ਮੋਦੀ ਤੇ ਸ਼ਾਹ ਨੂੰ ਕਲੀਨ ਚਿੱਟ ਦੇਣ ’ਤੇ ਅਸਹਿਮਤ ਰਹੇ ਅਸ਼ੋਕ ਲਵਾਸਾ ਇਨ੍ਹਾਂ ਅਹਿਮ ਫੈਸਲਿਆਂ ਨਾਲ ਜੁੜੇ ਰਹੇ

ਤਸਵੀਰ ਸਰੋਤ, ANI
ਚੋਣ ਕਮਿਸ਼ਨਰ ਅਸ਼ੋਕ ਲਵਾਸਾ ਇਨ੍ਹਾਂ ਦਿਨਾਂ 'ਚ ਚਰਚਾ 'ਚ ਹਨ। ਇਸ ਦਾ ਕਾਰਨ ਹੈ ਉਨ੍ਹਾਂ ਦਾ ਚੋਣ ਜ਼ਾਬਤਾ ਦੀਆਂ ਬੈਠਕਾਂ 'ਚ ਸ਼ਾਮਿਲ ਨਾ ਹੋਣਾ।
ਖ਼ਬਰਾਂ ਮੁਤਾਬਕ ਚੋਣ ਜ਼ਾਬਤਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਲੀਨ ਚਿੱਟ ਦਿੱਤੇ ਜਾਣ 'ਤੇ ਅਸ਼ੋਕ ਲਵਾਸਾ ਸਹਿਮਤ ਨਹੀਂ ਸਨ।
ਕਮਿਸ਼ਨ ਨੇ ਚੋਣ ਜ਼ਾਬਤਾ ਦੀ ਉਲੰਘਣਾ ਦੇ 6 ਮਾਮਲਿਆਂ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਕਲੀਨ ਚਿੱਟ ਦਿੱਤੀ ਸੀ।
ਲਵਾਸਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਰਾਇ ਰਿਕਾਰਡ ਕੀਤੀ ਜਾਵੇ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਘੱਟ ਗਿਣਤੀ ਵਾਲੀ ਰਾਇ ਨੂੰ ਦਰਜ ਨਹੀਂ ਕੀਤਾ ਜਾ ਰਿਹਾ ਹੈ, ਇਸ ਲਈ ਮਹੀਨੇ ਦੇ ਸ਼ੁਰੂ ਤੋਂ ਹੀ ਉਨ੍ਹਾਂ ਨੇ ਚੋਣ ਜ਼ਾਬਤਾ ਦੀਆਂ ਬੈਠਕਾਂ ਵਿੱਚ ਜਾਣਾ ਬੰਦ ਕਰ ਦਿੱਤਾ ਸੀ।
ਕਿਹਾ ਜਾ ਰਿਹਾ ਹੈ ਕਿ ਲਵਾਸਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਬੈਠਕਾਂ ਤੋਂ ਵੱਖ ਰਹਿਣ ਦੀ ਜਾਣਕਾਰੀ ਦਿੱਤੀ ਸੀ।
ਲਵਾਸਾ ਦੀ ਚਿੱਠੀ ਦੀਆਂ ਖ਼ਬਰਾਂ ਮੀਡੀਆ 'ਚ ਆਉਣ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਬਿਆਨ ਜਾਰੀ ਕਰਦਿਆਂ ਇਸ ਨੂੰ ਗ਼ੈਰ-ਜ਼ਰੂਰੀ ਬਿਆਨ ਦੱਸਿਆ ਸੀ।
ਇਹ ਵੀ ਪੜ੍ਹੋ-

ਤਸਵੀਰ ਸਰੋਤ, ANI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ ਕਲੀਨ ਚਿੱਟ ਦੇਣ ਕਾਰਨ ਚੋਣ ਕਮਿਸ਼ਨ ਦੀ ਕਾਫੀ ਆਲੋਚਨਾ ਵੀ ਹੋਈ ਹੈ।
ਇਸ ਵਿਚਾਲੇ ਮਾਮਲੇ 'ਤੇ ਚੋਣ ਕਮਿਸ਼ਨਰ ਦੇ ਸੀਨੀਅਰ ਅਧਿਕਾਰੀ ਅਸ਼ੋਕ ਲਵਾਸਾ ਦੀ ਨਾਰਾਜ਼ਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਕੌਣ ਹਨ ਅਸ਼ੋਕ ਲਵਾਸਾ
ਅਸ਼ੋਕ ਲਵਾਸਾ ਨੇ 23 ਜਨਵਰੀ 2018 ਨੂੰ ਭਾਰਤ ਦੇ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ। ਲਵਾਸਾ ਹਰਿਆਣਾ ਕੈਡਰ ਦੇ (ਬੈਚ 1980) ਦੇ ਰਿਟਾਇਰਡ ਆਈਏਐੱਸ ਅਧਿਕਾਰੀ ਹਨ।
ਭਾਰਤ ਦੇ ਚੋਣ ਕਮਿਸ਼ਨਰ ਬਣਨ ਤੋਂ ਪਹਿਲਾਂ ਉਹ 31 ਅਕਤੂਬਰ 2017 ਨੂੰ ਕੇਂਦਰੀ ਵਿੱਤ ਸਕੱਤਰ ਦੇ ਅਹੁਦੇ ਤੋਂ ਰਿਟਾਇਰਡ ਹੋਏ ਸਨ।

