ ਸਾਡੀ ਧੀ, ਇਸ ਸਾਲ ਅਸੀਂ ਜਦੋਂ ਕਸ਼ਮੀਰ ਤੋਂ ਹੇਠਾਂ ਵੱਲ ਆ ਰਹੇ ਸੀ ਤਾਂ ਅਸੀਂ ਹਰ ਉਸ ਥਾਂ ਉੱਤੇ ਨਾ ਜਾਣ ਦਾ ਫ਼ੈਸਲਾ ਕੀਤਾ ਜਿੱਥੇ ਮੇਰੀ ਧੀ ਦੀਆਂ ਯਾਦਾਂ ਜੁੜੀਆਂ ਹਨ, ਜਿੱਥੇ ਉਹ ਸਾਡੇ ਨਾਲ ਬੈਠਦੀ ਹੁੰਦੀ ਸੀ। ਅਸੀਂ ਹੁਣ ਉਨ੍ਹਾਂ ਥਾਵਾਂ ਨੂੰ ਉਸ ਬਗੈਰ ਦੇਖ ਨਹੀਂ ਸਕਦੇ, ਹੁਣ ਸਾਨੂੰ ਇਨਸਾਫ਼ ਚਾਹੀਦਾ ਹੈ।''

ਕਠੂਆ ਗੈਂਗ ਰੇਪ

ਇਸ ਕੇਸ ਵਿੱਚ ਅੱਜ ਫੈਸਲਾ ਆ ਸਕਦਾ ਹੈ। ਕੇਸ ਦੀ ਸੁਣਵਾਈ ਪਠਾਨਕੋਟ ਦੀ ਅਦਾਲਤ ਵਿੱਚ ਚੱਲ ਰਹੀ ਹੈ।

ਬੱਚੀ ਦੀ ਮਾਂ ਨੇ ਅੱਗੇ ਕਿਹਾ, ''ਮੇਰੀ ਧੀ ਦਾ ਕਤਲ ਕਰ ਦਿੱਤਾ ਗਿਆ, ਉਸਨੇ ਅਜਿਹਾ ਕੀ ਜ਼ੁਰਮ ਕੀਤਾ ਸੀ ਜੋ ਉਸਨੂੰ ਅਜਿਹੀ ਮੌਤ ਦਿੱਤੀ। ਅਸੀਂ ਖ਼ੌਫ਼ ਵਿੱਚ ਜੀ ਰਹੇ ਹਾਂ।"

"ਅਸੀਂ ਹੁਣ ਆਪਣੀ ਦੂਜੀ ਧੀ ਨੂੰ ਕਿਤੇ ਇਕੱਲੇ ਜਾਣ ਨਹੀਂ ਦਿੰਦੇ। ਸਾਨੂੰ ਚੈਨ ਉਦੋਂ ਮਿਲੇਗਾ ਜਦੋਂ ਮੇਰੀ ਧੀ ਨੂੰ ਇਨਸਾਫ਼ ਮਿਲੇਗਾ। ਮੈਂ ਉਸ ਘਟਨਾ ਨੂੰ ਨਹੀਂ ਭੁੱਲਦੀ, ਉਸ ਘਟਨਾ ਨੇ ਸਾਨੂੰ ਜਿਵੇਂ ਚੂਰ-ਚੂਰ ਕਰ ਦਿੱਤਾ ਹੋਵੇ।"

"ਮੇਰਾ ਦਿਲ, ਮੇਰੀ ਆਤਮਾ ਬਸ ਆਪਣੀ ਮਾਸੂਮ ਧੀ ਨੂੰ ਯਾਦ ਹੀ ਕਰ ਸਕਦੀ ਹੈ। ਮੇਰੀ ਧੀ ਦੇ ਨਾਲ ਜੋ ਦਰਿੰਦਗੀ ਕੀਤੀ ਗਈ ਉਸਨੂੰ ਯਾਦ ਕਰਕੇ ਮੇਰਾ ਦਿਲ ਹੁਣ ਵੀ ਬੈਠ ਜਾਂਦਾ ਹੈ।"

10 ਜਨਵਰੀ 2018 ਨੂੰ ਇੱਕ ਮੁਸਲਿਮ ਬਕਰੀਆਂ ਚਰਾਉਣ ਵਾਲੀ ਬੱਚੀ ਦਾ ਕਤਲ ਅਤੇ ਬਲਾਤਕਾਰ ਕੀਤਾ ਗਿਆ। ਪੁਲਿਸ ਮੁਤਾਬਕ ਬੱਚੀ ਨੂੰ ਕਈ ਦਿਨਾਂ ਤੱਕ ਨਸ਼ਾ ਦੇ ਕੇ ਬੇਹੋਸ਼ ਰੱਖਿਆ ਗਿਆ।

ਇਸ ਮਾਮਲੇ ਵਿੱਚ ਸੋਮਵਾਰ (10 ਜੂਨ) ਨੂੰ ਫ਼ੈਸਲਾ ਆ ਸਕਦਾ ਹੈ।

ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਵਿੱਚ 8 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਜਿਸ 'ਚ ਇੱਕ ਨਾਬਾਲਿਗ ਵੀ ਸ਼ਾਮਿਲ ਹੈ। ਅਪ੍ਰੈਲ 2018 ਵਿੱਚ ਕ੍ਰਾਈਮ ਬ੍ਰਾਂਚ ਨੇ ਚਾਰਜ ਸ਼ੀਟ ਦਾਇਰ ਕੀਤੀ ਸੀ।

ਕਠੂਆ ਗੈਂਗ ਰੇਪ

ਤਸਵੀਰ ਸਰੋਤ, Gurpreet Chawla/BBC

ਜਦੋਂ ਪੁਲਿਸ ਇਸ ਮਾਮਲੇ ਵਿੱਚ ਚਾਰਜ ਸ਼ੀਟ ਦਾਇਰ ਕਰਨ ਲਈ ਜਾ ਰਹੀ ਸੀ ਤਾਂ ਰਾਹ ਵਿੱਚ ਕੁਝ ਸਥਾਨਕ ਪੱਤਰਕਾਰਾਂ ਨੇ ਉਨ੍ਹਾਂ ਦਾ ਰਾਹ ਰੋਕਿਆ। ਮੁਜਰਿਮਾਂ ਦੇ ਪੱਖ ਵਿੱਚ ਰੈਲੀਆਂ ਕੱਢੀਆਂ ਗਈਆਂ।

ਇਸ ਨੂੰ ਦੇਖਦੇ ਹੋਏ ਮਾਮਲੇ 'ਚ ਸੁਪਰੀਮ ਕੋਰਟ ਨੇ ਦਖ਼ਲ ਦਿੰਦੇ ਹੋਏ ਹੁਕਮ ਦਿੱਤਾ ਕਿ ਮਾਮਲੇ ਦਾ ਟ੍ਰਾਇਲ ਜੰਮੂ ਤੋਂ ਬਾਹਰ ਪਠਾਨਕੋਟ ਵਿੱਚ ਕੀਤਾ ਜਾਵੇਗਾ ਅਤੇ ਟ੍ਰਾਇਲ ਵਿੱਚ ਹਰ ਦਿਨ ਕੈਮਰੇ ਦੇ ਸਾਹਮਣੇ ਕਾਰਵਾਈ ਹੋਵੇਗੀ।

'ਉਸਦੇ ਬਿਨ੍ਹਾਂ ਜ਼ਿੰਦਗੀ ਮੌਤ ਤੋਂ ਵੀ ਭੈੜੀ'

ਭਾਰਤ ਸ਼ਾਸਿਤ ਕਸ਼ਮੀਰ ਦੇ ਸੂਦੂਰ ਇਲਾਕੇ ਵਿੱਚ ਇੱਕ ਜੰਗਲ 'ਚ ਕੈਂਪ ਲਗਾ ਕੇ ਰਹਿ ਰਹੇ ਬੱਚੀ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ ਹੁਣ ਫ਼ੈਸਲੇ ਦਾ ਇੰਤਜ਼ਾਰ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਬੱਚੀ ਨੂੰ ਇਨਸਾਫ਼ ਮਿਲੇਗਾ।

