You’re viewing a text-only version of this website that uses less data. View the main version of the website including all images and videos.
ਸੂਰਤ ਫਾਇਰ ਹਾਦਸਾ: ਟਿਊਸ਼ਨ ਸੈਂਟਰ 'ਚ ਲੱਗੀ ਅੱਗ ਨਾਲ 20 ਮੌਤਾਂ
ਗੁਜਰਾਤ ਦੇ ਸੂਰਤ ਸ਼ਹਿਰ ਦੇ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਕਮਰਸ਼ੀਅਲ ਕੰਪਲੈਕਸ ਵਿਚ ਲੱਗੀ ਅੱਗ ਵਿਚ 18 ਮੌਤਾਂ ਹੋਈਆਂ ਹਨ। ਪਹਿਲਾਂ 15 ਮੌਤਾਂ ਦੀ ਪੁਸ਼ਟੀ ਕੀਤੀ ਗਈ ਸੀ ਪਰ ਬਾਅਦ ਵਿਚ ਸੂਰਤ ਦੇ ਸੀਐੱਮਓ ਡਾਕਟਰ ਜਯੇਸ਼ ਪਟੇਲ ਨੇ ਬੀਬੀਸੀ ਨੂੰ ਦੱਸਿਆ ਕਿ ਹਾਦਸੇ ਦੌਰਾਨ 20 ਜਣੇ ਮਾਰੇ ਗਏ ਹਨ।
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਅੱਗ ਲੱਗਣ ਕੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।ਸੂਬਾ ਸਰਕਾਰ ਦੇ ਮ੍ਰਿਤਕਾਂ ਦੇ ਪਰਿਵਾਰ ਨੂੰ ਚਾਰ-ਚਾਰ ਲੱਖ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
ਪ੍ਰਸਾਸ਼ਨ ਵਲੋਂ ਦੱਸਿਆ ਗਿਆ ਹੈ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਟਿਊਸ਼ਨ ਸੈਂਟਰ ਦੇ ਵਿਦਿਆਰਥੀ ਸਨ।
ਇਨ੍ਹਾਂ ਵਿੱਚੋਂ 16 ਵਿਦਿਆਰਥੀਆਂ ਦੀ ਮੌਤ ਅੱਗ ਵਿੱਚ ਸੜਨ ਕਾਰਨ ਅਤੇ ਦੋ ਵਿਦਿਆਰਥੀਆਂ ਦੀ ਮੌਤ ਇਮਾਰਤ ਤੋਂ ਛਾਲ ਮਾਰਨ ਕਰਕੇ ਹੋਈ ਹੈ। ਮਰਨ ਵਾਲਿਆਂ ਵਿੱਚ 15 ਔਰਤਾਂ ਤੇ ਤਿੰਨ ਮਰਦ ਸ਼ਾਮਿਲ ਹਨ।
ਇਸ ਤੋਂ ਪਹਿਲਾਂ ਖ਼ਬਰ ਏਜੰਸੀ ਪੀਟੀਆਈ ਮੁਤਾਬਕ ਅਧਿਕਾਰੀਆਂ ਮੁਤਾਬਕ ਇਮਾਰਤ ਨੂੰ ਸ਼ੁੱਕਰਵਾਰ ਨੂੰ ਲੱਗੀ ਅੱਗ ਨੇ ਤਕਸ਼ਿਲਾ ਕੰਪਲੈਕਸ ਦੇ ਤੀਜੀ ਤੇ ਚੌਥੀ ਮੰਜ਼ਿਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਟੀਵੀ ਚੈਨਲਾਂ ਵੱਲੋਂ ਦਿਖਾਈਆਂ ਜਾ ਰਹੀਆਂ ਤਸਵੀਰਾਂ ਵਿੱਚ ਬੱਚੇ ਤੀਜੀ ਤੇ ਚੌਥੀ ਮੰਜ਼ਿਲ ਤੋਂ ਛਾਲਾਂ ਮਾਰਦੇ ਦੇਖੇ ਜਾ ਸਕਦੇ ਹਨ।
ਖ਼ਬਰ ਏਜੰਸੀ ਐਐੱਨਆਈ ਮੁਤਾਬਕ ਸੂਰਤ ਦੇ ਸਰਥਾਨਾ ਇਲਾਕੇ ਦੀ ਇਸ ਇਮਾਰਤ ਦੀ ਦੂਸਰੀ ਮੰਜ਼ਿਲ ਤੋਂ ਅੱਗ ਸ਼ੁਰੂ ਹੋਈ।
ਖ਼ਬਰ ਏਜੰਸੀ ਮੁਤਾਬਕ ਗੁਜਰਾਤ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਨੇ ਪੀੜਤਾਂ ਲਈ 4 ਲੱਖ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਬਾਰੇ ਟਵੀਟ ਕਰਕੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।
ਚਸ਼ਮਦੀਦ ਨੇ ਜਿਵੇਂ ਦੱਸਿਆ
ਹਾਦਸੇ ਦੇ ਚਸ਼ਮਦੀਦ ਵਿਜੇ ਮਾਂਗੁਕੀਆ ਜੋ ਕਿ ਟੈਕਸਟਾਈਲ ਮਾਰਕਿਟ ਵਿੱਚ ਕਾਰੋਬਾਰੀ ਹਨ ਉਨ੍ਹਾਂ ਨੇ ਬੀਬੀਸੀ ਗੁਜਰਾਤੀ ਨੂੰ ਫੋਨ ਤੇ ਦੱਸਿਆ, “ਹਾਦਸਾ ਕੋਈ ਸਾਢੇ ਚਾਰ ਵਜੇ ਵਾਪਰਿਆ ਅਤੇ ਉਨ੍ਹਾਂ ਨੇ ਦੱਖਣੀ ਸਰਥਾਨਾ ਦੀ ਇੱਕ ਇਮਾਰਤ ਵਿੱਚੋਂ ਧੂੰਆਂ ਨਿਕਲਦਾ ਦੇਖਿਆ।”
“ਅੱਗ ਤੁਰੰਤ ਹੀ ਫੈਲ ਗਈ ਜਿਸ ਦੀ ਵਜ੍ਹਾ ਸ਼ਾਇਦ ਟੈਰਿਸ ਦੀ ਛੱਤ ਦਾ ਥਰਮੋਕਲ ਤੋਂ ਬਣਿਆ ਹੋਣਾ ਹੋ ਸਕਦਾ ਹੈ।”
ਉਨ੍ਹਾਂ ਨੇ ਕੁਝ ਕੁੜੀਆਂ ਨੂੰ ਤੀਜੀ ਮੰਜ਼ਿਲ ਤੋਂ ਦੂਜੀ ਮੰਜ਼ਿਲ ਦੀ ਟੀਨ 'ਤੇ ਛਾਲਾਂ ਮਾਰਦਿਆਂ ਦੇਖਿਆ।
ਉਨ੍ਹਾਂ ਦੱਸਿਆ ਕਿ ਪਹਿਲਾਂ ਅੱਗ ਬੁਝਾਊ ਦਸਤੇ ਦੇ ਚਾਰ ਕਰਮਚਾਰੀ ਉੱਥੇ ਪਹੁੰਚੇ ਪਰ ਜਿਵੇਂ-ਜਿਵੇਂ ਅੱਗ ਫੈਲੀ ਹੋਰ ਵੀ ਕਰਮਚਾਰੀ ਬੁਲਾ ਲਏ ਗਏ।
ਇਹ ਵੀ ਪੜ੍ਹੋ:
ਇਹ ਵੀ ਦੇਖੋ: