ਜਯੰਤ ਸਿਨਹਾ ਨੇ ਝਾਰਖੰਡ 'ਚ ਲਿੰਚਿੰਗ ਦੇ ਦੋਸ਼ੀਆਂ ਦੀ ਮਦਦ 'ਤੇ ਕੀ ਸਫਾਈ ਦਿੱਤੀ

ਜਯੰਤ ਸਿਨਹਾ
    • ਲੇਖਕ, ਜੁਗਲ ਪੁਰੋਹਿਤ
    • ਰੋਲ, ਬੀਬੀਸੀ ਪੱਤਰਕਾਰ

ਜੂਨ 2017 'ਚ ਪ੍ਰਧਾਨ ਮੰਤਰੀ ਮੋਦੀ ਇੱਕ ਪਾਸੇ ਗਊ ਬਚਾਉਣ ਦੇ ਨਾਮ 'ਤੇ ਹੋ ਰਹੀ ਲਿੰਚਿੰਗ ਦੀ ਸਖ਼ਤ ਨਿੰਦਾ ਕਰਦਿਆਂ ਹੋਇਆ ਸਵੀਕਾਰ ਨਹੀਂ ਕਰਨ ਦੀ ਗੱਲ ਆਖ ਰਹੇ ਸਨ ਤਾਂ ਦੂਜੇ ਪਾਸੇ ਝਾਰਖੰਡ ਦੇ ਰਾਮਗੜ੍ਹ 'ਚ ਇੱਕ ਮੌਬ ਲਿੰਚਿਗ ਘਟਨਾ ਹੋਈ ਸੀ।

ਉਸ ਦਿਨ ਅਲੀਮੁੱਦੀਨ ਅੰਸਾਰੀ ਨਾਮ ਦੇ ਇੱਕ ਵਿਅਕਤੀ ਨੂੰ ਕਥਿਤ ਤੌਰ 'ਤੇ ਗਊ ਰੱਖਿਅਕਾਂ ਨੇ ਗੱਡੀ ਤੋਂ ਖਿੱਚ ਕੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।

ਇਸ ਘਟਨਾ ਤੋਂ ਬਾਅਦ ਮਾਮਲੇ ਦੀ ਸੁਣਵਾਈ ਲਈ ਗਠਿਤ ਫਾਸਟ ਟ੍ਰੈਕ ਕੋਰਟ ਨੇ 11 ਮੁਲਜ਼ਮਾਂ ਨੂੰ ਦੋਸ਼ੀ ਮੰਨ ਕੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਨ੍ਹਾਂ ਵਿੱਚ ਸਥਾਨਕ ਭਾਜਪਾ ਨੇਤਾ ਨਿਤਿਆਨੰਦ ਮਹਿਤੋ ਵੀ ਸ਼ਾਮਿਲ ਸੀ।

ਪਰ ਜਦੋਂ ਇਹ ਮਾਮਲਾ ਰਾਂਚੀ ਹਾਈ ਕੋਰਟ ਪਹੁੰਚਿਆ ਤਾਂ ਹਾਈ ਕੋਰਟ ਨੇ ਇਨ੍ਹਾਂ ਲੋਕਾਂ ਦੀ ਸਜ਼ਾ 'ਤੇ ਸਟੇਅ ਲਗਾ ਕੇ ਉਨ੍ਹਾਂ ਨੇ ਜ਼ਮਾਨਤ 'ਤੇ ਰਿਹਾ ਕਰ ਦਿੱਤਾ।

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਹਜ਼ਾਰੀਬਾਗ਼ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਜਯੰਤ ਸਿਨਹਾ ਨੇ ਮੁਲਜ਼ਮਾਂ ਦਾ ਹਾਰ ਪਾ ਕੇ ਸਨਮਾਨ ਕੀਤਾ ਸੀ।

