Election Results 2019: ਮੋਦੀ ਦੀ ਅਗਵਾਈ ’ਚ ਭਾਜਪਾ ਨੂੰ ਮਿਲਿਆ ਸਪੱਸ਼ਟ ਬਹੁਮਤ ਵੱਲ, ਪੰਜਾਬ 'ਚ ਕਾਂਗਰਸ ਨੂੰ 8 ਸੀਟਾਂ

ਲੋਕ ਸਭਾ ਚੋਣਾਂ- 2019 ਦੇ ਨਤੀਜਿਆਂ ਮੁਤਾਬਕ ਭਾਜਪਾ ਦੀ ਅਗਵਾਈ ਵਾਲਾ ਸੱਤਾਧਾਰੀ ਗਠਜੋੜ ਐਨਡੀਏ ਨੂੰ 353 ਸੀਟਾਂ ਉੱਤੇ ਜਿੱਤ ਹਾਸਿਲ ਹੋਈ ਹੈ। ਜਦਕਿ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਨੂੰ 91 ਸੀਟਾਂ ਉੱਤੇ ਜਿੱਤ ਮਿਲੀ।

ਹੋਰ ਛੋਟੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ 98 ਸੀਟਾਂ ਉੱਤੇ ਜਿੱਤ ਮਿਲੀ।

ਇਹ ਵੀ ਪੜ੍ਹੋ:

ਭਾਜਪਾ ਨੂੰ ਕਿੱਥੇ, ਕਿੰਨੀਆਂ ਸੀਟਾਂ

ਉੱਤਰ ਪ੍ਰਦੇਸ਼:

ਸਭ ਤੋਂ ਹੈਰਾਨੀਜਨਕ ਨਤੀਜਾ ਉੱਤਰ ਪ੍ਰਦੇਸ਼ ਤੋਂ ਆਏ। ਇੱਥੇ ਭਾਜਪਾ ਨੂੰ 80 ਸੀਟਾਂ ਵਿਚੋਂ ਇਸ ਵਾਰ ਵੀ 62 ਸੀਟਾਂ ਮਿਲੀਆਂ ਹਨ। ਮਹਾਗਠਜੋੜ ਬਣਾਉਣ ਵਾਲੀ ਬਸਪਾ ਨੂੰ 10 ਮਿਲੀਆਂ ਹਨ।

ਇਸ ਤੋਂ ਇਵਾਲਾ ਸਪਾ ਨੂੰ ਪੰਜ ਸੀਟਾਂ, ਕਾਂਗਰਸ ਨੂੰ ਇੱਕ ਅਤੇ ਅਪਨਾ ਦਲ ਤੇ ਅਪਨਾ ਦਲ ਸੋਮਿਆ ਨੂੰ ਇੱਕ -ਇੱਕ ਮਿਲੀ ਹੈ।

ਪੱਛਮੀ ਬੰਗਾਲ

ਪੱਛਮੀ ਬੰਗਾਲ ਵਿਚ ਵੀ ਭਾਜਪਾ ਨੇ ਮਮਤਾ ਦੀ ਪਾਰਟੀ ਟੀਐਮਸੀ ਦੀ ਵੋਟ ਬੈਂਕ ਨੂੰ ਤਕੜੀ ਸੰਨ੍ਹ ਲਾਈ ਹੈ।

ਕੁੱਲ 42 ਸੀਟਾਂ ਵਿਚੋਂ ਮਮਤਾ ਨੂੰ 22, ਭਾਜਪਾ ਨੂੰ 18 ਸੀਟਾਂ ਅਤੇ ਕਾਂਗਰਸ ਹਿੱਸੇ ਮਹਿਜ ਇੱਕ ਸੀਟ ਆਈ ਹੈ। 25 ਸਾਲ ਤੋਂ ਵੱਧ ਰਾਜ ਕਰਨ ਵਾਲੇ ਕਾਮਰੇਡਾਂ ਦਾ ਸਫ਼ਾਇਆ ਹੋ ਗਿਆ ਹੈ।

ਰਾਜਸਥਾਨ : ਕੁੱਲ 24 ਸੀਟਾਂ ਵਿਚੋਂ ਭਾਜਪਾ ਨੇ 24 ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ

ਮੱਧ ਪ੍ਰਦੇਸ਼ : ਕੁੱਲ 29 ਸੀਟਾਂ, ਭਾਜਪਾ ਨੂੰ 28 ਤੇ ਕਾਂਗਰਸ ਨੂੰ ਇੱਕ ਸੀਟ ਮਿਲੀ

ਬਿਹਾਰ : ਕੁੱਲ 40 ਸੀਟਾਂ, ਭਾਜਪਾ ਨੇ 17 ਸੀਟਾਂ, ਜਨਤਾ ਦਲ 16, ਲੋਕ ਜਨਸ਼ਕਤੀ ਪਾਰਟੀ ਨੇ 6 ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ ਹੈ।

ਹਰਿਆਣਾ : ਕੁੱਲ 10 ਸੀਟਾਂ ਭਾਜਪਾ ਦੇ ਨਾਮ ਰਹੀਆਂ

ਗੁਜਰਾਤ : 26 ਦੀਆਂ 26 ਸੀਟਾਂ ਭਾਜਪਾ ਦੀ ਝੋਲੀ ਪਈਆਂ

ਹਿਮਾਚਲ : 4 ਦੀਆਂ 4 ਸੀਟਾਂ ਭਾਜਪਾ ਨੇ ਜਿੱਤੀਆਂ

ਮਹਾਰਾਸ਼ਟਰ : ਕੁੱਲ 48 ਸੀਟਾਂ ਵਿਚੋਂ ਭਾਜਪਾ ਨੇ 23 ਸੀਟਾਂ ਜਿੱਤੀਆਂ , ਸ਼ਿਵ ਸੈਨਾ ਨੇ 18, ਆਜ਼ਾਦ, 1, ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲਮੀਨ ਨੇ 1, ਕਾਂਗਰਸ ਨੇ 1 ਅਤੇ ਨੈਸ਼ਲਿਸਟ ਕਾਂਗਰਸ ਪਾਰਟੀ ਨੇ 4 ਜਿੱਤੀਆਂ

ਅੰਮ੍ਰਿਤਸਰ

ਅਨੰਦਪੁਰ ਸਾਹਿਬ

ਬਠਿੰਡਾ

ਗੁਰਦਾਸਪੁਰ

ਫਰੀਦਕੋਟ

ਫਤਿਹਗੜ੍ਹ ਸਾਹਿਬ

ਫਿਰੋਜ਼ਪੁਰ

ਹੁਸ਼ਿਆਰਪੁਰ

ਜਲੰਧਰ

ਖਡੂਰ ਸਾਹਿਬ

ਲੁਧਿਆਣਾ

ਪਟਿਆਲਾ

ਸੰਗਰੂਰ

ਚੰਡੀਗੜ੍ਹ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।