You’re viewing a text-only version of this website that uses less data. View the main version of the website including all images and videos.
Exit Polls ਦੇ ਅੰਕੜੇ ਆਏ, ਜਾਣੋ ਪੰਜਾਬ ਲਈ ਕੀ ਹਨ ਅਨੁਮਾਨ
ਐਗਜ਼ਿਟ ਪੋਲ ਵਿੱਚ ਸੈਂਪਲ ਦੇ ਆਧਾਰ ’ਤੇ ਅੰਕੜਿਆਂ ਬਾਰੇ ਗੱਲ ਬਹੁਤ ਹੁੰਦੀ ਹੈ।
ਲਾਈਵ ਕਵਰੇਜ
ਅਸੀਂ 7ਵੇਂ ਗੇੜ ਦੀ ਵੋਟਿੰਗ ਦੀ ਲਾਈਵ ਕਵਰੇਜ ਇੱਥੇ ਹੀ ਖਤਮ ਕਰ ਰਹੇ ਹਾਂ।
ਸਿੱਧੂ ਸ਼ਾਇਦ ਸੀਐੱਮ ਬਣਨਾ ਚਾਹੁੰਦੇ ਹਨ - ਕੈਪਟਨ
ਵੋਟਾਂ ਕਿੰਨੀਆਂ ਪਈਆਂ?, ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਅਖੀਰਲੇ ਗੇੜ ਵਿੱਚ ਕਿੰਨੀ ਵੋਟਿੰਗ ਹੋਈ, ਇਸ ਦੇ 8 ਵਜੇ ਮਿਲੇ ਅੰਕੜੇ ਕਹਿੰਦੇ ਹਨ:
8 ਵਜੇ ਮਿਲੇ ਅੰਕੜੇ:
ਕੁਲ 59 ਸੀਟਾਂ ’ਤੇ 62.9% ਵੋਟਿੰਗ ਹੋਈ ਹੈ। ਪੰਜਾਬ ਵਿੱਚ 62.5% ਵੋਟਿੰਗ ਹੋਈ ਹੈ ਜੋ ਪਿਛਲੀ ਵਾਰ ਨਾਲੋਂ ਕਰੀਬ 10% ਘੱਟ ਹੈ।
ਬਾਕੀ ਸੂਬਾਵਾਰ ਅੰਕੜੇ ਹਨ:
- ਬਿਹਾਰ: 53.4%
- ਹਿਮਾਚਲ ਪ੍ਰਦੇਸ਼: 69.7%
- ਮੱਧ ਪ੍ਰਦੇਸ਼: 71.4%
- ਉੱਤਰ ਪ੍ਰਦੇਸ਼: 57.9%
- ਪੱਛਮ ਬੰਗਾਲ: 73.5%
- ਝਾਰਖੰਡ: 71.2%
- ਚੰਡੀਗੜ੍ਹ: 63.6%
ਬੀਬੀਸੀ ਪੰਜਾਬੀ ਦੀ ਖ਼ਾਸ ਚਰਚਾ
ਐਗਜ਼ਿਟ ਪੋਲ ਦੇ ਅੰਕੜਿਆਂ ਅਤੇ ਹਕੀਕਤ ਵਿਚਕਾਰ ਕਿੰਨਾ ਕੁ ਫਰਕ ਹੋ ਸਕਦਾ ਹੈ, ਮੁੱਦੇ ਕੀ ਹਨ ਅਤੇ ਕਿਹੜੀ ਸਰਕਾਰ ਦਾ ਕੀ ਮਤਲਬ ਹੋ ਸਕਦਾ ਹੈ — ਇਸ ’ਤੇ ਖਾਸ ਚਰਚਾ ਜ਼ਰੂਰ ਦੇਖੋ
ਕੀ ਪੰਜਾਬ ਬਾਕੀ ਮੁਲਕ ਨਾਲੋਂ ਵੱਖਰਾ ਤੁਰਦਾ ਹੈ?