ਮੁਲਜ਼ਮਾਂ ਨੂੰ ਹਾਰ ਪਹਿਨਾ ਕੇ ਉਨ੍ਹਾਂ ਨਾਲ ਤਸਵੀਰ ਖਿਚਵਾਉਂਦੇ ਹੋਏ ਜਯੰਤ ਸਿਨਹਾ

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ, ਮੁਲਜ਼ਮਾਂ ਨੂੰ ਹਾਰ ਪਹਿਨਾ ਕੇ ਉਨ੍ਹਾਂ ਨਾਲ ਤਸਵੀਰ ਖਿਚਵਾਉਂਦੇ ਹੋਏ ਜਯੰਤ ਸਿਨਹਾ

ਸਵਾਲ: 2012 ਤੋਂ ਲੈ ਕੇ ਜਦੋਂ ਤੱਕ ਗਊ ਨਾਲ ਜੁੜੀਆਂ ਲਿੰਚਿੰਗ ਦੀਆਂ ਘਟਨਾਵਾਂ ਹੋਈਆਂ ਸਨ ਉਨ੍ਹਾਂ ਵਿੱਚ 2012 ਤੋਂ 2014 ਤੱਕ ਬਹੁਤ ਘੱਟ ਘਟਨਾਵਾਂ ਦੇਖਣ ਨੂੰ ਮਿਲੀਆਂ। ਪਰ ਭਾਜਪਾ ਦੇ ਕੇਂਦਰ ਦੀ ਸੱਤਾ 'ਚ ਆਉਣ ਤੋਂ ਬਾਅਦ 2014 ਤੋਂ 2018 ਤੱਕ ਅਜਿਹੇ ਮਾਮਲਿਆਂ 'ਚ ਵਾਧਾ ਹੋਇਆ। ਇਨ੍ਹਾਂ ਘਟਨਾਵਾਂ ਦਾ ਵਧਣਾ ਅਤੇ ਭਾਜਪਾ ਦਾ ਸੱਤਾ 'ਚ ਹੋਣਾ, ਇਹ ਗਰਾਫ਼ ਕਿਉਂ ਵਧ ਰਿਹਾ ਹੈ।

ਜਵਾਬ:ਤੁਸੀਂ ਫਰਜ਼ੀ ਰਿਸ਼ਤਾ ਬਣਾਇਆ ਹੈ। ਪੂਰੇ ਦੇਸ 'ਚ ਗਊ ਹੱਤਿਆ ਬਹੁਤ ਤੇਜ਼ੀ ਨਾਲ ਹੋ ਰਹੀ ਸੀ। ਉਸ 'ਤੇ ਕੋਈ ਰੋਕ ਨਹੀਂ ਸੀ।

ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਇਨ੍ਹਾਂ ਸਾਰੇ ਗ਼ੈਰ-ਕਾਨੂੰਨੀ ਕੰਮਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਤਾਂ ਅਸੀਂ ਪਾਰਦਰਸ਼ੀ ਤਰੀਕੇ ਨਾਲ ਇਨ੍ਹਾਂ ਨੂੰ ਉਜਾਗਰ ਕੀਤਾ।

ਮੈਂ ਗਊ ਹੱਤਿਆ ਦੀ ਗੱਲ ਕੀਤੀ ਹੈ, ਲਿੰਚਿੰਗ ਦੀ ਗੱਲ ਨਹੀਂ ਕੀਤੀ। ਲਿੰਚਿੰਗ ਦਾ ਅਧਿਅਨ ਮੈਂ ਨਹੀਂ ਕੀਤਾ।

ਇਹ ਵੀ ਪੜ੍ਹੋ-

ਮਰੀਅਮ ਖ਼ਾਤੂਨ
ਤਸਵੀਰ ਕੈਪਸ਼ਨ, ਮਰੀਅਮ ਖ਼ਾਤੂਨ ਦੇ ਪਤੀ ਅਲੀਮੁੱਦੀਨ ਨੂੰ ਕਥਿਤ ਗਊ ਰੱਖਿਅਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ

ਜਿੱਥੋਂ ਤੱਕ ਲਿੰਚਿੰਗ ਦੀ ਗੱਲ ਹੈ ਤਾਂ ਉਸ ਨੂੰ ਅਸੀਂ ਸਵੀਕਾਰ ਨਹੀਂ ਕਰਦੇ। ਗ਼ੈਰ-ਕਾਨੂੰਨੀ ਕੰਮ ਹੈ। ਕਿਸੇ ਨੂੰ ਇਹ ਅਧਿਕਾਰ ਨਹੀਂ ਹੈ ਕੋਈ ਕਾਨੂੰਨ ਆਪਣੇ ਹੱਥ 'ਚ ਲਿਆ।

ਇਹ ਬਿਲਕੁਲ ਗ਼ਲਤ ਹੈ। ਜੇਕਰ ਕੋਈ ਕਾਨੂੰਨ ਹੱਥ 'ਚ ਲੈਂਦਾ ਹੈ ਤਾਂ ਸਾਡੀ ਸਰਕਾਰ ਇਸ 'ਤੇ ਪੂਰੀ ਸ਼ਕਤੀ ਨਾਲ ਕਾਨੂੰਨੀ ਕਾਰਵਾਈ ਕਰੇਗੀ।

ਮੈਂ ਇਸ ਦੇ ਬਿਲਕੁਲ ਵਿਰੋਧ 'ਚ ਹਾਂ। ਕਾਨੂੰਨ ਸਾਡੇ ਲੋਕਤੰਤਰ 'ਚ ਸਭ ਤੋਂ ਉੱਤੇ ਹੈ।

ਸਵਾਲ: ਮਰੀਅਮ ਖ਼ਾਤੂਨ ਦੇ ਪਤੀ ਅਲੀਮੁੱਦੀਨ ਅੰਸਾਰੀ ਨੂੰ ਝਾਰਖੰਡ ਦੇ ਰਾਮਗੜ੍ਹ 'ਚ ਕਥਿਤ ਗਊ ਰੱਖਿਅਕਾਂ ਨੇ ਗੱਡੀ ਤੋਂ ਖਿੱਚ ਕੇ ਕੁੱਟ-ਕੁੱਟ ਮਾਰ ਦਿੱਤਾ ਸੀ। ਤੁਸੀਂ ਪੀੜਤਾਂ ਨਾਲ ਕਦੇ ਨਹੀਂ ਦਿਖੇ, ਤੁਹਾਡੀ ਕੋਈ ਤਸਵੀਰ ਉਨ੍ਹਾਂ ਦੇ ਨਾਲ ਨਹੀਂ ਦਿਖੀ, ਤੁਸੀਂ ਉਨ੍ਹਾਂ ਦੇ ਸਮਰਥਨ 'ਚ ਨਹੀਂ ਦਿਖੇ?

ਜਵਾਬ: ਜੋ ਹੋਇਆ ਬੇਹੱਦ ਦੁੱਖ ਭਰਿਆ ਸੀ। ਮੈਨੂੰ ਹਮਦਰਦੀ ਹੈ, ਮਰੀਅਮ ਖ਼ਾਤੂਨ ਅਤੇ ਅਲੀਮੁੱਦੀਨ ਅੰਸਾਰੀ ਨਾਲ ਪਰ ਜੋ ਲੋਕ ਮੇਰੇ ਘਰ ਆਏ, ਉਹ ਨਿੱਜੀ ਸਮਾਗਮ ਸੀ।

ਉਸ ਵਿੱਚ ਜੋ ਲੋਕ ਆਏ ਉਹ ਨਿਰਦੋਸ਼ ਸਨ। ਇਹ ਆਪਣੇ ਤੁਸੀਂ ਕਲਪਨਾ ਕਰ ਲਈ ਹੈ ਜੋ ਗ਼ਲਤ ਹੈ।

ਕੋਈ ਵੀ ਇਸ ਕੇਸ ਦਾ ਅਧਿਅਨ ਕਰੇ, ਸੋਚੇ, ਵਿਚਾਰ ਕਰੇ, ਹਾਈਕੋਰਟ ਦਾ ਬੇਲ ਆਰਡਰ ਪੜ੍ਹੇ ਤਾਂ ਸਪੱਸ਼ਟ ਨਜ਼ਰ ਆਵੇਗਾ ਕਿ ਜੋ ਲੋਕ ਮੇਰੇ ਘਰ ਆਏ ਉਹ ਨਿਰਦੋਸ਼ ਸਨ।

ਜਦੋਂ ਮੈਂ ਮੁਕੰਮਲ ਨਿਆਂ ਦੀ ਗੱਲ ਕਰਦਾ ਹਾਂ ਤਾਂ ਕਹਿੰਦਾ ਹਾਂ ਕਿ ਪੀੜਤ ਨੂੰ ਨਿਆਂ ਤਾਂ ਮਿਲਨਾ ਹੀ ਚਾਹੀਦਾ ਹੈ ਪਰ ਜਿਨ੍ਹਾਂ ਨੂੰ ਇੱਕ ਸਾਲ ਤੱਕ ਗ਼ਲਤ ਸਜ਼ਾ ਦੇ ਕੇ ਜੇਲ੍ਹ 'ਚ ਰੱਖਿਆ ਗਿਆ ਉਨ੍ਹਾਂ ਦੇ ਨਾਲ ਵੀ ਨਿਆਂ ਹੋਵੇ।

ਝਾਰਖੰਡ

ਉਹ ਇੰਨੇ ਗਰੀਬ ਸਨ ਕਿ ਉਨ੍ਹਾਂ ਕੋਲ ਪੈਸੇ ਵੀ ਨਹੀਂ ਸਨ ਕਿ ਆਪਣਾ ਕੇਸ ਅਦਾਲਤ 'ਚ ਸਹੀ ਤਰੀਕੇ ਨਾਲ ਪੇਸ਼ ਕਰ ਸਕਣ।

ਪਾਰਟੀ ਦੇ ਲੋਕ ਤੇ ਹੋਰ ਲੋਕਾਂ ਨੇ ਉਨ੍ਹਾਂ ਦਾ ਸਹਿਯੋਗ ਕੀਤਾ। ਫਿਰ ਜਦੋਂ ਜਮਾਨਤ ਦੀ ਸੁਣਵਾਈ ਅਦਾਲਤ 'ਚ ਆਈ ਤਾਂ ਅਦਾਲਤ ਨੇ ਜਮਾਨਤ ਦਿੰਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਕੋਈ ਪ੍ਰਮਾਣ ਨਹੀਂ ਹੈ।

ਜਦੋਂ ਉਹ ਬਾਹਰ ਆਏ, ਮੇਰੇ ਘਰ ਆਏ ਤਾਂ ਉਹ ਇੱਕ ਨਿੱਜੀ ਪ੍ਰੋਗਰਾਮ ਸੀ ਜਿਸ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਨੇ ਮੈਨੂੰ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਹੈ।

ਉਨ੍ਹਾਂ ਨੇ ਮੈਨੂੰ ਉਨ੍ਹਾਂ ਦਾ ਸਨਮਾਨ ਕਰਨ ਲਈ ਕਿਹਾ ਤਾਂ ਮੈਂ ਉਂਝ ਹੀ ਕਰ ਦਿੱਤਾ। ਇਹ ਪ੍ਰੋਗਰਾਮ ਪੂਰੀ ਤਰ੍ਹਾਂ ਨਾਲ ਨਿੱਜੀ ਅਤੇ 10 ਮਿੰਟ ਤੋਂ ਵੀ ਘੱਟ ਦਾ ਸੀ। ਪਰ ਕਿਸੇ ਨੇ ਉਸ ਨੂੰ ਫੇਸਬੁੱਕ 'ਤੇ ਪਾ ਦਿੱਤਾ ਜਿਸ ਨੂੰ ਮੀਡੀਆ ਨੇ ਚੁੱਕ ਲਿਆ।

ਸਵਾਲ:ਪਰ ਉਹ ਅਜੇ ਤੱਕ ਨਿਰਦੋਸ਼ ਕਰਾਰ ਨਹੀਂ ਦਿੱਤੇ ਗਏ ਹਨ। ਕੀ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਦੇ ਦੋਸ਼ ਮੁਕਤ ਹੋਣ ਤੱਕ ਇੰਤਜ਼ਾਰ ਕਰਨਾ ਕਾਨੂੰਨੀ ਨਹੀਂ ਹੋਵੇਗਾ?

