ਵਿਸ਼ਵ ਵਾਤਾਵਰਨ ਦਿਵਸ : ਗਰਮੀਆਂ 'ਚ ਤੁਹਾਡਾ ਬਿਜਲੀ ਦਾ ਬਿੱਲ ਇੰਝ 40 ਫੀਸਦ ਘਟ ਸਕਦਾ ਹੈ

    • ਲੇਖਕ, ਰਿਐਲਟੀ ਚੈੱਕ ਟੀਮ
    • ਰੋਲ, ਬੀਬੀਸੀ ਨਿਊਜ਼

ਮੰਨਿਆ ਜਾਂਦਾ ਹੈ ਕਿ ਕਿਸੇ ਇਮਾਰਤ ਦੀ ਛੱਤ ਨੂੰ ਚਿੱਟੇ ਰੰਗ ਨਾਲ ਪੇਂਟ ਕਰਨ 'ਤੇ ਸੂਰਜ ਦੀ ਗਰਮੀ ਉਸ ਨਾਲ ਟਕਰਾ ਕੇ ਵਾਪਿਸ ਚਲੀ ਜਾਂਦੀ ਹੈ, ਜਿਹੜਾ ਇਸ ਤਾਪਮਾਨ ਨੂੰ ਘਟਾਉਣ ਦਾ ਸਭ ਤੋਂ ਸਟੀਕ ਤਰੀਕਾ ਹੈ।

ਪਰ ਅਜਿਹਾ ਕਰਨਾ ਕਿੰਨਾ ਕਾਰਗਰ ਹੈ ਅਤੇ ਇਸਦੇ ਨਕਾਰਾਤਮਕ ਪਹਿਲੂ ਕੀ ਹਨ?

ਸਾਲ 2019 ਵਿੱਚ ਬੀਬੀਸੀ ਦੇ ਇੱਕ ਇੰਟਰਵਿਊ ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਸਾਬਕਾ ਜਨਰਲ ਸਕੱਤਰ ਬਾਨ ਕੀ ਮੂਨ ਨੇ ਸੁਝਾਅ ਦਿੱਤਾ ਸੀ ਕਿ ਇਹ ਕਮੀ 30 ਡਿਗਰੀ ਜਿੰਨੀ ਹੋ ਸਕਦੀ ਹੈ ਅਤੇ ਘਰ ਦੇ ਅੰਦਰ ਦੇ ਤਾਪਮਾਨ ਵਿੱਚ ਇਸ ਨਾਲ 7 ਡਿਗਰੀ ਤੱਕ ਗਿਰਾਵਟ ਆ ਸਕਦੀ ਹੈ।

ਤਾਂ ਆਖ਼ਰ ਇਹ ਅੰਕੜੇ ਆਏ ਕਿੱਥੋ ਅਤੇ ਕੀ ਖੋਜਾਂ ਵੀ ਇਸ ਦਾ ਸਮਰਥਨ ਕਰਦੀਆਂ ਹਨ? (ਇਹ ਰਿਪੋਰਟ ਪਹਿਲੀ ਵਾਰ ਸਾਲ 2019 ਵਿੱਚ ਛਪੀ ਸੀ।)

ਇਹ ਵੀ ਪੜ੍ਹੋ:

ਬਾਨ ਕੀ ਮੂਨ ਭਾਰਤ ਦੇ ਗੁਜਰਾਤ ਸੂਬੇ ਵਿੱਚ ਅਹਿਮਦਾਬਾਦ ਵਿੱਚ ਚੱਲ ਰਹੇ ਇੱਕ ਪਾਇਲਟ ਪ੍ਰਾਜੈਕਟ ਬਾਰੇ ਗੱਲ ਕਰ ਰਹੇ ਸਨ, ਜਿੱਥੇ ਗਰਮੀਆਂ ਵਿੱਚ ਤਾਪਮਾਨ 50 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ।

2017 ਵਿੱਚ ਸ਼ਹਿਰ ਦੀਆਂ 3000 ਤੋਂ ਵੱਧ ਛੱਤਾਂ ਨੂੰ ਚਿੱਟਾ ਚੂਨਾ ਅਤੇ 'ਸਪੈਸ਼ਲ ਰਿਫਲੈਕਟਿਵ ਕੋਟਿੰਗ' ਨਾਲ ਪੇਂਟ ਕੀਤਾ ਗਿਆ।