ਇਹ ਧਾਰਨਾ ਹੈ ਕਿ ਪੰਜਾਬ ਚੋਣਾਂ ਵਿੱਚ ਬਾਕੀ ਭਾਰਤ ਨਾਲੋਂ ਵੱਖਰੀ ਪਾਰਟੀ ਨੂੰ ਚੁਣਦਾ ਹੈ। ਇਹ ਧਾਰਨਾ ਕਿੰਨੀ ਸਹੀ ਹੈ, ਇਹ ਤੁਸੀਂ ਇਸ ਵੀਡੀਓ ਰਾਹੀਂ ਜਾਣ ਸਕਦੇ ਹੋ — ਬੀਬੀਸੀ ਦਾ ਖਾਸ ਵਿਸ਼ਲੇਸ਼ਣ ਦੇਖਣ ਲਈ ਕਲਿੱਕ ਕਰੋ
ਮਮਤਾ ਬਨਾਮ ਮੋਦੀ: ਬੰਗਾਲ ਦਾ ਕੀ ਲਗਾਇਆ ਜਾ ਰਿਹਾ ਅਨੁਮਾਨ, ਬੀਬੀਸੀ ਖੁਦ ਕੋਈ ਐਗਜ਼ਿਟ ਪੋਲ ਨਹੀਂ ਕਰਵਾਉਂਦਾ
ਪੱਛਮ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਪਾਰਟੀ ਅਤੇ ਭਾਜਪਾ ਵਿਚਾਲੇ ਹਿੰਸਾ ਵੀ ਹੋਈ ਸੀ ਅਤੇ ਮੁਕਾਬਲਾ ਇਤਿਹਾਸਕ ਮੰਨਿਆ ਜਾ ਰਿਹਾ ਹੈ। ਇੱਥੇ 42 ਸੀਟਾਂ ਹਨ।
ਟਾਈਮਜ਼ ਨਾਓ ਵੀਐੱਮਆਰ ਮੁਤਾਬਕ ਭਾਜਪਾ ਨੂੰ 11, ਕਾਂਗਰਸ ਨੂੰ ਦੋ ਅਤੇ ਹੋਰਾਂ ਨੂੰ 29 ਸੀਟਾਂ 'ਤੇ ਜਿੱਤ ਮਿਲ ਸਕਦੀ ਹੈ।
ਸੀ-ਵੋਟਰ ਦੇ ਮੁਤਾਬਕ ਭਾਜਪਾ ਨੂੰ 11, ਕਾਂਗਰਸ ਨੂੰ ਦੋ ਅਤੇ ਹੋਰਾਂ ਨੂੰ 29 ਸੀਟਾਂ ਮਿਲ ਸਕਦੀਆਂ ਹਨ।
'ਜਨ ਕੀ ਬਾਤ' ਸਰਵੇ ਏਜੰਸੀ ਮੁਤਾਬਕ ਭਾਜਪਾ ਨੂੰ 22, ਕਾਂਗਰਸ ਨੂੰ 3 ਅਤੇ ਹੋਰਾਂ ਨੂੰ 17 ਸੀਟਾਂ ਜਦਕਿ ਸੀਐੱਨਐਕਸ ਮੁਤਾਬਕ ਭਾਜਪਾ ਨੂੰ 14, ਕਾਂਗਰਸ ਨੂੰ ਦੋ ਅਤੇ ਹੋਰਾਂ ਨੂੰ 26 ਸੀਟਾਂ ਮਿਲ ਸਕਦੀਆਂ ਹਨ।
ਨਿਊਜ਼ 24 ਐਗਜ਼ਿਟ ਪੋਲ ਦੇ ਪੰਜਾਬ ਲਈ ਅਨੁਮਾਨ, ਬੀਬੀਸੀ ਵਲੋਂ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ ਹੈ
ਐਗਜ਼ਿਟ ਪੋਲ ਕਿਸ ਦੀ ਬਣਾ ਰਹੇ ਹਨ ਸਰਕਾਰ: ਇਸ ਵੇਲੇ ਦਾ ਹਾਲ
ਹੁਣ ਤੱਕ ਕਿਸ ਨੇ ਕੀ ਕਿਹਾ
- ਟਾਈਮਜ਼ ਨਾਓ-ਵੀਐੱਮਆਰ ਮੁਤਾਬਕ ਭਾਜਪਾ ਅਤੇ ਉਸ ਦੇ ਸਾਥੀਆਂ (ਐੱਨਡੀਏ) ਨੂੰ 306 ਸੀਟਾਂ ਮਿਲਣਗੀਆਂ, ਭਾਵ 272 ਪਾਰ ਤੇ ਸਾਫ਼ ਬਹੁਮਤ; ਕਾਂਗਰਸ ਦੇ ਯੂਪੀਏ ਗਠਜੋੜ ਨੂੰ 132, ਹੋਰਨਾਂ ਨੂੰ 104
- ਸੀ-ਵੋਟਰ ਦੇ ਸਰਵੇ ਮੁਤਾਬਕ ਐੱਨਡੀਏ ਨੂੰ 287, ਯੂਪੀਏ ਨੂੰ 132 ਤੇ ਹੋਰਨਾਂ ਨੂੰ 127
- ‘ਜਨ ਕੀ ਬਾਤ’ ਮੁਤਾਬਕ ਐੱਨਡੀਏ 305, ਯੂਪੀਏ 124 ਅਤੇ ਹੋਰਨਾਂ ਨੂੰ 113
- ਨਿਊਜ਼ ਨੇਸ਼ਨ ਮੁਤਾਬਕ ਐੱਨਡੀਏ 286, ਯੂਪੀਏ 122 ਅਤੇ ਹੋਰਨਾਂ ਨੂੰ 134
- ਏਬੀਪੀ ਮੁਤਾਬਕ ਐੱਨਡੀਏ 267, ਭਾਵ ਬਹੁਮਤ ਤੋਂ 5 ਪਿੱਛੇ; ਕਾਂਗਰਸ ਦੀ ਯੂਪੀਏ ਨੂੰ 127 ਅਤੇ ਹੋਰਨਾਂ ਨੂੰ 148 ਸੀਟਾਂ
ਇਹ ਦੱਸਣਾ ਜ਼ਰੂਰੀ ਹੈ ਕਿ ਇਨ੍ਹਾਂ ਪੋਲਜ਼ ਦੇ ਤਰੀਕੇ ਅਤੇ ਸੈਂਪਲ ਸਾਈਜ਼ ਵੱਖਰੇ ਸਨ ਅਤੇ ਅਜਿਹਾ ਵੀ ਅਕਸਰ ਹੋਇਆ ਹੈ ਕਿ ਇਹ ਬਿਲਕੁਲ ਗਲਤ ਸਾਬਿਤ ਹੋ ਜਾਣ।
2004 ਅਤੇ 2009 ਵਿੱਚ ਖਾਸੇ ਐਗਜ਼ਿਟ ਪੋਲਜ਼ਗਲਤ ਸਾਬਿਤ ਹੋਏ ਸਨ।
ਕੈਪਟਨ ਨੂੰ ਨਹੀਂ ਵਿਸ਼ਵਾਸ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤੀਕਿਰਿਆ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਆਪਣੇ ਪੰਜਾਹ ਸਾਲਾਂ ਦੇ ਸਿਆਸੀ ਜੀਵਨ ਵਿੱਚ ਅਜਿਹੇ ਕਈ ਅਨੁਮਾਨ ਗਲਤ ਹੁੰਦੇ ਵੇਖੇ ਹਨ।
ਉਨ੍ਹਾਂ ਮੁਤਾਬਕ ਕਾਂਗਰਸ ਕੌਮੀ ਪੱਧਰ ’ਤੇ ਵੀ ਜਿੱਤੇਗੀ ਅਤੇ ਪੰਜਾਬ ਵਿੱਚ ਸਾਰੀਆਂ ਹੀ ਸੀਟਾਂ ਜਿੱਤੇਗੀ।
ਏਬੀਪੀ ਦੇ ਸਰਵੇਖਣ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ 2 ਸੀਟਾਂ ਜਿੱਤੇਗੀ, ਕਾਂਗਰਸ ਅੱਠ ਅਤੇ ਅਕਾਲੀ-ਭਾਜਪਾ ਅਲਾਇੰਸ ਬਾਕੀ ਤਿੰਨ। ਟਾਈਮਜ਼ ਨਾਓ ਦੇ ਪੋਲ ਮੁਤਾਬਕ ਕਾਂਗਰਸ 10 ਸੀਟਾਂ ਜਿੱਤ ਸਕਦੀ ਹੈ ਤੇ ਅਕਾਲੀ-ਭਾਜਪਾ ਗਠਜੋੜ ਨੂੰ 3 ਸੀਟਾਂ ਮਿਲ ਸਕਦੀਆਂ ਹਨ।
ਭਾਜਪਾ ਆਗੂ ਤਰੁਣ ਚੁਘ ਨੇ ਜ਼ੀ ਨਿਊਜ਼ ’ਤੇ ਬੋਲਦਿਆਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਪਹਿਲਾਂ ਹੀ ਲੱਗ ਰਿਹਾ ਸੀ ਕਿ ਲੋਕ ਇਸ ਵਾਰ ਮਜ਼ਬੂਤ ਸਰਕਾਰ ਲਈ ਵੋਟ ਪਾਉਣ ਲਈ ਨਿਕਲੇ ਸਨ। “ਲੋਕਾਂ ਨੂੰ ਲੱਗਿਆ ਕਿ ਮੋਦੀ ਸਰਕਾਰ ਹੀ ਪਾਕਿਸਤਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਸਕਦੀ ਹੈ।”
ਪੰਜਾਬ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਅਜੇ ਐਗਜ਼ਿਟ ਪੋਲ ਹੀ ਹਨ।
ਹਰਿਆਣਾ ’ਚ ਕਿਹੜੀ ਪਾਰਟੀ ਲਈ ਕਿੰਨੀਆਂ ਸੀਟਾਂ
ਟਾਇਮਜ਼ ਨਾਓ ਦੇ ਐਗਜ਼ਿਟ ਪੋਲ ਮੁਤਾਬਕ, ਭਾਜਪਾ ਨੂੰ 8 ਸੀਟਾਂ ਮਿਲ ਸਕਦੀਆਂ ਹਨ ਅਤੇ ਕਾਂਗਰਸ ਨੂੰ 2।
ਚਾਣਕਿਆ ਦੇ ਐਗਜ਼ਿਟ ਪੋਲ ਮੁਤਾਬਕ, 10 ਦੀਆਂ 10 ਸੀਟਾਂ ਭਾਜਪਾ ਨੂੰ ਮਿਲ ਸਕਦੀਆਂ ਹਨ। ਉੱਥੇ ਹੀ, ਨਿਊਜ਼ ਐਕਸ ਮੁਤਾਬਕ, ਭਆਜਪਾ ਨੂੰ 6 ਸੀਟਾਂ, ਕਾਂਗਰਸ ਨੂੰ 3 ਅਤੇ ਜੇਜੇਪੀ ਨੂੰ 1 ਸੀਟ ਮਿਲ ਸਕਦੀ ਹੈ।
2014 ਦੀਆਂ ਚੋਣਾਂ ਚ ਭਾਜਪਾ ਨੂੰ 7 ਸੀਟਾਂ ਮਿਲੀਆਂ ਸਨ, ਕਾਂਗਰਸ ਨੂੰ 1 ਅਤੇ ਇਨੈਲੋ ਨੂੰ 2।
ਬੀਬੀਸੀ ਵੱਲੋਂ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ ਹੈ।
ਉੱਤਰ ਪ੍ਰਦੇਸ਼ ਵਿੱਚ ਇਸ ਵਾਰ ਭਾਜਪਾ ਬਨਾਮ ਮਾਇਆ-ਅਖਿਲੇਸ਼: ਕੀ ਹੈ ਅਨੁਮਾਨ
ਟਾਈਮਜ਼ ਨਾਓ ਦੇ ਸਰਵੇਖਣ ਮੁਤਾਬਕ ਦੇਸ਼ ਵਿੱਚ ਸਭ ਤੋਂ ਜ਼ਿਆਦਾ ਲੋਕ ਸਭਾ ਸੀਟਾਂ (80) ਵਾਲੇ ਇਸ ਸੂਬੇ ਵਿੱਚ ਭਾਜਪਾ ਨੂੰ 22 ਸੀਟਾਂ ਹੀ ਮਿਲਣਗੀਆਂ। ਪਿਛਲੀ ਵਾਰੀ ਇੱਥੇ ਭਾਜਪਾ 71 ਸੀਟਾਂ ਜਿੱਤ ਗਈ ਸੀ। ਇਸ ਵਾਰੀ ਮਾਇਆਵਤੀ ਦੀ ਬਸਪਾ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਗਠਜੋੜ ਕਰ ਕੇ ਚੁਣੌਤੀ ਪੇਸ਼ ਕੀਤੀ। ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਮੁਤਾਬਕ ਬਸਪਾ-ਸਪਾ ਅਲਾਇੰਸ ਨੂੰ 56 ਸੀਟਾਂ ਮਿਲਣਗੀਆਂ ਅਤੇ ਕਾਂਗਰਸ 2 ਸੀਟਾਂ ਜਿੱਤੇਗੀ।
ਸੀ-ਵੋਟਰ ਨਾਂ ਦੀ ਏਜੰਸੀ ਨੇ ਯੂਪੀ ਬਾਰੇ ਕਿਹਾ ਹੈ ਕਿ ਭਾਜਪਾ 46 ਸੀਟਾਂ ਜਿੱਤ ਸਕਦੀ ਹੈ ਅਤੇ ਬਸਪਾ-ਸਪਾ 15 ਸੀਟਾਂ ਹੀ ਜਿੱਤ ਸਕਣਗੇ। ਇਹ ਸਰਵੇ ਵੀ ਕਾਂਗਰਸ ਨੂੰ 2 ਸੀਟਾਂ ਦੇ ਰਿਹਾ ਹੈ।
ਹਿਮਾਚਲ ’ਚ ਕੌਣ ਚੜ੍ਹੇਗਾ ਚੋਟੀ ’ਤੇ
ਹਿਮਾਚਲ ਪ੍ਰਦੇੇਸ਼ ਦੀਆਂ ਚਾਰ ਸੀਟਾਂ ਦੀ ਗੱਲ ਕਰੀਏ ਤਾਂ ਏਬੀਪੀ ਦੇ ਸਰਵੇ ਦਾ ਕਹਿਣਾ ਹੈ ਕਿ ਭਾਜਪਾ ਸਾਰੀਆਂ ਹੀ ਜਿੱਤ ਰਹੀ ਹੈ। 2014 ਵਿੱਚ ਵੀ ਇਹੀ ਹੋਇਆ ਸੀ ਅਤੇ ਉੱਥੇ ਸੂਬਾ ਸਰਕਾਰ ਵੀ ਬਾਅਦ ਵਿੱਚ ਭਾਜਪਾ ਦੀ ਬਣੀ।