ਜਵਾਬ: ਸਾਡੇ ਸਿਸਟਮ 'ਚ ਕਈ ਮੁਲਜ਼ਮ ਹਨ। ਵਿਰੋਧੀ ਪੱਖ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਵੱਡੇ ਤੋਂ ਵੱਡਾ ਨੇਤਾ ਮੁਲਜ਼ਮ ਹਨ। ਉਨ੍ਹਾਂ ਨੂੰ ਹਾਰ ਨਹੀਂ ਪਹਿਨਾਏ ਜਾ ਰਹੇ? ਪਾਰਟੀ ਵੱਲੋਂ ਸਹਿਯੋਗ ਕੀਤਾ ਗਿਆ ਸੀ, ਮੈਂ ਵੀ ਸਹਿਯੋਗ ਕੀਤਾ ਸੀ। ਉਹ ਮੇਰੇ ਘਰ ਆਏ ਸਨ, ਮੈਂ ਉਨ੍ਹਾਂ ਦੇ ਘਰ ਨਹੀਂ ਗਿਆ ਸੀ।

ਤੁਸੀਂ ਕਿਹਾ ਕਿ ਮਰੀਅਮ ਜੀ ਦੇ ਘਰ ਕਿਉਂ ਨਹੀਂ ਗਏ? ਜੇਕਰ ਮਰੀਅਮ ਜੀ ਇੱਥੇ ਆਉਂਦੀ ਜਾਂ ਕੋਈ ਵੀ ਸਹਿਯੋਗ ਮੰਗਦੀ ਤਾਂ ਮੈਂ ਬਿਲਕੁਲ ਦਿੰਦਾ।

ਜਯੰਤ ਸਿਨਹਾ

ਸਵਾਲ: ਜੇਕਰ ਭਵਿੱਖ 'ਚ ਅਜਿਹੇ ਹਾਲਾਤ ਆਏ ਤਾਂ ਕੋਈ ਅਜਿਹਾ ਮੁਲਜ਼ਮ ਤੁਹਾਡੇ ਘਰ ਆਉਂਦਾ ਹੈ ਤਾਂ ਕੀ ਤੁਸੀਂ ਹਾਰ ਪਹਿਨਾਉਗੇ?

ਜਯੰਤ ਸਿਨਹਾ: ਹੁਣ ਮੈਂ ਕਿਸੇ ਨੂੰ ਹਾਰ ਨਹੀਂ ਪਾਉਂਦਾ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ 'ਚ ਲੋਕ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਲਈ ਉਸ ਦਾ ਗ਼ਲਤ ਫਾਇਦਾ ਉਠਾਉਂਦੇ ਹਨ।

ਪਰ ਜੋ ਮੈਂ ਕੰਮ ਕੀਤਾ ਹੈ ਬਿਲਕੁਲ ਨਿਆਂ ਲਈ ਕੀਤਾ ਹੈ ਅਤੇ ਸਹੀ ਕੀਤਾ ਹੈ। ਮਾਰਟਿਨ ਲੂਥਰ ਨੇ ਕਿਹਾ ਹੈ ਕਿ ਜਿੱਥੇ ਵੀ ਅਨਿਆਂ ਹੈ ਉਸ ਨਾਲ ਨਿਆਂ ਦੀ ਪੂਰੀ ਪ੍ਰਕਿਰਿਆ ਭ੍ਰਿਸ਼ਟ ਹੋ ਜਾਂਦੀ ਹੈ।

ਸਵਾਲ :ਤੁਸੀਂ ਉਨ੍ਹਾਂ ਲੋਕਾਂ ਦੀ ਕਿਵੇਂ ਮਦਦ ਕੀਤੀ? ਅਤੇ ਕੀ ਮਰੀਅਮ ਖ਼ਾਤੂਨ ਦੇ ਪਰਿਵਾਰ ਦੀ ਵੀ ਤੁਸੀਂ ਮਦਦ ਕੀਤੀ?