ਬੱਚੀ ਦੀ ਭੈਣ ਨੇ ਮਾਜਿਦ ਜਹਾਂਗੀਰ ਨੂੰ ਕਿਹਾ, ''ਮੇਰੀ ਭੈਣ ਦੇ ਗੁਨਾਹਗਾਰਾਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ। ਇੱਕ ਸਾਲ ਤੋਂ ਵੱਧ ਹੋ ਗਿਆ ਹੈ, ਪਰ ਹੁਣ ਤੱਕ ਸਾਨੂੰ ਇਨਸਾਫ਼ ਦੀ ਉਡੀਕ ਹੈ। ਸਾਨੂੰ ਸੋਮਵਾਰ ਦਾ ਇੰਤਜ਼ਾਰ ਹੈ। ਤੁਸੀਂ ਸੋਚ ਵੀ ਨਹੀਂ ਸਕਦੇ ਅਸੀਂ ਉਸ ਤੋਂ ਬਗੈਰ ਕਿਵੇਂ ਜੀ ਰਹੇ ਹਾਂ। ਉਸਦੇ ਖਿਡੌਣੇ, ਕੱਪੜੇ ਦੇਖ ਕੇ ਮੈਨੂੰ ਉਸਦੀ ਯਾਦ ਆਉਂਦੀ ਹੈ।''

''ਉਹ ਥਾਵਾਂ ਜਿੱਥੇ ਅਸੀਂ ਇਕੱਠੇ ਖੇਡਦੇ ਹੁੰਦੇ ਸੀ, ਇਹ ਉਹੀ ਥਾਂ ਹੈ ਜਿੱਥੇ ਅਸੀਂ ਨਾਲ ਬੈਠਦੇ ਸੀ। ਜਦੋਂ ਵੀ ਮੈਂ ਉਸਦੀ ਗੱਲ ਕਰਦੀ ਹਾਂ ਸਭ ਕੁਝ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ।"

"ਉਹ ਘੋੜਿਆਂ ਨੂੰ ਚਰਾਉਣ ਬੜੇ ਸ਼ੌਕ ਨਾਲ ਜਾਂਦੀ ਸੀ। ਜਦੋਂ ਉਹ ਖ਼ੂਬਸੂਰਤ ਥਾਵਾਂ ਦੇਖਦੀ ਤਾਂ ਉੱਥੇ ਹੀ ਰੁੱਕ ਕੇ ਖੇਡਣ ਲਗਦੀ ਸੀ, ਜੋ ਮੇਰੀ ਭੈਣ ਨਾਲ ਹੋਇਆ ਉਹ ਕਿਸੇ ਦੇ ਨਾਲ ਨਾ ਹੋਵੇ।''

ਕਸ਼ਮੀਰ ਦੇ ਜੰਗਲਾਂ ਵਿੱਚ ਇੱਕ ਟੈਂਟ ਲਗਾ ਕੇ ਇਹ ਪਰਿਵਾਰ ਉੱਥੇ ਹੀ ਰਹਿ ਰਿਹਾ ਹੈ।

ਪਰਿਵਾਰ ਨੇ ਜੰਗਲ ਤੋਂ ਲੱਕੜਾਂ ਲਿਆ ਕੇ ਅੱਗ ਬਾਲੀ ਹੈ ਤਾਂ ਜੋ ਇਸ ਠੰਢ ਵਿੱਚ ਕੁਝ ਰਾਹਤ ਮਿਲ ਸਕੇ। ਅੱਗ ਦੇ ਆਲੇ-ਦੁਆਲੇ ਪਰਿਵਾਰ ਦੇ ਮੈਂਬਰ ਬੈਠੇ ਹਨ।

ਕਠੂਆ ਗੈਂਗ ਰੇਪ
ਤਸਵੀਰ ਕੈਪਸ਼ਨ, ਧੂਣੀ ਬਾਲ ਕੇ ਬੈਠਾ ਪਰਿਵਾਰ

ਇੱਥੇ ਹੀ ਬੈਠੀ ਬੱਚੀ ਦੀ ਮਾਮੀ ਫ਼ੈਸਲਾ ਆਉਣ ਦੀ ਗੱਲ 'ਤੇ ਬੋਲ ਪੈਂਦੀ ਹੈ, ''ਸਾਨੂੰ ਨਹੀਂ ਪਤਾ ਕਿ ਕੀ ਫ਼ੈਸਲਾ ਆਏਗਾ, ਅਸੀਂ ਬਸ ਇਹੀ ਜਾਣਦੇ ਹਾਂ ਕਿ ਮੇਰੀ ਧੀ ਦੇ ਕਾਤਲਾਂ ਨੂੰ ਸਜ਼ਾ ਮਿਲੇ। ਇਸ ਹਾਦਸੇ ਤੋਂ ਬਾਅਦ ਅਸੀਂ ਕਠੂਆ ਵਿੱਚ ਆਪਣੇ ਬੱਚਿਆਂ ਨੂੰ ਰੱਖਦੇ ਹੀ ਨਹੀਂ ਹਾਂ, ਅਸੀਂ ਉਨ੍ਹਾਂ ਨੂੰ ਕਿਤੇ ਹੋਰ ਭੇਜ ਦਿੰਦੇ ਹਾਂ।"

"ਅੰਦਰ ਤੱਕ ਡਰ ਅਜਿਹਾ ਹੈ ਕਿ ਹੁਣ ਬੱਚੇ ਘਰ ਤੋਂ ਬਾਹਰ ਜਾਂਦੇ ਹਨ ਤਾਂ ਲਗਦਾ ਹੈ ਕਿ ਵਾਪਿਸ ਆਉਣਗੇ ਜਾਂ ਨਹੀਂ। ਬੱਚੀ ਦੇ ਕਤਲ ਤੋਂ ਪਹਿਲਾਂ ਅਸੀਂ ਸੋਚਿਆ ਸੀ ਕਿ ਉਸਨੂੰ ਮਦਰੱਸੇ ਭੇਜ ਦੇਵਾਂਗੇ, ਪਰ ਅਜਿਹਾ ਨਹੀਂ ਹੋ ਸਕਿਆ। ਬਸ ਸਾਨੂੰ ਇਨਸਾਫ਼ ਮਿਲ ਜਾਵੇ।''

''ਹੁਣ ਸਰਦੀਆਂ ਦੇ ਦਿਨ ਅਸੀਂ ਕਠੂਆ ਦੂਜੇ ਰਾਹ ਤੋਂ ਜਾਂਦੇ ਹਾਂ। ਸਾਡੀ ਬੱਚੀ ਦੀ ਕੀ ਗਲਤੀ ਸੀ, ਸਾਡਾ ਤਾਂ ਕਾਤਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਸਾਨੂੰ ਇਸ ਇਲਾਕੇ ਤੋਂ ਹਟਾਉਣਾ ਚਾਹੁੰਦੇ ਸਨ ਅਤੇ ਮੇਰੀ ਧੀ ਅਨਜਾਨ ਸੀ ਇਨ੍ਹਾਂ ਇਨਸਾਨੀ ਫ਼ਿਤਰਤਾਂ ਤੋਂ ਉਹ ਇਸਦੀ ਭੇਟ ਚੜ੍ਹ ਗਈ।''

ਇਹ ਵੀ ਜ਼ਰੂਰ ਪੜ੍ਹੋ:

ਕਠੂਆ ਗੈਂਗ ਰੇਪ

ਬੱਚੀ ਦੇ ਪਿਤਾ ਕਹਿੰਦੇ ਹਨ ਉਨ੍ਹਾਂ ਨੂੰ ਨਿਆਂਪਾਲਿਕਾ 'ਤੇ ਪੂਰਾ ਭੜੋਸਾ ਹੈ। ਪਰ ਅਗਲੇ ਹੀ ਵਾਕ ਵਿੱਚ ਉਹ ਕਹਿੰਦੇ ਹਨ ਕਿ ਕੇਸ ਇੱਕ ਸਾਲ ਵਿੱਚ ਬੇਹੱਦ ਸੁਸਤ ਤਰੀਕੇ ਨਾਲ ਚੱਲਿਆ ਹੈ।

ਬੀਬੀਸੀ ਨੂੰ ਉਨ੍ਹਾਂ ਨੇ ਕਿਹਾ, ''ਜੋ ਵੀ ਅਦਾਲਤ ਕਰ ਰਹੀ ਹੈ ਸਾਨੂੰ ਉਸਦੀ ਪ੍ਰਕਿਰਿਆ 'ਤੇ ਪੂਰਾ ਭਰੋਸਾ ਹੈ, ਪਰ ਮੈਂ ਆਪਣੀ ਧੀ ਦੇ ਨਾਲ ਹੋਏ ਉਸ ਭਿਆਨਕ ਅਪਰਾਧ ਨੂੰ ਕਿਵੇਂ ਭੁੱਲਾਂ। ਜਦੋਂ ਵੀ ਮੈਨੂੰ ਉਸਦੀ ਤਸਵੀਰ ਨਜ਼ਰ ਆਉਂਦੀ ਹੈ, ਮੰਨੋ ਮੈਂ ਕੁਝ ਪਲਾਂ ਲਈ ਮਰਿਆ ਹੋਇਆ ਮਹਿਸੂਸ ਕਰਦਾ ਹਾਂ।''