ਟਾਈਮਜ਼ ਨਾਓ ਮੁਤਾਬਕ ਭਾਜਪਾ ਤਿੰਨ ਸੀਟਾਂ ਜਿੱਤੇਗੀ ਅਤੇ ਕਾਂਗਰਸ ਇੱਕ ਸੀਟ।
‘ਜੇ ਕਾਂਗਰਸ ਸਾਫ਼ ਹੋ ਗਈ ਤਾਂ ਇਹ ਭਾਜਪਾ ਲਈ ਵੀ ਚੰਗਾ ਨਹੀਂ’
ਭਾਜਪਾ ਦੇ ਹਿਮਾਚਲ ਦੇ ਵੱਡੇ ਆਗੂ ਅਤੇ ਸਾਬਕਾ ਸੰਸਦ ਮੈਂਬਰ ਸ਼ਾਂਤਾ ਕੁਮਾਰ ਨੇ ਕਿਹਾ ਕਿ ਇੱਕ-ਪਾਸੜ ਨਤੀਜੇ, ਭਾਵੇਂ ਇਹ ਭਾਜਪਾ ਲਈ ਹੀ ਹੋਣ, ਚੰਗੇ ਨਹੀਂ ਹੋਣਗੇ। “ਕਾਂਗਰਸ ਦਾ ਸਫਾਇਆ ਕਿਸੇ ਵੀ ਭਾਜਪਾ ਕਾਰਜਕਰਤਾ ਲਈ ਚੰਗੀ ਖਬਰ ਨਹੀਂ। ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ।” ਸ਼ਾਂਤਾ ਪਿਛਲੀ ਵਾਰ ਕਾਂਗੜਾ ਸੀਟ ਤੋਂ ਐੱਮਪੀ ਸਨ ਪਰ ਇਸ ਵਾਰ ਪਾਰਟੀ ਨੇ ਉਨ੍ਹਾਂ ਦੀ ਉਮਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ।
ਐੱਨਡੀਏ ਬਹੁਮਤ ’ਤੇ ਪਹੁੰਚੇਗੀ ਜਾਂ ਨਹੀਂ, ਇੱਕ ਹੋਰ ਸਰਵੇ ਆਇਆ
ਏਬੀਪੀ/ਗੰਗਾ ਦੁਆਰਾ ਕੀਤੇ ਸਰਵੇਖਣ ਮੁਤਾਬਕ ਦਾਅਵਾ ਹੈ ਕਿ ਕੌਮਾਂਤਰੀ ਪੱਧਰ ’ਤੇ ਭਾਜਪਾ ਦਾ ਗਠਜੋੜ 272 ਦੀ ਬਹੁਮਤ ਤੱਕ ਨਹੀਂ ਪਹੁੰਚੇਗਾ, 267 ’ਤੇ ਰਹਿ ਜਾਵੇਗਾ। ਇਸ ਦੇ ਹਿਸਾਬ ਨਾਲ ਕਾਂਗਰਸ ਨੂੰ 127 ਸੀਟਾਂ ਮਿਲਣਗੀਆਂ ਅਤੇ ਹੋਰਨਾਂ ਨੂੰ 148।
ਐਗਜ਼ਿਟ ਪੋਲ ਮੁਤਾਬਕ ਪੰਜਾਬ ਵਿੱਚ ‘ਆਪ’ ਦਾ ਕੀ ਹਾਲ
ਏਬੀਪੀ ਦੇ ਸਰਵੇਖਣ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ 2 ਸੀਟਾਂ ਜਿੱਤੇਗੀ, ਕਾਂਗਰਸ ਅੱਠ ਅਤੇ ਅਕਾਲੀ-ਭਾਜਪਾ ਅਲਾਇੰਸ ਬਾਕੀ ਤਿੰਨ।
ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਮੁਤਾਬਕ, ਕਾਂਗਰਸ 10 ਸੀਟਾਂ ਜਿੱਤ ਸਕਦੀ ਹੈ ਅਤੇ ਅਕਾਲੀ-ਭਾਜਪਾ ਗਠਜੋੜ ਨੂੰ 3 ਸੀਟਾਂ ਮਿਲ ਸਕਦੀਆਂ ਹਨ। ‘ਆਜ ਤਕ’ ਦੇ ਸਰਵੇ ਨੇ ਹੋਰਨਾਂ ਨੂੰ ਇੱਕ ਸੀਟ ਦਿੱਤੀ ਸੀ ਪਰ ਇਸ ਸਰਵੇ ਨੇ ਨਹੀਂ ਦਿੱਤੀ।
ਰਿਪਬਲਿਕ ਦੇ ਐਗਜ਼ਿਟ ਪੋਲ ਦਾ ਪੰਜਾਬ ਬਾਰੇ ਕੀ ਅਨੁਮਾਨ
ਬੀਬੀਸੀ ਵਲੋਂ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ ਹੈ
ਏਬੀਪੀ ਦੇ ਐਗਜ਼ਿਟ ਪੋਲ ਦੇ ਕੀ ਹਨ ਅਨੁਮਾਨ
ਬੀਬੀਸੀ ਵਲੋਂ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ ਹੈ
ਟਾਈਮਜ਼ ਨਾਓ ਦੇ ਪੰਜਾਬ ਲਈ ਅਨੁਮਾਨ
ਟਾਈਮਜ਼ ਨਾਓ ਦੇ ਐਗਜ਼ਿਟ ਪੋਲ ਮੁਤਾਬਕ, ਕਾਂਗਰਸ 10 ਸੀਟਾਂ ਜਿੱਤ ਸਕਦੀ ਹੈ ਅਤੇ ਅਕਾਲੀ-ਭਾਜਪਾ ਗਠਜੋੜ ਨੂੰ 3 ਸੀਟਾਂ ਮਿਲ ਸਕਦੀਆਂ ਹਨ। ‘ਆਜ ਤਕ’ ਦੇ ਸਰਵੇ ਨੇ ਹੋਰਨਾਂ ਨੂੰ ਇੱਕ ਸੀਟ ਦਿੱਤੀ ਸੀ ਪਰ ਇਸ ਸਰਵੇ ਨੇ ਨਹੀਂ ਦਿੱਤੀ।
ਪੰਜਾਬ ਲਈ ਕੀ ਹੈ ਅਨੁਮਾਨ
‘ਆਜ ਤਕ’ ਨੇ ਪੰਜਾਬ ਲਈ ਐਗਜ਼ਿਟ ਪੋਲ ਜਾਰੀ ਕਰਦਿਆਂ ਕਿਹਾ ਹੈ ਕਿ ਇੱਥੇ 13 ਸੀਟਾਂ ਵਿੱਚੋਂ ਅਕਾਲੀ-ਭਾਜਪਾ ਗਠਜੋੜ ਦੀਆਂ 3 ਤੋਂ 5 ਸੀਟਾਂ ਆਉਣਗੀਆਂ, ਕਾਂਗਰਸ ਨੂੰ 8 ਤੋਂ 9 'ਤੇ ਜਿੱਤ ਹਾਸਿਲ ਹੋਵੇਗੀ ਅਤੇ ਇੱਕ ਸੀਟ ਹੋਰਨਾਂ ਨੂੰ ਆ ਸਕਦੀ ਹੈ।
ਟਾਈਮਜ਼ ਨਾਓ ਦਾ ਐਗਜ਼ਿਟ ਪੋਲ ਕੀ ਕਹਿੰਦਾ ਹੈ
ਬੀਬੀਸੀ ਵੱਲੋਂ ਕੋਈ ਐਗਜ਼ਿਟ ਪੋਲ ਨਹੀਂ ਕਰਵਾਇਆ ਜਾਂਦਾ ਹੈ