You’re viewing a text-only version of this website that uses less data. View the main version of the website including all images and videos.
'ਸੰਘ ਤਾਂ ਕੱਲ ਤੋਂ ਹੀ ਚੋਣ ਦੀ ਤਿਆਰੀ ਸ਼ੁਰੂ ਕਰ ਦੇਵੇਗਾ, ਵਿਰੋਧੀ ਧਿਰਾਂ ਕਦੋਂ ਤੋਂ ਕਰਨਗੀਆਂ' - ਨਜ਼ਰੀਆ
- ਲੇਖਕ, ਪ੍ਰੋ. ਜਯੋਤੀਰਮੇਅ ਸ਼ਰਮਾ
- ਰੋਲ, ਬੀਬੀਸੀ ਲਈ
ਭਾਰਤੀ ਜਨਤਾ ਪਾਰਟੀ ਦੀ ਸਿਆਸਤ 'ਚ ਹਿੰਦੂਤਵ ਪ੍ਰਭਾਵਸ਼ਾਲੀ ਰਿਹਾ ਹੈ ਪਰ ਹੁਣ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਇਸ ਦੇਸ ਨੂੰ ਸਮਝਣ 'ਚ ਸਮਰੱਥ ਨਹੀਂ ਹਾਂ।
ਅਸੀਂ ਕਹਿੰਦੇ ਹਾਂ ਕਿ ਹਿੰਦੂਤਵ ਦਾ ਅਸਰ ਹੈ, ਕਾਂਗਰਸ ਗਠਜੋੜ ਕਰਨ 'ਚ ਸਫ਼ਲ ਨਹੀਂ ਰਹੀ।
ਉਹ ਥੋੜ੍ਹੇ ਫਿੱਕੇ ਤੇ ਕੱਚੇ ਜਿਹੇ ਜਵਾਬ ਲੱਗਦੇ ਹਨ। ਇਹ ਦੇਸ ਬਹੁਤ ਵਿਸ਼ਾਲ ਹੈ, ਜਿੱਥੇ ਛੋਟੇ-ਛੋਟੇ ਕਸਬੇ ਅਤੇ ਪਿੰਡ ਹਨ, ਇੱਥੋਂ ਤੱਕ ਕਿ ਸ਼ਹਿਰਾਂ ਨੂੰ ਵੀ ਅਸੀਂ ਸਮਝ ਨਹੀਂ ਰਹੇ।
ਇਹ ਵੀ ਪੜ੍ਹੋ-
ਕਿਉਂ ਨਹੀਂ ਸਮਝ ਰਹੇ?
ਇੱਕ ਪਾਸੇ ਤੁਸੀਂ ਕਹਿ ਲਓ ਮੋਦੀ ਦੀ ਜਿੱਤ ਹੈ ਤਾਂ ਦੂਜੇ ਪਾਸੇ ਵਿਰੋਧੀ ਧਿਰ ਦੀ ਕਰਾਰੀ ਹਾਰ ਵੀ ਤਾਂ ਹੈ।
ਸਾਨੂੰ ਸਮਝਣਾ ਹੋਵੇਗਾ ਦੇਸ ਕੀ ਚਾਹੁੰਦਾ ਹੈ?
ਹਰ ਗੱਲ ਦੀ ਸਿੱਧਾ ਤਰਕ ਹੈ, ਜੋ ਤਰਕ ਸਾਡੇ ਦਿਮਾਗ਼ 'ਚ ਫਿਟ ਨਹੀਂ ਹੋ ਰਿਹਾ, ਅਸੀਂ ਜ਼ਬਰਦਸਤੀ ਉਸ ਨੂੰ ਫਿਟ ਕਰਨਾ ਚਾਹੁੰਦੇ ਹਾਂ।
ਤਰਕ ਇਹ ਹੈ ਕਿ ਅਸੀਂ ਸਾਰੇ ਭਾਰਤੀ ਇੱਕ ਸ਼ਿਸ਼ਟਾਚਾਰ 'ਚ ਵਿਸ਼ਵਾਸ਼ ਰੱਖਦੇ ਹਾਂ। ਅਸੀਂ ਲਾਲਚੀ ਨਹੀਂ ਹਾਂ, ਸਹਿਣਸ਼ੀਲ ਹਾਂ, ਅਹਿੰਸਾਵਾਦੀ ਹਾਂ ਪਰ ਕੀ ਸੱਚਮੁੱਚ ਅਜਿਹਾ ਹੈ ?
ਸੰਘ ਨੂੰ ਕਿੰਨੀ ਮਜ਼ਬੂਤੀ ਮਿਲੇਗਾ?
ਸਾਡਾ ਵਿਰੋਧੀ ਧਿਰ ਉਸ ਵਿਦਿਆਰਥੀ ਵਾਂਗ ਹੈ, ਜੋ ਸਿਰਫ਼ ਇਮਤਿਹਾਨ ਤੋਂ ਪਹਿਲਾਂ ਪੜ੍ਹਣਾ ਸ਼ੁਰੂ ਕਰਦਾ ਹੈ।
ਪਰ ਰਾਸ਼ਟਰੀ ਸਵੈਮਸੇਵਕ ਸੰਘ ਯਾਨਿ ਆਰਐੱਸਐੱਸ ਕੱਲ੍ਹ ਤੋਂ ਹੀ ਅਗਲੀ ਪ੍ਰੀਖਿਆ ਲਈ ਪੜ੍ਹਾਈ ਸ਼ੁਰੂ ਕਰ ਦੇਵੇਗਾ।
ਸੰਘ ਨੇ ਕਾਂਗਰਸ, ਸਮਾਜਵਾਦੀ ਪਾਰਟੀ ਜਾਂ ਬਹੁਜਨ ਸਮਾਜ ਪਾਰਟੀ ਨੂੰ ਇਹ ਤਾਂ ਨਹੀਂ ਕਿਹਾ ਕਿ ਤੁਸੀਂ ਤਿਆਰੀ ਨਾ ਕਰੋ।
ਉਨ੍ਹਾਂ ਦੇ ਹੱਥ ਤਾਂ ਨਹੀਂ ਬੰਨ੍ਹੇ ਪਰ ਮੁਸ਼ਕਲ ਇਹ ਹੈ ਕਿ ਇਨ੍ਹਾਂ ਪਾਰਟੀਆਂ 'ਚ ਇੱਕ ਅਜਿਹਾ ਤੂਫ਼ਾਨ ਆਉਣਾ ਜ਼ਰੂਰੀ ਹੈ ਕਿ ਇਹ ਇਸ ਤਰ੍ਹਾਂ ਸੋਚਣ ਕਿ ਆਰਐੱਸਐੱਸ 'ਤੇ ਦੋਸ਼ ਥੋਪਣ ਨਾਲ ਕੰਮ ਨਹੀਂ ਚੱਲੇਗਾ।
ਹਿੰਦੁਤਵ: ਸ਼ਕਤੀਸ਼ਾਲੀ ਮਿੱਥ
ਸੰਘ ਕੱਲ੍ਹ ਤੋਂ ਤਿਆਰੀ ਸ਼ੁਰੂ ਕਰ ਦੇਵੇਗਾ ਅਤੇ 2024 ਲਈ ਸੀਟਾਂ ਦੀ ਪਛਣ ਕੀਤੀ ਜਾਵੇਗੀ ਪਰ ਵਿਰੋਧੀ ਧਿਰ ਲੱਭਣਗੇ ਕਿ ਕਿਸ 'ਤੇ ਇਲਜ਼ਾਮ ਲਗਾਏ ਜਾਣ ਜਾਂ ਕਿਉਂ ਅਜਿਹਾ ਹੋਇਆ।
ਹੁਣ ਸਿਆਸਤ ਦਾ ਦ੍ਰਿਸ਼ਟੀਕੋਣ ਬਦਲਣਾ ਪਵੇਗਾ ਨਹੀਂ ਤਾਂ ਅਸੀਂ ਕੇਵਲ ਕਾਰਨ ਲੱਭਦੇ ਰਹਾਂਗੇ। ਸਿਰਫ਼ ਇਹੀ ਕਾਰਨ ਕਿ ਅਜਿਹਾ ਕਿਉਂ ਹੋਇਆ।
ਕੌਣ ਕਹਿੰਦਾ ਹੈ ਕਿ ਤੁਸੀਂ ਹਿੰਦੂਤਵ ਵਾਂਗ ਇੱਕ ਕਾਊਂਟਰ ਮਿੱਥ ਖੜ੍ਹੀ ਨਾ ਕਰੋ? ਹਿੰਦੁਤਵ ਇੱਕ ਬਹੁਤ ਸ਼ਕਤੀਸ਼ਾਲੀ ਮਿੱਥ ਹੈ ਪਰ ਉਸ ਦਾ ਕਾਰਗਰ ਜਵਾਬ ਲੱਭਣਾ ਵੀ ਤਾਂ ਵਿਰੋਧੀ ਧਿਰ ਦਾ ਕੰਮ ਹੈ।
ਇਹ ਵੀ ਪੜ੍ਹੋ:
ਕਾਊਂਟਰ ਨੈਰੇਟਿਵ ਕੀ ਹੋਵੇਗਾ?
ਕਾਊਂਟਰ ਨੈਰੇਟਿਵ ਕੀ ਹੋਵੇਗਾ, ਇਸ ਲਈ ਸੋਚਣ ਵਾਲੇ ਲੋਕ ਚਾਹੀਦੇ ਹਨ। ਅਜਿਹੇ ਲੋਕ ਜੋ ਇਸ ਦੇਸ ਦੇ ਯਥਾਰਥ ਨੂੰ ਜਾਣਦੇ ਹੋ।
ਇਸ ਲਈ ਸਾਰੀਆਂ ਸਿਆਸੀਆਂ ਪਾਰਟੀਆਂ ਅਤੇ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਹੋਵੇਗੀ ਲੋਕਾਂ ਨੂੰ ਸਮਝਣਾ ਪਵੇਗਾ, ਲੋਕਾਂ ਦੀ ਰਾਇ ਬਾਰੇ ਜਾਣਨਾ ਹੋਵੇਗਾ।
(ਬੀਬੀਸੀ 'ਚ ਭਾਰਤੀ ਭਾਸ਼ਾਵਾਂ ਦੀ ਸੰਪਾਦਕ ਰੂਪਾ ਝਾਅ ਅਤੇ ਬੀਬੀਸੀ ਰੇਡੀਓ ਐਡੀਟਰ ਰਾਜੇਸ਼ ਜੋਸ਼ੀ ਦੇ ਨਾਲ ਬੀਬੀਸੀ ਰੇਡੀਓ ਪ੍ਰੋਗਰਾਮ 'ਚ ਗੱਲਬਾਤ 'ਤੇ ਆਧਾਰਿਤ।)
(ਰਾਜਨੀਤਕ ਦਾਰਸ਼ਨਿਕ ਪ੍ਰੋਫੈਸਰ ਜਯੋਤੀਰਮੇਅ ਸ਼ਰਮਾ ਹੈਦਰਾਬਾਦ ਯੂਨੀਵਰਸਿਟੀ, ਤੇਲੰਗਾਨਾ 'ਚ ਰਾਜਨੀਤੀ ਵਿਗਿਆਨ ਵਿਭਾਗ 'ਚ ਵਿਗਿਆਨ ਦੇ ਪ੍ਰੋਫੈਸਰ ਹਨ ਅਤੇ ਇਸ ਲੇਖ 'ਚ ਪੇਸ਼ ਵਿਚਾਰ ਲੇਖਕ ਦੇ ਨਿਜੀ ਹਨ। ਇਸ 'ਚ ਤੱਥ ਅਤੇ ਵਿਚਾਰ ਬੀਬੀਸੀ ਦੇ ਨਹੀਂ ਹਨ ਬੀਬੀਸੀ ਇਸ ਦੀ ਕੋਈ ਜ਼ਿੰਮੇਵਾਰੀ ਜਾਂ ਜਵਾਬਦੇਹੀ ਨਹੀਂ ਰੱਖਦਾ। )
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