ਸਮ੍ਰਿਤੀ ਈਰਾਨੀ, ‘ਦੀਦੀ ਹੈ ਤਾਂ ਮੁਮਕਿਨ ਹੈ’ ਦੇ ਨਾਅਰੇ ਨਾਲ ਕਿਵੇਂ ਜਿੱਤੀ ਅਮੇਠੀ

ਤਸਵੀਰ ਸਰੋਤ, EPA
- ਲੇਖਕ, ਫੈਸਲ ਮੁਹੰਮਦ ਅਲੀ
- ਰੋਲ, ਅਮੇਠੀ ਤੋਂ ਬੀਬੀਸੀ ਪੱਤਰਕਾਰ
ਤਕਰੀਬਨ ਡੇਢ ਕਿਲੋਮੀਟਰ ਲੰਬੇ ਇੱਕ ਡੈਮ ਨੇ ਅਮੇਠੀ ਵਿੱਚ ਬਹੁਤ ਕੁਝ ਬਦਲ ਦਿੱਤਾ।
ਗੋਮਤੀ ਦਰਿਆ ਦੇ ਡੈਮ ਵਾਲੇ ਕਿਨਾਰੇ 'ਤੇ ਹੀ ਹੈ ਪਿਪਲੀ ਜਮਾਲਪੁਰ, ਉਹੀ ਪਿੰਡ ਜੋ ਥੌਰੀ ਚੌਰਾਹੇ ਤੋਂ ਦਰਿਆ ਵੱਲ ਜਾਣ ਵਾਲੀ ਸੌੜੀ ਸੜਕ ਉੱਤੇ ਮੌਜੂਦ ਹੈ।
"ਦਰਿਆ ਦਾ ਪਾਣੀ ਘਰ ਵਿੱਚ ਵੜ੍ਹ ਜਾਂਦਾ ਸੀ। ਅਸੀਂ ਸਾਰੇ ਇੰਨਾ ਪ੍ਰੇਸ਼ਾਨ ਹੋ ਗਏ ਸੀ ਕਿ ਪਿੰਡ ਦੇ ਲੋਕਾਂ ਨੇ ਪਿਛਲੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ।"
ਪੈਰਾਂ ਤੋਂ ਅਪਾਹਜ ਬਲਿਕਰਣ ਦੱਸਦੇ ਹਨ, "ਫਿਰ ਸਮ੍ਰਿਤੀ ਈਰਾਨੀ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ ਕੀ ਤੁਸੀਂ ਲੋਕ ਚੋਣਾਂ ਦਾ ਬਾਈਕਾਟ ਨਾ ਕਰੋ, ਮੈਂ ਭਾਵੇਂ ਜਿੱਤਾਂ ਜਾਂ ਹਾਰਾਂ ਮੈਂ ਡੈਮ ਜ਼ਰੂਰ ਬਣਾਵਾਂਗੀ।"
ਇਹ ਵੀ ਪੜ੍ਹੋ:
ਇਹ ਗੱਲ 2014 ਦੀ ਹੈ, ਬਲਿਕਰਣ ਕਹਿੰਦੇ ਹਨ ਕਿ ਜਦੋਂ 2019 ਦੀਆਂ ਚੋਣਾਂ ਹੋਈਆਂ ਤਾਂ ਪਿਪਲੀ ਜਮਾਲਪੁਰ ਅਤੇ ਨੇੜਲੇ ਕਰੀਬ 28 ਪਿੰਡਾਂ ਨੇ ਖੁੱਲ੍ਹ ਕੇ ਸਮ੍ਰਿਤੀ ਈਰਾਨੀ ਨੂੰ ਵੋਟ ਦਿੱਤਾ।
ਹਾਲ ਵਿੱਚ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਤਕਰੀਬਨ 55 ਹਜ਼ਾਰ ਵੋਟਾਂ ਨਾਲ ਹਰਾਉਣ ਵਾਲੀ ਸਮ੍ਰਿਤੀ ਈਰਾਨੀ ਨਾਲ ਜੁੜੇ ਅਜਿਹੇ ਕਈ ਕਿੱਸੇ ਕਾਫੀ ਜ਼ਬਾਨਾਂ ਤੋਂ ਸੁਣਨ ਨੂੰ ਮਿਲਦੇ ਹਨ। ਲੋਕ ਉਨ੍ਹਾਂ ਨੂੰ 'ਦੀਦੀ' ਬੁਲਾ ਰਹੇ ਹਨ।