ਤਸਵੀਰ ਸਰੋਤ, PTI
ਭਾਰਤ ਦੇ ਵਿੱਤ ਸਕੱਤਰ ਰਹਿਣ ਤੋਂ ਪਹਿਲਾਂ ਉਹ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਬਾਰੇ ਮੰਤਰਾਲੇ ਅਤੇ ਹੋਰ ਮੰਤਰਾਲਿਆਂ 'ਚ ਕੇਂਦਰੀ ਸਕੱਤਰ ਰਹੇ ਸਨ।
37 ਸਾਲ ਦਾ ਕਰੀਅਰ
ਆਪਣੇ ਕਾਰਜਕਾਲ ਦੌਰਾਨ ਅਸ਼ੋਕ ਲਵਾਸਾ ਨੂੰ 37 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਹੈ। ਕੇਂਦਰ ਅਤੇ ਸੂਬਾ ਸਰਕਾਰ 'ਚ ਰਹਿੰਦਿਆਂ ਹੋਇਆ ਸੁਸ਼ਾਸਨ ਅਤੇ ਨੀਤੀਗਤ ਸੁਧਾਰ ਦੇ ਮੌਕਿਆਂ 'ਚ ਖ਼ਾਸ ਯੋਗਦਾਨ ਦਾ ਸਿਹਰਾ ਉਨ੍ਹਾਂ ਦੇ ਸਿਰ ਬੰਨਿਆ ਜਾਂਦਾ ਹੈ।
ਅਸ਼ੋਕ ਲਵਾਸਾ ਕੌਮਾਂਤਰੀ ਪੱਧਰ 'ਤੇ ਹੋਈਆਂ ਕਈ ਕਾਨਫਰੰਸਾਂ 'ਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ।
2015 'ਚ ਜਲਵਾਯੂ ਪਰਿਵਰਤਨ ਤੋਂ ਲੈ ਕੇ ਪੈਰਿਸ ਸਮਝੌਤੇ ਦੌਰਾਨ ਲਵਾਸਾ ਨੇ ਭਾਰਤ ਟੀਮ ਦੀ ਅਗਵਾਈ ਕੀਤੀ ਸੀ।
ਇਸ ਤੋਂ ਇਲਾਵਾ ਮੌਨਟਰੀਅਲ ਪ੍ਰੋਟੋਕਾਲ ਅਤੇ ਕਨਵੈਂਸ਼ਨ ਆਨ ਬਾਓਡਾਇਵਰਸਿਟੀ ਐਂਡ ਡੀਸਰਟੀਫਿਕੇਸ਼ਨ ਦੌਰਾਨ ਵੀ ਉਨ੍ਹਾਂ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ।
ਇਹ ਵੀ ਪੜ੍ਹੋ-

ਤਸਵੀਰ ਸਰੋਤ, Twitter/@AshokLavasa
ਉਨ੍ਹਾਂ ਨੇ ਆਰਥਿਕ ਮਾਮਲਿਆਂ ਦੇ ਜੁਆਇੰਟ ਸਕੱਤਰ ਰਹਿੰਦਿਆਂ ਹੋਇਆ ਏਸ਼ੀਅਨ ਡੈਵੇਲਪਮੈਂਟ ਬੈਂਕ ਦੇ ਦਰਜਨਾਂ ਡੈਵੇਲਪਮੈਂਟ ਲੋਨ ਲੈਣ ਅਤੇ ਵਿੱਤੀ ਐਕਸ਼ਨ ਟਾਸਕ ਫੋਰਸ ਬਣਾਉਣ ਲਈ ਗੱਲਬਾਤ ਕੀਤੀ ਸੀ।
ਵਿੱਤੀ ਸਕੱਤਰ
ਅਸ਼ੋਕ ਲਵਾਸਾ ਉਸ ਵੇਲੇ ਵਿੱਤ ਸਕੱਤਰ ਰਹੇ ਜਦੋਂ ਸਰਕਾਰ 'ਚ ਵੱਡੇ ਬਦਲਾਅ ਜਾਂ ਵੱਡੇ ਫ਼ੈਸਲੇ ਹੋਏ। ਜੀਐੱਸਟੀ ਪੇਸ਼ ਕੀਤੇ ਜਾਣ ਵੇਲੇ ਅਤੇ ਰੇਲ ਬਜਟ ਨੂੰ ਆਮ ਬਜਟ 'ਚ ਮਿਲਾਉਣ ਵੇਲੇ ਉਹ ਵਿੱਚ ਸਕੱਤਰ ਦੇ ਅਹੁਦੇ 'ਤੇ ਸਨ।

ਤਸਵੀਰ ਸਰੋਤ, Twitter/@AshokLavasa
ਇਸ ਤੋਂ ਇਲਾਵਾ ਜਦੋਂ ਬਜਟ ਪੇਸ਼ ਕਰਨ ਦੀ ਤਰੀਕ ਨੂੰ 4 ਹਫ਼ਤੇ ਅੱਗੇ ਵਧਾ ਦਿੱਤਾ ਗਿਆ, ਉਸ ਵੇਲੇ ਵੀ ਉਹ ਵਿੱਤ ਸਕੱਤਰ ਦੇ ਅਹਿਮ ਅਹੁਦੇ 'ਤੇ ਸਨ।
ਜਦੋਂ ਸਾਧਾਰਣ ਵਿੱਤੀ ਨਿਯਮਾਂ 'ਚ ਸੋਧ ਕੀਤਾ ਗਿਆ, ਉਸ ਵੇਲੇ ਵੀ ਉਹ ਇਹ ਅਹਿਮ ਅਹੁਦਾ ਦੇਖ ਰਹੇ ਸਨ।
ਆਈਏਐੱਸ ਬਣਨ ਤੋਂ ਪਹਿਲਾਂ
ਆਈਏਐੱਸ ਬਣਨ ਤੋਂ ਪਹਿਲਾਂ ਉਹ ਦਿੱਲੀ ਯੂਨੀਵਰਸਿਟੀ 'ਚ ਅਗਸਤ 1978 ਤੋਂ ਦਸੰਬਰ 1979 ਤੱਕ ਲੈਕਚਰਾਰ ਰਹੇ ਹਨ।
ਅਸ਼ੋਕ ਲਵਾਸਾ ਨੇ ਦਸੰਬਰ 1979 ਤੋਂ ਜੁਲਾਈ 1980 ਤੱਕ ਸਟੇਟ ਬੈਂਕ ਆਫ ਇੰਡੀਆ 'ਚ ਪ੍ਰੋਬੈਸ਼ਨਰੀ ਅਫ਼ਸਰ ਵਜੋਂ ਵੀ ਕੰਮ ਕੀਤਾ ਹੈ।
ਅਸ਼ੋਕ ਲਵਾਸਾ ਦਾ ਜਨਮ 21 ਅਕਤੂਬਰ 1957 ਨੂੰ ਹੋਇਆ ਸੀ।

ਤਸਵੀਰ ਸਰੋਤ, Twitter/@AshokLavasa
ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਬੀਏ (ਇੰਗਲਿਸ਼ ਆਨਰਸ)ਅਤੇ ਅੰਗ੍ਰੇਜ਼ੀ 'ਚ ਹੀ ਐਮਏ ਕੀਤੀ।
ਉਨ੍ਹਾਂ ਨੇ ਆਸਟਰੇਲੀਆ ਦੀ ਸਦਰਨ ਕਰਾਸ ਯੂਨੀਵਰਸਿਟੀ ਤੋਂ ਐਮਬੀਏ ਵੀ ਕੀਤੀ ਹੈ। ਉਨ੍ਹਾਂ ਕੋਲ ਡਿਫੈਂਸ ਅਤੇ ਸਟ੍ਰੈਟੇਜਿਕ ਸਟੱਡੀਜ਼ 'ਚ ਐਮ.ਫਿਲ ਦੀ ਡਿਗਰੀ ਵੀ ਹੈ।
ਅਸ਼ੋਕ ਲਵਾਸਾ ਨੂੰ ਫੋਟੋਗਰਾਫੀ ਦਾ ਬਹੁਤ ਸ਼ੌਂਕ ਹੈ, ਉਨ੍ਹਾਂ ਨੇ ਵੱਖ-ਵੱਖ ਸ਼ਹਿਰਾਂ 'ਚ ਆਪਣੀ ਖਿੱਚੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਹੈ।
ਲਵਾਸਾ ਨੇ 'ਐਨ ਅਨਸਿਵਿਲ ਸਰਵੈਂਟ' ਨਾਮ ਦੀ ਕਿਤਾਬ ਵੀ ਲਿਖੀ ਹੈ। ਇਹ ਕਿਤਾਬ 2006 ਵਿੱਚ ਛਪੀ ਸੀ।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












