You’re viewing a text-only version of this website that uses less data. View the main version of the website including all images and videos.
ਰਾਮਦੇਵ ਨੇ ਦਿੱਤਾ ਅਬਾਦੀ ਰੋਕਣ ਦਾ ਨਵਾਂ ਫ਼ਾਰਮੂਲਾ, ਤੀਜੇ ਬੱਚੇ ਨੂੰ ਵੋਟ ਪਾਉਣ ਦਾ ਹੱਕ ਨਾ ਹੋਵੇ
ਯੋਗ ਗੁਰੂ ਰਾਮਦੇਵ ਨੇ ਹਾਲ ਹੀ ਵਿਚ ਭਾਰਤ ਦੀ ਵਧਦੀ ਆਬਾਦੀ ਉੱਤੇ ਨੱਥ ਪਾਉਣ ਦਾ ਨਵਾਂ ਤਰੀਕਾ ਦੱਸਿਆ ਹੈ।
ਇਕ ਪ੍ਰੈੱਸ ਕਾਨਫ਼ਰੰਸ ਵਿੱਚ ਰਾਮਦੇਵ ਨੇ ਕਿਹਾ ਕਿ ਪਰਿਵਾਰ ਦੇ ਤੀਸਰੇ ਬੱਚੇ ਨੂੰ ਵੋਟ ਪਾਉਣ ਦਾ ਹੱਕ ਨਹੀਂ ਦਿੱਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ''ਸਾਡੀ ਆਬਾਦੀ ਅਗਲੇ 50 ਸਾਲਾਂ ਵਿੱਚ 150 ਕਰੋੜ ਤੋਂ ਨਹੀਂ ਵਧਣੀ ਚਾਹੀਦੀ। ਇਸ ਤੋਂ ਵੱਧ ਆਬਾਦੀ ਨੂੰ ਸੰਭਾਲਣ ਦੀ ਸਾਡੀ ਸਮਰੱਥਾ ਨਹੀਂ ਹੈ।''
''ਇਹ ਤਾਂ ਹੀ ਮੁਮਕਿਨ ਹੈ ਜੇ ਇੱਕ ਕਾਨੂੰਨ ਬਣੇ ਕੇ ਤੀਸਰੇ ਬੱਚੇ ਨੂੰ ਵੋਟ ਪਾਉਣ ਦਾ ਹੱਕ ਨਾ ਦਿੱਤਾ ਜਾਏ, ਨਾ ਹੀ ਚੋਣਾਂ ਵਿਚ ਲੜਨ ਦਾ ਹੱਕ ਦਿੱਤਾ ਜਾਏ ਅਤੇ ਨਾ ਸਰਕਾਰ ਵਲੋਂ ਸੁਵਿਧਾਵਾਂ ਦਿੱਤੀਆਂ ਜਾਣ।''
ਇਹ ਵੀ ਪੜ੍ਹੋ:
ਰਾਮਦੇਵ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਵੱਖ-ਵੱਖ ਪ੍ਰਤਿਕਿਰਿਆਵਾਂ ਆਉਣ ਲੱਗੀਆਂ। ਕਈਆਂ ਨੇ ਕਿਹਾ ਕਿ ਰਾਮਦੇਵ ਸਹੀ ਕਹਿ ਰਹੇ ਹਨ ਅਤੇ ਕੁਝ ਮੁਤਾਬਕ ਆਬਾਦੀ 'ਤੇ ਕਾਬੂ ਪਾਉਣ ਦਾ ਇਹ ਬਿਲਕੁਲ ਵੀ ਸਹੀ ਤਰੀਕਾ ਨਹੀਂ ਹੈ।
ਡਾ. ਅਰਵਿੰਦ ਚਤੁਰਵੇਦੀ ਨੇ ਲਿਖਿਆ, ''ਮੈਂ ਬਾਬਾ ਰਾਮਦੇਵ ਦੇ ਪਰਿਵਾਰ ਦੇ ਤੀਸਰੇ ਬੱਚੇ ਨੂੰ ਘੱਟ ਹੱਕ ਦੇਣ ਦੀ ਗੱਲ ਨੂੰ ਸਮਰਥਨ ਦਿੰਦਾ ਹਾਂ।''
''ਆਬਾਦੀ ਘਟਾਉਣਾ ਭਾਰਤ ਦੀ ਮੁੱਖ ਪਹਿਲ ਹੋਣੀ ਚਾਹੀਦੀ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ, ਰਾਜਾਂ, ਭਾਸ਼ਾਵਾਂ, ਜਾਤਾਂ ਅਤੇ ਧਰਮਾਂ ਨੂੰ ਇਸ ਦੀ ਹਮਾਇਤ ਕਰਨੀ ਚਾਹੀਦੀ ਹੈ। ਦੋ ਬੱਚੇ ਹੋਣ ਦੇ ਸਿਧਾਂਤ ਦੀ ਪਾਲਣਾ ਹੋਣੀ ਚਾਹੀਦੀ ਹੈ।''
ਜਾਬਿਰ ਅਲੀ ਖਾਨ ਦਾ ਕਹਿਣਾ ਹੈ ਕਿ ਜੇਕਰ ਮਾਪੇ ਤੀਸਰੇ ਬੱਚੇ ਨੂੰ ਪਾਲਣ ਵਿੱਚ ਸਮਰੱਥ ਹਨ, ਤਾਂ ਤੁਸੀਂ ( ਬਾਬਾ ਰਾਮਦੇਵ ) ਇਸ ਬਾਰੇ ਫੈਸਲਾ ਲੈਣ ਵਾਲੇ ਕੌਣ ਹੁੰਦੇ ਹੋ ?