'ਦੀਦੀ ਹੈ ਤਾਂ ਮੁਮਕਿਨ ਹੈ'
ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਵਿੱਚ ਇੱਕ ਨਾਅਰਾ ਥਾਂ-ਥਾਂ ਚਿਪਕਿਆ ਹੈ, 'ਦੀਦੀ ਹੈ ਤਾਂ ਮੁਮਕਿਨ ਹੈ'।
ਜ਼ਿਲ੍ਹਾ ਦਫਤਰ ਵਿੱਚ ਹੀ ਪ੍ਰਧਾਨ ਦੇ ਕਮਰੇ ਵਿਚਾਲੇ ਹੈ - ਵਾਰ ਰੂਮ - ਸੀਸੀਟੀਵੀ ਤੇ ਚਾਰ-ਪੰਜ ਡੈਸਕਟੌਪ ਕੰਪਿਊਟਰਜ਼ ਵਾਲਾ ਇੱਕ ਛੋਟਾ ਜਿਹਾ ਕਮਰਾ ਹੈ ਜਿੱਥੇ ਕੰਪਿਊਟਰ ਇੰਜੀਨੀਅਰ ਵਿਵੇਕ ਮਾਹੇਸ਼ਵਰੀ ਦੀ ਟੀਮ ਬੈਠਦੀ ਹੈ।

ਵਿਵੇਕ ਨੇ ਦੱਸਿਆ, "ਸਾਡਾ ਕੰਮ ਸੀ ਆਪਣੀਆਂ ਗੱਲਾਂ ਨੂੰ ਦੂਰ ਤੱਕ ਪਹੁੰਚਾਉਣਾ। ਜ਼ਿਲ੍ਹੇ ਦੇ ਹਰ ਬਲਾਕ ਵਿੱਚ ਸਾਡੀ ਟੀਮ ਸੀ। ਚੀਜ਼ਾਂ ਵਟਸਐੱਪ 'ਤੇ ਫਾਰਵਰਡ ਕੀਤੀਆਂ ਜਾਂਦੀਆਂ ਸਨ।"
"ਅਮੇਠੀ ਟਵਿੱਟਰ 'ਤੇ ਕਾਫੀ ਐਕਟਿਵ ਹੈ, ਇਸ ਦੇ ਨਾਲ ਹੀ ਫੇਸਬੁੱਕ 'ਤੇ ਵੀ। ਤੁਸੀਂ ਕੁਝ ਕਰ ਰਹੇ ਹੋਵੋ, ਉਸ ਦਾ ਲਾਈਵ ਕਰਨਾ ਕਾਫੀ ਅਸਰਦਾਰ ਰਹਿੰਦਾ ਸੀ। ਪੇਂਡੂ ਜਨਤਾ ਫੇਸਬੁੱਕ ਨਾਲ ਵੱਧ ਜੁੜੀ ਹੋਈ ਹੈ।"
ਪਿਪਲੀ ਡੈਮ ਦੇ ਕਿੱਸੇ ਨਾਲ ਕਈ ਹੋਰ ਕਹਾਣੀਆਂ ਜੁੜਦੀਆਂ ਗਈਆਂ। ਉਸ ਅਮੇਠੀ ਵਿੱਚ ਜਿੱਥੇ ਇੱਕ ਵਾਰ ਵੋਟ ਮੰਗਣ ਤੋਂ ਬਾਅਦ ਕਾਂਸ਼ੀ ਰਾਮ ਤੋਂ ਲੈ ਕੇ ਸ਼ਰਦ ਯਾਦਵ ਅਤੇ ਰਾਜਮੋਹਨ ਗਾਂਧੀ ਤੇ ਲੈ ਕੇ ਕੁਮਾਰ ਵਿਸ਼ਵਾਸ ਤੱਕ ਮੁੜ ਨਹੀਂ ਗਏ ਸਨ, ਈਰਾਨੀ ਵਾਰ-ਵਾਰ ਜਾਂਦੀ ਅਤੇ ਡੇਰਾ ਲਗਾਉਂਦੀ ਸੀ।
ਰਾਹੁਲ ਤੋਂ ਸ਼ਿਕਾਇਤ
ਅਮੇਠੀ ਵਾਲਿਆਂ ਨੂੰ ਰਾਹੁਲ ਗਾਂਧੀ ਤੋਂ, ਜਿੱਥੇ ਉਹ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਨ, ਇਹੀ ਸਭ ਤੋਂ ਵੱਡੀ ਸ਼ਿਕਾਇਤ ਹੈ।
ਸਈਦ ਮੋਈਨ ਸ਼ਾਹ ਕਹਿੰਦ ਹਨ, "ਜੇ ਉਹ ਆਉਂਦੇ ਵੀ ਸਨ ਤਾਂ ਉਨ੍ਹਾਂ ਦੇ ਦੋ-ਤਿੰਨ ਹੀ ਮੁਕਾਮ ਸਨ, ਜਾਇਸ, ਜਗਦੀਸ਼ਪੁਰ, ਉਨ੍ਹਾਂ ਦਾ ਆਪਣਾ ਗੈਸਟ ਹਾਊਸ ਅਤੇ ਫਿਰ ਚਲੇ ਜਾਂਦੇ।"
"ਤਿੰਨ-ਚਾਰ ਥਾਂਵਾਂ 'ਤੇ ਜਾਣ ਨਾਲ ਗੱਲ ਨਹੀਂ ਬਣਦੀ, ਕਿਸੇ ਨੂੰ ਆਪਣੀ ਗੱਲ ਦੱਸਣੀ ਹੋਵੇ ਤਾਂ ਕਿਵੇਂ ਦੱਸੇ?"
ਭਾਵੇਂ ਗਾਂਧੀ ਪਰਿਵਾਰ ਦੇ ਨੁਮਾਇੰਦੇ ਖੇਤਰ ਵਿੱਚ ਮੌਜੂਦ ਰਹਿੰਦੇ ਸਨ ਪਰ ਲੋਕਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਮਿਲਣਾ ਸੌਖਾ ਨਹੀਂ ਸੀ।

ਮੋਈਨ ਸ਼ਾਹ ਰਾਮਨਗਰ ਵਿੱਚ ਰਹਿੰਦੇ ਸਨ, ਅਮੇਠੀ ਰਾਜਘਰਾਨੇ ਦੇ ਪੁਰਾਣੇ ਮਹਿਲ ਕੋਲ ਹੁਣ ਜੋ ਬੰਦ ਪਿਆ ਹੈ।
ਇਹ ਕਿਹਾ ਜਾਂਦਾ ਹੈ ਕਿ ਅਮੇਠੀ ਦੇ ਰਾਜਾ ਰਣਜਯ ਸਿੰਘ ਨੇ ਹੀ ਸੰਜੇ ਗਾਂਧੀ ਨੂੰ ਅਮੇਠੀ ਤੋਂ ਚੋਣ ਲੜਨ ਦਾ ਸੁਝਾਅ ਦਿੱਤਾ ਸੀ।
ਭਾਵੇਂ ਸੰਜੇ ਗਾਂਧੀ 1977 ਦੀ ਚੋਣ ਐਮਰਜੈਂਸੀ ਤੋਂ ਬਾਅਦ ਇੰਦਰਾ ਵਿਰੋਧੀ ਲਹਿਰ ਕਾਰਨ ਹਾਰ ਗਏ ਸਨ ਪਰ ਉਨ੍ਹਾਂ ਨੂੰ ਲੱਖ ਤੋਂ ਵੱਧ ਵੋਟ ਹਾਸਿਲ ਹੋਏ ਸਨ।
ਰਾਮਨਗਰ ਤੋਂ ਚੰਦ ਕਿਲੋਮੀਟਰ ਦੂਰ ਮੁਸਾਫਿਰਖਾਨਾ ਨੂੰ ਜਾਣ ਵਾਲੇ ਰਸਤੇ ਕਿਨਾਰੇ ਰਾਮਵਰਕਸ਼ ਮੋਚੀ ਦੀ ਦੁਕਾਨ ਹੈ।
ਉਹ ਕਹਿੰਦੇ ਹਨ, "ਜਿਵੇਂ ਸਮ੍ਰਿਤੀ ਈਰਾਨੀ ਪ੍ਰਚਾਰ ਕਰਦੀ ਰਹੀਂ ਅਤੇ ਪਿੰਡ-ਪਿੰਡ ਜਾ ਕੇ ਵੋਟ ਮੰਗਦੀ ਰਹੀਂ ਉੰਝ ਹੀ ਅਸੀਂ ਚਾਹ ਰਹੇ ਸੀ ਕਿ ਉਹ ਵੀ ਕਰਨ।"
"ਜਨਤਾ ਤਰਸ ਰਹੀ ਸੀ, ਸਮ੍ਰਿਤੀ ਦੇਖਣ ਨੂੰ ਤਾਂ ਮਿਲਦੀ ਸੀ।"
ਇਹ ਵੀ ਪੜ੍ਹੋ:
ਰਾਮਵਰਕਸ਼ ਦੀ ਦੁਕਾਨ ਨੇੜੇ ਕਾਂਗਰਸੀ ਸ਼ੀਤਲਾ ਪ੍ਰਸਾਦ ਯਾਦਵ ਵੀ ਸਨ ਅਤੇ ਉਨ੍ਹਾਂ ਨੇ ਇਸ ਵਾਰ ਵੀ ਵੋਟ ਕਾਂਗਰਸ ਨੂੰ ਦਿੱਤਾ ਪਰ ਉਹ ਆਪਣੀ ਲੀਡਰਸ਼ਿਪ ਨਾਲ ਬਹੁਤ ਦੁਖੀ ਹਨ।
ਉਹ ਕਹਿੰਦੇ ਹਨ, "ਵਰਕਰਾਂ ਨੂੰ ਬਿਲਕੁੱਲ ਪੁੱਛਿਆ ਨਹੀਂ ਜਾਂਦਾ ਹੈ।"
ਕਾਂਗਰਸ ਦੇ ਯੋਗੇਂਦਰ ਮਿਸ਼ਰ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ਼ ਕਰਦੇ ਹਨ ਅਤੇ ਦੱਸਦੇ ਹਨ ਕਿ ਰਾਹੁਲ ਗਾਂਧੀ ਕਈ ਵਾਰ ਆਉਂਦੇ ਸਨ।
ਲੋਕਾਂ ਨਾਲ ਮਿਲਣ ਲਈ ਵੱਖ ਸਮਾਂ ਰੱਖਿਆ ਜਾਂਦਾ ਸੀ। ਜੇ ਕੋਈ ਕਿਸੇ ਕੰਮ ਲਈ ਕਹਿੰਦਾ ਸੀ ਤਾਂ ਉਸ ਨੂੰ ਬਕਾਇਦਾ ਨੋਟ ਕੀਤਾ ਜਾਂਦਾ ਸੀ।
ਰਾਹੁਲ ਨਾਲ ਜੁੜੇ ਕਿੱਸੇ
ਰਾਮਨਗਰ ਦੀ ਮੁੱਖ ਸੜਕ ਦੇ ਖੱਬੇ ਪਾਸੇ ਇੱਕ ਵੱਡੇ ਹਿੱਸੇ ਵਿੱਚ ਮਲਿਕ ਮੁਹੰਮਦ ਜਾਇਸੀ ਦਾ ਮਕਬਰਾ ਫੈਲਿਆ ਹੈ।
ਉਨ੍ਹਾਂ ਦਾ ਜਨਮ ਸਥਾਨ ਜਾਇਸ ਵੀ ਇੱਥੋਂ ਕੁਝ ਹੀ ਕਿਲੋਮੀਟਰ ਦੂਰ ਹੈ। ਜਾਯਸੀ ਨੇ 16ਵੀਂ ਸਦੀ ਵਿੱਚ ਪਦਮਾਵਤੀ ਨਾਂ ਦੇ ਕਾਵ ਸੰਗ੍ਰਹਿ ਦੀ ਰਚਨਾ ਕੀਤੀ ਸੀ।
ਕਹਿੰਦੇ ਹਨ ਕਿ ਇਹ ਇੱਕ ਕਾਲਪਨਿਕ ਕਹਾਣੀ 'ਤੇ ਆਧਾਰਿਤ ਸੀ ਪਰ ਲੋਕ ਇਸ ਨੂੰ ਸੱਚ ਮਨ ਰਹੇ ਹਨ ਤੇ ਫਿਲਮ ਪਦਮਾਵਤੀ ਜਾਂ ਪਦਮਾਵਤ 'ਤੇ ਮਚਿਆ ਹੰਗਾਮਾ ਲੋਕਾਂ ਨੂੰ ਯਾਦ ਹੈ।