ਰੂਫ਼ ਕੂਲਿੰਗ ਯਾਨਿ ਛੱਤ ਨੂੰ ਠੰਡਾ ਕਰਨ ਦੀ ਇਸ ਪ੍ਰਕਿਰਿਆ ਨੂੰ ਸੂਰਜ ਤੋਂ ਪੈਦਾ ਹੋਣ ਵਾਲੀ ਗਰਮੀ ਨੂੰ ਘਟਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ, ਤਾਂ ਜੋ ਇਮਾਰਤ ਦੇ ਅੰਦਰ ਘੱਟ ਤੋਂ ਘੱਟ ਪਾਣੀ ਪਹੁੰਚੇ।

ਇਮਾਰਤ ਨੇ ਜਿਹੜੀ ਗਰਮੀ ਸੋਖੀ ਹੋਈ ਹੈ ਠੰਡੀ ਛੱਤ ਉਸ ਨੂੰ ਵੀ ਬਾਹਰ ਕੱਢਣ ਵਿੱਚ ਸਹਾਇਕ ਹੁੰਦੀ ਹੈ ਅਤੇ ਇਸ ਨੂੰ ਹੋਰ ਠੰਡਾ ਕਰਦੀ ਹੈ।

ਗੁਜਰਾਤ ਦੇ ਇਸੇ ਪ੍ਰਾਜੈਕਟ ਦੇ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇਸ ''ਰਿਫਲੈਕਟਿਵ ਰੂਫ ਕਵਰਿੰਗ'' ਛੱਤ ਦੇ ਤਾਮਪਾਨ ਨੂੰ 30 ਡਿਗਰੀ ਸੈਂਟੀਗ੍ਰੇਡ ਤੱਕ ਘਟਾਉਣ ਅਤੇ ਘਰ ਦੇ ਅੰਦਰ ਦੇ ਤਾਪਮਾਨ ਨੂੰ 3 ਤੋਂ 7 ਡਿਗਰੀ ਤੱਕ ਘੱਟ ਕਰਨ ਵਿੱਚ ਸਹਾਇਕ ਹੋ ਸਕਦਾ ਹੈ।''

ਪਰ ਇਹ ਉਹ ਅਸਲ ਖੋਜ ਨਹੀਂ ਹੈ, ਜਿਸਦਾ ਇਸ ਪ੍ਰਾਜੈਕਟ ਤੋਂ ਪਤਾ ਚਲਦਾ ਹੋਵੇ।

ਗਰਮੀ 'ਚ 2 ਤੋਂ 5 ਡਿਗਰੀ ਤੱਕ ਦੀ ਕਮੀ

ਅਹਿਮਦਾਬਾਦ ਪ੍ਰਾਜੈਕਟ ਦਾ ਨਰੀਖਣ ਕਰਨ ਤੋਂ ਬਾਅਦ ਅਮਰੀਕਾ ਸਥਿਤ ਨੈਚੂਰਲ ਰਿਸਾਰਸਜ਼ ਡਿਫੈਂਸ ਕਾਊਂਸਿਲ ਦੀ ਅੰਜਲੀ ਜਾਇਸਵਾਲ ਕਹਿੰਦੀ ਹੈ, "ਇਹ ਸੈਟਿੰਗ 'ਤੇ ਨਿਰਭਰ ਕਰਦਾ ਹੈ ਪਰ ਰਵਾਇਤੀ ਘਰਾਂ ਦੀ ਤੁਲਨਾ ਵਿੱਚ ਰੂਫ਼ ਕੂਲਿੰਗ ਘਰ ਦੇ ਅੰਦਰ ਦੇ ਤਾਪਮਾਨ ਨੂੰ 2 ਤੋਂ 5 ਡਿਗਰੀ ਤੱਕ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਇਹ ਬਾਨ ਕੀ ਮੂਨ ਦੇ ਅੰਕੜੇ ਤੋਂ ਥੋੜ੍ਹਾ ਘੱਟ ਹੈ, ਫਿਰ ਵੀ ਇਹ ਮਹੱਤਵਪੂਰਨ ਹੈ।

ਦੱਖਣ ਭਾਰਤ ਦੇ ਹੈਦਰਾਬਾਦ ਵਿੱਚ ਇੱਕ ਹੋਰ ਪਾਇਲਟ ਪ੍ਰਾਜੈਕਟ ਚੱਲ ਰਿਹਾ ਹੈ, ਜਿਸ ਵਿੱਚ ਰੂਫ਼ ਕੂਲਿੰਗ ਮੇਮਬ੍ਰੇਨ (ਸ਼ੀਟ) ਦੀ ਵਰਤੋਂ ਕੀਤੀ ਗਈ ਹੈ, ਇਸ ਵਿੱਚ ਘਰ ਦੇ ਅੰਦਰ ਦੇ ਤਾਪਮਾਨ ਵਿੱਚ 2 ਡਿਗਰੀ ਤੱਕ ਦੀ ਕਮੀ ਪਾਈ ਗਈ।

ਜਿੱਥੋਂ ਤੱਕ ਸਵਾਲ ਬਾਨ ਕੀ ਮੂਨ ਦੇ 30 ਡਿਗਰੀ ਤੱਕ ਤਾਪਮਾਨ ਵਿੱਚ ਗਿਰਾਵਟ ਦਾ ਦਾਅਵਾ ਹੈ, ਗੁਜਰਾਤ ਵਿੱਚ ਚੱਲ ਰਹੇ ਪਾਇਲਟ ਪ੍ਰਾਜੈਕਟ ਵਿੱਚ ਇਸਦਾ ਜਵਾਬ ਨਹੀਂ ਮਿਲਦਾ, ਪਰ ਇਸਦੇ ਲਈ ਅਸੀਂ ਕੈਲੀਫੋਰਨੀਆ ਦੇ ਬਰਕਲੇ ਲੈਬ ਵਿੱਚ ਚੱਲ ਰਹੀ ਇੱਕ ਸਟੱਡੀ ਦੇ ਨਤੀਜਿਆਂ ਨੂੰ ਦੇਖ ਸਕਦੇ ਹਾਂ।

ਇਸ ਸਟੱਡੀ ਵਿੱਚ ਦੇਖਿਆ ਗਿਆ ਕਿ ਇੱਕ ਸਾਫ਼ ਚਿੱਟੀ ਛੱਤ ਜਿਹੜੀ 80 ਫ਼ੀਸਦ ਤੱਕ ਸੂਰਜ ਦੀ ਰੌਸ਼ਨੀ ਨੂੰ ਵਾਪਿਸ ਕਰਨ ਵਿੱਚ ਸਮਰੱਥ ਹੈ, ਉਸ ਨਾਲ ਭਰੀ ਗਰਮੀ ਵਿੱਚ ਇਸਦੇ ਤਾਪਮਾਨ ਵਿੱਚ 31 ਡਿਗਰੀ ਤੱਕ ਗਿਰਾਵਟ ਆ ਸਕਦੀ ਹੈ।

ਸੰਭਾਵਿਤ ਹੀ ਭਾਰਤ ਦੀ ਤੁਲਨਾ ਵਿੱਚ ਕੈਲੀਫੋਰਨੀਆ ਦੇ ਹਾਲਾਤ ਬਹੁਤ ਵੱਖਰੇ ਹੋਣਦੇ- ਉੱਥੇ 60% ਤੋਂ ਵੱਧ ਛੱਤਾਂ ਮੈਟਲ, ਐਸਬੇਸਟਸ ਅਤੇ ਕੰਕਰੀਟ ਤੋਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ 'ਤੇ ਚਿੱਟੀ ਕੋਟਿੰਗ ਦੇ ਬਾਵਜੂਦ ਇਮਾਰਤ ਦੇ ਅੰਦਰ ਗਰਮੀ ਬਰਕਰਾਰ ਰਹਿੰਦੀ ਹੈ।

ਹਾਲਾਂਕਿ, ਅਹਿਮਦਾਬਾਦ ਅਤੇ ਹੈਦਰਾਬਾਦ ਦੋਵੇਂ ਭਾਰਤੀ ਸ਼ਹਿਰਾਂ ਵਿੱਚ ਚੱਲ ਰਹੇ ਪਾਇਲਟ ਪ੍ਰਾਜੈਕਟਾਂ ਵਿੱਚ ਸਫ਼ਲਤਾ ਦੇਖਣ ਨੂੰ ਮਿਲੀ ਹੈ।

ਨਵਾਂ ਆਈਡੀਆ ਨਹੀਂ

ਤਾਂ ਆਖ਼ਰ ਹੋਰ ਵਧੇਰੇ ਸ਼ਹਿਰਾਂ ਦੀਆਂ ਛੱਤਾਂ 'ਤੇ ਵੀ ਚਿੱਟੀ ਪੇਂਟਿੰਗ ਕਿਉਂ ਨਹੀਂ ਕੀਤੀ ਜਾ ਸਕਦੀ?

ਆਈਡੀਆ ਨਵਾਂ ਨਹੀਂ ਹੈ, ਚਿੱਟੀਆਂ ਛੱਤਾਂ ਅਤੇ ਕੰਧਾਂ ਦੱਖਣੀ ਯੂਰਪੀ ਅਤੇ ਉੱਤਰੀ ਅਫਰੀਕੀ ਦੇਸਾਂ ਵਿੱਚ ਸਦੀਆਂ ਤੋਂ ਵੇਖੀ ਜਾ ਰਹੀ ਹੈ।

ਹਾਲ ਹੀ ਵਿੱਚ ਨਿਊਯਾਰਕ ਸ਼ਹਿਰ ਦੇ 10 ਮਿਲੀਅਨ ਵਰਗ ਫੁੱਟ ਛੱਤਾਂ 'ਤੇ ਚਿੱਟੇ ਪੇਂਟ ਦੀ ਪੁਤਾਈ ਕੀਤੀ ਗਈ ਹੈ।

ਕੈਲੀਫੋਰਨੀਆ ਵਰਗੀਆਂ ਹੋਰ ਥਾਵਾਂ 'ਤੇ ਠੰਡੀਆਂ ਛੱਤਾਂ ਨੂੰ ਉਤਸ਼ਾਹਿਤ ਦੇਣ ਲਈ ਬਿਲਡਿੰਗ ਕੋਡ ਅਪਡੇਟ ਕੀਤੇ ਗਏ ਹਨ, ਜਿਨ੍ਹਾਂ ਨੂੰ ਊਰਜਾ ਬਚਾਉਣ ਲਈ ਇੱਕ ਮਹੱਤਵਪੂਰਨ ਤਰੀਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਠੰਡੀਆਂ ਛੱਤਾਂ ਤੁਹਾਡੇ ਏਸੀ ਦੇ ਬਿੱਲ ਨੂੰ 40 ਫ਼ੀਸਦ ਤੱਕ ਬਚਾ ਸਕਦੀਆਂ ਹਨ।

ਘੱਟ ਲਾਗਤ, ਬਚਤ ਵੀ

ਭੋਪਾਲ ਵਿੱਚ ਇੱਕ ਪ੍ਰਯੋਗ ਵਿੱਚ ਦੇਖਿਆ ਗਿਆ ਕਿ ਘੱਟ ਉੱਚਾਈ ਦੀਆਂ ਇਮਾਰਤਾਂ ਵਿੱਚ 'ਸੋਲਰ ਰਿਫਲੈਕਟਿਵ ਪੇਂਟ' ਨਾਲ ਵੱਧ ਗਰਮੀ ਵਿੱਚ ਵੀ 303 ਕਿਲੋਵਾਟ ਤੱਕ ਦੀ ਊਰਜਾ ਬਚਾਈ ਜਾ ਸਕਦੀ ਹੈ।

ਇੱਕ ਅੰਦਾਜ਼ੇ ਮੁਤਾਬਕ ਜੇਕਰ ਦੁਨੀਆ ਦੀ ਹਰੇਕ ਛੱਤ 'ਤੇ ਕੂਲਿੰਗ ਪੇਂਟ ਦੀ ਵਰਤੋਂ ਕੀਤੀ ਜਾਵੇ ਤਾਂ ਗਲੋਬਲ ਕਾਰਬਨ ਉਤਸਰਜਨ ਵਿੱਚ ਵੀ ਕਮੀ ਦੀ ਸੰਭਾਵਨਾ ਹੈ।

ਬਰਕਲੇ ਲੈਬ ਦਾ ਕਹਿਣਾ ਹੈ ਕਿ ਰਿਫਲੈਕਟਿਵ ਰੂਫ਼ ਯਾਨਿ ਸੂਰਜ ਦੀ ਰੌਸ਼ਨੀ ਨੂੰ ਵਾਪਿਸ ਕਰਨ ਵਾਲੀਆਂ ਛੱਤਾਂ 24 ਗੀਗਾਟਨ ਕਾਰਬਨ ਡਾਈਆਕਸਾਈਡ ਨੂੰ ਠੰਡਾ ਕਰਨ ਵਿੱਚ ਸਮਰੱਥ ਹੈ। ਇਹ 20 ਸਾਲਾਂ ਲਈ ਸੜਕ ਤੋਂ 300 ਮਿਲੀਅਨ ਕਾਰਾਂ ਨੂੰ ਹਟਾਉਣ ਦੇ ਬਰਾਬਰ ਹੈ।

ਪੱਕੇ ਤੌਰ 'ਤੇ ਇਹ ਘੱਟ ਲਾਗਤ ਵਾਲਾ ਬਦਲ ਹੈ, ਖਾਸ ਕਰਕੇ ਗ਼ਰੀਬ ਦੇਸਾਂ ਲਈ।

ਜਾਇਸਵਾਲ ਕਹਿੰਦੀ ਹੈ, "ਮਹਿੰਗੀ ਰਿਫਲੈਕਟਿਵ ਕੂਲਿੰਗ ਮੇਮਬ੍ਰੇਨ (ਸ਼ੀਟ) ਦੀ ਤੁਲਨਾ ਵਿੱਚ ਚੂਨੇ ਦੀ ਇੱਕ ਕੋਟਿੰਗ ਦੀ ਕੀਮਤ ਸਿਰਫ਼ 1.5 ਰੁਪਏ ਪ੍ਰਤੀ ਫੁੱਟ ਆਵੇਗੀ।"