ਜਯੰਤ ਸਿਨਹਾ: ਸਹਿਯੋਗ ਇਸ ਤਰ੍ਹਾਂ ਸੀ ਕਿ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੇ ਕਿਹਾ ਸੀ ਕਿ ਤੁਸੀਂ ਇੱਕ ਵਕੀਲ ਹੋ, ਤੁਸੀਂ ਜੇਕਰ ਆਰਥਿਕ ਸਹਿਯੋਗ ਕਰ ਸਕਦੇ ਹੋ ਤਾਂ ਕਰੋ।

ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਨੂੰ ਆਰਥਿਕ ਸਹਿਯੋਗ ਦਿੱਤਾ ਤਾਂ ਮੈਂ ਵੀ ਦੇ ਦਿੱਤਾ। ਸਾਡੇ ਪਾਰਟੀ ਮੈਂਬਰ ਸਨ ਜਿਨ੍ਹਾਂ ਨੂੰ ਸਹਿਯੋਗ ਦੀ ਲੋੜ ਸੀ ਅਤੇ ਗਰੀਬ ਸਨ ਤਾਂ ਪਾਰਟੀ ਦੇ ਕਈ ਲੋਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਤੇ ਉਹ ਆਰਥਿਕ ਮਦਦ ਸਿੱਧਾ ਉਨ੍ਹਾਂ ਦੇ ਵਕੀਲ ਤ੍ਰਿਪਾਠੀ ਜੀ ਦੀ ਫ਼ੀਸ ਵਜੋਂ ਗਈ।

ਇਹ ਵੀ ਪੜ੍ਹੋ

ਮਰੀਅਮ ਖ਼ਾਤੂਨ

ਮਰੀਅਨ ਖ਼ਾਤੂਨ ਨੇ ਮੀਡੀਆ ਰਾਹੀਂ ਸਰਕਾਰ ਅਤੇ ਮੇਰੀ ਬਹੁਤ ਆਲੋਚਨਾ ਕੀਤੀ। ਮੈਂ ਉਹ ਗੱਲ ਸਮਝਦਾ ਹਾਂ ਅਤੇ ਉਨ੍ਹਾਂ ਨੇ ਦਰਦ ਨੂੰ ਵੀ ਸਮਝਦਾ ਹਾਂ।

ਮੈਂ ਪ੍ਰਸ਼ਾਸਨ ਨਾਲ ਕਈ ਵਾਰ ਬੈਠਕ ਕਰਕੇ ਇਸ ਮੁੱਦੇ 'ਚ ਇਹ ਦੇਖਿਆ ਕਿ ਕਿਸ ਤਰ੍ਹਾਂ ਸਰਕਾਰ ਵੱਲੋਂ ਮਿਲਣ ਵਾਲੇ ਅਧਿਕਾਰ ਉਨ੍ਹਾਂ ਨੂੰ ਮਿਲੇ ਕਿਉਂਕਿ ਉਹ ਉਨ੍ਹਾਂ ਲਈ ਵੀ ਨਿਆਂ ਹੋਵੇਗਾ।

ਜਯੰਤ ਸਿਨਹਾ ਵੱਲੋਂ ਮਦਦ ਦੇ ਬਿਆਨ 'ਤੇ ਮਾਰੀਅਮ ਖ਼ਾਤੂਨ ਕੀ ਕਹਿੰਦੀ ਹੈ?

ਇਸ ਪੂਰੇ ਵਿਵਾਦ 'ਚ ਲਿੰਚਿੰਗ ਦਾ ਸ਼ਿਕਾਰ ਬਣੇ ਅਲੀਮੁੱਦੀਨ ਅੰਸਾਰੀ ਦੀ ਪਤਨੀ ਮਰੀਅਮ ਖ਼ਾਤੂਨ ਨੇ ਕਿਹਾ, "ਤੁਸੀਂ ਉਨ੍ਹਾਂ ਲੋਕਾਂ ਦੀ ਮਦਦ ਕਰ ਰਹੇ ਹੋ ਜਿਨ੍ਹਾਂ ਨੇ ਵਿਚਕਾਰ ਚੌਰਾਹੇ 'ਤੇ ਕਿਸੇ ਦੀ ਜਾਨ ਲੈ ਲਈ। ਕਿਸੇ ਦਾ ਘਰ ਖੇਰੂੰ-ਖੇਰੂੰ ਕਰ ਦਿੱਤਾ ਅਤੇ ਉਸ ਲਈ ਜ਼ਿੰਮੇਵਾਰ ਲੋਕਾਂ ਦੀ ਮਦਦ ਕੀਤੀ।"

"ਜਯੰਤ ਸਿਨਹਾ ਦਿਵਾ ਦੇਣ ਮੇਰੇ ਬੇਟੇ ਨੂੰ ਨੌਕਰੀ, ਇੱਕ ਮਹੀਨੇ ਅੰਦਰ ਜੁਆਇਨ ਕਰਵਾ ਦੇਣ। ਉਦੋਂ ਅਸੀਂ ਸਮਝਾਂਗੇ ਕਿ ਉਨ੍ਹਾਂ ਨੇ ਸਾਡੀ ਮਦਦ ਕੀਤੀ ਹੈ। ਜੋ ਵੀ ਜਯੰਤ ਸਿਨਹਾ ਕਹਿ ਰਹੇ ਹਨ ਕਿ ਉਨ੍ਹਾਂ ਨੇ ਪ੍ਰਸ਼ਾਸਨ ਰਾਹੀਂ ਮਦਦ ਪਹੁੰਚਾਈ ਹੈ ਤਾਂ ਇਹ ਸਭ ਅਸੀਂ ਨਹੀਂ ਮੰਨਦੇ।"

ਵਕੀਲ ਸੰਜੀਵ ਅੰਬਾਸ਼ਠਾ
ਤਸਵੀਰ ਕੈਪਸ਼ਨ, ਵਕੀਲ ਸੰਜੀਵ ਅੰਬਾਸ਼ਠਾ ਨੇ ਮੁਲਜ਼ਮਾਂ ਨੂੰ ਕਿਸੇ ਵੀ ਆਰਥਿਕ ਮਦਦ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ

ਮੁਲਜ਼ਮ ਦੇ ਵਕੀਲ ਨੇ ਆਰਥਿਕ ਮਦਦ 'ਤੇ ਕੀ ਕਿਹਾ?

ਬੀਬੀਸੀ ਨੇ ਮੁਲਜ਼ਮ ਪੱਖ ਦੇ ਵਕੀਲ ਸੰਜੀਵ ਅੰਬਾਸ਼ਠਾ ਨਾਲ ਵੀ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਮੇਰੀ ਜਾਣਕਾਰੀ 'ਚ ਨਹੀਂ ਹੈ ਕਿ ਮੁਲਜ਼ਮਾਂ ਨੂੰ ਜਯੰਤ ਸਿਨਹਾ ਜਾਂ ਭਾਜਪਾ ਕੋਲੋਂ ਕੋਈ ਆਰਥਿਕ ਮਦਦ ਮਿਲ ਰਹੀ ਸੀ। ਟ੍ਰਾਇਲ ਦੌਰਾਨ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਆਇਆ। ਕਿਸੇ ਵੀ ਨੇਤਾ ਦਾ ਸੰਪਰਕ ਮੇਰੇ ਸਾਹਮਣੇ ਤਾਂ ਨਹੀਂ ਹੋਇਆ।"

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।