Election Result 2019: ਲੋਕ ਸਭਾ ਦੀਆਂ 542 ਸੀਟਾਂ ਦਾ ਹਿਸਾਬ, ਕਿੱਥੇ ਕੌਣ ਅੱਗੇ ਕੌਣ ਪਿੱਛੇ

23 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਪਤਾ ਲੱਗੇਗਾ ਕਿ ਸੱਤਾਧਿਰ ਭਾਜਪਾ ਵਾਪਸੀ ਕਰ ਰਹੀ ਹੈ ਜਾਂ ਫਿਰ ਕਾਂਗਰਸ ਸਾਲ 2014 ਦੇ ਆਪਣੇ ਚੋਣ ਪ੍ਰਦਰਸ਼ਨ ਵਿੱਚ ਕੁਝ ਸੁਧਾਰ ਕਰ ਪਾਉਂਦੀ ਹੈ ਜਾਂ ਨਹੀਂ। ਕੁਝ ਸੂਬਿਆਂ ਵਿੱਚ ਮੁਕਾਬਲਾ ਮੁੱਖ ਤੌਰ 'ਤੇ ਖੇਤਰੀ ਪਾਰਟੀਆਂ ਵਿੱਚ ਹੈ।

ਕੁਝ ਸੂਬਿਆਂ ਵਿੱਚ ਕਾਂਗਰਸ ਅਤੇ ਭਾਜਪਾ ਮੁਕਾਬਲੇ ਤੋਂ ਬਾਹਰ ਹਨ। ਜਿਵੇਂ ਤਮਿਲਨਾਡੂ ਵਿੱਚ ਲੜਾਈ ਡੀਐਮਕੇ ਅਤੇ ਏਆਈਡੀਐਮਕੇ ਵਿਚਾਲੇ ਹੈ। ਆਂਧਰਾ ਪ੍ਰਦੇਸ਼ ਵਿੱਚ ਟੀਡੀਪੀ ਅਤੇ ਵਾਈਐਸਆਰ ਦੇ ਵਿਚਾਲੇ ਮੁਕਾਬਲਾ ਹੈ ਅਤੇ ਤੇਲੰਗਾਨਾ ਵਿੱਚ ਖੇਤਰੀ ਪਾਰਟੀ ਟੀਆਰਐਸ ਸੱਤਾ ਵਿੱਚ ਹੈ। ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਅਤੇ ਬਸਪਾ ਦਾ ਗਠਜੋੜ ਭਾਜਪਾ ਨੂੰ ਚੁਣੌਤੀ ਦੇ ਰਿਹਾ ਹੈ।