ਉਹ ਕਹਿੰਦੀ ਹੈ, "ਵਿਅਕਤੀਗਤ ਆਰਾਮ, ਊਰਜਾ ਬਚਾਉਣ ਅਤੇ ਠੰਡਾ ਕਰਨ ਨੂੰ ਲੈ ਕੇ ਦੋਵਾਂ ਵਿੱਚ ਫਰਕ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਇਸ ਵਿੱਚ ਸਿਆਸੀ ਇੱਛਾ ਸ਼ਕਤੀ ਅਤੇ ਅਮਲ ਵਿੱਚ ਲਿਆਉਣ ਦੇ ਉਪਾਅ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ।''

ਨਕਾਰਾਤਮਕ ਪਹਿਲੂ

ਜਾਇਸਵਾਲ ਕਹਿੰਦੀ ਹੈ, "ਇਸਦੇ ਕੁਝ ਨਕਾਰਾਤਮਕ ਪਹਿਲੂਆਂ 'ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ।''

ਜਿਨ੍ਹਾਂ ਸ਼ਹਿਰਾਂ ਵਿੱਚ ਠੰਡ ਵਧੇਰੇ ਪੈਂਦੀ ਹੈ, ਉੱਥੇ ਇਨ੍ਹਾਂ ਛੱਤਾਂ ਨੂੰ ਗਰਮ ਕਰਨ ਦੀ ਮੰਗ ਹੋ ਸਕਦੀ ਹੈ। ਪਰ ਅਜਿਹਾ ਕਰਨ ਨਾਲ ਇਸ ਵਿੱਚ ਪੈਣ ਵਾਲੇ ਦਬਾਅ ਨਾਲ ਸੁਭਾਵਿਕ ਤੌਰ 'ਤੇ ਖਤਰਾ ਵੀ ਹੈ।

ਇਹੀ ਕਾਰਨ ਹੈ ਕਿ ਯੂਨੀਵਰਸਿਟੀ ਆਫ਼ ਲੰਡਨ ਦੀ ਟੀਮ ਨੇ ਨਵੀਂ ਦਿੱਲੀ ਦੇ ਇੱਕ ਪੁਨਰ ਨਿਰਮਾਣ ਕਾਲੋਨੀ ਪ੍ਰਾਜੈਕਟ ਵਿੱਚ ਚਿੱਟੇ ਪੇਂਟ ਦੀ ਵਰਤੋਂ ਨਹੀਂ ਕੀਤੀ।

ਇਹ ਦਿੱਲੀ ਸਥਿਤ ਸੈਂਟਰ ਫਾਰ ਅਰਬਨ ਰੀਜਨਲ ਐਕਸੀਲੈਂਟ ਦੀ ਰੇਨੂ ਖੋਸਲਾ ਦਾ ਕਹਿਣਾ ਹੈ ਕਿ, "ਇੱਥੋਂ ਦੇ ਰਹਿਣ ਵਾਲੇ ਵੀ ਆਪਣੀਆਂ ਛੱਤਾਂ 'ਤੇ ਚਿੱਟਾ ਪੇਂਟ ਕਰਨ ਦੇ ਖ਼ਿਲਾਫ਼ ਸਨ, ਕਿਉਂਕਿ ਉਨ੍ਹਾਂ ਛੱਤਾਂ ਦੀ ਹੋਰ ਕੰਮਾਂ ਵਿੱਚ ਵੀ ਵਰਤੋਂ ਕੀਤੀ ਜਾਂਦੀ ਰਹੈ।

ਉਹ ਕਹਿੰਦੀ ਹੈ, "ਰਿਫਲੈਕਟਿਵ ਪੇਂਟ ਲਗਾਏ ਜਾਣ ਤੋਂ ਬਾਅਦ ਛੱਤ ਦਾ ਹੋਰ ਕੰਮਾਂ ਵਿੱਚ ਜਾਂ ਰੋਜ਼ਾਨਾ ਘਰੇਲੂ ਕੰਮਾਂ ਲਈ ਇਸਤੇਮਾਲ ਕਰਨਾ ਔਖਾ ਹੋ ਜਾਂਦਾ ਹੈ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)