ਸ਼ਹਿਰ ਦੀਆਂ ਸੜਕਾਂ 'ਤੇ ਰਾਹੁਲ ਗਾਂਧੀ ਨੂੰ ਲੈ ਕੇ ਵੀ ਕਈ ਕਹਾਣੀਆਂ ਪ੍ਰਚਲਿਤ ਹਨ। ਟੁਕੜੇ-ਟੁਕੜੇ ਗੈਂਗ ਦੇ ਦੋਸਤ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਫੌਜ ਦੀ ਬਹਾਦੁਰੀ 'ਤੇ ਸਵਾਲ ਚੁੱਕਣ ਵਾਲਾ ਦੱਸਿਆ ਜਾ ਰਿਹਾ ਹੈ।
ਗੌਰੀਗੰਜ ਬਾਜ਼ਾਰ ਦੇ ਨੇੜੇ ਹੋ ਰਹੀ ਗੱਲਬਾਤ ਵਿੱਚ ਮੈਂ ਲੋਕਾਂ ਨਾਲ ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਦੂਸਰੇ, ਜਿਨ੍ਹਾਂ ਨੂੰ ਟੁਕੜੇ-ਟੁਕੜੇ ਗੈਂਗ ਕਹਿੰਦੇ ਹਨ, ਬਾਰੇ ਗੱਲਬਾਤ ਕੀਤੀ।
‘ਅਸੀਂ ਕਿਸ ਨੂੰ ਨਿਸ਼ਾਨਾ ਬਣਾਈਏ’
ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਖਿਲਾਫ਼ ਪੁਲਿਸ ਨੇ ਤਕਰੀਬਨ ਤਿੰਨ ਸਾਲ ਤੱਕ ਕਿਸੇ ਵੀ ਤਰੀਕੇ ਦੀ ਕੋਈ ਚਾਰਜਸ਼ੀਟ ਦਾਇਰ ਨਹੀਂ ਕੀਤੀ ਹੈ ਤਾਂ ਕਈ ਲੋਕਾਂ ਨੇ ਇੱਕੋ ਨਾਲ ਕਿਹਾ, "ਜੀ ਦੇਸ ਨੇ ਫੈਸਲਾ ਕਰ ਲਿਆ ਹੈ ਕਿ ਉਹ ਲੋਕ ਭਾਰਤ ਦੇ ਟੁਕੜੇ-ਟੁਕੜੇ ਹੁੰਦੇ ਵੇਖਣਾ ਚਾਹੁੰਦੇ ਹਨ।
ਉੱਥੇ ਹੀ ਪ੍ਰਗਿਆ ਠਾਕੁਰ ਖਿਲਾਫ ਅਦਾਲਤ ਵਿੱਚ ਜਾਰੀ ਮਾਲੇਗਾਂਓ ਧਮਾਕੇ ਦੇ ਮਾਮਲੇ ਨੂੰ ਇੱਥੋਂ ਦੇ ਲੋਕਾਂ ਨੇ ਸਾਜ਼ਿਸ਼ ਅਤੇ ਹਿੰਦੂਆਂ ਨੂੰ ਬਦਨਾਮ ਕਰਨ ਦੀ ਚਾਲ ਦੱਸਿਆ।

ਤਸਵੀਰ ਸਰੋਤ, @INCINDIA/TWITTER
ਇਸ ਸਵਾਲ 'ਤੇ, ਕੀ ਕਾਂਗਰਸ ਇਸ ਤਰ੍ਹਾਂ ਦੇ ਨੈਰੇਟਿਵ ਨੂੰ ਕਿਉਂ ਕਾਊਂਟਰ ਨਹੀਂ ਕਰ ਸਕੀ, ਪਾਰਟੀ ਦੇ ਆਗੂ ਅਨਿਲ ਸਿੰਘ ਕਹਿੰਦੇ ਹਨ, "ਉਹ ਨਹਿਰੂ ਨੂੰ ਗਾਲੀ ਦਿੰਦੇ ਹਨ, ਇੰਦਰਾ ਗਾਂਧੀ ਨੂੰ ਗਾਲੀ ਦਿੰਦੇ ਹਨ, ਅਸੀਂ ਕਿਸ ਨੂੰ ਬੁਰਾ ਭਲਾ ਕਹੀਏ, ਉਨ੍ਹਾਂ ਦੇ ਹੀਰੋ ਨਾਥੂਰਾਮ ਗੋਡਸੇ ਨੂੰ!"
ਕਿਹਾ ਇਹ ਵੀ ਜਾ ਰਿਹਾ ਹੈ ਕਿ 10 ਸਾਲਾਂ ਤੱਕ ਕੇਂਦਰ ਵਿੱਚ ਕਾਂਗਰਸ ਸਰਕਾਰ ਰਹਿਣ ਦੇ ਬਾਵਜੂਦ ਰਾਹੁਲ ਗਾਂਧੀ ਨੇ ਅਮੇਠੀ ਲਈ ਕੁਝ ਨਹੀਂ ਕੀਤਾ।
ਜੋ ਵੀ ਦਿਖ ਰਿਹਾ ਹੈ ਉਹ ਰਾਜੀਵ ਗਾਂਧੀ ਦੇ ਵੇਲੇ ਦਾ ਹੈ। ਭਾਵੇਂ ਹਸਪਤਾਲ, ਜਾਂ ਬੀਐੱਚਈਐੱਲ, ਐੱਚਏਐੱਲ, ਏਸੀਸੀ ਜਾਂ ਸੰਜੇ ਗਾਂਧੀ ਹਸਪਤਾਲ ਹੈ ਉਹ ਵੀ ਰਾਜੀਵ ਗਾਂਧੀ ਦੇ ਵੇਲੇ ਦਾ ਹੈ।
ਇਹ ਗੱਲ ਸੁਣਦੇ ਹੀ ਇੱਕ ਵਿਅਕਤੀ ਗੁੱਸੇ ਵਿੱਚ ਕਹਿਣ ਲਗਦੇ ਹਨ, "ਹਾਂ-ਹਾਂ ਸਮ੍ਰਿਤੀ ਜੀ ਨੇ ਤਾਂ ਬਹੁਤ ਕੰਮ ਕੀਤਾ ਹੈ, ਉਹ ਟ੍ਰਿਪਲ ਆਈਟੀ ਇੱਥੋਂ ਲੈ ਗਈ, ਗੰਨਾ ਕਾਰਖਾਨਾ ਸੀ ਜਿਸ ਨੂੰ ਉਨ੍ਹਾਂ ਨੇ ਇੱਥੋਂ ਕਿਤੇ ਹੋਰ ਭਿਜਵਾ ਦਿੱਤਾ।"
ਯੋਗੇਂਦਰ ਮਿਸ਼ਰ ਦਾਅਵਾ ਕਰਦੇ ਹਨ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਅਮੇਠੀ ਨੂੰ ਟਾਰਗੇਟ ਕੀਤਾ ਗਿਆ ਅਤੇ ਚੋਣਾਂ ਵਿੱਚ ਬੇਪਨਾਹ ਪੈਸੇ ਖਰਚ ਕੀਤੇ ਗਏ।
ਭਾਜਪਾ ਦੇ ਪ੍ਰਧਾਨ ਗੋਵਿੰਦ ਸਿੰਘ ਚੌਹਾਨ ਇਸ ਨੂੰ ਝੂਠ ਦੱਸਦੇ ਹਨ ਅਤੇ ਕਹਿੰਦੇ ਹਨ ਕਿ ਇਹ ਮੋਦੀ ਮੈਜਿਕ ਤੇ ਸਮ੍ਰਿਤੀ ਈਰਾਨੀ ਦੀ ਮਿਹਨਤ ਦਾ ਨਤੀਜਾ ਹੈ।
ਕਾਂਗਰਸ ਦਾ ਓਵਰ ਕੌਨਫੀਡੈਂਸ
ਡਾਕਟਰ ਅੰਗਦ ਸਿੰਘ ਸਥਾਨਕ ਕਾਲਜ ਵਿੱਚ ਪੜ੍ਹਾਉਂਦੇ ਰਹੇ ਹਨ। ਉਨ੍ਹਾਂ ਦੇ ਮੁਤਾਬਿਕ ਕਾਂਗਰਸ ਵਿੱਚ ਲੋੜ ਤੋਂ ਵੱਧ ਆਤਮ ਵਿਸ਼ਵਾਸ ਸੀ ਜਿਸ ਦਾ ਨਤੀਜਾ ਸਾਹਮਣੇ ਹੈ।
ਅੰਗਦ ਸਿੰਘ ਅਨੁਸਾਰ ਰਾਹੁਲ ਗਾਂਧੀ ਦੇ ਵਾਇਨਾਡ ਤੋਂ ਚੋਣ ਲੜਨ ਨਾਲ ਇੱਕ ਵੱਡਾ ਨੈਗੇਟਿਵ ਮੈਸੇਜ ਗਿਆ ਕਿਉਂਕਿ ਅਮੇਠੀ ਦੀ ਜਨਤਾ ਨੂੰ ਲਗਿਆ ਕਿ ਉਹ ਇੱਥੋਂ ਦੇ ਲੋਕਾਂ 'ਤੇ ਭਰੋਸਾ ਨਹੀਂ ਕਰਦੇ ਹਨ।

ਅਮੇਠੀ ਵਿੱਚ 2014 ਲੋਕ ਸਭਾ ਚੋਣਾਂ ਵਿੱਚ ਹੀ ਰਾਹੁਲ ਗਾਂਧੀ ਅਤੇ ਸਮ੍ਰਿਤੀ ਈਰਾਨੀ ਦੀ ਹਾਰ-ਜਿੱਤ ਦਾ ਫਾਸਲਾ ਘੱਟ ਹੋ ਕੇ ਇੱਕ ਲੱਖ ਤੋਂ ਕੁਝ ਉੱਪਰ ਤੱਕ ਪਹੁੰਚ ਗਿਆ ਸੀ।
2017 ਵਿਧਾਨ ਸਭਾ ਵਿੱਚ ਪੰਜ ਦੀਆਂ ਪੰਜ ਸੀਟਾਂ ਭਾਜਪਾ ਤੇ ਸਪਾ ਦੇ ਖਾਤੇ ਵਿੱਚ ਚੱਲੀਆਂ ਗਈਆਂ ਸਨ।
ਇਹ ਵੀ ਪੜ੍ਹੋ:
ਰਾਸ਼ਟਰਵਾਦ ਤੇ ਤਾਕਤਵਰ ਲੀਡਰ ਮੋਦੀ ਦਾ ਜਾਦੂ ਵੀ ਅਮੇਠੀ ਵਾਲਿਆਂ ਦੇ ਸਿਰ 'ਤੇ ਚੜ੍ਹ ਕੇ ਬੋਲ ਰਿਹਾ ਸੀ।
ਬਾਕੀ ਕਮੀ ਪੂਰੀ ਕਰ ਦਿੱਤੀ ਉਨ੍ਹਾਂ ਅਣਸੁਣੀਆਂ ਪਾਰਟੀਆਂ ਅਤੇ ਉਨ੍ਹਾਂ ਆਜ਼ਾਦ 25 ਉਮੀਦਵਾਰਾਂ ਨੇ ਜਿਨ੍ਹਾਂ ਨੂੰ ਤਕਰੀਬਨ 60 ਹਜ਼ਾਰ ਵੋਟ ਹਾਸਿਲ ਹੋਏ।
ਅਮੇਠੀ ਵਿੱਚ ਰਾਹੁਲ ਗਾਂਧੀ ਦੀ ਹਾਰ 55120 ਵੋਟਾਂ ਨਾਲ ਹੋਈ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