ਇੱਕ ਸਾਲ ਵਿੱਚ ਬਹੁਤ ਕੁਝ ਬਦਲਿਆ

ਇਸ ਘਟਨਾ ਦੇ ਬਾਅਦ, ਹਿੰਦੂ ਏਕਤਾ ਮੰਚ ਨੇ ਮੁਜਰਿਮਾਂ ਦੇ ਪੱਖ ਵਿੱਚ ਰੈਲੀ ਕੱਢੀ ਸੀ ਅਤੇ ਤਿਰੰਗਾ ਲਹਿਰਾਇਆ ਸੀ। ਰੈਲੀ ਵਿੱਚ ਭਾਜਪਾ ਦੇ ਦੋ ਮੰਤਰੀ ਚੌਧਰੀ ਲਾਲ ਸਿੰਘ ਅਤੇ ਸੀਪੀ ਗੰਡਾ ਮੌਜੂਦ ਸਨ। ਵਿਵਾਦ ਤੋਂ ਬਾਅਦ ਦੋਵਾਂ ਮਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਸੀ।

ਸੁਪਰੀਮ ਕੋਰਟ ਨੇ ਬਲਾਤਕਾਰ ਅਤੇ ਹੱਤਿਆ ਮਾਮਲੇ ਦੀ ਸੀਬੀਆਈ ਜਾਂਚ ਨੂੰ ਵੀ ਖ਼ਾਰਜ ਕਰ ਦਿੱਤਾ ਸੀ।

ਦੋ ਮੁਜਰਿਮਾਂ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਸੀ। ਚੌਧਰੀ ਲਾਲ ਸਿੰਘ ਨੇ ਵੀ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਅਤੇ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਦਿੱਤੀ ਸੀ।

ਕਠੂਆ ਗੈਂਗ ਰੇਪ

ਤਸਵੀਰ ਸਰੋਤ, Getty Images

ਇਸ ਕੇਸ ਨਾਲ ਸ਼ੁਰੂਆਤੀ ਦੌਰ 'ਚ ਹੀ ਜੁੜੀ ਰਹੀ ਵਕੀਲ ਦੀਪਿਕਾ ਰਜਾਵਤ ਨੂੰ ਬੱਚੀ ਦੇ ਪਰਿਵਾਰ ਨੇ ਨਵੰਬਰ, 2018 'ਚ ਕੇਸ ਤੋਂ ਵੱਖ ਕਰ ਦਿੱਤਾ।

ਪਰਿਵਾਰ ਦਾ ਦਾਅਵਾ ਸੀ ਕਿ ਦੀਪਿਕਾ 100 ਸੁਣਵਾਈਆਂ ਵਿੱਚੋਂ 2 ਵਿੱਚ ਹੀ ਮੌਜੂਦ ਰਹੀ। ਦੀਪਿਕਾ ਉਸ ਸਮੇਂ ਚਰਚਾ ਵਿੱਚ ਆਈ ਜਦੋਂ ਉਨ੍ਹਾਂ ਨੇ ਬੱਚੀ ਦਾ ਕੇਸ ਖ਼ੁਦ ਲੜਨ ਦਾ ਐਲਾਨ ਕੀਤਾ ਸੀ।

ਇਸ ਤੋਂ ਬਾਅਦ ਰਜਾਵਤ ਨੇ ਦਾਅਵਾ ਕੀਤਾ ਸੀ ਕਿ ਕੇਸ ਲੜਨ ਦੇ ਕਾਰਨ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪੀੜਤਾ ਦੇ ਪੱਖ ਵਿੱਚ ਅੰਦੋਲਨ ਚਲਾਉਣ ਵਾਲੇ ਵਿਹਸਲ ਬਲੋਅਰ ਤਾਲਿਬ ਹੁਸੈਨ ਨੂੰ ਕਥਿਤ ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਦਾ ਦਾਅਵਾ ਹੈ ਕਿ ਮੁਸਲਿਮ ਬਕਰਵਾਲ ਭਾਈਚਾਰੇ ਦੋ ਲੋਕ ਲੰਬੇ ਸਮੇਂ ਤੋਂ ਕਠੂਆ ਦੇ ਇਸ ਇਲਾਕੇ ਵਿੱਚ ਰਹਿ ਰਹੇ ਸੀ ਇਸਲੀ ਇਹ ਹੱਤਿਆ ਕੀਤੀ ਗਈ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)