ਰਾਮਦੇਵ ਦੇ ਬਿਆਨ ਨਾਲ ਸਹਿਮਤ ਹੁੰਦੇ ਹੋਏ ਅਮਿਤ ਗਾਂਗੁਲੀ ਆਪਣੇ ਟਵਿੱਟਰ 'ਤੇ ਲਿਖਦੇ ਹਨ, ''ਜਿਹੜੇ ਮਾਪਿਆਂ ਦੇ ਦੋ ਤੋਂ ਵੱਧ ਬੱਚੇ ਹਨ, ਉਹਨਾਂ ਨੂੰ ਕੋਈ ਸਰਕਾਰੀ ਸਬਸਿਡੀ ਨਹੀਂ ਮਿਲਣੀ ਚਾਹੀਦੀ, ਨਾ ਹੀ ਰਿਜ਼ਰੇਵਸ਼ਨ ਮਿਲਣੀ ਚਾਹੀਦੀ ਹੈ ਤੇ ਨਾ ਵੋਟ ਪਾਉਣ ਦਾ ਹੱਕ।''
''ਤਾਂ ਹੀ ਸਾਡੇ ਦੇਸ ਦੀ ਆਬਾਦੀ 'ਤੇ ਕੰਟਰੋਲ ਕੀਤਾ ਜਾ ਸਕਦਾ ਹੈ।''
ਇਹ ਵੀ ਪੜ੍ਹੋ:
ਸੁਸ਼ੀਲ ਤ੍ਰਿਪਾਠੀ ਨੇ ਲਿਖਿਆ ਕਿ ਆਬਾਦੀ ਰੋਕਣਾ ਜ਼ਰੂਰੀ ਹੈ, ਨਹੀਂ ਤਾਂ ਸਾਡੇ ਕੋਲ ਜੋ ਵੀ ਸਾਧਨ ਹਨ ਉਹ ਵਧਦੀ ਅਬਾਦੀ ਸਾਹਮਣੇ ਘੱਟ ਪੈ ਜਾਣਗੇ।
''ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਹੋਵੇਗੀ। ਹਰ ਕਿਸੇ ਦੀ ਆਪਣੀ ਮਰਜ਼ੀ ਹੈ ਪਰ ਸਰਕਾਰ ਨੂੰ ਸਿੱਖਿਆ ਦੇਣ ਲਈ ਯਤਨ ਕਰਨੇ ਚਾਹੀਦੇ ਹਨ।''
ਫੇਸਬੁੱਕ 'ਤੇ ਦੀਪਕ ਸਿੰਘ ਠਾਕੁਰ ਲਿਖਦੇ ਹਨ ਕਿ ਬਾਬਾ ਰਾਮਦੇਵ ਠੀਕ ਹਨ ਅਤੇ ਇਹ ਹੀ ਇਕ ਸਮਾਧਾਨ ਹੈ ਰੁਜ਼ਗਾਰ ਵਧਾਉਣ ਦਾ।
ਸੁਹਾਸ ਖਾਦਿਲਕਾਰ ਨੇ ਲਿਖਿਆ, ''ਮੈਂ ਦੋ ਤੋਂ ਵੱਧ ਬੱਚੇ ਹੋਣ ਨਾਲ ਸਹਿਮਤ ਨਹੀਂ ਹਾਂ, ਮਾਤਾ-ਪਿਤਾ ਨੂੰ ਵੱਧ ਟੈਕਸ ਅਤੇ ਘੱਟ ਸੁਵਿਧਾਵਾਂ ਦੇ ਕੇ ਸਜ਼ਾ ਦੇਣੀ ਚਾਹੀਦੀ ਹੈ। ਦੋ ਤੋਂ ਘੱਟ ਬੱਚੇ ਵਾਲਿਆਂ ਲਈ ਮੁਆਵਜ਼ਾ ਹੋਣਾ ਚਾਹੀਦਾ ਹੈ।
ਪ੍ਰੈੱਸ ਕਾਨਫਰੰਸ ਵਿੱਚ ਬਾਬਾ ਰਾਮਦੇਵ ਨੇ ਇਹ ਵੀ ਕਿਹਾ ਕਿ ਭਾਰਤ ਵਿੱਚ ਸ਼ਰਾਬ ਦੀ ਵਿਕਰੀ 'ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ''ਇਸਲਾਮਿਕ ਦੇਸਾਂ ਵਿੱਚ ਸ਼ਰਾਬ 'ਤੇ ਪਾਬੰਦੀ ਹੈ। ਜੇ ਉੱਥੇ ਹੋ ਸਕਦੀ ਹੈ, ਤਾਂ ਭਾਰਤ ਵਿੱਚ ਕਿਉਂ ਨਹੀਂ? ਇਹ ਸੰਤਾਂ ਦਾ ਦੇਸ ਹੈ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: